SurjitK7ਅਸੀਂ ਰੌਸ਼ਨੀ ਦਿਲਾਂ ਵਿੱਚ ਜਗਾਉਣੀ ਹੈਖੁਸ਼ੀ ਵੰਡਣੀ ਹੈ ਤਾਂ ਕਿ ...
(14 ਨਵੰਬਰ 2020)

 

ਦੀਵਾ ਚਿੰਨ੍ਹ ਹੈ ਰੌਸ਼ਨੀ ਦਾ! ਦੀਵਾ ਗਿਆਨ ਦਾ ਵੀ ਪ੍ਰਤੀਕ ਹੈਇੱਕੀਵੀਂ ਸਦੀ ਵਿੱਚ ਗਿਆਨ ਦੀ ਕੋਈ ਕਮੀ ਨਹੀਂ; ਗਿਆਨ ਪ੍ਰਾਪਤ ਕਰਨ ਲਈ ਅੱਜ ਇੱਕ ਬਟਨ ਦਬਾਉ ਤਾਂ ਦੁਨੀਆ ਭਰ ਦੀ ਜਾਣਕਾਰੀ ਤੁਹਾਡੇ ਸਾਹਮਣੇ ਕੰਪਿਊਟਰ ਦੀ ਸਕਰੀਨ ’ਤੇ ਆ ਜਾਂਦੀ ਹੈ ਪਰ ਅਫਸੋਸ ਫਿਰ ਵੀ ਇੰਨੀ ਅਗਿਆਨਤਾ? ਜਿੰਨੇ ਅਵੇਸਲੇ ਅਸੀਂ ਅੱਜ ਹਾਂ, ਇੰਨੇ ਅਵੇਸਲੇ ਅਸੀਂ ਸ਼ਾਇਦ ਕਦੇ ਵੀ ਨਹੀਂ ਰਹੇ! ਸਾਡੇ ਇਸ ਅਵੇਸਲੇਪਨ ਨੇ ਸਾਡੀ ਆਪਣੀ ਬੋਲੀ, ਆਪਣੇ ਸੱਭਿਆਚਾਰ, ਆਪਣੇ ਵਾਤਾਵਰਣ ਅਤੇ ਆਪਣੇ ਵਿਵੇਕ ਨੂੰ ਹੀ ਖਤਰੇ ਵਿੱਚ ਪਾ ਦਿੱਤਾ

ਅੱਜ ਕੁਝ ਗੱਲਾਂ ਵਿਚਾਰਨ ਦੀ ਲੋੜ ਹੈ!

ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਠੀਕ ਹੈ ਜੀ, ਖੁਸ਼ੀਆਂ ਸਾਂਝੀਆਂ ਕਰਨ ਲਈ; ਜ਼ਿੰਦਗੀ ਵਿੱਚ ਬਦਲਾਉ ਲਿਆਉਣ ਲਈ; ਜ਼ਿੰਦਗੀ ਦੀ ਖੜੋਤ ਵਿੱਚ ਉਤਸ਼ਾਹ ਅਤੇ ਹੁਲਾਸ ਭਰਨ ਲਈ ਜਾਂ ਇਸ ਦਿਨ ਅਸੀਂ ਆਪਣੇ ਧਰਮ/ਵਿਰਸੇ ਨੂੰ ਯਾਦ ਕਰਦੇ ਹਾਂ, ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ ਸਾਡੀ ਜ਼ਿੰਦਗੀ ਵਿੱਚ ਤਿਉਹਾਰਾਂ ਦੀ ਬਹੁਤ ਮਹੱਤਤਾ ਹੈ ਤਿਉਹਾਰ ਕਿਸੇ ਸਮਾਜ ਨੂੰ ਭੇਦ-ਭਾਵ ਭੁਲਾ ਕੇ ਰਲ-ਮਿਲ ਕੇ ਰਹਿਣ ਦਾ ਹੁਨਰ ਬਖਸ਼ਦੇ ਹਨ

ਕੀ ਇਸ ਦਿਨ ਅਸੀਂ ਆਪਣੇ ਪੁਰਖਿਆਂ ਦੀ ਮਹਾਨਤਾ ਨੂੰ ਸੱਚਮੁੱਚ ਯਾਦ ਕਰਦੇ ਹਾਂ? ਕੀ ਕਿਸੇ ਤਿਉਹਾਰ ਨੇ ਅੱਜ ਤਕ ਸਾਡੀ ਜ਼ਿੰਦਗੀ ਵਿੱਚ ਕੋਈ ਬਦਲਾਉ ਲਿਆਂਦਾ ਹੈ?

ਅਸੀਂ ਤਿਉਹਾਰ ਕਿਵੇਂ ਮਨਾਉਂਦੇ ਹਾਂ? ਆਉ ਪਹਿਲਾਂ ਦਸ਼ਹਿਰੇ ਦੀ ਹੀ ਗੱਲ ਕਰ ਲਈਏ ਕਿਵੇਂ ਮਨਾਉਂਦੇ ਹਾਂ ਦਸ਼ਹਿਰਾ ਅਸੀਂ? ਕਈਆਂ ਨੇ ਰਾਵਣ ਸਾੜਿਆ ਅਤੇ ਪਟਾਕੇ ਚਲਾਏ ਜਾਂ ਉਨ੍ਹਾਂ ਵਸਤੂਆਂ ਦਾ ਸੇਵਨ ਕੀਤਾ ਜਿਹੜੀਆਂ ਸਾਡੀ ਸਿਹਤ ਲਈ ਹਾਨੀਕਾਰਕ ਹਨਪਰ ਕੀ ਸਾਡੇ ਵਿੱਚੋਂ ਕਿਸੇ ਨੇ ਸੋਚਿਆ ਕਿ ਦਸ਼ਹਿਰਾ ਅਸੀਂ ਮਨਾਉਂਦੇ ਕਿਉਂ ਹਾਂ? ਆਮ ਲਿਖਿਆ ਸੁਣਿਆ ਵੇਖਦੇ ਹਾਂ ਕਿ ਇਹ ਤਿਉਹਾਰ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ ਭਾਵ ਕਿ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਕਿ ਬਦੀ ਨੂੰ ਖਤਮ ਕੀਤਾ ਜਾਵੇ ਅਤੇ ਇਸ ਦਿਨ ਨੇਕੀ ਦਾ ਕੋਈ ਕੰਮ ਕੀਤਾ ਜਾਵੇ ਅਤੇ ਫਿਰ ਅਸੀਂ ਉਸ ਦੀ ਖੁਸ਼ੀ ਮਨਾਈਏਇਕੱਲੇ ਰਾਵਣ ਨੂੰ ਸਾੜਣ ਨਾਲ ਕੀ ਹੋਵੇਗਾ ਜੇ ਸਾਡੇ ਅੰਦਰ ਦਾ ਰਾਵਣ ਹੀ ਨਾ ਸੜਿਆ? ਇਹ ਤਿਉਹਾਰ ਇਹ ਨਹੀਂ ਯਾਦ ਕਰਵਾਉਂਦਾ ਕਿ ਸਾਲ ਵਿੱਚ ਇੱਕ ਵਾਰ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਨੇਕੀ ਦਾ ਕੰਮ ਕਰ ਸਕਦੇ ਹਾਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹਾਂ ਜਾਂ ਘੱਟੋ ਘੱਟ ਆਪਣੀਆਂ ਭੈਣਾਂ ਕੋਲ ਬੈਠ ਕੇ ਉਨ੍ਹਾਂ ਦਾ ਹਾਲ-ਚਾਲ ਹੀ ਪੁੱਛ ਸਕਦੇ ਹਾਂ? ਸੋਚੋ, ਕਦੇ ਪੁੱਛਿਆ ਆਪਣੀਆਂ ਧੀਆਂ/ਭੈਣਾਂ/ਦੋਸਤ ਕੁੜੀਆਂ ਤੋਂ ਕਿ ਉਨ੍ਹਾਂ ਨੂੰ ਕੋਈ ‘ਰਾਵਣ’ ਤੰਗ ਤਾਂ ਨਹੀਂ ਕਰਦਾ? ਜ਼ਮਾਨੇ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਕਿੰਨਾ ਕੁਝ ਬਦਲ ਗਿਆ ਹੈ। ਜ਼ਿੰਦਗੀ ਦੇ ਮਾਪਦੰਡ ਬਦਲ ਗਏ, ਰਿਸ਼ਤਿਆਂ ਦੇ ਮੁਹਾਂਦਰੇ ਬਦਲ ਗਏ ਫੇਰ ਤਿਉਹਾਰਾਂ ਨੂੰ ਮਨਾਉਣ ਦੇ ਢੰਗ ਕਿਉਂ ਨਹੀਂ ਬਦਲੇ? ਕਿਉਂ ਅਸੀਂ ਅਜੇ ਤਕ ਰਾਵਣ ਨੂੰ ਸਾੜਨਾ ਨਹੀਂ ਛੱਡਿਆ? ਕੀ ਅਸੀਂ ਦਸ਼ਹਿਰੇ ਵਾਲੇ ਦਿਨ ਇਹ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਵਣ ਕੌਣ ਸੀ? ਉਸ ਦੇ ਵਿੱਚ ਕੀ ਗੁਣ ਸਨ? ਉਸ ਨੂੰ ਕਿੰਨਾ ਗਿਆਨ ਸੀ? ਉਸਨੇ ਕੀ ਗਲਤੀ ਕੀਤੀ ਕਿ ਉਸ ਨੂੰ ਇਸ ਤਰ੍ਹਾਂ ਦੀ ਮੌਤ ਪ੍ਰਾਪਤ ਹੋਈ? ਅਸੀਂ ਇਹੋ ਜਿਹੀਆਂ ਗਲਤੀਆਂ ਤੋਂ ਕਿਵੇਂ ਦੂਰ ਰਹੀਏ?

ਅੱਜ ਸੀਤਾ ਵਰਗੀਆਂ ਹਜ਼ਾਰਾਂ ਕੁੜੀਆਂ ਮਰਦਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ ਕਿੰਨੇ ਦਰਿੰਦੇ ਔਰਤਾਂ ’ਤੇ ਤੇਜ਼ਾਬ ਸੁੱਟਦੇ ਤੇ ਉਨ੍ਹਾਂ ਦੀ ਬੇਪੱਤੀ ਕਰਦੇ ਨੇਕੀ ਬਦੀ ਨੂੰ ਰੋਕ ਸਕੇ ਹਾਂ ਅਸੀਂ? ਦਸ਼ਹਿਰੇ ਦਾ ਦਿਨ ਹੈ, ਜਿਸ ਦਿਨ ਅਸੀਂ ਇਹ ਪ੍ਰਣ ਕਰੀਏ ਕਿ ਉਨ੍ਹਾਂ ਕੁੜੀਆਂ ਨੂੰ ਸਮਾਜ ਵਿੱਚ ਫੈਲੇ ਤੇਜ਼ਾਬ/ ਸ਼ੋਸ਼ਣ ਤੋਂ ਬਚਾਉਣ ਲਈ ਕੁਝ ਅਜਿਹਾ ਕਰਾਂਗੇ ਕਿ ਉਹ ਸੁਰੱਖਿਅਤ ਰਹਿਣ ਅਤੇ ਜੋ ਇਸ ਤਸ਼ੱਦਦ ਦਾ ਸ਼ਿਕਾਰ ਹੋ ਚੁੱਕੀਆਂ ਹਨ ਅਸੀਂ ਉਨ੍ਹਾਂ ਦੀ ਆਵਾਜ਼ ਬਣਾਂਗੇਇਹ ਹੋਵੇਗੀ ਬਦੀ ਨੂੰ ਖਤਮ ਕਰਕੇ ਨੇਕੀ ਕਰਨ ਦੀ ਹਿੰਮਤ! ਫਿਰ ਅਸੀਂ ਸੱਚਮੁੱਚ ਖੁਸ਼ ਹੋਵਾਂਗੇ ਅਤੇ ਸਹੀ ਮਾਇਨਿਆਂ ਵਿੱਚ ਬਦੀ ਉੱਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਣ ਦੇ ਅਰਥ ਸਮਝਾਂਗੇ

ਟੈਕਨੌਲੋਜੀ ਦਾ ਯੁਗ ਹੈ ਸਾਡੇ ਸਾਰਿਆਂ ਦੇ ਹੱਥ ਵਿੱਚ ਹਰ ਵੇਲੇ ਮਹਿੰਗੇ ਮਹਿੰਗੇ ਸੈੱਲ ਫੋਨ ਚੁੱਕੇ ਹੁੰਦੇ ਹਨ ਤੇ ਇਸ ਫੋਨ ਨਾਲ ਅਸੀਂ ਹਰ ਵੇਲੇ ਜੁੜੇ ਰਹਿੰਦੇ ਹਾਂਅਸੀਂ ਕਿਤੇ ਵੀ ਜਾਂਦੇ ਹਾਂ, ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਾਂਕੋਈ ਪ੍ਰੋਗਰਾਮ ਵੇਖਣ ਜਾਂਦੇ ਹਾਂ ਤਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਹਾਂਜੇ ਅਸੀਂ ਵੀਡੀਓ ਹੀ ਦੇਖਣੀ ਸੀ ਤਾਂ ਲਾਈਵ ਪ੍ਰੋਗਰਾਮ ਦੇਖਣ ਜਾਣ ਦਾ ਕੀ ਫਾਇਦਾ? ਅਸੀਂ ਆਪ ਉਸ ਪ੍ਰੋਗਰਾਮ ਦਾ ਆਨੰਦ ਮਾਨਣ ਦੀ ਬਜਾਇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਵਿਖਾਉਣ ਲਈ ਵੱਧ ਉਤਸੁਕਤ ਹੁੰਦੇ ਹਾਂਆਲੇ ਦੁਆਲੇ ਦੇ ਬੰਦੇ ਵੀ ਪਰੇਸ਼ਾਨ ਹੁੰਦੇ ਹਨ, ਪਰ ਅਸੀਂ ਕਦੇ ਉਨ੍ਹਾਂ ਬਾਰੇ ਸੋਚਦੇ ਹੀ ਨਹੀਂ

ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਵੀ ਫ਼ੋਨ ਨਾਲ ਜੁੜੇ ਰਹਿੰਦੇ ਹਾਂ ਉਨ੍ਹਾਂ ਨਾਲ ਚੰਗੀ ਤਰ੍ਹਾਂ ਕੋਈ ਵਾਰਤਾਲਾਪ ਨਹੀਂ ਹੋ ਪਾਉਂਦਾਜੇ ਮੇਲਾ ਵੇਖਣ ਗਏ ਤਾਂ ਵੀਡੀਓ ਬਣਾਉਂਦੇ ਰਹੇ ਜਾਂ ਫੋਟੋਆਂ ਖਿੱਚਦੇ ਰਹੇ। ਇਸ ਵਿੱਚੋਂ ਅਸੀਂ ਕੀ ਖੱਟਿਆ? ਜਦੋਂ ਅਸੀਂ ਫ਼ੋਨ ’ਤੇ ਹੁੰਦੇ ਹਾਂ ਤਾਂ ਸਾਡਾ ਧਿਆਨ ਵੰਡਿਆ ਹੁੰਦਾ ਹੈ, ਅਸੀਂ ਚੇਤੰਨ ਨਹੀਂ ਹੁੰਦੇ ਕੋਈ ਵੀ ਹਾਦਸਾ ਹੋ ਸਕਦਾ ਹੈ ਖਾਸ ਕਰਕੇ ਦਸ਼ਹਿਰੇ ਵਰਗੇ ਤਿਉਹਾਰ ਵਿੱਚ ਫੋਨ ਦੀ ਵਰਤੋਂ ਕਰਨ ਨਾਲ ਕਿਉਂਕਿ ਅੱਗ ਦੀ ਕੋਈ ਚਿੰਗਿਆੜੀ ਉੱਡ ਕੇ ਕਿਸੇ ਹਾਦਸੇ ਦਾ ਕਾਰਣ ਬਣ ਸਕਦੀ ਹੈਇੱਥੋਂ ਤਕ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਦੀ ਸੜਕ ਪਾਰ ਕਰਦਿਆਂ ਵੀ ਨਜ਼ਰ ਫੋਨ ਦੀ ਸਕਰੀਨ ’ਤੇ ਹੁੰਦੀ ਹੈ ਅਤੇ ਇਸ ਕਾਰਣ ਬਹੁਤ ਜਾਨਾਂ ਵੀ ਜਾ ਚੁੱਕੀਆਂ ਹਨਅੱਜ ਦੇ ਭੀੜ-ਭੜੱਕੇ ਵਾਲੇ ਯੁਗ ਵਿੱਚ ਚੇਤੰਨ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਹਾਂਜੇ ਜ਼ਿੰਦਗੀ ਜੀਊਣ ਦੇ ਹੋਰ ਤਰੀਕੇ ਬਦਲ ਗਏ ਹਨ ਤਾਂ ਕਿਉਂ ਨਾ ਅਸੀਂ ਤਿਉਹਾਰਾਂ ਨੂੰ ਮਨਾਉਣ ਦਾ ਵੀ ਕੋਈ ਅਜਿਹਾ ਢੰਗ ਲੱਭੀਏ ਜਿਹੜਾ ਵਧੇਰੇ ਸਾਰਥਕ ਹੋਵੇਅੱਗੋਂ ਤੋਂ ਜਦੋਂ ਵੀ ਦਸ਼ਹਿਰਾ ਮਨਾਈਏ ਤਾਂ ਜ਼ਰੂਰ ਸੋਚੀਏ ਕਿ ਆਪਣੇ ਵੇਲੇ ਦੀਆਂ ‘ਸੀਤਾਵਾਂ’ ਨੂੰ ‘ਰਾਵਣਾਂ’ ਤੋਂ ਬਚਾਉਣ ਲਈ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ

ਦਿਵਾਲੀ ਦਾ ਤਿਉਹਾਰ ਲੋਕਾਂ ਦੇ ਮਨਾਂ ਵਿੱਚ ਬਹੁਤ ਹਲਾਸ ਭਰਦਾ ਹੈ ਹਰ ਪਾਸੇ ਦੁਕਾਨਾਂ ਮਠਿਆਈਆਂ ਨਾਲ ਭਰ ਜਾਂਦੀਆਂ ਹਨ ਪਰ ਅੱਜ ਦੇ ਇਸ ਸਮੇਂ ਵਿੱਚ ਜਦੋਂ ਡਾਇਬਿਟੀ ਵਰਗੇ ਰੋਗ ਸਾਡੇ ਸਮਾਜ ਵਿੱਚ ਆ ਵੜੇ ਹਨ, ਸਾਨੂੰ ਮਠਿਆਈਆਂ ਦੀ ਵਰਤੋਂ ਕਰਨੀ ਕਿੰਨੀ ਕੁ ਲਾਹੇਵੰਦ ਹੈ? ਅੱਜ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹੜੀਆਂ ਮਠਿਆਈਆਂ ਅਸੀਂ ਦੁੱਧ ਦੀਆਂ ਬਣੀਆਂ ਸਮਝ ਕੇ ਖਾ ਰਹੇ ਹਾਂ, ਉਹ ਦੁੱਧ ਕਿਹੋ ਜਿਹਾ ਸੀ

ਸੋਸ਼ਲ ਮੀਡੀਆ, ਜਿਸ ਨੂੰ ਸਮਾਜ ਨੂੰ ਸੁਧਾਰਨ ਦਾ ਕੰਮ ਕਰਨਾ ਚਾਹੀਦਾ ਹੈ, ਉੱਤੇ ਪਟਾਕਿਆਂ ਦੀ ਰੱਜ ਕੇ ਮਸ਼ਹੂਰੀ ਕੀਤੀ ਜਾਂਦੀ ਹੈਹਰ ਦੁਕਾਨ, ਚਾਹੇ ਉਹ ਗਰੌਸਰੀ ਦੀ ਹੈ ਚਾਹੇ ਕੱਪੜਿਆਂ ਦੀ, ਉੱਤੇ ਪਟਾਕੇ ਵਿਕਣ ਲੱਗਦੇ ਹਨਸਾਡੀ ਸੋਚ ਨੂੰ ਮੰਡੀ ਨੇ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈਅਸੀਂ ਪਟਾਕੇ ਚਲਾ ਕੇ ਖੁਸ਼ ਹੁੰਦੇ ਹਾਂਅਸੀਂ ਆਪਣੇ ਪੈਸਿਆਂ ਨੂੰ ਅੱਗ ਲਾ ਕੇ ਖੁਸ਼ ਹੁੰਦੇ ਹਾਂਅਸੀਂ ਆਪਣੇ ਆਲੇ-ਦੁਆਲੇ ਪ੍ਰਦੂਸ਼ਣ ਫੈਲਾ ਕੇ ਖੁਸ਼ ਹੁੰਦੇ ਹਾਂਕਿੰਨੇ ਹਾਦਸੇ ਹੋਏ ਪਰ ਅਸੀਂ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆਸਾਡੇ ਕੈਨੇਡਾ ਵਿੱਚ ਇਨ੍ਹਾਂ ਪਟਾਕਿਆਂ ਨਾਲ ਲੋਕਾਂ ਦੀ ਹੱਡ-ਭੰਨਵੀਂ ਮਿਹਨਤ ਨਾਲ ਖਰੀਦੇ ਮਿਲੀਅਨ ਡਾਲਰਾਂ ਦੇ ਘਰ ਤਕ ਸੜ ਕੇ ਸੁਆਹ ਹੋ ਗਏ ਪਰ ਅਸੀਂ ਫੇਰ ਵੀ ਨਹੀਂ ਸਮਝੇਇੰਡੀਆ ਵਿੱਚ ਤਾਂ ਦਿਵਾਲੀ ਤੋਂ ਬਾਅਦ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈਕੀ ਅਸੀਂ ਕਦੀ ਸੋਚਿਆ ਕਿ ਇਸ ਪ੍ਰਦੂਸ਼ਨ ਨਾਲ ਦਮੇ ਦੀ ਬਿਮਾਰੀ ਵਾਲੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ? ਸਾਡੇ ਪਟਾਕਿਆਂ ਦੇ ਸ਼ੋਰ ਵਿੱਚ ਕਈ ਬਿਮਾਰ ਜਾਂ ਬਜ਼ੁਰਗ ਸੌਂ ਨਹੀਂ ਸਕਦੇ ਹੋਣਗੇ, ਉਨ੍ਹਾਂ ਦੇ ਹਾਲ ਬਾਰੇ ਅਸੀਂ ਕਦੀ ਸੋਚਿਆ ਹੀ ਨਹੀਂਫਿਰ ਕਿਹੜੀ ਨੇਕੀ ਅਤੇ ਕਿਹੜੀ ਬਦੀ?

ਬੰਦੀ ਛੋੜ ਦਿਵਸ ਮਨਾਉਂਦੇ ਹਾਂ, ਪਰ ਕੀ ਅਸੀਂ ਕਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੇਕੀ ਦੀ ਕਥਾ, ਕਿਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਚੋਲੇ ਨੂੰ ਬਵੰਜਾਂ ਕਲੀਆਂ ਲੁਆ ਕੇ ਬਵੰਜਾ ਰਾਜੇ ਜੇਲ ਤੋਂ ਰਿਹਾ ਕਰਵਾਏ ਸਨ - ਆਪਣੇ ਪਰਿਵਾਰ ਵਿੱਚ ਬੈਠ ਕੇ ਸਾਂਝੀ ਕਰਦੇ ਹਾਂ? ਕਦੇ ਆਪਣੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਗੁਰੂ ਸਾਹਿਬ ਦੇ ਰਾਸਤੇ ’ਤੇ ਚੱਲਣ? ਜਾਂ ਕੇਵਲ ਅਸੀਂ ਮਠਿਆਈਆਂ ਵੰਡੀਆਂ, ਕੁਝ ਅਜਿਹੀਆਂ ਵਸਤੂਆਂ ਦਾ ਸੇਵਨ ਕੀਤਾ ਜੋ ਮਨ ਅਤੇ ਤਨ ਦੋਹਾਂ ਲਈ ਚੰਗੀਆਂ ਨਹੀਂ ਹੁੰਦੀਆਂ, ਪਟਾਕੇ ਚਲਾਏ ਤੇ ਮੰਨ ਗਿਆ ਬੰਦੀ ਛੋੜ ਦਿਵਸ!

ਨੇਕੀ ਕੀ ਅਤੇ ਬਦੀ ਕਿਹੜੀ? ਸਾਨੂੰ ਨੇਕੀ ਅਤੇ ਬਦੀ ਦੇ ਫਰਕ ਨੂੰ ਪਛਾਨਣ ਦੀ ਲੋੜ ਹੈਅਸੀਂ ਧਾਰਮਿਕ ਸਥਾਨਾਂ ’ਤੇ ਜਾ ਕੇ ਮਣਾਂ-ਮੂੰਹੀਂ ਮਠਿਆਈ ਜਾਂ ਹੋਰ ਰਸਦ ਚੜ੍ਹਾਉਂਦੇ ਹਾਂ ਸਰ੍ਹੋਂ ਦੇ ਤੇਲ ਦੇ ਦੀਵੇ ਬਾਲਦੇ ਹਾਂ ਪਰ ਕਦੀ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਇੰਨੀ ਮਠਿਆਈ ਦਾ ਗੁਰਦੁਆਰੇ ਵਾਲੇ ਕੀ ਕਰਦੇ ਹਨ ਸੁਣਨ ਵਿੱਚ ਆਇਆ ਹੈ ਕਿ ਉਹਨਾਂ ਨੂੰ ਇਹ ਕੂੜੇ ਵਿੱਚ ਸੁੱਟਣੀ ਪੈਂਦੀ ਹੈ ਹੋਰ ਉਹ ਕਰਨ ਵੀ ਕੀ? ਇਹ ਕਿਹੜੀ ਨੇਕੀ ਹੈ? ਸਰ੍ਹੋਂ ਦਾ ਤੇਲ? ਕਹਿੰਦੇ ਇਸ ਨੂੰ ਦਾਨ ਕਰਨ ਨਾਲ ਸ਼ਨੀ ਖੁਸ਼ ਹੁੰਦਾ ਹੈ ਪਰ ਇਹ ਇੰਝ ਡੋਲ੍ਹਣ ਦੀ ਬਜਾਇ ਕਿਸੇ ਲੋੜਵੰਦ ਨੂੰ ਵੀ ਦਿੱਤਾ ਜਾ ਸਕਦਾ ਹੈਜੇ ਤੁਸੀਂ ਕਦੇ ਨੋਟ ਕੀਤਾ ਹੋਵੇ, ਫ਼ਰਸ਼ ’ਤੇ ਜਿਸ ਜਗ੍ਹਾ ’ਤੇ ਦੀਵੇ ਬਾਲ਼ਦੇ ਹਾਂ, ਉੱਥੋਂ ਮੋਮ ਅਤੇ ਤੇਲ ਨਾਲ ਸਾਰਾ ਫਰਸ਼ ਖਰਾਬ ਕਰਦੇ ਹਾਂ ਜੋ ਕਿ ਬੜੀ ਮੁਸ਼ਕਿਲ ਨਾਲ ਸਾਫ਼ ਹੁੰਦਾ ਹੋਵੇਗਾ ਤੇ ਇੰਨਾ ਧੂੰਆਂ ਹੁੰਦਾ ਹੈ ਕਿ ਅੱਖਾਂ ਵਿੱਚੋਂ ਪਾਣੀ ਵਗ ਤੁਰਦਾ ਹੈ ਸਾਹ ਬੰਦ ਹੋਣ ਲਗਦਾ ਹੈ

ਹਾਂ ਜੀ! ਇਹ ਸਾਡੀਆਂ ਪਰੰਪਰਾਵਾਂ ਹਨ ਪਰ ਸਾਨੂੰ ਇਨ੍ਹਾਂ ਦੇ ਅਰਥ ਸਮਝਣੇ ਪੈਣਗੇਗੁਰੂ ਨਾਨਕ ਸਾਹਿਬ ਨੇ ਆਰਤੀ ਦੀ ਪ੍ਰਥਾ ਨੂੰ ਵੇਖ ਕੇ ਆਰਤੀ ਉਚਾਰਣ ਕੀਤੀ ਅਤੇ ਕਿਹਾ ਕਿ ਇੱਕ ਥਾਲੀ ਵਿੱਚ ਕੁਝ ਦੀਵੇ ਬਾਲ ਕੇ ਉਸ ਇੰਨੇ ਵੱਡੇ ਪ੍ਰਮਾਤਮਾ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਕਿ ਸਾਰਾ ਬ੍ਰਹਿਮੰਡ ਹੀ ਉਸਦੀ ਆਰਤੀ ਵਿੱਚ ਲੀਨ ਹੈ ਤਾਂ ਇਨ੍ਹਾਂ ਕਰਮਕਾਂਡਾਂ ਦਾ ਕੀ ਅਰਥ? ਸਾਨੂੰ ਵੀ ਇਨ੍ਹਾਂ ਸਾਰੀਆਂ ਪ੍ਰਥਾਵਾਂ ਦੇ ਅਰਥ ਸਮਝ ਕੇ ਤਿਉਹਾਰਾਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਹੋ ਕੇ ਮਨਾਉਣਾ ਹੋਵੇਗਾਜਿਹੜਾ ਧਨ ਅਸੀਂ ਅਜਾਈਂ ਗੁਆ ਦਿੰਦੇ ਹਾਂ ਉਸ ਨਾਲ ਅਸੀਂ ਆਪਣੇ ਤੋਂ ਘੱਟ ਸਮਰੱਥਾ ਵਾਲੇ ਲੋਕਾਂ ਲਈ ਕੁਝ ਕਰ ਸਕਦੇ ਹਾਂਕਹਾਵਤ ਹੈ ਕਿ ਦੀਵਾ ਬਲ਼ੇ ਹਨੇਰਾ ਜਾਏ ਅਸੀਂ ਰੌਸ਼ਨੀ ਦਿਲਾਂ ਵਿੱਚ ਜਗਾਉਣੀ ਹੈ, ਖੁਸ਼ੀ ਵੰਡਣੀ ਹੈ ਤਾਂ ਕਿ ਮਨੁੱਖਤਾ ਜਿਊਂਦੀ ਰਹਿ ਸਕੇਦੀਵਾ ਪ੍ਰਤੀਕ ਹੈ ਗਿਆਨ ਦਾ! ਆਉ ਸੰਵੇਦਨਸ਼ੀਲ ਬਣੀਏ ਆਪਣੇ ਅੰਦਰ ਦੇ ਦੀਵੇ ਜਗਾਈਏ ਤੇ ਦਿਵਾਲੀਆਂ ਮਨਾਈਏਭਵਿੱਖ ਵਿੱਚ ਜਦੋਂ ਵੀ ਤਿਉਹਾਰ ਮਨਾਈਏ ਤਾਂ ਸੂਝ ਬੂਝ ਨਾਲ ਇਸ ਤਰ੍ਹਾਂ ਮਨਾਈਏ ਕਿ ਸਮਾਜ ਦਾ ਭਲਾ ਹੋ ਜਾਵੇ, ਦੁਨੀਆ ਵਿੱਚ ਪਿਆਰ ਵਧੇਇਕੱਠ ਤਾਂ ਉਂਝ ਹੀ ਬਥੇਰੇ ਹੋ ਜਾਂਦੇ ਹਨ ਪਰ ਆਪਣੇ ਤਿਉਹਾਰਾਂ ਨੂੰ ਜਾਗਰੂਕ ਹੋ ਕੇ ਮਨਾਉਣ ਦੀ ਜ਼ਰੂਰਤ ਹੈ

ਦੀਵੇ ਨਾਲ ਦੀਵਾ ਜਗਦਾ ਏ! ਰੌਸ਼ਨੀ ਲਈ ਤਾਂ ਇੱਕ ਦੀਪ ਹੀ ਕਾਫੀ ਹੈ, ਅਸੀਂ ਇਸ ਨੂੰ ਜਗਾਉਣ ਦੀ ਪਹਿਲ ਕਰੀਏ ਅਤੇ ਫੇਰ ਮਾਣ ਨਾਲ ਇੱਕ ਦੂਜੇ ਨੂੰ ਮੁਬਾਰਕਵਾਦ ਦੇਈਏਮੰਡੀ ਨੇ ਤਿਉਹਾਰਾਂ ਦੀ ਅਸਲੀ ਰੂਹ ਖਤਮ ਕਰ ਕੇ ਰੱਖ ਦਿੱਤੀ ਹੈ, ਆਉ ਇਸ ਨੂੰ ਪੁਨਰਜੀਵਤ ਕਰੀਏ ਅਤੇ ਤਿਉਹਾਰ ਮਨਾਏ ਜਾਣ ਦੇ ਪਿੱਛੇ ਦੇ ਮਕਸਦ ਨੂੰ ਸਮਝੀਏਸਿਮਰਨਜੋਤ ਮਾਨ ਦੇ ਇੱਕ ਸ਼ਿਅਰ ਨਾਲ ਇਸ ਲੇਖ ਨੂੰ ਖਤਮ ਕਰਦੇ ਹਾਂ:

ਚਲੋ ਇਸ ਵਾਰ ਰੌਸ਼ਨ ਇਸ ਤਰ੍ਹਾਂ ਦੀਵਾਲੀਆਂ ਕਰੀਏ!
ਧੁਆਂਖੇ ਰਿਸ਼ਤਿਆਂ ਦੇ ਕੌਲ਼ਿਆਂ ’ਤੇ ਮੁਆਫ਼ੀਆਂ ਧਰੀਏ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2417)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)