Malwinder7ਕਿਤਾਬਾਂ ਦੀ ਚੁੱਪ ਕੋਲ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ ਵੱਲ ਹੁੰਦਾ ਹੈ। ਕਿਤਾਬਾਂ ਦੀ ਚੁੱਪ ਅੰਦਰ ...
(16 ਅਪਰੈਲ 2022)
ਮਹਿਮਾਨ: 564.

 

(ਮਰਮ = ਰਹੱਸ, ਭੇਤ. ਭੇਦ --- ਸੰਪਾਦਕ)

ਮੁਹਾਵਰਿਆਂ ਵਿੱਚ ਆਈ ਚੁੱਪ ਬਾਹਰੀ ਚੁੱਪ ਹੈਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਵਾਲੀ ਚੁੱਪ ਤੀਕ ਪਹੁੰਚਣ ਲਈ ਬਹੁਤ ਗਹਿਰਾ ਉੱਤਰਨਾ ਪੈਂਦਾ ਹੈਚੁੱਪ ਮਨੁੱਖੀ ਮਨ ਦੀਆਂ ਗੁੰਝਲਾਂ ਦੀ ਵਾਣੀ-ਰਹਿਤ ਤਰਲ ਅਵਸਥਾ ਹੁੰਦੀ ਹੈਇਸ ਅਵਸਥਾ ਨੂੰ ਸਮਝਣ, ਮਾਨਣ, ਹੰਢਾਉਣ ਲਈ ਆਪਣੇ ਨਾਲ ਸੰਵਾਦ ਰਚਾਉਣਾ ਪੈਂਦਾ, ਕਵਿਤਾ ਦਾ ਤਰਲਾ ਕਰਨਾ ਪੈਂਦਾਕਵਿਤਾ ਮਨੁੱਖੀ ਮਨ ਦੀਆਂ ਗੁੰਝਲਾਂ ਖੋਲ੍ਹਣ ਦੇ ਨਾਲ-ਨਾਲ ਚੁੱਪ ਦੀਆਂ ਬਹੁਤ ਸਾਰੀਆਂ ਪਰਤਾਂ ਤੋਂ ਵੀ ਪਰਦਾ ਚੁੱਕਦੀ ਜਾਂ ਇੰਝ ਕਹਿ ਲਵੋ ਕਿ ਉਨ੍ਹਾਂ ਨੂੰ ਪ੍ਰਭਾਸ਼ਿਤ ਕਰਦੀ ਹੈਕਵਿਤਾ ਦੀ ਸਮਰੱਥਾ ਦਾਰਸ਼ਨਿਕ ਗਹਿਰਾਈਆਂ ਅੰਦਰ ਉੱਤਰ ਮਨੁੱਖੀ ਮਨ ਦੀ ਲੁਪਤ ਜਗਿਆਸਾ ਦੀ ਥਾਹ ਪਾਉਣ ਦੀ ਹੁੰਦੀ ਹੈਚੁੱਪ ਦੀ ਪਰਤ ਇਕਹਿਰੀ ਨਹੀਂ ਹੁੰਦੀਹਰ ਸਮਾਜਕ ਵਰਤਾਰੇ ਵਿੱਚ ਇਸਦੇ ਨਕਸ਼ਾਂ ਦੀ ਨਿਸ਼ਾਨਦੇਹੀ ਹੋ ਜਾਂਦੀ ਹੈਚੁੱਪ ਕਦੀ ਆਨੰਦ ਦੀ ਅਵਸਥਾ ਵਿੱਚ ਲੈ ਜਾਂਦੀ ਹੈ, ਕਦੇ ਤਲਖ਼ ਵਰਤਾਰਿਆਂ ਦੀ ਪੀੜ ਬਣ ਆਉਂਦੀ ਹੈਇਹ ਜ਼ਿੰਦਗੀ ਦੀਆਂ ਤਲਖ਼ੀਆਂ ਹੰਢਾਉਂਦੀ ਦੇਹ ਦੇ ਅੱਲੇ ਜ਼ਖ਼ਮਾਂ ਦੀ ਚੀਸ ਵੀ ਹੁੰਦੀ ਹੈਚੁੱਪ ਜਦ ਰਾਜਨੀਤੀ ਦੇ ਹੱਥਾਂ ਵਿੱਚ ਆਉਂਦੀ ਹੈ, ਵਿਪਰੀਤ ਵਰਤਾਰਿਆਂ ਵਿੱਚੋਂ ਲੋਕਤੰਤਰਿਕ ਮੁਹਾਵਰੇ ਦੀ ਤਲਾਸ਼ ਕਰਦੀ ਹੈਅਜਿਹੇ ਵੇਲੇ ਬੰਦੇ ਦੇ ਬਾਹਰੀ ਵਿਵਹਾਰ, ਪਹਿਰਾਵੇ ਤੇ ਸ਼ਾਲੀਨਤਾ ਅੰਦਰ ਹਉਮੈਂ, ਹੰਕਾਰ ਅਤੇ ਭਿਆਨਕਤਾ ਦਾ ਵਾਸ ਹੁੰਦਾ ਹੈਤਬਾਹੀ ਦੇ ਮੰਜ਼ਰਾਂ ਨੂੰ ਵੇਖ ਚੁੱਪ ਰਹਿੰਦੇ ਬੰਦੇ ਕੋਲ ਚੁੱਪ ਕਿਨ੍ਹਾਂ ਅਰਥਾਂ ਵਿੱਚ ਆਉਂਦੀ ਹੈ, ਸਮਝਣਾ ਮੁਸ਼ਕਲ ਹੁੰਦਾ ਹੈਸਾਡੀ ਸਮਝ ਤੋਂ ਬਾਹਰ ਰਹਿ ਗਿਆ ਬੰਦਾ ਸਾਡੇ ਵੇਲਿਆਂ ਦਾ ਸਭ ਤੋਂ ਵੱਡਾ ਦੁਖਾਂਤ ਹੋ ਨਿੱਬੜਦਾ ਹੈਅਸੀਂ ਅਜਿਹੇ ਬੰਦਿਆਂ ਦੀ ਸ਼ਨਾਖ਼ਤ ਕਰਦੇ ਆਪਣੀ ਘੋਖਵੀਂ ਨਜ਼ਰ ਤੇ ਦ੍ਰਿਸ਼ਟੀ ਗੁਆ ਬਹਿੰਦੇ ਹਾਂਅਜਿਹੇ ਬੰਦਿਆਂ ਦੇ ਖ਼ੂੰਖਾਰ ਇਰਾਦੇ ਮੂਹਰੇ ਅਵਾਮ ਬੇਵੱਸ ਹੋ ਜਾਂਦਾਅਵਾਮ ਦੀ ਬੇਵਸੀ ਵੀ ਚੁੱਪ ਹੁੰਦੀਅਜਿਹੀ ਚੁੱਪ ਜਿਹੜੀ ਰਾਜਨੀਤਕ ਰੌਲੇ ਤੋਂ ਡਰਦੀ ਅੰਦਰ ਦੁਭਕੀ ਰਹਿੰਦੀ ਹੈਰਾਜਨੀਤਕ ਰੌਲਾ ਬੰਦੇ ਅੰਦਰ ਖ਼ੌਫ਼ ਪੈਦਾ ਕਰਦਾ ਹੈਇਹ ਖ਼ੌਫ਼ ਹੀ ਚੁੱਪ ਨੂੰ ਜਨਮ ਦਿੰਦਾ ਹੈਲੋਕਤੰਤਰਿਕ ਨਿਜ਼ਾਮ ਅੰਦਰ ਕਿਸੇ ਰਾਜਨੀਤਕ ਧੜੇ ਦੇ ਇਕਲੌਤੇ ਜੇਤੂ ਰਹੇ ਉਮੀਦਵਾਰ ਦੀ ਚੁੱਪ ਸਿਆਲ ਵਿੱਚ ਮਾਰੀ ਲੋਈ ਦੀ ਬੁੱਕਲ ਵਰਗੀ ਹੁੰਦੀ ਹੈਵਿਰੋਧੀ ਧੜੇ ਉਸ ਅੰਦਰ ਵਸਤ ਦਾ ਅਹਿਸਾਸ ਪੈਦਾ ਕਰਦੇ ਹਨ, ਭਾਅ ਲਾਉਂਦੇ ਹਨਉਸ ਦੀ ਚੁੱਪ ਜਿੰਨੀ ਵਧਦੀ ਜਾਂਦੀ ਹੈ, ਮੰਡੀ ਵਿੱਚ ਉਸਦਾ ਮੁੱਲ ਵਧਦਾ ਜਾਂਦਾ ਹੈਨਕਾਰ ਦਿੱਤੇ ਜਾਣ ਤੋਂ ਪਹਿਲਾਂ ਉਸਦੀ ਚੁੱਪ ਟੁੱਟਦੀ ਹੈ ਤੇ ਉਹ ਵਿਕਿਆ ਹੋਇਆ ਮਾਲ ਹੋ ਜਾਂਦਾ ਹੈਚੁੱਪ ਦੀ ਇਹ ਪ੍ਰਵਿਰਤੀ ਸੱਤਾ ਦੇ ਭਵਿੱਖ ਦੇ ਨਕਸ਼ ਘੜਦੀ ਹੈਸੱਤਾ ਦੇ ਨਵੇਂ ਨਕਸ਼ ਰੌਲੇ ਦੇ ਨਵੇਂ ਮਿਆਰ ਮਿੱਥਦੇ ਹਨਅਵਾਮ ਦੀ ਚੁੱਪ ਹੋਰ ਗਹਿਰੀ ਹੋ ਜਾਂਦੀ ਹੈਸਮੱਸਿਆਵਾਂ ਹੋਰ ਵਿਕਰਾਲ ਹੋ ਜਾਂਦੀਆਂ ਹਨਪਰ ਜਦ ਕਦੀ ਚੁੱਪ ਦੇ ਬੋਲ ਸੰਗਠਤ ਹੋ ਜਾਂਦੇ ਹਨ, ਸੱਤਾ ਦਾ ਰੌਲਾ ਸ਼ਾਂਤ ਹੋ ਜਾਂਦਾ ਹੈਅਣਗੌਲੇ ਲੋਕ ਗੌਲਣਯੋਗ ਹਜ਼ੂਮ ਬਣ ਜਾਂਦੇ ਹਨਚਿੰਤਨ, ਮੰਥਨ ਕਰਨਾ ਤੇ ਪਿਛਲਖੁਰੀ ਤੁਰਨਾ ਸੱਤਾ ਦੀ ਮਜਬੂਰੀ ਬਣ ਜਾਂਦੀ ਹੈਇਹ ਸੰਘਰਸ਼ ਦੀ ਜਿੱਤ ਹੁੰਦੀ ਹੈਇਹ ਚੁੱਪ ਨੂੰ ਮਿਲੀ ਪ੍ਰਵਾਨਗੀ ਹੁੰਦੀ ਹੈ

ਸਾਡੀਆਂ ਸਾਂਝਾਂ, ਰਿਸ਼ਤਿਆਂ ਵਿੱਚ ਬਹੁਤ ਸਾਰਾ ਰੌਲਾ ਹੁੰਦਾ ਹੈਅਸਲ ਵਿੱਚ ਇਹ ਰੌਲਾ ਸਾਝਾਂ ਵਿੱਚ ਰਹਿ ਗਈਆਂ ਵਿਰਲਾਂ ਦੀ ਚੁੱਪ ਹੁੰਦੀ ਹੈਬੰਦੇ ਦੇ ਵਿਵਹਾਰ ਵਿੱਚ ਛੁਪੀ ਸ਼ਾਲੀਨਤਾ ਕੋਲ ਰੌਲਾ ਨਹੀਂ, ਚੁੱਪ ਹੁੰਦੀ ਹੈਅਸੀਂ ਬਾਹਰੀ ਤੌਰ ’ਤੇ ਜਿੰਨੇ ਨੇੜੇ ਹੁੰਦੇ, ਅੰਦਰਲੀਆਂ ਵਿਰਲਾਂ ਉੰਨੀਆਂ ਹੀ ਗਹਿਰੀਆਂ ਹੁੰਦੀਆਂ ਹਨ ਇੱਕੋ ਮਕਾਨ ਵਿੱਚ ਰਹਿੰਦਿਆਂ ਅਸੀਂ ਵੱਖੋ ਵੱਖਰੇ ਘਰ ਉਸਾਰ ਲੈਂਦੇ ਹਾਂਹਰ ਘਰ ਦੀ ਆਪਣੀ ਚੁੱਪ ਹੁੰਦੀ ਹੈ ਤੇ ਹਰ ਚੁੱਪ ਦਾ ਆਪਣਾ ਰਹੱਸਘਰ ਵਿੱਚ ਜੀਆਂ ਦੀ ਹੋਂਦ ਹੁੰਦੀ ਹੈ ਪਰ ਸੰਵਾਦ ਨਹੀਂ ਹੁੰਦਾਜੀਆਂ ਦੇ ਵਿਵਹਾਰ ਵਿੱਚ ਆਈ ਤਬਦੀਲੀ ਦੇ ਨਕਸ਼ ਚੁੱਪ ਵਿੱਚ ਪਏ ਹੁੰਦੇ ਹਨਸੰਵਾਦਹੀਣ ਸਥਿਤੀ ਜਿਸ ਚੁੱਪ ਦਾ ਸਬੱਬ ਬਣਦੀ ਹੈ, ਉਹ ਅਣਸੁਖਾਵੇਂ ਲਮਹਿਆਂ ਦਾ ਅਣਚਾਹਿਆ ਬਿਰਤਾਂਤ ਹੁੰਦਾ ਹੈਸੰਵਾਦ ਵਿੱਚ ਆਈ ਖੜੋਤ ਵਿਚਲੀ ਚੁੱਪ ਸੁਖਾਵੀਂ ਨਹੀਂ ਹੁੰਦੀਇਕੱਲਤਾ ਹੰਢਾਉਂਦੀ ਕਾਇਆ ਅੰਦਰ ਉੱਠਿਆ ਸ਼ੋਰ ਟੱਸ ਟੱਸ ਕਰਦੀ ਚੁੱਪ ਬਣਦੀ ਹੈਜਦ ਰਿਸ਼ਤਿਆਂ ਵਿਚਲੀ ਚੁੱਪ ਟੁੱਟਦੀ ਹੈ, ਸ਼ਬਦ ਜਿਨ੍ਹਾਂ ਬੋਲਾਂ ਦਾ ਆਕਾਰ ਗ੍ਰਹਿਣ ਕਰਦੇ ਹਨ, ਉਹ ਬੋਲ ਤੁਹਾਡੀ ਸੋਚ ਨੂੰ ਵਿੰਨ੍ਹਦੇ ਪੀੜ ਨਾਲ ਭਰ ਦਿੰਦੇ ਹਨਇਹ ਸੰਵਾਦ ਸਿਰ ਵਿਹੂਣੇ ਸਿਰਾਂ ਦੀ ਬਹਿਸ ਬਣ ਜਾਂਦੀ ਹੈਰਿਸ਼ਤਿਆਂ ਦੀ ਸਾਰਥਕਤਾ ਉਨ੍ਹਾਂ ਵਿਚਲੇ ਨਿੱਘ ਕਾਰਣ ਹੁੰਦੀ ਹੈਜਦ ਰਿਸ਼ਤੇ ਠਰ ਜਾਣ ਤਾਂ ਉਨ੍ਹਾਂ ਵਿੱਚ ਚੁੱਪ ਪਸਰ ਜਾਂਦੀ ਹੈਬੰਦਾ ਆਪਣੇ ਹੀ ਘਰ ਵਿੱਚ ਅਣਦੇਖੀ ਦਾ ਸ਼ਿਕਾਰ ਹੋ ਜਾਂਦਾ ਹੈਅਣਦੇਖੀ ਦਾ ਸ਼ਿਕਾਰ ਹੋਇਆ ਮਨੁੱਖ ਚੁੱਪ ਦੀ ਬੁੱਕਲ ਮਾਰ ਲੈਂਦਾ ਹੈਇਹ ਚੁੱਪ ਉਸਦੀ ਦੇਹ ਨੂੰ ਰੋਗੀ ਕਰ ਦਿੰਦੀ ਹੈਉਹ ਘਰ ਦੀ ਸੱਤਾ ਦੇ ਵਿਰੋਧ ਵਿੱਚ ਖੜ੍ਹਾ ਹੋ ਜਾਂਦਾ ਹੈਚੁੱਪ ਕੋਲ ਬਹੁਤ ਸਾਰੀ ਊਰਜਾ ਵੀ ਹੁੰਦੀ ਹੈਇਹ ਊਰਜਾਮਈ ਚੁੱਪ ਕੋਲ ਸਿਰਜਣ ਪਲ ਆਉਂਦੇ ਹਨਕਲਪਨਾ ਉਡਾਣ ਭਰਦੀ ਹੈਕਵਿਤਾ ਆਕਾਰ ਲੈਂਦੀ ਹੈਇਕੱਲੇ ਬੈਠੇ ਬੰਦੇ ਕੋਲ ਕਵਿਤਾਵਾਂ ਦਾ ਮੇਲਾ ਲੱਗ ਜਾਂਦਾ ਹੈਉਹ ਕਿਸੇ ਵੱਖਰੀ ਦੁਨੀਆਂ ਵਿੱਚ ਵਿਚਰ ਰਿਹਾ ਹੁੰਦਾ ਹੈਵਸਤਾਂ, ਵਰਤਾਰਿਆਂ ਨੂੰ ਵੇਖਣ ਪਰਖਣ ਦੀ ਉਸ ਦੀ ਦ੍ਰਿਸ਼ਟੀ ਬਦਲ ਜਾਂਦੀ ਹੈਸਧਾਰਣ ਦਿਸਦੇ ਵਰਤਾਰੇ ਅਰਥ ਗ੍ਰਹਿਣ ਕਰਨ ਲੱਗਦੇ ਹਨਰੋਗੀ ਦੇਹ ਨਿਰੋਗੀ ਸੋਚਾਂ ਨਾਲ ਭਰ ਜਾਂਦੀ ਹੈਰਿਸ਼ਤੇ ਮਹੱਤਵਪੂਰਨ ਹੋ ਜਾਂਦੇ ਹਨਸੋਗੀ ਵਿਚਾਰ ਦੂਰ ਖਿਸਕਣ ਲੱਗਦੇ ਹਨਸੁਭਾਅ ਵਿੱਚ ਸਿਹਤਮੰਦ ਤਬਦੀਲੀ ਆਉਂਦੀ ਹੈਘਰ ਅੰਦਰ ਘਰ ਦਾ ਅਹਿਸਾਸ ਪਰਤ ਆਉਂਦਾ ਹੈਜੀਆਂ ਕੋਲ ਜੀਣ ਦੀ ਅਭਿਲਾਸ਼ਾ ਹੁੰਦੀ ਹੈਦੁਨੀਆਂ ਸੋਹਣੀ ਤੇ ਚੰਗੀ ਚੰਗੀ ਲੱਗਣ ਲਗਦੀ ਹੈਚੁੱਪ ਸੰਗੀਤਮਈ ਹੋ ਜਾਂਦੀ ਹੈ ਕੁਦਰਤ ਦੇ ਵਿਆਪਕ ਪਸਾਰੇ ਵਿੱਚ ਚੁੱਪ ਕਈ ਰੰਗਾਂ, ਰੂਪਾਂ ਵਿੱਚ ਵਿਦਮਾਨ ਹੁੰਦੀ ਹੈ

ਘਣੇ ਜੰਗਲ ਦੀ ਚੁੱਪ ਕੋਲ ਸਹਿਜ, ਸੁਹਜ ਅਤੇ ਸਿਦਕ ਵੀ ਹੁੰਦਾ ਹੈ ਤੇ ਜੰਗਲੀ ਵਿਵਹਾਰ ਦਾ ਖ਼ੌਫ਼ ਵੀ ਹੁੰਦਾ ਹੈਪੱਤਿਆਂ, ਫੁੱਲਾਂ ਦੇ ਸ਼ੋਖ਼ ਰੰਗ ਮਨ ਨੂੰ ਚੰਗੇ ਲੱਗਦੇ ਹਨਪਰ ਇਨ੍ਹਾਂ ਰੰਗਾਂ ਦੀ ਇੱਕ ਉਮਰ ਹੁੰਦੀ ਹੈਬਸੰਤ, ਬਹਾਰ ਤੋਂ ਬਾਅਦ ਪਤਝੜ ਨੇ ਵੀ ਆਉਣਾ ਹੁੰਦਾ ਹੈਰੰਗਾਂ ਨੇ ਫੁੱਲਾਂ ਕੋਲੋਂ ਵਿਦਾਇਗੀ ਲੈਣੀ ਹੁੰਦੀ ਹੈਵਿਦਾਇਗੀ ਦਾ ਇਹ ਛਿਣ ਉਦਾਸ ਚੁੱਪ ਨਾਲ ਭਰ ਜਾਂਦਾ ਹੈਸਹਿਮੇ ਪੰਛੀ ਨੂੰ ਗੌਰ ਨਾਲ ਵੇਖੋਇਸ ਕੋਲ ਵੀ ਚੁੱਪ ਹੁੰਦੀ ਹੈਇਹ ਚੁੱਪ ਪੰਛੀ ਦੇ ਪਰ੍ਹਾਂ ਵਿੱਚ ਪ੍ਰਵਾਜ਼ ਭਰ ਦਿੰਦੀ ਹੈਘਣੇ ਰੁੱਖ ਦੀ ਛਾਵੇਂ ਉੱਗੇ ਪੌਦਿਆਂ ਕੋਲ ਪਛਤਾਵੇ ਦੀ ਚੁੱਪ ਹੁੰਦੀ ਹੈਘਾਹ ਦੀਆਂ ਜੜ੍ਹਾਂ ਕੋਲ ਧਰਤੀ ਦੀ ਸਤਹ ’ਤੇ ਵਿਛ ਰਹੀ ਹਰਿਆਲੀ ਦੀ ਚੁੱਪ ਹੁੰਦੀ ਹੈਨਦੀ ਦੇ ਵਗਦੇ ਪਾਣੀ ਕੋਲ ਸੰਗੀਤ ਹੁੰਦਾ ਹੈਪਰ ਪਾਣੀ ਦੀ ਗਹਿਰਾਈ ਕੋਲ ਚੁੱਪ ਹੁੰਦੀ ਹੈਇਸ ਚੁੱਪ ਵਿੱਚ ਕਈ ਰਾਜ਼ ਸਾਂਭੇ ਰਹਿੰਦੇ ਹਨਪਾਣੀ ਦੇ ਰੂਪ ਬਦਲਦੇ ਵਹਿਣਾ ਦਾ ਜ਼ੇਰਾ ਚੁੱਪ-ਚਾਪ ਮਨੁੱਖ ਨੂੰ ਪੜ੍ਹਾਇਆ ਸਬਕ ਹੁੰਦਾ ਹੈਕੁਦਰਤ ਦੀ ਮਹਾਨਤਾ ਦਾ ਗੀਤ ਜੇਕਰ ਕੋਈ ਗਾ ਸਕਦਾ ਹੈ ਤਾਂ ਯਕੀਨਨ ਉਸ ਕੋਲ ਚੁੱਪ ਦਾ ਵਰ ਹੋਵੇਗਾਰੌਲੇ ਵਿੱਚ ਗੀਤ ਨਹੀਂ ਹੁੰਦੇਕੀ ਤੁਸੀਂ ਕਦੀ ਉਦੈ ਹੋ ਰਹੇ ਸੂਰਜ ਨੂੰ ਵੇਖਿਆ ਹੈ? ਕਦੀ ਅਸਤ ਹੋ ਰਹੇ ਸੂਰਜ ਨਾਲ ਗੱਲਾਂ ਕੀਤੀਆਂ ਹਨ? ਇਹ ਚੁੱਪ ਨਾਲ ਭਰੇ ਇਲਾਹੀ ਛਿਣ ਹੁੰਦੇ ਹਨਇਸ ਛਿਣ ਵਿੱਚੋਂ ਆਸ ਜਾਗਦੀ ਹੈਚਾਨਣ ਦੀ ਆਮਦ ਤੇ ਵਿਦਾਇਗੀ ਹੁੰਦੀ ਹੈਚਹਿਚਹਾਉਂਦੀਆਂ ਚਿੜੀਆਂ ਇਸ ਛਿਣ ਦਾ ਚੇਤਾ ਕਰਾਉਂਦੀਆਂ ਸਫ਼ਰ ਦੇ ਆਰੰਭਣ, ਮੁਕਾਉਣ ਦਾ ਵੇਲਾ ਦੱਸਦੀਆਂ ਹਨਸੂਰਜ ਦੇ ਅਸਤਣ ਤੋਂ ਬਾਅਦ ਹਨੇਰੇ ਦੇ ਅਰਥ ਸਮਝ ਆਉਂਦੇ ਹਨਸੰਘਰਸ਼ ਦੀ ਲੋੜ ਮਹਿਸੂਸ ਹੁੰਦੀ ਹੈਜੀਵਨ ਦਾ ਰਹੱਸ ਸੋਚਾਂ ਅੰਦਰ ਅੰਗੜਾਈ ਲੈਂਦਾ ਹੈਕੁਦਰਤ ਦੀ ਚੁੱਪ ਕੋਲ ਇਨ੍ਹਾਂ ਸਵਾਲਾਂ ਦੇ ਬੇਅੰਤ ਜਵਾਬ ਹੁੰਦੇ ਹਨਪਹਾੜ ਜਿੰਨਾ ਵਿਸ਼ਾਲ ਹੋਵੇਗਾ, ਉਸਦੀ ਚੁੱਪ ਉੰਨੀ ਹੀ ਗਹਿਰੀ ਹੋਵੇਗੀਸੜਕ ਕਿਨਾਰੇ, ਪਾਰਕਾਂ, ਮੈਦਾਨਾਂ ਵਿੱਚ ਜੰਮੀ ਬਰਫ਼ ਚੁੱਪ-ਚਾਪ ਪਈ ਰਹਿੰਦੀ ਹੈਜਦ ਸੂਰਜ ਚਮਕਦਾ ਹੈ, ਤਾਪਮਾਨ ਸਿਫ਼ਰ ਤੋਂ ਵਧਦਾ ਹੈ, ਬਰਫ਼ ਹੌਲੀ ਹੌਲੀ ਪਿਘਲਦੀ ਹੈ, ਬਿਨਾਂ ਕੋਈ ਸ਼ੋਰ ਕੀਤਿਆਂਪਾਣੀ ਨਿਵਾਣਾ ਵੱਲ ਵਹਿੰਦਾ ਕਿਸੇ ਟੋਭੇ, ਝੀਲ ਦੇ ਪਾਣੀਆਂ ਵਿੱਚ ਰਲ਼ ਜਾਂਦਾ ਹੈਕਿਸੇ ਸਾਗਰ ਦਾ ਹਿੱਸਾ ਹੋ ਜਾਂਦਾ ਹੈਪਾਣੀ ਦੀ ਚੁੱਪ ਅੰਦਰ ਪਿਆ ਇਹ ਵਿਵਹਾਰ ਮਨੁੱਖੀ ਜੀਵਨ ਨੂੰ ਕਈ ਸੁਨੇਹੇ ਦੇ ਜਾਂਦਾਕੁਦਰਤ ਦੇ ਹਰ ਨਕਸ਼ ਕੋਲ ਚੁੱਪ ਹੈ ਅਤੇ ਹਰ ਚੁੱਪ ਕੋਲ ਜੀਵਨ-ਜਾਚ ਦਾ ਕੋਈ ਗੁਰ ਪਿਆ ਹੁੰਦਾ ਹੈ

ਅਣਗੌਲੀ ਪਈ ਚੁੱਪ ਦੇ ਅਰਥ ਸ਼ਾਇਰ ਕੋਲ ਆ ਕੇ ਸਾਕਾਰ ਹੁੰਦੇ ਹਨਚੁੱਪ ਦੀ ਵਾਣੀ ਸ਼ਾਇਰ ਹੀ ਜਾਣਦਾ ਹੈਕਵੀ ਹੀ ਚੁੱਪ ਦਾ ਇਜ਼ਹਾਰ, ਇਕਰਾਰ ਸਮਝਦਾ ਹੈਕਵੀ ਜਾਣਦਾ ਹੈ ਕਿ ਹੁਣ ਤਕ ਅਣਕਿਹਾ ਰਿਹਾ ਚੁੱਪ ਨੇ ਕਹਿਣਾ ਹੈਸਮਾਧੀ ਵਿੱਚ ਬੈਠਣਾ ਚੁੱਪ ਕੋਲ ਬੈਠਣਾ ਹੁੰਦਾ ਹੈਸਮਾਧੀ ਦੇ ਬੋਧੀ ਛਿਣਾਂ ਵਿੱਚੋਂ ਕਵਿਤਾ ਨੇ ਆਕਾਰ ਲੈਣਾ ਹੁੰਦਾ ਹੈਕਵਿਤਾ ਨੇ ਮਨੁੱਖੀ ਮਨ ਦੀ ਹਰ ਅਵਸਥਾ ਨੂੰ ਬਿਆਨ ਕਰਨਾ ਹੁੰਦਾਚੁੱਪ ਨੇ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ ਨਾਲ ਸੰਵਾਦ ਰਚਾਉਣਾ ਹੁੰਦਾ ਹੈਸੱਤਾ ਦੇ ਭੈਅ ਵਿੱਚ ਚੁੱਪ ਰਹੀ ਲੋਕਾਈ ਦੀ ਆਵਾਜ਼ ਬਣਨਾ ਹੁੰਦਾਹਨੇਰੇ ਦੇ ਵਪਾਰੀਆਂ ਵੱਲੋਂ ਫੈਲਾਏ ਭਰਮ ਦੇ ਭੈਅ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਚੁੱਪ ਨੇ ਹੀ ਗੱਲ ਕਰਨੀ ਹੁੰਦੀ ਹੈਜਦ ਚੁੱਪ ਬੋਲਦੀ ਹੈ, ਕਈ ਕੁਝ ਠੋਸਿਆ ਟੁੱਟ ਕੇ ਬਿਖਰ ਜਾਂਦਾ ਹੈਕਠੋਰ ਤੇ ਹੰਕਾਰੀ ਨਿਰਣਿਆਂ ਦੀ ਸ਼ਰਮਸਾਰ ਵਾਪਸੀ ਹੁੰਦੀ ਹੈਕਵੀ ਦੇ ਬੋਲ ਸਲਤਨਤ ਦੀਆਂ ਦੀਵਾਰਾਂ ਨਾਲ ਟਕਰਾਉਂਦੇ ਹਨਚੁੱਪ ਦੇ ਜੁਝਾਰੂ ਛਿਣ ਸਾਕਾਰ ਹੁੰਦੇ ਹਨਚੱਲਦੇ ਸੰਵਾਦ ਵਿੱਚ ਚੁੱਪ ਉਹ ਭਾਸ਼ਾ ਸਿਰਜਦੀ ਹੈ ਜਿਸਦਾ ਦੂਜੀ ਧਿਰ ਕੋਲ ਕੋਈ ਜਵਾਬ ਨਹੀਂ ਹੁੰਦਾਹਨੇਰਿਆਂ ਨਾਲ ਜੂਝਦੀ ਕਵਿਤਾ ਦਾ ਸ਼ਾਇਰ ਆਪਣੀ ਹੀ ਲੋਅ ਵਿੱਚ ਤੁਰਦਾ ਹੈਕਵਿਤਾ ਨੇ ਰਿਸ਼ਤਿਆਂ ਦੇ ਬੇਰਹਿਮ ਵਰਤਾਰਿਆਂ ਨੂੰ ਨਿਰਵਸਤਰ ਕਰਨਾ ਹੁੰਦਾ ਹੈਕਵਿਤਾ ਨੇ ਸਮਾਜ ਦੇ ਦੰਭੀ ਵਿਵਹਾਰ ਖ਼ਿਲਾਫ਼ ਬੋਲਣਾ ਹੁੰਦਾ ਹੈਕਵਿਤਾ ਚੁੱਪ ਦੀ ਊਰਜਾ ਦਾ ਇਜ਼ਹਾਰ ਕਰਦੀ ਹੈਕਵੀ ਜਦੋਂ ਆਪਣੇ ਕੋਲ ਬੈਠਾ ਹੁੰਦਾ ਜਾਂ ਇੰਝ ਕਹਿ ਲਵੋ ਕਿ ਜਦੋਂ ਚੁੱਪ ਉਸ ਕੋਲ ਬੈਠੀ ਹੁੰਦੀ, ਓਦੋਂ ਕੋਰੇ ਪੰਨਿਆਂ ’ਤੇ ਹਰਫ਼ ਹਰਫ਼ ਕਵਿਤਾ ਕਿਰ ਰਹੀ ਹੁੰਦੀ ਹੈਕਵੀ ਕੋਲ ਓਦੋਂ ਆਕਾਰ ਰਹਿਤ, ਸ਼ਬਦ ਰਹਿਤ ਕਵਿਤਾ ਦਾ ਅਹਿਸਾਸ ਹੁੰਦਾ ਹੈ ਜੋ ਕਵੀ ਅੰਦਰ ਮੌਲਦਾ, ਫੈਲਦਾ ਤੇ ਉਡਾਣ ਭਰਦਾ ਹੈਕਵੀ ਦਾ ਸੰਨਾਟਾ ਆਨੰਦ ਨਾਲ ਭਰ ਜਾਂਦਾ ਹੈ

ਰੈਕ ਵਿੱਚ ਪਈਆਂ ਕਿਤਾਬਾਂ ਚੁੱਪ ਹੁੰਦੀਆਂ ਹਨਪਰ ਉਨ੍ਹਾਂ ਦੀ ਚੁੱਪ ਅੰਦਰ ਦੈਵੀ ਪ੍ਰਕਾਸ਼ ਹੁੰਦਾ ਹੈ,ਵਿਚਾਰ ਹੁੰਦੇ ਹਨ, ਗਿਆਨ, ਦਰਸ਼ਨ ਤੇ ਭਾਸ਼ਾ ਹੁੰਦੀ ਹੈਕਥਾ ਕਹਾਣੀਆਂ ਹੁੰਦੀਆਂ ਹਨ, ਵਿਹਲ ਦਾ ਆਹਰ, ਇਕੱਲਤਾ ਦਾ ਸੰਗ-ਸਾਥ ਹੁੰਦਾ ਹੈਕਿਤਾਬਾਂ ਦੀ ਚੁੱਪ ਕੋਲ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ ਵੱਲ ਹੁੰਦਾ ਹੈਕਿਤਾਬਾਂ ਦੀ ਚੁੱਪ ਅੰਦਰ ਇੱਕ ਸੰਸਾਰ ਵਸਦਾ ਹੈਇਸ ਸੰਸਾਰ ਵਿੱਚ ਮੇਲੇ ਲੱਗਦੇ ਹਨ, ਕਿਕਲੀਆਂ ਪੈਂਦੀਆਂ ਹਨ, ਖੇਡਾਂ ਹੁੰਦੀਆਂ ਹਨ, ਰਿਸ਼ਤੇ ਬਣਦੇ, ਟੁੱਟਦੇ ਹਨ, ਹਿਰਦੇ ਖੁਸ਼ ਤੇ ਉਦਾਸ ਹੁੰਦੇ ਹਨਮੁਹੱਬਤ ਹੁੰਦੀ ਹੈ, ਵਿਰੋਧ ਜਨਮਦੇ ਹਨ। ਸ਼ੋਰ ਹੁੰਦੇ ਹਨ, ਰੌਲੇ ਪੈਂਦੇ ਹਨ। ਰਾਜਨੀਤੀ ਦੇ ਘਿਨਾਉਣੇ ਕਾਂਡ ਵਾਪਰਦੇ ਹਨ। ਸੰਘਰਸ਼ ਹੁੰਦੇ ਹਨ, ਹਾਰਾਂ ਉਤਸ਼ਾਹ ਦਿੰਦੀਆਂ ਹਨ। ਜਿੱਤਾਂ ਦਰਜ਼ ਹੁੰਦੀਆਂ ਅਤੇ ਜ਼ਿੰਦਗੀ ਧੜਕਦੀ ਹੈਕਿਤਾਬਾਂ ਦੀ ਚੁੱਪ ਵਿੱਚ ਸ਼ਬਦ ਉਡਾਣ ਭਰਦੇ ਹਨਸਿਰਜਣਾ ਅੰਗੜਾਈ ਲੈਂਦੀ ਹੈਕਿਤਾਬਾਂ ਦੀ ਚੁੱਪ ਘਰ ਨੂੰ ਘਰ ਦਾ ਅਹਿਸਾਸ ਦਿੰਦੀਕਿਤਾਬਾਂ ਦੀ ਚੁੱਪ ਪਾਠਕ ਨੂੰ ਬੋਲਣ ਲਾ ਦਿੰਦੀ ਹੈਕਿਤਾਬਾਂ ਦੀ ਚੁੱਪ ਪੀੜ੍ਹੀ-ਦਰ-ਪੀੜ੍ਹੀ ਸਫ਼ਰ ਕਰਦੀ ਆਪਣੀ ਚੁੱਪ ਵਿੱਚ ਲੁਪਤ ਜਗਿਆਸਾ ਦਾ ਪ੍ਰਵਾਹ ਕਰਦੀ ਹੈਕਿਤਾਬਾਂ ਦੀ ਚੁੱਪ ਕੋਲ ਅਪਣੱਤ ਹੁੰਦੀ ਹੈਕਿਤਾਬਾਂ ਹੱਥਾਂ ਦੀ ਛੂਹ ਨੂੰ ਤਰਸਦੀਆਂ ਹਨਹੱਥਾਂ ਦੀ ਛੂਹ ਨਾਲ ਕਿਤਾਬਾਂ ਗੱਲਾਂ ਕਰਨ ਲੱਗਦੀਆਂ ਹਨਕਿਤਾਬਾਂ ਤੋਂ ਸੱਖਣੇ ਘਰ ਕੋਲ ਸਲ੍ਹਾਬੀ ਚੁੱਪ ਹੁੰਦੀਇਸ ਚੁੱਪ ਕੋਲ ਬੋਲ ਨਹੀਂ ਹੁੰਦੇ, ਉਦਾਸੀ ਹੁੰਦੀ ਹੈ, ਹੇਰਵਾ ਹੁੰਦਾ ਹੈ, ਸੰਨਾਟੇ ਦਾ ਖ਼ੌਫ਼ ਹੁੰਦਾ ਹੈਕਿਤਾਬ ਦੇ ਮੁੜੇ ਪੰਨੇ ਦੀ ਚੁੱਪ ਵਿੱਚ ਇਤਿਹਾਸ ਸਾਂਭਿਆ ਰਹਿੰਦਾ ਹੈਜਦ ਵੀ ਮੁੜੇ ਪੰਨੇ ਦੀ ਗੱਲ ਤੁਰਦੀ ਹੈ, ਇਤਿਹਾਸ ਦਾ ਉੁਹ ਸੁਨਹਿਰੀ ਛਿਣ ਸਾਕਾਰ ਹੋ ਜਾਂਦਾ ਹੈਕਿਤਾਬ ਦੀ ਚੁੱਪ ਬੰਦੇ ਅੰਦਰ ਇੱਕ ਬਿਰਤਾਂਤ ਸਿਰਜਦੀ ਹੈਇਸ ਬਿਰਤਾਂਤ ਦਾ ਆਪਣਾ ਵਿਸਥਾਰ ਤੇ ਵਿਆਖਿਆ ਹੁੰਦੀ ਹੈ

ਚੁੱਪ ਕੋਲ ਕਈ ਭੇਤ ਹੁੰਦੇ ਹਨਉਨ੍ਹਾਂ ਭੇਤਾਂ ਨੂੰ ਜਾਨਣ, ਸਮਝਣ ਲਈ ਬਾਹਰਲੇ ਰੌਲੇ ਤੋਂ ਮੁਕਤ ਹੋ ਕੇ ਆਪਣੇ ਅੰਦਰ ਬੋਧੀ ਛਿਣ ਸਾਕਾਰ ਕਰਨਾ ਪੈਂਦਾ ਹੈਉਸ ਛਿਣ ਅੰਦਰ ਚੁੱਪ ਦਾਰਸ਼ਨਿਕ ਹੋ ਜਾਂਦੀ ਹੈਗੁੱਝੇ ਭੇਤਾਂ ਨੂੰ ਸਮਝਣ ਦੀ ਸੂਝ ਪੈਦਾ ਹੁੰਦੀ ਹੈਕੁਝ ਭੇਤਾਂ ਦਾ ਭੇਤ ਬਣੇ ਰਹਿਣ ਵਿੱਚ ਹੀ ਭਲਾ ਹੁੰਦਾ ਹੈ ਉੱਥੇ ਚੁੱਪ ਸਹਿਯੋਗੀ ਹੁੰਦੀ ਹੈਅਸਲ ਵਿੱਚ ਚੁੱਪ ਉਸ ਬੰਦ ਬੂਹੇ ਵਰਗੀ ਹੁੰਦੀ ਹੈ ਜਿਸਦੇ ਖੁੱਲ੍ਹਦਿਆਂ ਹੀ ਸੁੱਤਾ ਮਨੁੱਖ ਜਾਗ ਪੈਂਦਾ ਹੈਜਾਗਣਾ ਹੀ ਵਰਦਾਨ ਹੈਜਾਗਣਾ ਹੀ ਮਨੁੱਖੀ ਮਨ ਦੀ ਪ੍ਰਾਪਤੀ ਹੈਕਾਮਨਾ ਕਰੀਏ ਕਿ ਸਾਡਾ ਸਮਾਜ ਜਾਗੇ ਹੋਏ ਮਨੁੱਖਾਂ ਦਾ ਸਮਾਜ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3507)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮਲਵਿੰਦਰ

ਮਲਵਿੰਦਰ

Phone: (91 - 97795 - 91344)
Email: (malwindersingh1958@yahoo.com)