JaswinderSBhuleria7ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ...
(1 ਫਰਵਰੀ 2020)

 

ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਜਿਸਦੇ ਬਾਸ਼ਿੰਦੇ ਉੱਚ ਆਚਰਣ, ਦੇਸ਼ ਦੀ ਖੜਗ ਭੁਜਾ ਅਤੇ ਅੰਨ ਭੰਡਾਰ ਪੈਦਾ ਕਰਨ ਵਾਲੇ, ਉੱਚ ਸਮਾਜਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਵਾਲਿਆਂ ਵਜੋਂ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਮਸ਼ਹੂਰ ਸਨ, ਉਨ੍ਹਾਂ ਨੂੰ ਅੱਜ ਨਸ਼ੇ ਦੇ ਰਾਜ ਦੇ ਅੰਦਰ ਪਸਰਿਆ ਸਮੁੰਦਰ ਨਿਗਲ ਰਿਹਾ ਹੈਭਾਰਤੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਹੁਣੇ ਹੁਣੇ ਛਾਇਆ ਕੀਤੀ ਗਈ ਹੈ ਜਿਸ ਅਨੁਸਾਰ ਪੰਜਾਬ ਦੀ ਧਰਤੀ ਨਸ਼ੇ ਦਾ ਸਮੁੰਦਰ ਬਣ ਗਈ ਹੈਸੰਨ 2015 ਤੋਂ 2018 ਤਕ 46909 ਨਸ਼ੀਲੇ ਪਦਾਰਥਾਂ ਦੇ ਤਸਕਰ ਪੰਜਾਬ ਵਿੱਚ ਪਕੜੇ ਗਏਸੰਨ 2017 ਵਿੱਚ 1871 ਕਿਲੋਗ੍ਰਾਮ ਗਾਂਜਾ, 406 ਕਿਲੋਗ੍ਰਾਮ ਹੈਰੋਇਨ, 129 ਕਿਲੋਗ੍ਰਾਮ ਅਫੀਮ, 41800 ਕਿਲੋਗ੍ਰਾਮ ਭੁੱਕੀ ਤੇ 35 ਲੱਖ ਤੋਂ ਵਧ ਨਸ਼ੀਲੇ ਕੈਪਸੂਲ ਫੜੇ ਗਏ2018 ਵਿੱਚ 2199 ਕਿਲੋਗ੍ਰਾਮ ਗਾਂਜਾ, 127 ਕਿਲੋਗ੍ਰਾਮ ਅਫੀਮ, 481 ਕਿਲੋਗ੍ਰਾਮ ਹੈਰੋਇਨ, 57400 ਕਿਲੋਗ੍ਰਾਮ ਭੁੱਕੀ ਤੇ 83 ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਫੜੇ ਗਏ ਸਨਇਹ ਤਾਂ ਉਹਨਾਂ ਦੀ ਗਿਣਤੀ ਦੱਸੀ ਗਈ ਹੈ ਜਿਹੜੇ ਫੜੇ ਗਏ ਹਨ, ਇਸ ਇਲਾਵਾ ਅੰਦਰ ਖਾਤੇ ਬਹੁਤ ਕੁਝ ਪੁਲਿਸ ਇੱਧਰ ਉੱਧਰ ਕਰ ਦਿੰਦੀ ਹੈ ਉਹ ਇਨ੍ਹਾਂ ਅੰਕੜਿਆਂ ਵਿੱਚ ਸ਼ਾਮਲ ਨਹੀਂ ਹਨ

ਅੱਜ ਪੰਜਾਬ ਵਿੱਚ ਅਣਗਿਣਤ ਨੌਜਵਾਨ ਨਸ਼ਿਆਂ ਦੇ ਤੌਰ ’ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਹਨਇੱਕ ਰਿਪੋਰਟ ਮੁਤਾਬਿਕ ਦੇਸ਼ ਅੰਦਰ ਰੋਜ਼ਾਨਾ 20000 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈਇਸ ਤੋਂ ਇਲਾਵਾ ਸਿੰਥੈਟਿਕ ਡਰੱਗ ਵੀ ਖੂਬ ਵਿਕ ਰਹੀ ਹੈਪੰਜਾਬ ਦੀ ਬਦਕਿਸਮਤ ਕਿ 553 ਕਿਲੋਮੀਟਰ ਲੰਬੀ ਸਰਹਦ, ਉਹ ਵੀ ਪਾਕਿਸਤਾਨ ਨਾਲ ਲਗਦੀ ਹੈ ਪਾਕ ਦੀ ਹਮੇਸ਼ਾ ਨਾਪਾਕ ਹਰਕਤ ਪੰਜਾਬ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈਇਕ ਪਾਸਿਓਂ ਸੁਖ ਦਾ ਸਾਹ ਆਉਂਦਾ ਹੈ ਤੇ ਉਹ ਕੋਈ ਹੋਰ ਚਾਲ ਚੱਲ ਦਿੰਦਾ ਹੈਪੰਜਾਬ ਦੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣੇ ਨਾਲ ਗੰਢ ਲੈਂਦੇ ਹਨ ਫਿਰ ਉਹਨਾਂ ਰਾਹੀਂ ਇਹ ਸਾਰੀ ਸਮਗਲਿੰਗ ਹੁੰਦੀ ਰਹਿੰਦੀ ਹੈਜਦੋਂ ਮਾਪੇ ਇਹ ਹਰ ਰੋਜ਼ ਕਾਲੀਆਂ ਕਰਤੂਤਾਂ ਪੜ੍ਹਦੇ ਜਾਂ ਸੁਣਦੇ ਹਨ ਤਾਂ ਉਹਨਾਂ ਦੇ ਵੀ ਸਾਹ ਸੁੱਕ ਜਾਂਦੇ ਹਨ ਕਿ ਇਹ ਜਿਹੜੇ ਗਭਰੂ ਨਸ਼ੇ ਵਿੱਚ ਫਸ ਗਏ ਹਨ, ਕਿਧਰੇ ਇਨ੍ਹਾਂ ਵਾਂਗ ਸਾਡੇ ਧੀਆਂ ਪੁੱਤਰ ਵੀ ਇਸ ਵਿੱਚ ਨਾ ਫਸ ਜਾਣਕਿਸੇ ਦੇ ਘਰ ਲੱਗੀ ਅੱਗ ਨੂੰ ਲੋਕ ਬਸੰਤਰ ਦੱਸਦੇ ਨੇ ਜਦੋਂ ਆਪਣੇ ਘਰ ਲੱਗੀ ਹੋਵੇ ਤਾਂ ਉਹ ਅੱਗ ਦਿਸਦੀ ਹੈ, ਜਿਸ ਕਰਕੇ ਅੱਜ ਪੰਜਾਬ ਵਿੱਚੋਂ ਉਹੀ ਕਾਮਯਾਬ ਹੋਵੇਗਾ ਜਿਹੜਾ ਇਸ ਭਿਆਨਕ ਨਸ਼ੇ ਦੀ ਹਨੇਰੀ ਵਿੱਚੋ ਆਪਣੇ ਆਪ ਤੇ ਆਪਣੀ ਉਲਾਦ ਨੂੰ ਬਚਾ ਲਵੇਗਾ

ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਹੈ, ਉਹ ਵੀ ਸਾਡੇ ਸਾਹਮਣੇ ਹੈਪੰਜਾਬ ਵਿੱਚ ਜੋ ਖੇਤੀ ਦਾ ਧੰਦਾ ਸੀ, ਉਹ 60 ਪ੍ਰਤੀਸ਼ਤ ਲੋਕਾਂ ਨੂੰ ਰੋਜ਼ਗਾਰ ਦਿੰਦਾ ਸੀ ਅੱਜ ਮਸ਼ੀਨਰੀ ਯੁੱਗ ਆਉਣ ਕਰਕੇ ਧੰਦਾ ਬੰਦ ਹੋ ਗਿਆ ਹੈਦੂਸਰਾ ਖੇਤੀ ਵਾਲੀ ਜ਼ਮੀਨ ਲੋਕਾਂ ਕੋਲ ਘਟਦੀ ਜਾ ਰਹੀ ਹੈ ਤੇ ਮਹਿੰਗਾਈ ਵਧ ਗਈ ਹੈਖੇਤੀ ਵਾਲਾ ਧੰਦਾ ਹੁਣ ਘਾਟੇ ਵਲ ਜਾ ਰਿਹਾ ਹੈ ਜਿਸ ਕਰਕੇ ਹਰ ਰੋਜ਼ ਕਿਧਰੇ ਨਾ ਕਿਧਰੇ 2-3 ਕਿਸਾਨ ਖੁਦਕਸ਼ੀ ਕਰ ਜਾਂਦੇ ਹਨ ਇਕ ਸਰਵੇਖਣ ਅਨੁਸਾਰ ਪੇਂਡੂ ਇਲਾਕਿਆਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਪੰਜਾਬ ਵਿੱਚ ਹੈਦੋ-ਢਾਈ ਲੱਖ ਕਰੋੜ ਰੁਪਏ ਦਾ ਪੰਜਾਬ ਕਰਜ਼ਾਈ ਹੋ ਚੁੱਕਾ ਹੈ ਇਸ ਕਰਜ਼ੇ ਦਾ ਬਿਆਜ ਹੀ ਇਸ ਤੋਂ ਨਹੀਂ ਉਤਾਰਿਆ ਜਾ ਰਿਹਾ, ਜਿਸ ਕਰਕੇ ਇਸਦਾ ਲੱਕ ਟੁੱਟ ਗਿਆ ਹੈ - ਨਵੇਂ ਰੋਜ਼ਗਾਰ ਕਿੱਥੋਂ ਮੁਹਈਆ ਕਰਵਾਏ ਜਾਣਗੇ

ਇਸ ਤੋਂ ਪਿੱਛੇ ਥੋੜ੍ਹੀ ਜਿਹੀ ਝਾਤ ਮਾਰੀਏ, ਪੰਜਾਬ ਨੇ 10-12 ਸਾਲ ਅੱਤਵਾਦ ਦਾ ਸੰਤਾਪ ਹੰਢਾਇਆ, ਜਿਸਨੇ ਇੱਥੋਂ ਦੀ ਸਨਅਤ ਬਰਬਾਦ ਕਰਕੇ ਰੱਖ ਦਿੱਤੀਰਹਿੰਦੀ ਖੂੰਹਦੀ ਕਸਰ ਅਟਲ ਬਿਹਾਰੀ ਸਰਕਾਰ ਨੇ ਪਹਾੜੀ ਰਾਜਾ ਨੂੰ ਦਿੱਤੀ ਟੈਕਸ ਮੁਆਫੀ ਅਤੇ ਸਨਅਤੀ ਪੈਕੇਜ਼ ਨੇ ਕੱਢ ਦਿੱਤੀ ਸਾਰੀ ਸਨਅਤ ਉੱਠ ਕੇ ਗਵਾਂਢੀ ਰਾਜਾਂ ਹਿਮਾਚਲ, ਜੰਮੂ ਕਸ਼ਮੀਰ ਤੇ ਉੱਤਰਾਂਚਲ ਵਲ ਪਲਾਇਨ ਕਰ ਗਈਇਕ ਰਿਪੋਰਟ ਮੁਤਾਬਿਕ 2007 ਤੋਂ 2014 ਤਕ 18770 ਸਨਅਤਾਂ ਪੰਜਾਬ ਵਿੱਚ ਬੰਦ ਹੋ ਗਈਆਂ

ਅੱਜ ਦੀ ਹਾਲਤ ਇਹ ਹੋ ਗਈ ਹੈ ਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਡੀ ਏ ਦੇਣ ਦੀ ਹਿੰਮਤ ਨਹੀਂ, ਜਬਰੀ ਫਰੀਜ਼ ਕਰਕੇ ਬੈਠ ਗਈ ਹੈ ਜਿਹੜਾ ਕੋਈ ਨੌਕਰੀ ਮੰਗਦਾ ਹੈ, ਉਸ ਨੂੰ ਡਾਂਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਬੇਰੁਜ਼ਗਾਰ ਪਾਣੀ ਵਾਲੀਆਂ ਟੈਂਕੀਆਂ ਉੱਤੇ ਚੜ੍ਹੇ ਨਜ਼ਰ ਆ ਰਹੇ ਹਨ

ਕਈ ਮਹਿਕਮਿਆਂ ਵਿੱਚ ਲੋਕਾਂ ਨੂੰ ਜਬਰੀ ਸੇਵਾ ਮੁਕਤ ਕੀਤਾ ਜਾ ਰਿਹਾ ਹੈ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਮਿਲੇਗੀਇਹ ਸਾਰਾ ਕੁਝ ਵੇਖ ਸੁਣ ਕੇ ਨਵੀਂ ਯੁਵਾ ਪੀੜ੍ਹੀ ਨੇ ਬਾਰ੍ਹਵੀਂ ਤੋਂ ਬਾਅਦ ਪੜ੍ਹਨਾ ਹੀ ਬੰਦ ਕਰ ਦਿੱਤਾ ਹੈ, ਬੱਸ ਸਿੱਧੇ ਆਈਲੈਟਸ ਸੈਂਟਰਾਂ ਵਿੱਚ ਤੇ ਚੰਗੇ ਬੈਂਡ ਲੈ ਕੇ ਬਾਹਰ ਦੇ ਦੇਸ਼ਾਂ ਵਲ ਧੜਾ ਧੜ ਪਲਾਇਨ ਕਰਦੇ ਜਾ ਰਹੇ ਹਨਜਿੱਥੇ ਵੀ ਕੋਈ ਸੁਣਦੇ ਹਨ ਕਿ ਚੰਗਾ ਰੋਜਗਾਰ ਮਿਲਦਾ ਹੈ, ਬੱਸ ਉੱਧਰ ਵਹੀਰਾਂ ਘੱਤ ਕੇ ਤੁਰ ਪੈਂਦੇ ਹਨਕਨੇਡਾ, ਅਮਰੀਕਾ, ਯੂ ਕੇ, ਇਟਲੀ, ਸਪੇਨ, ਆਸਟ੍ਰੇਲੀਆ, ਨਿਉਜ਼ੀਲੈਂਡ, ਸਾਊਦੀ ਅਰਬ, ਮਲੇਸ਼ੀਆ, ਇੰਡੋਨੇਸ਼ੀਆ, ਫਿਲਪਾਈਨਜ਼, ਸਿੰਗਾਪੁਰ ਤੇ ਇਸ ਇਲਾਵਾ ਹੋਰ ਵਿਸ਼ਵ ਦੇ ਜਿਹੜੇ ਦੇਸ਼ਾਂ ਦਾ ਕਦੇ ਨਾਂ ਵੀ ਨਹੀਂ ਸੁਣਿਆ ਸੀ, ਉੱਥੇ ਨੂੰ ਰੋਜ਼ਗਾਰ ਲਈ ਪੰਜਾਬੀ ਨੌਜਵਾਨ ਪਹੁੰਚ ਗਏ ਨੇ ਸਲਾਨਾ ਅਰਬਾਂ ਖਰਬਾਂ ਰੁਪਇਆ ਸਾਡੇ ਪੰਜਾਬ ਦਾ ਬਾਹਰਲੇ ਦੇਸ਼ਾਂ ਵਿੱਚ ਜਾ ਰਿਹਾ ਹੈ, ਜਿਸਦਾ ਸਿੱਧਾ ਆਰਥਿਕ ਨੁਕਸਾਨ ਪੰਜਾਬ ਨੂੰ ਹੋ ਰਿਹਾ ਹੈਇਹੋ ਜਿਹੀ ਸਥਿਤੀ ਬਣ ਗਈ ਹੈ ਕਿ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਦਾ ਕੀ ਕਰੀਏ ਸਾਰਾ ਕੁਝ ਦਾਅ ’ਤੇ ਲਾਉਣਾ ਪੈ ਰਿਹਾ ਹੈ

ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਭਿਆਨਕ ਸਥਿਤੀ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਬਚੇ-ਖੁਚੇ ਟੈਲੈਂਟ ਨੂੰ ਵਿਦੇਸ਼ਾਂ ਵੱਲ ਵਹੀਰਾਂ ਘੱਤਣ ਤੋਂ ਬਚਾਉਣ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਟੈਲੈਂਟ ਤੇ ਨੌਜਵਾਨੀ ਤੋਂ ਮਹਿਰੂਮ ਹੋ ਕੇ ਆਰਥਿਕ ਮੰਦਹਾਲੀ ਅਤੇ ਸ਼ਰਮਨਾਕ ਦਿਵਾਲੀਏਪਨ ਦਾ ਸ਼ਿਕਾਰ ਹੋ ਜਾਵੇਗਾਬਜ਼ੁਰਗ ਮਾਪੇ ਇੱਧਰ ਤੜਫ ਤੜਫ ਕੇ ਮਰ ਮੁੱਕ ਜਾਣਗੇ, ਬੱਚੇ ਉੱਧਰ ਬਾਹਰਲੇ ਮੁਲਕਾਂ ਜੋਗੇ ਹੋ ਕੇ ਰਹਿ ਜਾਣਗੇਬੱਸ ਫੋਨਾਂ ’ਤੇ ਸੁੱਖ ਸਾਂਦ ਤਕ ਜ਼ਿੰਦਗੀ ਸੀਮਿਤ ਹੋ ਕੇ ਰਹਿ ਜਾਵੇਗੀ ਭਵਿੱਖ ਕੁਝ ਇਸ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ ਅੱਗੇ ਵੇਖਦੇ ਹਾਂ ਕੌਣ ਇਸ ਮਸਲੇ ਵਲ ਧਿਆਨ ਦਿੰਦਾ ਹੈ, ਜਾਂ ਫਿਰ ਅੱਖਾਂ ਮੀਟ ਕੇ ਲੰਘਣ ਵਾਲਾ ਹਿਸਾਬ ਕਿਤਾਬ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1915)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵਿੰਦਰ ਸਿੰਘ ਭੁਲੇਰੀਆ

ਜਸਵਿੰਦਰ ਸਿੰਘ ਭੁਲੇਰੀਆ

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author