AmarjitDhillon7“ਦਰਦਨਾਕ ਖਬਰ: ਅਮਰਜੀਤ ਢਿੱਲੋਂ ਦਾ ਬੇਵਕਤ ਵਿਛੋੜਾ!
(23 ਨਵੰਬਰ 2019)

 

ਸੜਕ ਹਾਦਸੇ ਵਿੱਚ ਪੱਤਰਕਾਰ ਢਿੱਲੋਂ ਗੰਭੀਰ ਜ਼ਖਮੀ
(ਨਵਾਂ ਜ਼ਮਾਨਾ ਜਲੰਧਰ)

ਬਾਜਾਖਾਨਾ 19 ਨਵੰਬਰ (ਅਵਤਾਰ ਸਿੰਘ ਮੱਲਾ) - ਸਥਾਨਿਕ ਕੌਮੀ ਮਾਰਗ ਨੰਬਰ 54 ਬਾਜਾਖਾਨਾ-ਬਠਿੰਡਾ ਰੋਡ ਤੇ ਸ਼ੇਖ ਫਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਨਜਦੀਕ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਢਿੱਲੋ (55 ) ਗੰਭੀਰ ਜ਼ਖਮੀ ਹੋ ਗਏ ਹਨ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਢਿੱਲੋਂ ਪੁੱਤਰ ਹਜੂਰਾ ਸਿੰਘ ਵਾਸੀ ਦਬੜ੍ਹੀਖਾਨਾ ਬਾਜਾਖਾਨਾ ਤੋ ਬਠਿੰਡਾ ਰੋਡ ਤੇ ਨਜ਼ਦੀਕ ਰੱਖੇ ਕੱਟ ਤੋਂ ਜਿਉਂ ਹੀ ਆਪਣੇ ਐਕਟਿਵਾ ਨੰਬਰ ਪੀ.ਬੀ 03 ਏ.ਐਲ 0334 ਉੱਤੇ ਪਿੰਡ ਜਾਣ ਲਈ ਮੋੜ ਮੁੜੇ ਤਾਂ ਬਠਿੰਡਾ ਵੱਲੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰਬਰ ਐੱਮ.ਪੀ. 09 ਐੱਚ.ਜੀ 4014 - ਜਿਸ ਨੂੰ ਡਰਾਇਵਰ ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਰਨਤਾਰਨ ਚਲਾ ਰਿਹਾ ਸੀ, ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਅਮਰਜੀਤ ਸਿੰਘ ਢਿੱਲੋਂ ਗੰਭੀਰ ਜ਼ਖਮੀ ਹੋ ਗਏ। ਸਥਾਨਿਕ ਵਾਸੀਆਂ ਅਤੇ 108 ਐਂਬੂਲੈਂਸ ਰਾਹੀਂ ਮੁੱਢਲੀ ਸਿਹਤ ਸਹੂਲਤ ਲਈ ਸੀ.ਐੱਚ.ਸੀ ਹਸਪਤਾਲ ਬਾਜਾਖਾਨਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸਥਿਤੀ ਬੇਹੱਦ ਨਾਜ਼ੁਕ ਦੇਖਦੇ ਹੋਏ ਤੁਰੰਤ ਹੀ ਬਠਿੰਡਾ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਏ.ਐਸ.ਆਈ. ਕਸ਼ਮੀਰ ਸਿੰਘ ਨੇ ਕਾਰਵਾਈ ਕਰਦੇ ਹੋਏ ਡਰਾਇਵਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

**

ਅਮਰਜੀਤ ਢਿੱਲੋਂ ਦਾ ਬੇਵਕਤ ਵਿਛੋੜਾ

(ਨਵਾਂ ਜ਼ਮਾਨਾ - ਜੈਤੋ (ਸਤੀਸ਼ ਕੁਮਾਰ ਭੀਰੀ)- ਪਿਛਲੇ ਦਿਨੀਂ ਹੋਈ ਸੜਕ ਦੁਰਘਟਨਾ ਤੋਂ ਬਾਅਦ ਜ਼ੇਰੇ ਇਲਾਜ ਉੱਘੇ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਢਿੱਲੋਂ ਦਾ ਬੁੱਧਵਾਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਦਬੜੀਖਾਨਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਫਰੀਦਕੋਟ ਜਨਾਬ ਮੁਹੰਮਦ ਸਦੀਕ, ਐੱਮ.ਐੱਲ. ਏ ਮਾਸਟਰ ਬਲਦੇਵ ਸਿੰਘ, ਸੂਬਾ ਸਿੰਘ ਬਾਦਲ ਸੇਵਾਦਾਰ ਹਲਕਾ ਜੈਤੋ ਸ਼੍ਰੋਮਣੀ ਅਕਾਲੀ ਦਲ, ਅਮੋਲਕ ਸਿੰਘ ਸੇਵਾਦਾਰ ਹਲਕਾ ਜੈਤੋ ਆਮ ਆਦਮੀ ਪਾਰਟੀ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਕੁਲਬੀਰ ਸਿੰਘ ਮੱਤਾ, ਐੱਸ.ਐੱਚ.ਓ. ਗੁਰਮੀਤ ਸਿੰਘ ਬਾਜਾਖਾਨਾ, ਪਵਨ ਗੋਇਲ ਜੈਤੋ, ਸੱਤਪਾਲ ਡੋਡ, ਜੀਤੂ ਬਾਂਸਲ, ਟੋਨੀ ਡੋਡ, ਪ੍ਰਦੀਪ ਗਰਗ, ਸੁਰਜੀਤ ਸਿੰਘ ਬਾਬਾ, ਜਤਿੰਦਰ ਮਿੱਤਲ ਬਾਜਾਖਾਨਾ ਪ੍ਰਧਾਨ ਜਨ ਸੇਵਾ ਕਾਂਗਰਸ ਫਰੀਦਕੋਟ, ਭਗਤ ਸਿੰਘ ਚਹਿਲ ਮੈਂਬਰ ਬਲਾਕ ਸੰਮਤੀ ਬਾਜਾਖਾਨਾ, ਸਿਕੰਦਰ ਸਿੰਘ ਮੜਾਕ, ਸੱਤਪਾਲ ਨੇਤਾ, ਜਗਤਾਰ ਸਿੰਘ ਕਾਲਾ ਬਰਾੜ, ਪ੍ਰਭਜੀਤ ਸਿੰਘ ਬਰਾੜ, ਲਛਮਣ ਸਿੰਘ ਬਰਾੜ, ਵੀਰ ਸਿੰਘ ਵਪਾਰੀ ਸਰਪੰਚ, ਮਨਜੀਤ ਸਿੰਘ ਬਰਾੜ ਕੂਕਾ, ਸਰਪੰਚ ਪਰਵਿੰਦਰ ਸਿੰਘ ਰੋਮਾਣਾ, ਗਿੰਨੀ ਰੋਮਾਣਾ, ਕਰਮ ਸਿੰਘ ਬਰਾੜ, ਹਰਮੇਲ ਸਿੰਘ ਗੋਰਾ ਸਾਬਕਾ ਸਰਪੰਚ, ਜਗਸੀਰ ਸਿੰਘ ਬਰਾੜ ਸੀਰਾ, ਮੋਹਨ ਸਿੰਘ ਬਰਾੜ ਕੂਕਾ, ਹਰਜਿੰਦਰ ਸਿੰਘ ਢਿੱਲੋਂ, ਕੁਲਵੀਰ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਨੰਬਰਦਾਰ, ਸੁਰਜੀਤ ਸਿੰਘ ਸਰਪੰਚ ਡੋਡ, ਮਨਦੀਪ ਕੌਰ ਸਰਪੰਚ ਵਾੜਾ ਭਾਈ ਕਾ, ਪ੍ਰਮਜੀਤ ਸਿੰਘ ਸਰਪੰਚ ਦਬੜੀਖਾਨਾ, ਦਰਸ਼ਨ ਸਿੰਘ ਬੁਲਾੜੀਆ, ਕੁਮਾਰ ਜਗਦੇਵ, ਸੁਖਵੀਰ ਸਿੰਘ ਸੁੱਖੀ ਕੁੱਢਲ, ਪ੍ਰਿੰਸੀਪਲ ਉਪਿੰਦਰ ਸ਼ਰਮਾ, ਵਾਸਦੇਵ ਸ਼ਰਮਾ ਉੱਘੇ ਸਮਾਜ ਸੇਵੀ, ਸੰਮੀ ਟੇਲਰ ਡੋਡ, ਸਮਾਜ ਸੇਵੀ ਜਸਵਿੰਦਰ ਸਿੰਘ ਛਿੰਦਾ, ਰੇਸ਼ਮ ਸਿੰਘ ਪ੍ਰਧਾਨ ਲੰਭਵਾਲੀ, ਪਵਨ ਗੋਇਲ ਬਾਜਾਖਾਨਾ, ਗੁਰਜੰਟ ਸਿੰਘ ਖੱਟੜਾ, ਬੀ.ਐੱਲ.ਓ ਰਾਜਪਾਲ ਪ੍ਰਾ. ਸਕੂਲ ਮੇਨ ਬਾਜਾਖਾਨਾ, ਰਾਜਵਿੰਦਰ ਕੌਰ ਮੁੱਖ ਅਧਿਆਪਕ ਲੰਭਵਾਲੀ, ਕੁਲਵੰਤ ਸਿੰਘ ਅਧਿਆਪਕ ਲੰਭਵਾਲੀ, ਗੋਪਾਲ ਕ੍ਰਿਸ਼ਨ ਬਰਗਾੜੀ, ਪਵਨ ਕੁਮਾਰ ਗਰਗ ਬਰਗਾੜੀ, ਡਾ. ਅਵਤਾਰਜੀਤ ਸਿੰਘ ਸੀ.ਐੱਚ.ਸੀ ਬਾਜਾਖਾਨਾ, ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਹਾਲੀ ਕੋਟਕਪੂਰਾ, ਪ੍ਰੈੱਸ ਕਲੱਬ ਗੰਗਸਰ ਜੈਤੋ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ, ਜਗਦੀਪ ਸਿੰਘ ਗਿੱਲ ਪੱਤਰਕਾਰ ਬਾਜਾਖਾਨਾ, ਜੀਵਨ ਗਰਗ ਪੱਤਰਕਾਰ ਬਾਜਾਖਾਨਾ, ਜਤਿੰਦਰ ਮਿੱਤਲ ਪੱਤਰਕਾਰ ਬਾਜਾਖਾਨਾ, ਡਾ: ਅਵਤਾਰ ਸਿੰਘ ਮੱਲਾ ਪੱਤਰਕਾਰ ਬਾਜਾਖਾਨਾ, ਕੁਲਦੀਪ ਰਾਜ ਪੱਤਰਕਾਰ ਬਰਗਾੜੀ, ਅਮਨ ਗੁਲਾਟੀ ਪੱਤਰਕਾਰ ਬਰਗਾੜੀ, ਸੁਖਰਾਜ ਸਿੰਘ ਪੱਤਰਕਾਰ ਬਰਗਾੜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਹੰਸਰਾਜ ਮੈਮੋਰੀਅਲ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦਾ ਸਮੂਹ ਸਟਾਫ, ਸਰਕਾਰੀ ਪ੍ਰਾਇਮਰੀ ਸਕੂਲ ਦਾ ਸਮੂਹ ਸਟਾਫ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੇ ਅਹੁਦੇਦਾਰ ਅਤੇ ਮੈਂਬਰ, ਸਮੂਹ ਪੱਤਰਕਾਰ ਭਾਈਚਾਰਾ ਕਲੱਬ ਜੈਤੋ, ਭਗਤਾ ਭਾਈ ਕਾ, ਕੋਟਕਪੂਰਾ, ਫਰੀਦਕੋਟ, ਬਠਿੰਡਾ, ਬਾਜਾਖਾਨਾ ਆਦਿ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਅਮਰਜੀਤ ਸਿੰਘ ਢਿੱਲੋਂ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

** 

(ਅਮਰਜੀਤ ਢਿੱਲੋਂ ਦਾ ਇਹ ਲੇਖ ਸਾਡੇ ਕੋਲ 1 ਨਵੰਬਰ ਨੂੰ ਪਹੁੰਚਿਆ ਸੀ ਪਰ ਅਸੀਂ ਉਨ੍ਹਾਂ ਦਾ ਇਸ ਤੋਂ ਪਹਿਲਾਂ ਆਇਆ ਹੋਇਆ ਲੇਖ ‘ਕੀ ਮਾਤ ਗਰਭ ਅਗਨ ਕੁੰਡ ਹੁੰਦਾ ਹੈ?’ ਹੀ ਅਜੇ ਛਾਪ ਨਹੀਂ ਸੀ ਸਕੇ। ਇਸ ਲਈ ਪਹਿਲਾਂ 2 ਨਵੰਬਰ ਨੂੰ ਉਹ ਛਾਪਿਆ ਅਤੇ ਇਹ ਲੇਖ ਤਰਤੀਬਵਾਰ ਛਾਪਣ ਲਈ ਸਾਂਭ ਲਿਆ। ਹੁਣ ਜਦੋਂ ਇਹ ਲੇਖ ਛਾਪਣ ਦੀ ਵਾਰੀ ਆਈ ਤਾਂ ਲੇਖਕ ਦੇ ਬੇਵਕਤ ਤੁਰ ਜਾਣ ਦੀ ਅਤਿ ਦਰਦਨਾਕ ਖਬਰ ‘ਨਵਾਂ ਜ਼ਮਾਨਾ’ ਵਿੱਚ ਪੜ੍ਹ ਲਈ। ਅਸੀਂ ਇਸ ਦੁੱਖ ਦੀ ਘੜੀ ਪਰਿਵਾਰ ਦੇ ਗ਼ਮ ਵਿੱਚ ਸ਼ਰੀਕ ਹਾਂ – ਅਵਤਾਰ ਗਿੱਲ।) 

amarjeetdhillonF3


 ਮ੍ਰਿਤਕ ਵੀ ਜੀਵਨ ਦਾਨ ਦੇ ਸਕਦਾ ਹੈ --- ਅਮਰਜੀਤ ਢਿੱਲੋਂ

ਧਾਰਮਿਕ ਲੋਕਾਂ ਅਤੇ ਪੁਰਾਣੇ ਲੋਕਾਂ ਦੀ ਧਾਰਨਾ ਹੈ ਕਿ ਆਦਮੀ ਦਾ ਚੰਮ ਕਿਸੇ ਕੰਮ ਨਹੀਂ ਆਉਂਦਾ, ਪਸ਼ੂਆਂ ਦੇ ਹੱਡ ਵੀ ਵਿਕ ਜਾਂਦੇ ਹਨਇਹ ਖਿਆਲ ਬਹੁਤ ਪੁਰਾਣੇ ਹਨ, ਜਦੋਂ ਵਿਗਿਆਨ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਹੋਇਆਅੱਜ ਦੇ ਵਿਗਿਆਨ ਨੇ ਇਹ ਧਾਰਨਾਵਾਂ ਗਲਤ ਸਿੱਧ ਕਰ ਦਿੱਤੀਆਂ ਹਨ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਮ੍ਰਿਤਕ ਮਨੁੱਖ ਵੀ ਕਿਸੇ ਨੂੰ ਜੀਵਨ ਦਾਨ ਦੇ ਸਕਦਾ ਹੈ25 ਜਨਵਰੀ 2009 ਦੀ ਚੈਨਈ ਦੀ ਇੱਕ ਖਬਰ ਅਨੁਸਾਰ ਤਿੰਨ ਸਾਲਾ ਬੱਚੀ ਵੱਲੋਂ ਤਿੰਨ ਜਣਿਆਂ ਨੂੰ ਜੀਵਨ ਦਾਨ ਦਿੱਤਾ ਗਿਆਕੇਰਲਾ ਵਾਸੀ ਰੇਨਿਲਸਨ ਆਪਣੀ ਪਤਨੀ ਨਿਸ਼ਾ ਅਤੇ ਤਿੰਨ ਸਾਲਾ ਬੱਚੀ ਨਾਲ ਕਾਰ ਵਿੱਚ ਜਾ ਰਿਹਾ ਸੀ ਕਿ 20 ਜਨਵਰੀ ਨੂੰ ਬੰਗਲੌਰ ਵਿੱਚ ਕਾਰ ਹਾਦਸਾ ਗ੍ਰਸਤ ਹੋ ਗਈ, ਜਿਸ ਵਿੱਚ ਉਸਦੀਆਂ ਹੱਡੀਆਂ ਟੁੱਟ ਗਈਆਂਪਤਨੀ ਨਿਸ਼ਾ ਮਾਰੀ ਗਈ ਅਤੇ ਬੱਚੀ ਤਮੰਨਾ ਦੀ ਦਿਮਾਗੀ ਮੌਤ ਹੋ ਗਈਰੇਨਿਲਸਨ ਵੱਲੋਂ ਬੱਚੀ ਦਾ ਸਰੀਰ ਦਾਨ ਕਰ ਦਿੱਤਾ ਗਿਆਡਾਕਟਰਾਂ ਵੱਲੋਂ ਦਿਲ ਰੋਗ ਤੋਂ ਪੀੜਤ 21 ਮਹੀਨੇ ਦੇ ਬੱਚੇ ਦੇ ਇਸ ਬੱਚੀ ਦਾ ਦਿਲ ਲਗਾ ਦਿੱਤਾ ਗਿਆਉਸਦਾ ਜਿਗਰ ਚੇਨਈ ਦੇ ਇੱਕ ਢਾਈ ਸਾਲਾ ਬੱਚੇ ਦੇ ਲਾਇਆ ਗਿਆ ਅਤੇ ਗੁਰਦੇ 60 ਸਾਲਾ ਬਜ਼ੁਰਗ ਦੇ ਲਾਏ ਗਏਇਸ ਤਰ੍ਹਾਂ ਇਹ ਮ੍ਰਿਤਕ ਬੱਚੀ ਤਿੰਨ ਜਣਿਆਂ ਨੂੰ ਜੀਵਨ ਬਖਸ਼ ਗਈ

ਇਸੇ ਤਰ੍ਹਾਂ ਸੰਨ 2000 ਵਿੱਚ ਚੇਨਈ (ਮਦਰਾਸ) ਵਿਖੇ ਉੱਥੋਂ ਦੇ ਵੱਡੇ ਸਰਕਾਰੀ ਹਸਪਤਾਲ ਵਿੱਚ 40 ਸਾਲਾ ਬੋਥਨ ਜੀ ਫਲਿਪ (ਜੋ ਕਿ ਇਸਾਈ ਸੀ) ਦੇ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈਦਿਮਾਗੀ ਮੌਤ ਹੋ ਜਾਣ ਪਿੱਛੋਂ ਆਕਸੀਜਨ ਨਾਲ ਅਜੇ ਉਸਦਾ ਦਿਲ ਧੜਕ ਰਿਹਾ ਸੀ ਅਤੇ ਸਾਹ ਕ੍ਰਿਆ ਚੱਲ ਰਹੀ ਸੀਉਸੇ ਹਸਪਤਾਲ ਵਿੱਚ ਕੰਮ ਕਰਦੀ ਉਸਦੀ ਸਾਲੀ ਡਾ. ਐਮਨੀ ਦੇਵਸੀਆ ਨੇ ਬੋਥਨ ਦੀ ਮਾਂ ਸ੍ਰੀਮਤੀ ਰੋਜਾ ਫਲਿਪ ਨੂੰ ਪਰੇਰ ਕੇ ਬੋਥਨ ਦਾ ਸਰੀਰ ਦਾਨ ਕਰਵਾ ਦਿੱਤਾਮਰਨ ਕਿਨਾਰੇ ਪਏ ਇੱਕ ਦਿਲ ਦੇ ਮਰੀਜ਼ ਦੇ ਬੋਥਨ ਦਾ ਦਿਲ ਕੱਢ ਕੇ ਲਗਾ ਦਿੱਤਾ ਗਿਆਦੋ ਗੁਰਦੇ ਦੇ ਰੋਗੀਆਂ ਦੇ ਉਸਦਾ ਇੱਕ-ਇੱਕ ਗੁਰਦਾ ਲਗਾ ਦਿੱਤਾ ਗਿਆਦੋ ਅੰਨ੍ਹੇ ਵਿਅਕਤੀਆਂ ਦੇ ਉਸਦੀ ਇੱਕ-ਇੱਕ ਅੱਖ ਲਗਾ ਦਿੱਤੀ ਗਈਉਸਦੀ ਚਮੜੀ ਇਕੱਠੀ ਕਰਕੇ ਕੁਝ ਦਿਨ ਮਸ਼ੀਨ ਵਿੱਚ ਸੰਭਾਲ ਕੇ ਰੱਖ ਲਈ ਗਈਜੋ ਕੁਝ ਦਿਨਾਂ ਬਾਅਦ ਅੱਗ ਨਾਲ ਬਿਲਕੁਲ ਸੜ ਚੁੱਕੇ ਇੱਕ ਮਰੀਜ਼ ਦੇ ਲਗਾ ਦਿੱਤੀ ਗਈਇਸ ਤਰ੍ਹਾਂ ਬੋਥਨ ਨੇ ਮਰ ਕੇ 6 ਵਿਅਕਤੀਆਂ ਨੂੰ ਜੀਵਨ ਦਾਨ ਦਿੱਤਾਉਸਦੇ ਸਰੀਰ ਦਾ ਪਿੰਜਰ ਮੈਡੀਕਲ ਵਿਦਿਆਰਥੀਆਂ ਦੀ ਖੋਜ ਵਾਸਤੇ ਮੈਡੀਕਲ ਕਾਲਜ ਵਿੱਚ ਰੱਖ ਦਿੱਤਾ ਗਿਆ। (ਵੈਸੇ ਉਸਦੀਆਂ ਸਾਰੀਆਂ ਹੱਡੀਆਂ ਕੰਮ ਆ ਸਕਦੀਆਂ ਹਨ ਅਤੇ ਇਹਨਾਂ ਤੋਂ ਕਈ ਕਿਸਮ ਦੀਆਂ ਦਵਾਈਆਂ, ਖਣਿਜ ਅਤੇ ਖਾਦਾਂ ਆਦਿ ਬਣ ਸਕਦੀਆਂ ਹਨ)

ਡਾਕਟਰ ਦੱਸਦੇ ਹਨ ਕਿ ਮਨੁੱਖ ਦਾ ਮ੍ਰਿਤਕ ਸਰੀਰ ਬਹੁਤ ਕੀਮਤੀ ਹੈਕਿਸੇ ਸਮੇਂ ਮੈਡੀਕਲ ਦੇ ਵਿਦਿਆਰਥੀਆਂ ਨੂੰ ਕਬਰਾਂ ਵਿੱਚੋਂ ਮੁਰਦੇ ਕੱਢ ਕੇ ਡਾਕਟਰੀ ਦੀ ਪੜ੍ਹਾਈ ਕਰਨੀ ਪੈਂਦੀ ਸੀ ਅਤੇ ਮਨੁੱਖਤਾ ਲਈ ਦਵਾਈਆਂ ਖੋਜਣੀਆਂ ਪੈਂਦੀਆਂ ਸਨਅੱਜ ਵੀ ਮੈਡੀਕਲ ਕਾਲਜਾਂ ਵਿੱਚ ਮ੍ਰਿਤਕ ਸਰੀਰਾਂ ਦੀ ਕਾਫੀ ਘਾਟ ਹੈਅਸੀਂ ਸਿਰਫ ਜਲਾ ਕੇ ਜਾਂ ਦਬਾ ਕੇ ਇਸ ਕੀਮਤੀ ਚੀਜ਼ ਨੂੰ ਬਰਬਾਦ ਕਰ ਦਿੰਦੇ ਹਾਂਭਾਰਤ ਵਿੱਚ ਹਰ ਸਾਲ ਇੱਕ ਲੱਖ ਵਿਅਕਤੀ ਗੁਰਦਿਆਂ ਦੇ ਫੇਲ ਹੋਣ ਕਾਰਨ ਮਰਦੇ ਹਨਇਹ ਸਾਡੇ ਮੁਲਕ ਵਿੱਚ ਗੁਰਦੇ ਦਾਨ ਕਰਨ ਦੀ ਘਾਟ ਕਾਰਨ ਵੀ ਹਨਜਿਉਂਦੀਆਂ ਲਾਸ਼ਾਂ (ਦਿਮਾਗੀ ਮੌਤ) ਤੋਂ ਗੁਰਦੇ ਪ੍ਰਾਪਤ ਕਰਕੇ ਇਸ ਸਮੱਸਿਆ ਦਾ ਵਧੀਆ ਹੱਲ ਕੀਤਾ ਜਾ ਸਕਦਾ ਹੈਪਰ ਸਾਡੇ ਧਾਰਮਿਕ ਪ੍ਰਭਾਵਾਂ ਕਾਰਨ ਲਾਸ਼ਾਂ ਦੇ ਵਾਰਸ ਅਜਿਹਾ ਨਹੀਂ ਕਰਦੇਹਾਦਸਿਆਂ ਵਿੱਚ ਸਿਰ ਦੀ ਸੱਟ ਕਾਰਨ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਪਰ ਉਸਦੇ ਬਾਕੀ ਅੰਗ ਦਿਲ, ਗੁਰਦੇ, ਅੱਖਾਂ ਆਦਿ ਕੰਮ ਕਰਦੇ ਰਹਿੰਦੇ ਹਨ ਅਤੇ ਦਾਨ ਨਾ ਕਰਨ ਦੀ ਸੂਰਤ ਵਿੱਚ ਇਹਨਾਂ ਸਾਰੇ ਅੰਗਾਂ ਦੀ ਵੀ ਮੌਤ ਹੋ ਜਾਂਦੀ ਹੈਦਿਮਾਗ ਦੀ ਮੌਤ ਹੋ ਜਾਣ ਪਿੱਛੋਂ ਵੱਧ ਤੋਂ ਵੱਧ ਸੱਤ ਦਿਨਾਂ ਵਿੱਚ ਦਿਲ ਦੀ ਵੀ ਮੌਤ ਹੋ ਜਾਂਦੀ ਹੈਇਸ ਤਰ੍ਹਾਂ ਉਸ ਜਿੰਦਾ ਲਾਸ਼ ਵਿਅਕਤੀ ਦਾ ਦਿਲ ਕਿਸੇ ਲੋੜਵੰਦ ਦੇ ਕੰਮ ਆ ਸਕਦਾ ਹੈਇਸੇ ਤਰ੍ਹਾਂ ਹੀ ਉਸਦੇ ਗੁਰਦੇ ਕੰਮ ਆ ਸਕਦੇ ਹਨਦਿਲ ਦੀ ਮੌਤ ਹੋਣ ਤੋਂ ਛੇ ਘੰਟੇ ਬਾਅਦ ਤੱਕ ਮ੍ਰਿਤਕ ਦੀਆਂ ਦੋਵੇਂ ਅੱਖਾਂ ਕਿਸੇ ਦੋ ਅੰਨ੍ਹੇ ਵਿਅਕਤੀਆਂ ਨੂੰ ਚਾਨਣ ਬਖਸ਼ ਸਕਦੀਆਂ ਹਨਕੁਝ ਸਾਲ ਪਹਿਲਾਂ ਪਟਿਆਲਾ ਦੇ ਡਾ. ਬੱਗਾ ਪਰਿਵਾਰ ਦੀ ਅਮਰੀਕਾ ਵਿੱਚ ਡਾਕਟਰੀ ਦੀ ਪੜ੍ਹਾਈ ਕਰਦੀ ਧੀ ਦੀ ਦਿਮਾਗੀ ਰਸੌਲੀ ਕਾਰਨ ਮੌਤ ਹੋ ਗਈ ਸੀ ਉਸਦੇ ਸਰੀਰ ਦੇ ਅੰਗ 43 ਵਿਅਕਤੀਆਂ ਦੇ ਲਾਏ ਗਏ ਸਨਅਮਰੀਕਾ ਵਿੱਚੋਂ ਕੈਨੇਡਾ ਵਿਖੇ ਲਿਆ ਕੇ 12 ਸਾਲ ਦੇ ਬੱਚੇ ਦੇ ਉਸਦਾ ਦਿਲ ਲਾਇਆ ਗਿਆ ਸੀ ਜੋ ਪੂਰੀ ਤਰ੍ਹਾਂ ਤੰਦਰੁਸਤ ਹੈ

ਇਸ ਸਬੰਧ ਵਿੱਚ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਦੀ ਜ਼ਰੂਰਤ ਹੈਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬਰਗਾੜੀ ਦੇ ਮੈਂਬਰਾਂ ਨੇ ਮੌਤ ਪਿੱਛੋਂ ਸਰੀਰ ਦਾਨ ਕਰਨ ਦੇ ਪ੍ਰਣ ਪੱਤਰ ਭਰਕੇ ਅਤੇ ਜ਼ਿਲ੍ਹਾ ਫਰੀਦਕੋਟ ਕਚਹਿਰੀਆਂ ਦੀ ਅਦਾਲਤ ਵਿੱਚ ਪੂਰੀ ਕਾਨੂੰਨੀ ਲਿਖਤ ਪੜ੍ਹਤ ਕਰਕੇ ਇੱਕ ਨਵੀਂ ਪਿਰਤ ਪਾਈ ਸੀਇਹਨਾਂ ਦਾਨੀਆਂ ਵਿੱਚੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਬਰਗਾੜੀ ਦੀ 2002 ਵਿੱਚ ਬਲੱਡ ਕੈਂਸਰ ਨਾਲ ਮੌਤ ਹੋ ਗਈ ਅਤੇ ਉਸਦਾ ਸਰੀਰ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਲਈ ਖੋਜ ਕਰਨ ਵਾਸਤੇ ਦਾਨ ਕੀਤਾ ਗਿਆਉਹ ਉੱਤਰੀ ਭਾਰਤ ਦੇ ਪਹਿਲੇ ਸਵੈ ਇੱਛਤ ਸਰੀਰ ਦਾਨੀ ਬਣੇਮੈਡੀਕਲ ਸਿੱਖਿਆ ਪ੍ਰਾਪਤ ਕਰ ਰਹੇ 15 ਵਿਦਿਆਰਥੀਆਂ ਨੂੰ ਖੋਜ ਲਈ ਇੱਕ ਮ੍ਰਿਤਕ ਸਰੀਰ ਦੀ ਜ਼ਰੂਰਤ ਹੁੰਦੀ ਹੈ ਪਰ ਸਾਡੇ ਦੇਸ਼ ਵਿੱਚ ਮੌਤ ਉਪਰੰਤ ਸਰੀਰ ਦਾਨ ਕਰਨ ਦੀ ਰਵਾਇਤ ਨਾ ਹੋਣ ਕਾਰਨ ਹੁਣ ਮੈਡੀਕਲ ਕਰ ਰਹੇ 35 ਵਿਦਿਆਰਥੀਆਂ ਨੂੰ ਇੱਕ ਮ੍ਰਿਤਕ ਸਰੀਰ ਨਾਲ ਹੀ ਸਾਰਨਾ ਪੈਂਦਾ ਹੈ

*****

(1819)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)