AmarjitDhillon7ਭਾਵੇਂ ਕੰਸਰਵੇਟਿਵ ਪਾਰਟੀ ਸਤਾ ਬਦਲੀ ਲਈ ਪਰਮੁੱਖ ਦਾਅਵੇਦਾਰ ਹੈ ਪਰ ...
(8 ਅਕਤੂਬਰ 2019)

 

 AmarjitDhillonJagmit2ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਵਿਖੇ ਐੱਨਡੀਪੀ ਸੁਪਰੀਮੋ ਜਗਮੀਤ ਸਿੰਘ ਦਾ ਚੋਣ ਪਰਚਾਰ ਦੇਖਣ ਨੂੰ ਮਿਲਿਆਚੁੱਪ ਖਾਮੋਸ਼, ਬਿਨਾ ਕਿਸੇ ਸੋਰ ਸ਼ਰਾਬੇ ਦੇਜਗਮੀਤ ਸਿੰਘ ਨੇ ਆਪਣੀ ਸਾਦਗੀ ਅਤੇ ਹੱਸਮੁੱਖ ਸੁਭਾਅ ਨਾਲ ਵੱਖ ਵੱਖ ਫਿਰਕਿਆਂ ਦੇ ਲੋਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾਉਹ ਬਿਨਾਂ ਕਿਸੇ ਉਚੇਚ ਦੇ ਗੋਰਿਆਂ ਅਤੇ ਕਾਲਿਆਂ ਦੇ ਨੰਨ੍ਹੇ ਬੱਚਿਆਂ ਨਾਲ ਲਾਡ ਵੀ ਕਰਦੇ ਰਹੇਪ੍ਰੈੱਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਵਾਤਾਵਰਣ ਦੀ ਸ਼ੁੱਧਤਾ ਐੱਨਡੀਪੀ ਪਾਰਟੀ ਦਾ ਮੁੱਖ ਮੁੱਦਾ ਰਹੇਗਾਸਤਾ ਵਿੱਚ ਭਾਗੀਦਾਰ ਬਣਨ ’ਤੇ ਉਹ ਡੀਜ਼ਲ, ਪੈਟਰੋਲ ਦੇ ਵਾਹਨ ਘਟਾ ਕੇ ਇਹਨਾਂ ਨੂੰ ਬਿਜਲੀ ਊਰਜਾ ਨਾਲ ਚਲਾਉਣ ਵਾਲੇ ਪਾਸੇ ਵੱਧ ਧਿਆਨ ਦੇਣਗੇਇਸ ਤੋਂ ਬਿਨਾਂ ਸਿੱਖਿਆ ਅਤੇ ਸਿਹਤ ਸਹੂਲਤਾਂ ਉਹਨਾਂ ਲਈ ਪਰਮੁੱਖ ਹੋਣਗੀਆਂਲੋਕਾਂ ਲਈ ਦੰਦਾਂ ਦਾ ਇਲਾਜ ਮੁਫ਼ਤ ਸ਼ੁਰੂ ਕੀਤਾ ਜਾਵੇਗਾ

ਜਗਮੀਤ ਸਿੰਘ ਜੋ ਕਿ ਆਪਣੇ ਕਾਫਲੇ ਨਾਲ ਬੱਸ ਰਾਹੀਂ ਟਰੰਟੋ ਤੋਂ ਇੱਥੇ ਪਹੁੰਚੇ ਸਨ, ਅਗਲੇ ਸਫਰ ਲਈ ਵੈਨਕੂਵਰ ਰਵਾਨਾ ਹੋ ਗਏਕੈਨੇਡਾ ਦੇ ਪਰਧਾਨ ਮੰਤਰੀ ਪਦ ਦੇ ਦਾਅਵੇਦਾਰ ਬਣ ਰਹੇ (ਕਿਸੇ ਦਿਨ) ਇਸ ਸ਼ਖਸ ਨੇ ਕਿਸੇ ਕਿਸਮ ਦਾ ਕੋਈ ਉਚੇਚ ਜਾਂ ਅਡੰਬਰ ਨਹੀਂ ਕੀਤਾਰਾਜ ਕਰ ਰਹੀ ਲਿਬਰਲ ਪਾਰਟੀ ਦੇ ਪਰਮੁੱਖ ਜਸਟਿਨ ਟਰੂਡੋ ਅਤੇ ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਦੇ ਆਗੂ ਐਂਡਰਿਊ ਸ਼ੀਅਰ ਵੀ ਇਹਨਾਂ ਗੁਣਾਂ ਦੇ ਹੀ ਧਾਰਨੀ ਹਨ

21 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਾਲੇ ਦਿਨ ਹੀ ਭਾਰਤ ਦੇ ਮਹਾਂਰਾਸ਼ਟਰ ਅਤੇ ਹਰਿਆਣਾ ਸੂਬੇ ਦੇ ਨਾਲ ਕੁਝ ਜਿਮਨੀ ਚੋਣਾਂ ਵੀ ਹੋ ਰਹੀਆਂ ਹਨਭਾਰਤ ਵਿੱਚ ਸ਼ੋਰ ਸ਼ਰਾਬਾ ਸ਼ੁਰੂ ਹੋ ਗਿਆ ਹੈ ਪਰ ਇੱਥੇ ਬਹੁਤ ਹੀ ਸੰਜਮ ਅਤੇ ਸਲੀਕੇ ਨਾਲ ਲੀਡਰ ਲੋਕਾਂ ਨੂੰ ਮਿਲ ਰਹੇ ਹਨਕੋਈ ਵੱਡੀ ਕਾਨਫਰੰਸ ਜਾਂ ਰੈਲੀ ਨਹੀਂਇੱਥੇ ਲੋਕਾਂ ਕੋਲ ਰੈਲੀਆਂ ਵਿੱਚ ਜਾਣ ਲਈ ਵਿਹਲ ਹੈ ਹੀ ਕਿੱਥੇਲੀਡਰ ਕੰਮ ਕਰ ਰਹੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਬਿਨਾਂ ਕਿਸੇ ਦੇ ਖਿਲਾਫ਼ ਬੋਲੇ ਮੁਸਕਰਾਹਟਾਂ ਵੰਡ ਰਹੇ ਹਨ

ਕੈਨੇਡਾ ਦੇਸ਼ ਜਿਸਦਾ ਖੇਤਰਫਲ 99.8 ਲੱਖ ਵਰਗ ਕਿਲੋਮੀਟਰ (ਭਾਰਤ ਨਾਲੋਂ ਤਿੰਨ ਗੁਣਾ ਜ਼ਿਆਦਾ) ਹੈ ਅਤੇ ਆਬਾਦੀ ਮਸਾਂ ਪੰਜਾਬ ਤੋਂ ਥੋੜ੍ਹੀ ਵੱਧ (ਪੌਣੇ ਚਾਰ ਕਰੋੜ) ਹੈ, ਵਿਖੇ ਫੈਡਰਲ ਸਰਕਾਰ ਲਈ ਲੋਕ ਸਭਾ ਦੀਆਂ 338 ਸੀਟਾਂ ਹਨਇਹ ਚੋਣਾਂ ਕੈਨੇਡਾ ਦੀ 43ਵੀਂ ਲੋਕ ਸਭਾ ਲਈ ਹਨਕਿਊਬੈਕ ਅਤੇ ਓਂਟੇਰੀਓ ਦੋ ਵੱਡੇ ਸੂਬੇ ਹਨ, ਜੋ ਦੇਸ਼ ਦੀ ਕਿਸਮਤ ਦਾ ਫੈਸਲਾ ਕਰਦੇ ਹਨ ਅਤੇ ਇਹਨਾਂ ਸੂਬਿਆਂ ਵਿੱਚ ਹੁਣ ਤੱਕ ਲਿਬਰਲ ਪਾਰਟੀ ਹੀ ਅੱਗੇ ਰਹੀ ਹੈਕਿਊਬੈਕ ਸੂਬੇ ਵਿੱਚ ਜਿੱਥੇ ਯੂਪੀ ਵਾਂਗ 78 ਸੀਟਾਂ ਹਨ, ਉੱਥੇ ਮੈਨੀਟੋਬਾ ਵਿੱਚ ਪੰਜਾਬ ਵਾਂਗ ਸਿਰਫ 14 ਸੀਟਾਂ ਹੀ ਹਨਭਾਵੇਂ ਕੰਸਰਵੇਟਿਵ ਪਾਰਟੀ ਸਤਾ ਬਦਲੀ ਲਈ ਪਰਮੁੱਖ ਦਾਅਵੇਦਾਰ ਹੈ ਪਰ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਇਸ ਵਾਰ ਦੋਵੇਂ ਪਾਰਟੀਆਂ ਪੂਰਨ ਬਹੁਮਤ ਤੋਂ ਘੱਟ ਰਹਿ ਸਕਦੀਆਂ ਹਨਇਹ ਪਾਰਟੀਆਂ ਭਾਰਤੀ ਸਿਆਸੀ ਪਾਰਟੀਆਂ ਵਾਂਗ ਨਾ ਪੂਰਾ ਹੋਣ ਵਾਲੇ ਝੂਠੇ ਵਾਅਦਿਆਂ ਦਾ ਪੁਲੰਦਾ ਪੇਸ਼ ਨਹੀਂ ਕਰਦੀਆਂਕੰਸਰਵੇਟਿਵ ਪਾਰਟੀ ਦੇ ਐਡਰਿਊ ਸ਼ੀਅਰ ਜਿੱਥੇ ਇਨਕਮ ਟੈਕਸ ਘਟਾਉਣ ਦਾ ਵਾਅਦਾ ਕਰ ਰਹੇ ਹਨ, ਉੱਥੇ ਲਿਬਰਲ ਦੇ ਜਸਟਿਨ ਟਰੂਡੋ ਬਜ਼ੁਰਗਾਂ ਦੀ ਪੈਨਸ਼ਨ ਦਸ ਪ੍ਰਤੀਸ਼ਤ ਵਧਾਉਣ ਦਾ ਵਾਅਦਾ ਕਰ ਰਹੇ ਹਨ

ਪੂਰਨ ਬਹੁਮਤ ਨਾ ਹੋਣ ਦੀ ਸੂਰਤ ਵਿੱਚ ਐਨਡੀਪੀ (ਨਿਊ ਡੈਮੋਕਰੈਟਿਕ ਪਾਰਟੀ) ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਜਿਸਦਾ ਝੁਕਾ ਲਿਬਰਲ ਪਾਰਟੀ ਵੱਲ ਜ਼ਿਆਦਾ ਹੈਨਵੀਂ ਗਰੀਨ ਪਾਰਟੀ ਵੀ ਆਪਣਾ ਸਿਅਸੀ ਸਥਾਨ ਬਣਾ ਰਹੀ ਹੈ ਪਰ ਅਜੇ ਇਹ ਐੱਨਡੀਪੀ ਦੇ ਬਰਾਬਰ ਨਹੀਂ ਆ ਸਕੀ

ਲਿਬਰਲ ਪਾਰਟੀ ਨੇ ਵਿਦੇਸ਼ੀਆਂ ਲਈ ਇੰਮੀਗਰੇਸ਼ਨ ਦੇ ਦਰਵਾਜ਼ੇ ਖੋਲ੍ਹੇ ਹੋਣ ਕਾਰਨ ਭਾਰਤ ਸਮੇਤ ਏਸ਼ੀਅਨ ਮੁਲਕਾਂ ਦੇ ਲੋਕ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਇੱਕ ਵਾਰ ਦੁਬਾਰਾ ਫਿਰ ਸਤਾ ਵਿੱਚ ਆਉਣ ਪਰ ਹੋਣਾ ਉਹ ਹੀ ਹੈ ਜੋ 21 ਅਕਤੂਬਰ ਨੂੰ ਕੈਨੇਡਾ ਦੇ ਸਿਟੀਜ਼ਨ ਕਰਨਗੇ

**

ਤਸਵੀਰ: ਜਗਮੀਤ ਸਿੰਘ ਡਾਊਨ ਟਾਊਨ (ਵਿਨੀਪੈਗ) ਵਿਖੇ ਲੋਕਾਂ ਨਾਲ ਮਿਲਦੇ ਹੋਏ

ਅਮਰਜੀਤ ਢਿੱਲੋਂ (ਇਸ ਸਮੇਂ ਵਿਨੀਪੈਗ) ਫੋਨ: 431 374 6646

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1761)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)