Malwinder7ਚੰਗੀਆਂ ਕਿਤਾਬਾਂ ਸਾਡੇ ਅੰਦਰ ਇੱਕ ਗਹਿਰਾਈ ਪੈਦਾ ਕਰਦੀਆਂ ਹਨ। ਇਹ ਗਹਿਰਾਈ ਸਾਨੂੰ ...
(24 ਅਗਸਤ 2018)

 

Kitaban1

ਭਾਰਤ ਸਰਕਾਰ ਨੇ ਰੀਡਿੰਗ ਮਿਸ਼ਨ 2022 ਤਹਿਤ ਦੇਸ਼ ਅੰਦਰ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਅਤੇ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ, ਲਾਇਬਰੇਰੀਆਂ ਵਿੱਚ ਜਾਣ ਅਤੇ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ 19 ਜੂਨ ਤੋਂ 18 ਜੁਲਾਈ ਤਕ ਪੂਰਾ ਮਹੀਨਾ ਕਿਤਾਬਾਂ ਪੜ੍ਹਨ ਲਈ ਰੱਖਿਆ ਹੈਇਸ ਲਈ ਪੂਰੇ ਦੇਸ਼ ਅੰਦਰ ਜ਼ਿਲ੍ਹਾ ਲਾਇਬਰੇਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨਅਸਲ ਵਿੱਚ ਇਸ ਲਹਿਰ ਦਾ ਮੁੱਢ 1940 ਵਿੱਚ ਪੀ.ਐੱਨ. ਪਨਿਕਰ ਨੇ ਬੰਨ੍ਹਿਆ ਸੀ

ਪਨਿਕਰ ਨੂੰ ਕੇਰਲਾ ਪ੍ਰਾਂਤ ਵਿੱਚ ਲਾਇਬਰੇਰੀ ਲਹਿਰ ਦਾ ਪਿਤਾਮਾ ਮੰਨਿਆ ਜਾਂਦਾ ਹੈਇਸ ਲਹਿਰ ਦਾ ਅਸਰ ਇਹ ਹੋਇਆ ਕਿ 1990 ਦੇ ਦਹਾਕੇ ਦੌਰਾਨ ਪ੍ਰਾਂਤ ਵਿੱਚ ਸਾਖ਼ਰਤਾ ਦੀ ਦਰ ਵਿਸ਼ਵ ਵਿਆਪੀ ਮਿਆਰ ਦੀ ਹੋ ਗਈਪਨਿਕਰ ਨੇ 1945 ਵਿੱਚ ਤਾਰਵੇਨਕੋਰ (Travancore) ਲਾਇਬਰੇਰੀ ਸੰਸਥਾ ਦੀ ਸਥਾਪਨਾ 47 ਦਿਹਾਤੀ ਲਾਇਬਰੇਰੀਆਂ ਨਾਲ ਕੀਤੀਨਾਅਰਾ ਸੀ, ‘ਪੜ੍ਹੋ ਅਤੇ ਵਧੋ’ਪੇਂਡੂ ਖੇਤਰਾਂ ਦੀ ਯਾਤਰਾ ਕਰਕੇ ਪਨਿਕਰ ਨੇ ਲੋਕਾਂ ਨੂੰ ਪੜ੍ਹਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆਉਹ 7000 ਲਾਇਬਰੇਰੀਆਂ ਦਾ ਨੈੱਟਵਰਕ ਸਥਾਪਤ ਕਰਨ ਵਿੱਚ ਕਾਮਯਾਬ ਹੋ ਗਿਆਇਹ ਪਨਿਕਰ ਦੀ ਪਹਿਲਕਦਮੀ ਸੀ ਕਿ ਪੂਰੇ ਪ੍ਰਾਂਤ ਅੰਦਰ, ਖਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਲਾਇਬਰੇਰੀ ਸਭਿਆਚਾਰ ਪੈਦਾ ਹੋਇਆ

ਅੱਜ ਕੇਰਲਾ ਪ੍ਰਾਂਤ ਦੇ ਹਰ ਘਰ ਵਿੱਚ ਛੋਟੀਆਂ ਲਾਇਬਰੇਰੀਆਂ ਵੇਖਣ ਨੂੰ ਮਿਲਦੀਆਂ ਹਨਇਨ੍ਹਾਂ ਲਾਇਬਰੇਰੀਆਂ ਨੇ ਲੋਕਾਂ ਅੰਦਰ ਕਿਤਾਬਾਂ ਪੜ੍ਹਨ ਦੀ ਜਾਗ ਲਾਈਉੱਥੇ ਕਿਤਾਬਾਂ ਦੀਆਂ ਦੁਕਾਨਾਂ ’ਤੇ ਵੀ ਹੋਰ ਦੁਕਾਨਾਂ ਵਾਂਗ ਭੀੜ ਵੇਖਣ ਨੂੰ ਮਿਲਦੀ ਹੈਬਚਪਨ ਵਿੱਚ ਸਕੂਲ ਵਿੱਚ ਪੜ੍ਹਦਿਆਂ ਸਾਨੂੰ ਇਹ ਦੱਸਿਆ ਜਾਂਦਾ ਸੀ ਕਿ ਕੇਰਲਾ ਦੀ ਸਾਖ਼ਰਤਾ ਦਰ ਸੌ ਪ੍ਰਤੀਸ਼ਤ ਹੈਹੁਣ ਸਮਝ ਆਉਂਦੀ ਹੈ ਕਿ ਇਹ ਸਭ ਪਨਿਕਰ ਦੇ ਯਤਨਾਂ ਦਾ ਹੀ ਨਤੀਜਾ ਸੀ ਭਾਰਤ ਸਰਕਾਰ ਨੂੰ ਰੀਡਿੰਗ ਮਿਸ਼ਨ 2022 ਸ਼ੁਰੂ ਕਰਨ ਦੀ ਪ੍ਰੇਰਨਾ ਵੀ ਪਨਿਕਰ ਵੱਲੋਂ ਸ਼ੁਰੂ ਕੀਤੀ ਗਈ ਲਹਿਰ ਵਿੱਚੋਂ ਹੀ ਮਿਲੀ ਹੈਪੀ. ਐੱਨ. ਪਨਿਕਰ ਦੀ ਮੌਤ 19 ਜੂਨ 1995 ਨੂੰ ਹੋਈਉਸ ਦੁਆਰਾ ਪੁਸਤਕ ਸਭਿਆਚਾਰ ਸ਼ੁਰੂ ਕਰਨ ਦੇ ਮਹੱਤਵ ਨੂੰ ਵੇਖਦਿਆਂ ਹੀ ਭਾਰਤ ਸਰਕਾਰ ਨੇ 19 ਜੂਨ ਪੜ੍ਹਨ ਦਾ ਦਿਨ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਹੈ

ਇਹ ਸੀ ਪਨਿਕਰ ਦੀ ਸੋਚਪਨਿਕਰ ਕਿਉਂ ਚਾਹੁੰਦਾ ਸੀ ਕਿ ਅਸੀਂ ਕਿਤਾਬਾਂ ਪੜ੍ਹੀਏ? ਕਿਉਂਕਿ ਪਨਿਕਰ ਜਾਣਦਾ ਸੀ ਕਿ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਜ਼ਿੰਦਗੀ ਪ੍ਰਤੀ ਸੋਚ ਬਦਲ ਜਾਂਦੀ ਹੈਅਸੀਂ ਜ਼ਿੰਦਗੀ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਲੱਗ ਜਾਂਦੇ ਹਾਂਅਸੀਂ ਜ਼ਿੰਦਗੀ ਦੇ ਪਲਾਂ ਨੂੰ ਵਧੇਰੇ ਸ਼ਿੱਦਤ ਨਾਲ ਮਾਣ ਸਕਦੇ ਹਾਂਕਿਤਾਬਾਂ ਪੜ੍ਹਨ ਵਾਲੇ ਲੋਕਾਂ ਦਾ ਸੋਚਣ ਅਤੇ ਕੰਮ ਕਰਨ ਦਾ ਢੰਗ ਬਦਲ ਜਾਂਦਾ ਹੈਉਹ ਚੀਜ਼ਾਂ, ਵਸਤਾਂ, ਵਰਤਾਰਿਆਂ ਨੂੰ ਵੱਖਰੀ ਤਰ੍ਹਾਂ ਮਹਿਸੂਸ ਕਰਦੇ ਹਨਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਰਿਸ਼ਤਿਆਂ ਪ੍ਰਤੀ, ਸਮਾਜ ਪ੍ਰਤੀ, ਰਾਜਨੀਤੀ ਪ੍ਰਤੀ ਅਤੇ ਧਰਮ ਪ੍ਰਤੀ ਸੋਚ ਉਸਾਰੂ ਹੋ ਜਾਂਦੀ ਹੈਅਸੀਂ ਆਪਣੇ ਆਪ ਨੂੰ ਹੋਰਾਂ ਨਾਲੋਂ ਅਲੱਗ ਅਤੇ ਬਿਹਤਰ ਸਮਝਣ ਲੱਗ ਜਾਂਦੇ ਹਾਂਸਮਝਣ ਹੀ ਨਹੀਂ ਲੱਗਦੇ, ਵਾਸਤਵ ਵਿੱਚ ਅਜਿਹਾ ਹੁੰਦਾ ਵੀ ਹੈਬਚਪਨ ਦੇ ਬਹੁਤ ਸਾਰੇ ਹੀਣ ਭਾਵ ਜਿਹੜੇ ਘਰ ਦੀ ਆਰਥਿਕਤਾ ਜਾਂ ਹੋਰ ਕਿਸੇ ਕਾਰਨ ਸਾਡੇ ਅੰਦਰ ਕਿਤੇ ਬੈਠੇ ਹੁੰਦੇ ਹਨ, ਚੰਗੀਆਂ ਕਿਤਾਬਾਂ ਪੜ੍ਹਨ ਨਾਲ ਉਹ ਸਾਡੇ ਅੰਦਰੋਂ ਖਾਰਜ ਹੋ ਜਾਂਦੇ ਹਨ ਅਤੇ ਅਸੀਂ ਮਾਣਮੱਤੇ ਮਹਿਸੂਸ ਕਰਦੇ ਹਾਂਚੰਗੀਆਂ ਕਿਤਾਬਾਂ ਸਾਡੇ ਅੰਦਰ ਇੱਕ ਗਹਿਰਾਈ ਪੈਦਾ ਕਰਦੀਆਂ ਹਨਇਹ ਗਹਿਰਾਈ ਸਾਨੂੰ ਬੇਲੋੜੇ ਬੋਲਾਂ ਤੋਂ ਮੁਕਤ ਕਰਕੇ ਚੁੱਪ ਰਹਿਣ ਅਤੇ ਚੁੱਪ ਦਾ ਜਸ਼ਨ ਮਨਾਉਣ ਦੀ ਜਾਚ ਸਿਖਾਉਂਦੀ ਹੈ

ਬਹੁਤ ਸਾਰੇ ਸ਼ਾਇਰਾਂ ਨੇ ਚੁੱਪ ਬਾਰੇ ਕਵਿਤਾਵਾਂ ਲਿਖੀਆਂ ਹਨਚੁੱਪ ਬਾਰੇ ਕਵਿਤਾ ਲਿਖਣ ਲਈ ਚੁੱਪ ਨੂੰ ਸੁਣਨਾ ਪੈਂਦਾ ਹੈਚੁੱਪ ਵਿੱਚ ਬੜੀ ਸ਼ਕਤੀ ਹੁੰਦੀ ਹੈਚੁੱਪ ਦੀ ਸ਼ਕਤੀ ਨੂੰ ਉਹੀ ਸਮਝ ਸਕਦਾ ਹੈ, ਜਿਸਦੀਆਂ ਰਗਾਂ ਵਿੱਚ ਕਿਤਾਬਾਂ ਪੜ੍ਹ ਪੜ੍ਹ ਕੇ ਖ਼ੂਨ ਦੀ ਜਗ੍ਹਾ ਵਿਚਾਰ ਦੌੜ ਰਹੇ ਹੋਣਚੰਗੀਆਂ ਕਿਤਾਬ ਸਾਡੇ ਅੰਦਰਲੀ ਬੇਚੈਨੀ ਨੂੰ ਸੁਹਜ ਵਿੱਚ ਬਦਲ ਦਿੰਦੀ ਹੈਪੰਜਾਬ ਅੱਜ ਨਸ਼ਿਆਂ ਦੀ ਮਾਰ ਹੇਠ ਹੈਨਿੱਤ ਨੌਜਵਾਨ ਮੁੰਡੇ ਨਸ਼ਿਆਂ ਦੀ ਵੱਧ ਡੋਜ਼ ਨਾਲ ਮਰ ਰਹੇ ਹਨਨਸ਼ਿਆਂ ਦਾ ਇਹ ਕਾਰੋਬਾਰ ਪੰਜਾਬ ਅੰਦਰ ਇੰਨਾ ਜ਼ਿਆਦਾ ਕਿੰਝ ਵਧ ਗਿਆ ਅਤੇ ਉਹ ਕੌਣ ਲੋਕ ਹਨ ਜੋ ਇਸਦਾ ਕਾਰੋਬਾਰ ਕਰ ਰਹੇ ਹਨ? ਇਹ ਇੱਕ ਵੱਖਰੇ ਵਿਸ਼ੇ ਦੀ ਮੰਗ ਕਰਦਾ ਹੈ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਅਗਰ ਪੰਜਾਬ ਵਿੱਚ ਪੁਸਤਕ ਸਭਿਆਚਾਰ ਪੈਦਾ ਹੋਇਆ ਹੁੰਦਾ ਤਾਂ ਸ਼ਬਦ ਸੁਹਜ ਨਾਲ ਜੁੜੇ ਲੋਕ ਨਸ਼ੇ ਨਾ ਕਰਦੇਚੰਗੀਆਂ ਪੁਸਤਕਾਂ ਸਾਡੇ ਅੰਦਰਲੀ ਸੰਵੇਦਨਸ਼ੀਲਤਾ ਨੂੰ ਜਗਾਉਂਦੀਆਂ ਹਨਸਾਡੇ ਅੰਦਰ ਉਸਾਰੂ ਵਿਚਾਰ ਜਨਮ ਲੈਂਦੇ ਹਨਇਹ ਵਿਚਾਰ ਸਾਨੂੰ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਈ ਰੱਖਦੇ ਹਨਚੰਗੀਆਂ ਕਿਤਾਬਾਂ ਸਾਨੂੰ ਰਚਨਾਤਮਿਕ ਧਰਮ ਨਾਲ ਜੋੜਦੀਆਂ ਹਨ

ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਸਾਨੂੰ ਹਰ ਪੱਧਰ ’ਤੇ ਯਤਨ ਆਰੰਭਣੇ ਪੈਣੇ ਹਨਮੈਂ ਸਕੂਲ ਵਿੱਚ ਲਾਇਬਰੇਰੀ ਦਾ ਇੰਚਾਰਜ ਸੀ ਕਹਿਣ ਸਮਝਾਉਣ ਦੇ ਬਾਵਜੂਦ ਬਹੁਤ ਘੱਟ ਬੱਚੇ ਲਾਇਬਰੇਰੀ ਵਿੱਚੋਂ ਕਿਤਾਬਾਂ ਲੈਕੇ ਪੜ੍ਹਦੇ ਸਨਫਿਰ ਮੈਂ ਆਪ ਪੜ੍ਹੀਆਂ ਕਿਤਾਬਾਂ ਦਾ ਜ਼ਿਕਰ ਬੱਚਿਆਂ ਕੋਲ ਕਰਨ ਲੱਗ ਪਿਆਜਿਸ ਕਿਤਾਬ ਦੀ ਚਰਚਾ ਮੈਂ ਕਰਦਾ, ਬੱਚਿਆਂ ਅੰਦਰ ਉਹ ਕਿਤਾਬ ਪੜ੍ਹਨ ਦੀ ਰੁਚੀ ਆਪਣੇ ਆਪ ਪੈਦਾ ਹੋ ਜਾਂਦੀਖੁਦ ਚੰਗੀਆਂ ਕਿਤਾਬਾਂ ਪੜ੍ਹਕੇ ਜਦ ਉਨ੍ਹਾਂ ਦੀਆਂ ਗੱਲਾਂ ਕਹਾਣੀ ਸੁਣਾਉਣ ਵਾਂਗ ਬੱਚਿਆਂ ਨਾਲ ਕਰਾਂਗੇ ਤਾਂ ਉਹ ਜ਼ਰੂਰ ਹੀ ਉਸ ਕਿਤਾਬ ਨੂੰ ਵੇਖਣਾ, ਪੜ੍ਹਨਾ ਚਾਹੁੰਣਗੇਚੰਗੀਆਂ ਕਿਤਾਬਾਂ ਪੜ੍ਹਦਿਆਂ ਤੁਹਾਡੇ ਅੰਦਰ ਬੁਢਾਪੇ ਦਾ ਅਹਿਸਾਸ ਕਦੇ ਨਹੀਂ ਆਉਂਦਾਚੰਗੀਆਂ ਕਿਤਾਬਾਂ ਪੜ੍ਹਦਿਆਂ ਸਾਡੀ ਸੋਚ ਦਾ ਦਾਇਰਾ ਵਿਸ਼ਾਲ, ਹੋਰ ਵਿਸ਼ਾਲ ਹੋਈ ਜਾਂਦਾ ਹੈਸਾਡੇ ਮਨ ਅੰਦਰ ਦੁਬਕੇ ਬੈਠੇ ਸੰਸੇ ਉਡਾਰੀ ਮਾਰ ਜਾਂਦੇ ਹਨਸਾਡਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ

ਚੰਗੀਆਂ ਕਿਤਾਬਾਂ ਪੜ੍ਹਦਿਆਂ ਸਾਡੇ ਲਾ-ਇਲਾਜ ਰੋਗ ਵੀ ਠੀਕ ਹੋ ਜਾਂਦੇ ਹਨਇਹ ਬਿਲਕੁਲ ਪਰਖੀ ਹੋਈ ਥੈਰੇਪੀ ਹੈਚੰਗੀਆਂ ਕਿਤਾਬਾਂ ਸਾਨੂੰ ਸਿਰਜਣਾ ਦੇ ਰਾਹ ਵੀ ਤੋਰ ਦਿੰਦੀਆਂ ਹਨਕਿਤਾਬਾਂ ਪੜ੍ਹਦਿਆਂ ਹੀ ਅਸੀਂ ਇੱਕ ਦਿਨ ਆਪ ਕਵਿਤਾ, ਕਹਾਣੀ ਲਿਖਣ ਲੱਗ ਪੈਂਦੇ ਹਾਂਚੰਗੇ ਲੇਖਕਾਂ ਨੇ ਪਹਿਲਾਂ ਬਹੁਤ ਸਾਰੀਆਂ ਲਾਇਬਰੇਰੀਆਂ ਹੰਗਾਲੀਆਂ ਹੁੰਦੀਆਂ ਹਨਮੇਰਾ ਇੱਕ ਦੋਹਾ ਹੈ -

ਉੱਤਰ ਪਹਾੜੋਂ ਪੰਧ ’ਤੇ, ਜਿਉਂ ਤੁਰ ਜਾਂਦੇ ਆਬ
ਲੰਬੇ ਸਫ਼ਰ ’ਤੇ ਲੈ ਗਈ, ਮੈਨੂੰ ਇੱਕ ਕਿਤਾਬ
- ਕਿਤਾਬਾਂ ਸਾਨੂੰ ਜਿਸ ਲੰਬੇ ਸਫ਼ਰ ’ਤੇ ਲੈ ਕੇ ਜਾਂਦੀਆਂ ਹਨ, ਉਹ ਪੈਂਡੇ ਸੁਹਾਵਣੇ ਹੁੰਦੇ ਹਨਉਸ ਸਫ਼ਰ ਦਾ ਅਹਿਸਾਸ ਸਾਨੂੰ ਆਨੰਦ ਨਾਲ ਭਰ ਦਿੰਦਾ ਹੈਬਹੁਤ ਸਾਰੇ ਲੇਖਕਾਂ ਦੀ ਪੁਸਤਕਾਂ ਨਾਲ ਸਾਂਝ ਵਿਰਸੇ ਨੇ ਨਹੀਂ ਪੁਆਈ ਹੁੰਦੀਉਨ੍ਹਾਂ ਦਾ ਬਚਪਨ ਤਾਂ ਕਿਸੇ ਵੱਖਰੇ ਹੀ ਮਾਹੌਲ ਵਿੱਚ ਬੀਤਿਆ ਹੁੰਦਾ ਹੈ, ਕਿਤਾਬਾਂ ਤੋਂ ਦੂਰ ਸੰਘਰਸ਼ ਕਰਦਿਆਂ, ਮਜ਼ਦੂਰੀ ਕਰਦਿਆਂਜ਼ਿੰਦਗੀ ਦੇ ਕਿਸੇ ਮੋੜ ’ਤੇ ਕੁਝ ਅਜਿਹਾ ਵਾਪਰਦਾ ਹੈ ਕਿ ਉਹ ਕਿਤਾਬਾਂ ਨਾਲ ਜੁੜ ਜਾਂਦੇ ਹਨਫਿਰ ਇਹ ਕਿਤਾਬਾਂ ਉਨ੍ਹਾਂ ਨੂੰ ਕਵਿਤਾ, ਕਹਾਣੀ ਨਾਵਲ ਜਾਂ ਸਾਹਿਤ ਦੀ ਕਿਸੇ ਹੋਰ ਵਿਧਾ ਤਕ ਲੈ ਜਾਂਦੀਆਂ ਹਨ

ਮੇਰਾ ਇੱਕ ਹੋਰ ਦੋਹਾ ਹੈ -
ਨਾ ਘਰ ਅੰਦਰ ਰੀਤ ਸੀ
, ਨਾ ਮੇਰੇ ਕੋਲ ਬੋਲ
ਪੋਥੀ ਹੀ ਫੜ ਲੈ ਗਈ ਮੈਨੂੰ ਕਵਿਤਾ ਕੋਲ। - ਚੰਗੀਆਂ ਕਿਤਾਬਾਂ ਪੜ੍ਹਨ ਨਾਲ ਮਨੁੱਖੀ ਜ਼ਿੰਦਗੀ ਵਿੱਚ ਇਨਕਲਾਬੀ ਤਬਦੀਲੀ ਆਉਂਦੀ ਹੈ
ਤੁਹਾਡੇ ਘਰ ਵਿੱਚ ਇੱਕ ਛੋਟੀ ਜਿਹੀ ਲਾਇਬਰੇਰੀ ਵੇਖਕੇ ਤੁਹਾਡੇ ਘਰ ਆਏ ਲੋਕ, ਰਿਸ਼ਤੇਦਾਰ ਜ਼ਰੂਰ ਹੀ ਇਸਦਾ ਚਰਚਾ ਕਰਦੇ ਹਨਕੁਝ ਤਾਂ ਕਿਤਾਬਾਂ ’ਤੇ ਸਰਸਰੀ ਨਿਗਾਹ ਮਾਰਦਿਆਂ ਹੋ ਸਕਦਾ ਹੈ ਕੋਈ ਕਿਤਾਬ ਪੜ੍ਹਨ ਵਾਸਤੇ ਵੀ ਮੰਗ ਕੇ ਲੈ ਜਾਣ

ਪੀ.ਐੱਨ. ਪਨਿਕਰ ਨੇ ਲਾਇਬਰੇਰੀਆਂ ਦੀ ਇੱਕ ਲਹਿਰ ਚਲਾ ਕੇ ਜਿਹੜੀ ਜਾਗ ਕੇਰਲਾ ਦੇ ਸਮਾਜ ਨੂੰ ਲਾਈ ਹੈ, ਵੱਡਾ ਪਰਉਪਕਾਰ ਕੀਤਾ ਹੈਉਸਦੇ ਵਿਚਾਰਾਂ ਅਤੇ ਸੋਚ ਨਾਲ ਸਹਿਮਤ ਹੋ ਕੇ ਹੀ ਭਾਰਤ ਸਰਕਾਰ ਨੇ ਰੀਡਿੰਗ ਮਿਸ਼ਨ 2022 ਦੀ ਸ਼ੁਰੂਆਤ ਕੀਤੀ ਹੈਚੰਗੇ ਵਿਚਾਰਾਂ ਨੂੰ ਅਪਨਾਉਣ ਲੱਗਿਆਂ ਸਾਨੂੰ ਬਹੁਤੀ ਸੋਚ-ਵਿਚਾਰ ਨਹੀਂ ਕਰਨੀ ਚਾਹੀਦੀਸਾਡੀ ਇਹ ਪਹਿਲ ਆਉਣ ਵਾਲੀ ਪੀੜ੍ਹੀ ਲਈ ਵੱਡੀ ਤੇ ਨਿਰੋਈ ਤਬਦੀਲੀ ਦਾ ਸਬੱਬ ਬਣ ਸਕਦੀ ਹੈਸਾਨੂੰ ਸਾਰਿਆਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹੀਦਾ ਹੈ

*****

(1274)

About the Author

ਮਲਵਿੰਦਰ

ਮਲਵਿੰਦਰ

Phone: (91 - 97795 - 91344)
Email: (malwindersingh1958@yahoo.com)