SurjitK7“ਪੰਜਾਬੀ ਸਾਹਿਤ ਦੇ ਵਿਹੜੇ ਇਸ ਕਿਰਤ ਦਾ ਆਗਮਨ ਸ਼ੁਭ ਸ਼ਗਨ ਹੈ ...”
(17 ਮਈ 2020)

 

HarDilbagSGill2ਪ੍ਰੋਫੈਸਰ ਹਰਦਿਲਬਾਗ ਸਿੰਘ ਗਿੱਲ ਜੀ ਮੇਰੇ ਲਈ ਬਹੁਤ ਸਤਿਕਾਰਯੋਗ ਸਨਇੰਨੇ ਵੱਡੇ ਵਿਦਵਾਨ ਦੀ ਲਿਖਤ ਬਾਰੇ ਲਿਖਣ ਦੀ ਮੇਰੀ ਹੈਸੀਅਤ ਹੀ ਨਹੀਂ ਹੈ, ਮੈਂ ਜੋ ਵੀ ਲਿਖ ਰਹੀ ਹਾਂ, ਸ਼ਰਧਾ ਵਸ ਹੋ ਕੇ ਲਿਖ ਰਹੀ ਹਾਂਹਰਦਿਲਬਾਗ ਸਿੰਘ ਹੋਰਾਂ ਨਾਲ ਮੇਰੀ ਮੁਲਾਕਾਤ ਨੈੱਟ ਰਾਹੀਂ ਹੋਈ ਸੀ ਇੱਕ ਦਿਨ ਮੈਂ ਉਨ੍ਹਾਂ ਦੀ ਇੱਕ ਕਵਿਤਾ ਪੜ੍ਹੀ ਜੋ ਕਿ ਕੁਛ ਇਸ ਤਰ੍ਹਾਂ ਸੀ,

Each man an earthen lamp burning bright
afloat on the surface of the river;
Glow-worm sparkling through the night;

ਮੈਂ ਇਨ੍ਹਾਂ ਸਤਰਾਂ ਤੋਂ ਅਤਿਅੰਤ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵਧਾਈ ਭੇਜੀਪ੍ਰੋ. ਹਰਦਿਲਬਾਗ ਸਿੰਘ ਗਿੱਲ ਹੋਰਾਂ ਦੱਸਿਆ ਕਿ ਇਹ ਉਨ੍ਹਾਂ ਦੇ ਨਾਟਕਇੱਕ ਮਨਸੂਰ ਹੋਰ ਵਿੱਚੋਂ ਲਏ ਗਏ ਇੱਕ ਕਾਵਿ ਟੋਟੇ ਦਾ ਅੰਗਰੇਜ਼ੀ ਅਨੁਵਾਦ ਹੈਮੈਂ ਉਨ੍ਹਾਂ ਦੀ ਵਿਦਵਤਾ ਤੇ ਕਾਵਿ-ਸਮਰੱਥਾ ਦਾ ਅੰਦਾਜ਼ਾ ਉੱਥੋਂ ਹੀ ਲੱਗਾ ਲਿਆ ਸੀਮੇਰੇ ਮੰਗਣ ’ਤੇ ਉਨ੍ਹਾਂ ਨੇ ਮੈਂਨੂੰ ਆਪਣਾ ਨਾਟਕ ਭੇਜ ਦਿੱਤਾਇਸ ਨਾਟਕ ਨੂੰ ਮੈਂ ਭੋਰਾ ਭੋਰਾ ਕਰਕੇ ਮਾਣਿਆ ਹੈਇਸ ਨੂੰ ਪੜ੍ਹਦਿਆਂ ਗਿੱਲ ਸਾਹਿਬ ਦੀ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਉੱਤੇ ਪਕੜ ਦੇ ਨਾਲ ਨਾਲ ਉਹਨਾਂ ਦੇ ਬਹੁਤ ਵਧੀਆ ਕਵੀ ਹੋਣ ਦਾ ਪ੍ਰਮਾਣ ਵੀ ਮਿਲ ਗਿਆ

ਸਵਾਲ ਪੈਦਾ ਹੁੰਦਾ ਹੈ ਕਿ ਜੇ ਉਹ ਆਪ ਇੰਨਾ ਵਧੀਆ ਸਿਰਜ ਸਕਦੇ ਹਨ ਤਾਂ ਫਿਰ ਅਨੁਵਾਦ ਕਿਉਂ? ਉਹ ਆਪ ਹੀਇੱਕ ਮਨਸੂਰ ਹੋਰਵਰਗਾ ਕੋਈ ਹੋਰ ਕਾਵਿ-ਨਾਟਕ ਲਿਖ ਸਕਦੇ ਸਨਪਰ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਜਾਨਣ ਲਈ ਉਨ੍ਹਾਂ ਦਾ ਅਨੁਵਾਦ ਹੋਣਾ ਜ਼ਰੂਰੀ ਹੁੰਦਾ ਹੈਇਸ ਨਾਲ ਦੂਜੇ ਸੱਭਿਆਚਾਰਾਂ ਦਾ ਪਤਾ ਲਗਦਾ ਹੈ ਅਤੇ ਮਨੁੱਖ ਦੀ ਦ੍ਰਿਸ਼ਟੀ ਵਿਸ਼ਾਲ ਹੁੰਦੀ ਹੈਇਹ ਗਿੱਲ ਸਾਹਿਬ ਦੀ ਮਹਾਨਤਾ ਹੈ ਕਿ ਉਹਨਾਂ ਨੇ ਅਨੁਵਾਦ ਵਰਗੇ ਔਖੇ ਕੰਮ ਨੂੰ ਇਸ ਲਈ ਨੇਪਰੇ ਚਾੜ੍ਹਿਆ ਕਿ ਜੋ ਲੋਕ ਬਹੁਤੀ ਅੰਗਰੇਜ਼ੀ ਨਹੀਂ ਸਮਝਦੇ ਉਹ ਪੰਜਾਬੀ ਵਿੱਚ ਅੰਗਰੇਜ਼ੀ ਸਾਹਿਤ ਦਾ ਆਨੰਦ ਮਾਣ ਸਕਣ ਅੰਗਰੇਜ਼ੀ ਦੇ ਨਾਟਕਾਂ ਦਾ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਵੀ ਅਨੁਵਾਦ ਦੁਆਰਾ ਹੀ ਹੋਇਆ ਹੈ

ਪ੍ਰੋ. ਹਰਦਿਲਬਾਗ ਸਿੰਘ ਗਿੱਲ ਨੇ ਅਨੁਵਾਦ ਕਰਨ ਲਈ ਸ਼ੇਕਸਪੀਅਰ ਦਾ ਨਾਟਕਮੈਕਬੈਥਚੁਣਿਆ ਹੈਇਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਚੁਣੌਤੀ ਭਰਿਆ ਕਾਰਜ ਹੈ ਕਿਉਂਕਿ ਸ਼ੇਕਸਪੀਅਰ ਦੇਮੈਕਬੈੱਥਦਾ ਅਨੁਵਾਦ ਪਹਿਲਾਂ ਵੀ ਸੰਤ ਸਿੰਘ ਸੇਖੋਂ ਅਤੇ ਮੋਹਨ ਸਿੰਘ ਵੈਦ ਜਿਹੇ ਕਈ ਵਿਦਵਾਨ ਕਰ ਚੁੱਕੇ ਹਨ ਮੈਂਨੂੰ ਪੂਰੀ ਆਸ ਹੈ ਕਿ ਹਰਦਿਲਬਾਗ ਸਿੰਘ ਗਿੱਲ ਹੋਰਾਂ ਦੁਆਰਾ ਅਨੁਵਾਦਿਤਮੈਕਬੈਥਪੰਜਾਬੀ ਸਾਹਿਤ ਵਿੱਚ ਇੱਕ ਮਾਣਯੋਗ ਹਾਸਿਲ ਸਿੱਧ ਹੋਵੇਗਾ

ਅਨੁਵਾਦ ਕਰਨ ਵੇਲੇ ਲੇਖਕ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹੁੰਦੀਆਂ ਹਨਕਵਿਤਾ ਦਾ ਅਨੁਵਾਦ ਹੋਰ ਵੀ ਔਖਾ ਹੁੰਦਾ ਹੈ, ਖਾਸ ਕਰਕੇ ਜੇ ਇਹ ਕਾਵਿ-ਨਾਟਕ ਹੋਵੇਗਿੱਲ ਸਾਹਿਬ ਨੇ ਇਸ ਨਾਟਕ ਦਾ ਅਨੁਵਾਦ ਕਰਦਿਆਂ ਅਸਲੀ ਕਿਰਤ ਵਿਚਲੀ ਕਾਵਿਕਤਾ ਵੀ ਕਾਇਮ ਰੱਖੀ ਹੈ ਤੇ ਇਸਦਾ ਨਾਟਕੀ ਅੰਸ਼ ਵੀ ਇਸਦੀ ਭਾਸ਼ਾ ਸਿੱਧੀ ਸਾਦੀ ਅਤੇ ਪਾਤਰਾਂ ਦੇ ਭਾਵਾਂ ਤੇ ਪ੍ਰਸਥਿਤੀਆਂ ਦੇ ਅਨੁਕੂਲ ਹੈਇਹ ਭਾਸ਼ਾ ਪੰਜਾਬੀ ਸੁਭਾਅ ਅਤੇ ਸੱਭਿਆਚਾਰ ਨਾਲ ਵੀ ਮੇਲ ਖਾਂਦੀ ਹੈ ਪੜ੍ਹਨ ਵਿੱਚ ਵੀ ਰੌਚਕਤਾ ਬਣੀ ਰਹਿੰਦੀ ਹੈਪੰਨਾ 19 ਤੇ ਇੱਕ ਸਿਪਾਹੀ ਜੰਗ ਦਾ ਬਿਆਨ ਕੁਛ ਇਸ ਤਰ੍ਹਾਂ ਕਰਦਾ ਹੈ:

ਜਿੱਦਾਂ ਬਾਜਾਂ ਉੱਤੇ ਟੁੱਟਣ ਚਿੜੀਆਂ,
ਜਾਂ ਖਰਗੋਸ਼ ਸ਼ੇਰ ’ਤੇ ਝਪਟੇ

ਸੱਚ ਕਹਾਂ ਤਾਂ ਕਹਿਣਾ ਪੈਂਦਾ ਹੈ:

ਦਗਣ ਦੁਨਾਲੀਆਂ ਤੋਪਾਂ ਜਿੱਦਾਂ,
ਮੂੰਹ ਥੀਂ ਨਾਲ ਬਰੂਦ ਦੇ ਭਰੀਆਂ,

ਦੋਹਰੇ ਚੌਹਰੇ ਵਾਰ ਉਹਨਾਂ ਦੇ,
ਇਉਂ ਦੁਸ਼ਮਣ ’ਤੇ ਕੀਤੇ:

ਇਹਨਾਂ ਸਤਰਾਂ ਵਿੱਚ ਪਾਠਕ ਲਈ ਕੋਈ ਅਜਿਹਾ ਸ਼ਬਦ ਜਾਂ ਭਾਵ ਨਹੀਂ ਜਿਹੜਾ ਉਸ ਨੂੰ ਸਮਝ ਨਾ ਆਉਂਦਾ ਹੋਵੇਬੀਰ ਰਸ ਨੂੰ ਬਰਕਰਾਰ ਰੱਖਣ ਲਈ ਇਸਦੀ ਸ਼ਬਦਾਵਲੀ ਤੇ ਵਾਕ-ਤੀਬਰਤਾ ਬਹੁਤ ਢੁੱਕਵੀਂ ਅਤੇ ਯਥਾਰਥਕ ਹੈ

ਸ਼ੇਕਸਪੀਅਰ ਦੇ ਨਾਟਕਾਂ ਵਿੱਚ ਕਹਾਣੀ ਦੀ ਬਜਾਇ ਇਸਦਾ ਕਾਵਿਕ ਅੰਸ਼ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈਮੈਕਬੈੱਥ ਵਿੱਚ ਜ਼ਿੰਦਗੀ ਦੇ ਅਨੇਕਾਂ ਰੰਗ ਹਨ ਜੋ ਪੰਜਾਬੀ ਸੁਭਾਅ ਨਾਲ ਮਿਲਦੇ ਜੁਲਦੇ ਹਨਸੁਖ ਦੁੱਖ ਅਤੇ ਰਾਜਸੀ ਸਾਜ਼ਿਸ਼ਾਂ ਨਾਲ ਭਰਪੂਰ ਇਹ ਨਾਟਕ ਜਦੋਂ ਪ੍ਰੋ. ਗਿੱਲ ਦੀ ਕਲਮ ਹੇਠੋਂ ਨਿੱਕਲਦਾ ਹੈ ਤੇ ਉਸੇ ਕਾਵਿਕਤਾ ਨਾਲ ਲਬਰੇਜ਼ ਹੁੰਦਾ ਹੈ,

ਟਿੱਡੀ ਦਲ ਲੈ ਚੜ੍ਹਿਆ ਨੌਰਵੇ, ਲੈ ਸਰਦਾਰ ਕਾਡਰ ਦਾ ਨਾਲੇ,
ਆਕੀ ਮਹਾਨ, ਦੇਸ਼ ਧ੍ਰੋਹੀ, ਕੂੜ, ਕਮੀਨਾ, ਮੱਕਾਰ ਕਮਾਲੇ

ਵਿਸ਼ਵਾਸ ਘਾਤੀ, ਨਿਸ਼ਠਾਹੀਣ, ਮਹਾਂਵਿਦਰੋਹੀ, -
ਦੋਵਾਂ ਰਲ ਉਤਪਾਤ ਮਚਾਇਆ; -
ਰਣ ਚੰਡੀਫਿਰ ਘਲਿਆ ਸੂਰਾ, ਪਹਿਰਨ ਲੋਹ-ਸੰਜੋਆ ਪਾਕੇ,
ਜੀਹਨੇ ਜਾ ਫਿਰ ਆਢਾ ਲਾਇਆ;

ਪ੍ਰੋ. ਹਰਦਿਲਬਾਗ ਸਿੰਘ ਗਿੱਲ ਜੀ ਨੂੰਮੈਕਬੈਥਦੇ ਖੂਬਸੂਰਤ ਅਨੁਵਾਦ ’ਤੇ ਵਧਾਈ ਦਿੰਦਿਆਂ, ਪੰਜਾਬੀ ਸਾਹਿਤ ਦੇ ਵਿਹੜੇ ਇਸ ਕਿਰਤ ਦਾ ਆਗਮਨ ਸ਼ੁਭ ਸ਼ਗਨ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2135) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)