JaswinderSBhuleria7ਜਮੀਨ ਵੇਚਣ ਦਾ ਬਾਪੂ ਨੂੰ ਪਤਾ ਲੱਗ ਗਿਆ, ਉਹ ਤਾਂ ਜਮੀਨ ਦੇ ਹਉਕੇ ਵਿੱਚ ਹੀ ਮਰ ਜਾਵੇਗਾ ...
(24 ਨਵੰਬਰ 2019)

 

ਮੈਂ ਇੱਕ ਦਿਨ ਸਾਡੇ ਸਾਬਕਾਂ ਫੌਜੀਆਂ ਵਾਸਤੇ ਬਣਾਏ ਗਏ (ਈ.ਸੀ.ਐੱਚ.ਐੱਸ) ਹਸਪਤਾਲ ਵਿੱਚ ਆਪਣੇ ਵਾਸਤੇ ਦਵਾਈ ਲੈਣ ਵਾਸਤੇ ਗਿਆ। ਅਜੇ ਮੇਰਾ ਨੰਬਰ ਨਹੀਂ ਸੀ ਆਇਆ ਤੇ ਮੈਂ ਵੇਟਿੰਗ ਹਾਲ ਵਿੱਚ ਬੈਠਾ ਸਾਂਅਚਾਨਕ ਮੇਰੇ ਨਾਲ ਦਾ ਸੂਬੇਦਾਰ ਰਛਪਾਲ ਸਿੰਘ ਉਹ ਵੀ ਉੱਥੇ ਆ ਗਿਆਅਸਾਂ ਟ੍ਰੇਨਿੰਗ ਇਕੱਠਿਆਂ ਨੇ ਹੈਦਰਾਬਾਦ ਦੇ ਗੋਲਕੁੰਡਾ ਵਿੱਚ ਕੀਤੀ ਸੀ ਪਰਟ੍ਰੇਨਿੰਗ ਤੋਂ ਬਾਅਦ ਅਸੀਂ ਅਲੱਗ-ਅਲੱਗ ਪਲਟਨਾਂ ਵਿੱਚ ਚਲੇ ਗਏਉਸ ਤੋਂ ਬਾਅਦ ਸਾਡਾ ਆਪਸ ਵਿੱਚ ਬਹੁਤ ਹੀ ਘੱਟ ਮਿਲਾਪ ਹੋਇਆ। ਮਿਲਿਆਂ ਨੂੰ ਕਈ-ਕਈ ਸਾਲ ਬੀਤ ਜਾਣੇ ਪਰ ਅਸੀਂ ਸੁੱਖ ਸਾਂਦ ਦਾ ਪਤਾ ਇੱਕ ਦੂਜੇ ਦੇ ਪਿੰਡ ਜਾ ਕੇ ਜਰੂਰ ਲੈ ਲੈਂਦੇ। ਕਦੇ ਕਦਾਈਂ ਇੱਕ ਦੂਜੇ ਨੂੰ ਚਿੱਠੀ ਪੱਤਰ ਵੀ ਪਾ ਦਿੰਦੇ। ਉਸ ਵਕਤ ਟੈਲੀਫੋਨਾਂ ਦੀ ਸਹੂਲਤ ਨਾਂਹ ਦੇ ਬਰਾਬਰ ਹੁੰਦੀ ਸੀ, ਇਸ ਕਰਕੇ ਰਾਬਤਾ ਚਿੱਠੀ ਪੱਤਰ ਨਾਲ ਹੁੰਦਾ ਸੀ

ਖੈਰ, 30-30 ਸਾਲ ਨੌਕਰੀ ਕਰਨ ਤੋਂ ਬਾਅਦ ਅਸੀਂ ਦੋਵੇਂ ਇਕੱਠੇ ਹੀ ਰਿਟਾਇਰ ਹੋਏ। ਸੋਚਿਆ ਸੀ ਕਿ ਪਿੰਡ ਜਾ ਕੇ ਵਿਹਲੇ ਰਹਾਂਗੇ ਤੇ ਲੋਕਾਂ ਨਾਲ ਆਪਣਾ ਮਿਲ-ਮਿਲਾਪ ਬਣਾ ਕੇ ਰੱਖਾਂਪਰ ਇੰਜ ਨਹੀਂ ਹੋਇਆ। ਪਿੰਡ ਆ ਕੇ ਘਰਾਂ ਦੇ ਤਾਣੇਬਾਣੇ ਵਿੱਚ ਰੁੱਝ ਗਏ ਕਿ ਕਦੇਂ ਘਰੋਂ ਬਾਹਰ ਨਿੱਕਲਿਆ ਹੀ ਨਹੀਂ ਗਿਆਜਿਹੜਾ ਪਹਿਲਾਂ ਥੋੜ੍ਹਾ-ਬਹੁਤਾ ਇੱਕ ਦੂਜੇ ਨਾਲ ਰਾਬਤਾ ਕਾਇਮ ਕਰਦੇ ਸੀ ਉਹ ਵੀ ਹੌਲੀ-ਹੌਲੀ ਛੁੱਟ ਗਿਆ। ਬੱਸ ਬੱਚਿਆਂ ਦੇ ਕੰਮਾਂ-ਕਾਰਾਂ ਵਿੱਚੋਂ ਹੀ ਵਿਹਲ ਬਹੁਤ ਘੱਟ ਮਿਲਦਾ। ਅਗਰ ਥੋੜ੍ਹੀ ਬਹੁਤੀ ਤਕਲੀਫ ਵੀ ਹੁੰਦੀ ਤਾਂ ਪਿੰਡ ਦੇ ਵਿੱਚੋਂ ਹੀ ਡਾਕਟਰ ਕੋਲੋਂ ਦਵਾਈ ਲੈ ਕੇ ਠੀਕ ਹੋ ਜਾਂਦੇ ਸੀਪਰ ਕਈ ਵਾਰ ਬਿਮਾਰੀ ਸਖਤ ਹੋਣ ਕਰਕੇ ਉਸ ਦਾ ਇਲਾਜ ਸਾਡੇ ਸਰਕਾਰੀ ਹਸਪਤਾਲ ਵਿੱਚੋਂ ਫਰੀ ਹੋ ਜਾਂਦਾ ਹੈਤੇ ਥੋੜ੍ਹਾ ਸੋਚ ਵੀ ਲਿਆ ਜਾਂਦਾ ਹੈ ਕਿ ਫਰੀ ਇਲਾਜ ਕਰਵਾਉਣ ਵਿੱਚ ਕੀ ਹਰਜ਼ ਹੈਇਹ ਸੋਚ ਕੇ ਮੈਂ ਉੱਥੇ ਗਿਆ ਸੀਤੇ ਜਦੋਂ ਮੈਂਨੂੰ ਰਛਪਾਲ ਸਿੰਘ ਮਿਲਿਆ, ਅਸੀਂ ਦੋਵੇਂ ਗੱਲਾਂ ਕਰਨ ਵਾਸਤੇ ਘਾਹ ਦੇ ਬਣੇ ਹੋਏ ਬਗੀਚੇ ਵਿੱਚ ਬੈਠ ਗਏ ਜਿਹੜਾ ਕਿ ਬਹੁਤ ਹੀ ਸੋਹਣਾ ਸੀਘਾਹ ਦੀ ਕਟਾਈ ਇਸ ਤਰ੍ਹਾਂ ਕੀਤੀ ਹੋਈ ਸੀ, ਜਿਵੇਂ ਦਰੀ ਵਿਛਾਈ ਹੋਈ ਹੋਵੇ। ਆਲੇ-ਦੁਆਲੇ ਸੋਹਣੇ ਖੁਸ਼ਬੂਦਾਰ ਫੁੱਲ ਖਿੜੇ ਹੋਏ ਸਨ ਤੇ ਮਹਿੰਦੀ ਦੇ ਬੂਟਿਆਂ ਦੀ ਵਾੜ ਨੂੰ ਬੜੇ ਸੋਹਣੇ ਢੰਗ ਨਾਲ ਕੱਟਿਆ ਹੋਇਆ ਸੀ

ਮਿੱਠਾ-ਮਿੱਠਾ ਸੁਹਾਵਣਾ ਮੌਸਮ ਸੀ। ਅਸੀਂ ਦੋਵੇਂ ਬੈਠ ਗਏ ਤੇ ਗੱਲਾਂ ਸ਼ੁਰੂ ਹੋ ਗਈਆਂ ਕਿ ਵੇਖੋ ਇਹੋ ਜਿਹੇ ਪਾਰਕ ਬਾਹਰ ਕਿੱਧਰੇ ਵੀ ਨਹੀਂ ਮਿਲਦੇਇੰਨੀ ਸਫਾਈ ਤੇ ਕਿੰਨੇ ਸੋਹਣੇ-ਸੋਹਣੇ ਫੁੱਲ ਖਿੜੇ ਹੋਏ ਹਨਲੋਕ ਇਸਦੀ ਖੁਸ਼ਬੂ ਹੀ ਲੈਂਦੇ ਹਨ ਪਰ ਤੋੜਦੇ ਨਹੀਂਅਗਰ ਇਹੋ ਹੀ ਪਾਰਕ ਬਾਹਰ ਹੁੰਦਾ ਤਾਂ ਲੋਕਾਂ ਨੇ ਗੰਦ ਸੁੱਟ-ਸੁੱਟ ਕੇ ਇਸ ਨੂੰ ਖਰਾਬ ਕਰ ਦੇਣਾ ਸੀਫੁੱਲ ਤਾਂ ਕਿੱਧਰੇ ਰਹੇ ਲੋਕਾਂ ਨੇ ਤਾਂ ਬੂਟੇ ਵੀ ਪੁੱਟ ਦੇਣੇ ਸਨਹੁਣ ਵੇਖ ਕਿੰਨੇ ਬਜ਼ੁਰਗ ਬਾਬੇ ਤੇ ਮਾਤਾਵਾਂ ਇੱਥੇ ਆ ਕੇ ਬੈਠਦੀਆਂ ਹਨਕਈਆਂ ਨੇ ਖਾਲੀ ਪੇਟ ਟੈਸਟ ਕਰਾਉਣੇ ਹੁੰਦੇ ਹਨ ਤੇ ਫਿਰ ਰੋਟੀ ਖਾ ਕੇਇਸ ਕਰਕੇ ਇਹ ਪਾਰਕ ਇਨ੍ਹਾ ਵਾਸਤੇ ਬਹੁਤ ਲਾਭਦਾਇਕ ਹੈ ਫਿਰ ਅਸੀਂ ਹੋਰ ਪੁਰਾਣੀਆਂ ਗੱਲਾਂ ਕਰਦੇ ਰਹੇ।

ਆਖਰਕਾਰ ਮੈਂ ਰਛਪਾਲ ਸਿੰਘ ਨੂੰ ਪੁੱਛ ਬੈਠਾ ਕਿ ਭਰਾਵਾ ਇਹ ਤਾਂ ਲੋਕਾਚਾਰੀ ਦੀਆਂ ਗੱਲਾਂ ਹਨ ਆਪਾ ਕੋਈ ਹੱਡਬੀਤੀ ਕਰ ਲਈਏ। ਕੀ ਹਾਲ ਹੈ ਤੇਰੇ ਬੇਟੇ ਬੇਟੀ ਦਾ? ਉਹ ਬਹੁਤ ਵਧੀਆ ਪੜ੍ਹਦੇ ਸੀ, ਤੇ ਅੱਜ ਕੱਲ੍ਹ ਕੀ ਕਰਦੇ ਨੇ?

ਰਛਪਾਲ ਸਿੰਘ ਬੋਲਿਆ, “ਕਰਨਾ ਕਰਾਉਣਾ ਕੀ ਐ ਮੁੰਡਾ ਤੇ ਕੁੜੀ ਪੜ੍ਹ ਲਿਖ ਬਹੁਤ ਵਧੀਆ ਗਏ ਹਨ। ਮੁੰਡੇ ਨੂੰ ਆਰਮੀ ਵਿੱਚ ਅਫਸਰ ਦੀ ਨੌਕਰੀ ਵੀ ਮਿਲ ਗਈ ਸੀ ਪਰ ਪਤਾ ਨਹੀਂ ਉਸ ਨੇ ਆਪਣੇ ਵਿਚਾਰ ਇਕਦਮ ਕਿਵੇਂ ਬਦਲ ਲਏ। ਨੌਕਰੀ ਉੱਤੇ ਜਾਣ ਤੋਂ ਨਾਂਹ ਕਰ ਦਿੱਤੀ ਤੇ ਆਈਲੈੱਟਸ ਕਰਨ ਲੱਗ ਪਿਆ। ਬੜੀ ਜਲਦੀ ਉਸ ਨੇ ਚੰਗੇ ਬੈਂਡ ਲੈ ਕੇ ਆਪਣੀ ਫਾਈਲ ਕਨੇਡਾ ਵਾਸਤੇ ਲਗਾ ਦਿੱਤੀਬੱਸ ਥੋੜ੍ਹੇ ਚਿਰ ਵਿੱਚ ਹੀ ਉਹ ਕਨੇਡਾ ਪਹੁੰਚ ਗਿਆ ਤੇ ਉੱਥੇ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀਇੱਧਰ ਕੁੜੀ ਨੇ ਬੀ.ਏ ਕਰਕੇ ਬੀ.ਐੱਡ ਕਰਨੀ ਸ਼ੁਰੂ ਕਰ ਦਿੱਤੀ

“ਉੱਧਰ ਮੁੰਡਾ ਫੂਨ ਕਰਕੇ ਮੈਂਨੂੰ ਕਹਿੰਦਾ ਕਿ ਭਾਪਾ ਜਿਹੜੀ ਆਪਣੀ ਪਿੰਡ ਦੇ ਦੂਜੇ ਪਾਸੇ ਜਮੀਨ ਹੈ, ਉਸ ਨੂੰ ਵੇਚ ਦੇ ਅਤੇ ਮੈਂਨੂੰ ਪੈਸੇ ਭੇਜ ਕਿਉਂਕਿ ਮੇਰਾ ਇੱਥੇ ਕਾਰ ਬਿਨਾਂ ਨਹੀਂ ਸਰਦਾਮੈਂ ਕੌੜਾ ਘੁੱਟ ਭਰ ਕੇ ਉਹ ਜ਼ਮੀਨ ਉਸ ਦੇ ਕਹਿਣੇ ਉੱਤੇ ਵੇਚ ਦਿੱਤੀਸਾਰੇ ਦੇ ਸਾਰੇ ਪੈਸੇ ਉਸ ਨੂੰ ਭੇਜ ਦਿੱਤੇਪਿੰਡ ਵਿੱਚ ਮੈਂਨੂੰ ਬੜੀ ਨਾਮੋਸ਼ੀ ਆਈ ਤੇ ਲੋਕ ਇਹ ਵੀ ਕਹਿਣ ਲੱਗ ਪਏ ਕਿ ਲੋਕ ਤਾਂ ਕਨੇਡਾ ਤੋਂ ਪੈਸੇ ਇੱਧਰ ਭੇਜਦੇ ਹਨ, ਤੂੰ ਇੱਧਰੋਂ ਉੱਧਰ ਭੇਜ ਰਿਹਾ ਹੈਂ। ਮੇਰੇ ਕੋਲ ਜਵਾਬ ਨਹੀਂ ਸੀ

ਫਿਰ ਕੀ ਹੋਇਆ ਭਰਾਵਾ, ਮੁੰਡਾ ਮੈਂਨੂੰ ਕਹਿਣ ਲੱਗਾ ਕਿ ਪਾਪਾ ਤੇਰਾ ਲਾਡਲਾ ਹੁਣ ਸਾਰੀ ਉਮਰ ਬੇਸਮੈਂਟ ਵਿੱਚ ਹੀ ਰਹੂ? ਮੈਂ ਤਾਂ ਆਪਣਾ ਇੱਕ ਵਧੀਆ ਘਰ ਖਰੀਦਣਾ ਹੈ, ਜਿਹੜੀ ਜਮੀਨ ਰਹਿੰਦੀ ਹੈ, ਉਸ ਨੂੰ ਵੇਚਕੇ ਮੈਂਨੂੰ ਪੈਸੇ ਭੇਜਮੈਂ ਕਿਸੇ ਅੱਗੇ ਰਹਿੰਦੀ ਜ਼ਮੀਨ ਵੇਚਣ ਵਾਸਤੇ ਨਾਂ ਹੀ ਨਹੀਂ ਲਿਆ ਕਿਉਂਕਿ ਮੇਰੇ ਮਾਂ-ਬਾਪ ਮੇਰੇ ਨਾਲ ਹੀ ਹਨਉਨ੍ਹਾਂ ਦੀ ਦੇਖ ਭਾਲ ਵੀ ਅਸੀਂ ਕਰਦੇ ਹਾਂਮੇਰੇ ਬਜ਼ੁਰਗ ਪਿਤਾ ਨੇ ਮੇਰੀ ਗੈਰਹਾਜ਼ਰੀ ਵਿੱਚ ਮੇਰੇ ਬੇਟੇ ਨੂੰ ਆਪਣੇ ਮੋਢਿਆ ਉੱਤੇ ਚੁੱਕ ਕੇ ਬਹੁਤ ਖਿਡਾਇਆ ਤੇ ਜਾਨੋਂ ਵੱਧ ਪਿਆਰ ਵੀ ਕਰਦਾ ਸੀ ਅਸਾਂ ਦੋਹਾਂ ਜੀਆਂ ਨੇ ਕਦੇ ਕਦਾਈਂ ਬੱਚਿਆਂ ਨੂੰ ਥੋੜ੍ਹੀ ਬਹੁਤੀ ਝਿੱੜਕ ਮਾਰ ਦੇਣੀ ਤਾਂ ਮੇਰੇ ਪਿਤਾ ਜੀ ਨੇ ਉਲਟਾ ਸਾਨੂੰ ਕਹਿਣਾ ਕਿ ਤੁਸੀਂ ਮਸੂਮ ਬੱਚੇ ਨੂੰ ਕਿਉਂ ਝਿੜਕਦੇ ਹੋ? ਹੁਣ ਉਹ ਕਈ ਵਾਰ ਬੈਠਾ-ਬੈਠਾ ਆਪਣੇ ਪੋਤੇ ਦੀ ਯਾਦ ਵਿੱਚ ਰੋਣ ਲੱਗ ਪੈਦਾ ਹੈ,ਕਿ ਮੇਰਾ ਪੋਤਾ ਮੈਂਨੂੰ ਕਦੋਂ ਆ ਕੇ ਮਿਲੇਗਾ? ਅਸੀਂ ਤਾਂ ਹੁਣ ਕੰਧੀ ਦੇ ਰੁੱਖੜੇ ਹਾਂ, ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ ਤੇ ਅਸੀਂ ਚਲੇ ਜਾਈਏ

ਮੇਰੀ ਚਿੰਤਾ ਦਿਨ ਪਰ ਦਿਨ ਵਧਦੀ ਜਾ ਰਹੀ ਸੀਜੇਕਰ ਸਾਰੀ ਜਮੀਨ ਵੇਚਣ ਦਾ ਬਾਪੂ ਨੂੰ ਪਤਾ ਲੱਗ ਗਿਆ ਉਹ ਤਾਂ ਜਮੀਨ ਦੇ ਹਉਕੇ ਵਿੱਚ ਹੀ ਮਰ ਜਾਵੇਗਾਕਿਉਂਕਿ ਬੜੀ ਮਿਹਨਤ ਨਾਲ ਮਹਿੰਗਾਈ ਦੇ ਯੁੱਗ ਵਿੱਚ ਬਾਪੂ ਨੇ ਜਮੀਨ ਦੇ ਚਾਰ ਟੱਕੇ ਬਚਾ ਕੇ ਰੱਖੇ ਸੀਉਸ ਵਕਤ ਉਨ੍ਹਾਂ ਕੋਲ ਕੁਝ ਵੀ ਨਹੀਂ ਹੁੰਦਾ ਸੀ, ਪਰ ਉਨ੍ਹਾਂ ਨੇ ਜਮੀਨ ਨੂੰ ਮਾਂ ਦਾ ਰੁਤਬਾ ਦਿੰਦੇ ਹੋਏ ਕਦੇ ਵੀ ਜਮੀਨ ਵੇਚਣ ਦੀ ਗੱਲ ਨਹੀਂ ਸੀ ਕੀਤੀ ਅੱਜ ਸਾਡੇ ਕੋਲ ਸਭ ਕੁਝ ਹੁੰਦੇ ਹੋਏ ਵੀ ਮੈਂ ਇੰਨਾ ਬੇਵੱਸ ਹੋ ਗਿਆ ਹਾਂ ਕਿ ਮੈਂਨੂੰ ਆਪਣੇ ਜਿਉਂਦੇ ਜੀਅ ਜਮੀਨ ਵੇਚਣੀ ਪੈ ਗਈ। ਮੈਂ ਪੁੱਤਰ ਦੇ ਮੋਹ ਵਿੱਚ ਆ ਕੇ ਉਹ ਜਮੀਨ ਚੁੱਪ ਚਪੀਤੇ ਆਪਣੇ ਸ਼ਰੀਕਾਂ ਨੂੰ ਵੇਚ ਦਿੱਤੀਸਾਰਾ ਪੈਸਾ ਬਾਹਰ ਭੇਜ ਦਿੱਤਾਹੁਣ ਪੁੱਤਰ ਕਦੇ-ਕਦੇ ਆਪਣੀ ਕਾਰ ਤੇ ਕੋਠੀ ਦੀਆਂ ਫੋਟੋਆਂ ਆਪਣੀ ਮਾਂ ਤੇ ਭੈਣ ਨੂੰ ਭੇਜ ਦਿੰਦਾ ਹੈਕਹਿੰਦਾ ਹੈ ਕਿ ਮੈਂ ਹੁਣ ਬੜਾ ਖੁਸ਼ ਹਾਂਮੈਂ ਵੀ ਕਿਹਾ, ਚਲੋ ਜਿੱਥੇ ਬੱਚੇ ਖੁਸ਼ ਰਹਿਣ, ਉੱਥੇ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਹੈ

ਗੱਲ੍ਹ ਇੱਥੇ ਨਹੀਂ ਮੁੱਕੀ। ਉਸ ਨੇ ਫਿਰ ਆਪਣੀ ਮਾਂ ਨੂੰ ਇੱਕ ਦਿਨ ਫੋਨ ਕਰ ਦਿੱਤਾ ਕਿ ਆਪਣੀ ਘਰ ਵਾਲੀ ਥਾਂ ਤੇ ਘਰ ਦਾ ਤੁਸਾਂ ਕੀ ਕਰਨਾ ਹੈ? ਉਸ ਨੂੰ ਵੇਚਕੇ ਮੇਰੇ ਕੋਲ ਬਾਹਰ ਆ ਜਾਉ। ਜਦੋਂ ਉਸ ਦੀ ਮਾਂ ਨੇ ਮੈਂਨੂੰ ਇਹ ਗੱਲ ਦੱਸੀ, ਮੈਂ ਉਸ ਦਿਨ ਦਾ ਜਿਉਂਦਾ ਹੀ ਮਰ ਗਿਆ ਹਾਂਸੋਚ ਰਿਹਾ ਹਾਂ ਕਿ ਅਸੀਂ ਤਾਂ ਦੋਵੇਂ ਜੀਅ ਬਾਹਰ ਚਲੇ ਜਾਵਾਂਗੇ ਪਰ ਸਾਡੇ ਬਜ਼ੁਰਗ ਮਾਂ-ਬਾਪ ਦਾ ਕੀ ਬਣੂ? ਸਾਨੂੰ ਉਨ੍ਹਾਂ ਨੇ ਪਾਲਿਆ, ਸਾਂਭਿਆ, ਪੜ੍ਹਾਇਆ। ਅੱਜ ਜਦੋਂ ਸਾਡੀ ਵਾਰੀ ਆਈ ਉਨ੍ਹਾਂ ਨੂੰ ਸਾਂਭਣ ਦੀ, ਅਸੀਂ ਵਿਦੇਸ਼ ਵੱਲ ਮੂੰਹ ਕਰ ਲਈਏ? ਇਹ ਨਿਆਂ ਨਹੀਂ ਬਲਕਿ ਇਹ ਤਾਂ ਬਜ਼ੁਰਗਾਂ ਨਾਲ ਅਨਿਆਂ ਹੋਵੇਗਾ

ਭਰਾਵਾਂ, ਉਸ ਦਿਨ ਤੋਂ ਪਤਾ ਨਹੀਂ ਮੈਂਨੂੰ ਕਿਹੜੀ ਬਿਮਾਰੀ ਨੇ ਘੇਰ ਲਿਆ ਹੈ, ਸਮਝ ਨਹੀਂ ਆਉਂਦੀ। ਬੜੇ ਟੈਸਟ ਕਰਵਾਏ ਨੇ, ਉਨ੍ਹਾਂ ਵਿੱਚ ਕੁਝ ਵੀ ਨਹੀਂ ਆਉਂਦਾ ਤੇ ਡਾਕਟਰ ਮੈਂਨੂੰ ਵਾਪਸ ਘਰ ਭੇਜ ਦਿੰਦੇ ਨੇਮੈਂ ਬੇਚੈਨ ਹੋਇਆ ਦੋ-ਚਹੁੰ ਦਿਨਾਂ ਬਾਅਦ ਫਿਰ ਇੱਥੇ ਆ ਜਾਂਦਾ ਹਾਂ। ਅੱਜ ਤੂੰ ਮਿਲ ਗਿਆ ਹੈਂ, ਆਪਾਂ ਦੁੱਖ –ਸੁਖ ਸਾਂਝੇ ਕਰ ਲਏ ਹਨ। ਉਂਝ ਤਾਂ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਮੈਂ ਬਹੁਤ ਸੁਖੀ ਹਾਂ ਪਰ ਵਿਚਲੀ ਗੱਲ ਦਾ ਕਿਸੇ ਨੂੰ ਕੀ ਪਤਾ ...ਮੈਂ ਤਾਂ ਯਾਰ ਤੇਰਾ ਹਾਲ-ਚਾਲ ਪੁੱਛਿਆ ਹੀ ਨਹੀਂ ਕਿ ਤੂੰ ਦੁਖੀ ਹੈ ਜਾਂ ਸੁਖੀ? ਸ਼ਾਇਦ ਹੁਣ ਆਪਣਾ ਨੰਬਰ ਵੀ ਆ ਗਿਆ ਹੋਵੇਗਾ ਤੇ ਡਾਕਟਰ ਤੋਂ ਕੋਈ ਸਲਾਹ ਲੈਂਦੇ ਹਾਂ। ਇੱਕ ਝੋਰਾ ਜਰੂਰ ਦਿਨ ਰਾਤ ਮੈਂਨੂੰ ਵੱਢ-ਵੱਢ ਖਾ ਰਿਹਾ ਹੈ ਕਿ ਸਾਡੇ ਜਿਉਂਦੇ ਜੀਅ ਪੁੱਤਰ ਵਾਪਸ ਪਰਤੇਗਾ ਪੰਜਾਬ ਜਾਂ ਨਹੀਂ?

ਸੂਬੇਦਾਰ ਰਛਪਾਲ ਸਿੰਘ ਦੀ ਆਖਰੀ ਗੱਲ ਦਾ ਹੁੰਗਾਰਾ ਭਰ ਸਕਣਾ ਮੇਰੇ ਲਈ ਔਖਾ ਹੋ ਗਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1819)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author