SurjitK7ਆਪਣੇ ਆਲੇ-ਦੁਆਲੇ ਫੈਲੇ ਸੱਚ ਨੂੰ ਆਪਣੀ ਕਵਿਤਾ ਰਾਹੀਂ ਵੱਖਰੇ ਵੱਖਰੇ ...
(6 ਦਸੰਬਰ 2019)

 

ਜਿਵੇਂ ਹਵਾ ਸਮਤੋਲ ‘ਚ ਪੈ ਕੇ ਕੱਢੇ ਸੰਗੀਤ
ਬਿਲਕੁਲ ਉਵੇਂ ਹੀ ਮੇਰੀ ਤੇ ਹਰਫਾਂ ਦੀ ਪ੍ਰੀਤ
ਮੇਰੀ ਕਲਮ ਮਹਿਕੇ ਬਣ ਬਣ ਕੇ ਕਵਿਤਾਵਾਂ
ਜ਼ਰਾ ਨੇੜੇ ਹੋ ਸੁਣਨਾ ਇਕ ਹੂਕ ਸੁਣਾਵਾਂ
ਟੁਰੀ ਜਾਂਦੀ ਨਜ਼ਮ ਵੰਝਲੀ ਦੇ ਹੋਠੀਂ ਛੁਹਾਈ ਗਈ

ਵੰਝਲੀ ਦੇ ਹੋਠੀਂ ਨਜ਼ਮਾਂ ਛੁਹਾਉਣ ਵਾਲੀ ਜੱਗੀ ਬਰਾੜ ਸਮਾਲਸਰ ਕੈਨੇਡਾ ਦੀ ਇਕ ਸੰਵੇਦਨਸ਼ੀਲ ਲੇਖਕ ਹੈਉਸ ਨੂੰ ਹਵਾਵਾਂ ਵਿੱਚੋਂ ਸੰਗੀਤ ਸੁਣਦਾ ਹੈ। ਹਰਫਾਂ ਨਾਲ ਉਸਦੀ ਪ੍ਰੀਤ ਕਵਿਤਾਵਾਂ ਵਿਚ ਢਲ ਜਾਂਦੀ ਹੈ ਅਤੇ ਉਹ ਪੰਜਾਬੀ ਸਾਹਿਤ ਨੂੰ ‘ਉਹਦੀ ਡਾਇਰੀ ਦੇ ਪੰਨੇ’ ਕਹਾਣੀ ਸੰਗ੍ਰਹਿ, ‘ਕਸਤੂਰੀ’ ਅਤੇ ‘ਵੰਝਲੀ’ ਕਾਵਿ ਸੰਗ੍ਰਹਾਂ ਨਾਲ ਅਮੀਰ ਕਰ ਦਿੰਦੀ ਹੈ‘ਵੰਝਲੀ’ ਉਸਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ਹੈਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੀ ਰੂਹ ਨਾਲ ਮੁੱਢਲੀ ਜਾਣ-ਪਛਾਉਣ ਕਰਾਉਂਦਿਆਂ ਮੈਨੂੰ ਅਤਿਅੰਤ ਖੁਸ਼ੀ ਹੋ ਰਹੀ ਹੈਆਪਣੀ ਕਾਵਿ ਸਿਰਜਣ ਪ੍ਰਕ੍ਰਿਆ ਬਾਰੇ ਉਹ ਆਪ ਇਉਂ ਲਿਖਦੀ ਹੈ:

ਮਨ ਦੇ ਪਿਛਲੇ ਵਿਹੜੇ ਸਧਰਾਂ ਦਾ ਬਾਂਸ ਉਗਾਇਆ
ਉਹ ਰੂਪ ਧਾਰ ਕੇ ਵੰਝਲੀ ਦਾ ਸਾਹੀਂ ਉਤਰ ਆਇਆ
ਮੇਰੇ ਹਿੱਸੇ ਜੋਗੀ ਧਰ ਦਿੱਤੀ ਉਸ ਕਾਗਜ਼ੀ ਭਟਕਣ
ਵੱਖੋ ਵੱਖਰੇ ਸੁਰਾਂ ਵਾਲੇ ਵੀ ਇਕ ਜੁੱਟ ਹੋ ਕੇ ਧੜਕਣ

ਆਪਣੇ ਕਵਿਤਾ-ਮੋਹ ਬਾਰੇ ਉਸਨੇ ਬਹੁਤ ਸਾਰੀਆਂ ਕਵਿਤਾਵਾਂ ਰਚੀਆਂ ਹਨਉਸਦੇ ਦੁਆਲੇ ਵਾਪਰ ਰਹੀ ਹਰ ਘਟਨਾ ਉਸਦੀ ਕਵਿਤਾ ਦੀ ਵਸਤੂ ਬਣ ਜਾਂਦੀ ਹੈਉਸਨੇ ਬਹੁਤ ਸਾਰੇ ਵਿਸ਼ਿਆਂ ਉੱਤੇ ਕਵਿਤਾ ਲਿਖੀ ਹੈਸੁਰਜੀਤ ਸਿੰਘ ਭੁੱਲਰ ਨੇ ‘ਵੰਝਲੀ’ ਦੀ ਭੂਮਿਕਾ ਵਿਚ ਜੱਗੀ ਦੇ ਕਾਵਿ-ਵਸਤੂ ਨੂੰ 9 ਭਾਗਾਂ ਵਿਚ ਵੰਡਿਆ ਹੈਜਿਵੇਂ ਕਿ ਮਨੁੱਖੀ ਜੀਵਨ ਤੇ ਵਿਅਕਤਿਤਵ ਸੰਬੰਧੀ ਯਥਾਰਥਕ ਦ੍ਰਿਸ਼ਟੀਕੋਣ, ਸਮਾਜ ਪ੍ਰਤਿ ਸੁਚੇਤ ਹੋਣਾ, ਪਰੰਪਰਾਗਤ ਰੀਤੀ-ਰਿਵਾਜਾਂ ਦੇ ਪਰਿਪੇਖ ਤੇ ਪਰਵਾਸੀ ਸੋਚ ਵਿਚਾਰ ਦਾ ਦ੍ਰਿਸ਼ਟੀਕੋਣ, ਵਿਸ਼ਵ ਮਾਮਲਿਆਂ ਦੇ ਦ੍ਰਿਸ਼ਟੀਕੋਣ ਵਿੱਚੋਂ ਨਸਲਵਾਦ, ਵਿਅੰਗਾਤਿਮਕਤਾ, ਨਾਰੀਵਾਦੀ ਦ੍ਰਿਸ਼ਟੀਕੋਣ, ਨਵੀਨ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਬਦਲਦੇ ਪਰਿਪੇਖਜੇ ਇਉਂ ਕਹਿ ਲਈਏ ਕਿ ਵੰਝਲੀ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਦਾ ਗੁਲਦਸਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ

ਸਾਹਿਤਕ ਖੇਤਰਾਂ ਵਿਚ ਦੋ ਮੱਤ ਆਮ ਚੱਲਦੇ ਰਹਿੰਦੇ ਹਨ ਕਿ ਕਵਿਤਾ ਵਿਚ ਸ਼ਬਦ ਪ੍ਰਧਾਨ ਹੁੰਦਾ ਹੈ ਕਿ ਕਵਿਤਾ ਦਾ ਵਸਤੂ ਪ੍ਰਮੁਖ ਹੁੰਦਾ ਹੈਕਈ ਵੇਰ ਕੇਵਲ ਸ਼ਬਦਾਂ ਦੇ ਅਡੰਬਰ ਨੂੰ ਹੀ ਕਵਿਤਾ ਸਮਝ ਲਿਆ ਜਾਂਦਾ ਹੈ ਜਾਂ ਕਦੀ ਕਦੀ ਵਿਚਾਰ ਕਵਿਤਾ ਉੱਤੇ ਇੰਨੇ ਭਾਰੂ ਹੋ ਜਾਂਦੇ ਹਨ ਕਿ ਕਵਿਤਾ ਉਸ ਨੂੰ ਸੰਭਾਲ ਹੀ ਨਹੀਂ ਸਕਦੀ ਅਤੇ ਉਸਦੀ ਰੂਹ ਮਰ ਜਾਂਦੀ ਹੈਖਾਸ ਕਰਕੇ ਖੁੱਲ੍ਹੀ ਕਵਿਤਾ ਵਿਚ ਵਿਚਾਰਾਂ ਦੇ ਭਾਰ ਇਸਦੇ ਵਾਰਤਕ ਬਣ ਜਾਣ ਦਾ ਬਹੁਤ ਡਰ ਰਹਿੰਦਾ ਹੈਕਵੀ ਅਜਿਹਾ ਸ਼ਿਲਪਕਾਰ ਹੈ ਜੋ ਸੁਚੱਜੇ ਬੁੱਤ ਤਰਾਸ਼ ਵਾਂਗ ਸ਼ਬਦ ਤਰਾਸ਼ ਤਰਾਸ਼ ਕੇ ਕਵਿਤਾ ਵਿਚ ਇਉਂ ਜੜਦਾ ਹੈ ਕਿ ਕਵਿਤਾ ਦੀ ਰੂਹ ਵੀ ਨਾ ਮਰੇ ਅਤੇ ਇਸਦੀ ਸੁੰਦਰਤਾ ਵੀ ਕਾਇਮ ਰਹੇਇਸ ਲਈ ਕਵਿਤਾ ਵਿਚ ਕੰਟੈਂਟ ਅਤੇ ਸ਼ਿਲਪ ਦੋਵੇਂ ਤੱਤ ਹੀ ਬਹੁਤ ਜ਼ਰੂਰੀ ਹਨ ਤੇ ਕਵਿਤਾ ਵਿਚ ਇਸਦਾ ਪ੍ਰਭਾਵ ਸਮੱਗਰ ਹੁੰਦਾ ਹੈਜੱਗੀ ਇਸ ਗੱਲ ਨੂੰ ਭਲੀਭਾਂਤ ਸਮਝਦੀ ਹੈ ਇਸ ਲਈ ਉਹ ਵੱਖ ਵੱਖ ਵਿਸ਼ਿਆ ’ਤੇ ਗੱਲ ਕਰਨ ਲੱਗਿਆਂ ਆਪਣੀ ਕਵਿਤਾ ਨੂੰ ਸੰਵਾਰਨ ਲਈ ਸਖਤ ਮਿਹਨਤ ਕਰਦੀ ਹੈਉਹ ਆਪ ਲਿਖਦੀ ਹੈ:

ਅਲਫਾਜ਼ ਲਿਖਾਂ ਸ਼ਿਅਰ ਬਣਾਵਾਂ ਨਜ਼ਮ ਕਹਾਂ,
ਕੱਚੀ ਲਿਖਾਂ ਫਿਰ ਪੱਕੀ ਲਿਖ ਕੇ ਵੀ ਸੋਧ ਕਰਾਂ।

ਇਉਂ ਲਗਦਾ ਹੈ ਕਵਿਤਾ ਨਾਲ ਉਸਦਾ ਗੂੜ੍ਹਾ ਰਿਸ਼ਤਾ ਹੈ ਅਤੇ ਕਵਿਤਾ ਦੁਆਰਾ ਉਹ ਕਿਸੇ ਵੀ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰ ਲੈਂਦੀ ਹੈਜੱਗੀ ਦੀ ਕਵਿਤਾ ਪੜ੍ਹਕੇ ਇੰਝ ਜਾਪਦਾ ਹੈ ਕਿ ਉਹ ਕੇਵਲ ਕਵਿਤਾ ਲਿਖਦੀ ਨਹੀਂ, ਕਵਿਤਾ ਨੂੰ ਜੀਉਂਦੀ ਵੀ ਹੈਉਸਦੀ ਜ਼ਿੰਦਗੀ ਵਿਚ ਹਰ ਪਲ ਕਵਿਤਾ ਧੜਕਦੀ ਹੈਹਰ ਪਲ ਜ਼ਿੰਦਗੀ ਦੀ ਕੋਈ ਨਵੀਂ ਅਨੁਭੂਤੀ ਉਸਨੂੰ ਸਰਸ਼ਾਰ ਕਰਦੀ ਹੈ ਤੇ ਕਵਿਤਾ ਬਣਦੀ ਜਾਂਦੀ ਹੈਉਹ ਜ਼ਿੰਦਗੀ ਨੂੰ ਬਹੁਤ ਨੇੜਿਉਂ ਵੇਖਦੀ ਹੈ ਤੇ ਆਪਣੇ ਆਲੇ-ਦੁਆਲੇ ਫੈਲੇ ਸੱਚ ਨੂੰ ਆਪਣੀ ਕਵਿਤਾ ਰਾਹੀਂ ਵੱਖਰੇ ਵੱਖਰੇ ਸੰਦਰਭਾਂ ਵਿਚ ਪਰਤ ਦਰ ਪਰਤ ਖੋਲ੍ਹਦੀ ਜਾਂਦੀ ਹੈਉਸਨੇ ਕੈਨੇਡਾ, ਪੰਜਾਬ, ਟੋਰਾਂਟੋ, ਸਮਲਿੰਗੀਆਂ, ਰਿਸ਼ਤਿਆਂ, ਨਸ਼ਿਆਂ, ਸ਼ਰਨਾਰਥੀਆਂ ਦੀਆਂ ਸਮੱਸਿਆਵਾਂ, ਵਿਦੇਸ਼ਾਂ, ਵੋਟਾਂ, ਬੁਢਾਪਾ ਕੇਂਦਰਾਂ ਅਤੇ ਬੀਤ ਚੁੱਕੇ ਕਵੀਆਂ ਜਿਵੇਂ ਸ਼ਿਵ, ਪਾਸ਼, ਅਮ੍ਰਿਤਾ ਪ੍ਰੀਤਮ, ਅਬਦੁੱਲ ਕਲਾਮ ਆਦਿ ਬਹੁਤ ਸਾਰੇ ਵਿਸ਼ਿਆਂ ’ਤੇ ਅਜ਼ਾਦ ਅਤੇ ਤੋਲ-ਤੁਕਾਂਤ ਵਾਲੀਆਂ, ਦੋਵੇਂ ਤਰ੍ਹਾਂ ਦੀਆਂ ਨਜ਼ਮਾਂ ਲਿਖੀਆਂ ਹਨ

ਕਵਿਤਾ, ਕਵੀ ਅਤੇ ਕਾਵਿ ਰਸੀਏ ਦਾ ਆਪਸ ਵਿਚ ਗਹਿਰਾ ਸੰਬੰਧ ਹੁੰਦਾ ਹੈਕਵੀ ਦਾ ਸਮੁੱਚਾ ਵਿਅਕਤਿਤਵ ਕਵਿਤਾ ਵਿਚ ਢਲਿਆ ਹੁੰਦਾ ਹੈਜੇ ਇਉਂ ਕਹਾਂ ਕਿ ਜਿਹੋ ਜਿਹਾ ਕਵੀ ਦਾ ਸੁਭਾਅ ਹੁੰਦਾ ਹੈ ਉਹੋ ਜਿਹਾ ਹੀ ਉਸਦੀ ਕਵਿਤਾ ਦਾ ਮੁਹਾਂਦਰਾ ਹੁੰਦਾ ਹੈਆਪਣੀ ਕਵਿਤਾ ਵਿੱਚੋਂ ਉਸਦੀ ਰੂਹ, ਉਸਦੀ ਭਾਸ਼ਾ ਅਤੇ ਉਸਦੀ ਸੋਚ ਦੇ ਦਰਸ਼ਨ ਹੁੰਦੇ ਹਨਕਵੀ ਦੀ ਰੂਹ ਜਦੋਂ ਕਵਿਤਾਵਾਂ ਵਿਚ ਢਲਦੀ ਹੈ ਤਾਂ ਕਾਵਿ ਰਸੀਏ ਨੂੰ ਪ੍ਰਭਾਵਿਤ ਕਰਦੀ ਹੈਜੱਗੀ ਦੀ ਕਵਿਤਾ ਵਿਚਲੀ ਜੱਗੀ ਦੀ ਸੋਚ, ਸਮਾਜ ਪ੍ਰਤੀ ਉਸਦਾ ਫਿਕਰ ਜਦੋਂ ਉਸਦੀਆਂ ਕਵਿਤਾਵਾਂ ਵਿਚ ਉਤਰਦਾ ਹੈ ਤੇ ਪਾਠਕ/ਸਰੋਤੇ ਨੂੰ ਸੋਚਣ ਲਾ ਦਿੰਦਾ ਹੈ:

ਸੀਨੀਅਰ ਹੋਮ ਦੇ ਵਿਹੜੇ ਬਹਿ ਗੱਲਾਂ ਨੇ ਕਰਦੇ
ਜੁਆਕ ਨਹੀਂ ਮੰਨਦੇ ਉਂਝ ਤਾਂ ਹਾਂ ਘਰੋਂ ਅਸੀਂ ਸਰਦੇ
ਦਿਨ ਤਿਉਹਾਰ ’ਤੇ ਨਜ਼ਰਾਂ ਬੂਹੇ ਵੱਲ ਟਿਕਾਈ ਰੱਖਦੇ
ਨਾ ਆਉਣ ਦਾ ਤਾਅਨਾ ਵਕਤ ਦੇ ਮੂੰਹੋਂ ਰਹਿੰਦੇ ਜਰਦੇ
ਸਾਰੀ ਉਮਰ ਲੰਘਾ ਦਿੱਤੀ ਔਖੀ ਕਿਰਤ ਕਰਦਿਆਂ
ਆਖਰੀ ਸਾਹ ਕਰਮਾਂ ਮਾਰੇ ਕਿੱਥੇ ਜਾਕੇ ਧਰਦੇ

ਉਸਦੀ ਇਕ ਹੋਰ ਕਵਿਤਾ ਵਿਚ ਉਹ ਸ਼ਰਨਾਰਥੀਆਂ ਨੂੰ ਇੰਝ ਸੰਬੋਧਿਤ ਹੁੰਦੀ ਹੈ:

ਸ਼ਰਨਾਰਥੀਉ

ਸਾਗਰੀਂ ਤੱਟਾਂ ਤੇ ਬੱਚੇ ਗਵਾਉਣ ਵਾਲਿਉ
ਮਹਿਲੀਂ ਬੈਠਿਆਂ ਨੂੰ ਰੁਵਾਣ ਵਾਲਿਉ
ਜੋ ਦੇਸ਼ ਪਨਾਹ ਦੇਵੇ ਵਫਾ ਕਰਿਉ
ਆਪਣੀ ਕਵਿਤਾ ਵਿਚ ਜੱਗੀ ਆਪਣੇ ਸੁਭਾਅ ਬਾਰੇ, ਆਪਣੇ ਕਿਰਦਾਰ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਕਰਦੀ ਹੈਜਿਵੇਂ ਉਸਦੇ ਨਾਮ ਨੂੰ ਹੀ ਲੈ ਲਉ ਜੋ ਸੋਚਣ ’ਤੇ ਮਜਬੂਰ ਕਰਦਾ ਹੈ ਕਿ ਉਹ ਬਰਾੜ ਦੇ ਪਿੱਛੇ ਸਮਾਲਸਰ ਕਿਉਂ ਲਗਾਉਂਦੀ ਹੈਸੋ ਉਹ ਦੱਸਦੀ ਹੈ ਕਿ ਸਮਾਲਸਰ ਉਸਦੇ ਪੇਕਿਆਂ ਦਾ ਪਿੰਡ ਹੈਕਿਉਂਕਿ ਪੰਜਾਬੀ ਸਮਾਜ ਵਿਚ ਕੁੜੀ ਨੂੰ ਪਰਾਈ ਸਮਝ ਲਿਆ ਜਾਂਦਾ ਹੈ ਅਤੇ ਮੁੰਡੇ ਨੂੰ ਘਰ ਦਾ ਮਾਲਕ ਮੰਨਿਆ ਜਾਂਦਾ ਹੈਜੱਗੀ ਦੀ ਤਮੰਨਾ ਹੈ ਕਿ ਜਿਸ ਪਿੰਡ ਸਮਾਲਸਰ ਵਿਚ ਉਹ ਜੰਮੀ ਪਲੀ, ਉਸਦੇ ਪਿੰਡ ਵਾਲੇ ਹਮੇਸ਼ਾ ਉਸ ਨੂੰ ਉਸਦੀ ਕਵਿਤਾ ਰਾਹੀਂ ਯਾਦ ਰੱਖਣਇਹੋ ਜਿਹੀ ਸੋਚਵਾਨ ਕਵਿਤਾ ਲਿਖਣ ਲਈ ਮੈਂ ਜੱਗੀ ਨੂੰ ਵਧਾਈ ਦਿੰਦੀ ਹਾਂ ਅਤੇ ਕਾਮਨਾ ਕਰਦੀ ਹਾਂ ਕਿ ਉਸਦੀ ਸਾਕਾਰਾਤਮਕ ਸੋਚ ਹੋਰ ਵਧੀਆ ਨਜ਼ਮਾਂ ਲਿਖਣ ਦੇ ਸਮਰੱਥ ਹੋਵੇਮੈਨੂੰ ਪੂਰੀ ਉਮੀਦ ਹੈ ਕਿ ਪਾਠਕ ‘ਵੰਝਲੀ’ ਨੂੰ ਪਸੰਦ ਕਰਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1833)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)