MandipKhurmi7ਬਰਨਾਲੇ ਲੈ ਕੇ ਗਏ ਤਾਂ ਮੁੜਦੇ ਹੋਏ ਦਿਲ ਦੇ ਦੌਰੇ ਕਾਰਨ ਨਿਰਜਿੰਦ ..."
(31 ਅਗਸਤ 2020)

 

ਪੰਜਾਬ ਰੋਡਵੇਜ਼ ਦਾ ਸਾਡੇ ਪਰਿਵਾਰ ਨਾਲ ਨਹੁੰ ਮਾਸ ਵਾਲਾ ਰਿਸ਼ਤਾ ਰਿਹਾਇੱਕ ਪਰਿਵਾਰ ਵਿੱਚੋਂ ਡੈਡੀ, ਚਾਚਾ, ਮੇਰਾ ਵੱਡਾ ਭਰਾ, ਚਾਚਾ ਜੀ ਦਾ ਬੇਟਾ ਤੇ ਮੈਂ, ਅਸੀਂ ਇੱਕ ਪਰਿਵਾਰ ਦੇ ਪੰਜ ਜਣੇ ਇੱਕੋ ਸੂਈ ਦੇ ਨਖਾਰੇ ਥਾਂਈਂ ਲੰਘ ਚੁੱਕੇ ਹਾਂਜਦੋਂ ਡੈਡੀ ਮੂੰਹੋਂ ਸੁਣੀਆਂ ਸੰਘਰਸ਼ ਦੀਆਂ ਗੱਲਾਂ ਯਾਦ ਕਰਦਾ ਹਾਂ ਤਾਂ ਸਿਦਕੀ ਪਿਓ ਦੀ ਘਾਲਣਾ ਅੱਗੇ ਆਪ ਮੁਹਾਰੇ ਹੱਥ ਜੁੜ ਜਾਂਦੇ ਹਨਮਾਣ ਹੁੰਦਾ ਹੈ ਕਿ ਅਸੀਂ ਉਸ ਬਾਪ ਦੀ ਛਾਂ ਹੇਠ ਪਲ ਕੇ ਵੱਡੇ ਹੋਏ ਹਾਂ, ਜਿਸ ਨੂੰ ਪਤਾ ਹੀ ਨਹੀਂ ਸੀ ਕਿ ਬਚਪਨ ਕੀ ਸ਼ੈਅ ਹੁੰਦੀ ਐ?

ਸਾਡੇ ਦਾਦਾ ਜੀ ਦੀ ਮੌਤ ਤੋਂ ਬਾਅਦ ਸਾਡੇ ਡੈਡੀ ਅਤੇ ਦੋਵਾਂ ਚਾਚਿਆਂ ਨੂੰ ਉਹਨਾਂ ਦੀ ਮਾਂ ਨੇ ਲੱਕ ਤੋੜਵੀਂ ਮਿਹਨਤ ਕਰਕੇ ਪਾਲਿਆਵੱਡਾ ਚਾਚਾ ਚੜ੍ਹਤ ਸਿੰਘ (ਭੋਲਾ) ਤੇ ਛੋਟਾ ਕਮਲਜੀਤਘਰ ਦੀ ਗਰੀਬੀ ਨੇ ਸਾਡੇ ਡੈਡੀ ਗੁਰਬਚਨ ਸਿੰਘ ਨੂੰ ਉਮਰੋਂ ਵੱਧ ਸਿਆਣਾ ਕਰ ਦਿੱਤਾਭਾਈਚਾਰੇ ਤੇ ਰਿਸ਼ਤੇਦਾਰਾਂ ਦੇ ਨਾਲ ਨਾਲ ਦੋਸਤਾਂ ਮਿੱਤਰਾਂ ਨਾਲ ਵਰਤ-ਵਰਤਾਅ ਸਿਦਕ ਦੀ ਹੱਦਦੂਜਿਆਂ ਲਈ ਆਪਣਾ ਨਫ਼ਾ ਨੁਕਸਾਨ ਉਹਨੇ ਕਦੇ ਦੇਖਿਆ ਹੀ ਨਹੀਂ ਸੀਸਕੂਲ ਪੜ੍ਹਦਿਆਂ ਦੁੱਧ ਵਾਲੀ ਡੇਅਰੀ ਚਲਾਈਆਪ ਦੁੱਖ ਝੱਲੇ ਪਰ ਭਰਾਵਾਂ ਲਈ ਪਿਓ ਬਣਕੇ ਨਿਭਿਆ

ਮਾੜੇ ਦਿਨਾਂ ਵਿੱਚ ਜਿਹੜੇ ਰਿਸ਼ਤੇਦਾਰ ਸਾਥ ਛੱਡ ਗਏ ਸੀ, ਰੋਡਵੇਜ਼ ਵਿੱਚ ਭਰਤੀ ਹੋ ਕੇ ਸੁਖ ਦੀ ਰੋਟੀ ਪੱਕਦਿਆਂ ਖੁਦ ਉਹਨਾਂ ਨਾਲ ਟੁੱਟੀਆਂ ਗੰਢਦਾ ਰਿਹਾ, ਜਿਵੇਂ ਗੁਰਬਤ ਭਰੇ ਦਿਨ ਵੀ ਉਸਦਾ ਕਸੂਰ ਹੋਣਘਰ ਵਿੱਚ ਸਾਡੇ ਡੈਡੀ ਦੀ ਮਾਂ ਤੇ ਦਾਦੀ ਸਨਪਹਿਲਾਂ ਮਾਂ ਤੁਰ ਗਈ ਤੇ ਫਿਰ ਬਜ਼ੁਰਗ ਦਾਦੀਘਰ ਵਿੱਚ ਤਿੰਨ ਭਰਾ ਹੀ ਰਹਿ ਗਏਡੈਡੀ ਦਾ ਵਿਆਹ ਸਾਡੀ ਮਾਤਾ ਨਾਲ ਹੋਇਆ ਤਾਂ ਤਵੇ ’ਤੇ ਹੱਥ ਮੱਚਣੋਂ ਹਟੇਡੈਡੀ ਦੇ ਨਾਲ ਚੜ੍ਹਤ ਸਿੰਘ ਚਾਚੇ ਨੂੰ ਵੀ ਕੰਡਕਟਰ ਦੀ ਨੌਕਰੀ ਮਿਲ ਗਈਇੱਕ ਘਰ ਵਿੱਚ ਦੋ ਸਰਕਾਰੀ ਤਨਖਾਹਾਂ ਡਿੱਗਣ ਲੱਗੀਆਂਚੜ੍ਹਤ ਸਿੰਘ ਚਾਚੇ ਦਾ ਵਿਆਹ ਹੋਏ ਨੂੰ ਅਜੇ ਛੇ ਕੁ ਮਹੀਨੇ ਹੀ ਹੋਏ ਸਨ ਕਿ ਡਿਊਟੀ ’ਤੇ ਗਿਆ ਘਰ ਨਾ ਮੁੜਿਆਅਜਿਹਾ ਗੁਆਚਿਆ ਕਿ ਸਾਡੇ ਡੈਡੀ ਨੇ ਪੂਰਾ ਦੇਸ਼ ਗਾਹ ਮਾਰਿਆਬੱਸਾਂ, ਰੇਲਾਂ, ਗਲੀਆਂ ਮੁਹੱਲਿਆਂ ਵਿੱਚ ਗੁੰਮਸ਼ੁਦਾ ਦੀ ਤਲਾਸ਼ ਵਾਲੇ ਪਰਚੇ ਲਾਉਂਦਾ ਰਿਹਾਕੱਚਾ ਘਰ ਢਹਿ ਗਿਆਨਵਾਂ ਘਰ ਪਾਉਣ ਲਈ ਪਲਾਟ ਖਰੀਦਿਆ ਤਾਂ ਇਸ ਵਿਉਂਤ ਨਾਲ ਉਸਾਰੀ ਕੀਤੀ ਕਿ “ਭੋਲਾ ਬੇਸ਼ਕ ਕੱਲ੍ਹ ਨੂੰ ਆ ਜਾਵੇ, ਤੀਜੇ ਹਿੱਸੇ ਦੇ ਦਸ ਮਰਲੇ ਉਹਦੇ ਆ।”

ਜਵਾਨ ਜਹਾਨ ਹੱਥੀਂ ਪਾਲਿਆ ਭਰਾ ਮੁੜ ਘਰ ਨਾ ਆਇਆਡੈਡੀ ਓਹਨੂੰ ਯਾਦ ਕਰਕੇ ਅਕਸਰ ਹੀ ਭਾਵੁਕ ਹੋ ਜਾਂਦਾਚਾਚੇ ਦੇ ਵੈਰਾਗ ਵਿੱਚ ਲਿਖੇ ਗੀਤ ਮੈਂ ਤੇ ਮਿੰਟੂ ਵੀਰ ਗਾਉਂਦੇ ਤੇ ਡੈਡੀ ਤੂੰਬੀ ਵਜਾਉਂਦੇਇਉਂ ਲਗਦਾ ਸੀ ਜਿਵੇਂ ਡੈਡੀ ਹਰ ਸਾਹ ਭੋਲਾ ਭੋਲਾ ਉਚਾਰਦਾ ਹੋਵੇਸ਼ਾਇਦ ਚਾਚੇ ਦੇ ਵਿਛੋੜੇ ਨੇ ਉਹਦੇ ਦਿਲ ਵਿੱਚ ਮੋਹ ਦਾ ਜੰਗਲ ਉਗਾ ਦਿੱਤਾ ਸੀ ਕਿ ਉਹ ਕਿਸੇ ਬੇਗਾਨੇ ਨਾਲ ਵੀ[A1]  ਭਰਾਵਾਂ ਵਰਗਾ ਮੋਹ ਕਰਦਾਪਿੰਡ ਦੇ ਹਰ ਨਿੱਕੇ ਵੱਡੇ ਨਾਲ ਟਿੱਚਰੋ ਟਿੱਚਰੀ ਹੋਣਾ ਉਹਦਾ ਸੁਭਾਅ ਸੀਜਨਮ ਤੋਂ ਲੈ ਕੇ ਜਵਾਨੀ ਤਕ ਗੁਰਬਤ ਦਾ ਦੁੱਖ, ਜਦੋਂ ਦਿਨ ਸੁਖਾਲੇ ਹੋਏ ਤਾਂ ਭਰਾ ਦੇ ਗੁਆਚ ਜਾਣ ਦਾ ਦੁੱਖ

ਸਾਡੇ ਘਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਸੀ ਕਿ ਡੈਡੀ ਨਾਲ ਡਰਾਈਵਰ ਵਜੋਂ ਡਿਊਟੀ ਕਰਦੇ ਦੂਰ ਨੇੜੇ ਪਿੰਡਾਂ ਦੇ ਕਰਮਚਾਰੀ ਸਾਨੂੰ ਪਰਿਵਾਰ ਦੇ ਜੀਆਂ ਵਰਗੇ ਲਗਦੇਸਾਡੇ ਡੈਡੀ ਦਾ ਨੇਮ ਸੀ ਕਿ ਦੂਰ ਪਿੰਡ ਦੇ ਡਰਾਈਵਰ ਨੂੰ ਬੱਸ ਵਿੱਚ ਨਹੀਂ ਸੀ ਕਦੇ ਸੌਣ ਦਿੱਤਾਸਾਡਾ ਪਿੰਡ ਜ਼ਿਲ੍ਹੇ ਦਾ ਆਖਰੀ ਪਿੰਡ ਹੋਣ ਕਰਕੇ ਮੋਗਾ-ਭਦੌੜ, ਮੋਗਾ-ਹਠੂਰ-ਫਰੀਦਕੋਟ ਵਰਗੇ ਰੂਟਾਂ ਦੀਆਂ ਬੱਸਾਂ ਦਾ ਆਖਰੀ ਗੇੜਾ ਪਿੰਡਾਂ ਵੱਲ ਦਾ ਹੀ ਹੁੰਦਾਦੂਰ ਪਿੰਡਾਂ ਦੇ ਡਰਾਈਵਰ ਸਾਡੇ ਮਹਿਮਾਨ ਹੁੰਦੇਘਰ ਵਿੱਚ ਰੋਟੀ ਪਾਣੀ, ਦਾਰੂ ਪਿਆਲਾ, ਸੌਣ ਲਈ ਜਿੰਨੀ ਕੁ ਸਹੂਲਤ ਦਿੱਤੀ ਜਾ ਸਕਦੀ, ਅਸੀਂ ਦਿਲੋਂ ਕੋਸ਼ਿਸ਼ ਕਰਦੇਘਰ ਆਇਆ ਡਰਾਈਵਰ ਸਾਡੇ ਪਰਿਵਾਰ ਲਈ ਕਦੇ ਵੀ ਲੋਭੜ ਬੰਦਾ ਨਾ ਸਮਝਿਆ ਜਾਂਦਾ

ਡੈਡੀ ਨੇ ਜਿਉਂਦੇ ਜੀਅ ਮੇਰਾ ਵੱਡਾ ਭਰਾ ਤੇ ਚਾਚਾ ਜੀ ਦਾ ਵੱਡਾ ਬੇਟਾ ਵੀ ਡੈਡੀ ਨੇ ਪੀ.ਆਰ.ਟੀ.ਸੀ. ਵਿੱਚ ਕੰਡਕਟਰ ਭਰਤੀ ਕਰਵਾ ਦਿੱਤੇਮੇਰਾ ਸੁਪਨਾ ਸੀ ਅਧਿਆਪਕ ਬਣਨ ਦਾਬੀ.ਐੱਡ. ਕਰਕੇ ਪਿੰਡ ਦੇ ਸਕੂਲ ਵਿੱਚ ਸਰਵ ਸਿੱਖਿਆ ਅਭਿਆਨ ਤਹਿਤ ਸਿੱਖਿਆ ਵਲੰਟੀਅਰ ਵਜੋਂ ਨੌਕਰੀ ਮਿਲੀ

30 ਮਈ 2006 ਦੀ ਰਾਤ ਨੂੰ ਡੈਡੀ ਤ੍ਰੇਲੀਓ ਤ੍ਰੇਲੀ ਹੋ ਗਏਬਰਨਾਲੇ ਲੈ ਕੇ ਗਏ ਤਾਂ ਮੁੜਦੇ ਹੋਏ ਦਿਲ ਦੇ ਦੌਰੇ ਕਾਰਨ ਨਿਰਜਿੰਦ ਗੁਰਬਚਨ ਸਿਉਂ ਘਰ ਆ ਗਿਆਘਰ ਇੱਕ ਵਾਰ ਫਿਰ ਮੂਧਾ ਵੱਜ ਗਿਆਸਭ ਕੁਝ ਲੁੱਟਿਆ ਗਿਆ ਮਹਿਸੂਸ ਹੋਇਆਡੈਡੀ ਦੀ ਥਾਂ ਤਰਸ ਦੇ ਆਧਾਰ ’ਤੇ ਮੈਂਨੂੰ ਨੌਕਰੀ ਲਈ ਅਪਲਾਈ ਕਰਨਾ ਪਿਆਮਾਸਟਰ ਲੱਗਿਆ ਹੋਇਆ ਮਨਦੀਪ ਖੁਰਮੀ ਕੰਡਕਟਰ ਵਾਲਾ ਝੋਲਾ ਫੜ ਕੇ ਮੋਗਾ ਡਿਪੂ ਦੀ ਪੀ.ਬੀ. 29-9643 ਗੱਡੀ ਦਾ ਐੱਮ.ਏ., ਬੀ.ਐੱਡ. ਪਾਸ ਕੰਡਕਟਰ ਬਣ ਗਿਆਡੈਡੀ ਸਰੀਰਕ ਤੌਰ ’ਤੇ ਹੀ ਕੋਲ ਨਹੀਂ ਸੀ ਪਰ ਮੈਂ ਡੈਡੀ ਦਾ ਝੋਲਾ, ਟਿਕਟਾਂ ਹੇਠ ਰੱਖਣ ਵਾਲੀ ਐਲੂਮੀਨੀਅਮ ਦੀ ਪੱਤੀ, ਟਿਕਟਾਂ ਕੱਟਣ ਵਾਲਾ ਪੰਚ ਤੇ ਓਹੀ ਸੀਟੀ ਕੋਲ ਰੱਖੇਇਹਨਾਂ ਚੀਜ਼ਾਂ ਦੇ ਕੋਲ ਹੋਣ ਕਰਕੇ ਆਪਣੇ ਆਪ ਨੂੰ ਕਦੇ ਵੀ ਇਕੱਲਾ ਨਾ ਸਮਝਿਆਦੂਜਾ ਹੌਸਲਾ ਮੇਰੇ ਪਹਿਲੇ ਦਿਨ ਤੋਂ ਡਰਾਈਵਰ ਸਾਥੀ ਬਣੇ ਚਾਚਾ ਜਗਸੀਰ ਸਿੰਘ ਉਰਫ਼ “ਭੋਲਾ ਹਨੇਰੀ“ ਦਾ ਸੀ, ਜਿਸਨੇ ਬੱਸ ਵਿੱਚ ਵਰੋਲੇ ਵਾਂਗ ਘੁੰਮ ਜਾਣ, ਸਵਾਰੀਆਂ ਦੇ ਚਿਹਰੇ ਪੜ੍ਹਨ ਦੀ ਜਾਚ ਸਿਖਾਈਇੰਗਲੈਂਡ ਆਉਣ ਤਕ ਮੈਂ ਲਗਭਗ 11 ਕੁ ਮਹੀਨੇ ਹੀ ਨੌਕਰੀ ਕੀਤੀ ਪਰ ਕੀਤੀ ਪੂਰੀ ਮੜਕ ਨਾਲਇਸ ਸਾਰੇ ਸਮੇਂ ਵਿੱਚ ਚਾਚਾ ਭੋਲਾ ਹਨੇਰੀ ਹੀ ਡਰਾਈਵਰ ਰਿਹਾਚਾਚੇ ਦਾ ਡਰਾਈਵਰ ਨੰਬਰ 13 ਤੇ ਮੇਰਾ ਕੰਡਕਟਰ ਨੰਬਰ 13 ...ਦੀਨਾ ਸਾਹਿਬ ਤੋਂ ਚੰਡੀਗੜ੍ਹ ਰੂਟ ’ਤੇ 13-13 ਹੁੰਦੀ ਰਹੀ

ਅਕਸਰ ਹੀ ਵੱਖ ਵੱਖ ਡਰਾਈਵਰ ਮਿਲਦੇ ਰਹੇ ਉਹਨਾਂ ਮੂੰਹੋਂ ਡੈਡੀ ਦੀਆਂ ਗੱਲਾਂ ਸੁਣ ਕੇ ਮਾਣ ਹੁੰਦਾਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਕਿ “ਨਰ ਬੰਦਾ ਸੀ ਗੁਰਬਚਨਨਾਲ ਗਏ ਡਰਾਈਵਰ ਨੂੰ ਬੱਸ ਵਿੱਚ ਨਹੀਂ ਸੀ ਕਦੇ ਸੌਣ ਦਿੱਤਾਸਗੋਂ ਲੜ ਕੇ ਘਰ ਲੈ ਕੇ ਜਾਂਦਾ ਹੁੰਦਾ ਸੀ।”

11 ਮਹੀਨਿਆਂ ਦੇ ਮੇਰੇ ਤੇ ਚਾਚੇ ਭੋਲੇ ਹਨੇਰੀ ਦੇ ਸਾਥ ਵਿੱਚ ਅਸੀਂ ਕਦੇ ਛੁੱਟੀ ਵਾਲੇ ਦਿਨ ਹੀ ਇੱਕ ਦੂਜੇ ਕੋਲੋਂ ਪਾਸੇ ਹੋਏ ਹੋਵਾਂਗੇ, ਨਹੀਂ ਤਾਂ ਅਸੀਂ ਘਰੀਂ ਸੌਣ ਲਈ ਹੀ ਆਉਂਦੇਇੱਕ ਵਾਰ ਚਾਚੇ ਨੇ ਛੁੱਟੀ ਲੈ ਲਈ ਤੇ ਸਾਡੇ ਪੱਕੇ ਰੂਟ “ਦੀਨਾ ਸਾਹਿਬ-ਚੰਡੀਗੜ੍ਹ“‘ ਤੇ ਹੋਰ ਜੋੜੀ ਤੋਰ ਦਿੱਤੀਮੇਰਾ ਸਾਥ ਆਥਣ ਦੇ ਗੇੜੇ ਲੁਧਿਆਣੇ ਗੱਡੀ ਬੰਦ ਕਰਨ ਵਾਲੇ ਡਰਾਈਵਰ ਨਾਲ ਬਣਾ ਦਿੱਤਾ

“ਪੁੱਤਰਾ, ਤੇਰਾ ਬਾਪੂ ਬਾਹਲਾ ਘੈਂਟ ਬੰਦਾ ਸੀਡਰਾਈਵਰ ਨੂੰ ਤਾਂ ਭਰਾ ਬਣਾ ਕੇ ਰੱਖਦਾ ਸੀਜਾਹ ਖਾਂ ਕੋਈ ਤਿਣਕਾ ਭਰ ਚੀਜ਼ ਵੀ ਬਿਨਾਂ ਵੰਡੇ ਖਾ ਜਾਂਦਾਮੈਂ ਦੋ ਰਾਤਾਂ ਥੋਡੇ ਘਰੇ ਰਹਿ ਕੇ ਆਇਆ ਹਾਂਤੁਸੀਂ ਉਦੋਂ ਨਿੱਕੇ ਹੁੰਦੇ ਸੀ।” ਡਰਾਈਵਰ ਅੰਕਲ ਪੁਰਾਣੇ ਵੇਲਿਆਂ ਦੀ ਰੀਲ ਪਾਈ ਬੈਠਾ ਸੀਗਰਮੀਆਂ ਦੇ ਦਿਨਾਂ ਵਿੱਚ ਲਾਟਾਂ ਮਾਰਦੇ ਇੰਜਣ ’ਤੇ ਬੈਠਾ ਡੈਡੀ ਦੀਆਂ ਗੱਲਾਂ ਸੁਣ ਰਿਹਾ ਸੀ

“ਮੈਨੂੰ ਆਥਣ ਦੇ ਗੇੜੇ ਤੇਰੇ ਬਾਪੂ ਨਾਲ ਭਦੌੜ ਨੂੰ ਤੋਰ ਦਿੱਤਾਗੱਡੀ ਬੰਦ ਕੀਤੀ ਤਾਂ ਗੁਰਬਚਨ ਅੜ ਕੇ ਖੜ੍ਹ ਗਿਆ ਕਿ ਤੈਨੂੰ ਪਿੰਡ ਲੈ ਕੇ ਜਾਣਾ ਹੈਜੇ ਗੱਡੀ ਵਿੱਚ ਪੈ ਗਿਆ ਤਾਂ ਸਾਰੀ ਉਮਰ ਮਿਹਣਾ ਰਹੂ ਮੇਰੇ ਲਈਪਤੰਦਰ ਘਰ ਲਿਜਾ ਕੇ ਈ ਟਲਿਆਬਹੁਤ ਸੇਵਾ ਕੀਤੀ ਸੀ, ਭੋਰਾ ਓਪਰਾ ਮਹਿਸੂਸ ਨਾ ਹੋਇਆ।”

ਲੁਧਿਆਣੇ ਸਾਡੀ ਬੱਸ ਅੱਡੇ ਵਿੱਚ ਹੀ ਖੜ੍ਹਨੀ ਸੀਘਰੋਂ ਮਾਤਾ ਨੇ ਸਵੇਰੇ ਬੰਨ੍ਹ ਕੇ ਦਿੱਤੀ ਰੋਟੀ ਇਸ ਗੱਲ ਦਾ ਸੰਸਾ ਦੂਰ ਕਰ ਰਹੀ ਸੀ ਕਿ ਭੁੱਖਾ ਤਾਂ ਨਹੀਂ ਰਹਿੰਦਾਪਰ ਡਿਊਟੀ ਦੌਰਾਨ ਘਰੋਂ ਬਾਹਰ ਰਹਿਣ ਦਾ ਮੇਰਾ ਪਹਿਲਾ ਤਜਰਬਾ ਸੀਸਾਥੀ ਡਰਾਈਵਰ ਅੰਕਲ ਦੀ ਰਿਹਾਇਸ਼ ਲੁਧਿਆਣੇ ਬੱਸ ਅੱਡੇ ਤੋਂ ਬਾਹਲੀ ਦੂਰ ਨਹੀਂ ਸੀਭਲੇ ਵੇਲਿਆਂ ਵਿੱਚ ਵੱਡੇ ਪਲਾਟ ਵਿੱਚ ਚੰਗਾ ਛੱਤ-ਛਤਾਅ ਕਰ ਲਿਆ ਸੀ ਅੰਕਲ ਨੇਗੱਡੀ ਲੁਧਿਆਣਾ ਅੱਡੇ ਰੁਕੀ, ਸਵਾਰੀਆਂ ਉੱਤਰੀਆਂ ਤਾਂ ਅੰਕਲ ਨੇ ਸਟੈਂਡ ਵਿੱਚ ਖੜ੍ਹਾ ਕੀਤਾ ਸਕੂਟਰ ਲਿਆਂਦਾ

“ਪੁੱਤਰਾ! ਪੈਣ ਲੱਗਿਆ ਗੱਡੀ ਦੀਆਂ ਕੁੰਡੀਆਂ ਅੰਦਰੋਂ ਧਿਆਨ ਨਾਲ ਲਾ ਲਵੀਂਵਿੜਕ ਰੱਖੀਂ ਕੋਈ ਤੇਲ ਤੂਲ ਕੱਢਣ ਦੀ ਕੋਸ਼ਿਸ਼ ਨਾ ਕਰੇ।” ਇੰਨਾ ਕਹਿ ਕੇ ਡਰਾਈਵਰ ਅੰਕਲ ਅੱਖੋਂ ਓਹਲੇ ਹੋ ਗਿਆ

ਸਾਰੀ ਰਾਤ ਲੜੇ ਮੱਛਰ ਦਾ ਭੋਰਾ ਵੀ ਦੁੱਖ ਨਾ ਹੋਇਆਸਾਰੀ ਰਾਤ ਜਾਗ ਕੇ ਕੱਟੀਮੂੰਹੋਂ ਇਹੀ ਨਿੱਕਲ ਰਿਹਾ ਸੀ, “ਗੁਰਬਚਨ ਸਿਆਂ, ਤੂੰ ਤੂੰ ਈ ਸੀ... ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ?”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2319)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

 

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author