SurjitK7ਸੁਖਿੰਦਰ ਹਮੇਸ਼ਾ ਨੰਗਾ ਸੱਚ ਲਿਖਣ ਦਾ ਆਦੀ ਹੈ ਅਤੇ ਇਹੋ ਜਿਹਾ ਲਿਖਾਰੀ ਵਿਰਲਾ ਹੀ ...
(19 ਜਨਵਰੀ 2020)

 

SukhinderDiaryDe Panne3ਪੰਜਾਬੀ ਸਾਹਿਤ ਜਗਤ ਵਿੱਚ ਸੁਖਿੰਦਰ ਆਪਣੀ ਵਿਲੱਖਣ ਕਾਵਿ-ਸ਼ੈਲੀ ਕਰਕੇ ਜਾਣਿਆ-ਪਛਾਣਿਆ ਨਾਮ ਹੈਉਹ ਦਰਜਨ ਤੋਂ ਵਧੇਰੇ ਪੁਸਤਕਾਂ ਦਾ ਰਚੈਤਾ ਅਤੇ ‘ਸੰਵਾਦ’ ਨਾਮਕ ਤ੍ਰੈਮਾਸਿਕ ਮੈਗਜ਼ੀਨ ਦਾ ਸੰਪਾਦਕ ਹੈ‘ਡਾਇਰੀ ਦੇ ਪੰਨੇ’ ਉਸਦੀ ਨਵ-ਪ੍ਰਕਾਸ਼ਿਤ ਪੁਸਤਕ ਹੈਸੁਖਿੰਦਰ ਦਾ ਕਹਿਣਾ ਹੈ ਕਿ ਇਹ ਪੁਸਤਕ ਉਸਦਾ ਨਵਾਂ ਤਜਰਬਾ ਹੈਉਸਦੇ ਅਨੁਸਾਰ ਇਸ ਤੋਂ ਪਹਿਲਾਂ ਵੀ ਉਹ ਇਹੋ ਜਿਹੇ ਦੋ ਸਾਹਿਤਕ ਤਜਰਬੇ ਕਰ ਚੁੱਕਾ ਹੈ

ਹੱਥਲੀ ਕਿਤਾਬ ਦੇ ਸਿਰਲੇਖ ਅਨੁਸਾਰ ਇਹ ਕਵਿਤਾਵਾਂ ਡਾਇਰੀ ਵਾਂਗ ਤਾਰੀਖ ਪਾ ਕੇ ਲਿਖੀਆਂ ਗਈਆਂ ਹਨ ਅਤੇ ਰਚਣ-ਕਾਲ ਦੌਰਾਨ ਵਾਪਰੀਆਂ ਘਟਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨਕਿਸੇ ਦਿਨ ਦੀ ਡਾਇਰੀ ਦੇ ਪੰਨੇ ਵਿੱਚ ਕੇਵਲ 5 ਬੰਦ ਸ਼ਾਮਲ ਹਨ ਅਤੇ ਕਿਸੇ ਦਿਨ ਦੀ ਡਾਇਰੀ ਵਿੱਚ 11 ਬੰਦ ਤੱਕ ਵੀ ਸ਼ਾਮਲ ਕੀਤੇ ਗਏ ਹਨਇਹ ਬੰਦ ਵੱਖ ਵੱਖ ਸਤਰਾਂ ਦੇ ਹਨਕਈ ਬੰਦ ਤਿੰਨ ਸਤਰਾਂ ਦੇ ਹਨ ਅਤੇ ਕੁਝ ਇੱਕ ਸਫ਼ੇ ਦੀਆਂ ਲੰਬੀਆਂ ਕਵਿਤਾਵਾਂ ਦੇ ਰੂਪ ਵਿੱਚ ਸ਼ਾਮਲ ਹੋਏ ਹਨਕੁਲ ਮਿਲਾ ਕੇ ਇਸ ਡਾਇਰੀ ਵਿੱਚ 25 ਕਵਿਤਾਵਾਂ ਦਰਜ ਹਨ, ਜਿਨ੍ਹਾਂ ਨੂੰ ਲੇਖਕ ਅਨੁਸਾਰ ਉਸਨੇ ਨੇ 45 ਦਿਨਾਂ ਵਿੱਚ ਮੁਕੰਮਲ ਕੀਤਾ

ਉਸਦੀਆਂ ਪਹਿਲੀਆਂ ਪੁਸਤਕਾਂ ਦੇ ਆਧਾਰ ਉੱਤੇ ਜੇ ਵੇਖਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਸੁਖਿੰਦਰ ਦੀ ਲਿਖਣ-ਸ਼ੈਲੀ ਬਹੁਤ ਵਿਲੱਖਣ ਅਤੇ ਤਿੱਖੀ ਹੈਉਸਦੀ ਕਵਿਤਾ ਹਮੇਸ਼ਾ ਗਲੋਬਲੀ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਭੰਡਦੀ ਆਈ ਹੈਉਸਦੀ ਕਲਮ ਦੀ ਨੋਕ ਕਿਸੇ ਨੂੰ ਵੀ ਨਹੀਂ ਬਖਸ਼ਦੀ ਭਾਵੇਂ ਕੋਈ ਰਾਜਨੀਤੀਵਾਨ ਹੋਵੇ ਜਾਂ ਕੋਈ ਧਾਰਮਿਕ ਨੇਤਾ, ਉਸ ’ਤੇ ਅਜਿਹੇ ਕਟਾਖਸ਼ ਕੱਸਦੀ ਹੈ ਕਿ ਪਾਠਕ ਨੂੰ ਝੰਜੋੜ ਕੇ ਰੱਖ ਦਿੰਦੀ ਹੈਹੱਥਲੀ ਪੁਸਤਕ ਵਿੱਚ ਵੀ ਉਹ ਆਪਣੇ ਆਲੇ ਦੁਆਲੇ ਫ਼ੈਲੀ ਨਾਕਾਰਤਮਕਤਾ ਨੂੰ ਡਾਇਰੀ ਨੁਮਾ ਕਵਿਤਾਵਾਂ ਲਿਖ ਕੇ ਨਕਾਰਦਾ ਹੈ ਅਤੇ ਇੱਕ ਵਧੀਆ ਸਮਾਜ ਦੀ ਹੋਂਦ ਦੀ ਆਸ ਰੱਖਦਾ ਹੈ ਜਿਸ ਵਿੱਚ ਇਨਸਾਨ ਨੂੰ ਇਨਸਾਨ ਸਮਝਿਆ ਜਾਵੇਇਹ ਸਾਰੇ ਕਾਰਜ ਸਮੇਂ ਉਸਦੀ ਕਾਵਿ ਸ਼ੈਲੀ ਕਟਾਖਸ਼ਮਈ ਹੁੰਦੀ ਹੈ

ਹਰ ਕਵੀ ਦਾ ਆਪਣਾ ਸੋਚਣ-ਸੰਸਾਰ ਹੁੰਦਾ ਹੈ, ਆਪਣੇ ਆਲੇ ਦੁਆਲੇ ਨੂੰ ਦੇਖਣ ਅਤੇ ਸਮਝਣ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ, ਜਿਸ ਅਨੁਸਾਰ ਉਹ ਕਾਵਿ-ਸਿਰਜਣਾ ਕਰਦਾ ਹੈਉਹ ਆਪਣੀ ਇੱਛਾ ਮੁਤਾਬਿਕ ਆਪਣੇ ਵਿਚਾਰਾਂ ਨੂੰ ਪੇਸ਼ ਨਹੀਂ ਕਰਦਾ ਸਗੋਂ ਉਸਦੇ ਵਿਚਾਰ ਸੁਭਾਵਿਕ ਹੀ ਕਵਿਤਾ ਵਿੱਚ ਢਲ ਜਾਂਦੇ ਹਨਅੰਗ੍ਰੇਜ਼ੀ ਦਾ ਪ੍ਰਸਿੱਧ ਆਲੋਚਕ ਆਈ ਏ ਰਿਚਰਡ ਕਹਿੰਦਾ ਹੈ, “ਕਵੀ ਦੇ ਵਿਚਾਰਾਂ ਦਾ ਮੁਲਾਂਕਣ ਕਰਨਾ ਠੀਕ ਨਹੀਂ ਹੈ ਸਗੋਂ ਉਸ ਦੇ ਮਨ ਦੀ ਪੂਰਵ ਨਿਸ਼ਚਿਤ ਅਵਸਥਾ ਵਿੱਚ ਪ੍ਰਾਪਤ ਕੀਤੇ ਅਨੁਭਵ ਹੀ ਕਵਿਤਾ ਹਨਪਾਠਕ ਦਾ ਉਦੇਸ਼ ਕਵਿਤਾ ਵਿੱਚ ਪ੍ਰਗਟਾਏ ਵਿਚਾਰਾਂ ਦੀ ਉਧੇੜ-ਬੁਣ ਵਿੱਚ ਉਲਝਣਾ ਨਹੀਂ ਹੁੰਦਾ ਸਗੋਂ ਕਵੀ ਦੇ ਜੀਵਨ ਅਨੁਭਵਾਂ ਨੂੰ ਸਮਝਣਾ ਹੈ।”

ਇਸ ਲੋਅ ਵਿੱਚ ਵੇਖਿਆਂ ਸੁਖਿੰਦਰ ਦੀ ਕਵਿਤਾ ਦੀ ਵਧੇਰੇ ਸਮਝ ਆਉਂਦੀ ਹੈਉਸਦੀ ਸ਼ਾਇਰੀ ਵਿੱਚ ਆਏ ਬਾਂਦਰ ਅਤੇ ਕੁੱਤੇ ਸ਼ਬਦ ਆਕਾਰਣ ਹੀ ਨਹੀਂ ਵਰਤੇ ਲੱਗਦੇ ਸਗੋਂ ਕਵੀ ਦਾ ਸਮਾਜ ਵਿਚਲੇ ਮਾੜੇ ਅਨਸਰਾਂ ਪ੍ਰਤੀ ਰੋਹ ਦਾ ਪ੍ਰਗਟਾਵਾ ਕਰਦੇ ਜਾਪਦੇ ਹਨ ਅਤੇ ਉਸਦੀ ਸਾਰੀ ਕਵਿਤਾ ਇੱਕ ਸ਼ਹਿਰ ਨਹੀਂ, ਇੱਕ ਦੇਸ਼ ਨਹੀਂ ਸਗੋਂ ਸਾਰੇ ਸੰਸਾਰ ਦੇ ਸਰੋਕਾਰਾਂ ਲਈ ਫਿਕਰਮੰਦ ਹੁੰਦੀ ਜਾਪਦੀ ਹੈਕੁਝ ਚਿਰਾਂ ਤੋਂ ਕਿਸਾਨਾਂ ਵਲੋਂ ਹੋ ਰਹੀਆਂ ਖੁਦਕੁਸ਼ੀਆਂ ਦੀ ਬਹੁਤ ਚਰਚਾ ਹੈ ਜਿਸ ਬਾਰੇ ਉਹ ਲਿਖਦਾ ਹੈ-

ਖੁਦਕਸ਼ੀਆਂ ਕਿਸਾਨ ਕਰ ਰਹੇ
ਕਰਜ਼ੇ ਦਾ ਵਾਹਵਾ ਡਾਢਾ ਭਾਰ
ਪਰ ਨੇਤਾ ਜੀ ਦੇ ਚਾਅ ਅਵੱਲੜੇ
ਪਾਣੀ ਵਿੱਚ ਚੱਲਦੀ ਬੱਸ ਨੂੰ ਤੱਕ
ਖੁਸ਼ੀ ਵਿੱਚ ਕਹਿ ਗਏ: ਰਾਖਾ ਸਭ ਦਾ ਹੁਣ ਤਾਂ
ਆਪ ਸੱਚਾ ਕਰਤਾਰ

ਇਹ ਕਟਾਕਸ਼ ਸਿੱਧੇ ਤੌਰ ਉੱਤੇ ਪੰਜਾਬ ਵਿੱਚ ਪਿੱਛੇ ਜਿਹੇ ਵਾਪਰੀ ਇੱਕ ਵਿਸ਼ੇਸ਼ ਘਟਨਾ ਉੱਤੇ ਅਧਾਰਿਤ ਹੈਅਸਲ ਵਿੱਚ ਸੁਖਿੰਦਰ ਇਹ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਦੇ ਨੇਤਾ ਇਸ ਵੇਲੇ ਕਿਸਾਨਾਂ ਦੀਆਂ ਖੁਦਕਸ਼ੀਆਂ ਵਰਗੇ ਇੱਕ ਬਹੁਤ ਮਹੱਤਵਪੂਰਣ ਵਿਸ਼ੇ ਵੱਲ ਧਿਆਨ ਨਾ ਦੇ ਕੇ ਨਿਗੂਣੇ ਕਾਰਜਾਂ ਜਿਵੇਂ ਕਿ ਪਾਣੀ ਵਿੱਚ ਬੱਸ ਚਲਾਉਣਾ, ਵਰਗੇ ਫਜ਼ੂਲ ਕੰਮਾਂ ਵਿੱਚ ਪੈਸਾ ਬਰਬਾਦ ਕਰ ਰਹੇ ਹਨ ਜਦੋਂ ਕਿ ਚਾਹੀਦਾ ਇਹ ਹੈ ਕਿ ਗਰੀਬ ਕਿਸਾਨ, ਜੋ ਕਰਜ਼ਿਆਂ ਵਿੱਚ ਡੁੱਬੇ ਹੋਏ ਹਨ, ਉਨ੍ਹਾਂ ਦੀ ਮਦਦ ਕੀਤੀ ਜਾਵੇਇਸ ਡਾਇਰੀ ਵਿੱਚ ਸਾਰੇ ਸੰਸਾਰ ਵਿੱਚ ਵਾਪਰਣ ਵਾਲੀਆਂ ਅਤੇ ਖਾਸ ਕਰਕੇ ਹਿੰਦੁਸਤਾਨ ਵਿੱਚ ਵਾਪਰਣ ਵਾਲੀਆਂ ਘਟਨਾਵਾਂ ਦੀਆਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਉਦਾਹਰਣਾਂ ਸ਼ਾਮਲ ਹਨ

ਵੀਹਵੀਂ ਸਦੀ ਵਿੱਚ ਵਿਗਿਆਨਕ ਤਰੱਕੀ ਆਪਣੀ ਸਿਖਰ ਉੱਤੇ ਸੀ ਅਤੇ ਹਰ ਵਸਤੂ ਨੂੰ ਉਸਦੇ ਉਪਯੋਗ ਜਾਂ ਭੋਗਣਯੋਗਤਾ ਦੇ ਆਧਾਰ ’ਤੇ ਪਰਖਿਆ ਜਾਣ ਲੱਗਾਇਸ ਖਪਤਕਾਰੀ ਯੁੱਗ ਵਿੱਚ ਕਾਲਪਨਿਕ ਕਵਿਤਾ ਦਾ ਰੁਝਾਨ ਖਤਮ ਹੁੰਦਾ ਗਿਆ ਅਤੇ ਇਸਦੀ ਖਿੱਚ ਮੱਧਮ ਪੈਣੀ ਸ਼ੁਰੂ ਹੋ ਗਈਅਜੋਕੀ ਜੀਵਨ-ਜਾਚ ਵਿੱਚ ਕਵਿਤਾ ਪੜ੍ਹਨ ਅਤੇ ਸੁਣਨ ਦਾ ਰੁਝਾਨ ਮੱਠਾ ਪੈਂਦਾ ਜਾਂਦਾ ਹੈ ਭਾਵੇਂ ਅੱਜ ਬਹੁਤ ਸਾਰੀ ਕਵਿਤਾ ਰਚੀ ਜਾ ਰਹੀ ਹੈ ਪਰ ਇਸਦੀ ਲੋਕਪ੍ਰਿਅਤਾ ਉਹੋ ਜਿਹੀ ਨਹੀਂ ਰਹੀ, ਜਿਹੜੀ ਅਖਾੜਿਆਂ ਵਿੱਚ ਗਾਈ ਜਾਣ ਵਾਲੀ ਕਵਿਤਾ ਦੀ ਹੁੰਦੀ ਸੀ; ਜਦੋਂ ਲੰਮੀਆਂ ਹੇਕਾਂ ਨਾਲ ਕਿੱਸੇ ਗਾਏ ਜਾਂਦੇ ਸਨਕਵੀ ਉਸ ਵੇਲੇ ਨੂੰ ਯਾਦ ਕਰਦਾ ਹੈ ਤੇ ਇਸ ਗੱਲ ਦਾ ਅਫ਼ਸੋਸ ਜ਼ਾਹਿਰ ਕਰਦਾ ਹੈ ਕਿ ਹੁਣ ਕਵਿਤਾ ਘਰਾਂ ਵਿੱਚੋਂ ਅਲੋਪ ਹੋ ਗਈ ਹੈ ਤੇ ਘਰ ਦਹਿਸ਼ਤਗਰਦੀ ਦਾ ਡੇਰਾ ਬਣ ਗਏ ਹਨ

ਵਾਰਿਸ ਬੁੱਲ੍ਹੇ, ਪੀਲੂ ਦੀ ਸ਼ਾਇਰੀ ਨੂੰ
ਲੰਬੀਆਂ ਲੰਬੀਆਂ ਹੇਕਾਂ ਲਗਾ ਕੇ
ਗਾਉਣ ਵਾਲੇ ਲੋਕਾਂ ਦੇ ਘਰਾਂ ਨੂੰ
ਗੈਂਗਸਟਰਾਂ ਦੇ ਘਰੌਂਦੇ ਕਿਵੇਂ ਬਣਾ ਦਿੱਤਾ

ਉਹ ਆਪਣੀ ਕਵਿਤਾ ਵਿੱਚ ਦੱਸਦਾ ਹੈ ਕਿ ਇਸ ਦਹਿਸ਼ਤ ਦਾ ਅੰਜਾਮ ਕੀ ਹੋ ਰਿਹਾ ਹੈ; ਬੰਦਾ ਕਿਤੇ ਵੀ ਸੁਰੱਖਿਅਤ ਨਹੀਂਇਸ ਖੱਪਤਕਾਰੀ ਯੁੱਗ ਵਿੱਚ ਸੁਖਿੰਦਰ ਕਵੀਆਂ ਨੂੰ ਕਹਿੰਦਾ ਹੈ ਕਿ ਉਹ ਮੌਕਾਪ੍ਰਸਤ ਲੋਕਾਂ ਦੇ ਮਨਸੂਬੇ ਸਮਝਣ ਅਤੇ ਇਨ੍ਹਾਂ ਦੇ ਪ੍ਰਭਾਵਾਂ ਵਿੱਚ ਨਾ ਆਉਣ ਕਿਉਂਕਿ ਅੱਜ ਕਲਪਨਾ ਦਾ ਯੁੱਗ ਖ਼ਤਮ ਹੋ ਚੁੱਕਾ ਹੈ ਅਤੇ ਆਪਣੇ ਆਲੇ ਦੁਆਲੇ ਦੀ ਅਸਲੀਅਤ ਨੂੰ ਸਮਝਣ ਅਤੇ ਘੋਖਣ ਦੀ ਲੋੜ ਹੈ

ਸਾਡੇ ਸਮਿਆਂ ਵਿੱਚ
ਸ਼ਾਇਰਾਂ ਨੂੰ ਇਨ੍ਹਾਂ ਸ਼ਬਦਾਂ ਦੇ
ਅਰਥ ਸਮਝਣੇ ਪੈਣਗੇ:

ਰਾਜੇ ਸ਼ੀਂਹ ਮੁਕੱਦਮ ਕੁੱਤੇ

ਉਸ ਦੇ ਅਨੁਸਾਰ ਅਜਿਹੀ ਕਵਿਤਾ ਲਿਖਣ ਦਾ ਕੀ ਫਾਇਦਾ ਜਿਸ ਨਾਲ ਪੜ੍ਹਣ/ਸੁਣਨ ਵਾਲੇ ਨੂੰ ਨੀਂਦ ਹੀ ਆ ਜਾਵੇ। ਇਸ ਲਈ ਉਹ ਸਮੇਂ ਦੀ ਮੰਗ ਅਨੁਸਾਰ ਆਪਣੀ ਕਵਿਤਾ ਲਿਖਦਾ ਹੈਸਾਹਿਤ ਦੇ ਖੇਤਰ ਵਿੱਚ ਪਈਆਂ ਧਾਂਦਲੀਆਂ ਤੇ ਧੜੇਬੰਦੀਆਂ ਨੂੰ ਵੀ ਉਸਨੇ ਖੂਬ ਭੰਡਿਆ ਹੈ-

ਕਵਿਤਾ ਲਿਖਣੀ ਹੁਣ ਤਾਂ ਜਣੇ ਖਣੇ ਦਾ ਕੰਮ ਨਹੀਂ
ਧੜੇਬੰਦੀ ਵਿੱਚ ਜੇਕਰ ਤੂੰ ਆਉਣਾ ਨਹੀਂ

ਤਾਂ ਆਸ ਨਾ ਰੱਖੀਂ ਕਿਸੇ ਤੋਂ ਤਬਸਰਾ ਲਿਖਵਾਉਣ ਦੀ

ਸੁਖਿੰਦਰ ਦੀ ਕਵਿਤਾ ਜੰਗ ਦੇ ਖਿਲਾਫ ਖੜ੍ਹੀ ਹੈਕਵੀ ਸ਼ਾਂਤੀ ਦਾ ਦੂਤ ਬਣ ਕੇ ਸੰਸਾਰ ਉੱਤੇ ਅਮਨ ਦੇ ਝੰਡੇ ਲਹਿਰਾਉਣਾ ਚਾਹੁੰਦਾ ਹੈਉਹ ਜਾਣਦਾ ਹੈ ਕਿ ਲੋਕ ਅਮਨ ਚਾਹੁੰਦੇ ਹਨ ਪਰ ਰਾਜਨੀਤਕ ਲੋਕ ਜੰਗ ਛੇੜ ਕੇ ਇਸਦਾ ਫਾਇਦਾ ਚੁੱਕਦੇ ਹਨਜੰਗ ਨਾਲ ਤਬਾਹੀ ਦੋਵੇਂ ਪਾਸੇ ਹੁੰਦੀ ਹੈਘਰ, ਮੰਦਰ, ਮਸਜਿਦ ਅਤੇ ਗਿਰਜੇ, ਸਾਰੇ ਖੰਡਰ ਬਣ ਜਾਂਦੇ ਹਨ ਰੇਡੀਓ ਟੀਵੀ ਅਖਬਾਰਾਂ ਸਭ ਜੰਗਬਾਜ਼ਾਂ ਦੇ ਹੱਥੀਂ ਵਿਕੇ ਹੋਏ ਹੁੰਦੇ ਹਨਜੰਗਬਾਜ਼ ਲੋਕਾਂ ਨੂੰ ਖੁਸ਼ ਨਹੀਂ ਵੇਖ ਸਕਦੇ। ਉਹ ਧਾਰਮਿਕ ਭਾਵਨਾਵਾਂ ਨੂੰ ਉਕਸਾ ਕੇ ਜੰਗ ਕਰਵਾਉਂਦੇ ਹਨਇਸ ਲਈ ਸੁਖਿੰਦਰ ਆਖਦਾ ਹੈ-

ਜੰਗਬਾਜ਼ਾਂ ਨੂੰ ਥੂਹ ਥੂਹ ਆਖੋ,
ਬੰਦਿਆਂ ਵਾਲੀ ਗੱਲ ਕਰੋ ਕੋਈ।
ਉਡਣ ਦਿਉ ਸਰਹੱਦਾਂ ਉੱਤੇ,
ਅਮਨ ਦੀਆਂ ਘੁੱਗੀਆਂ।

ਸੱਸੀ-ਪੁਨੂੰ, ਮਿਰਜ਼ਾ ਸਾਹਿਬਾਂ, ਕੀਮਾ ਮਲਕੀ
ਦੀ ਹੇਕ ਲਗਾਉ, ਪੈਣ ਦਿਉ,
ਗਿੱਧੇ ਭੰਗੜੇ ਸਰਹੱਦਾਂ ਦੇ ਦੋਵੇਂ ਪਾਸੇ ਹੀ।

ਇਸ ਕਿਤਾਬ ਦੀ ਭੂਮਿਕਾ ਲਿਖਦਿਆਂ ਸਲੀਮ ਪਾਸ਼ਾ ਲਿਖਦਾ ਹੈ, “ਸੁਖਿੰਦਰ ਹਮੇਸ਼ਾ ਨੰਗਾ ਸੱਚ ਲਿਖਣ ਦਾ ਆਦੀ ਹੈ ਅਤੇ ਇਹੋ ਜਿਹਾ ਲਿਖਾਰੀ ਵਿਰਲਾ ਹੀ ਕਿਧਰੇ ਨਜ਼ਰੀਂ ਆਉਂਦਾ ਹੈ।”

ਸੁਖਿੰਦਰ ਦੇ ਨੰਗੇ ਸੱਚ ਦੀਆਂ ਉਦਾਹਰਣਾਂ ਹਨ-

ਬੁਲੀ ਕੁੱਤਿਆਂ ਦੇ ਹੱਥ ਆ ਗਏ,
ਲੇਜ਼ਰ ਬੀਮਾਂ ਸੁੱਟਣ ਵਾਲੇ ਯੰਤਰ।

ਪੁਲਿਸ ਦੀਆਂ ਕਾਰਾਂ ਵਿੱਚ ਬਹਿਕੇ,
ਇਹਨਾਂ ਹੁਣ ਦਹਿਸ਼ਤ ਫੈਲਾਣੀ।

ਪੰਡਤਾਂ ਦੇ ਕਹਿਣ ’ਤੇ, ਹੁਣ ਤਾਂ ਲੋਕੀਂ
ਵਿਆਹ ਦਿੰਦੇ ਨੇ ਧੀਆਂ ਬਾਂਦਰਾਂ-ਕੁੱਤਿਆਂ ਸੰਗ।
ਦੇਖੋ ਕਿੰਨੀ ਤਰੱਕੀ ਕਰ ਲਈ ਹੈ ਅਸੀਂ,
ਪਰਾ ਆਧੁਨਿਕ ਸਮਿਆਂ ’ਚ।
ਧਰਮ ਅਸਥਾਨ ਵੀ ਹੁਣ ਤਾਂ,
ਬਣ ਚੁੱਕੇ ਵੈਸ਼ਨੋ ਰੈਸਟੋਰੈਂਟ।

ਥਾਲੀਆਂ ਦੇ ਭਾਅ ਲੰਗਰ ਵਿਕ ਰਹੇ,
ਵਿਆਹ ਸ਼ਾਦੀਆਂ
, ਮਰਨ ਸਮਾਰੋਹਾਂ ਦੇ,
ਨਿਤ ਲੱਗੇ ਰਹਿਣ ਹੁਣ ਤਾਂ ਟੈਂਟ।

ਅਜੋਕੇ ਖਪਤਕਾਰੀ ਯੁੱਗ ਵਿੱਚ ਸੁਖਿੰਦਰ ਬਹੁਤ ਅਹਿਮ ਸਵਾਲ ਖੜ੍ਹੇ ਕਰ ਰਿਹਾ ਹੈ ਜਿਸ ਵਿੱਚ ਉਹ ਵੋਟਾਂ, ਠੱਗ ਬਾਬਿਆਂ, ਦਹਿਸ਼ਤਗਰਦਾਂ, ਰਾਜਨੀਤਕਾਂ, ਫੇਸਬੁੱਕ, ਨਸ਼ਿਆਂ, ਸਮਗਲਰਾਂ, ਮੰਦਰ ਦੇ ਪੁਜਾਰੀਆਂ, ਧਰਮ, ਕਬੱਡੀ ਦੇ ਖਿਡਾਰੀਆਂ ਦੀ ਨਸ਼ਾਖੋਰੀ, ਨਸ਼ੇ ਦੀ ਤਿਜਾਰਤ ਕਰਦੀਆਂ ਜੇਲਾਂ ਵਿੱਚ ਰੁਲਦੀਆਂ ਕੁੜੀਆਂ, ਗੁਰਦੁਆਰੇ ਦੇ ਭਾਈਆਂ ਦਾ ਮੀਟ ਖਾਣਾ ਆਦਿ ਵਰਗੇ ਬਹੁਤ ਕੌੜੇ ਸੱਚਾਂ ਵੱਲ ਸਾਡਾ ਧਿਆਨ ਦਿਵਾਉਂਦਾ ਹੈਉਹ ਸਾਹਿਤ ਹੀ ਕੀ ਜੋ ਸਮਾਜ ਲਈ ਚਿੰਤਾਤੁਰ ਨਾ ਹੋਵੇਸਾਹਿਤ ਤਾਂ ਹੁੰਦਾ ਹੀ ਕਲਿਆਣਕਾਰੀ ਹੈਜੇ ਮਰਜ਼ ਦਾ ਪਤਾ ਲੱਗ ਜਾਵੇ ਤਾਂ ਇਲਾਜ ਕਰਨਾ ਸੌਖਾ ਹੋ ਜਾਂਦਾ ਹੈਸੁਖਿੰਦਰ ਸਾਡੇ ਸਮਾਜ ਸਾਹਮਣੇ ਆਪਣਾ ਕੈਮਰਾ ਲੈ ਕੇ ਖੜ੍ਹਾ ਹੈ ਅਤੇ ਬਿਨਾਂ ਕੋਈ ਕਾਲਪਨਿਕ ਸੰਸਾਰ ਸਿਰਜੇ ਉਸਦੇ ਕੈਮਰੇ ਦਾ ਲੈਂਜ਼ ਸਾਡੇ ਆਲੇ ਦੁਆਲੇ ਫੈਲੇ ਆਤੰਕ ਅਤੇ ਗਲਤ ਵਰਤਾਰਿਆਂ ਵੱਲ ਲਗਾਤਾਰ ਸਾਡਾ ਧਿਆਨ ਆਕਰਸ਼ਿਤ ਕਰ ਰਿਹਾ ਹੈ ਤਾਂ ਕਿ ਸਮੱਸਿਆ ਨੂੰ ਸਮਝਿਆ ਜਾ ਸਕੇ, ਇਸਦਾ ਸਮਾਧਾਨ ਕੀਤਾ ਜਾ ਸਕੇਭਾਵੇਂ ਸੰਸਾਰ ਵਿੱਚ ਵੇਖਣ ਨੂੰ ਸਭ ਕੁਝ ਬਹੁਤ ਅੱਛਾ ਲਗਦਾ ਹੈ ਪਰ ਜੇ ਸਭ ਕੁਝ ਅੱਛਾ ਹੋਵੇ ਤਾਂ ਸਕੂਲਾਂ, ਕਾਲਜਾਂ, ਹਵਾਈ ਅੱਡਿਆਂ ਅਤੇ ਹੋਰ ਪਬਲਿਕ ਸਥਾਨਾਂ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਅਣਭੋਲ ਲੋਕ ਨਾ ਮਾਰੇ ਜਾਣ

ਸੁਖਿੰਦਰ ਦੀ ਕਵਿਤਾ ਦਾ ਸੰਚਾਰ ਪਾਠਕ ਮਨ ਵਿੱਚ ਵੀ ਉਹੀ ਕ੍ਰਿਆ (ਫਿਕਰ) ਪੈਦਾ ਕਰਦਾ ਹੈ ਜੋ ਸੁਖਿੰਦਰ ਦੇ ਆਪਣੇ ਮਨ ਦੀ ਅਵਸਥਾ ਹੁੰਦੀ ਹੈਸੁਖਿੰਦਰ ਦੀ ਕਵਿਤਾ ਵਿਚਲੇ ਫਿਕਰ ਨੂੰ ਸਮਝਣ ਦੀ ਲੋੜ ਹੈਸੁਖਿੰਦਰ ਨੂੰ ‘ਡਾਇਰੀ ਦੇ ਪੰਨੇ’ ਲਿਖਣ ’ਤੇ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਸਦੀ ਲੋਅ ਵਿੱਚ ਪਾਠਕ ਅਜੋਕੇ ਹਾਲਾਤ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਦੇ ਸਮਰੱਥ ਹੋ ਸਕਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1898)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)