ParamjitSDhingra7ਦੁਨੀਆ ਪਲ ਪਲ, ਛਿੰਨ ਛਿੰਨ ਤੇਜ਼ੀ ਨਾਲ ਬਦਲ ਰਹੀ ਹੈ ਪਰ ਕੀ ਇਹ ਬਦਲਾਓ ...
(11 ਦਸੰਬਰ 2018)

 

ਭਾਸ਼ਾ ਮਨੁੱਖ ਲਈ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਸਗੋਂ ਜੀਣ ਥੀਣ ਦਾ ਵਸੀਲਾ ਵੀ ਹੈਇਹੀ ਕਾਰਨ ਹੈ ਕਿ ਜ਼ਿੰਦਗੀ ਦੀ ਹਰ ਪਰਤ ਵਿਚ ਭਾਸ਼ਾ ਲੁਕੀ ਹੋਈ ਹੈਵਸਤੂ ਸੰਸਾਰ ਦੇ ਸਮਵਿਥ ਭਾਸ਼ਾ ਦਾ ਸੰਸਾਰ ਵਿਲੱਖਣ ਤੇ ਬਹੁ-ਪਰਤੀ ਹੈਇਹਦੇ ਵਿਚ ਲੁਕੇ ਅਰਥਾਂ ਦੀਆਂ ਸੰਭਾਵਨਾਵਾਂ ਗੂੜ੍ਹ ਰਹੱਸਾਂ ਵਿਚ ਓਤਪੋਤ ਹਨ ਪਰ ਇਨ੍ਹਾਂ ਨੂੰ ਸਮਝਣ ਲਈ ਬੁੱਧ ਬਿਬੇਕ ਦੀ ਲੋੜ ਹੈਵਰਤਮਾਨ ਸਮੇਂ ਵਿਚ ਭਾਸ਼ਾ ਇਕ ਅਰਥੀ ਧੁਨੀ ਨਾ ਹੋ ਕੇ ਬਹੁ-ਅਰਥੀ ਧੁਨੀ ਦੀ ਗੂੰਜ ਬਣ ਚੁੱਕੀ ਹੈਸਿਧਾਂਤਕ ਪੱਧਰ ’ਤੇ ਵਿਚਾਰਵਾਨਾਂ ਨੇ ਭਾਸ਼ਾ ਦੇ ਸੰਸਾਰ ਨੂੰ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਹੈ ਤੇ ਅੱਜ ਦੁਨੀਆ ਵਿਚ ਕੋਈ ਅਜਿਹਾ ਸਮਾਜ ਨਹੀਂ ਜਿਹੜਾ ਇਸ ਭਾਸ਼ਾ ਸੰਸਾਰ ਤੋਂ ਵਿਰਵਾ ਹੋਵੇਹਰ ਸਮਾਜ ਲੈਂਗ ਦੇ ਪੱਧਰ ’ਤੇ ਵਿਚਰਦਾ ਹੋਇਆ ਅਨੇਕਾਂ ਪੈਰੋਲ ਸਿਰਜ ਰਿਹਾ ਹੈਇਹ ਪੈਰੋਲ ਹੌਲੀ ਹੌਲੀ ਸਮਾਜ ਭਾਸ਼ਾ ਸ਼ੈਲੀਆਂ ਵਿਚ ਪਰਿਵਰਤਿਤ ਹੋ ਕੇ ਬਹੁ-ਅਰਥੀ ਧੁਨੀਆਂ ਦੇ ਸਬੱਬ ਬਣ ਜਾਂਦੇ ਹਨਵਿਸ਼ਵੀਕਰਨ ਦੇ ਦੌਰ ਵਿਚ ਭਾਸ਼ਾਵਾਂ ਵਿਚਲੀ ਸੰਪਰਕ ਸਥਿਤੀ ਵਿਚ ਅਥਾਹ ਵਾਧਾ ਹੋਇਆ ਹੈਇਸ ਵਾਧੇ ਨੇ ਜਿੱਥੇ ਭਾਸ਼ਾਈ ਸੰਸਾਰਾਂ, ਦੇਸ਼ਾਂ, ਕੌਮਾਂ, ਸਮਾਜਾਂ ਨੂੰ ਇਕ ਦੂਜੇ ਦੇ ਨਿਕਟ ਲੈ ਆਂਦਾ ਹੈ, ਉੱਥੇ ਇਸ ਸੰਪਰਕ ਸਥਿਤੀ ਨੇ ਭਾਸ਼ਾਵਾਂ ਵਿਚ ਨਵੀਆਂ ਸੰਭਾਵਨਾਵਾਂ ਵੀ ਜਗਾਈਆਂ ਹਨਲੋੜ ਥੋੜ ਵਾਲੀਆਂ ਅਲਪ ਭਾਸ਼ਾਵਾਂ ਦੇ ਸੰਸਾਰਾਂ ਨੂੰ ਵੀ ਮਾਨਤਾ ਮਿਲੀ ਹੈਮੁਕਤ ਬਜ਼ਾਰ ਨੇ ਭਾਸ਼ਾ ਵਿਚ ਨਵੀਆਂ ਲੋੜਾਂ ਪੈਦਾ ਕਰਕੇ ਇਨ੍ਹਾਂ ਦਾ ਘੇਰਾ ਵੀ ਵਿਸ਼ਾਲ ਕੀਤਾ ਹੈ ਤੇ ਨਾਲ ਹੀ ਨਵੀਆਂ ਭਾਸ਼ਾਈ ਜ਼ਿੰਮੇਵਾਰੀਆਂ ਵੀ ਆਇਦ ਕੀਤੀਆਂ ਹਨਪਰ ਇਸ ਵਿਸ਼ਵੀਕਰਨ ਨਾਲ ਇਕ ਖਦਸ਼ਾ ਵੀ ਪੈਦਾ ਹੋ ਗਿਆ ਹੈ ਕਿ ਸਾਮਰਾਜੀ ਤਾਕਤਾਂ ਇਕ ਵਿਸ਼ਵ, ਇਕ ਬਜ਼ਾਰ, ਇਕ ਭਾਸ਼ਾ ਦੀ ਰੱਟ ਲਾ ਰਹੀਆਂ ਹਨਇਸ ਨਾਲ ਕਾਰਪੋਰੇਟਾਂ ਦੀ ਭਾਸ਼ਾਈ ਚੌਧਰ ਵਧੇਗੀ ਤੇ ਸਥਾਨਕ ਭਾਸ਼ਾਵਾਂ ਜੋ ਵਿਸ਼ਵ ਵਿਚ ਪੈਰ ਪਸਾਰ ਰਹੀਆਂ ਹਨ, ਉਨ੍ਹਾਂ ਨੂੰ ਖੋਰਾ ਲੱਗਣ ਦਾ ਸੰਭਾਵਨਾ ਹੈ

ਡਾ. ਮਨਮੋਹਨ ਦੀ ਕਿਤਾਬ ‘ਵਿਚਾਰਕੀ’ ਜਿੱਥੇ ਵੱਖ ਵੱਖ ਭਾਸ਼ਾਈ ਪੈਰਾਡਾਇਮਾਂ ਦੀਆਂ ਪਰਤਾਂ ਫਰੋਲਦੀ ਹੈ, ਉੱਥੇ ਨਵੇਂ ਸਵਾਲ ਵੀ ਖੜ੍ਹੇ ਕਰਦੀ ਹੈਰੂਪ ਦੀ ਪੱਧਰ ’ਤੇ ਪਏ ਸਿਨਟਾਇਮਾਂ ਵਿੱਚੋਂ ਉਹ ਅਨੇਕਾਂ ਪੈਰਾਡਿਗਮੈਟਿਕ ਕੜੀਆਂ ਲੱਭਦਾ ਹੈਇਸ ਜੁਗਤ ਨਾਲ ਹੀ ਉਸਨੇ ਭਾਸ਼ਾ ਦੇ ਵਿਹਾਰਾਂ ਨੂੰ ਨੋਟ ਕੀਤਾ ਤੇ ਫਿਰ ਮਾਡਲੀ ਚੇਤਨਾ ਰਾਹੀਂ ਅਗਰਭੂਮਿਤ ਕਰਨ ਦਾ ਜਤਨ ਕੀਤਾ ਹੈਇਸ ਪੁਸਤਕ ਵਿਚਲੇ ਬੱਤੀ ਲੇਖ ਅਨੇਕਾਂ ਸੰਭਾਵਨਾਵਾਂ ਦੀ ਤਲਾਸ਼ ਵਿਚ ਨਵੇਂ ਪੈਰੋਲ ਸਿਰਜਦੇ ਨਜ਼ਰ ਆਉਂਦੇ ਹਨ

ਦੁਨੀਆ ਉੱਪਰ ਵਿਚਾਰਧਾਰਕ ਤੌਰ ’ਤੇ ਦੋ ਮਹਾਂ ਬਿਰਤਾਂਤਾਂ ਦੀ ਬਹਿਸ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈਪਰ ਮੂਲਕ ਤੌਰ ’ਤੇ ਇਨ੍ਹਾਂ ਦੋਹਾਂ ਵਿਚ ਸੰਬਾਦੀ ਰਿਸ਼ਤਾ ਕਾਇਮ ਨਹੀਂ ਹੋ ਸਕਿਆ ਕਿਉਂਕਿ ਦੋਵੇਂ ਆਪਣੀਆਂ ਆਪਣੀਆਂ ਲਕੀਰੀ ਇਕਾਈਆਂ ਵਿਚ ਸਿਧਾਂਤਕ ਪੈਂਤੜੇ ਵਜੋਂ ਸੰਸਾਰ ਦੀ ਵਿਆਖਿਆ ਕਰਦੇ ਹਨਲੇਖਕ ਡਾ. ਗੁਰਭਗਤ ਸਿੰਘ ਦੇ ਹਵਾਲੇ ਨਾਲ ਦੋਹਾਂ ਵਿਚਾਰਧਾਰਾਵਾਂ ਵਿਚਲੀ ਵਿਸਮਾਦੀ ਪੂੰਜੀ ਦੀ ਗੱਲ ਕਰਦਿਆਂ ਲਿਖਦਾ ਹੈ - ਪੂੰਜੀਵਾਦ ਦਾ ਹਿੱਤ ਨਫਾ ਹੈ ਤੇ ਸਮਾਜਵਾਦ ਦਾ ਮੁੱਦਾ ਨਿਆਂਦੋਵੇਂ ਮਹਾਂਬਿਰਤਾਂਤ ਦਬਾਊ/ਦਮਨੀ ਹਨਦੋਵੇਂ ਇਕਹਿਰੇਪਨ ਤੇ ਇਕਾਗਰਤਾ ਦੇ ਪੈਂਤੜੇ ’ਤੇ ਖੜ੍ਹੇ ਹਨਇਸ ਨਾਲ ਅਨੇਕਾਂ ਸਮੱਸਿਆਵਾਂ ਤੇ ਖੱਪੇ ਪੈਦਾ ਹੋਏ ਨੇ ਜਿਸ ਕਾਰਣ ਮਨੁੱਖ ਇਕੱਲਾ ਵਿਛੁੰਨਿਆ ਤੇ ਉਦਾਸੀਨ ਹੋਇਆ ਹੈਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦੇ ਨਾਲ ਨਵੀਂ ਭਾਸ਼ਾ ਦੇ ਸਿਰਜਣ ਦੇ ਕੇਂਦਰ ਵਿਚ ਬੰਦਾ ਹੁੰਦਾ ਹੈ ਪਰ ਮਾੜਾ ਇਹ ਹੋਇਆ ਕਿ ਇਨ੍ਹਾਂ ਦੋਹਾਂ ਪੱਧਤੀਆਂ ਨਾਲ ਬੰਦਾ ਆਪਣੇ ਘੇਰੇ ਵਿਚ ਸਿਮਟਦਾ ਚਲਿਆ ਗਿਆਬਜ਼ਾਰ ਨੇ ਉਸਨੂੰ ਜਿਨਸ ਤੇ ਸਮਾਜਵਾਦੀ ਵਿਵਸਥਾ ਨੇ ਉਸਨੂੰ ਭਾਵਨਾ ਸ਼ੁੰਨ ਕਰ ਦਿੱਤਾਉਸਦੇ ਆਪਣੇ ਮਨ ਦਾ ਹਰਨ ਹੋ ਗਿਆਬੰਦਾ, ਬੰਦਾ ਨਹੀਂ ਰਿਹਾਅਜਿਹੀ ਸਥਿਤੀ ਵਿਚ ਨਵ-ਵਿਚਾਰਕੀ ਤੇ ਨਵੇਂ ਭਾਸ਼ਾ ਸਿਰਜਣ ਦਾ ਲੋਪ ਹੋਣਾ ਹੀ ਸੀ

ਅਸਲ ਵਿਚ ਬਾਹਰੀ ਸਥਿਤੀਆਂ ਅਤੇ ਮਾਨਸਿਕ ਕੁੰਠਾਵਾਂ ਨੇ ਬੰਦੇ ਸਾਹਮਣੇ ਅਨੇਕਾਂ ਪ੍ਰਸ਼ਨ ਖੜ੍ਹੇ ਕੀਤੇ ਹਨਇਨ੍ਹਾਂ ਦੋਹਾਂ ਮਹਾਂਬਿਰਤਾਂਤਾਂ ਨੇ ਇਕ ਤਰ੍ਹਾਂ ਦਾ ਧਰੁਵੀਕਰਨ ਦਾ ਨਕਾਮ ਜਤਨ ਵੀ ਕੀਤਾ ਹੈਉਦਾਰਵਾਦੀ ਨੀਤੀਆਂ ਦੇ ਬਹੁ-ਪਾਸ਼ ਨੇ ਮਨੁੱਖ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆਇਸੇ ਕਰਕੇ ਦੁਨੀਆ ਇਕ ਅਜਿਹੇ ਅਸਾਵੇਂਪਨ ਦੀ ਸ਼ਿਕਾਰ ਹੋ ਗਈ ਹੈ ਜਿਸਦਾ ਕੋਈ ਪਾਰਾਵਾਰ ਨਹੀਂਦੁਨੀਆ ਪਲ ਪਲ, ਛਿੰਨ ਛਿੰਨ ਤੇਜ਼ੀ ਨਾਲ ਬਦਲ ਰਹੀ ਹੈ ਪਰ ਕੀ ਇਹ ਬਦਲਾਓ ਵਿਕਾਸਮੁਖ ਹੈ ਕਿ ਵਿਨਾਸ਼ਮੁਖ, ਇਹ ਚਿੰਤਾ ਦਾ ਵਿਸ਼ਾ ਹੈਦੁਨੀਆ ਦੇ ਵਹਿਣਾਂ ਵਿਚ ਕਿਸੇ ਧਾਰਣਾ, ਵਿਚਾਰ, ਚਿੰਤਨ, ਵਿਸ਼ਵਾਸ ਨੂੰ ਅੰਤਿਮ ਮੰਨ ਲੈਣਾ ਨਵੇਂ ਮਿਥਕੀ ਚਿਹਨਕਾਂ ਨੂੰ ਜਨਮ ਦੇਂਦਾ ਹੈ ਜਿਸ ਨਾਲ ਧੁੰਦ ਫੈਲਦੀ ਹੈਇਸੇ ਕਰਕੇ ਚਿੰਤਨ, ਭਾਸ਼ਾ, ਵਿਚਾਰਧਾਰਾ, ਮਨੁੱਖੀ ਰਿਸ਼ਤਿਆਂ, ਸੰਵਾਦਾਂ ਤੇ ਮਿੱਥਕ ਵਿਆਖਿਆਵਾਂ ਦੀ ਪੁਨਰ/ਪੁਨਰ ਵਿਆਖਿਆ ਕੀਤੀ ਜਾ ਰਹੀ ਹੈਫਿਰ ਵੀ ਇਨ੍ਹਾਂ ਵਿਆਖਿਆਵਾਂ ’ਤੇ ਦੋਹਾਂ ਮਹਾਂਬਿਰਤਾਂਤਾਂ ਦੇ ਘੁਲੇ ਮਿਲੇ ਪਰਛਾਵੇਂ ਨਜ਼ਰ ਆਉਂਦੇ ਹਨ

ਇਸ ਪੱਖ ਤੋਂ ਸਟੀਫਨ ਸਪੈਂਡਰ ਨੇ ਇਕ ਬੜੇ ਪਤੇ ਦੀ ਗੱਲ ਕਹੀ ਸੀ ਕਿ- ਮਹਾਨ ਵਿਚਾਰਾਂ ਤੋਂ ਜ਼ਰੂਰੀ ਨਹੀਂ ਕਿਸੇ ਭਾਸ਼ਾ ਦਾ ਮਹਾਨ ਸਾਹਿਤ ਉਪਜੇ ਪਰ ਜੇ ਮਹਾਨ ਸਾਹਿਤ ਹੈ ਤਾਂ ਉਸਦੇ ਪਿੱਛੇ ਨਵੇਂ ਵਿਚਾਰ ਤੇ ਨਵੀਂ ਭਾਸ਼ਾ ਅਵੱਸ਼ ਹੋਵੇਗੀਨਵੀਂ ਭਾਸ਼ਾ ਘਿਸੇ ਪਿਟੇ ਪੁਰਾਣੇ ਵਿਚਾਰਾਂ ਨਾਲ ਸੰਭਵ ਨਹੀਂ, ਵਿਚਾਰਧਾਰਾ ਨਾਲ ਤਾਂ ਕਤਈ ਨਹੀਂ ਕਿਉਂਕਿ ਵਿਚਾਰਧਾਰਾ ਦਾ ਨਵੇਂਪਨ ਨਾਲ ਕੋਈ ਸੰਬੰਧ ਨਹੀਂ ਹੁੰਦਾ

‘ਭਾਸ਼ਾ ਦੀ ਤਾਨਾਸ਼ਾਹੀ ਤੇ ਚੁੱਪ ਦੀ ਭਾਸ਼ਾ’ ਵਿਚ ਲੇਖਕ ਭਾਸ਼ਾ ਦੇ ਨਵੇਂ ਚਿਹਨਕੀ ਅਰਥ ਸਿਰਜਦਾ ਹੈਉਸ ਅਨੁਸਾਰ ਭਾਸ਼ਾ ਵਿਚ ਸ਼ਬਦ ਤੇ ਅਰਥ ਦਾ ਸੰਬੰਧ ਆਪਹੁਦਰਾ ਹੁੰਦਾ ਹੈ ਇਸ ਲਈ ਭਾਸ਼ਾ ਵਿਚ ਕਿਸੇ ਸ਼ਬਦ ਤੋਂ ਵਿਸ਼ੇਸ਼ ਅਰਥ ਦੀ ਤਵੱਕੋ ਰੱਖਣੀ ਭਾਸ਼ਾ ਦੀ ਤਾਨਾਸ਼ਾਹੀ ਪਰਵਿਰਤੀ ਹੈਇਸ ਤਰ੍ਹਾਂ ਹਰ ਅਰਥ ਆਪਣੇ ਅੰਦਰ ਇਕ ਪ੍ਰਕਾਰ ਦੀ ਹਿੰਸਾ ਦੀ ਸਪੇਸ ਪੈਦਾ ਕਰਦਾ ਹੈਇਸੇ ਲਈ ਇਹ ਵਾਪਰਨਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਅਰਥ ਦਾ ਇਕ ਵਿਰੋਧੀ ਅਰਥ ਵੀ ਹੋਵੇਇਸ ਪ੍ਰਵਿਰਤੀ ਦਾ ਪਰਤੌਅ ਤਾਨਾਸ਼ਾਹੀ ਸੱਤਾਵਾਂ, ਧਾਰਮਕ ਪ੍ਰਵਚਨਾਂ ਅੰਦਰ ਅਤੇ ਬੋਲਿਆਂ ਤੇ ਜੈਕਾਰਿਆਂ, ਰਾਸ਼ਟਰਵਾਦੀ, ਸਭਿਆਚਾਰਵਾਦੀ ਨਾਅਰਿਆਂ ਵਿਚ ਆਮ ਹੈ’ ਅਸਲ ਵਿਚ ਇੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਅਰਥ ਦੀ ਇਕ ਆਪਣੀ ਸੱਤਾ ਹੁੰਦੀ ਹੈਆਪਹੁਦਰੇਪਨ ਵਿਚ ਅਰਥ ਦਾ ਨਾਮਕਰਨ ਨਹੀਂ ਬਦਲਿਆ ਜਾ ਸਕਦਾ ਪਰ ਉਹਦੀਆਂ ਧਾਰਨਾਵਾਂ ਨੂੰ ਉਤੇਜਤ ਕਰਕੇ ਨਵੇਂ ਅਰਥ ਅਰੋਪਿਤ ਕੀਤੇ ਜਾਂਦੇ ਹਨ ਜਾਂ ਫਿਰ ਪੁਰਾਣੇ ਅਰਥਾਂ ਨੂੰ ਛਾਂਗ ਕੇ ਉਨ੍ਹਾਂ ਨੂੰ ਮਨਮਰਜ਼ੀ ਦੇ ਚਿਹਨਕਾਂ ਰਾਹੀਂ ਮਨੋ-ਪਕੜ ਦੀ ਰੱਸੀ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦ ਕਿ ਸਹਿਜ ਰੂਪ ਵਿਚ ਕਿਸੇ ਅਰਥ ਨੇ ਵਿਸ਼ੇਸ਼ ਸੰਦਰਭ ਅਤੇ ਸਥਿਤੀ ਵਿਚ ਉਜਾਗਰ ਹੋਣਾ ਹੁੰਦਾ ਹੈਪਰ ਸੱਤਾ, ਤਾਨਾਸ਼ਾਹੀ ਤੇ ਧਰਮ ਦੇ ਪਰਵਚਨਾਂ ਵਿਚ ਦਾਬੇ ਵਾਲੇ ਸੰਦਰਭ ਸਿਰਜੇ ਜਾਂਦੇ ਹਨਉਨ੍ਹਾਂ ਵਿਚ ਫਿਰ ਭਾਸ਼ਾ ਦੀ ਤਾਨਾਸ਼ਾਹੀ ਕਾਇਮ ਕੀਤੀ ਜਾਂਦੀ ਹੈਇਸ ਕਰਕੇ ਇਨ੍ਹਾਂ ਵਿਚਲੀ ਭਾਸ਼ਾ ਸਤਹ ਸੰਰਚਨਾ ’ਤੇ ਬੜੀ ਲੁਭਾਊ ਤੇ ਦਿਲਕਸ਼ ਅਰਥਾਂ ਵਜੋਂ ਪ੍ਰਵਚਨਦੀ ਹੈ ਪਰ ਗਹਿਨ ਅਰਥਾਂ ਵਿਚ ਪਈ ਹਿੰਸਾ, ਜਦੋਂ ਉਤੇਜਤ ਹੋ ਜਾਂਦੀ ਹੈ ਤਾਂ ਫਿਰ ਵਿਹਾਰਕ ਪੱਧਰ ’ਤੇ ਵਿਨਾਸ਼ ਦੀ ਲੀਲ੍ਹਾ ਸਿਰਜਦੀ ਹੈ

ਇਹ ਵੀ ਬੜੀ ਦਿਲਚਸਪ ਸਥਿਤੀ ਹੈ ਕਿ ਜਦੋਂ ਕਾਨੂੰਨ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਬਦਲਦਾ ਹੈ ਤਾਂ ਨਵੀਆਂ ਪਰਿਭਾਸ਼ਾਵਾਂ ਸਿਰਜਦਾ ਹੈਇਨ੍ਹਾਂ ਵਿੱਚੋਂ ਫਿਰ ਨਵੀਂ ਭਾਸ਼ਾ ਤੇ ਨਵੇਂ ਵਿਚਾਰ ਜਨਮਦੇ ਹਨ ਜੋ ਹੱਕ ਜਾਂ ਵਿਰੋਧ ਵਿਚ ਮਨਾਂ ਨੂੰ ਉਤੇਜਤ ਕਰਕੇ ਭਾਸ਼ਕੀ ਚਿਹਨਕਾਂ ਨੂੰ ਨਵੇਂ ਸੰਦਰਭ ਵਿਚ ਪੁਨਰ ਵਿਆਖਿਅਤ ਕਰਦੇ ਹਨਸਮਲਿੰਗਕਤਾ ਬਾਰੇ ਕਾਨੂੰਨ ਨੇ ਵੀ ਇਹੋ ਜਿਹਾ ਹੀ ਕਾਰਜ ਕੀਤਾ ਹੈ‘ਮੀ ਟੂ’ ਨੇ ਯੌਨਿਕਤਾ ਦੀ ਭਾਸ਼ਾ ਵਿਚ ਨਵੇਂ ਪਾਸਾਰ ਸਿਰਜੇ ਹਨਇਨ੍ਹਾਂ ਦੀਆਂ ਵਿਆਖਿਆਵਾਂ ਫਿਰ ਨਵੇਂ ਨਵੇਂ ਸੰਦਰਭ ਤੇ ਸੰਭਾਵਨਾਵਾਂ ਪੈਦਾ ਕਰ ਰਹੀਆਂ ਹਨ

ਇਸ ਕਿਤਾਬ ਵਿਚ ‘ਗਰਮ ਖਿਆਲੀ ਮਾਨਸਿਕਤਾ ਦੀ ਭਾਸ਼ਾ, ਕਾਮੁਕਤਾ ਤੇ ਲਿੰਗਕਤਾ ਦੀ ਭਾਸ਼ਾ, ਨੈਤਿਕਤਾ ਦੀ ਭਾਸ਼ਾ, ਲੋਕਤੰਤਰ ਦੀ ਭਾਸ਼ਾ, ਕਵਿਤਾ ਦੀ ਭਾਸ਼ਾ, ਆਲੋਚਨਾ ਦੀ ਭਾਸ਼ਾ, ਮਿੱਥ ਦੀ ਭਾਸ਼ਾ, ਉਦਯੋਗ ਦੀ ਭਾਸ਼ਾ ਤੇ ਹੋਰ ਕਈ ਲੇਖ ਅਜਿਹੇ ਹਨ ਜੋ ਵੱਖਰੀ ਵੱਖਰੀ ਪ੍ਰਕਾਰ ਦੀਆਂ ਸਿਰਜਨਾਵਾਂ ਵਿੱਚੋਂ ਭਾਸ਼ਾ ਦੇ ਅਰਥਾਂ ਦੀ ਹੀ ਨਹੀਂ ਸਗੋਂ ਨਵੇਂਪਨ ਦੀ ਤਲਾਸ਼ ਵੀ ਕਰਦੇ ਹਨਇਹ ਤਲਾਸ਼ ਵਿਧੀ ਤੇ ਵਿਹਾਰ ਦੋਹਾਂ ਵਿਚ ਪਈ ਹੈਪਰੰਪਰਾ ਵਿਚ ਪਏ ਅਰਥਾਂ ਵਿੱਚੋਂ ਹੀ ਨਵੇਂ ਅਰਥ ਲੱਭੇ ਜਾ ਸਕਦੇ ਹਨ ਤੇ ਨਵੀਆਂ ਸਥਿਤੀਆਂ ਵਿਚ ਉਨ੍ਹਾਂ ਅਰਥਾਂ ਰਾਹੀਂ ਨਵੀਆਂ ਵਿਆਖਿਆਵਾਂ ਦੇ ਮਾਡਲ ਸਿਰਜੇ ਜਾ ਸਕਦੇ ਹਨਇਸੇ ਪੱਖ ਤੋਂ ਇਕ ਮੁੱਲਵਾਨ ਟਿੱਪਣੀ ਕਰਦਿਆਂ ਲੇਖਕ ਲਿਖਦਾ ਹੈ - ਅੱਜ ਭਾਸ਼ਾ ਦੀ ਯੋਗਤਾ ’ਤੇ ਯੋਗਤਾ ਦੀ ਭਾਸ਼ਾ ਦੇ ਵਿਵਾਦ ਤੇ ਦਵੰਦ ਨੇ ਹੁਣ ਇਹ ਮਸਲਾ ਪ੍ਰਤੱਖ ਕਰ ਦਿੱਤਾ ਹੈ ਕਿ ਭਾਰਤ ਦੀਆਂ ਸੰਸਥਾਗਤ ਸੱਤਾ ਸੰਰਚਨਾਵਾਂ ਵਿਚ ਖੇਤਰੀ ਭਾਸ਼ਾਵਾਂ ਨੂੰ ਵਿਕਾਸ ਦੇ ਏਜੰਡੇ ’ਤੇ ਕੇਂਦਰ ਵਿਚ ਲਿਆਇਆ ਜਾਵੇ ਅਤੇ ਕੌਮੀ ਨਿਰਮਾਣ ਵਿਚ ਇਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਹਿਚਾਣਿਆ ਜਾਵੇਜੇਕਰ ਅਸੀਂ ਇਸ ਦੌਰ ਵਿਚ ਇਸਨੂੰ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ ਸਾਨੂੰ ਕਦੇ ਮੁਆਫ ਨਹੀਂ ਕਰਨਗੇ

ਕੁਲ ਮਿਲਾ ਕੇ ਇਹ ਕਿਤਾਬ ਪੰਜਾਬੀ ਵਿਚ ਨਵੇਂ ਸੰਵਾਦ ਛੇੜਣ ਵਾਲੀ ਹੈਇਸ ਨਾਲ ਬਹਿਸ ਵਿੱਚੋਂ ਨਵੇਂ ਵਿਚਾਰਾਂ ਤੇ ਅਰਥਾਂ ਦਾ ਪਰਸਾਰ ਹੋ ਸਕਦਾ ਹੈਆਸ ਹੈ ਕਿ ਬੌਧਿਕ ਤੰਦ ਨਾਲ ਜੁੜੇ ਪੰਜਾਬੀ ਇਸ ਵਿੱਚੋਂ ਨਵੇਂ ਗਿਆਨ ਸ਼ਾਸਤਰ ਨੂੰ ਤਲਾਸ਼ਣ ਦਾ ਹੀਆ ਕਰਨਗੇ

*****

(1424)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਪਰਮਜੀਤ ਸਿੰਘ ਢੀਂਗਰਾ

ਡਾ. ਪਰਮਜੀਤ ਸਿੰਘ ਢੀਂਗਰਾ

Email: (dhingraps58@gmail.com)
Mobile: (India) 94173 - 58120
 

More articles from this author