PuranSPandhi7ਆਪ ਜੀ ਦੀ ਸਮੁੱਚੀ ਬਾਣੀ ਵਿੱਚੋਂ ਤਿਆਗਵੈਰਾਗਸੰਜਮ ਤੇ ਸੰਤੋਖੀ ਜੀਵਨ ਜਿਊਣ ਦੀ ਸੇਧ ਤੇ ਸਿੱਖਿਆ ...
(11 ਨਵੰਬਰ 2021)

 

(ਗੁਰੂ ਤੇਗ ਬਹਾਦਰ - ਜਨਮ: 1 ਅਪਰੈਲ 1621,   ਸ਼ਹੀਦੀ: 11 ਨਵੰਬਰ 1675)

ਜਨਮ ਤੇ ਮਾਤਾ ਪਿਤਾ: ਨੌਂਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਦੇ ਘਰ ਇੱਕ ਅਪਰੈਲ ਸੰਨ 1621 ਨੂੰ, ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆਗੁਰੂ ਹਰਿਗੋਬਿੰਦ ਸਾਹਿਬ ਦੇ ਤਿੰਨ ਮਹਿਲ (ਪਤਨੀਆਂ) ਸਨ: ਮਾਤਾ ਦਮੋਦਰੀ ਜੀ, ਮਾਤਾ ਮਹਾਂ ਦੇਵੀ ਜੀ ਅਤੇ ਮਾਤਾ ਨਾਨਕੀ ਜੀਮਾਤਾ ਨਾਨਕੀ ਜੀ ਦੇ ਪੰਜ ਪੁੱਤਰ ’ਤੇ ਇੱਕ ਪੁੱਤਰੀ ਸੀ: ਬਾਬਾ ਗੁਰਦਿੱਤਾ ਜੀ, ਸੂਰਜ ਮੱਲ, ਅਣੀ ਰਾਇ, ਅਟੱਲ ਰਾਇ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਬੀਬੀ ਵੀਰੋ ਜੀਤੇਗ਼ ਬਹਾਦਰ ਸਾਹਿਬ ਸਭ ਤੋਂ ਛੋਟੇ ਸਨ

ਸ਼ਾਦੀ ਤੇ ਸੰਤਾਨ: ਗੁਰੂ ਤੇਗ ਬਹਾਦਰ ਜੀ ਦੀ 13 ਸਾਲ ਦੀ ਉਮਰ ਵਿੱਚ, ਕਰਤਾਰਪੁਰ (ਜਲੰਧਰ) ਦੇ ਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ (ਮਾਤਾ) ਗੁਜਰੀ ਜੀ ਨਾਲ ਮਾਰਚ 1632 ਵਿੱਚ ਸ਼ਾਦੀ ਹੋਈਸ਼ਾਦੀ ਤੋਂ 34 ਸਾਲ ਪਿੱਛੋਂ 22 ਦਸੰਬਰ 1666 ਨੂੰ ਇੱਕਲੌਤੀ ਸੰਤਾਨ ਗੁਰੂ ਗੋਬਿੰਦ ਸਿੰਘ ਦਾ ਪਟਨੇ (ਬਿਹਾਰ) ਵਿੱਚ ਜਨਮ ਹੋਇਆਗੁਰੂ ਗੋਬਿੰਦ ਸਿੰਘ ਦਾ ਮੁਢਲਾ ਨਾਂ ਗੋਬਿੰਦ ਰਾਇ ਸੀ

ਤਿਆਗ ਮੱਲ: ਗੁਰੂ ਜੀ ਬਚਪਨ ਤੋਂ ਹੀ ਇਕਾਂਤ ਵਿੱਚ ਰਹਿਣ ਦੀ ਰੁਚੀ ਦੇ ਮਾਲਕ ਸਨਉਨ੍ਹਾਂ ਦੀ ਰੁਚੀ ਤੇ ਬਿਰਤੀ ਭਗਤੀ ਭਾਵ ਤੇ ਤਿਆਗ ਵਾਲੀ ਸੀਦੁਨਿਆਵੀ ਪੂੰਜੀਵਾਦੀ ਤੇ ਭੋਗਵਾਦੀ ਸੰਸਾਰ ਤੋਂ ਅਸਲੋਂ ਨਿਰਲੇਪ ਸਨਇਸੇ ਕਾਰਣ ਆਪ ਜੀ ਦਾ ਮੁਢਲਾ ਨਾਂ ਤਿਆਗ ਮੱਲ ਸੀਤੇਰਾਂ ਸਾਲ ਦੀ ਉਮਰ ਵਿੱਚ, ਕਰਤਾਰਪੁਰ ਦੀ ਜੰਗ ਵਿੱਚ ਤੇਗ਼ ਦੇ ਅਦੁੱਤੀ ਜੌਹਰ ਦਿਖਾਉਣ ਕਰ ਕੇ ਪਿਤਾ ਗੁਰੂ ਨੇ ਆਪ ਜੀ ਦਾ ਨਾਂ ਤਿਆਗ ਮੱਲ ਤੋਂ ਤੇਗ਼ ਬਹਾਦਰ ਰੱਖ ਦਿੱਤਾ

ਬਕਾਲੇ: ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੇ 3 ਮਾਰਚ 1644 ਨੂੰ ਕੀਰਤਪੁਰ ਵਿੱਚ ਜੋਤੀ ਜੋਤ ਸਮਾਉਣ ਪਿੱਛੋਂ, ਤੇਗ਼ ਬਹਾਦਰ ਸਾਹਿਬ ਆਪਣੀ ਮਾਤਾ ਨਾਨਕੀ ਜੀ ਤੇ ਧਰਮ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਗਏਇਸ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ ਗੱਦੀ ਆਪਣੇ ਪੋਤਰੇ (ਬਾਬਾ ਗੁਰਦਿੱਤਾ ਜੀ ਦੇ ਪੁੱਤਰ) ਹਰਿਰਾਇ ਜੀ ਨੂੰ ਸੌਂਪ ਦਿੱਤੀਭਾਣਾ ਇਹ ਵਰਤਿਆ ਕਿ ਸੱਤਵੇਂ ਗੁਰੂ ਹਰਿਰਾਇ ਜੀ 6 ਅਕਤੂਬਰ 1661 ਨੂੰ 31 ਵਰ੍ਹੇ ਦੀ ਭਰ ਜਵਾਨ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਅਤੇ ਗੁਰ-ਗੱਦੀ ਆਪਣੇ ਪੁੱਤਰ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੌਂਪ ਗਏਉਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰ ਕੇਵਲ ਪੰਜ ਸਾਲ ਸੀ30 ਮਾਰਚ 1664 ਨੂੰ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ 7 ਸਾਲ ਉਮਰ ਵਿੱਚ ਚੇਚਕ ਦੀ ਬਿਮਾਰੀ ਨਾਲ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਸਮੇਂ ਇੱਕ ਸੰਕੇਤੀ ਬਚਨ ਆਖ ਗਏ ਸਨ: “ਬਾਬਾ ਬਕਾਲੇ” ਜਿਸਦਾ ਭਾਵ ਸੀ ਕਿ ਅਸਲੀ ਗੁਰ ਗੱਦੀ ਦਾ ਵਾਰਸ ਬਾਬਾ ਬਕਾਲੇ ਹੈ

ਗੁਰ ਗੱਦੀ ਦੇ ਦਾਅਵੇਦਾਰਾਂ ਨੇ “ਬਾਬਾ ਬਕਾਲੇ” ਸ਼ਬਦ ਦੇ ਆਪੋ ਆਪਣੇ ਢੰਗ ਨਾਲ ਅਰਥ ਜੋੜ ਲਏਇਸ ਤਰ੍ਹਾਂ ਚੁਸਤ ਚਲਾਕ ਤੇ ਲਾਲਚੀ ਲੋਕਾਂ ਵਿੱਚ ਗੁਰ-ਗੱਦੀ ’ਤੇ ਕਬਜ਼ਾ ਕਰਨ ਦੀਆਂ ਦੌੜਾਂ ਲੱਗ ਗਈਆਂਚਾਹਵਾਨ ਪਾਖੰਡੀਆਂ ਨੇ ਬਕਾਲੇ ਜਾ ਡੇਰੇ ਲਾਏਗੱਦੀਦਾਰਾਂ ਦੀ ਗਿਣਤੀ 22 ਤਕ ਪਹੁੰਚ ਗਈਸਿੱਖ ਇਤਿਹਾਸ ਵਿੱਚ ਇਨ੍ਹਾਂ ਨੂੰ 22 ਮੰਜੀਆਂ ਨਾਲ ਜਾਣਿਆ ਜਾਂਦਾ ਹੈਲਾਹੌਰ ਅਤੇ ਅੰਮ੍ਰਿਤਸਰ ਦੇ ਸੋਢੀ ਪ੍ਰਿਥੀ ਚੰਦ ਆਦਿ ਜੁੰਡਲੀ ਦੀਆਂ ਚੁਸਤੀਆਂ ਚਲਾਕੀਆਂ ਦੇਖ ਕੇ ਭਾਈ ਗੁਰਦਾਸ ਇਨ੍ਹਾਂ ਨੂੰ ‘ਮੀਣੇ’ ਅਥਵਾ ਮੀਸਣੇ (ਕਪਟੀ) ਹੋਣ ਦਾ ਖਿਤਾਬ ਦਿੰਦਾ ਹੈਪ੍ਰਿਥੀ ਚੰਦ ਅਤੇ ਸੂਰਜ ਮੱਲ ਦੀ ਸੰਤਾਨ ਧੀਰ-ਮੱਲੀਏ ਗੱਦੀ ’ਤੇ ਵਧੇਰੇ ਹੱਕ ਰੱਖਦੇ ਸਨਇਨ੍ਹਾਂ ਮੀਣਿਆਂ ਵਿੱਚੋਂ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਧੀਰ ਮੱਲ ਗੱਦੀ ਦਾ ਸਭ ਤੋਂ ਵਧੇਰੇ ਦਾਅਵੇਦਾਰ ਸੀ22 ਮੰਜੀਆਂ ਵਿੱਚ ਇਸਦੀ ਸਭ ਤੋਂ ਪ੍ਰਭਾਵਸ਼ਾਲੀ ਮੰਜੀ ਸੀ ਇਸਦੇ ਕਈ ਕਾਰਣ ਸਨ। ਇਹ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਤੇ ਮਾਤਾ ਅਨੰਤੀ ਦਾ ਪੁੱਤਰ ਸੀਚੁਸਤ ਚਲਾਕ ਸੀਇਸ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਕਬਜ਼ਾ ਸੀ ਅਤੇ ਇਸ ਨੂੰ ਮਸੰਦਾਂ ਦੀ ਹਿਮਾਇਤ ਪ੍ਰਾਪਤ ਸੀਆਪਣੇ ਰਾਹ ਦੀ ਰੁਕਾਵਟ ਸਮਝਦਿਆਂ ਇਸ ਨੇ ਗੁਰੂ ਤੇਗ਼ ਬਹਾਦਰ ਨੂੰ ਕਤਲ ਕਰਨ ਦੀ ਸਕੀਮ ਬਣਾਈਇਸ ਨੇ ਆਪਣੇ ਭਰੋਸੇਯੋਗ ਸਾਥੀ ਸ਼ੀਹੇਂ ਮਸੰਦ ਤੋਂ ਗੁਰੂ ਜੀ ਉੱਪਰ ਗੋਲ਼ੀ ਚਲਵਾਈ ਪਰ ਗੁਰੂ ਜੀ ਬਚ ਗਏ

ਗੁਰੂ ਤੇਗ਼ ਬਹਾਦਰ ਸਾਹਿਬ ਦੀ ਸਮੁੱਚੀ ਜੀਵਨ ਸ਼ੈਲੀ ਵਿੱਚੋਂ ਸਬਰ, ਸ਼ੁਕਰ, ਸੰਤੋਖ ਅਤੇ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈਗੁਰ-ਗੱਦੀ ਹਾਸਲ ਕਰਨ ਲਈ ਉਨ੍ਹਾਂ ਕੋਈ ਜੋੜ-ਤੋੜ ਨਹੀਂ ਕੀਤਾਨਾ ਹੀ ਅਜਿਹੀ ਕੋਈ ਇੱਛਾ ਜ਼ਾਹਰ ਕੀਤੀ ਅਤੇ ਨਾ ਹੀ ਕੋਈ ਯਤਨ ਕੀਤਾ ਪਰ ਧੀਰ ਮੱਲ ਦੀਆਂ ਅਜਿਹੀਆਂ ਕਰੂਰ ਨੀਤੀਆਂ ਕਾਰਣ ਗੁਰੂ ਜੀ ਦੇ ਸ਼ਰਧਾਲੂਆਂ ਵਿੱਚ ਗੁੱਸਾ ਸੀਜਿਸ ਕਾਰਣ ਕੁਝ ਸਿੱਖਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਮਾਲ ਅਸਬਾਬ ਲੁੱਟ ਲਿਆਏ ਪਰ ਧੀਰਜਵਾਨ ਗੁਰੂ ਜੀ ਨੇ ਉਸ ਦਾ ਉਹ ਸਾਰਾ ਮਾਲ-ਮੱਤਾ ਵਾਪਸ ਕਰ ਦਿੱਤਾਉਸ ਦੇ ਕਬਜ਼ੇ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਮੋੜ ਦਿੱਤੀ

ਪਾਖੰਡੀਆਂ ਨੇ ਬਕਾਲੇ ਆਪੋ ਆਪਣੀਆਂ ਦੁਕਾਨਾਂ ਸਜ਼ਾ ਲਈਆਂਪੂਜਾ ਕਰਾਉਣ ਲੱਗ ਪਏਅਸਲੀ ਗੁਰੂ ਦਾ ਪਤਾ ਨਾ ਲੱਗੇਸ਼ਰਧਾਲੂਆਂ ਵਿੱਚ ਭਾਰੀ ਦੁਬਿਧਾ ਪੈਦਾ ਹੋ ਗਈਫਿਰ ਇੱਕ ਘਟਨਾ ਨੇ ਸਾਰਾ ਅਸਮਾਨ ਸਾਫ਼ ਕਰ ਦਿੱਤਾਪ੍ਰਸਿੱਧ ਵਪਾਰੀ ਮੱਖਣ ਸ਼ਾਹ ਲੁਬਾਣਾ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ, ਪਰ ਇੱਥੇ ਹੋਰ ਦਾ ਹੋਰ ਜਲੌਅ ਦੇਖ ਕੇ ਉਹ ਡਾਢਾ ਪਰੇਸ਼ਾਨ ਹੋਇਆ ਪ੍ਰੰਤੂ ਛੇਤੀ ਹੀ ਇੱਕ ਘਟਨਾ ਵਿੱਚ ਆਪਣੀ ਤੇਜ਼ ਬੁੱਧੀ ਦੁਆਰਾ ਉਸ ਨੇ ਕੱਚੇ ਗੁਰੂਆਂ ਦੀ ਭੀੜ ਵਿੱਚੋਂ ਸੱਚੇ ਗੁਰੂ ਦੀ ਪਰਖ਼, ਨਿਰਖ਼ ਅਤੇ ਪਹਿਚਾਣ ਕਰ ਲਈ ਅਤੇ ਉਸ ਨੇ ਕੋਠੇ ’ਤੇ ਚੜ੍ਹ ਕੇ ਢੰਡੋਰਾ ਫੇਰ ਦਿੱਤਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ …।” ਜਿਸਦਾ ਭਾਵ ਸੀ ਅਸਲੀ ਗੁਰੂ ਲੱਭ ਗਿਆ ਹੈਸੰਗਤਾਂ ਨੂੰ ਨਿਸਚਾ ਹੋ ਗਿਆ ਕਿ ਅਸਲ ਗੁਰੂ ਤਾਂ ਗੁਰ-ਗੱਦੀ ਦੇ ਲੋਭ ਲਾਲਚ ਤੋਂ ਨਿਰਲੇਪ, ਭਗਤੀ ਵਿੱਚ ਮਗਨ, ਚੁੱਪ-ਚਾਪ ਆਪਣੇ ਨਾਨਕੇ ਘਰ ਬੈਠਾ ਹੈਇਸ ਤਰ੍ਹਾਂ ਸ਼ਰਧਾਲੂ ਸੰਗਤਾਂ ਦੇ ਹੜ੍ਹ ਨੇ 11 ਅਗਸਤ 1664 ਵਿੱਚ 44 ਸਾਲ ਦੀ ਆਯੂ ਵਿੱਚ ਆਪ ਨੂੰ ਗੁਰ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀਬਾਕੀ ਆਪਣੀਆਂ ਕੂੜ ਦੀਆਂ ਦੁਕਾਨਾਂ ਸਮੇਟ ਕੇ ਚਲਦੇ ਬਣੇ

ਧਾਰਮਿਕ ਸਥਾਨਾਂ ਦੀ ਯਾਤਰਾ ਕਰਦਿਆਂ 16 ਨਵੰਬਰ 1665 ਵਿੱਚ ਆਪ ਜੀ ਕੀਰਤਪੁਰ ਤੋਂ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਗਏ ਪਰ ਲੋਭੀ ਲਾਲਚੀ ਪੁਜਾਰੀਆਂ ਨੇ ਸਮਝਿਆ ਕਿ ਉਹ ਇਸ ਹਰਿਮੰਦਰ ’ਤੇ ਕਬਜ਼ਾ ਕਰਨ ਲਈ ਆਏ ਹਨਇਸ ਲਈ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਅਤੇ ਗੁਰੂ ਜੀ ਨੂੰ ਅੰਦਰ ਨਾ ਜਾਣ ਦਿੱਤਾਸ਼ਾਂਤੀ ਦੇ ਪੁੰਜ ਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਦੇ ਰੁੱਖੇ ਤੇ ਕੋਝੇ ਵਰਤਾਵੇ ਨੂੰ ਅਣਗੌਲਿਆ ਕਰ ਦਿੱਤਾ ਅਤੇ ਬਾਹਰ ਇੱਕ ਥੜ੍ਹੇ ’ਤੇ ਸਬਰ, ਸੰਤੋਖ ਤੇ ਸ਼ਾਂਤੀ ਨਾਲ ਰਾਤ ਕੱਟੀ, ਦਰਸ਼਼ਨ ਕੀਤੇ ਬਗੈਰ ਵਾਪਸ ਆਆਏ

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀਆਂ ਲੰਮੀਆਂ ਉਦਾਸੀਆਂ (ਯਾਤਰਾਵਾਂ) ਪਿੱਛੋਂ ਧਰਮ ਦੇ ਪ੍ਰਚਾਰ ਲਈ ਗੁਰ-ਗੱਦੀ ਦੀ ਨੌਂਵੀਂ ਜੋਤ ਗੁਰੂ ਤੇਗ਼ ਬਹਾਦਰ ਸਾਹਿਬ ਨੇ ਹੀ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਲੰਮੀਆਂ ਯਾਤਰਾਵਾਂ ਕੀਤੀਆਂਮਾਝਾ, ਮਾਲਵਾ, ਦੁਆਬਾ ਤੇ ਬਾਂਗਰ ਆਦਿ ਤੋਂ ਇਲਾਵਾ ਕੁਰੂਕਸ਼ੇਤਰ, ਬਨਾਰਸ ਤੇ ਗਯਾ ਆਦਿ ਥਾਂਵਾਂ ਤੋਂ ਹੁੰਦੇ ਹੋਏ ਬਿਹਾਰ ਵਿੱਚ ਪਟਨੇ ਪਹੁੰਚੇਆਪਣੇ ਪਰਿਵਾਰ ਨੂੰ ਇੱਥੇ ਪਟਨੇ ਛੱਡ ਕੇ, ਆਪ ਜੀ ਨੇ ਢਾਕਾ, ਬੰਗਾਲ, ਅਸਾਮ ਵੱਲ ਯਾਤਰਾ ਕੀਤੀਵਹਿਮਾਂ ਭਰਮਾਂ ਵਿੱਚ ਫਸੀ ਤੇ ਕੁਰਾਹੇ ਪਈ ਲੁਕਾਈ ਨੂੰ ਸੱਚ ਦੇ ਮਾਰਗ ’ਤੇ ਚੱਲਣ, ਧਰਮ ਦੀ ਕਿਰਤ ਕਰਨ, ਸੰਗਤ ਤੇ ਪੰਗਤ ਦੇ ਸਿਧਾਂਤ ਅਨੁਸਾਰ ਵੰਡ ਕੇ ਛਕਣ ਦਾ ਸਿੱਖੀ ਸਿਧਾਂਤ ਦਾ ਸੁਨੇਹਾ ਦਿੱਤਾਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਖੂਹ ਅਤੇ ਤਲਾਬ ਬਣਵਾਏਚੰਗੀ ਨਸਲ ਦੀਆਂ ਗਊਆਂ ਤੇ ਪਸ਼ੂ ਰੱਖਣ ਲਈ ਪ੍ਰੇਰਨਾ ਕੀਤੀ ਅਤੇ ਇਸ ਲਈ ਲੋੜ ਅਨੁਸਾਰ ਆਰਥਿਕ ਸਹਾਇਤਾ ਵੀ ਕਰਦੇ ਰਹੇ

ਆਪ ਨੇ ਜਾਤ ਪਾਤ, ਊਚ ਨੀਚ ਤੇ ਛੂਤ ਛਾਤ ਤੇ ਵਹਿਮਾਂ ਭਰਮਾਂ ਦਾ ਤਿਆਗ ਕਰਨ, ਪਰਸਪਰ ਆਪਸੀ ਪਿਆਰ ਤੇ ਭਰਾਤਰੀ ਭਾਵ ਨਾਲ ਰਹਿਣ ਦਾ ਉਪਦੇਸ਼ ਕੀਤਾ ਇਸਤਰੀ ਜਾਤੀ ਦਾ ਸਨਮਾਨ ਤੇ ਸਤਿਕਾਰ ਕਰਨ, ਰੁਹਾਨੀ ਗਿਆਨ ਦੇ ਧਾਰਨੀ ਬਣਨ, ਮਿਹਨਤ ਤੇ ਸੱਚੀ ਸੁੱਚੀ ਕਿਰਤ ਕਰਨ, ਜੀਵਨ ਸੰਘਰਸ਼ ਵਿੱਚ ਅਣਖ ਤੇ ਅਜ਼ਾਦੀ ਨਾਲ ਰਹਿਣ ਦੀ ਜ਼ੋਰਦਾਰ ਪ੍ਰੇਰਨਾ ਕੀਤੀਸਮਾਜ ਦੇ ਨਿਮਾਣੇ, ਨਿਤਾਣੇ ਤੇ ਕਮਜ਼ੋਰ ਸਮਝੇ ਜਾਂਦੇ ਵਰਗਾਂ ਵਿੱਚ ਅਣਖ, ਅਜ਼ਾਦੀ ਤੇ ਰੜਕ ਨਾਲ ਜੀਵਨ ਜਿਊਣ ਦੇ ਬੀਜ ਬੀਜੇਗੁਰੂ ਜੀ ਦੀਆਂ ਸਿੱਖਿਆਵਾਂ ਦਾ ਲੋਕਾਂ ’ਤੇ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੇ ਵਿਚਾਰ ਤੇ ਇਰਾਦੇ ਦ੍ਰਿੜ੍ਹ ਤੇ ਪਰਪੱਕ ਹੁੰਦੇ ਗਏ

ਅਨੰਦਪੁਰ ਦੀ ਸਥਾਪਨਾ: ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ, ਸਤਲੁਜ ਦੇ ਕਿਨਾਰੇ, ਕੁਦਰਤ ਦੀ ਗੋਦ ਵਿੱਚ, ਪਿੰਡ ਮਾਖੋਵਾਲ, ਮਟੋਰ ਤੇ ਲੋਧੀਪੁਰ ਦੀ ਜ਼ਮੀਨ ਬਿਲਾਸਪੁਰ ਦੇ ਕਹਿਲੂਰ ਰਾਜੇ ਦਲੀਪ ਚੰਦ ਤੋਂ 2200 ਰੁਪਏ ਵਿੱਚ ਖਰੀਦੀਮਾਖੋਵਾਲ ਭੂਤਾਂ-ਪ੍ਰੇਤਾਂ ਦਾ ਪਿੰਡ ਸਮਝਿਆ ਜਾਂਦਾ ਸੀਡਰਦੇ ਲੋਕ ਉੱਥੇ ਜਾਂਦੇ ਨਹੀਂ ਸਨਪਰ ਗੁਰੂ ਸਾਹਿਬ ਨੇ ਇਹ ਖਰੀਦ ਲਿਆ ਤੇ ਆਬਾਦ ਕਰ ਲਿਆ, ਵਹਿਮ ਭਰਮ ਦੂਰ ਹੋ ਗਏਸਤਲੁਜ ਨਦੀ ਦੇ ਕਿਨਾਰੇ ਅਤੇ ਪਹਾੜੀਆਂ ਵਿੱਚ ਘਿਰੀ ਇਕਾਂਤ ਤੇ ਇਕਾਗਰਤਾ ਲਈ ਅਤੇ ਜੰਗੀ ਦ੍ਰਿਸ਼ਟੀਕੋਣ ਤੋਂ ਇਹ ਜਗ੍ਹਾ ਬਹੁਤ ਢੁਕਵੀਂ ਸੀ19 ਜੂਨ 1665 ਨੂੰ ਇਸ ਨਗਰ ਦੀ ਨੀਂਹ ਰੱਖੀ ਗਈਗੁਰੂ ਤੇਗ਼ ਬਹਾਦਰ ਜੀ ਨੇ ਇਸਦਾ ਨਾਂ ਛੇਵੇਂ ਗੁਰੂ ਜੀ ਦੇ ਮਹਿਲ (ਸੁਪਤਨੀ) ਮਾਤਾ ਨਾਨਕੀ ਦੇ ਨਾਂ ’ਤੇ “ਚੱਕ ਨਾਨਕੀ” ਰੱਖਿਆ1689 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸਦਾ ਨਾਂ ਚੱਕ ਨਾਨਕੀ ਤੋਂ ਬਦਲ ਕੇ “ਅਨੰਦਪੁਰ” ਰੱਖਿਆਇਸ ਪਿੱਛੋਂ ਦਸਮੇਸ਼ ਪਿਤਾ ਨੇ ਇਸਦਾ ਹੋਰ ਵਿਸਥਾਰ ਕੀਤਾਇਸ ਵਿੱਚ ਪੰਜ ਕਿਲੇ (ਲੋਹਗੜ੍ਹ, ਹੋਲਗੜ੍ਹ, ਫਤਿਹਗੜ੍ਹ, ਅਨੰਦਗੜ੍ਹ, ਕੇਸਗੜ੍ਹ) ਤਿਆਰ ਕੀਤੇਅੰਮ੍ਰਿਤ ਛਕਾਉਣ ਦੀ ਰਸਮ ਵੀ ਇੱਥੋਂ ਹੀ ਅਰੰਭ ਕੀਤੀਇਸ ਨੂੰ ਖਾਲਸੇ ਦੀ ਜਨਮ-ਭੂਮੀ ਆਖਿਆ ਜਾਂਦਾ ਹੈਸਿੱਖਾਂ ਦੇ ਪੰਜ ਤਖਤਾਂ (ਅਕਾਲ ਤਖਤ ਸਾਹਿਬ, ਪਟਨਾ ਸਾਹਿਬ, ਕੇਸਗੜ੍ਹ ਸਾਹਿਬ, ਹਜ਼ੂਰ ਸਾਹਿਬ, ਦਮਦਮਾ ਸਾਹਿਬ) ਵਿੱਚੋਂ ਇਸ ਨੂੰ ਇੱਕ ‘ਤਖਤ’ ਹੋਣ ਦਾ ਰੁਤਬਾ ਪ੍ਰਾਪਤ ਹੈਇਸ ਤਖਤ ਦਾ ਨਾਂ “ਤਖਤ ਸ੍ਰੀ ਕੇਸਗੜ੍ਹ ਸਾਹਿਬ” ਹੈਗੁਰੂ ਗੋਬਿੰਦ ਸਿੰਘ ਜੀ 27 ਸਾਲ ਅਨੰਦਪੁਰ ਰਹੇ

ਸ਼ਹਾਦਤ: ਕਸ਼ਮੀਰੀ ਪੰਡਤਾਂ ਦੀ ਫਰਿਆਦ ਉੱਤੇ ਅਤੇ ਔਰੰਗਜ਼ੇਬ ਦੇ ਜ਼ੁਲਮ ਤੇ ਤਸ਼ੱਦਦ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਆਪ ਥਾਂ-ਥਾਂ ਪ੍ਰਚਾਰ ਕਰਦੇ ਦਿੱਲੀ ਵੱਲ ਚੱਲ ਪਏਪਰ ਰਸਤੇ ਵਿੱਚ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆਆਖਿਆ ਜਾਂਦਾ ਹੈ ਕਿ ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਭਿਆਨਕ ਤਸੀਹੇ ਦਿੱਤੇ ਜਾਂਦੇ ਰਹੇਗੁਰੂ ਜੀ ਨੂੰ ਆਪਣੇ ਧਰਮ ਕਰਮ ਤੋਂ ਡੇਗਣ ਤੇ ਡਰਾਉਣ ਲਈ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਭਾਈ ਦਿਆਲ ਦਾਸ ਨੂੰ ਉੱਬਲਦੀ ਦੇਗ ਵਿੱਚ ਸਾੜਿਆ ਗਿਆਭਾਈ ਸਤੀ ਦਾਸ ਨੂੰ ਰੂੰ ਵਿੱਚ ਬੰਨ੍ਹ ਕੇ ਸਾੜਿਆ ਗਿਆਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆਪਰ ਗੁਰੂ ਜੀ ਪਰਬਤ ਵਾਂਗ ਅਟੱਲ, ਅਡੋਲ ਤੇ ਅਡਿੱਗ ਰਹੇਅੰਤ ਸਰਕਾਰੀ ਸੂਬੇਦਾਰ ਤੇ ਸ਼ਾਹੀ ਕਾਜ਼ੀ ਵੱਲੋਂ ਤਿੰਨ ਸ਼ਰਤਾਂ ਰੱਖੀਆਂ: ਕੋਈ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ, ਨਹੀਂ ਤਾਂ ਮੌਤ ਲਈ ਤਿਆਰ ਹੋ ਜਾਓਗੁਰੂ ਜੀ ਨੇ ਆਖਰੀ ਸ਼ਰਤ ਪਰਵਾਨ ਕਰ ਲਈਅੰਤ 11 ਨਵੰਬਰ 1675 ਨੂੰ ਔਰੰਗਜ਼ੇਬ ਦੀ ਤੁਅਸਬੀ ਹਕੂਮਤ ਨੇ ਗੁਰੂ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ

ਗੁਰੂ ਜੀ ਦੀ ਇਹ ਅਦੁੱਤੀ ਸ਼ਹਾਦਤ ਸੀ; ਜਿਸਦੇ ਧੜ ਦਾ ਕਿਸੇ ਹੋਰ ਥਾਂ ਅਤੇ ਸੀਸ ਦਾ ਕਿਸੇ ਹੋਰ ਥਾਂ ਸਸਕਾਰ ਕੀਤਾ ਗਿਆ ਹੋਵੇਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪੁੱਜਾ; ਜਿੱਥੇ ਸੀਸ ਦਾ ਸਸਕਾਰ ਕੀਤਾ ਗਿਆਧੜ ਦਾ ਸਸਕਾਰ ਲੱਖੀ ਸ਼ਾਹ ਵਣਜਾਰਾ ਨੇ ਦਿੱਲੀ ਆਪਣੇ ਘਰ ਵਿੱਚ ਕੀਤਾਦਿੱਲੀ ਵਿੱਚ ਸ਼ਹੀਦੀ ਅਸਥਾਨ ਦਾ ਨਾਂ ਗੁਰਦੁਆਰਾ ਸੀਸਗੰਜ ਹੈ ਅਤੇ ਸਸਕਾਰ ਵਾਲੇ ਅਸਥਾਨ ਦਾ ਨਾਂ ਗੁਰਦੁਆਰਾ ਰਕਾਬ ਗੰਜ ਹੈ।

ਤੇਗ ਬਹਾਦਰ ਕੇ ਚਲਤ ਭਇਓ ਜਗਤ ਮੇ ਸ਼ੋਕ
ਹੈ ਹੈ ਹੈ ਸਭ ਜਗ ਭਰਿਓ ਜੈ ਜੈ ਜੈ ਸੁਰ ਲੋਕ

ਗੁਰੂ ਜੀ ਦੀ ਬਾਣੀ, ਸਿੱਖਿਆ ਤੇ ਸਿਧਾਂਤ: ਗੁਰ ਜੀ ਦੀ ਕੁਲ ਆਯੂ 54 ਸਾਲ, 7 ਮਹੀਨੇ, 11 ਦਿਨ ਸੀ ਅਤੇ ਆਪ ਜੀ 11 ਸਾਲ, 2 ਮਹੀਨੇ, 11 ਦਿਨ ਗੁਰ-ਗੱਦੀ ’ਤੇ ਬਿਰਾਜਮਾਨ ਹੋਏਵੱਖ-ਵੱਖ ਸਮੇਂ ’ਤੇ ਸਿੱਖ ਸੰਗਤ ਲਈ 22 ਹੁਕਮਨਾਮੇ ਜਾਰੀ ਕੀਤੇ ਹਨਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ 15 ਰਾਗਾਂ (ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਤੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ) ਵਿੱਚ ਹੈਸਾਰੀ ਬਾਣੀ ਵਿੱਚ 69 ਸ਼ਬਦ ਤੇ 57 ਸਲੋਕ ਹਨਗੁਰੂ ਸਾਹਿਬ ਦੀ ਬਾਣੀ ਵਿੱਚ ਤਿਆਗ, ਵਿਰਾਗ, ਸਦਾਚਾਰ, ਅਣਖ ਤੇ ਗੌਰਵਤਾ ਦਾ ਉਪਦੇਸ਼ ਹੈ

ਸਿੱਖ ਮੱਤ ਦੇ ਕੇਂਦਰੀ ਦ੍ਰਿਸ਼ਟੀਕੋਣ ਵਿੱਚ ਸੱਤ ਤੇ ਅਸੱਤ, ਸਥਿਰ ਤੇ ਅਸਥਿਰ, ਸਦੀਵੀ ਤੇ ਸੰਸਾਰਕ ਸਚਾਈ ਤੇ ਬੁਰਿਆਈ ਦਾ ਅੰਤਰ ਦਰਸਾਇਆ ਗਿਆ ਹੈਇਸੇ ਅਧਾਰ ’ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਜੀਵਨ ਦੀਆਂ ਖੁਸ਼ੀਆਂ ਗਮੀਆਂ, ਦੁੱਖ ਸੁਖ, ਮਾਨ ਅਪਮਾਨ ਅਤੇ ਨਿੰਦਾ ਤੇ ਉਸਤਤ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਮਿਲਦਾ ਹੈਗੁਰੂ ਜੀ ਦੀ ਬਾਣੀ ਦੀ ਮੁੱਖ ਤੌਰ ’ਤੇ ਪ੍ਰਧਾਨ ਸੁਰ ਭਗਤੀ ਭਾਵਨਾ ਵਾਲੀ ਹੈ। ਉਸ ਵਿੱਚ ਰੱਬੀ ਰਜ਼ਾ ਵਿੱਚ ਰਹਿਣ, ਭਗਤੀ ਭਾਵਨਾ, ਨਿਮਰਤਾ ਤੇ ਸ਼ਾਂਤੀ ਦਾ ਸੰਦੇਸ਼ ਮਿਲਦਾ ਹੈ।

ਆਪਣੀ ਬਾਣੀ ਵਿੱਚ ਗੁਰੂ ਜੀ ਨੇ ਮਨੁੱਖ ਤੇ ਆਤਮਾ ਲਈ ਬਹੁਤ ਖੂਬਸੂਰਤ ਤਸ਼ਬੀਹਾਂ ਵਰਤੀਆਂ ਹਨਜਿਵੇਂ: ਮਨੁੱਖੀ ਲਾਲਸਾ ਨੂੰ ਮੱਛੀ ਦਾ ਜਾਲ, ਜੀਵਨ ਇੱਕ ਪਾਣੀ ਦਾ ਬੁਲਬੁਲਾ, ਜ਼ਿੰਦਗੀ ਦੇ ਭੋਗ ਮੋਖ ਤੇ ਸੁਖ ਸੁਆਦ ਬੱਦਲ ਦੀ ਛਾਇਆ ਸਮਾਨ, ਵਹਿਮ ਤੇ ਭਰਮ ਵਿੱਚ ਸੁੱਤਾ ਮਨੁੱਖ, ਰੂਹ ਦੀ ਉਡਾਰੀ ਹੰਸ-ਉਡਾਰੀ ਆਦਿਸਾਰੀ ਬਾਣੀ ਵਿੱਚ ਪਰਚਲਤ ਸਮਾਜ ਵਿੱਚ ਵਰਤੀ ਜਾਂਦੀ ਭਾਸ਼ਾ ਵਿੱਚ ਹੈ; ਜੋ ਸਿੱਧੀ ਸਾਦੀ, ਸੰਖੇਪ ਤੇ ਸਭ ਦੀ ਸਮਝ ਵਿੱਚ ਆਉਣ ਵਾਲੀ ਹੈ

ਗੁਰੂ ਗ੍ਰੰਥ ਸਾਹਿਬ ਦੇ ਸੰਕਲਣ ਤੋਂ ਕੋਈ ਸੌ ਸਾਲ ਪਿੱਛੋਂ ਦਸਵੇਂ ਸਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਂਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਪ ਜੀ ਦੀ ਸਮੁੱਚੀ ਬਾਣੀ ਵਿੱਚੋਂ ਤਿਆਗ, ਵੈਰਾਗ, ਸੰਜਮ ਤੇ ਸੰਤੋਖੀ ਜੀਵਨ ਜਿਊਣ ਦੀ ਸੇਧ ਤੇ ਸਿੱਖਿਆ ਮਿਲਦੀ ਹੈਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਤਲੇ ਸਲੋਕ, ਜਿਨ੍ਹਾਂ ਨੂੰ ਭੋਗ ਦੇ ਸਲੋਕ ਆਖਿਆ ਜਾਂਦਾ ਹੈ, ਜੋ ਗਿਣਤੀ ਵਿੱਚ 57 ਸਲੋਕ ਹਨ, ਉਨ੍ਹਾਂ ਵਿੱਚ ਗੁਰੂ ਜੀ ਦੀ ਜੀਵਨ ਫਿਲਾਸਫੀ, ਸਿੱਖਿਆ ਤੇ ਸਿਧਾਂਤ ਦਾ ਤੱਤਸਾਰ ਜਾਂ ਨਿਚੋੜ ਆਖਿਆ ਜਾ ਸਕਦਾ ਹੈਸਭ ਤੋਂ ਮਹਾਨ ਤੇ ਪ੍ਰਭਾਵਸ਼ਾਲੀ ਫਿਲਾਸਫੀ ਇਨ੍ਹਾਂ ਸਲੋਕਾਂ ਵਿੱਚੋਂ ਮਿਲਦੀ ਹੈ:

ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨਿ
ਕਹੁ ਨਾਨਕ ਸੁਨ ਰੇ ਮਨਾ, ਮੁਕਤਿ ਤਾਹਿ ਤੈ ਜਾਨਿ॥

ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਹਿ ਬਖਾਨ॥

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3139)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪੂਰਨ ਸਿੰਘ ਪਾਂਧੀ

ਪੂਰਨ ਸਿੰਘ ਪਾਂਧੀ

Brampton, Ontario, Canada.
Phone: (905 - 789 - 6670)

Email: (pspandhi@hotmail.com)