SurjitK7“ਨੀਲਮ ਨੂੰ ਕਵਿਤਾ ਨਾਲ ਅਥਾਹ ਪਿਆਰ ਹੈ। ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ...”
(5 ਦਸੰਬਰ 2020)

 

ਨੀਲਮ ਸੈਣੀ ਬੇ-ਏਰੀਆ, ਕੈਲੀਫੋਰਨੀਆ ਦੀ ਸੁਪ੍ਰਸਿੱਧ ਸ਼ਾਇਰਾ ਹੈਅੰਗ੍ਰੇਜ਼ੀ ਵਿੱਚ ਬੱਚਿਆਂ ਲਈ ਇੱਕ ਕਾਵਿ-ਸੰਗ੍ਰਹਿ ਲਿਖਣ ਦੇ ਨਾਲ ਨਾਲ ਉਹ ਪੰਜਾਬੀ ਵਿੱਚ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿ ਲਿਖ ਚੁੱਕੀ ਹੈ ਤੇਹਰਫਾਂ ਦੀ ਡੋਰਉਸਦਾ ਚੌਥਾ ਤੇ ਨਵਾਂ ਕਾਵਿ-ਸੰਗ੍ਰਹਿ ਹੈਇਨ੍ਹਾਂ ਕਵਿਤਾਵਾਂ ਵਿੱਚੋਂ ਉਸਦੀ ਕਵਿਤਾ ਦਾ ਜੋ ਮੀਰੀ ਗੁਣ ਉੁੱਭਰਦਾ ਹੈ ਉਹ ਉਸਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਾਲ ਨਾਲ ਆਪਣੇ ਪਿਆਰਿਆਂ ਨਾਲ ਅਥਾਹ ਪਿਆਰ ਹੈਆਪਣੀ ਨਿੱਜੀ ਜ਼ਿੰਦਗੀ ਵਿੱਚ ਨੀਲਮ ਬਹੁਤ ਦ੍ਰਿੜ੍ਹ ਇਰਾਦਿਆਂ ਤੇ ਬੁਲੰਦ ਸੁਭਾਅ ਵਾਲੀ ਵਿਅਕਤੀ ਹੈਉਸ ਵਿੱਚ ਲੀਡਰਸ਼ਿੱਪ ਦੇ ਗੁਣ ਕੁਦਰਤੀ ਤੌਰ ਉੱਤੇ ਵਿਦਮਾਨ ਹਨਇਹੀ ਗੁਣ ਉਸਨੂੰ ਚੰਗੀ ਅਧਿਆਪਿਕਾ ਬਣਾਉਂਦੇ ਹਨ ਤੇ ਇੱਕ ਚੰਗੀ ਸਟੇਜ ਸੰਚਾਲਿਕਾ ਵੀਉਸਦਾ ਇਹ ਸੁਭਾਅ ਹੀ ਉਸਦੀ ਕਲਮ ਵਿੱਚੋਂ ਕਈ ਵਿਸ਼ੇ ਬਣ ਉੱਭਰਿਆ ਹੈਉਸਦਾ ਲਿਖਿਆ ਇੱਕ ਬੰਦ ਵੇਖੋ:

ਤੂਫਾਨਾਂ ਦੇ ਨਾਲ ਆਢੇ ਅੱਜ ਤੱਕ, ਜਿਨ੍ਹਾਂ ਮਲਾਹਾਂ ਲਾਏ ਨੇ
ਸਿਦਕ ਦੇ ਚੱਪੂ ਹੱਥੀਂ ਫੜਕੇ, ਬੇੜੇ ਪਾਰ ਲਗਾਏ ਨੇ

ਨੀਲਮ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਹੋ ਕੇ ਜਿਉਂਦੀ ਹੈ। ਇਸੇ ਲਈ ਉਹ ਕਦੇ ਅਮਰੀਕਾ ਵਰਗੇ ਪੂੰਜੀਵਾਦੀ ਦੇਸ਼ ਦੀਆਂ ਨੀਤੀਆਂ ਦੀ ਗੱਲ ਕਰ ਰਹੀ ਹੁੰਦੀ ਹੈ ਅਤੇ ਪ੍ਰੀ ਸਕੂਲ ਦੀ ਅਧਿਆਪਿਕਾ ਹੋਣ ਦੇ ਨਾਤੇ ਕਦੇ ਨਿੱਕੇ ਨਿੱਕੇ ਬੱਚਿਆਂ ਲਈ ਕਵਿਤਾ ਲਿਖ ਰਹੀ ਹੁੰਦੀ ਹੈਜੇ ਇਹ ਕਿਹਾ ਜਾਵੇ ਕਿ ਉਹ ਪੰਜਾਬੀ ਸਾਹਿਤ ਸਭਾ, ਬੇ-ਏਰੀਆ ਦੀ ਉਹ ਰੂਹੇ-ਰਵਾਂ ਹੈ ਤੇ ਕੋਈ ਅਤਿ ਕਥਨੀ ਨਹੀਂ ਹੋਵੇਗੀਸਭ ਤੋਂ ਉੱਤੇ ਉਹ ਪੰਜਾਬੀ ਸੱਭਿਆਚਾਰ ਦੀ ਆਲੰਬਰਦਾਰ ਹੈਉਸਦੀਆਂ ਕਈ ਕਵਿਤਾਵਾਂ ਲੋਕ-ਗੀਤਾਂ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ ਅਤੇ ਸਾਉਣ ਦੀਆਂ ਪੀਂਘਾਂ, ਰਾਤ ਦੀਆਂ ਖਿੱਤੀਆਂ ਦੇ ਤਾਰੇ ਗਿਣਦੇ ਬੱਚੇ, ਦਾਦੀ ਮਾਂ ਦੀਆਂ ਬਾਤਾਂ, ਛੇਵੇਂ ਪਾਤਸ਼ਾਹ ਦੀਆਂ ਪਿੰਡਾਂ ਵਿੱਚ ਇਤਿਹਾਸਕ ਫੇਰੀਆਂ, ਮੱਸਿਆ ਦਾ ਮੇਲਾ, ਲੰਗਰ, ਦੇਗ, ਆਦਿ ਨਾਲ ਸਮੁੱਚੇ ਪੰਜਾਬੀ ਸੱਭਿਆਚਾਰ ਦੀ ਤਸਵੀਰ ਖਿੱਚਦੀਆਂ ਹਨਇਸੇ ਤਰ੍ਹਾਂ ਲੋਹੜੀ ਦੇ ਗੀਤ, ਰੱਖੜੀ ਦੇ ਗੀਤ, ਸਾਉਣ ਦੇ ਗੀਤ, ਤੀਆਂ ਦੇ ਗੀਤ, ਸੰਧਾਰੇ, ਕੂੰਜਾਂ, ਟਿੱਬਿਆਂ ਦੇ ਰੇਤੇ, ਅੰਬ, ਧਰੇਕਾਂ, ਕਣਕਾਂ, ਗੰਨੇ, ਸਰ੍ਹੋਂ ਦਾ ਸਾਗ, ਦੁੱਧ ਨੂੰ ਜਾਗ ਆਦਿ ਸਮੁੱਚੇ ਪੰਜਾਬੀ ਸੱਭਿਆਚਾਰ ਦੀ ਤਸਵੀਰ ਨੀਲਮ ਸੈਣੀ ਆਪਣੀਆਂ ਕਵਿਤਾਵਾਂ ਵਿੱਚ ਖਿੱਚਦੀ ਹੈ

ਨੀਲਮ ਨੂੰ ਕਵਿਤਾ ਨਾਲ ਅਥਾਹ ਪਿਆਰ ਹੈਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕਵਿਤਾ ਲਿਖਦੀ ਆਈ ਹੈਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਨਾ ਕੇਵਲ ਉਹ ਆਪ ਬਹੁਤ ਉਤਸ਼ਾਹ ਨਾਲ ਜਾਂਦੀ ਹੈ ਸਗੋਂ ਆਪਣੇ ਨਿੱਕੇ ਜਿਹੇ ਪੁੱਤਰ ਨੂੰ ਵੀ ਨਾਲ ਲਿਜਾ ਕੇ ਕਵਿਤਾ ਦੀ ਗੁੜ੍ਹਤੀ ਦੇ ਰਹੀ ਹੈਕਵਿੱਤਰੀ ਦੇ ਸ਼ਬਦਾਂ ਵਿੱਚ ਉਸਦੀ ਕਵਿਤਾ ਉਸਦੀ ਸਹੇਲੀ ਹੈਉਹ ਲਿਖਦੀ ਹੈ,

ਮੇਰੇ ਰੋਮ ਰੋਮ ਵਿੱਚ ਵਸਦੀ ਜੋ, ਮੇਰੀ ਕਵਿਤਾ ਮੇਰੀ ਸਹੇਲੀ ਹੈ

ਕਵਿਤਾ ਤੋਂ ਬਾਅਦ ਉਸਦਾ ਅਗਲਾ ਪਿਆਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਹੈਉਹ ਮਾਂ ਬੋਲੀ ਦੀਆਂ ਸਿਫਤਾਂ ਕਰਦੀ ਨਹੀਂ ਥੱਕਦੀ ਤੇ ਮਾਂ ਬੋਲੀ ਦੇ ਮੂੰਹੋਂ ਅਖਵਾਉਂਦੀ ਹੈ,

ਵਧੇ ਫੁਲੇ ਆਪ ਤੁਸੀਂ ਮੈਂਨੂੰ ਵੀ ਵਧਾਇਆ ਏ,
ਮਾਂ ਵਾਲਾ ਰੁਤਬਾ ਤੁਹਾਥੋਂ ਸਦਾ ਪਾਇਆ ਏ।

ਤੇ ਪੰਜਾਬੀਆਂ ਬਾਰੇ ਉਹ ਆਖਦੀ ਹੈ,

ਹਰ ਖੇਤਰ ਵਿੱਚ ਸਭ ਤੋਂ ਅੱਗੇ, ਦੇਸ਼ ਦਾ ਮਾਣ ਵਧਾਉਂਦੇ ਨੇ
ਤੀਆਂ ਗਿੱਧੇ ਭੰਗੜੇ ਰਾਹੀਂ, ਸੱਭਿਆਚਾਰ ਦਿਖਾਉਂਦੇ ਨੇ

ਆਪਣੇ ਪਿੰਡ ਮੂਨਕਾਂ ਨਾਲ ਉਸਨੂੰ ਅੰਤਾਂ ਦਾ ਮੋਹ ਹੈਗਾਹੇ-ਬਗਾਹੇ ਉਹ ਆਪਣੇ ਪਿੰਡ ਨੂੰ ਯਾਦ ਕਰਦੀ ਰਹਿੰਦੀ ਹੈ ਤੇ ਉਹ ਇਸ ਗੱਲ ਦਾ ਮਾਣ ਕਰਦੀ ਹੈ ਕਿ ਮੇਰਾ ਪਿੰਡ ਸਾਰੇ ਪਿੰਡਾਂ ਵਿੱਚੋਂ ਸੁਹਣਾ ਹੈਮੇਰਾ ਪਿੰਡਨਾਮੀ ਖੂਬਸੂਰਤ ਕਵਿਤਾ ਵਿੱਚ ਆਪਣੇ ਪਿੰਡ ਦਾ ਨਜ਼ਾਰਾ ਉਸ ਨੇ ਇਸ ਤਰ੍ਹਾਂ ਖਿੱਚਿਆ ਹੈ,

ਜਿੱਥੇ ਗਲੀਆਂ ਨੇ ਤੰਗ, ਪਰ ਖੇਤ ਖੁੱਲ੍ਹੇ ਡੁੱਲ੍ਹੇ,
ਤਨ ਮਨ ਉੱਠੇ ਮਹਿਕ, ਆਉਣ ਹਵਾ ਦੇ ਜਾਂ ਬੁੱਲੇ,
ਜਿੱਥੇ ਮਾਪਿਆਂ ਦੀ ਬੋਹੜਾਂ, ਜਿਹੀ ਠੰਢੀ ਠੰਢੀ ਛਾਂ।

ਮੱਝਾਂ ਪੰਜ ਕਲਿਆਣੀਆਂ, ਤੇ ਕਪਲਾ ਨੇ ਗਾਈਆਂ,
ਪਾਉਣ ਚਾਟੀ ਵਿੱਚ ਮਧਾਣੀ, ਹੀਰ ਜਿਹੀਆਂ ਭਰਜਾਈਆਂ,
ਜਿੱਥੇ ਖਾਬਾਂ ਵਿੱਚ ਜਾ ਕੇ, ਮੈਂ ਵੀ ਕਾੜਣੀ ਧਰਾਂ

ਨੀਲਮ ਪੰਜਾਬੀ ਸਾਹਿਤ ਦੀ ਅਧੋਗਤੀ ਨੂੰ ਦਿਸ਼ਾਹੀਣ ਅੰਨ੍ਹਾ ਸਾਹਿਤ ਆਖਦੀ ਹੈ। ਸਾਹਿਤ ਵਿੱਚ ਨੰਗੇਜ਼ ਨੂੰ ਨਿੰਦਦੀ ਹੈਉਹ ਚਾਹੁੰਦੀ ਹੈ ਕਿ ਅਜਿਹਾ ਸਾਹਿਤ ਰਚਿਆ ਜਾਣਾ ਚਾਹੀਦਾ ਹੈ ਜਿਹੜਾ ਕਿਸੇ ਨੂੰ ਸੇਧ ਦੇਵੇ ਤੇ ਟੁੱਟੇ ਦਿਲਾਂ ਦੀ ਢਾਰਸ ਬਣੇ

ਨੀਲਮ ਨੇ ਅਮਰੀਕਾ ਆ ਕੇ ਬਹੁਤ ਕੁਛ ਪਾਇਆ ਤੇ ਅਮਰੀਕਾ ਨੇ ਉਸਨੂੰ ਬਹੁਤ ਕੁਛ ਸਿਖਾਇਆਉਸਨੇ ਆਪਣੇ ਫਰਜ਼ ਵੀ ਨਿਭਾਏ, ਵਿੰਗ ਵਲੇਵੀਆਂ ਸੜਕਾਂ ਉੱਤੇ ਗੱਡੀਆਂ ਘੁਮਾਈਆਂ ਪਰ ਮਹਿਸੂਸ ਕੀਤਾ ਕਿ ਅਮਰੀਕਾ ਦੇ ਫੁੱਲ ਮਹਿਕ ਵਿਹੂਣੇ ਹਨ। ਇੱਥੇ ਪਿਆਰ ਮੁੱਲ ਵਿਕਦਾ ਹੈ। ਇੱਥੇ ਦਾ ਪਾਣੀ ਖਾਰਾ ਹੈ ਤੇ ਇੱਥੇ ਬੰਦਾ ਮਸ਼ੀਨ ਬਣ ਗਿਆ ਹੈ, ਜਿਸਨੂੰ ਵਿਹਲ ਨਹੀਂ ਤੇ ਪਰਿਵਾਰ ਟੁੱਟ ਰਹੇ ਨੇਅਮਰੀਕਾ ਦੀ ਅਜੋਕੀ ਅਰਥ ਵਿਵਸਥਾ ਦਾ ਵੀ ਉਸਨੂੰ ਫ਼ਿਕਰ ਹੈਇਸ ਲਈ ਕਦੀ ਉਹ ਉਬਾਮਾ ਦੇ ਨਾਂ ਖ਼ਤ ਲਿਖਦੀ ਹੈ ਕਦੇ ਬੇਘਰਿਆਂ ਦਾ ਜ਼ਿਕਰ ਤੇ ਫਿਕਰ ਕਰਦੀ ਹੈ। ਬਜਟ ਕੱਟ ਲੱਗਣ ’ਤੇ ਲੋਕਾਂ ਦੀ ਹਾਲਤ ਉੱਤੇ ਉਹ ਤਰਸ ਕਰਦੀ ਹੈਡਿਸਪੈਚਨਾਮੀ ਕਵਿਤਾ ਇੱਕ ਯਥਾਰਥ ਭਰਪੂਰ ਕਵਿਤਾ ਹੈ ਜਿਸ ਵਿੱਚ ਉਹ ਲਿਖਦੀ ਹੈ ਕਿ ਅਮਰੀਕਾ ਵੀ ਧੋਖਿਆਂ ਤੋਂ ਬਚਿਆ ਨਹੀਂ ਜਿੱਥੇ ਅਮੀਰ ਲੋਕ ਗਰੀਬਾਂ ਦੀ ਮਜ਼ਦੂਰੀ ਤੱਕ ਮਾਰ ਲੈਂਦੇ ਹਨ ਪਰ ਆਪਣੀ ਧੀ ਦਾ ਵਿਆਹ ਬੜੀ ਧੂਮਧਾਮ ਨਾਲ ਕਰਦੇ ਹਨ ਤੇ ਫਿਰ ਬੈਂਕਰਪਸੀ ਫਾਇਲ ਕਰ ਦਿੰਦੇ ਹਨ। ਪਤਨੀ ਤੋਂ ਤਲਾਕ ਲੈ ਲੈਂਦੇ ਹਨ ਅਤੇ ਦੂਜੀ ਕੰਪਨੀ ਖੋਲ੍ਹ ਕੇ ਮਜ਼ੇ ਕਰਦੇ ਹਨ ਤੇ ਵਿਚਾਰੇ ਗਰੀਬ ਲੋਕਾਂ ਦੀਆਂ ਤਕਲੀਫਾਂ ਹੋਰ ਵਧ ਜਾਂਦੀਆਂ ਹਨਇਨ੍ਹਾਂ ਹਾਲਾਤ ਵਿੱਚ ਉਹ ਅਮਰੀਕਾ ਦੇ ਮੌਜੂਦਾ ਹੁਕਮਰਾਨ ਉਬਾਮਾ ਨੂੰ ਲੋਕ ਗੀਤਾਂ ਦੀ ਸ਼ੈਲੀ ਵਿੱਚ, ਬਾਰਾਮਾਂਹ ਵਰਗੇ ਗੀਤਾਂ ਨਾਲ ਮੁਖਾਤਿਬ ਹੁੰਦੀ ਹੈ,

ਸੁਣ ਇਸ ਦੇਸ ਦਿਆ ਹਾਕਮਾਂ
ਮਹੀਨਾ ਚੜ੍ਹਿਆ ਪੋਹ
ਨਾ ਚੰਦ ਪਕਾਵੇ ਰੋਟੀਆਂ
ਨਾ ਤਾਰਾ ਕਰੇ ਰਸੋ
ਕੁਲ ਆਲਮ ਦੀਆਂ ਨਜ਼ਰਾਂ
ਤੇਰੇ ਤੇ ਲੱਗੀਆਂ ਹੋ।

ਇੱਥੋਂ ਦੀ ਅਰਥ-ਵਿਵਸਥਾ ਵਿੱਚ ਲੋਕ ਪਿਸ ਰਹੇ ਹਨ। ਉਨ੍ਹਾਂ ਨੂੰ ਮੇਲ-ਬਾਕਸ ਵਿੱਚ ਆਏ ਖਤ ਵੀ ਜ਼ਹਿਰ ਲਗਦੇ ਹਨ ਕਿਉਂਕਿ ਇਸ ਵਿੱਚੋਂ ਸਿਰਫ ਬਿੱਲ ਹੀ ਨਿਕਲਦੇ ਹਨ,

ਮੇਲ ਬਾਕਸ ਜਦ ਵੀ ਖੋਲ੍ਹਾਂ,
ਮੇਰਾ ਮੂੰਹ ਚਿੜਾਉਂਦਾ ਹੈ।

ਕਦੇ ਨਾ ਹੁੰਦੇ ਸੁੱਖ ਸੁਨੇਹੇ
ਸਾਰੇ ਬਿੱਲ ਫੜਾਉਂਦਾ ਹੈ

ਹਰਫਾਂ ਦੀ ਡੋਰ ਵਿੱਚ ਅਮਰੀਕਾ ਦੀ ਅਰਥ-ਵਿਵਸਥਾ ਲਈ ਕਵਿੱਤਰੀ ਬਹੁਤ ਚਿੰਤਾਤੁਰ ਹੈਬਹੁਤ ਸਾਰੀਆਂ ਕਵਿਤਾਵਾਂ ਉਸਨੇ ਇਸੇ ਵਿਸ਼ੇ ’ਤੇ ਲਿਖੀਆਂ ਹਨਨੀਲਮ ਬਾਕੀ ਇਸਤਰੀ ਲੇਖਿਕਾਵਾਂ ਵਾਂਗ ਨਾਕਾਮ ਇਸ਼ਕ ਦੀਆਂ ਗੱਲਾਂ ਨਹੀਂ ਕਰਦੀ, ਨਾ ਹੀ ਮਰਦ ਦੀ ਬੇਰੁਖੀ ਦੇ ਰੋਣੇ ਰੋਂਦੀ ਹੈਉਸਨੂੰ ਆਪਣੇ ਔਰਤ ਹੋਣ ’ਤੇ ਮਾਣ ਹੈ ਤੇ ਉਹ ਕਹਿੰਦੀ ਹੈ,

ਮਰਦ ਦੇ ਹੱਥਾਂ ਦੀ ਮੈਂ, ਕਠਪੁਤਲੀ ਨਹੀਂ
ਆਪਣੀ ਹੋਂਦ ਦਾ, ਭੇਦ ਪਛਾਣਦੀ ਹਾਂ

ਜਨਮ ਲੈਣ ਦਾ ਜਦੋਂ, ਵੀ ਮਿਲੇ ਅਵਸਰ
ਜ਼ਿੰਦਗੀ ਭੋਗਦੀ ਨਹੀਂ, ਜ਼ਿੰਦਗੀ ਮਾਣਦੀ ਹਾਂ

ਨੀਲਮ ਆਪਣੇ ਸਾਰੇ ਰਿਸ਼ਤਿਆਂ ਦੀ ਬਹੁਤ ਕਦਰ ਕਰਦੀ ਹੈ। ਬਾਬਲ ਦੀ ਪੱਗ ਨੂੰ ਉੱਚਾ ਕਰਨਾ ਚਾਹੁੰਦੀ ਹੈ, ਵੀਰੇ ਦੀ ਰੱਖੜੀ ਦੀ ਸੁੱਖ ਮੰਗਦੀ ਹੈ, ਪਤੀ ਨੂੰ ਮਹਿਬੂਬ ਵਾਂਗ ਪਿਆਰ ਕਰਦੀ ਹੈ, ਆਪਣੇ ਬੱਚੇ ਲਈ ਮਮਤਾ ਦੀ ਮੂਰਤ ਬਣਦੀ ਹੈ ਅਤੇ ਹੋਰ ਬਾਕੀ ਰਿਸ਼ਤਿਆਂ ਨੂੰ ਵੀ ਸਹਿਜਤਾ ਨਾਲ ਨਿਭਾਉਂਦੀ ਇੱਕ ਆਦਰਸ਼ਵਾਦੀ ਭਾਰਤੀ ਨਾਰੀ ਨੂੰ ਰੂਪਮਾਨ ਕਰਦੀ ਹੈਇਹ ਸਾਰੀਆਂ ਖੂਬਸੂਰਤ ਗੱਲਾਂ ਪੜ੍ਹਨ ਲਈ ਤੁਹਾਨੂੰ ਉਸਦੀ ਕਿਤਾਬਹਰਫਾਂ ਦੀ ਡੋਰਪੜ੍ਹਨੀ ਪਵੇਗੀਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਅਧਿਆਇ ਜੋੜਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1876)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)