JaswinderSBhuleria7ਪੁੱਤਰ ਇਹ ਕਹਿਣ ਲੱਗ ਪਏ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲਗਾ ਕਿ ...
(23 ਅਗਸਤ 2020)

 

ਮਾਂ ਇੱਕ ਇਹੋ ਜਿਹਾ ਸ਼ਬਦ ਹੈ ਜਿਸ ਨੂੰ ਬੋਲਣ ਨਾਲ ਮੂੰਹ ਭਰ ਜਾਂਦਾ ਹੈਮਾਂ ਸ਼ਬਦ ਨੂੰ ਅੱਖਰਾਂ ਵਿੱਚ ਵੰਡਿਆ ਵੀ ਨਹੀਂ ਜਾ ਸਕਦਾਮਾਂ ਦਾ ਰੁਤਬਾ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾਮਾਂ ਇਨਸਾਨ ਦੀ ਜਨਣੀ ਹੈਮਾਂ ਆਪ ਭੁੱਖੀ ਰਹਿ ਸਕਦੀ ਹੈ ਪਰ ਆਪਣੇ ਬੱਚੇ ਕਦੇ ਭੁੱਖਾ ਨਹੀਂ ਰਹਿਣ ਦਿੰਦੀਮਾਂ ਆਪ ਗਿੱਲੀ ਥਾਂ ’ਤੇ ਪੈ ਸਕਦੀ ਹੈ ਪਰ ਬੱਚੇ ਨੂੰ ਕਦੇ ਗਿੱਲੀ ਥਾਂ ਨਹੀਂ ਪਾਉਂਦੀਬੱਚੇ ਦੀਆਂ ਹਰਕਤਾਂ ਤੋਂ ਹੀ ਜਾਣ ਲੈਂਦੀ ਹੈ ਕਿ ਇਸ ਨੂੰ ਇਸ ਵਕਤ ਕਿਹੜੀ ਚੀਜ਼ ਦੀ ਜ਼ਰੂਰਤ ਹੈਜੇ ਕਰ ਮਾਂ ਦੀ ਮਹਿਮਾ, ਉਪਮਾ ਜਾਂ ਸਿਫਤ ਸ਼ਬਦਾਂ ਦੁਆਰਾ ਕਰਨੀ ਚਾਹੀਏ ਤਾਂ ਇਹ ਸੰਬਵ ਨਹੀਂ। ਕਿਤਾਬਾਂ ਭਰ ਜਾਣਗੀਆਂ, ਕਲਮਾਂ ਦੀ ਸਿਆਹੀ ਮੁੱਕ ਜਾਵੇਗੀ ਪਰ ਮਾਂ ਦੀਆਂ ਬੱਚਿਆਂ ਪ੍ਰਤੀ ਕੁਰਬਾਨੀਆਂ ਦਾ ਲੇਖਾ ਜੋਖਾ ਨਹੀਂ ਹੋ ਸਕੇਗਾਪੁੱਤਰ ਧੀਆਂ ਵੱਡੇ ਹੋ ਕੇ ਬੇਸ਼ਕ ਮਾਂ ਦੀ ਕਦਰ ਕਰਨ ਜਾਂ ਨਾ ਪਰ ਮਾਂ ਇਹ ਕਦੇ ਨਹੀਂ ਸੋਚਦੀ ਕੀ ਜੋ ਵੀ ਅੱਜ ਮੈਂ ਇਹਨਾਂ ਬੱਚਿਆਂ ਲਈ ਕਰ ਰਹੀ ਹਾਂ, ਕੀ ਕੱਲ੍ਹ ਨੂੰ ਵੱਡੇ ਹੋ ਕੇ ਇਸਦਾ ਮੁੱਲ ਮੋੜਨਗੇ ਜਾਂ ਨਹੀਂ?

ਇਨਸਾਨ ਦਾ ਪਹਿਲਾ ਗੁਰੂ ਵੀ ਮਾਂ ਹੀ ਹੁੰਦੀ ਹੈਅਗਰ ਕੋਈ ਬੱਚਾ ਵੱਡਾ ਹੋ ਕੇ ਮਹਾਨ ਬਣਦਾ ਹੈ ਤਾਂ ਉਹ ਵੀ ਮਾਂ ਦੀ ਹੀ ਦੇਣ ਹੁੰਦੀ ਹੈਮਾਂ ਦੀ ਇੱਕੋ ਇੱਕ ਚਾਹਤ ਹੁੰਦੀ ਹੈ ਕਿ ਪੁੱਤਰ ਧੀਆਂ ਉਸ ਨਾਲ ਪਿਆਰ ਕਰਦੇ ਰਹਿਣਮਾਂ ਆਪਣੇ ਜਾਂਦਿਆਂ ਪੁੱਤਰਾਂ ਨੂੰ ਵੀ ਇਹੋ ਹੀ ਕਹਿੰਦੀਆਂ ਹਨ ਕਿ ਪੁੱਤ ਜਾਂਦੀ ਵਾਰੀ ਇੱਕ ਵਾਰ ਕਹਿ ਦੇ ਮਾਂ।” ਮਾਵਾਂ ਆਪਣੇ ਪੁੱਤਰਾਂ ਦੀ ਆਵਾਜ਼ ਕਈ ਕਈ ਸਾਲਾਂ ਬਾਅਦ ਪਹਿਚਾਣ ਲੈਂਦੀਆਂ ਹਨਮਾਂ ਇੱਛਰਾਂ ਨੇ ਪੂਰਨ ਭਗਤ ਦੀ ਅੰਨ੍ਹੀ ਹੋਣ ਦੇ ਬਾਵਜੂਦ ਵੀ ਆਵਾਜ਼ ਪਹਿਚਾਣ ਲਈ ਸੀਬਾਬਾ ਫ਼ਰੀਦ ਜੀ ਦੀ ਮਾਂ ਨੇ ਗੂੜ ਦੀ ਰੋੜੀ ਤੋਂ ਹੀ ਭਗਤ ਬਣਾ ਦਿੱਤਾ ਸੀਦੁਨੀਆਂ ਦੀਆਂ ਜਿੰਨੀਆਂ ਵੀ ਮਾਵਾਂ ਹਨ ਉਹਨਾਂ ਦੀਆਂ ਬੱਚਿਆਂ ਪ੍ਰਤੀ ਕੁਝ ਨਾ ਕੁਝ ਜ਼ਰੂਰ ਕੁਰਬਾਨੀਆਂ ਹੁੰਦੀਆਂ ਹਨ

ਫਿਰ ਅੱਜ ਕੀ ਹੋ ਗਿਆ ਏ ਕਿ ਮਾਵਾਂ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਨੇਹਰ ਰੋਜ਼ ਕਿੱਧਰੇ ਨਾ ਕਿੱਧਰੇ ਇਹੋ ਜਿਹਾ ਸੁਣਨ ਜਾਂ ਪੜ੍ਹਨ ਨੂੰ ਮਿਲ ਜਾਂਦਾ ਹੈਕੋਈ ਮਾਂ ਪਿਉ ਨੂੰ ਘਸੀਟ ਕੇ ਘਰੋਂ ਬਾਹਰ ਸੁਟਦਾ ਦਿਖਾਈ ਦੇ ਰਿਹਾ ਹੈ, ਕੋਈ ਮਾਂ ਨੂੰ ਧੱਕੇ ਮਾਰਦਾ ਪਿਆ ਏਕਈਆਂ ਪੁੱਤਰਾਂ ਨੇ ਮਾਵਾਂ ਦੇ ਕਤਲ ਹੀ ਕਰ ਦਿੱਤੇ ਹਨਕਈਆਂ ਨੇ ਆਪਣੀਆਂ ਮਾਵਾਂ ਨੂੰ ਜਿੰਦਾ ਹੀ ਸਾੜ ਦਿੱਤਾ ਹੈਕਿੰਨੀਆਂ ਕੁ ਮਾਵਾਂ ਜ਼ਮੀਨ ਦੇ ਅੰਦਰ ਦਬੀਆਂ ਪਈਆਂ ਹੋਣਗੀਆਂ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਹੋਣੀਇਹ ਕੀ ਹੋ ਰਿਹਾ ਹੈ? ਕੀ ਮਾਵਾਂ ਕਸੂਰਵਾਰ ਹੋ ਗਈਆਂ ਹਨ ਬੱਚਿਆਂ ਨੂੰ ਜਨਮ ਦੇ ਕੇ? ਜਾਂ ਰਿਸ਼ਤਿਆਂ ਵਿੱਚ ਤਰੇੜਾਂ ਪੈ ਗਈਆਂ ਹਨ? ਖੂਨ ਚਿੱਟਾ ਹੋ ਗਿਆ ਹੈ ਜਾਂ ਅਸੀਂ ਆਪਣੇ ਮਾਵਾਂ ਪ੍ਰਤੀ ਫਰਜ਼ ਭੁੱਲਦੇ ਜਾ ਰਹੇ ਹਾਂ?

ਇੰਝ ਨਹੀਂ ਕਿ ਸਾਰੇ ਪੁੱਤਰ ਹੀ ਆਪਣੀਆਂ ਮਾਵਾਂ ਨੂੰ ਘਰੋਂ ਧੱਕੇ ਦੇ ਬਾਹਰ ਕੱਢ ਰਹੇ ਹਨਨਹੀਂ, ਆਪਾਂ ਆਪਣੀ ਜ਼ਿੰਦਗੀ ਵਿੱਚ ਆਮ ਹੀ ਦੇਖਦੇ ਹਾਂ ਕਿ ਕੋਠੀਆਂ ਵਾਲੇ ਆਪਣੀਆਂ ਮਾਵਾਂ ਨੂੰ ਬਿਰਧ ਆਸ਼ਰਮਾਂ ਵਿੱਚ ਜ਼ਰੂਰ ਛੱਡ ਆਉਂਦੇ ਹਨਪਰ ਗਰੀਬ ਕਦੇ ਵੀ ਇਸ ਤਰ੍ਹਾਂ ਕਰਦਾ ਨਜ਼ਰ ਨਹੀਂ ਆਵੇਗਾ, ਬੇਸ਼ਕ ਉਹਨਾਂ ਕੋਲ ਦੋ ਡੰਗ ਦੀ ਰੋਟੀ ਹੋਵੇ ਜਾਂ ਨਾ ਹੋਵੇਪਰ ਉਹ ਆਪਣੇ ਮਾਪਿਆਂ ਨੂੰ ਕਦੇ ਧੱਕਾ ਨਹੀਂ ਦਿੰਦੇ ਨਜ਼ਰ ਆਉਂਦੇਜਿੰਨੇ ਵੀ ਸੜਕਾਂ ਤੇ ਲੁਕ ਪਾਉਣ ਵਾਲੇ ਵੇਖੇ ਹੋਣਗੇ, ਉਹ ਸਭ ਤੋਂ ਜ਼ਿਆਦਾ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਵੇਖੇ ਹਨਝੁੱਗੀਆਂ ਝੌਂਪੜੀਆਂ ਵਾਲੇ ਵੀ ਕਦੇ ਆਪਣੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਹੀਂ ਕੱਢਦੇਜੇ ਕੱਢਦੇ ਵੇਖੇ ਨੇ ਤੇ ਉਹ ਅਮੀਰ ਘਰਾਣਿਆਂ ਦੇ ਹੀ ਆਪਣੇ ਬਜ਼ੁਰਗਾਂ ਨੂੰ ਧੱਕੇ ਮਾਰਦੇ ਵੇਖੇ ਨੇ

ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਵੇਲਾ ਇਹੋ ਜਿਹਾ ਵੇਖਿਆ ਕਿ ਚੰਡੀਗ੍ਹੜ ਸਾਡੇ ਘਰ ਦੇ ਸਾਹਮਣੇ ਇੱਕ ਫਲੈਟ ਵਿੱਚ ਬਹੁਤ ਵੱਡਾ ਆਫੀਸਰ ਰਹਿੰਦਾ ਸੀਉਸ ਨੇ ਆਪਣੇ ਘਰ ਵਿੱਚ ਇੱਕ ਪਾਰਟੀ ਰੱਖੀ ਜਿਸ ਵਿੱਚ ਬਹੁਤ ਨਾਮੀ ਗਰਾਮੀ ਲੋਕਾਂ ਨੇ ਆਉਣਾ ਸੀਮਾਂ ਪਿਉ ਦੀ ਬਦਕਿਸਮਤੀ ਕਿ ਉਸ ਦਿਨ ਉਹ ਵੀ ਇਹਨਾਂ ਦੇ ਕੋਲ ਇੱਥੇ ਅਮਰੀਕਾ ਤੋਂ ਆਏ ਹੋਏ ਸਨਅਜੇ ਪਾਰਟੀ ਸ਼ੁਰੂ ਵੀ ਨਾ ਹੋਈ, ਕੋਈ ਵਿਰਲਾ ਵਾਂਝਾ ਹੀ ਮਹਿਮਾਨ ਅਜੇ ਆਇਆ ਹੋਣਾ ਏਹਨੇਰਾ ਵੀ ਕਾਫੀ ਹੋ ਚੁੱਕਾ ਸੀ ਤੇ ਟਾਈਮ ਵੀ ਕੋਈ ਰਾਤ ਦੇ ਦਸ ਤੋਂ ਉੱਤੇ ਹੋ ਚੁੱਕਾ ਸੀਬਜ਼ੁਰਗ ਮਾਂ ਪਿਉ ਨੇ ਰੋਟੀ ਖਾ ਕੇ ਦਵਾਈ ਖਾਣੀ ਸੀ ਸੌਣ ਤੋਂ ਪਹਿਲਾਂਉਹਨਾਂ ਨੇ ਘਰ ਵਿੱਚ ਰਹਿੰਦੇ ਨੌਕਰ ਨੂੰ ਕਿਹਾ ਕਿ ਬੇਟਾ ਸਾਨੂੰ ਰੋਟੀ ਲਿਆ ਦੇ, ਅਸੀਂ ਤਾਂ ਖਾ ਕੇ ਅਰਾਮ ਕਰੀਏਨੌਕਰ ਸਿੱਧਾ ਮੇਮ ਸਾਬ ਕੋਲ ਗਿਆ ਤੇ ਉਹਨਾਂ ਲਈ ਰੋਟੀ ਦੀ ਮੰਗ ਕੀਤੀਮੇਮ ਸਾਬ ਅੱਗ ਬਬੂਲੀ ਹੋਈ ਕਹਿੰਦੀ ਉਹਨਾਂ ਨੂੰ ਹੁਣੇ ਹੀ ਭੋਖੜਾ ਲੱਗ ਗਿਆ ਏਉਹਨਾਂ ਨੂੰ ਨਹੀਂ ਪਤਾ ਕਿ ਅੱਜ ਪਾਰਟੀ ਰੱਖੀ ਹੋਈ ਹੈਨੌਕਰ ਚੁੱਪ ਕਰਕੇ ਵਾਪਸ ਚਲਾ ਗਿਆ ਜਾ ਕੇ ਬਜ਼ੁਰਗਾਂ ਨੂੰ ਸਾਰੀ ਹਕੀਕਤ ਦੱਸ ਦਿੱਤੀਬਾਅਦ ਵਿੱਚ ਕਿਸੇ ਨੂੰ ਉਹਨਾਂ ਦਾ ਚੇਤਾ ਹੀ ਨਹੀਂ ਰਿਹਾਕਿਉਂਕਿ ਉਹ ਉਸ ਵਕਤ ਸਰਵੈਂਟ ਦੇ ਕਮਰੇ ਵਿੱਚ ਜਾ ਕੇ ਭੁੱਖਣ ਭਾਣੇ ਸੋਂ ਗਏ ਸਨਉਹਨਾਂ ਨੇ ਕਿਵੇਂ ਰਾਤ ਲੰਘਾਈ ਹੋਵੇਗੀ, ਉਹ ਹੀ ਜਾਣਦੇ ਹਨਅਗਲੇ ਦਿਨ ਬਿਨਾਂ ਕਿਸੇ ਨੂੰ ਮਿਲੇ ਉਹ ਚਲਦੇ ਬਣੇਦਿਨ ਕਾਫੀ ਸਾਰਾ ਨਿੱਕਲ ਗਿਆ, ਕੁਝ ਰਾਤ ਦਾ ਥਕੇਵਾਂ ਸੀ, ਦਿਨ ਚੜ੍ਹੇ ਘਰ ਵਾਲਿਆਂ ਨੂੰ ਮਾਂ ਪਿਉ ਦੀ ਯਾਦ ਆਈ ਕਿ ਉਹ ਵੀ ਇੱਥੇ ਹਨ ਜਦੋਂ ਉਹਨਾਂ ਬਾਰੇ ਨੌਕਰ ਤੋਂ ਪੁੱਛਿਆ ਤਾਂ ਉਹ ਕਹਿੰਦਾ, ਮੇਮ ਸਾਬ ਮੈਂ ਤਾਂ ਉਸ ਤੋਂ ਬਾਅਦ ਉਹਨਾਂ ਕੋਲ ਗਿਆ ਹੀ ਨਹੀਂ ਜਦੋਂ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਬੱਸ ਦੋ ਅੱਖਰ ਕਾਗਜ਼ ਤੇ ਜ਼ਰੂਰ ਲਿਖ ਕੇ ਛੱਡ ਗਏ ਸਨ ਕਿ ਅਸੀਂ ਇੱਥੋਂ ਪੱਕੇ ਜਾ ਰਹੇ ਹਾਂਕਦੇ ਸਮਾਂ ਹੁੰਦਾ ਹੈ ਜਦੋਂ ਬਚੇ ਕਹਿੰਦੇ ਨੇ, “ਮਾਂ ਮੇਰੀ ਏ, ਮਾਂ ਮੇਰੀ ਏ ਫਿਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਕਹਿੰਦੇ ਨੇ, “ਮਾਂ ਤੇਰੀ ਏ, ਮਾਂ ਤੇਰੀ ਏ

ਕੱਲ੍ਹ ਦਿਹਾੜੇ ਦੀ ਗੱਲ ਨੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ 100 ਸਾਲ ਦੀ ਬਜ਼ੁਰਗ ਮਾਂ ਨੂੰ ਘੁਰਨੇ ਵਿੱਚ ਮਰਨ ਲਈ ਸੁੱਟ ਦਿੱਤਾਉਹਨੂੰ ਘੁਰਨੇ ਵਿੱਚ ਪਈ ਨੂੰ ਜਦੋਂ ਕੀੜੇ ਵੱਢ ਰਹੇ ਹੋਣਗੇ ਤਾਂ ਕੀ ਮਨ ਵਿੱਚ ਕੀ ਸੋਚਦੀ ਹੋਵੇਗੀ? ਕੀ ਮਾਂ ਬਣਨਾ ਗੁਨਾਹ ਹੈ? ਕੀ ਮਾਂ ਨੂੰ ਇਹੋ ਜਿਹੀ ਸਜ਼ਾ ਦੇਣਾ ਉਚਿਤ ਹੈ? ਕੀ ਕੱਲ੍ਹ ਨੂੰ ਸਾਰੀਆਂ ਜਗਤ ਦੀਆਂ ਮਾਵਾਂ ਨਾਲ ਇਹੋ ਜਿਹਾ ਹੀ ਵਰਤਾਵ ਹੋਵੇਗਾ? ਬੜਾ ਗੰਭੀਰ ਵਿਸ਼ਾ ਹੈ। ਜਦੋਂ ਮੀਡੀਆ ਨੇ ਇਸਦਾ ਪ੍ਰਚਾਰ ਕੀਤਾ ਤਾਂ ਪੁੱਤਰ ਇਹ ਕਹਿਣ ਲੱਗ ਪਏ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲਗਾ ਕਿ ਸਾਡੀ ਮਾਂ ਇਸ ਹਾਲਤ ਵਿੱਚ ਰਹਿ ਰਹੀ ਹੈਇੱਕ ਕਹਿੰਦਾ ਹੈ ਕਿ ਮਾਂ ਦੂਜੇ ਕੋਲ ਰਹਿੰਦੀ ਸੀ, ਦੂਜਾ ਕਹਿੰਦਾ ਹੈ ਕਿ ਮਾਂ ਉਹਦੇ ਕੋਲ ਰਹਿੰਦੀ ਸੀਵੇਖੋ ਯਾਰੋ ਕਿੱਡਾ ਵੱਡਾ ਕਲਯੁੱਗ ਆ ਗਿਆ ਏਪੁੱਤਰ ਪੈਸੇ ਦੇ ਹੰਕਾਰ ਵਿੱਚ ਮਾਂ ਨੂੰ ਹੀ ਭੁੱਲ ਗਏਬਾਕੀ ਸਾਰੀਆਂ ਗੱਲਾਂ ਛੱਡੋ, ਪੋਤਰੀ ਮਜੂਦਾ ਕਿਸੇ ਜ਼ਿਲ੍ਹੇ ਵਿੱਚ ਐੱਸ ਡੀ ਐੱਮ ਦੇ ਅਹੁਦੇ ’ਤੇ ਲੱਗੀ ਹੋਈ ਹੈਉਸ ਨੂੰ ਵੀ ਦਾਦੀ ਦੀ ਯਾਦ ਨਹੀਂ ਆਈਮਾਂ ਜਿਉਂਦੀ ਨੂੰ ਸਭ ਭੁੱਲ ਗਏ ਨੇਜਿਹੜੇ ਮਾਂ ਨੂੰ ਹੀ ਭੁੱਲ ਗਏ ਨੇ, ਉਹ ਮਾਂ ਬੋਲੀ ਨੂੰ ਕਿਉਂ ਨਹੀਂ ਭੁੱਲਣਗੇਜਿਹੜੇ ਮਾਂ ਬੋਲੀ ਭੁੱਲ ਗਏ, ਸਮਝੋ ਉਹ ਰੁਲ ਗਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2306)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)