PuranSPandhi7“ਸੁਆਮੀ ਰਾਮਦੇਵ ... “ਸਰੀਰ ਦੀ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੈ। ਪੂਰੇ ਵਿਸ਼ਵ ਵਿੱਚ ...”
(25 ਮਾਰਚ 2021)
(ਸ਼ਬਦ: 1390)


ਮੇਰੇ
ਪੋਤਰੇ ਹਰਮਨ ਸਿੰਘ ਦਾ ਜਨਮ 9 ਮਈ 1996 ਨੂੰ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਇਆਉਸ ਦੇ ਦਿਲ ਬਦਲਣ ਦੀ ਕਹਾਣੀ ਸਾਲ 2008 ਤੋਂ ਅਰੰਭ ਹੁੰਦੀ ਹੈਉਦੋਂ ਉਸ ਦੀ ਉਮਰ 12 ਸਾਲ ਅਤੇ ਉਹ ਸੱਤਵੇਂ ਗਰੇਡ ਵਿੱਚ ਪੜ੍ਹਦਾ ਸੀਮੁੱਢਲੇ ਇਨ੍ਹਾਂ ਸਾਲਾਂ ਵਿੱਚ ਉਸ ਦੀ ਸਿਹਤ ਚੰਗੀ ਸੀਸਰੀਰ ਆਮ ਨਾਲੋਂ ਰਤਾ ਕੁ ਮੋਟਾ ਸੀ ਪਰ ਉਹ ਬਹੁਤ ਚੁਸਤ ਸੀ ਤੇ ਉਸ ਦੇ ਸ਼ੌਕ ਬਹੁਤ ਪਿਆਰੇ ਸਨਸਰੀਰ ਦਾ ਵਿਕਾਸ ਹੋ ਰਿਹਾ ਸੀਸਕੂਲੋਂ ਕੇ ਅਕਸਰ ਉਹ ਖੇਡਾਂ ਵਿੱਚ ਮਗਨ ਰਹਿੰਦਾ ਜਾਂ ਭਾਰੇ-ਭਾਰੇ ਕੰਮ ਕਰਦਾਹਰਮਨ ਦਾ ਭਾਰ ਅਚਾਨਕ ਘਟਣ ਲੱਗ ਗਿਆ। ਥਕਾਵਟ ਹੋਣ ਲੱਗ ਗਈ, ਸਾਹ ਚੜ੍ਹਨ ਲੱਗ ਪਿਆ। ਖੁਰਾਕ ਵੀ ਘਟ ਗਈ ਵੇਖਦੇ ਵੇਖਦੇ ਇਹ ਗੁਲਾਬ ਦਾ ਬੂਟਾ ਮੁਰਝਾਉਣਾ ਅਰੰਭ ਹੋ ਗਿਆ ਹਰਮਨ ਦੇ ਪਿਤਾ ਨਵਤੇਜ ਸਿੰਘ, ਮਾਤਾ ਸਰਬਜੀਤ ਕੌਰ, ਅਸੀਂ ਸਾਰਾ ਪਰਿਵਾਰ ਫਿਕਰਾਂ ਵਿੱਚ ਡੁੱਬ ਗਏ। ਫੈਮਲੀ ਡਾਕਟਰ ਦਾ ਇਲਾਜ ਚੱਲ ਰਿਹਾ ਸੀ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਅਤੇ ਨਾ ਹੀ ਅਸਲ ਬਿਮਾਰੀ ਦਾ ਪਤਾ ਲੱਗ ਰਿਹਾ ਸੀ।

ਜਦੋਂ ਹਰਮਨ ਬਹੁਤ ਕਮਜ਼ੋਰ ਹੋ ਗਿਆ, ਤੁਰਨੋਂ ਰਹਿ ਗਿਆ; ਫਿਰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਹਸਪਤਾਲਸਿੱਕ ਚਿਲਡਰਨ ਹਸਪਤਾਲ ਟਰਾਂਟੋਲੈ ਕੇ ਗਏਇਸ ਹਸਪਤਾਲ ਦੇ ਮਾਹਰ ਤਾਂ ਖੁਦਾ ਦਾ ਦੂਜਾ ਰੂਪ ਹਨਉਨ੍ਹਾਂ ਦੱਸਿਆ, “ਇਸ ਦੇ ਦਿਲ ਵਿੱਚ ਬੁਨਿਆਦੀ ਨੁਕਸ ਹੈਦਿਲ ਦਾ ਇੱਕ ਪਾਸਾ ਬਹੁਤ ਸਖਤ ਹੋ ਗਿਆ ਹੈ, ਪੂਰਾ ਖੁੱਲ੍ਹਦਾ ਨਹੀਂ, ਪੂਰੀ ਆਕਸੀਜਨ ਖੂਨ ਅੰਦਰ ਜਾਂਦੀ ਨਹੀਂਇਸੇ ਕਾਰਨ ਇਸ ਨੂੰ ਥਕਾਵਟ ਹੁੰਦੀ ਹੈ ਤੇ ਸਾਹ ਚੜ੍ਹਦਾ ਹੈਘਟਦਾ ਘਟਦਾ ਇਹ ਕਦੇ ਵੀ ਜਵਾਬ ਦੇ ਸਕਦਾ ਹੈ।”

ਸਾਡੇ ਲਈ ਇਹ ਗੱਲ ਸੁਣਨੀ ਬਹੁਤ ਔਖੀ ਸੀ ਕਿ ਸਾਡੇ ਹਰਮਨ ਦਾ ਦਿਲ ਕਦੇ ਵੀ ਜਵਾਬ ਦੇ ਸਕਦਾ ਹੈਦਿਲ ਦੇ ਜਵਾਬ ਦੇਣ ਦਾ ਸਿੱਧਾ ਅਰਥ ਹੈ ਜੀਵਨ ਦਾ ਅੰਤਜਿਸਦਾ ਆਪਣੇ ਬੱਚੇ ਬਾਰੇ ਕਿਆਸ ਕਰਨਾ ਵੀ ਅਤੀਅੰਤ ਦੁਖਦਾਈ ਹੁੰਦਾ ਹੈਏਦੂੰ ਆਪ ਮਰਨਾ ਸੌਖਾ ਹੈਮਾਹਰਾਂ ਦਾ ਫੈਸਲਾ ਵੀ ਅਟੱਲ ਹਕੀਕਤ ਸੀਉਨ੍ਹਾਂ ਦਾ ਆਖਣਾ ਸੀ ਕਿ ਬੱਚੇ ਦਾ ਹਾਰਟ ਤਬਦੀਲ ਕਰਨਾ ਪਵੇਗਾ, ਹੋਰ ਕੋਈ ਇਲਾਜ ਨਹੀਂਪਰ ਦਿਲ ਕਿੱਥੋਂ ਮਿਲੇ, ਕਦੋਂ ਮਿਲੇ, ਕਿਵੇਂ ਤੇ ਕਿਸ ਰੂਪ ਵਿੱਚ ਮਿਲੇ, ਦਿਲ ਬਦਲਿਆ ਕਿਵੇਂ ਜਾਂਦਾ ਹੈ; ਇਨ੍ਹਾਂ ਸਾਰੀਆਂ ਗੱਲਾਂ ਦਾ ਸਾਨੂੰ ਕੁਝ ਵੀ ਇਲਮ ਨਹੀਂ ਸੀਸਾਨੂੰ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਬਦਲੀ ਕੀਤਾ ਦਿਲ, ਅਸਲ ਦਿਲ ਵਾਂਗ ਕੰਮ ਕਰਦਾ ਰਹੇਗਾ ਵੀ ਕਿ ਨਹੀਂ? ਦਿਲ ਬਦਲੀ ਕਰਵਾ ਕੇ ਵੀ ਬੱਚਾ ਕਿਧਰੇ ਰੋਗੀ ਜਿਹਾ ਨਾ ਬਣਿਆ ਫਿਰੇਅਨੇਕਾਂ ਗੁੰਝਲਾਂਸਾਡੇ ਫਿਕਰਾਂ ਦੀ ਖਾਈ ਬਹੁਤ ਡੂੰਘੀ ਹੁੰਦੀ ਚਲੀ ਗਈ

‘ਸਿੱਕ ਚਿਲਡਰਨ ਹਸਪਤਾਲ’ ਦਾ ਬਹੁਤ ਚੁਸਤ ਦਰੁਸਤ ਤੇ ਵਿਸ਼ਾਲ ਪ੍ਰਬੰਧ ਹੈਜਦੋਂ ਉਨ੍ਹਾਂ ਦੇ ਧਿਆਨ ਵਿੱਚ ਇੱਕ ਵਾਰ ਬਿਮਾਰ ਬੱਚਾ ਗਿਆ, ਫਿਰ ਉਹ ਬੱਚਾ ਉਨ੍ਹਾਂ ਦਾ ਆਪਣਾ ਬੱਚਾ ਬਣ ਜਾਂਦਾ ਹੈਫਿਰ ਉਹ ਉਸ ਨੂੰ ਪਲ ਭਰ ਲਈ ਵੀ ਨਹੀਂ ਵਿਸਾਰਦੇਕਿਸੇ ਅਨਹੋਣੀ ਦੇ ਡਰਦੇ ਮਾਰੇ ਨਾ ਚਾਹੁੰਦੇ ਮਾਪਿਆਂ ਨੂੰ ਇਲਾਜ ਲਈ ਉਹ ਪ੍ਰੇਰਨਾ ਹੀ ਨਹੀਂ ਦਿੰਦੇ ਸਗੋਂ ਇੱਕ ਤਰ੍ਹਾਂ ਦਾ ਪ੍ਰੈੱਸ਼ਰ ਵੀ ਪਾਉਂਦੇ ਹਨਇਸ ਦੇਸ਼ ਵਿੱਚ ਬੱਚਿਆਂ ਦੀ ਸਾਂਭ-ਸੰਭਾਲ ਪ੍ਰਤੀ ਇੰਨਾ ਗਹਿਰਾ ਤੇ ਇੰਨਾ ਸੂਖਮ ਦ੍ਰਿਸ਼ਟੀਕੋਣ ਹੈ ਕਿ ਕਿਸੇ ਵੀ ਅਣਗਹਿਲੀ ਲਈ ਮਾਪਿਆਂ ਨੂੰ ਦੋਸ਼ੀ ਮੰਨਿਆ ਜਾਂਦਾ ਹੈਕਈ ਹਾਲਤਾਂ ਵਿੱਚ ਸਰਕਾਰੀ ਅਦਾਰੇ ਬੱਚਿਆਂ ਨੂੰ ਮਾਪਿਆਂ ਤੋਂ ਜ਼ਬਰਦਸਤੀ ਖੋਹ ਕੇ ਲੈ ਜਾਂਦੇ ਹਨ ਅਤੇ ਸਰਕਾਰੀ ਨਿਗਰਾਨੀ ਵਿੱਚ ਉਨ੍ਹਾਂ ਦੀ ਫੁੱਲਾਂ ਵਾਂਗ ਸੰਭਾਲ ਕੀਤੀ ਜਾਂਦੀ ਹੈ

ਪਰ ਇਹ ਬਹੁਤ ਫਿਕਰ ਵਾਲੀ ਗੱਲ ਸੀਦਿਲ ਤਬਦੀਲ ਕਰਨ ਦੀ ਗੱਲ ਮੰਨਣੀ ਬਹੁਤ ਔਖੀ ਸੀਸਭ ਕੁਝ ਜਾਣਦਿਆਂ-ਸਮਝਦਿਆਂ ਵੀ ਦਿਲ ਤਬਦੀਲ ਕਰਨ ਤੋਂ ਡਰ ਲਗਦਾ ਸੀਪਹਿਲਾ ਦਿਲ ਸਰੀਰ ਵਿੱਚੋਂ ਬਾਹਰ ਕੱਢਣਾ ਫਿਰ ਉਸ ਦੀ ਥਾਂ ਨਵਾਂ ਫਿੱਟ ਕਰਨਾਮਿੰਟਾਂ ਸਕਿੰਟਾਂ ਦੀ ਗੱਲ ਹੈਇਸ ਦੌਰਾਨ ਕੀ ਪਤਾ ਹੈ ਕੀ ਦਾ ਕੀ ਹੋ ਜਾਏਹਸਪਤਾਲ ਦੇ ਡਾਕਟਰਾਂ ਨੂੰ ਜਵਾਬ ਵੀ ਨਹੀਂ ਸੀ ਦੇ ਸਕਦੇ, ਕਿਉਂਕਿ ਹੁਣ ਬੱਚਾ ਤੇ ਉਸ ਦੀ ਬਿਮਾਰੀ ਉਨ੍ਹਾਂ ਦੇ ਰੀਕਾਰਡ ਵਿੱਚ ਚੁੱਕੀ ਸੀਇਹ ਬਹੁਤ ਵੱਡੀ ਗੱਲ ਸੀਬੱਚੇ ਦਾ ਦਿਲ ਤਬਦੀਲ ਕਰਨ ਲਈ ਹਸਪਤਾਲ ਵਾਲੇ ਜ਼ੋਰ ਦੇ ਰਹੇ ਸਨਆਖ ਰਹੇ ਸਨ ਕਿ ਤੁਸੀਂ ਬਹੁਤ ਲੇਟ ਹੋ ਰਹੇ ਹੋ ਅਤੇ ਬਹੁਤ ਵੱਡਾ ਰਿਸਕ ਲੈ ਰਹੇ ਹੋਸਾਡੇ ਲਈ ਫੈਸਲਾ ਕਰਨਾ ਸੌਖਾ ਨਹੀਂ ਸੀਅਸੀਂ ਡੂੰਘੀ ਦੁਬਿਧਾ ਵਿੱਚ ਫਸੇ ਹੋਏ ਸਾਂਬਹਾਨੇ ਕਰਦਿਆਂ ਅਸੀਂ ਕਈ ਮਹੀਨੇ ਲੰਘਾ ਦਿੱਤੇ

ਦਿਲ ਤਬਦੀਲ ਕੀਤੇ ਬਗੈਰ ਅਸੀਂ ਇਸੇ ਦਿਲ ਦਾ ਇਲਾਜ ਕਰਨਾ ਚਾਹੁੰਦੇ ਸਾਂਦੇਸੀ ਸਿਆਣਿਆਂ ਦੇ ਇਲਾਜ ਮਗਰ ਭੱਜੇਜਿਵੇਂ ਕਿਸੇ ਨੇ ਆਖਿਆ, ਉਸ ਦੇ ਮਗਰ ਲੱਗ ਤੁਰੇਹਰ ਸਿਆਣੇ ਨੇ ਦਿਲ ਬਦਲੀ ਕਰਨ ਤੋਂ ਬਚਣ ਦੀ ਪ੍ਰੇਰਨਾ ਦਿੱਤੀਇੱਕ ਸਿਆਣੇ ਨੇ ਤਾਂ ਇੱਥੋਂ ਤਕ ਆਖ ਦਿੱਤਾ, “ਡਾਕਟਰਾਂ ਦੇ ਮਗਰ ਨਾ ਲੱਗਿਓ, ਦਿਲ ਤਾਂ ਉਨ੍ਹਾਂ ਦੇ ਫਰਿੱਜ ਵਿੱਚ ਸਟੋਰ ਕਰ ਕੇ ਰੱਖੇ ਹੁੰਦੇ ਹਨ, ਪਤਾ ਨਹੀਂ ਬੰਦੇ ਦੇ ਹੁੰਦੇ ਹਨ ਕਿ ਕਿਸੇ ਜਾਨਵਰ ਦੇ, ਫਿੱਟ ਕਰਕੇ ਘਰ ਨੂੰ ਤੋਰ ਦਿੰਦੇ ਹਨ।”

ਹਾਰਟ ਦੇ ਮਾਹਰ ਇੱਕ ਚੀਨੀ ਡਾਕਟਰ ਦਾ ਪਤਾ ਲੱਗਾਅਸੀਂ ਉਸੇ ਦੀ ਸ਼ਰਨ ਵਿੱਚ ਗਏਅਸੀਂ ਉਸੇ ਨੂੰ ਆਪਣੇ ਦਰਦ ਦਾ ਮਸੀਹਾ ਸਮਝ ਮਗਰ ਲੱਗੇ ਤੁਰੇਉਸ ਨੇ ਵੀ ਬਹੁਤ ਕੁਝ ਦੱਸਿਆ, ਦਵਾਈਆਂ ਦਿੱਤੀਆਂ, ਬਥੇਰੇ ਉਪਾਅ ਕੀਤੇਜਿਵੇਂ ਉਸ ਆਖਿਆ, ਅਸੀਂ ਕਰੀ ਗਏਉਸ ਮੂਹਰੇ ਅਸੀਂ ਡਾਲਰਾਂ ਦੀ ਢੇਰੀ ਲਾ ਕੇ ਵੀ ਪਰਮਾਨੈਂਟ ਇਲਾਜ ਚਾਹੁੰਦੇ ਸਾਂਪਰ ਇੱਥੇ ਵੀ ਕੁਝ ਫਰਕ ਨਾ ਪਿਆਫਿਰ ਇੱਕ ਪਾਕਿਸਤਾਨੀ ਹੋਮਿਉਪੈਥਿਕ ਡਾਕਟਰ ਪਾਸ ਗਏਸਾਨੂੰ ਉਸੇ ਵਿੱਚੋਂ ਸਾਡੀਆਂ ਆਸਾਂ ਦਾ ਜਗਦਾ ਦੀਵਾ ਦਿਖਾਈ ਦਿੰਦਾ ਰਿਹਾਉਸ ਦੀਆਂ ਗੱਲਾਂ ਬਹੁਤ ਆਸ ਵਧਾਊ ਸਨਗੱਲਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਵਕਤਾ ਸੀਦੇਰ ਤਕ ਉਸ ਨਾਲ ਬੱਝੇ ਰਹੇਉਸ ਦਾ ਬਹੁਤ ਮਹਿੰਗਾ ਇਲਾਜ ਕੀਤਾ ਜਾਂਦਾ ਰਿਹਾਪਰ ਵਿਅਰਥ

ਸੰਸਾਰ ਪ੍ਰਸਿੱਧ ਸਿਹਤ ਵਿਗਿਆਨੀ ਸੁਆਮੀ ਰਾਮਦੇਵ ਨਾਲ ਸੰਪਰਕ ਕੀਤਾਉਸ ਨੇ ਬਹੁਤ ਤਸੱਲੀ ਦਿੱਤੀਉਸ ਦਾ ਆਖਣਾ ਸੀ, “ਸਰੀਰ ਦੀ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੈਪੂਰੇ ਵਿਸ਼ਵ ਵਿੱਚ ਦਿਲ ਦਾ ਮੇਰੇ ਬਗੈਰ ਹੋਰ ਕੋਈ ਇਲਾਜ ਨਹੀਂ ਕਰ ਸਕਦਾ ਮੈਂ ਹੀ ਦਿਲ ਦਾ ਮਾਹਰ ਹਾਂ, ਹੋਰ ਕੋਈ ਨਹੀਂ” ਉਸਦੀਆਂ ਹਦਾਇਤਾਂ ਅਨੁਸਾਰ ਕਸਰਤਾਂ ਕਰਾਉਂਦੇ ਰਹੇ ਤੇ ਉਸ ਦੀਆਂ ਦਿੱਤੀਆਂ ਦਵਾਈਆਂ ਦਿੰਦੇ ਰਹੇਇੱਕ ਲੰਮਾ ਸਮਾਂ ਉਸ ਉੱਤੇ ਬੱਝੇ ਰਹੇਖਰਚ ਕਰਦੇ ਰਹੇਹੋਰਸਿਆਣਿਆਂਦੀਆਂ ਦੱਸੀਆਂ ਵਿਧੀਆਂ ਤੇ ਉਪਾਅ ਵੀ ਹੁੰਦੇ ਰਹੇਗੁਰੂ ਮਹਾਰਾਜ ਦਾ ਆਸਰਾ ਲਿਆ, ਅਰਦਾਸਾਂ ਕੀਤੀਆਂ, ਡੂੰਘੀ ਸ਼ਰਧਾ ਨਾਲ, ਮਰਿਯਾਦਾ ਤੇ ਵਿਧੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਟ ਅਖੰਡਪਾਠ ਕੀਤਾ

ਇਹ ਕੁਝ ਕਰਦੇ ਅਸੀਂ ਬਹੁਤ ਲੇਟ ਹੋ ਗਏ ਸਾਂਬੱਚਾ ਬਹੁਤ ਕਮਜ਼ੋਰ ਹੋ ਗਿਆ ਸੀਅਜਿਹਾ ਸਮਾਂ ਵੀ ਆਇਆ ਜਦੋਂ ਉਸ ਨੂੰ ਖੁੱਲ੍ਹ ਕੇ ਪੂਰਾ ਸਾਹ ਨਹੀਂ ਸੀ ਰਿਹਾਉਹ ਨਾ ਪੈ ਸਕਦਾ ਸੀ, ਨਾ ਬਹਿ ਸਕਦਾ ਸੀ, ਨਾ ਸੌਂ ਸਕਦਾ ਸੀ ਕੁਝ ਖਾਂਦਾ ਨਹੀਂ ਸੀਰੰਗ ਕਾਲ਼ਾ ਹੋ ਗਿਆ ਤੇ ਉਹ ਹੱਡੀਆਂ ਦੀ ਮੁੱਠ ਰਹਿ ਗਿਆਇੱਕ ਬੁਰਕੀ ਵੀ ਉਸ ਦੇ ਅੰਦਰ ਨਹੀਂ ਸੀ ਜਾਂਦੀਖਾਂਦਾ ਸੀ ਤਾਂ ਉਲਟੀ ਕਰ ਦਿੰਦਾ ਸੀਕੋਈ ਵਾਹ ਨਾ ਜਾਂਦੀ ਵੇਖ ਕੇ ਅਸੀਂ ਹਸਪਤਾਲ ਦੀ ਸ਼ਰਨ ਵਿੱਚ ਜਾਣ ਲਈ, ਉਨ੍ਹਾਂ ਦੀ ਲਿਸਟ ਵਿੱਚ ਚਾੜ੍ਹਨ ਲਈ ਦਸਖਤ ਕਰਨ ਤੇ ਬੱਚੇ ਨੂੰ ਉਨ੍ਹਾਂ ਦੇ ਸਪੁਰਦ ਕਰਨ ਲਈ ਕਾਹਲ਼ੇ ਸਾਂਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆਸਭ ਦਰਵਾਜ਼ੇ ਬੰਦ ਹੋ ਚੁੱਕੇ ਸਨਪਰ ਅੱਗੋਂ ਦੋ ਛੁੱਟੀਆਂ ਆ ਗਈਆਂਉਹ ਦੋ ਦਿਨ ਤੇ ਦੋ ਰਾਤਾਂ ਕਿਆਮਤ ਵਰਗੀਆਂ ਲੰਘੀਆਂਅੰਤ 13 ਫਰਵਰੀ 2009 ਨੂੰ ਹਰਮਨ ਦੇ ਇਲਾਜ ਲਈਸਿੱਕ ਚਿਲਡਰਨ ਹਸਪਤਾਲ ਟਰਾਂਟੋਵਿੱਚ ਭਰਤੀ ਕਰਾ ਦਿੱਤਾ ਤੇ ਦਿਲ ਤਬਦੀਲ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ

ਪਰ ਦਿਲ ਵੀ ਕਿਹੜਾ ਮੌਕੇ ਤੇ ਤਿਆਰ ਹੁੰਦਾ ਹੈ, ਬਈ ਇੱਧਰੋਂ ਚੁੱਕਿਆ, ਉੱਧਰ ਪਾ ਦਿੱਤਾਦਿਲ ਪ੍ਰਾਪਤ ਕਰਨ, ਸਾਂਭਣ ਤੇ ਨਵੇਂ ਸਰੀਰ ਵਿੱਚ ਫਿੱਟ ਕਰਨ ਦੀ ਬੇਹੱਦ ਸੂਖਮ ਤੇ ਕਠਨ ਵਿਧੀ ਹੈਕੋਈ ਪਤਾ ਨਹੀਂ ਦਿਲ ਕਦੋਂ ਮਿਲਣਾ ਹੈ, ਕਿੱਥੋਂ ਮਿਲਣਾ ਹੈ, ਕਿਸ ਦਾ ਮਿਲਣਾ ਹੈ ਜਾਂ ਕਿਵੇਂ ਮਿਲਣਾ ਹੈਪ੍ਰਾਪਤ ਕੀਤੇ ਹਾਰਟ ਨੂੰ ਦੇਖਿਆ ਜਾਂਦਾ ਹੈ ਕਿ ਇਹ ਹਾਰਟ ਬੱਚੇ ਦੇ ਸਰੀਰ ਦੀ ਪ੍ਰਾਕ੍ਰਿਤਕ ਪਰਨਾਲ਼ੀ ਨਾਲ ਮੇਲ ਖਾਂਦਾ ਹੈ ਕਿ ਨਹੀਂ? ਸੌ ਪ੍ਰੀਖਿਆਵਾਂ ਤੇ ਸੌ ਅੜਚਨਾਂ ਹੁੰਦੀਆਂ ਹਨਫਿਰ ਇਹ ਦੇਖਿਆ ਜਾਂਦਾ ਹੈ ਕਿ ਪਹਿਲ ਦੇ ਅਧਾਰ ਤੇ ਕਿਸ ਬੱਚੇ ਨੂੰ ਹਾਰਟ ਬਦਲੀ ਕਰਨ ਦੀ ਫੌਰੀ ਲੋੜ ਹੈਜੇ ਬਹੁਤ ਖਤਰਨਾਕ ਹਾਲਤ ਨਾ ਹੋਵੇ ਤੇ ਡੰਗ ਸਰਦਾ ਹੋਵੇ ਤਾਂ ਉਸ ਬੱਚੇ ਦਾ ਹਾਰਟ ਤਬਦੀਲ ਕਰਨ ਦੀ ਕਾਹਲ਼ ਨਹੀਂ ਕੀਤੀ ਜਾਂਦੀਵਾਰਸਾਂ ਨੂੰ ਇਸ ਦੇਰੀ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਹੁੰਦਾਇਸੇ ਤਰਤੀਬ ਅਨੁਸਾਰ ਸਾਡੇ ਬੱਚੇ ਹਰਮਨ ਦਾ ਦਿਲ ਤਬਦੀਲ ਕਰਨ ਦੀ ਪੰਜ ਮਹੀਨੇ ਦੀ ਉਡੀਕ ਪਿੱਛੋਂ ਵਾਰੀ ਆਈਪਰ ਇਹ ਪੰਜ ਮਹੀਨੇ ਦਾ ਸਮਾਂ ਹਸਪਤਾਲ ਦੇ ਸੰਪਰਕ ਆਉਣ ਕਰਕੇ ਬਹੁਤ ਔਖਾ ਜਾਂ ਬਹੁਤ ਸੀਰੀਅਸ ਨਹੀਂ ਸੀ ਲੱਗ ਰਿਹਾ

ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕਨੇਡਾ ਵਿੱਚ 4, ਅਮਰੀਕਾ ਵਿੱਚ 50, ਇੰਗਲੈਂਡ ਵਿੱਚ 2, ਯੂਰਪ ਦੇ ਹੋਰ ਦੇਸਾਂ ਵਿੱਚ 12 ਹਸਪਤਾਲ ਹਨਸਿੱਕ ਚਿਲਡਰਨ ਹਸਪਤਾਲ ਟਰਾਂਟੋਇਨ੍ਹਾਂ ਵਿੱਚੋਂ ਇੱਕ ਹੈਅਤੇ ਇਨ੍ਹਾਂ ਸਾਰਿਆਂ ਹਸਪਤਾਲਾਂ ਦਾ ਆਪਸੀ ਸਿੱਧਾ ਸੰਪਰਕ ਹੈਇੱਥੇ ਸਾਰੀ ਦੁਨੀਆਂ ਦੇ ਬੱਚੇ ਇਲਾਜ ਲਈ ਆਉਂਦੇ ਹਨਇਲਾਜ ਸੌਖਾ, ਸਫਲ ਤੇ ਛੇਤੀ ਕਰਨ ਲਈ ਇਨ੍ਹਾਂ ਦੀ ਕੀਤੀ ਮਿਹਨਤ ਤੇ ਘਾਲਣਾ ਕਥਨ ਤੋਂ ਬਾਹਰ ਹੈਸਾਨੂੰ ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਦੀ ਪੂਰੀ ਹਿਸਟਰੀ ਵਿੱਚ ਕੇਵਲ ਇੱਕ ਵਾਰ ਇੱਕ ਕੇਸ ਕਾਮਯਾਬ ਨਹੀਂ ਸੀ ਹੋ ਸਕਿਆਉਹ ਵੀ ਅੱਜ ਤੋਂ ਦਸ ਸਾਲ ਪਹਿਲਾਂਉਸ ਪਿੱਛੋਂ ਅੱਜ ਤਕ ਕੋਈ ਕੇਸ ਖਰਾਬ ਨਹੀਂ ਹੋਇਆਸਾਰੇ ਕਾਮਯਾਬ ਹੁੰਦੇ ਰਹੇ ਹਨਸਰਜਰੀ ਦੀ ਦੁਨੀਆਂ ਵਿੱਚ ਇਹ ਇੱਕ ਰੀਕਾਰਡ ਹੈ, ਜਿਸ ਉੱਤੇ ਮਾਣ ਕੀਤਾ ਜਾ ਸਕਦਾ ਹੈ

***

ਛਪ ਰਹੀ ਪੁਸਤਕ ‘ਹਰਮਨ ਦੇ ਦਿਲ ਦੀ ਕਹਾਣੀ’ ਵਿੱਚੋਂ।

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2668)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪੂਰਨ ਸਿੰਘ ਪਾਂਧੀ

ਪੂਰਨ ਸਿੰਘ ਪਾਂਧੀ

Brampton, Ontario, Canada.
Phone: (905 - 789 - 6670)

Email: (pspandhi@hotmail.com)