ParamjitSDhingra7ਕਈ ਮਹੀਨਿਆਂ ਬਾਅਦ ਮੈਨੂੰ ਰਾਵਲਪਿੰਡੀ ਵਿੱਚ ਵੀ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ...
(16 ਜੂਨ 2022)
ਮਹਿਮਾਨ: 114.


ਤਾਨਾਸ਼ਾਹ ਹਾਕਮ ਲੋਕਾਂ ਨੂੰ ਡਰਾਉਣ ਤੇ ਉਨ੍ਹਾਂ ਦੇ ਮਨਾਂ ਨੂੰ ਕੰਟਰੋਲ ਕਰਨ ਲਈ ਅਜਿਹੇ ਦਹਿਸ਼ਤੀ ਤਰੀਕੇ ਖੋਜਦੇ ਰਹਿੰਦੇ ਹਨ ਕਿ ਲੋਕ ਸਾਊ ਜਾਨਵਰਾਂ ਵਾਂਗ ਉਨ੍ਹਾਂ ਅੱਗੇ ਪੂਛਾਂ ਹਿਲਾਉਂਦੇ ਰਹਿਣ
ਪਰ ਵਿਰੋਧ ਤੇ ਪ੍ਰਤੀਰੋਧ ਮਨੁੱਖੀ ਫਿਤਰਤ ਹੈਜਿਹੜੇ ਵੰਗਾਰਨ ਦੀ ਜੁਰਅਤ ਰੱਖਦੇ ਹਨ, ਉਹੀ ਜਿਊਂਦਿਆਂ ਵਿੱਚ ਗਿਣੇ ਜਾਂਦੇ ਹਨਧਰਮ ਦੇ ਨਾਂ ’ਤੇ ਬਣੇ ਦੇਸ਼ਾਂ ਵਿੱਚ ਤਾਨਾਸ਼ਾਹੀ ਨੇ ਹਮੇਸ਼ਾ ਲੋਕਾਂ ਨੂੰ ਕੁਚਲਣ ਤੇ ਦਮਨ ਲਈ ਤਸ਼ੱਦਦ ਦਾ ਸਹਾਰਾ ਲਿਆ ਹੈਪਾਕਿਸਤਾਨ ਦੀ ਹੋਣੀ ਲੰਮੇ ਸਮੇਂ ਤਕ ਤਾਨਾਸ਼ਾਹੀ ਦਾ ਸੰਤਾਪ ਭੋਗਦੀ ਰਹੀ ਹੈਜਨਰਲ ਜ਼ਿਆ ਉਲ ਹੱਕ ਦੇ ਜ਼ਮਾਨੇ ਵਿੱਚ ਪਾਕਿਸਤਾਨ ਵਿੱਚ ਕੋੜੇ ਮਾਰਨ ਦੀ ਸਜ਼ਾ ਨੂੰ ਬੜਾ ਗਲੋਰੀਫਾਈ ਕੀਤਾ ਗਿਆ ਤੇ ਇਸ ਨੂੰ ਇੱਕ ਉਤਸਵ ਦੇ ਰੂਪ ਵਿੱਚ ਆਯੋਜਿਤ ਕਰਕੇ ਸੱਤਾ ਦੀ ਦਹਿਸ਼ਤ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਨ ਦਾ ਉਪਰਾਲਾ ਕੀਤਾ ਗਿਆਉੱਘੇ ਪਾਕਿਸਤਾਨੀ ਪੱਤਰਕਾਰ ਅਨਵਰ ਇਕਬਾਲ ਨੇ ਅਜਿਹੇ ਇੱਕ ਆਯੋਜਨ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਹੈ, ਜਿਸ ਨੂੰ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ

ਅਨਵਰ ਇਕਬਾਲ ਲਿਖਦੇ ਹਨ ਕਿ ਮੁਜਰਿਮ ਸਫੈਦ ਪਜਾਮਿਆਂ, ਢਿੱਲੀਆਂ ਸਫੈਦ ਕਮੀਜ਼ਾਂ ਅਤੇ ਸਫੈਦ ਟੋਪੀਆਂ ਪਾਈ ਇੱਕ ਲਾਈਨ ਵਿੱਚ ਖੜ੍ਹੇ ਸਨਆਪਣੇ ਰਿੰਗ ਮਾਸਟਰ ਦੇ ਚਾਬਕ ਦੀ ਮਾਰ ਦੀ ਉਡੀਕ ਵਿੱਚ ਖੜ੍ਹੇ ਉਹ ਬਿਲਕੁਲ ਸਰਕਸ ਦੇ ਜਾਨਵਰਾਂ ਵਾਂਗ ਲੱਗ ਰਹੇ ਸਨਸਾਰੇ ਪੁਰਸ਼ ਸਨ ਤੇ ਜ਼ਿਆਦਾਤਰ ਅੱਧਖੜ ਉਮਰ ਦੇਉਨ੍ਹਾਂ ਦੇ ਚਿਹਰੇ ਡਰ ਨਾਲ ਪੀਲੇ ਪੈ ਚੁੱਕੇ ਸਨ ਤੇ ਦਹਿਸ਼ਤ ਨਾਲ ਉਹ ਕੰਬ ਰਹੇ ਸਨਜਦੋਂ ਕੋੜੇ ਪੈਣੇ ਸ਼ੁਰੂ ਹੋਏ ਤਾਂ ਕਈਆਂ ਦੇ ਪਜਾਮੇ ਗਿੱਲੇ ਹੋ ਗਏ, ਪਰ ਕੋੜੇ ਮਾਰਨ ਵਾਲਿਆਂ ਤੇ ਉਨ੍ਹਾਂ ਦੇ ਡਾਕਟਰਾਂ ’ਤੇ ਇਹਦਾ ਬਹੁਤ ਘੱਟ ਅਸਰ ਹੋਇਆ, ਜਿਨ੍ਹਾਂ ਦਾ ਮੁੱਖ ਕੰਮ ਹੀ ਹਰ ਮੁਜਰਿਮ ਦੀ ਜਾਂਚ ਕਰਕੇ ਉਹਨੂੰ ਕੋੜਿਆਂ ਦੀ ਮਾਰ ਝੱਲਣ ਲਈ ਫਿੱਟ ਕਰਾਰ ਦੇਣਾ ਸੀ

ਰਾਵਲਪਿੰਡੀ ਦੇ ਪੁਰਾਣੇ ਇਲਾਕੇ ਵਿੱਚ ਤੇ ਨਵੀਂ ਰਾਜਧਾਨੀ ਇਸਲਾਮਾਬਾਦ ਵਿੱਚ ਇੱਕ ਵੱਡੀ ਗਰਾਊਂਡ ਸੀ ਜਿਸਦੇ ਵਿਚਕਾਰ ਖੁੱਲ੍ਹੀ ਥਾਂ ’ਤੇ ਅਕਸਰ ਬੱਚੇ ਫੁੱਟਬਾਲ, ਕ੍ਰਿਕਟ ਤੇ ਹਾਕੀ ਖੇਡਦੇ ਸਨਉਸ ਥਾਂ ’ਤੇ ਇੱਕ ਵੱਡੀ ਸਾਰੀ ਸਟੇਜ ਬਣਾਈ ਗਈਇਹ ਲਗਭਗ ਪੰਦਰਾਂ ਫੁੱਟ ਉੱਚੇ ਇੱਕ ਪਲੇਟਫਾਰਮ ਵਰਗੀ ਸੀ, ਜਿਸਨੂੰ ਗਰਾਊਂਡ ਦੀ ਹਰ ਨੁੱਕਰ ਤੋਂ ਦੇਖਿਆ ਜਾ ਸਕਦਾ ਸੀਪਲੇਟਫਾਰਮ ਦੇ ਵਿਚਕਾਰ ਮੁਜਰਮਾਂ ਨੂੰ ਬੰਨ੍ਹਣ ਲਈ ਲੱਕੜ ਦਾ ਇੱਕ ਫਰੇਮ ਬਣਾਇਆ ਗਿਆ ਸੀਉਨ੍ਹਾਂ ਸਾਰਿਆਂ ਦਾ ਚਿਹਰਾ ਸਟੇਜ ਦੇ ਉਸ ਪਾਸੇ ਵੱਲ ਕੀਤਾ ਜਾਂਦਾ ਸੀ, ਜਿੱਥੇ ਪੁਲਿਸ ਦੇ ਵੱਡੇ ਅਫਸਰ, ਮੈਜਿਸਟਰੇਟ ਤੇ ਦੂਸਰੇ ਵੀ.ਆਈ.ਪੀ. ਬੈਠੇ ਹੁੰਦੇ ਸਨ ਪ੍ਰੈੱਸ ਰਿਪੋਰਟਰਾਂ ਲਈ ਇੱਕ ਖਾਸ ਥਾਂ ਨਿਰਧਾਰਤ ਕੀਤੀ ਹੁੰਦੀ ਸੀ ਤਾਂ ਕਿ ਉਹ ਕੋੜੇਬਾਜ਼ੀ ਨੂੰ ਨੇੜਿਓਂ ਦੇਖ ਕੇ ਬਰੀਕੀ ਨਾਲ ਲੰਮੀ ਚੌੜੀ ਰਿਪੋਰਟ ਤਿਆਰ ਕਰ ਸਕਣਬਾਕੀ ਆਮ ਦਰਸ਼ਕਾਂ ਨੂੰ ਮੁਜਰਮ ਦੀ ਪਿੱਠ ਹੀ ਨਜ਼ਰ ਆਉਂਦੀ ਸੀ, ਜਿੱਥੇ ਕੋੜੇ ਵੱਜਦੇ ਸਨਲੱਕੜ ਦੇ ਉਸ ਚਕੋਰ ਢਾਂਚੇ ਕੋਲ ਮੁਜਰਮ ਦੇ ਮੂੰਹ ਦੇ ਨੇੜੇ ਇੱਕ ਮਾਈਕਰੋ ਫੋਨ ਫਿੱਟ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹਦੇ ਚੀਕਣ ਦੀ ਆਵਾਜ਼ ਹਰ ਇੱਕ ਨੂੰ ਸੁਣੇ

ਸਟੇਜ ਦੇ ਵਿਚਕਾਰ ਇੱਕ ਤਕੜੀ ਡੀਲਡੌਲ ਵਾਲਾ ਭਲਵਾਨ ਕਿਸਮ ਦਾ ਬੰਦਾ ਆਪਣੀ ਕਮਰ ’ਤੇ ਇੱਕ ਤਹਿਮਤ ਬੰਨ੍ਹੀ, ਆਪਣੇ ਨੰਗੇ ਜਿਸਮ ’ਤੇ ਤੇਲ ਮਲ ਕੇ ਵਰਜਿਸ਼ ਕਰ ਰਿਹਾ ਹੁੰਦਾਉਹ ਆਪਣੀ ਛਾਤੀ ਤੇ ਹੱਥਾਂ ਦੀਆਂ ਪੁਸ਼ਟ ਮਾਸਪੇਸ਼ੀਆਂ ਕੱਢ ਕੇ ਕਸਰਤ ਕਰਦਾਫਿਰ ਉਹ ਇੱਕ ਕੋਨੇ ਵਿੱਚ ਰੱਖੀਆਂ ਅੱਧੀ ਦਰਜਨ ਸੋਟੀਆਂ ਵਿੱਚੋਂ ਇੱਕ ਵੱਡੀ ਸਾਰੀ ਸੋਟੀ ਕੱਢਦਾ ਤੇ ਉਹਨੂੰ ਤੇਲ ਵਿੱਚ ਡੁਬੋ ਕੇ ਜ਼ੋਰ ਜ਼ੋਰ ਦੀ ਹਵਾ ਵਿੱਚ ਘੁਮਾਉਂਦਾਜਿੰਨੀ ਵਾਰ ਸੋਟੀ ਹਵਾ ਨੂੰ ਚੀਰਦੀ ਹੋਈ ਘੁੰਮਦੀ, ਉਸ ਵਿੱਚੋਂ ਭਿਆਨਕ ਸ਼ਾਂ ਸ਼ਾਂ ਦੀ ਆਵਾਜ਼ ਗੂੰਜਦੀ

ਕੋੜੇ ਮਾਰਨ ਵਾਲਾ ਵੀ ਇੱਕ ਮੁਜਰਮ ਸੀ, ਜਿਸਨੂੰ ਖਾਸ ਇਸ ਕੰਮ ਲਈ ਹੀ ਜੇਲ੍ਹ ਵਿੱਚੋਂ ਲਿਆਂਦਾ ਜਾਂਦਾ ਸੀਉਹਨੂੰ ਚੰਗੀ ਖੁਰਾਕ ਖੁਆਈ ਜਾਂਦੀ ਸੀ ਤੇ ਤਾਕਤਵਰ ਬਣਾਇਆ ਜਾਂਦਾ ਸੀ ਤਾਂ ਜੋ ਉਹ ਸਖਤ ਸਜ਼ਾ ਦੇ ਸਕੇਉਹ ਜ਼ਿਆਦਾ ਸਮਾਂ ਕਸਰਤ ਕਰਨ ’ਤੇ ਹੀ ਲਾਉਂਦਾ ਸੀਪਾਕਿਸਤਾਨ ਵਿੱਚ ਅਚਾਨਕ ਅਜਿਹੇ ਕੋੜੇ-ਮਾਰਾਂ ਦੀ ਮੰਗ ਵਧ ਗਈ ਸੀ ਕਿਉਂਕਿ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਜਿੱਥੇ ਵੀ ਸਰਕਾਰ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਲੋੜ ਸਮਝਦੀ, ਉਨ੍ਹਾਂ ਨੂੰ ਸੱਦਿਆ ਜਾਂਦਾਉਨ੍ਹਾਂ ਦੀ ਡੀਲਡੌਲ ਭਿਆਨਕ ਤੇ ਖੌਫ਼ ਨਾਲ ਭਰੀ ਹੁੰਦੀ ਸੀ

ਹੁਣ ਤਕ ਹਜ਼ਾਰਾਂ ਲੋਕ ਗਰਾਊਂਡ ਦੇ ਹਰ ਕੋਨੇ ਵਿੱਚ ਇਕੱਠੇ ਹੋ ਚੁੱਕੇ ਸਨਗਰਾਊਂਡ ਨੂੰ ਜਾਣ ਵਾਲੀਆਂ ਗਲੀਆਂ ਤੇ ਬਜ਼ਾਰ ਭਰ ਗਏ ਸਨਮਕਾਨਾਂ ਦੀਆਂ ਛੱਤਾਂ ’ਤੇ ਲੋਕਾਂ ਦੇ ਜਥਿਆਂ ਦੇ ਜਥੇ ਡੇਰਾ ਜਮਾਈ ਬੈਠੇ ਸਨ ਦਰਖ਼ਤਾਂ ਤੇ ਬਿਜਲੀ ਦੇ ਖੰਭਿਆਂ ’ਤੇ ਚੜ੍ਹ ਕੇ ਇਹ ਤਮਾਸ਼ਾ ਦੇਖਣ ਲਈ ਲੋਕ ਉਤਸੁਕ ਸਨਕੁਝ ਗਰੀਬ ਇਸ ਪੂਰੇ ਨਜ਼ਾਰੇ ਤੋਂ ਸਾਵਧਾਨ ਚੁੱਪਚਾਪ ਖੜ੍ਹੇ ਸਨ ਕਿਉਂਕਿ ਮਾਲਕਾਂ ਨੂੰ ਲੋੜ ਪੈਣ ’ਤੇ ਉਨ੍ਹਾਂ ਦੇ ਤਬਕੇ ਦੇ ਮੁਜਰਮਾਂ ਨੂੰ ਸਪਲਾਈ ਕਰਕੇ ਸਜ਼ਾ ਲਈ ਭੇਜਿਆ ਜਾਂਦਾ ਸੀਰਈਸ ਤਬਕੇ ਦਾ ਵਰਤਾਓ ਵੱਖਰਾ ਹੁੰਦਾ ਸੀਉਹ ਆਪਣੀਆਂ ਗੱਡੀਆਂ ਜਾਂ ਮੋਟਰ ਸਾਇਕਲਾਂ ’ਤੇ ਸਵਾਰ ਹੋ ਕੇ ਇਹ ਤਮਾਸ਼ਾ ਦੇਖਣ ਆਉਂਦੇ ਸਨ ਤੇ ਤਮਾਸ਼ਾ ਸ਼ੁਰੂ ਹੋਣ ਤਕ ਇੱਧਰ ਉੱਧਰ ਚੱਕਰ ਕੱਟਦੇ ਰਹਿੰਦੇ ਸਨਚੁਸਤ ਜੀਨਾਂ ਤੇ ਰੰਗੀਨ ਭੜਕੀਲੀਆਂ ਪੋਸ਼ਾਕਾਂ ਵਾਲੇ ਬਹੁਤ ਸਾਰੇ ਰਈਸ ਨੌਜਵਾਨ ਆਪਣੀਆਂ ਪ੍ਰੇਮਕਾਵਾਂ ਨੂੰ ਵੀ ਨਾਲ ਲੈ ਆਉਂਦੇ ਸਨਸੰਭਵ ਹੈ ਉਨ੍ਹਾਂ ਵਿੱਚੋਂ ਕੁਝ ਜੁਰਮ ਵੀ ਕਰਦੇ ਹੋਣਗੇ, ਜਿਨ੍ਹਾਂ ਲਈ ਪੰਦਰ੍ਹਾਂ ਕੋੜਿਆਂ ਦੀ ਸਜ਼ਾ ਨਿਸ਼ਚਿਤ ਹੈਜਿਵੇਂ ਸ਼ਰਾਬ ਪੀਣੀ ਤੇ ਆਪਣੀ ਬੀਵੀ ਤੋਂ ਇਲਾਵਾ ਦੂਸਰੀਆਂ ਔਰਤਾਂ ਨਾਲ ਨਾਜਾਇਜ਼ ਸੰਬੰਧ ਬਣਾਉਣੇਪਰ ਇਹ ਸਭ ਕਰਦੇ ਹੋਏ ਵੀ ਉਹ ਸੁਰੱਖਿਅਤ ਰਹਿੰਦੇ ਸਨ ਕਿਉਂਕਿ ਉਨ੍ਹਾਂ ਦਾ ਰਿਸ਼ਤਾ ਉਸ ਤਥਾਕਥਿਤ ਵੀ.ਆਈ.ਪੀ. ਕਲਾਸ ਨਾਲ ਹੈ ਜਿਸ ’ਤੇ ਕੋਈ ਕਾਨੂੰਨ ਜਾਂ ਧਰਮ ਲਾਗੂ ਨਹੀਂ ਹੁੰਦਾਸ਼ਰਾਬ ਪੀਣ ਤੇ ਪਰਾਈਆਂ ਔਰਤਾਂ ਨਾਲ ਸੰਬੰਧ ਬਣਾਉਣ ਲਈ ਉਨ੍ਹਾਂ ਕੋਲ ਬਿਹਤਰ ਤੇ ਸੁਰੱਖਿਅਤ ਥਾਂਵਾਂ ਹੁੰਦੀਆਂ ਹਨਇਹਦੇ ਲਈ ਉਨ੍ਹਾਂ ਨੂੰ ਉਨ੍ਹਾਂ ਸਸਤੇ ਹੋਟਲਾਂ ਵਿੱਚ ਨਹੀਂ ਜਾਣਾ ਪੈਂਦਾ ਜਿੱਥੇ ਕਦੇ ਵੀ ਪੁਲਿਸ ਦੀ ਰੇਡ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈਜ਼ਿਆਦਾਤਰ ਮੁਜਰਮਾਂ ਨੂੰ ਪੁਰਾਣੇ ਸ਼ਹਿਰ ਦੇ ਨਿਮਨ ਮੱਧਵਰਗੀ ਇਲਾਕਿਆਂ ਦੇ ਹੋਟਲਾਂ ਤੋਂ ਹੀ ਫੜਿਆ ਜਾਂਦਾ ਹੈਸੁਣਨ ਵਿੱਚ ਆਇਆ ਹੈ ਕਿ ਇਸ ਵਾਰ ਪੰਜਾਹ ਤੋਂ ਉੱਪਰ ਮੁਜਰਮ ਸ਼ਰਾਬ ਪੀਂਦੇ ਹੋਏ ਜਾਂ ਔਰਤਬਾਜ਼ੀ ਕਰਦੇ ਹੋਏ ਫੜੇ ਗਏ ਸਨਤਿੰਨ ਦਿਨਾਂ ਤਕ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਗਿਆਜਿਨ੍ਹਾਂ ਦੀ ਉਮਰ ਪੰਜਾਹਾਂ ਤੋਂ ਉੱਪਰ ਸੀ, ਉਨ੍ਹਾਂ ਨੂੰ ਕੋੜਿਆਂ ਦੀ ਮਾਰ ਝੱਲਣ ਦੇ ਅਯੋਗ ਕਰਾਰ ਦੇ ਦਿੱਤਾ ਗਿਆਕੋੜਿਆਂ ਦੀ ਮਾਰ ਝੱਲਣ ਵਾਲੇ ਮੁਜਰਮਾਂ ਨੂੰ ਹੀ ਇੱਥੇ ਲਿਆਂਦਾ ਗਿਆ ਸੀ

ਹੁਣ ਕੋੜੇ ਮਾਰਨ ਦਾ ਕੰਮ ਸ਼ੁਰੂ ਹੋਣ ਵਾਲਾ ਸੀਸੋਟੀ ਵਾਲੇ ਭਲਵਾਨ ਨੇ ਇਸ਼ਾਰਾ ਕੀਤਾ ਕਿ ਉਹ ਤਿਆਰ ਹੈ ਇੱਕ ਅਫਸਰ ਸਟੇਜ ’ਤੇ ਆਇਆਉਹਨੇ ਲੱਕੜ ਦੇ ਫਰੇਮ ਕੋਲ ਲੱਗੇ ਮਾਈਕਰੋ ਫੋਨ ਨੂੰ ਲਾਹਿਆ ਤੇ ਪਹਿਲੇ ਮੁਜਰਮ ਦਾ ਨਾਂ ਬੋਲਿਆ ਜਿਸਨੂੰ ਕੋੜੇ ਮਾਰੇ ਜਾਣੇ ਸਨਉਸ ਤੋਂ ਬਾਅਦ ਉਸ ਆਦਮੀ ’ਤੇ ਲਾਏ ਗਏ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਤੇ ਸੁਰੱਖਿਆ ਗਾਰਡ ਨੂੰ ਉਹਨੂੰ ਸਟੇਜ ’ਤੇ ਲਿਆਉਣ ਲਈ ਕਿਹਾ ਗਿਆਦੋ ਸੰਤਰੀ ਉਹਨੂੰ ਫੜ ਕੇ ਸਟੇਜ ’ਤੇ ਲਿਆਏਉਹ ਪੂਰੀ ਤਰ੍ਹਾਂ ਲਾਚਾਰ ਨਜ਼ਰ ਆ ਰਿਹਾ ਸੀਉਹ ਉਸ ਜਾਨਵਰ ਵਾਂਗ ਲੱਗ ਰਿਹਾ ਸੀ ਜਿਸਨੂੰ ਜਿਬ੍ਹਾ ਕਰਨ ਲਈ ਲਿਆਂਦਾ ਗਿਆ ਹੋਵੇ ਤੇ ਉਹ ਇਹ ਸਮਝਣ ਤੋਂ ਆਸਮਰੱਥ ਹੋਵੇ ਕਿ ਉਹਦੇ ਨਾਲ ਕੀ ਵਾਪਰਣ ਵਾਲਾ ਹੈਉਹਨੂੰ ਸ਼ਬਦਾਂ ਵਿੱਚ ਦਿੱਤੇ ਜਾ ਰਹੇ ਹੁਕਮ ਸਮਝ ਨਹੀਂ ਸਨ ਆ ਰਹੇਅੱਗੇ ਆਉਣ ਲਈ ਦਿੱਤੇ ਗਏ ਹੁਕਮ ਤੋਂ ਬਾਅਦ ਵੀ ਉਹ ਜੜ੍ਹ ਬਣਿਆ ਓਥੇ ਹੀ ਖੜ੍ਹਾ ਰਿਹਾਉਹਨੂੰ ਹਰਕਤ ਵਿੱਚ ਲਿਆਉਣ ਲਈ ਇੱਕ ਸੰਤਰੀ ਨੇ ਉਹਨੂੰ ਅੱਗੇ ਵੱਲ ਧੱਕਾ ਦਿੱਤਾਉਹ ਹਿੱਲਿਆ ਤੇ ਅੱਗੇ ਵੱਲ ਚੱਲ ਪਿਆਜੇ ਦੂਸਰੇ ਸੰਤਰੀ ਨੇ ਉਹਨੂੰ ਫੜ ਨਾ ਲਿਆ ਹੁੰਦਾ ਤਾਂ ਉਹਨੇ ਸਟੇਜ ਤੋਂ ਅੱਗੇ ਮੂਧੇ ਮੂੰਹ ਜਾ ਡਿਗਣਾ ਸੀਇੰਜ ਲੱਗ ਰਿਹਾ ਸੀ ਜਿਵੇਂ ਉਹਦੇ ਦਿਮਾਗ਼ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇਉਹਦੇ ਹੱਥ ਪੈਰ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਸਨਸੰਤਰੀ ਨੇ ਉਹਨੂੰ ਲੱਕੜ ਦੇ ਫਰੇਮ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾਡਾਕਟਰ ਨੇ ਆ ਕੇ ਉਹਦਾ ਚੈੱਕਅਪ ਕੀਤਾਸਟੈਥੋਸਕੋਪ ਲਾ ਕੇ ਉਹਦੀ ਧੜਕਣ ਦੀ ਜਾਂਚ ਕੀਤੀ ਤੇ ਉਹਨੂੰ ਕੋੜੇ ਖਾਣ ਲਈ ‘ਫਿੱਟਕਰਾਰ ਦਿੱਤਾਆਦਮੀ ਨੇ ਜੜ੍ਹਵਤ ਹੀ ਐਲਾਨ ਸੁਣਿਆ ਜਿਵੇਂ, ਉਹਦਾ ਇਸ ਨਾਲ ਕੋਈ ਸਰੋਕਾਰ ਨਾ ਹੋਵੇਪਰ ਡਾਕਟਰ ਨੇ ਐਲਾਨ ’ਤੇ ਮੋਹਰ ਲਾਉਂਦਿਆਂ ਦੋ ਵਾਰ ਹਾਂ ਵਿੱਚ ਸਿਰ ਹਿਲਾਇਆ

ਤਦ ਭੀੜ ਵਿੱਚ ਸਨਾਟਾ ਛਾ ਗਿਆਆਈਸਕਰੀਮ ਤੇ ਫਲ ਵੇਚਣ ਵਾਲੇ ਵੀ ਚੁੱਪ ਹੋ ਗਏਸੰਤਰੀਆਂ ਨੇ ਉਸ ਆਦਮੀ ਨੂੰ ਚੁੱਕ ਕੇ ਲੱਕੜ ਦੇ ਫਰੇਮ ਤਕ ਪਹੁੰਚਾਇਆ ਤੇ ਉਹਦੇ ਹੱਥ ਪੈਰ ਫਰੇਮ ਨਾਲ ਬੰਨ੍ਹ ਦਿੱਤੇਉਨ੍ਹਾਂ ਨੇ ਕੋੜੇ ਮਾਰਨ ਵਾਲੇ ਦਾ ਨਿਸ਼ਾਨਾ ਪੱਕਾ ਕਰਨ ਲਈ ਕੱਪੜੇ ਦਾ ਇੱਕ ਟੁਕੜਾ ਉਹਦੇ ਪਿੱਛੇ ਨਾਲ ਬੰਨ੍ਹ ਦਿੱਤਾਫਿਰ ਸਾਰੇ ਪਿੱਛੇ ਹਟ ਗਏਹੁਣ ਸਾਰੀਆਂ ਨਜ਼ਰਾਂ ਉਸ ਭਲਵਾਨ ’ਤੇ ਲੱਗੀਆਂ ਹੋਈਆਂ ਸਨ ਜੋ ਆਪਣੇ ਕੋੜੇ ਨੂੰ ਬਾਰ ਬਾਰ ਹਵਾ ਵਿੱਚ ਫੈਂਟ ਰਿਹਾ ਸੀਭੀੜ ਵਿੱਚ ਇੰਨੀ ਚੁੱਪ ਸੀ ਕਿ ਮਾਈਕਰੋਫੋਨ ਵਿੱਚੋਂ ਕੋੜੇ ਦੀ ਫਿਟਕਾਰ ਦੂਰ ਦੂਰ ਤਕ ਸੁਣਾਈ ਦੇ ਰਹੀ ਸੀਫਰੇਮ ਨਾਲ ਬੱਝਾ ਆਦਮੀ ਹੁਣ ਤਕ ਚੁੱਪ ਸੀ ਪਰ ਮਾਈਕਰੋਫੋਨ ਵਿੱਚੋਂ ਸੁਣਾਈ ਦੇ ਰਹੀ ਕੋੜੇ ਦੀ ਫਿਟਕਾਰ ਨੇ ਉਹਨੂੰ ਪੂਰੀ ਤਰ੍ਹਾਂ ਬਦਲ ਦਿੱਤਾਉਹ ਕੰਬਦਾ ਹੋਇਆ ਉੱਚੀ ਉੱਚੀ ਰੋਣ ਲੱਗਾਲਾਊਡ ਸਪੀਕਰ ਨੇ ਉਹਦੀ ਆਵਾਜ਼ ਭੀੜ ਤਕ ਹੀ ਨਹੀਂ ਸਗੋਂ ਉਸ ਤੋਂ ਵੀ ਪਾਰ ਪਹੁੰਚਾ ਦਿੱਤੀ, ਪਰ ਉਹ ਇੱਕ ਵੀ ਸ਼ਬਦ ਨਹੀਂ ਬੋਲ ਸਕਿਆ

ਮੈਜਿਸਟਰੇਟ ਨੇ ਕੋੜੇ ਮਾਰਨ ਦਾ ਹੁਕਮ ਦਿੱਤਾਭਲਵਾਨ ਨੇ ਆਖਰੀ ਵਾਰ ਕੋੜਾ ਹਵਾ ਵਿੱਚ ਲਹਿਰਾ ਕੇ ਪਰਖਿਆਫਿਰ ਉਹ ਦੌੜਦਾ ਹੋਇਆ ਆਇਆ ਤੇ ਮੁਜਰਮ ਤੋਂ ਕੁਝ ਫੁੱਟ ਦੀ ਦੂਰੀ ’ਤੇ ਖੜੋ ਕੇ ਕੋੜੇ ਦਾ ਜਬਰਦਸਤ ਵਾਰ ਕੀਤਾਕੋੜਾ ਮੁਜਰਮ ਦੀ ਚਮੜੀ ਨੂੰ ਉਧੇੜ ਕੇ ਮਾਸ ਵਿੱਚ ਜਾ ਖੁੱਭਿਆ ਤੇ ਫਿਰ ਬਾਹਰ ਆ ਗਿਆਉਹ ਬੰਦਾ ਬੇਤਹਾਸ਼ਾ ਪੀੜ ਨਾਲ ਕੁਰਲਾ ਉੱਠਿਆਸਟੇਜ ’ਤੇ ਬੈਠੇ ਲੋਕਾਂ ਨੇ ਉਸ ਥਾਂ ਤੋਂ ਖੂਨ ਰਿਸਦਾ ਦੇਖਿਆ। ‘ਇਕਕੋੜਿਆਂ ਦੀ ਗਿਣਤੀ ਕਰਨ ਵਾਲਾ ਅਫਸਰ ਬੋਲਿਆਉਹ ਬੰਦਾ ਦਰਦ ਨਾਲ ਸਿਸਕ ਰਿਹਾ ਸੀ ਤੇ ਲਾਊਡਸਪੀਕਰ ਵਿੱਚੋਂ ਉਹਦੀ ਸਿਸਕ ਦੂਰ ਤਕ ਸੁਣਾਈ ਦੇ ਰਹੀ ਸੀ

ਭਲਵਾਨ ਫਿਰ ਆਪਣੀ ਥਾਂ ’ਤੇ ਚਲਾ ਗਿਆ ਤੇ ਮੈਜਿਸਟਰੇਟ ਦੇ ਇਸ਼ਾਰੇ ਨਾਲ ਦੌੜਦਾ ਹੋਇਆ ਆਇਆ ਤੇ ਸ਼ਿਸਤ ਬੰਨ੍ਹ ਕੇ ਦੂਸਰਾ ਕੋੜਾ ਵੀ ਉਸੇ ਥਾਂ ’ਤੇ ਪੂਰੇ ਜ਼ੋਰ ਨਾਲ ਮਾਰਿਆਇਹ ਸਿਲਸਿਲਾ ਤਦ ਟੁਟਿਆ, ਜਦੋਂ ਡਾਕਟਰ ਨੇ ਦੁਬਾਰਾ ਆ ਕੇ ਮੁਜਰਮ ਦੀ ਜਾਂਚ ਕੀਤੀਜਾਂਚ ਤੋਂ ਬਾਅਦ ਉਹਨੇ ਕੋੜੇ ਵਾਲੇ ਭਲਵਾਨ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਕਿਹਾਪੰਦਰ੍ਹਾਂ ਕੋੜਿਆਂ ਤੋਂ ਬਾਅਦ ਜਿਓਂ ਹੀ ਸੰਤਰੀ ਨੇ ਮੁਜਰਮ ਦੇ ਹੱਥ ਪੈਰ ਖੋਲ੍ਹੇ, ਉਹ ਸਟੇਜ ’ਤੇ ਡਿਗ ਪਿਆਉਹਨੂੰ ਇੱਕ ਸਟ੍ਰੈਚਰ ’ਤੇ ਪਾ ਕੇ ਲਿਜਾਇਆ ਗਿਆਹੁਣ ਦੂਸਰੇ ਆਦਮੀ ਦੀ ਵਾਰੀ ਸੀ

ਕਈ ਮਹੀਨਿਆਂ ਬਾਅਦ ਮੈਨੂੰ ਰਾਵਲਪਿੰਡੀ ਵਿੱਚ ਵੀ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵੱਡੀ ਗਰਾਊਂਡ ਵਿੱਚ ਇੱਕ ਅੰਨ੍ਹੀ ਕੁੜੀ ਨੂੰ ਵਿਭਚਾਰ ਲਈ ਕੋੜਿਆਂ ਦੀ ਸਜ਼ਾ ਦਾ ਆਰਡਰ ਹੋਇਆ ਸੀਸੈਂਕੜੇ ਲੋਕ ਉਸ ਸਟੇਜ ਦੇ ਆਲੇ ਦੁਆਲੇ ਖੜ੍ਹੇ ਉਤਸੁਕਤਾ ਨਾਲ ਕੋੜੇ ਮਾਰੇ ਜਾਣ ਦੀ ਉਡੀਕ ਕਰ ਰਹੇ ਸਨਉਸ ਭੀੜ ਵਿੱਚ ਲੋਕਾਂ ਦੇ ਚਿਹਰਿਆਂ ’ਤੇ ਕਿਸੇ ਪ੍ਰਕਾਰ ਦੇ ਦੁੱਖ ਜਾਂ ਸੰਵੇਦਨਾ ਦਾ ਨਾਮੋ ਨਿਸ਼ਾਨ ਨਹੀਂ ਸੀਕੋੜੇਬਾਜ਼ੀ ਦੀ ਉਡੀਕ ਕਰਦਿਆਂ ਉਹ ਰਾਜਨੀਤੀ ਜਾਂ ਸਪੋਰਟਸ ਦੀਆਂ ਗੱਲਾਂ ਵਿੱਚ ਮਗਨ ਸਨਤਦੋਂ ਇੱਕ ਪੁਲਿਸ ਵਾਲਾ ਆਇਆ ਤੇ ਉਹਨੇ ਐਲਾਨ ਕੀਤਾ ਕਿ ਅਦਾਲਤ ਨੇ ਉਸ ਔਰਤ ਦੀ ਕੋੜਿਆਂ ਦੀ ਸਜ਼ਾ ਫਿਲਹਾਲ ਮੁਲਤਵੀ ਕਰ ਦਿੱਤੀ ਹੈ

ਜਦੋਂ ਉਹਨੇ ਲੋਕਾਂ ਨੂੰ ਘਰ ਚਲੇ ਜਾਣ ਦੀ ਅਪੀਲ ਕੀਤੀ ਤਾਂ ਭੀੜ ਵਿੱਚ ਨਿਰਾਸ਼ਾ ਤੇ ਪ੍ਰਤਿਰੋਧ ਪੈਦਾ ਹੋ ਗਿਆਲੋਕ ਤਾਂ ਓਥੇ ਤਮਾਸ਼ਾ ਦੇਖਣ ਆਏ ਸਨਉਨ੍ਹਾਂ ਨੇ ਇੱਕ ਔਰਤ ਦੀ ਬੇਵਸੀ ਦੇਖਦੇ ਹੋਏ ਉਹਦੀ ਸਜ਼ਾ ਦਾ ਮਜ਼ਾ ਲੈਣਾ ਸੀਇਹ ਹਕੀਕਤ ਦੇਖ ਕੇ ਮੈਨੂੰ ਕਾਫੀ ਤਕਲੀਫ਼ ਹੋ ਰਹੀ ਸੀਉਸ ਦ੍ਰਿਸ਼ ਨੂੰ ਯਾਦ ਕਰਕੇ ਅੱਜ ਵੀ ਆਪਣੇ ਮੁਲਕ ਤੇ ਲੋਕਾਂ ਪ੍ਰਤੀ ਘਿਰਣਾ ਤੇ ਗੁੱਸੇ ਦੇ ਭਾਵਾਂ ਨਾਲ ਮੇਰਾ ਮਨ ਭਰ ਜਾਂਦਾ ਹੈ

ਪੋਸਟ ਸਕ੍ਰਿਪਟ: ਅੱਜ ਵੀ ਦੁਨੀਆ ਜਿਸ ਧਾਰਮਕ ਕੱਟੜਤਾ ਦੀ ਹਨੇਰੀ ਸੁਰੰਗ ਵੱਲ ਜਾ ਰਹੀ ਹੈ, ਓਥੇ ਤਾਨਾਸ਼ਾਹੀ ਅਜਿਹੇ ਮਨਸੂਬੇ ਘੜ ਰਹੀ ਹੈ ਕਿ ਆਵਾਮ ਨੂੰ ਕਿਵੇਂ ਕੁਰਾਹੇ ਪਾ ਕੇ ਦੁੱਖ ਦਰਦ ਨੂੰ ਤਮਾਸ਼ੇ ਵਿੱਚ ਬਦਲ ਕੇ ਮਨੁੱਖੀ ਸੰਵੇਦਨਾਵਾਂ ਨੂੰ ਕੁੰਠਿਤ ਕੀਤਾ ਜਾਵੇਸਿਆਣੀ ਸੋਚ ਤੇ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਆਲਮ ਫਾਜ਼ਲਾਂ ਨੂੰ ਸਿਰ ਜੋੜ ਕੇ ਅਗਵਾਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3631)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author