JaswinderSBhuleria7ਕੁੜੀਆਂ ਪੁਲਿਸ ਅਫਸਰਮਿਲਟਰੀ ਅਫਸਰਪਾਇਲਟਡਾਕਟਰਇੰਜੀਨੀਅਰ ...
(7 ਦਸੰਬਰ 2019)

 

ਸ਼ਾਇਦ ਕੋਈ ਦਿਨ ਹੀ ਅਜਿਹਾ ਹੋਵੇਗਾ ਜਿਸ ਦਿਨ ਅਖਬਾਰ ਵਿੱਚ ਇਹ ਸੁਰਖੀ ਨਹੀਂ ਲੱਗੀ ਹੁੰਦੀ ਕਿ “ਸਹੁਰੇ ਘਰ ਵੱਲੋਂ ਦਾਜ ਦੀ ਮੰਗ ਕਰਨ ’ਤੇ ਨੂੰਹ ਨੂੰ ਤੇਲ ਪਾ ਕੇ ਸਾੜਿਆ ਗਿਆ।”, ਜਾਂ “ਬਹੂ ਨੇ ਸਹੁਰੇ ਘਰ ਵੱਲੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ।” ਇਹ ਗੱਲਾਂ ਸਾਰੀਆਂ ਨਵੀਆਂ ਵਿਆਹੀਆਂ ਕੁੜੀਆਂ ਨਾਲ ਹੀ ਕਿਉਂ ਹੁੰਦੀਆਂ ਹਨ? ਕੀ ਇਹ ਸੱਚ ਹੈ, ਕੀ ਇੰਝ ਹੀ ਹੁੰਦਾ ਹੈ, ਜਿਵੇਂ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਹਨ? ਨਹੀਂ, ਸੱਚ ਇਸ ਤੋਂ ਕੁਝ ਹਟ ਕੇ ਹੁੰਦਾ ਹੈਪਰ ਕੇਸ ਨੂੰ ਜ਼ਿਆਦਾ ਗਹਿਰਾਈ ਵਿੱਚ ਨਾ ਪਾਉਣ ਲਈ ਮੋਟੇ ਤੌਰ ’ਤੇ ਦਾਜ ਦੀ ਮੰਗ ਦੇ ਬਹਾਨੇ ਲਾ ਕੇ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਉਹ ਕੁੜੀ ਮਰ ਚੁੱਕੀ ਹੁੰਦੀ ਹੈ, ਜਿਸ ਨਾਲ ਇਹ ਸੱਚ ਕੁਝ ਵਾਪਰਿਆ ਹੁੰਦਾ ਹੈਕੀ ਜਦੋਂ ਉਹਦੇ ਨਾਲ ਇਹ ਕਹਾਣੀ ਵਾਪਰ ਰਹੀ ਹੁੰਦੀ ਹੈ, ਸਹੁਰੇ ਘਰ ਤੋਂ ਇਲਾਵਾ ਉਸ ਕੋਲ ਹੋਰ ਵੀ ਮੌਜੂਦ ਹੁੰਦੇ ਹਨ, ਜੋ ਬਾਅਦ ਵਿੱਚ ਚਸ਼ਮਦੀਦ ਗਵਾਹ ਬਣਦੇ ਹਨ? ਅਗਰ ਮਰਨ ਤੋਂ ਬਾਅਦ ਵਿੱਚ ਗਵਾਹੀ ਦਿੰਦੇ ਹਨ ਤਾਂ ਮਰਨ ਤੋਂ ਪਹਿਲਾਂ ਉਸ ਔਰਤ ਨੂੰ ਬਚਾ ਕਿਉਂ ਨਹੀਂ ਲੈਂਦੇ ਕਿ ਉਸ ਅਣਭੋਲੀ ਦੀ ਜਾਨ ਬਚ ਜਾਵੇ? ਜੇ ਸਹੁਰੇ ਨਹੀਂ ਰੱਖਣਾ ਚਾਹੁੰਦੇ ਤਾਂ ਉਸ ਵਾਸਤੇ ਅੱਜਕੱਲ੍ਹ ਕਾਨੂੰਨ ਬਣਿਆ ਹੈ ਕਿ ਅਦਾਲਤ ਵਿੱਚ ਜਾ ਕੇ ਤਲਾਕ ਲਿਖ ਦੇਵੇ

ਮੇਰੇ ਹਿਸਾਬ ਦੇ ਨਾਲ ਅੱਜਕੱਲ੍ਹ ਕੋਈ ਵੀ ਕੁੜੀ ਅਜਿਹੀ ਨਹੀਂ, ਜਿਸ ਨੂੰ ਇਸ ਕਨੂੰਨ ਬਾਰੇ ਜਾਣਕਾਰੀ ਨਾ ਹੋਵੇ। ਹਰ ਘਰ ਵਿੱਚ ਟੈਲੀਵਿਜ਼ਨ, ਰੇਡੀਓ ਜ਼ਰੂਰ ਹੁੰਦੇ ਹਨਇਹ ਸਾਰੀਆਂ ਗੱਲਾਂ ਇਨ੍ਹਾਂ ਉੱਤੇ ਹੀ ਦੱਸੀਆਂ ਜਾਂਦੀਆਂ ਹਨਜੇ ਸਹੁਰੇ ਘਰ ਵਾਲੇ ਨੂੰਹ ਨੂੰ ਤੰਗ ਕਰਦੇ ਹੋਣ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੀ ਹੈਵੈਸੇ ਵੀ ਅੱਜਕੱਲ੍ਹ ਪੜ੍ਹਿਆਂ ਲਿਖਿਆਂ ਦਾ ਜ਼ਮਾਨਾ ਹੋ ਗਿਆ ਹੈਅਕਸਰ ਹਰ ਕੁੜੀ ਅੱਠ-ਦਸ ਜਮਾਤਾਂ ਪਿੰਡ ਵਿੱਚ ਰਹਿੰਦੀ ਹੋਈ ਵੀ ਪੜ੍ਹ ਹੀ ਜਾਂਦੀ ਹੈਉੰਝ ਵੀ ਅਠਾਰਾਂ ਸਾਲ ਤੋਂ ਪਹਿਲਾਂ ਕੁੜੀ ਦਾ ਵਿਆਹ ਕਰਨਾ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈਤਕਰੀਬਨ ਇਸ ਤੋਂ ਵੱਧ ਉਮਰ ਵਿੱਚ ਹੀ ਕੁੜੀਆਂ ਨੂੰ ਵਿਆਹਿਆ ਜਾਂਦਾ ਹੈ ਤਾਂ ਕਿ ਕੁੜੀ ਸਹੁਰੇ ਘਰ ਜਾ ਕੇ ਠੀਕ-ਠਾਕ ਰਹਿ ਸਕੇ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾ ਸਕੇਇਹ ਸਭ ਕੁਝ ਜਾਣਦਿਆਂ ਹੋਇਆਂ ਹਰ ਰੋਜ਼ ਇਹ ਖਬਰ ਕਿ ਤੇਲ ਪਾ ਕੇ ਸੜਨਾ, ਸਟੋਵ ਨੂੰ ਅੱਗ ਲੱਗਣ ਨਾਲ, ਗੈਸ ਲੀਕ ਹੋਣ ਨਾਲ ਕੁੜੀਆਂ ਦਾ ਮਰਨਾ, ਇਹ ਕਿਉਂ?

ਕੋਈ ਵੀ ਅਜਿਹਾ ਮਾਂ-ਬਾਪ ਨਹੀਂ ਜਿਸ ਨੂੰ ਆਪਣੀ ਧੀ ਦੀਆਂ ਆਦਤਾਂ ਦੇ ਬਾਰੇ ਪਤਾ ਨਾ ਹੋਵੇਘਰ ਵਿੱਚ ਲਾਡਲੀ ਧੀ ਨੂੰ ਪਾਲ ਕੇ ਫਿਰ ਵਿਆਹ ਦੇਣਾਹੱਦੋਂ ਜ਼ਿਆਦਾ ਲਾਡ ਨਹੀਂ ਲਡਾਉਣੇ ਚਾਹੀਦੇ ਜੋ ਕਿ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਇਹ ਗੱਲ ਸਹੀ ਹੈ ਕਿ ਮਾਵਾਂ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੀਆਂ ਹਨਚੁੱਲ੍ਹੇ-ਚੌਕੇ ਦੇ ਨੇੜੇ ਦੇ ਨਹੀਂ ਜਾਣ ਦਿੰਦੀਆਂ, ਇਹ ਕਹਿ ਕੇ ਸਾਰ ਦਿੰਦੀਆਂ ਹਨ ਕਿ ਸਾਰੀ ਉਮਰ ਇਨ੍ਹਾਂ ਨੇ ਹੀ ਕੰਮ ਕਰਨਾ ਹੈਅਗਰ ਪੇਕਿਆਂ ਦੇ ਘਰ ਵੀ ਅਰਾਮ ਨਾ ਕੀਤਾ ਤਾਂ ਸਹੁਰੇ ਘਰ ਕੌਣ ਅਰਾਮ ਕਰਨ ਦੇਵੇਗਾ? ਇਹ ਨਿੱਕੀਆਂ ਨਿੱਕੀਆਂ ਗੱਲਾਂ, ਇੱਕ ਦਿਨ ਬਹੁਤ ਭਿਅੰਕਰ ਰੂਪ ਧਾਰਨ ਕਰ ਲੈਂਦੀਆਂ ਹਨਮਾਵਾਂ ਨੂੰ ਧੀਆਂ ਨਾਲ ਪਿਆਰ ਜ਼ਰੂਰ ਕਰਨਾ ਚਾਹੀਦਾ ਹੈ ਪਰ ਲੋੜ ਦਾਪਿਆਰ ਇਹ ਵੀ ਹੋ ਸਕਦਾ ਹੈ ਕਿ ਬੇਟੀ ਅੱਜ ਤੂੰ ਰੋਟੀਆਂ ਪਕਾ, ਅੱਜ ਤੂੰ ਵਧੀਆ ਦਾਲ, ਸਬਜੀ ਬਣਾ, ਕੱਪੜੇ ਧੋ, ਕੱਪੜੇ ਪ੍ਰੈੱਸ ਕਰਨੇ ਸਿੱਖ, ਸੂਈ ਧਾਗੇ ਦਾ ਕੰਮ ਕਰ, ਘਰਾਂ ਵਿੱਚ ਤਾਂ ਇਹੋ ਜਿਹੇ ਕੰਮ ਹੁੰਦੇ ਹਨ ਜੋ ਸਾਰਾ ਦਿਨ ਮੁੱਕਦੇ ਹੀ ਨਹੀਂਅਗਰ ਹਰ ਕੰਮ ਅਸੀਂ ਨੌਕਰ ਜਾਂ ਪੈਸੇ ਨਾਲ ਕਰਵਾਉਣ ਲੱਗੀਏ ਤਾਂ ਫਿਰ ਝੱਟ ਨਹੀਂ ਲੰਘ ਸਕਦਾ

ਜੇਕਰ ਆਪਾਂ ਥੋੜ੍ਹੀ ਜਿਹੀ ਪਿੱਛੇ ਝਾਤ ਮਾਰੀਏ ਤਾਂ ਕਦੇ ਵੀ ਸੁਣਿਆ ਨਹੀਂ ਸੀ ਕਿ ਫਲਾਣੇ ਦੀ ਨੂੰਹ ਸੜ ਕੇ ਮਰ ਗਈ ਹੈ ਜਾਂ ਫਿਰ ਘਰ ਵਿੱਚ ਪਈ ਜ਼ਹਿਰੀਲੀ ਦਵਾਈ ਪੀ ਕੇ ਮਰ ਗਈ ਹੈਕੀ ਉਦੋਂ ਕੋਈ ਵਿਆਹ ਨਹੀਂ ਹੁੰਦੇ ਸਨ ਜਾਂ ਫਿਰ ਕੋਈ ਲੈਣ ਦੇਣ ਨਹੀਂ ਕਰਦਾ ਸੀ? ਸਭ ਕੁਝ ਹੁੰਦਾ ਸੀਪਰ ਇੱਕ ਗੱਲ ਇਹ ਵੀ ਜ਼ਰੂਰ ਹੁੰਦੀ ਸੀ ਕਿ ਰਿਸ਼ਤਾ ਸੋਚ ਸਮਝ ਕੇ ਘਰ ਦੀ ਬਰਾਬਰਤਾ ਦੇ ਮੁਤਾਬਿਕ ਕੀਤਾ ਜਾਂਦਾ ਸੀਵਿਚੋਲੇ ਪੰਜਾਹ ਕਮੀਆਂ ਕੱਢਦੇ ਹੁੰਦੇ ਸਨ, ਮੁੰਡੇ, ਕੁੜੀ ਦੇ ਨਾਨਕੇ ਕਿੱਥੋਂ ਦੇ ਹਨਇਹਨਾਂ ਦਾ ਖਾਨਦਾਨ ਕਿਹੋ ਜਿਹਾ ਹੈ, ਇਨ੍ਹਾਂ ਦੇ ਪਰਿਵਾਰ ਦੇ ਲੋਕ ਕਿਹੋ ਜਿਹੇ ਹਨਮੁੰਡਾ ਕਿਤੇ ਨਸ਼ੇੜੀ ਤਾਂ ਨਹੀਂ, ਕੁੜੀ ਨੂੰ ਕੱਢਣਾ ਪਰੋਣਾ ਆਉਂਦਾ ਹੈ ਕਿ ਨਹੀਂਚੁੱਲ੍ਹਾਂ ਚੌਕਾ ਲਿੱਪ ਲੈਂਦੀ ਹੈ ਜਾਂ ਨਹੀਂਮਾਵਾਂ ਨੇ ਬੜੇ ਚਾਵਾਂ ਨਾਲ ਮਿੱਟੀ ਕੁੜੀਆਂ ਤੋਂ ਲੁਆਉਣੀ ਕਿ ਕੁੜੀ ਅਗਲੇ ਘਰ ਜਾਕੇ ਕਿਸੇ ਦੀਆਂ ਗੱਲਾਂ ਨਾ ਸੁਣੇਵਧੀਆ ਵਧੀਆਂ ਚਾਦਰਾਂ ਅਤੇ ਫੁੱਲ-ਬੂਟੀਆਂ ਪਾਉਣੀਆਂ, ਸੈੱਟ ਕੱਢਣੇ, ਵਿਆਹ ਤੋਂ ਇੱਕ ਦਿਨ ਪਹਿਲਾਂ ਵਿਖਾਉਣਾ ਪੈਣਾਸ਼ਰੀਕੇ ਦੀਆਂ ਔਰਤਾਂ ਅਤੇ ਹੋਰ ਬਾਹਰੋਂ ਆਈਆਂ ਰਿਸ਼ਤੇਦਾਰਨੀਆਂ ਨੇ ਸਾਰਾ ਕੁਝ ਠੁੱਕ ਕੇ ਵੇਖਣਾ। ਬੜੀਆਂ ਕੁਨਕਾ ਕੱਢਣੀਆਂ, ਆਹ ਕਿਵੇਂ ਬਣਾਇਆ ਹੈ, ਕੁੜੀ ਦਾ ਕਸੀਦਾ ਕੱਢਣ ਤੇ ਹੱਥ ਸਾਫ ਹੈ, ਜਾਂ ਫਿਰ ਸਫਾਈ ਨਹੀਂ, ਇਹ ਗੱਲ ਉੱਥੇ ਹੀ ਸੁਣਨ ਨੂੰ ਮਿਲ ਜਾਂਦੀ ਸੀਫਿਰ ਵਿਆਹ ਉੱਤੇ ਕੁੜੀ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਕਿ ਸੱਸ ਨੂੰ ਮਾਂ ਤੇ ਸਹੁਰੇ ਨੂੰ ਪਿਤਾ ਸਮਾਨ ਸਮਝੀਂਦਿਉਰਾਂ ਜੇਠਾਂ ਨੂੰ ਭਰਾਵਾਂ ਸਮਾਨ ਤੇ ਨਨਾਣਾਂ ਨੂੰ ਭੈਣਾਂ ਸਮਾਨ ਸਮਝੀਫਿਰ ਡੋਲੀ ਤੁਰਨ ਲੱਗਿਆ ਪਿਉ ਧੀ ਨੂੰ ਵਾਰ ਵਾਰ ਇਹ ਆਖਦਾ ਸੁਣਿਆ ਜਾਂਦਾ ਸੀ ਕਿ ਧੀਏ, ਮੇਰੀ ਪੱਗ ਨੂੰ ਦਾਗ ਨਾ ਲਾਈਕੁੜੀ ਦਾ ਬਾਪ ਮੁੰਡੇ ਦੇ ਬਾਪ ਨੂੰ ਜੱਫੀ ਪਾ ਕੇ ਮਿਲਦਾ ਤੇ ਇਹ ਹੀ ਕਹਿੰਦਾ ਕਿ ਅਸੀਂ ਤਾਂ ਗਰੀਬ ਹਾਂ, ਅਸੀਂ ਕੁਝ ਨਹੀਂ ਦੇ ਸਕਦੇ, ਤਾਂ ਮੁੰਡੇ ਦੇ ਬਾਪ ਹੱਸ ਕੇ ਬੋਲ ਪੈਂਦਾ ਕਿ ਭਰਾਵਾ ਜਿੰਨੇ ਧੀ ਦੇ ਦਿੱਤੀ, ਉਹਨੇ ਪਿੱਛੇ ਕੀ ਛੱਡਿਆਸਭ ਤੋਂ ਵੱਡਾ ਧੀਆਂ ਦਾਜ ਹੁੰਦੀਆਂ ਹਨਤੁਸੀਂ ਆਪਣੀ ਇੱਜ਼ਤ ਸਾਡੀ ਝੋਲੀ ਪਾ ਦਿੱਤੀ, ਫਿਰ ਕਾਹਦੀ ਕਸਰ ਬਾਕੀ?

ਅਗਰ ਇਹ ਸਾਰੀਆਂ ਗੱਲਾਂ ਨੂੰ ਅੱਜ ਅਸੀਂ ਆਪਣੇ ਸਮਾਜ ਵਿੱਚ ਫਿਰ ਦੁਬਾਰਾ ਪ੍ਰਵੇਸ਼ ਕਰ ਲਈਏ ਤਾਂ ਸ਼ਾਇਦ ਇਹੋ ਜਿਹੇ ਹਾਦਸੇ ਤੋਂ ਬਚਿਆ ਜਾ ਸਕਦਾ ਹੈਕੁੜੀਆਂ ਨੂੰ ਘਰ ਵਿੱਚ ਰਸੋਈ ਦਾ ਕੰਮ ਸਿਖਾਈਏਇਹੋ ਜਿਹੀ ਸਿੱਖਿਆ ਦੇਈਏ ਕਿ ਕੁੜੀ ਨੂੰ ਸਹੁਰੇ ਘਰ ਤੋਂ ਡਰ ਨਾ ਲੱਗੇਇਹ ਨਹੀਂ ਕਿ ਸਹੁਰੇ ਘਰ ਵਿੱਚ ਸਿਰਫ ਪਿਆਰ ਪਤੀ ਨਾਲ ਕਰਨਾ ਹੈ, ਹੋਰ ਕਿਸੇ ਨਾਲ ਨਹੀਂਇਸੇ ਕਰਕੇ ਤਾਂ ਜ਼ਿਆਦਾਤਰ ਲਵ ਮੈਰਿਜ ਬਾਅਦ ਵਿੱਚ ਤਲਾਕ ਦਾ ਭਿਅੰਕਰ ਰੂਪ ਲੈ ਲੈਂਦੀਆਂ ਹਨਜਦੋਂ ਵਿਆਹ ਸ਼ਾਦੀ ਘਰਦਿਆਂ ਦੀ ਮਰਜ਼ੀ ਨਾਲ ਹੋਵੇਗਾ, ਉੱਥੇ ਬਹੁਤ ਘੱਟ ਚਾਨਸ ਹੁੰਦੇ ਹਨਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਤੇ ਇਹ ਗੱਲਾਂ ਸੁਣ ਕੇ ਲੋਕ ਕੁੜੀਆਂ ਜੰਮਣ ਤੋਂ ਇਨਕਾਰ ਕਰਦੇ ਜਾ ਰਹੇ ਹਨਸਥਿਤੀ ਬਹੁਤ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈਤੇ ਕੁਝ ਕੁੜੀਆਂ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰਦੀਆਂ ਜਾ ਰਹੀਆਂ ਹਨਕੁਝ ਕੁ ਭਰੂਣ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਹਨਜਿਹੜੇ ਅੱਜ ਪੰਜਾਬ ਦੇ ਅੰਕੜੇ ਲਏ ਜਾ ਰਹੇ ਹਨ ਕਿ ਤਕਰੀਬਨ lEEE ਪਿੱਛੇ ÌËÈËÉ ਕੁੜੀਆਂ ਹੀ ਹਨ, ਇਨ੍ਹਾਂ ਦੀ ਗਿਣਤੀ ਵਧ ਨਹੀਂ ਸਗੋਂ ਬਹੁਤ ਘਟ ਰਹੀ ਹੈਅਗਰ ਇੰਝ ਹੀ ਚੱਲਦਾ ਰਿਹਾ ਇੱਕ ਦਿਨ ਅਜਿਹਾ ਆ ਜਾਵੇਗਾ ਕਿ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਮੂੰਹੋਂ ਮੰਗੇ ਪੈਸੇ ਦੇਣਗੇ ਕਿ ਇਸ ਕੁੜੀ ਨੂੰ ਸਾਡੇ ਮੁੰਡੇ ਨਾਲ ਵਿਆਹ ਦਿਉਦਾਜ ਦਾ ਰਿਵਾਜ ਜ਼ਰੂਰ ਖਤਮ ਹੋ ਜਾਵੇਗਾ, ਪਰ ਕੁੜੀਆਂ ਹੁਣ ਜੋ ਸਹੁਰੇ ਘਰਦਿਆਂ ਦੀ ਥੋੜ੍ਹੀ ਬਾਹਲੀ ਇੱਜ਼ਤ ਕਰਦੀਆਂ ਹਨ, ਉਹ ਵੀ ਨਹੀਂ ਕਰਨਗੀਆਂ

ਇਨ੍ਹਾਂ ਸਾਰੀਆਂ ਗੱਲਾਂ ਉੱਤੇ ਸਾਨੂੰ ਥੋੜ੍ਹਾ ਜਿਹਾ ਉੱਚਾ ਉੱਠ ਕੇ ਵਿਚਾਰ ਕਰਨੀ ਪਵੇਗੀਇਹ ਨਹੀਂ ਕਿ ਕੁੜੀ ਜੰਮ ਪਈ ਤੇ ਸਾਡੇ ਲੇਖ ਮਾੜੇ ਹੋ ਗਏ। ਕੁੜੀ ਹੈ, ਇਸ ਨੂੰ ਪੜ੍ਹਾਉਣ ਦੀ ਕੀ ਲੋੜ ਹੈ? ਕਾਲਜਾਂ ਵਿੱਚ ਕੁੜੀਆਂ ਤਾਂ ਮਾਂ-ਪਿਉ ਦੀ ਇੱਜ਼ਤ ਹੀ ਰੋਲੀ ਫਿਰਦੀਆਂ ਹਨਇਹ ਬਿਲਕੁਲ ਹੀ ਗਲਤ ਹੈ। ਇਹ ਸਾਡੀ ਸੋਚ ਹੀ ਗਲਤ ਹੈਜਿਹੋ ਜਿਹਾ ਅਸੀਂ ਸੋਚਾਂਗੇ, ਉਹੋ ਜਿਹਾ ਸਾਨੂੰ ਨਜ਼ਰ ਆਵੇਗਾਜੇ ਧੀਆਂ ਪੜ੍ਹ ਲਿਖ ਜਾਣਗੀਆਂ ਤਾਂ ਸਮਾਜ ਵਿੱਚ ਸੁਧਾਰ ਹੋ ਜਾਵੇਗਾਹੁਣ ਤਾਂ ਕੁੜੀਆਂ ਮੁੰਡਿਆਂ ਦੇ ਬਰਾਬਰ ਦੀਆਂ ਹੱਕਦਾਰ ਹਨਕੁੜੀਆਂ ਕੀ ਨਹੀਂ ਬਣ ਸਕਦੀਆਂ? ਹੁਣ ਹਰ ਮਹਿਕਮੇ ਵਿੱਚ ਕੁੜੀਆਂ ਕੰਮ ਕਰ ਰਹੀਆਂ ਹਨਅਗਰ ਅਸੀਂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਵੇਖੀਏ ਤਾਂ ਕੁੜੀਆਂ ਪੁਲਿਸ ਅਫਸਰ, ਮਿਲਟਰੀ ਅਫਸਰ, ਪਾਇਲਟ, ਡਾਕਟਰ, ਇੰਜੀਨੀਅਰ, ਲਗਭਗ ਹਰ ਖੇਤਰ ਵਿੱਚ ਪਹੁੰਚ ਗਈਆਂ ਹਨਦੂਜੇ ਪਾਸੇ ਕੁੜੀਆਂ ਗੈਸ ਸਿਲੰਡਰ ਦੀਆਂ ਸ਼ਿਕਾਰ, ਸਟੋਪ ਦੇ ਫਟਣ ਤੇ ਅੱਗ, ਬਿਜਲੀ ਕੁਨੈਕਸ਼ਨ ਕਾਰਨ ਕਰੰਟ ਵਰਗੀ ਤਮਾਮ ਲਾਹਨਤ ਤੋਂ ਬਚ ਸਕਣਗੀਆਂ

ਤੇ ਨਾਲ ਨਾਲ ਮਾਵਾਂ ਵੀ ਆਪਣਾ ਫਰਜ਼ ਪੂਰਾ ਕਰਨ। ਘਰ ਵਿੱਚ ਬੇਟੀਆਂ ਨੂੰ ਇਹੋ ਜਿਹੀ ਸਿੱਖਿਆ ਦੇਣ ਕਿ ਉਹ ਸਹੁਰੇ ਘਰ ਜਾ ਕੇ ਸਾਰੇ ਪਰਿਵਾਰ ਨਾਲ ਪਿਆਰ ਨਾਲ ਰਹਿ ਸਕਣਪਤੀ ਦੇ ਸਾਰੇ ਰਿਸ਼ਤੇਦਾਰਾਂ ਨੂੰ ਪੂਰਾ ਪੂਰਾ ਮਾਣ ਦੇਣਬਾਕੀ ਪਰਿਵਾਰ ਦੇ ਮੈਂਬਰਾਂ ਨਾਲ ਕੰਮਾਂ ਵਿੱਚ ਹੱਥ ਵਟਾਉਣਫਿਰ ਕਿਉਂ ਨਹੀਂ ਇੱਜ਼ਤ ਮਿਲੇਗੀ? ਜ਼ਰੂਰ ਮਿਲੇਗੀ ਪੂਰੀ ਇੱਜ਼ਤ, ਅਗਰ ਅਸੀਂ ਇਹੋ ਜਿਹੀ ਸਿੱਖਿਆ ਆਪਣੀਆਂ ਬੇਟੀਆਂ ਨੂੰ ਦੇਵਾਂਗੇਕੁੜੀ ਸੱਸ-ਸਹੁਰੇ ਨੂੰ ਹਊਆ ਨਾ ਸਮਝੇਕੋਈ ਵੀ ਸੱਸ ਨਹੀਂ ਚਾਹੁੰਦੀ ਕਿ ਮੈਂ ਕਟਿਹਰੇ ਵਿੱਚ ਖੜ੍ਹ ਕੇ ਆਪਣੀ ਬੇਇੱਜ਼ਤੀ ਕਰਵਾਵਾਂਕੋਈ ਵੀ ਪਤੀ ਇਹ ਨਹੀਂ ਚਾਹੁੰਦਾ ਕਿ ਮੈਂ ਆਪਣੀ ਪਤਨੀ ਨੂੰ ਅੱਗ ਦੀ ਭੇਟ ਚੜ੍ਹਾਵਾਂਬੱਸ ਥੋੜ੍ਹਾ ਜਿਹਾ ਵਕਤ ਸੰਭਾਲ ਲਿਆ ਜਾਵੇ ਤਾਂ ਸਭ ਕੁਝ ਠੀਕ ਹੋ ਜਾਂਦਾ ਹੈਬਚਪਨ ਤੋਂ ਹੀ ਕੁੜੀਆਂ ਦਾ ਸੁਭਾਅ ਚਿੜਚਿੜਾ ਨਾ ਬਣਨ ਦਿਉ ਕਿ ਇੰਨੀਆਂ ਗੁੱਸੇਖੋਰ ਬਣ ਜਾਣ ਕਿ ਛੋਟੀ ਜਿਹੀ ਗੱਲ ਤੋਂ ਹੀ ਮੌਤ ਦਾ ਦਰਵਾਜ਼ਾ ਖੜਕਾ ਲੈਣਬਹੁਤ ਸਾਰੀਆਂ ਗੱਲਾਂ ਹਨ ਜੋ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਹਟ ਸਕਦੀਆਂ ਹਨ ਸਾਡੇ ਸਮਾਜ ਨੂੰ ਇਸ ਵਕਤ ਧਿਆਨ ਦੇਣ ਦੀ ਜ਼ਰੂਰਤ ਹੈਨੂੰਹ ਨੂੰ ਧੀ ਵਾਲਾ ਦਰਜਾ ਦਿਉ ਤੇ ਸੱਸ ਨੂੰ ਮਾਂ ਵਾਲੀ ਇੱਜ਼ਤ ਦਿਉ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1834)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author