AmarjitDhillon7ਅਗਲਾ ਪਿਛਲਾ ਕੋਈ ਜਨਮ ਨਹੀਂ ਹੁੰਦਾ ਅਤੇ ਕਿਸੇ ਪਰਲੋਕ ਦੀ ਕੋਈ ਹੋਂਦ ...
(2 ਫਰਵਰੀ 2019)

 

ਨਿਰਵਾਣ ਕੀ ਹੈ? ਗੌਤਮ ਸਿਧਾਰਥ ਮੁਤਾਬਿਕ ‘ਜਿਸਦਾ ਆਪਣੇ ਮੂੰਹ ਅਤੇ ਵਿਚਾਰ ਉੱਤੇ ਕਾਬੂ ਹੈ, ਜੋ ਸਰੀਰ ਦੇ ਉਲਟ ਵਰਤਾਓ ਨਹੀਂ ਕਰਦਾ, ਉਹ ਨਿਰਵਾਣ ਪਦ ਪ੍ਰਾਪਤ ਕਰਦਾ ਹੈ।’ ਅੱਜ ਤੋਂ 2600 ਸਾਲ ਪਹਿਲਾਂ (563 ਈਸਾ ਪੂਰਵ) ਰਾਜ ਕੁਮਾਰ ਗੌਤਮ ਦਾ ਜਨਮ ਭਾਰਤ ਦੀ ਨਿਪਾਲ ਰਿਆਸਤ ਦੇ ਕਪਿਲਵਤੂ ਦੇ ਰਾਜਾ ਸੁਧੋਦਨ ਦੇ ਘਰ ਹੋਇਆਸੋਨੇ ਦੇ ਪੰਘੂੜਿਆਂ ਵਿੱਚ ਝੂਟੇ ਦੇਣ ਤੋਂ ਇਲਾਵਾ ਉਸਦੇ ਹਰ ਸੁੱਖ ਅਤੇ ਐਸ਼ ਆਰਾਮ ਦਾ ਇੰਤਜ਼ਾਮ ਕੀਤਾ ਗਿਆਸੁੰਦਰ ਮਹਿਲਾਂ ਅਤੇ ਬਾਗਾਂ ਵਿੱਚ ਉਸ ਨੂੰ ਪੜ੍ਹਾਉਣ ਲਈ ਵਿਦਵਾਨ ਆਉਂਦੇਉੁਸ ਲਈ ਗਰਮੀ ਸਰਦੀ ਵਿੱਚ ਨੀਲੇ ਅਤੇ ਗੁਲਾਬੀ ਕਮਲ ਫੁੱਲਾਂ ਵਾਲੇ ਵੱਖਰੇ ਵੱਖਰੇ ਤਲਾਅ ਬਣਾਏ ਗਏਇੰਨੀਆਂ ਸੁੱਖ ਸਹੂਲਤਾਂ ਵਿੱਚ ਗੌਤਮ ਦਾ ਮਨ ਸਦਾ ਬੇਚੈਨ ਰਹਿੰਦਾ। ਇੱਕ ਦਿਨ ਜ਼ਿਦ ਕਰਕੇ ਸਜਾਵਟੀ ਰੱਥ ’ਤੇ ਉਹ ਬਾਹਰਲੀ ਦੁਨੀਆ ਦੇਖਣ ਨਿਕਲਿਆਉਸਨੇ ਇੱਕ ਕੁੱਬਾ ਮਨੁੱਖ ਦੇਖ ਕੇ ਸਾਰਥੀ ਨੂੰ ਪੁੱਛਿਆ ਤਾਂ ਸਾਰਥੀ ਨੇ ਦੱਸਿਆ ਕਿ ਇਹ ਬੁਢਾਪਾ ਹੈਅਰਥੀ ਜਾਂਦੀ ਦੇਖ ਕੇ ਸਾਰਥੀ ਨੇ ਦੱਸਿਆ ਕਿ ਇਹ ਆਦਮੀ ਮਰ ਗਿਆ ਹੈਉਸਨੇ ਸਾਰਥੀ ਨੂੰ ਅਨੇਕਾਂ ਸਵਾਲ ਪੁੱਛੇ, ਬੁਢਾਪਾ ਕੀ ਹੈ, ਮੌਤ ਕੀ ਹੈ, ਲੋਕ ਦੁਖੀ ਕਿਉਂ ਹਨ ਆਦਿ, ਆਦਿ

ਉਸ ਦਿਨ ਤੋਂ ਉਹ ਸੋਚਣ ਵਿੱਚ ਲੱਗਾ ਰਹਿੰਦਾ ਕਿ ਇਹ ਜੀਵਨ ਕੀ ਹੈਉਹ ਉਸਨੂੰ ਪੜ੍ਹਾਉਣ ਆਉਂਦੇ ਅਧਿਆਪਕਾਂ ਤੋਂ ਹਰ ਰੋਜ਼ ਅਜਿਹੇ ਸਵਾਲਾਂ ਦੇ ਜਵਾਬ ਪੁੱਛਦਾ ਪਰ ਅਧਿਆਪਕ ਤਸੱਲੀਬਖਸ਼ ਜਵਾਬ ਨਾ ਦੇ ਸਕਦੇਇਸੇ ਦੌਰਾਨ ਉਸ ਨੂੰ ਇੱਕ ਸਨਿਆਸੀ ਸਾਧੂ ਮਿਲਿਆ, ਜਿਸਨੇ ਦੱਸਿਆ ਕਿ ਜੰਗਲਾਂ ਵਿੱਚ ਇਕਾਂਤਵਾਸ ਵਿੱਚ ਤਪੱਸਿਆ ਕਰਕੇ ਹੀ ਜੀਵਨ ਦਾ ਭੇਤ ਪਾਇਆ ਜਾ ਸਕਦਾ ਹੈਗੌਤਮ ਦੇ ਪਿਤਾ ਰਾਜੇ ਸੁਧੋਦਨ ਨੇ ਉਸਦੀ ਬੇਚੈਨੀ ਅਨੁਭਵ ਕਰਦਿਆਂ 18 ਸਾਲ ਦੀ ਉਮਰ ਵਿੱਚ 16 ਸਾਲ ਦੀ ਯਸ਼ੋਧਰਾ ਨਾਮ ਦੀ ਇੱਕ ਰਾਜ ਕੁਮਾਰੀ ਨਾਲ ਉਸਦਾ ਵਿਆਹ ਕਰ ਦਿੱਤਾ19 ਸਾਲ ਦੀ ਉਮਰ ਵਿੱਚ ਉਹਨਾਂ ਦੇ ਘਰ ਇੱਕ ਲੜਕਾ ਪੈਦਾ ਹੋਇਆਗੌਤਮ ਨੇ ਸੋਚਿਆ ਕਿ ਇਹ ਇੱਕ ਨਵਾਂ ਬੰਧਨ ਪੈਦਾ ਹੋ ਗਿਆ ਹੈ, ਜਿਸਨੂੰ ਤੋੜਣਾ ਮੁਸ਼ਕਿਲ ਹੈਇਸ ਲਈ ਉਸਨੇ ਲੜਕੇ ਦਾ ਨਾਮ ਰਾਹੁਲ ਰੱਖਿਆਰਾਹੁਲ ਦਾ ਮਤਲਬ ਬੰਧਨ ਹੁੰਦਾ ਹੈ

ਸਾਰੀ ਰਾਤ ਬੱਚੇ ਦੇ ਜਨਮ ਦੀਆਂ ਦਾਅਵਤਾਂ ਹੁੰਦੀਆਂ ਰਹੀਆਂਉਹ ਚੁੱਪ ਚੁਪੀਤੇ ਯਸ਼ੋਧਰਾ ਦੇ ਸੌਣ ਕਮਰੇ ਵਿੱਚ ਗਿਆ ਜਿੱਥੇ ਉਹ ਰਾਹੁਲ ਨੂੰ ਆਪਣੀ ਛਾਤੀ ਨਾਲ ਲਾਈ ਪਈ ਸੀਉਸਨੇ ਦੋਵਾਂ ਨੂੰ ਜੀਅ ਭਰਕੇ ਦੇਖਿਆ ਅਤੇ ਮਹਿਲ ਵਿੱਚੋਂ ਬਾਹਰ ਨਿਕਲ ਗਿਆ ਇੱਕ ਕਥਾ ਇਹ ਵੀ ਹੈ ਕਿ ਰੋਹਿਣੀ ਨਦੀ ਦੇ ਪਾਣੀ ਦੇ ਹੋਏ ਝਗੜੇ ਕਾਰਨ ਜਦ ਯੁੱਧ ਵਾਲੇ ਹਾਲਾਤ ਪੈਦਾ ਹੋ ਗਏ ਤਾਂ ਗੌਤਮ ਨੇ ਯੁੱਧ ਦਾ ਵਿਰੋਧ ਕੀਤਾਉਸ ਨੂੰ ਯੁੱਧ ਜਾਂ ਦੇਸ਼ ਨਿਕਾਲੇ ਵਿੱਚੋਂ ਇੱਕ ਰਾਹ ਚੁਣਨ ਲਈ ਕਿਹਾ ਗਿਆ ਤਾਂ ਉਸਨੇ ਦੇਸ਼ ਨਿਕਾਲੇ ਦਾ ਰਾਹ ਚੁਣਿਆ ਅਤੇ ਚੁੱਪਚਾਪ ਜੰਗਲਾਂ ਵਿੱਚ ਚਲਾ ਗਿਆਭਾਵੇਂ ਕਿ ਬਾਦ ਵਿੱਚ ਯੁੱਧ ਤਾਂ ਟਲ ਗਿਆ ਪਰ ਗੌਤਮ ਕਿਸੇ ਹੋਰ ਰਾਹਾਂ ਦਾ ਪਾਂਧੀ ਬਣ ਚੁੱਕਿਆ ਸੀਉਸਦੇ ਪਿਤਾ ਨੇ ਉਸਨੂੰ ਵਾਪਸ ਲਿਆਉਣ ਲਈ ਆਦਮੀ ਭੇਜੇ ਪਰ ਉਹ ਵਾਪਸ ਨਾ ਆਇਆ ਅਤੇ ਤਪੱਸਿਆ ਕਰਕੇ ਸੱਚ ਦੀ ਖੋਜ ਦੇ ਰਾਹ ਪਿਆ ਰਿਹਾ(ਨਿਰਵਾਣ ਪ੍ਰਾਪਤੀ ਪਿਛੋਂ ਉਹ 17 ਸਾਲ ਬਾਦ ਉਦੋਂ ਇੱਕ ਵਾਰ ਮਹਿਲਾਂ ਵਿੱਚ ਵਾਪਸ ਆਇਆ ਜਦ ਉਸਦੇ ਪਿਤਾ ਨੇ ਉਸਨੂੰ ਧਰਮ ਦੀਕਸ਼ਾ ਦੇਣ ਲਈ ਬੁਲਾਇਆ ਸੀ)

ਸਾਰੇ ਬੰਧਨਾਂ ਤੋਂ ਆਜ਼ਾਦ ਹੋ ਕੇ ਉਹ ਵਿੰਧੀਆਚਲ ਪਰਬਤ ਦੀਆਂ ਗੁਫ਼ਾਵਾਂ ਵਿੱਚ ਸਾਧੂ ਸੰਤਾਂ ਦੇ ਉਪਦੇਸ਼ ਸੁਣਨ ਲੱਗਾ ਪਰ ਇਹ ਸਾਰੇ ਮਹਾਂਪੁਰਸ਼ ਗੌਤਮ ਦੇ ਸਵਾਲਾਂ ਦੇ ਜਵਾਬ ਨਾ ਸਕੇਭਾਰਤੀ ਰਿਸ਼ੀਆਂ ਦੀ ਰੀਸੇ ਉਸਨੇ ਘੋਰ ਤਪੱਸਿਆ ਕੀਤੀ, ਵਰਤ ਰੱਖੇ। ਉਸਦੇ ਪੰਜ ਚੇਲੇ ਹਰ ਵਕਤ ਉਸਦਾ ਖਿਆਲ ਰੱਖਦੇਉਸਦਾ ਜੱਸ ਚਾਰੇ ਪਾਸੇ ਫੈਲ ਗਿਆ ਪਰ ਉਹ ਅਜੇ ਤੱਕ ਅਸੰਤੁਸ਼ਟ ਸੀਪਤਾ ਲੱਗਣ ’ਤੇ ਉਸਦੀ ਪਤਨੀ ਯਸ਼ੋਧਰਾ ਨੇ ਵੀ ਆਪਣੇ ਕੇਸ ਕਟਵਾ ਦਿੱਤੇ, ਉਸ ਵਾਂਗ ਹੀ ਉਹ ਭੁੱਖੀ ਤਿਹਾਈ ਰਹਿਣ ਲੱਗੀਸਰੀਰ ਨੂੰ ਇੰਨੇ ਕਸ਼ਟ ਦੇਣ ਦੇ ਬਾਵਜੂਦ ਉਸ ਨੂੰ ਗਿਆਨ ਦਾ ਅਨੁਭਵ ਨਾ ਹੋਇਆ

ਇੱਕ ਦਿਨ ਗੌਤਮ ਭੁੱਖ ਨਾਲ ਬੇਹੋਸ਼ ਹੋ ਕੇ ਡਿਗਣ ਹੀ ਵਾਲਾ ਸੀਕਿ ਇੱਕ ਔਰਤ ਨੇ ਖੀਰ ਦਾ ਕਟੋਰਾ ਉਸ ਅੱਗੇ ਕੀਤਾਉਸਨੇ ਖੀਰ ਖਾਧੀ ਅਤੇ ਹੋਸ਼ ਵਿੱਚ ਆ ਕੇ ਕਿਹਾ ਕਿ ਵਰਤ ਵਗੈਰਾ ਸਭ ਫਜ਼ੂਲ ਹਨ। ਜੇ ਅੱਜ ਮੈਂ ਆਹ ਖੀਰ ਨਾ ਖਾਧੀ ਹੁੰਦੀ ਤਾਂ ਮੇਰਾ ਅੰਤ ਸਮਾਂ ਨਿਸਚਿਤ ਸੀਉਸਨੇ ਅੱਗੇ ਤੋਂ ਇਹ ਤਪੱਸਿਆ ਵਗੈਰਾ ਬੰਦ ਕਰਨ ਦਾ ਐਲਾਨ ਕੀਤਾਉਸਦੇ ਪੰਜੇ ਚੇਲੇ ਘਬਰਾ ਕੇ ਉਸ ਨੂੰ ਛੱਡ ਕੇ ਬਨਾਰਸ ਚਲੇ ਗਏ

ਗੌਤਮ ਨੂੰ ਅਨੁਭਵ ਹੋ ਗਿਆ ਕਿ ਤੰਦਰੁਸਤ ਸਰੀਰ ਅਤੇ ਦਿਮਾਗ ਨਾਲ ਹੀ ਮਨੁੱਖ ਸੱਚ ਦੀ ਤਲਾਸ਼ ਕਰ ਸਕਦਾ ਹੈਅਸਲ ਵਿੱਚ ਜਦੋਂ ਅਸੀਂ ਕਿਸੇ ਗੰਭੀਰ ਸਮੱਸਿਆ ਬਾਰੇ ਲਗਾਤਾਰ ਸੋਚਦੇ ਰਹਿੰਦੇ ਹਾਂ, ਉਸ ਸਮੱਸਿਆ ਦਾ ਗਿਆਨ ਹੌਲੀ ਹੌਲੀ ਵਧਦਾ ਰਹਿੰਦਾ ਹੈ ਅਤੇ ਇੱਕ ਦਿਨ ਅਜਿਹਾ ਆਉਂਦਾ ਹੈ ਜਦ ਅਸੀਂ ਖੁਸ਼ੀ ਵਿੱਚ ਕੂਕ ਉੱਠਦੇ ਹਾਂ ਕਿ ਮੈਂ ਉਹ ਸਭ ਕੁਝ ਪਾ ਲਿਆ ਹੈ, ਜਿਸ ਦੀ ਮੈਂਨੂੰ ਤਲਾਸ਼ ਸੀਬਿਲਕੁਲ ਇਹੀ ਕੁਝ ਗੌਤਮ ਨਾਲ ਹੋਇਆ36 ਸਾਲ ਦੀ ਉਮਰ ਵਿੱਚ ਜਦ ਉਹ ਗਯਾ ਦੇ ਸਥਾਨ ’ਤੇ ਡੂੰਘੀਆਂ ਸੋਚਾਂ ਵਿੱਚ ਗਲਤਾਨ ਸੀ ਤਾਂ ਉਸਨੂੰ ਅਨੁਭਵ ਹੋਇਆ ਕਿ ਅਸਲ ਜੀਵਨ ਕੀ ਹੈਉਹ ਦਿਨ ਰਾਤ ਆਪਣੇ ਇਸ ਨਵੇਂ ਅਨੁਭਵ ਬਾਰੇ ਵਿਚਾਰ ਕਰਦੇ ਰਹੇ ਅਤੇ ਫਿਰ ਸੰਸਾਰ ਨੂੰ ਆਪਣਾ ਇਹ ਗਿਆਨ ਵੰਡਣ ਤੁਰ ਪਏ

ਸਭ ਤੋਂ ਪਹਿਲਾਂ ਬਨਾਰਸ ਵਿੱਚ ਉਹਨਾਂ ਆਪਣੇ ਉਹਨਾਂ ਪੰਜ ਚੇਲਿਆਂ ਦੀ ਤਲਾਸ਼ ਕੀਤੀ, ਜੋ ਉਸ ਨੂੰ ਛੱਡ ਕੇ ਚਲੇ ਗਏ ਸਨਉਹ ਸਾਰਨਾਥ ਵਿੱਚ ਇੱਕ ਕੁਟੀਆ ਬਣਾ ਕੇ ਰਹਿਣ ਲੱਗੇਉੱਥੇ ਉਹਨਾਂ ਇੱਕ ਤਰ੍ਹਾਂ ਦਾ ਵਿੱਦਿਆਲਾ ਹੀ ਖੋਲ੍ਹ ਦਿੱਤਾਗਿਆਨ ਪ੍ਰਾਪਤੀ ਦੇ ਇੱਛਕ ਦੂਰੋਂ ਦੂਰੋਂ ਚੱਲ ਕੇ ਉਹਨਾਂ ਕੋਲ ਆਉਣ ਲੱਗੇਉਹਨਾਂ ਤਰਕ ਅਤੇ ਦਲੀਲ ਰਾਹੀਂ ਪੁਰਾਣੇ ਬ੍ਰਾਹਮਣਵਾਦ, ਵੇਦਾਂਤ, ਨਰਕ ਸਵਰਗ ਅਤੇ ਪੁਨਰ ਜਨਮ ਆਦਿ ਦੇ ਸਿਧਾਂਤ ਦੀਆਂ ਧਜੀਆਂ ਉਡਾ ਦਿੱਤੀਆਂਉਹਨਾਂ ਸਪਸ਼ਟ ਕਿਹਾ ਕਿ ਕੋਈ ਪਰਮਾਤਮਾ ਜਾਂ ਰੱਬ ਨਹੀਂਸਿਰਫ ਦੁੱਖ ਦੀ ਹੋਂਦ ਹੈ ਅਤੇ ਆਪਣੀਆਂ ਇਛਾਵਾਂ ’ਤੇ ਕਾਬੂ ਪਾ ਕੇ ਦੁੱਖ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈਉਸਦੀ ਕੀਰਤੀ ਦੂਰ ਦੂਰ ਤੱਕ ਫੈਲ ਗਈਉਸਦਾ ਪਿਤਾ ਰਾਜਾ ਸੁਧੋਦਨ ਬੇਨਤੀ ਕਰਨ ਆਇਆ ਕਿ ਉਹ ਕਪਿਲ ਵਸਤੂ ਵਿਖੇ ਆ ਕੇ ਗਿਆਨ ਵੰਡੇਉਹ ਹੌਲੀ ਗਿਆਨ ਪ੍ਰਚਾਰ ਕਰਦਾ ਕਪਿਲ ਵਸਤੂ ਪਹੁੰਚਿਆ ਅਤੇ ਬਾਹਰ ਬਾਗ ਵਿੱਚ ਆ ਕੇ ਬੈਠ ਗਿਆਰਾਜੇ ਸੁਧੋਦਨ ਨੇ ਗੌਤਮ ਦੀ ਪਤਨੀ ਯਸ਼ੋਧਰਾ ਨੂੰ ਬਾਗ ਵਿੱਚ ਜਾਣ ਲਈ ਕਿਹਾ ਪਰ ਉਸਨੇ ਜਾਣ ਤੋਂ ਇਨਕਾਰ ਕਰ ਦਿੱਤਾ

ਸੁਧੋਦਨ ਨੇ ਕਿਹਾ ਕਿ ਬੇਟੀ ਉਸ ਨੇ ਬਹੁਤ ਕਸ਼ਟ ਝੱਲੇ ਹਨ ਤਾਂ ਯਸ਼ੋਧਰਾ ਨੇ ਕਿਹਾ ਕਿ ਪਿਤਾ ਜੀ, ਉਸਨੇ ਕਸ਼ਟ ਆਪਣੀ ਮਰਜ਼ੀ ਨਾਲ ਝੱਲੇ ਹਨ ਪਰ ਜੋ ਕਸ਼ਟ ਮੈਂ ਭੋਗਿਆ ਹੈ, ਉਸਦਾ ਜ਼ਿੰਮੇਵਾਰ ਕੌਣ ਹੈਪਿਤਾ ਦੀ ਬੇਨਤੀ ’ਤੇ ਗੌਤਮ ਨੇ ਮਹਿਲਾਂ ਵਿੱਚ ਜਾਣਾ ਪ੍ਰਵਾਨ ਕਰ ਲਿਆਯਸ਼ੋਧਰਾ ਦੇ ਮਹਿਲ ਅੱਗੇ ਉਸਨੇ ਭਿਖਸ਼ੂਆ ਵਾਲਾ ਕਟੋਰਾ ਕਰਦਿਆਂ ਕਿਹਾ, ਜਜਮਾਨ ਭਿੱਖਿਆ ਦਿਓਯਸ਼ੋਧਰਾ ਨੇ ਆਪਣਾ ਬੇਟਾ ਰਾਹੁਲ ਅੱਗੇ ਕਰਦਿਆਂ ਕਿਹਾ ਕਿ ਮਹਾਰਾਜ ਮੇਰੇ ਕੋਲ ਤਾਂ ਬੱਸ ਇਹ ਹੀ ਹੈ- ਇਹ ਤਾਂ ਤੇਰੇ ਰਾਜ ਦਾ ਵਾਰਸ ਹੈ, ਯਸ਼ੋਧਰਾ ਨੂੰ ਗੌਤਮ ਨੇ ਕਿਹਾ ਅਤੇ ਗਿਆਨ ਦੀਆਂ ਕੁਝ ਗੱਲਾਂ ਕੀਤੀਆਂ ਅਤੇ ਵਾਪਸ ਬਾਗ ਵਿੱਚ ਆ ਗਿਆ ਰਾਹੁਲ ਦੂਰ ਤੱਕ ਗੌਤਮ ਦੇ ਨਾਲ ਜਾਂਦਾ ਉਸਦੇ ਹੱਥ ਪਲੋਸ ਕੇ ਕਹਿੰਦਾ ਰਿਹਾ, ‘ਤੇਰੇ ਹੱਥ ਕਿੰਨੇ ਸੋਹਣੇ ਐ ਓ ਮੰਗਤੇ ਪਿਤਾ

ਸਾਰਾ ਕਪਿਲ ਵਸਤੂ ਇਹ ਮਨਮੋਹਕ ਦ੍ਰਿਸ਼ ਦੇਖ ਰਿਹਾ ਸੀਗੌਤਮ ਆਪਣੇ ਭਿਖਸ਼ੂਆਂ ਨਾਲ ਆਪਣੀ ਜਨਮ ਭੂਮੀ ਦੀ ਆਖਰੀ ਫੇਰੀ ਪਾ ਕੇ ਚਲਾ ਗਿਆ

ਇਹ ਉਹ ਸਮਾਂ ਸੀ ਜਦ ਮਨੁੱਖੀ ਸਭਿਅਤਾ ਆਪਣਾ ਬਚਪਨ ਤਿਆਗ ਕੇ ਜਵਾਨੀ ਵਿੱਚ ਪੈਰ ਧਰ ਰਹੀ ਸੀਮਨੁੱਖੀ ਸੱਭਿਅਤਾ ਇਸ ਸਮੇਂ ਅਦਭੁੱਤ ਚਮਤਕਾਰ ਦਿਖਾ ਰਹੀ ਸੀਇਸ ਸਮੇਂ ਪੈਗੰਬਰ ਮੂਸਾ ਯਹੂਦੀਆਂ ਨੂੰ ਆਪਣੀ ਭਵਿੱਖਬਾਣੀ ਸੁਣਾ ਰਹੇ ਸਨਚੀਨ ਵਿੱਚ ਬੌਧਿਕ ਹਿਲਜੁਲ ਹੋ ਰਹੀ ਸੀਮਨੁੱਖੀ ਸੱਭਿਅਤਾ ਈਸਾ ਤੋਂ ਅੱਠ ਹਜ਼ਾਰ ਸਾਲ ਪਹਿਲਾਂ ਪੈਦਾ ਹੋਣੀ ਸ਼ੁਰੂ ਹੋਈ, ਜਦ ਮਨੁੱਖ ਖੇਤੀ ਕਰਨ ਲੱਗ ਪਿਆ

ਈਸਾ ਤੋਂ ਦੋ ਹਜ਼ਾਰ ਸਾਲ ਪਹਿਲਾਂ ਆਰੀਅਨ ਲੋਕ ਮਧ ਏਸ਼ੀਆ ਵਿੱਚੋਂ ਭਾਰਤ ਦੀ ਧਰਤੀ ’ਤੇ ਆ ਕੇ ਵਸ ਗਏਉਦੋਂ ਇਸ ਧਰਤੀ ’ਤੇ ਸ਼ਾਮ ਰੰਗ ਦੀ ਜਾਤੀ ਦਰਾਵੜ ਦਾ ਅਧਿਕਾਰ ਸੀਇਹ ਜਾਤੀ ਸੱਭਿਅਕ ਪੱਖੋਂ ਕਾਫੀ ਉੱਚੀ ਸੀ ਪਰ ਮਾਨਸਿਕ ਪੱਖੋਂ ਇਹ ਆਰੀਅਨਾਂ ਦਾ ਮੁਕਾਬਲਾ ਨਾ ਕਰ ਸਕੀਆਰੀਅਨਾਂ ਨੇ ਦਰਾਵੜਾਂ ਨੂੰ ਦੱਖਣ ਵੱਲ ਖਦੇੜ ਦਿੱਤਾਵੱਡੀ ਗਿਣਤੀ ਵਿੱਚ ਉਹਨਾਂ ਦਾ ਕਤਲੇਆਮ ਕੀਤਾ ਗਿਆਵੱਡੀ ਗਿਣਤੀ ਵਿੱਚ ਗੁਲਾਮ ਬਣਾ ਕੇ ਉਹਨਾਂ ਨੂੰ ਸ਼ੂਦਰ ਦਾ ਦਰਜਾ ਦਿੱਤਾ ਗਿਆ

ਆਰੀਅਨਾਂ ਦੀ ਭਾਸ਼ਾ ਸੰਸਕ੍ਰਿਤ ਸੀਰਾਮ ਚੰਦਰ, ਕ੍ਰਿਸ਼ਨ ਅਤੇ ਵੇਦ ਵਿਆਸ ਆਦਿ ਇਸੇ ਸਮੇਂ ਦੀ ਉਪਜ ਹਨਆਰੀਅਨ ਨੇਤਾ ਇੰਦਰ ਨੇ ਸਭ ਤੋਂ ਵੱਧ ਦਰਾਵੜ ਮਾਰੇ ਜਿਸਦਾ ਜ਼ਿਕਰ ਵੇਦਾਂ ਪੁਰਾਣਾ ਵਿੱਚ ਸੁਰ-ਅਸੁਰ ਦੇ ਤੌਰ ’ਤੇ ਮਿਲਦਾ ਹੈਸੁਰ (ਸ਼ਰਾਬ ਪੀਣ ਵਾਲੇ ਦੇਵਤੇ, ਅਸੁਰ ਸ਼ਰਾਬ ਨਾ ਪੀਣ ਵਾਲੇ ਰਾਖਸ਼) ਦੀਆਂ ਕਹਾਣੀਆਂ ਨਾਲ ਆਰੀਅਨ ਗਰੰਥ ਭਰੇ ਪਏ ਹਨਵੇਦ ਵਿਆਸ ਵਰਗੇ ਰਿਸ਼ੀਆਂ ਨੇ ਇਸ ਸਮੇਂ ਹੀ ਗੀਤਾ, ਪੁਰਾਣ ਅਤੇ ਵੇਦਾਂ ਆਦਿ ਦੀ ਰਚਨਾ ਕੀਤੀਸਮਾਜ ਨੂੰ ਚਾਰ ਵਰਣਾਂ ਬ੍ਰਹਿਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਗਿਆ। । ਗੌਤਮ ਦੇ ਸਮੇਂ 600 ਈਸਾ ਪੂਰਵ ਇਹ ਜਾਤ ਵਰਣ ਵੰਡ ਪੂਰੇ ਜ਼ੋਰਾਂ ’ਤੇ ਸੀਗੀਤਾ ਦੇ ਕਲਪਿਤ ਪਾਤਰ ਕ੍ਰਿਸ਼ਨ ਭਗਵਾਨ ਰਾਹੀਂ ਚਾਰੇ ਵਰਣਾਂ ਨੂੰ ਹੋਰ ਪੱਕਾ ਕੀਤਾ ਗਿਆ।

ਗੌਤਮ ਬੁੱਧ ਦੇ ਉਪਦੇਸ਼ਾਂ ਨਾਲ ਦੱਬੇ ਕੁਚਲੇ ਲੋਕਾਂ ਨੂੰ ਇੱਕ ਨਵੀਂ ਰੌਸ਼ਨੀ ਮਿਲੀਉਹ ਗੌਤਮ ਦੇ ਉਪਦੇਸ਼ਾਂ ਵੱਲ ਖਿੱਚੇ ਜਾਣ ਲੱਗੇਬ੍ਰਾਹਮਣਾਂ ਨੇ ਸ਼ੂਦਰਾਂ ਦੇ ਪੜ੍ਹਨ ਉੱਤੇ ਪਾਬੰਦੀ ਲਾਈ ਹੋਈ ਸੀਗੌਤਮ ਨੇ ਲੋਕਾਂ ਦੀ ਸੌਖੀ ਭਾਸ਼ਾ ਪਾਲੀ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਸ਼ੂਦਰ ਅਤੇ ਦੱਬੇ ਕੁਚਲੇ ਲੋਕਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ(ਭਗਤੀ ਲਹਿਰ ਦੇ ਭਗਤਾਂ ਅਤੇ ਸਿੱਖ ਗੁਰੂਆਂ ਨੇ ਵੀ ਲੋਕਾਂ ਦੀ ਭਾਸ਼ਾ ਬ੍ਰਿਜ ਭਾਸ਼ਾ ਅਤੇ ਗੁਰਮੁਖੀ ਦੀ ਵਰਤੋਂ ਕਰਕੇ ਲੋਕਾਂ ਤੱਕ ਆਪਣੀ ਅਵਾਜ ਪਹੁੰਚਾਈ ਸੀ)

ਗੌਤਮ ਨੇ ਕਿਹਾ ਮੈਂ ਅਤੇ ਸਾਰੇ ਲੋਕ ਇੱਕੋ ਜਿਹੀ ਮਾਂ ਦੀ ਕੁੱਖ ਵਿੱਚੋਂ ਪੈਦਾ ਹੋਣ ਕਾਰਨ ਸਭ ਬਰਾਬਰ ਹਾਂਸਮਾਜਿਕ ਨਾ-ਬਰਾਬਰੀ ਅਤੇ ਜਾਤ ਵਰਣ ਸਭ ਮਨੁੱਖ ਦੇ ਪੈਦਾ ਕੀਤੇ ਹੋਏ ਹਨਆਤਮਾ ਜਾਂ ਰੂਹ ਸਰੀਰ ਤੋਂ ਵੱਖਰੀ ਕੋਈ ਚੀਜ਼ ਨਹੀਂਆਤਮਾ (ਅਸਲ ਵਿੱਚ ਮਨ) ਸਰੀਰ ਦੇ ਨਾਲ ਹੀ ਵਿਕਸਤ ਹੁੰਦੀ ਹੈ ਸਰੀਰ ਦੇ ਨਾਲ ਹੀ ਖਤਮ ਹੋ ਜਾਂਦੀ ਹੈਉਹਨਾਂ ਅਖੌਤੀ ਦੇਵੀ ਦੇਵਤਿਆਂ ਅੱਗੇ ਕੁਰਬਾਨੀਆਂ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਅਗਲਾ ਪਿਛਲਾ ਕੋਈ ਜਨਮ ਨਹੀਂ ਹੁੰਦਾ ਅਤੇ ਕਿਸੇ ਪਰਲੋਕ ਦੀ ਕੋਈ ਹੋਂਦ ਨਹੀਂਉਹ ਭਿਖੂਆਂ ਵਰਗਾ ਗੇਰੂਆ ਲਿਬਾਸ ਪਾਉਂਦੇ, ਉਹਨਾਂ ਦੇ ਨਾਲ ਮੰਗਣ ਜਾਂਦੇ ਅਤੇ ਉਹਨਾਂ ਦੇ ਵਿੱਚ ਬੈਠ ਕੇ ਹੀ ਖਾਣਾ ਖਾਂਦੇਉਹਨਾਂ ਰੱਬ, ਦੇਵਤਿਆਂ ਅਤੇ ਵੇਦਾਂ ਨੂੰ ਚੁਣੌਤੀ ਦਿੱਤੀਉਹਨਾਂ ਕਿਹਾ ਕਿ ਖਾਹਿਸ਼ਾਂ ’ਤੇ ਕਾਬੂ ਪਾਉਣਾ ਹੀ ਨਿਰਵਾਣ ਪਦ ਹੈਬੁੱਧ ਨੇ ਨਾ ਸਿਰਫ ਭਾਰਤ ਵਿੱਚ ਹਿੰਦੂ ਧਰਮ (ਬ੍ਰਾਹਮਣਵਾਦ) ਦੀ ਸਫ ਲਪੇਟ ਦਿੱਤੀ ਸਗੋਂ ਇਹ ਗਵਾਂਢੀ ਦੇਸ਼ਾਂ ਅਫਗਾਨਿਸਤਾਨ, ਤਿੱਬਤ, ਚੀਨ, ਮੰਗੋਲੀਆਂ, ਕੋਰੀਆ, ਵੀਅਤਨਾਮ ਅਤੇ ਜਪਾਨ ਤੱਕ ਫੈਲ ਗਿਆ

ਮਹਾਰਾਜਾ ਅਸ਼ੋਕ ਨੇ ਆਪਣਾ ਲੜਕਾ ਅਤੇ ਲੜਕੀ ਬੋਧ ਭਿਖੂ ਬਣਾ ਕੇ ਸ਼੍ਰੀ ਲੰਕਾ ਭੇਜੇਬੁੱਧ ਉਪਦੇਸ਼ ਪੱਥਰ ਸਤੰਭਾਂ ’ਤੇ ਲਿਖਵਾ ਕੇ ਲਾਏਉਹਨਾਂ ਪਰਚਾਰ ਕਰਨ ਲਈ ਬੁੱਧ ਭਿਖਸ਼ੂਆਂ ਨੂੰ ਵੱਖ ਵੱਖ ਦਿਸ਼ਾਵਾਂ ਵਿੱਚ ਭੇਜਿਆਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ 400 ਦੇ ਕਰੀਬ ਹੀ ਇੱਦਾਂ ਦੇ ਮਹਾਨ ਵਿਅਕਤੀ ਹੋਏ ਹਨ, ਜਿੰਨਾ ਕਾਰਨ ਸਮਾਜ ਵਿੱਚ ਤਬਦੀਲੀਆਂ ਆਈਆਂ

1400 ਸਾਲ ਤੱਕ ਬੁੱਧ ਧਰਮ ਫਲਦਾ ਫੁੱਲਦਾ ਰਿਹਾਅਠਵੀਂ ਸਦੀ ਵਿੱਚ ਆਦਿ ਸ਼ੰਕਰਾਚਾਰੀਆ ਦੀ ਅਗਵਾਈ ਵਿੱਚ ਫਿਰ ਦੁਬਾਰਾ ਹਿੰਦੂ ਮੱਤ ਸੁਰਜੀਤ ਕਰਨ ਲਈ ਹੰਭਲੇ ਮਾਰੇ ਗਏਉਸ ਸਮੇਂ ਤੱਕ ਬੁੱਧ ਧਰਮ ਵਿੱਚ ਆ ਚੁੱਕੀਆਂ ਕਮਜ਼ੋਰੀਆਂ ਦਾ ਲਾਹਾ ਲਿਆ ਗਿਆਬ੍ਰਾਹਮਣਾਂ ਨੇ ਘੁਸਪੈਠ ਕਰਕੇ ਨਕਲੀ ਬੋਧ ਭਿਕਸ਼ੂ ਬਣਾਏ ਅਤੇ ਬੁੱਧ ਧਰਮ ਨੂੰ ਲੋਕਾਂ ਵਿੱਚ ਬਦਨਾਮ ਕੀਤਾਸੰਸਕ੍ਰਿਤ ਵੇਦਾਂ ਦੇ ਹਿੰਦੀ ਅਨੁਵਾਦ ਕੀਤੇ ਗਏਬੋਧੀਆਂ ਉੱਤੇ ਹਿੰਸਕ ਹਮਲੇ ਕੀਤੇ ਗਏਬੋਧੀਆਂ ਦਾ ਕਤਲੇਆਮ ਕੀਤਾ ਗਿਆ ਅਤੇ ਬੋਧੀ ਮੱਠ ਢਾਹ ਦਿੱਤੇ ਗਏ

ਫਿਰ ਮੰਨੂ ਸਿਮਰਤੀ ਰਾਹੀਂ ਜਾਤਪਾਤ - ਵਰਣ ਵੰਡ ਪ੍ਰਚਲਤ ਕੀਤੀ ਗਈਗੌਤਮ ਬੁੱਧ ਵਾਂਗ ਕੋਈ ਵਿਅਕਤੀ ਹਿੰਦੂ ਧਰਮ ਦੀਆਂ ਇਹਨਾਂ ਕਮਜ਼ੋਰੀਆਂ ਨੂੰ ਪੂਰੀ ਤਰ੍ਹਾਂ ਨਕਾਰ ਨਾ ਸਕਿਆਇਹ ਜਾਤ ਵਰਣ, ਛੂਆਛਾਤ ਨਫ਼ਰਤ ਅੱਜ ਵੀ ਜਾਰੀ ਹੈਭਾਵੇਂ ਕਿ ਡਾ. ਅੰਬੇਦਕਰ ਵਰਗਿਆਂ ਦੇ ਸੁਹਿਰਦ ਯਤਨਾਂ ਸਦਕਾ ਇਸਦੇ ਖਿਲਾਫ਼ ਕਾਨੂੰਨ ਬਣ ਚੁੱਕੇ ਹਨ ਪਰ ਅਜੇ ਵੀ ਨਫ਼ਰਤ ਦਾ ਇਹ ਸਿਲਸਿਲਾ ਜਾਰੀ ਹੈ

ਬੁੱਧ ਦੇ ਚੇਲਿਆਂ ਨੇ ਬੁੱਧ ਦੀ ਮੌਤ ਤੋਂ ਪਿੱਛੋਂ ਬੁੱਧ ਨੂੰ ਰੱਬੀ ਅਵਤਾਰ ਕਹਿਣਾ ਸ਼ੁਰੂ ਕਰ ਦਿੱਤਾ ਇੱਕ ਸਾਜ਼ਿਸ਼ ਤਹਿਤ ਬ੍ਰਾਹਮਣਾਂ ਨੇ ਬੁੱਧ ਨੂੰ ਵਿਸ਼ਨੂੰ ਦਾ 24ਵਾਂ ਅਵਤਾਰ ਕਹਿਣਾ ਸ਼ੁਰੂ ਕਰ ਦਿੱਤਾਉਸ ਬਾਰੇ ਕਰਾਮਾਤੀ ਕਹਾਣੀਆਂ ਬਣਾ ਕੇ ਬੁੱਧ ਦੀ ਬੁੱਤ ਪੂਜਾ ਸ਼ੁਰੂ ਕਰ ਦਿੱਤੀਇਹ ਸਭ ਕੁਝ ਕਰਕੇ ਹਿੰਦੂ ਧਰਮ ਦੀ ਪੁਨਰ ਸੁਰਜੀਤੀ ਹੋਈਮਰਨ ਸਮੇਂ ਬੁੱਧ ਨੇ ਆਪਣੇ ਵੱਡੇ ਚੇਲੇ ਅਨੰਦ ਨੂੰ ਕਿਹਾ ਸੀ ਕਿ ਮੌਤ ਨੂੰ ਵੀ ਸਹਿਜਤਾ ਨਾਲ ਲਵੋਜਨਮ ਵਾਂਗ ਮੌਤ ਵੀ ਇੱਕ ਸਹਿਜ ਪ੍ਰਕ੍ਰਿਆ ਹੈਉਹਨਾਂ ਕਿਹਾ ਕਿ ਜਿਵੇਂ ਮੁਰਗਾਈ ਪਾਣੀ ਵਿੱਚ ਰਹਿੰਦੀ ਹੈ, ਇਸ ਤਰ੍ਹਾਂ ਹੀ ਦੁਨੀਆ ਵਿੱਚ ਰਹਿ ਕੇ ਵੀ ਇਸ ਤੋਂ ਨਿਰਲਿਪਤ ਰਹਿਣਾ ਹੀ ਨਿਰਵਾਣ ਪਦ ਹੈਅਠਵੀਂ ਸਦੀ ਵਿੱਚ ਆਦਿ ਸ਼ੰਕਰਾਚਾਰੀਆ ਜੁੰਡਲੀ ਨੇ ਵੇਦਾਂ ਪੁਰਾਣਾ ਦਾ ਸਹਾਰਾ ਲੈ ਕੇ ਚੁਰਾਸੀ ਲੱਖ ਜੂਨ, ਪੁਨਰ ਜਨਮ ਅਤੇ ਨਰਕ ਸਵਰਗ ਦਾ ਸਿਧਾਂਤ ਪੇਸ਼ ਕੀਤਾ

ਗੌਤਮ ਬੁੱਧ ਨੇ 483 ਈਸਵੀ ਪੂਰਵ 80 ਸਾਲ ਦੀ ਉਮਰ ਤੱਕ ਤਰਕਸ਼ੀਲ ਬਹਿਸ ਰਾਹੀਂ ਸ਼ੈਤਾਨ ਪੁਜਾਰੀਆਂ ਨੂੰ ਗੁੱਠੇ ਲਾਈ ਰੱਖਿਆਉਸਨੇ ਕਿਹਾ ਕਿ ਕਾਰਨ ਤੇ ਕਾਰਜ ਦਾ ਨਿਯਮ ਅਟੱਲ ਹੈਉਹਨਾਂ ਕਿਹਾ ਕਿ ਜੇ ਰੱਬ ਹੈ ਤਾਂ ਇਸਦਾ ਵੀ ਕੋਈ ਕਾਰਨ ਹੋਣਾ ਚਾਹੀਦਾ ਹੈਆਤਮਾ ਬਾਰੇ ਬੁੱਧ ਦੇ ਵਿਚਾਰ ਸਨ ਕਿ ਅਸਲ ਵਿੱਚ ਮਨ ਹੀ ਸਭ ਕੁਝ ਹੈਬੁੱਧ ਦੀ ਮਾਸੀ, ਮਹਾਂ ਪਰਜਾਪਤੀ (ਜਿਸਨੇ ਗੌਤਮ ਦੀ ਮਾਂ ਮਹਾਂ ਮਾਇਆ ਦੀ ਮੌਤ ਤੋਂ ਬਾਦ, ਜਦ ਉਹ ਸੱਤਾਂ ਦਿਨਾਂ ਦਾ ਹੀ ਸੀ, ਮਾਂ ਬਣ ਕੇ ਉਸਨੂੰ ਪਾਲਿਆ ਸੀ ਵੀ) ਭਿਕਸ਼ਣੀ ਬਣ ਕੇ ਬੁੱਧ ਦੇ ਕੋਲ ਹੀ ਮੌਤ ਨੂੰ ਪ੍ਰਾਪਤ ਹੋਈਬੁੱਧ ਦੀ ਪਤਨੀ ਯਸ਼ੋਧਰਾ ਅਤੇ ਬੇਟਾ ਰਾਹੁਲ ਵੀ ਭਿਕਸ਼ੂ ਬਣ ਕੇ ਉਸਦੇ ਕੋਲ ਰਹੇ

*****

(1471)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)