AmarjitDhillon7ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀ ਕੇ ਇਸਦੇ ਨਸ਼ੇ ਦਾ ਅਨੰਦ ਮਾਨਣਾ ਹੀ ਅਕਸਰ ...
(18 ਅਪ੍ਰੈਲ 2019
)

 

ਪਾਣੀ ਅੱਗ ਦਾ ਵੀ ਇਹਨੂੰ ਆਖਦੇ ਨੇ ਅਸੀਂ ਦੇਖੀ ਹੈ ਆਬ ਏ ਹਰਾਮ ਪੀ ਕੇ ਸ਼ਰਾਬ (ਸ਼ਰ + ਆਬ=ਸ਼ਰਾਰਤ ਦਾ ਪਾਣੀ) ਨੂੰ ਮੁਸਲਿਮ ਮੱਤ ਵਾਲੇ ਆਬ-ਏ-ਹਰਾਮ (ਹਰਾਮ ਦਾ ਪਾਣੀ) ਵੀ ਕਹਿੰਦੇ ਹਨਸ਼ਾਇਰਾਨਾ ਭਾਸ਼ਾ ਵਿੱਚ ਇਸ ਨੂੰ ਅੱਗ ਦਾ ਪਾਣੀ ਵੀ ਕਹਿੰਦੇ ਹਨਇੱਕ ਰੁੱਤ ਜਵਾਨੀ ਦੀ ਅੱਗ ਵਾਲੀ, ਬੰਦਾ ਅੱਗ ਹੀ ਉਗਲਦਾ ਹੈ ਅੱਗ ਪੀ ਕੇਭਾਵੇਂ ਕਿ ਅਲਕੋਹਲ (ਸ਼ਰਾਬ) ਡਰੱਗ (ਨਸ਼ਾ ਦੇਣ ਵਾਲੀ ਵਸਤੂ) ਹੈ ਪਰ ਸ਼ਰਾਬ ਪੀਣ ਵਾਲੇ ਇਸਨੂੰ ਡਰੱਗ ਨਹੀਂ ਸਮਝਦੇਕੁਝ ਲੋਕ ਕਿਸੇ ਵਿਆਹ ਸ਼ਾਦੀ ਜਾਂ ਪਾਰਟੀ ਵਿੱਚ ਇਸਦੀ ਇੱਕ ਅੱਧ ਵਾਰ ਵਰਤੋਂ ਕਰਦੇ ਹਨਕੁਝ ਲੋਕ ਹਰ ਰੋਜ਼ (ਭਾਵੇਂ ਥੋੜ੍ਹੀ ਜਾਂ ਬਹੁਤੀ ਇੱਕੋ ਹੀ ਗੱਲ ਹੈ) ਇਸਦੀ ਵਰਤੋਂ ਕਰਦੇ ਹਨ

ਅਲਕੋਹਲ ਇੱਕ ਡਰੱਗ ਹੈ ਜੋ ਸਰੀਰ ਦੇ ਸਾਰੇ ਅੰਗਾਂ ਤੇ ਇੱਕ ਖਾਸ ਢੰਗ ਨਾਲ ਅਸਰ ਕਰਦੀ ਹੈਦਿਮਾਗ ਇਸਦਾ ਪਹਿਲਾ ਸ਼ਿਕਾਰ ਹੁੰਦਾ ਹੈ, ਉਸ ਤੋਂ ਬਾਦ ਲਿਵਰ, ਗੁਰਦੇ, ਨਜ਼ਰ ਅਤੇ ਹੋਰ ਸਾਰੇ ਅੰਗਾਂ ਤੇ ਇਸਦਾ ਵੱਖ ਵੱਖ ਅਸਰ ਹੁੰਦਾ ਹੈਅਮਰੀਕਾ ਦਾ ਮਹਾਨ ਰਾਸ਼ਟਰਪਤੀ ਅਬਰਾਹਮ ਲਿੰਕਨ ਅਕਸਰ ਕਿਹਾ ਕਰਦਾ ਸੀ ਕਿ ਜੇ ਮੇਰਾ ਵੱਸ ਚੱਲੇ ਤਾਂ ਮੈਂ ਸੰਸਾਰ ਦੀ ਸਾਰੀ ਅਲਕੋਹਲ (ਸ਼ਰਾਬ) ਸਮੁੰਦਰ ਵਿੱਚ ਸੁੱਟ ਦੇਵਾਂੳਸਦਾ ਕਹਣਾ ਸੀ ਕਿ ਸ਼ਰਾਬ ਪੀ ਕੇ ਬੰਦਾ ਆਪਣਾ ਸੰਤੁਲਨ ਖੋ ਬੈਠਦਾ ਹੈ

ਅਲਕੋਹਲ ਕਈ ਪ੍ਰਕਾਰ ਦੀ ਹੈ ਜਿਸ ਵਿੱਚ ਅਮਾਈਲ ਅਲਕੋਹਲ ਅਤੇ ਪਰੋਫਾਈਲ ਅਲਕੋਹਲ, ਪੇਂਟ ਅਤੇ ਲੁੱਕ ਵਰਗੀਆਂ ਚੀਜਾਂ ਨੂੰ ਹੱਲ ਕਰਨ ਲਈ ਬਿਊਟਾਈਲ ਅਲਕੋਹਲ ਜਾਂ ਬਿਊਟਾਨੋਲ ਅਤੇ ਕੀੜੇ ਮਕੌੜੇ ਮਾਰਨ ਲਈ ਮੀਥਾਈਲ ਅਲਕੋਹਲ ਜਿਸਦਾ ਨਾਂ ਵੁੱਡ ਅਲਕੋਹਲ ਵੀ ਹੈਇਹ ਘੋਲਾਂ ਨੂੰ ਸਾਫ ਕਰਨ ਲਈ, ਪੇਂਟ ਆਦਿ ਲਾਹੁਣ ਲਈ, ਮੋਟਰ ਕਾਰਾਂ ਵਿੱਚ ਪਾਣੀ ਜੰਮਣ ਤੋਂ ਰੋਕਣ ਲਈ ਵਰਤੀ ਜਾਂਦੀ ਹੈਇਹ ਸ਼ੇਵ ਲੋਸ਼ਨਾ, ਵਾਲਾਂ ਤੇ ਸਪਰੇ ਕਰਨ ਅਤੇ ਪੱਠਿਆਂ ਨੂੰ ਨਰਮ ਕਰਨ ਅਤੇ ਬੁਖਾਰ ਆਦਿ ਉਤਾਰਨ ਲਈ, ਚਮੜੀ ਤੇ ਮਲਣ ਵਾਲੀ ਅਲਕੋਹਲ ਦੇ ਤੌਰ ਤੇ ਵਰਤੀ ਜਾਂਦੀ ਹੈਈਥਾਈਲ ਅਲਕੋਹਲ ਜ਼ਹਿਰਾਂ ਵਾਲੀ ਹੈਇਹ ਵਾਲ ਕਾਲੇ ਕਰਨ ਅਤੇ ਚਮੜੀ ਸਾਫ ਕਰਨ ਲਈ ਵਰਤੀ ਜਾਂਦੀ ਹੈਇਹੋ ਅਲਕੋਹਲ ਹੀ ਪੀਣ ਲਈ ਵਰਤੀ ਜਾਂਦੀ ਹੈ

ਬੀਅਰ, ਵਾਈਨ, ਵਿਸਕੀ, ਰੰਮ, ਵੋਦਕਾ, ਜਿੰਨ, ਬਰਾਂਡੀ ਅਤੇ ਹੋਰ ਪੀਣ ਵਾਲੀਆਂ ਸ਼ਰਾਬਾਂ ਸਭ ਈਥਾਇਲ ਅਲਕੋਹਲ ਹੀ ਹਨਇਹਨਾਂ ਨੂੰ ਸਪਿਰਟ ਵੀ ਕਿਹਾ ਜਾਂਦਾ ਹੈਸਾਰੀਆਂ ਅਲਕੋਹਲਾਂ ਚਾਹੇ ਖ਼ਮੀਰੀਆਂ ਹੋਣ ਜਾ ਕਸ਼ੀਦ ਕੀਤੀਆਂ (ਡਿਸਟਿਲਡ) ਇਹ ਭੋਜਨ ਹੀ ਹਨਇਸਦਾ ਅਰਥ ਹੈ ਕਿ ਸਰੀਰ ਇਸ ਨੂੰ ਆਕਸੀਜਨ ਨਾਲ ਮਿਲਾ ਕੇ ਇਸਦਾ ਆਕਸੀਕਰਨ ਕਰਦਾ ਹੈ, ਜਿਸ ਨਾਲ ਸਰੀਰ ਵਿੱਚ ਸ਼ਕਤੀ ਪੈਦਾ ਹੁੰਦੀ ਹੈਅਲਕੋਹਲ ਸਰੀਰ ਵਿੱਚ ਕਲੋਰੀਆਂ (Calories = ਗਰਮੀ ਨੂੰ ਮਾਪਣ ਵਾਲੀ ਇਕਾਈ) ਪੈਦਾ ਕਰਦੀ ਹੈਇਸ ਵਿੱਚ ਪੌਸ਼ਟਿਕ ਤੱਤ ਵਿਟਾਮਿਨ ਜਾਂ ਖਣਿਜ ਨਹੀਂ ਹੁੰਦੇਅਲਕੋਹਲ ਸਰੀਰ ਦੇ ਤੰਤੂ ਪ੍ਰਬੰਧ ਨੂੰ ਸੁਸਤ ਕਰਦੀ ਹੈਜਿਹੜਾ ਆਦਮੀ ਥੋੜ੍ਹੇ ਸਮੇਂ ਵਿੱਚ ਬਹੁਤੀ ਪੀ ਲੈਂਦਾ ਹੈ, ਸੁਸਤ ਹੋ ਜਾਂਦਾ ਹੈ ਉਸਦੀ ਅਵਾਜ਼ ਕੰਬਣ ਲਗਦੀ ਹੈ, ਪੈਰ ਡਗਮਾਉਣ ਲਗਦੇ ਹਨ ਅਤੇ ਆਦਮੀ ਦਾ ਚਿਹਰਾ ਉੱਤਰ ਜਾਂਦਾ ਹੈ

ਸ਼ਰਾਬੀ ਵਿਅਕਤੀ ਆਪਣੀ ਸ਼ਰਾਬ ਦੀ ਲੋੜ ਤੇ ਕਾਬੂ ਨਹੀਂ ਪਾ ਸਕਦਾ ਅਤੇ ਉਸਦੀ ਸ਼ਰਾਬੀ ਸੰਗਤ ਉਸਨੂੰ ਹੋਰ ਪੀਣ ਲਈ ਮਜਬੂਰ ਕਰਦੀ ਹੈਇਸੇ ਲਈ ਸ਼ਾਮ ਢਲਦਿਆਂ ਜਾਂ ਕਿਸੇ ਪਾਰਟੀ ਵਿੱਚ ਪਹੁੰਦਿਆਂ ਹੀ ਸ਼ਰਾਬੀ ਦੀ ਭੁੱਬ ਨਿਕਲ ਜਾਂਦੀ ਹੈ ਅਤੇ ਉਹ ਪੈੱਗ ਪਾਉਣ ਦੀ ਕਾਹਲ ਕਰਨ ਲਗਦਾ ਹੈਇਸ ਤਰ੍ਹਾਂ ਲੋਕਾਂ ਵਿੱਚ ਉਸਦੀ ਸ਼ਖਸੀਅਤ ਵੀ ਬੌਣੀ ਹੋ ਜਾਂਦੀ ਹੈ

ਸੰਨ 2000 ਦੇ ਸਰਵੇ ਮੁਤਾਬਿਕ ਅਮਰੀਕਾ ਵਿੱਚ 100 ਮਿਲੀਅਨ (10 ਕਰੋੜ) ਤੋਂ ਵੱਧ ਲੋਕ ਰੋਜ਼ ਸ਼ਰਾਬ ਪੀਣ ਦੇ ਆਦੀ ਹਨਅਲਕੋਹਲ ਕਾਰਨ ਉੱਥੇ ਹਰ ਸਾਲ ਇੱਕ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨਇਹ ਉਸ ਮੁਲਕ ਦੀ ਗੱਲ ਹੈ ਜਿੱਥੇ ਕਾਨੂੰਨ ਦਾ ਰਾਜ ਹੈ ਅਤੇ ਸ਼ਰਾਬੀਆਂ ਤੇ ਬਹੁਤ ਜ਼ਿਆਦਾ ਸਖਤੀ ਕੀਤੀ ਜਾਂਦੀ ਹੈਭਾਰਤ ਵਰਗੇ ਮੁਲਕ ਵਿੱਚ ਤਾਂ ਇਹ ਗਿਣਤੀ ਉਸਤੋਂ ਕਈ ਗੁਣਾ ਜ਼ਿਆਦਾ ਹੈ

ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀ ਕੇ ਇਸਦੇ ਨਸ਼ੇ ਦਾ ਅਨੰਦ ਮਾਨਣਾ ਹੀ ਅਕਸਰ ਆਦਮੀ ਨੂੰ ਸ਼ਰਾਬੀ ਬਣਾਉਣ ਲਈ ਜ਼ਿੰਮੇਵਾਰ ਹੈ13 ਤੋਂ 19 ਸਾਲ ਦੇ ਬੱਚੇ ਸ਼ਰਾਬ ਨੂੰ ਥੋੜ੍ਹੀ ਮਾਤਰਾ ਵਿੱਚ ਪੀ ਕੇ ਅਜ਼ਮਾਉਣਾ ਚਾਹੁੰਦੇ ਹਨ ਅਤੇ ਫਿਰ ਨਾ ਚਾਹੁੰਦਿਆਂ ਵੀ ਇਸਦੇ ਗੁਲਾਮ ਹੋ ਜਾਂਦੇ ਹਨਪਹਿਲਾ ਜਾਮ ਆਦਮੀ ਨੂੰ ਖੁਸ਼ੀ ਦਿੰਦਾ ਹੈ ਜਾਂ ਉਹ ਦੂਸਰਿਆਂ ਤੋਂ ਆਪਣੇ ਆਪ ਨੂੰ ਨਿਰਾਲਾ ਸਮਝਦਾ ਹੈਸ਼ਰਾਬੀ ਦੀਆਂ ਅੱਖਾਂ ਦਾ ਫੋਕਸ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ, ਭਾਵ ਉਸਦਾ ਦਿਮਾਗੀ ਸੰਤੁਲਨ ਕਾਇਮ ਨਹੀਂ ਰਹਿੰਦਾਚੀਜਾਂ ਸਾਫ ਦਿਖਾਈ ਨਹੀਂ ਦਿੰਦੀਆਂਇਸਦਾ ਨਜ਼ਰ ਤੇ ਸਿੱਧਾ ਅਸਰ ਪੈਂਦਾ ਹੈ ਅਤੇ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈਅਲਕੋਹਲ ਦੇ ਅਸਰ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਇਹ ਗੁਰਦਿਆਂ ਨੂੰ ਕੰਮ ਕਰਨ ਤੋਂ ਰੋਕਦਾ ਹੈਇਸ ਤਰ੍ਹਾਂ ਪਾਣੀ ਸਰੀਰ ਵਿੱਚ ਵੱਧ ਮਾਤਰਾ ਵਿੱਚ ਨਹੀਂ ਲੰਘ ਸਕਦਾਅਲਕੋਹਲ ਦਾ ਅਸਰ ਚਮੜੀ ਹੇਠਲੇ ਲਹੂ ਦੇ ਭਾਂਡਿਆਂ ਨੂੰ ਫੁਲਾ ਦਿੰਦਾ ਹੈਇਸ ਨਾਲ ਸਰੀਰ ਵਿੱਚੋਂ ਗਰਮੀ ਨਿਕਲਦੀ ਹੈਲੋਕ ਸਮਝਦੇ ਹਨ ਕਿ ਸ਼ਾਇਦ ਇਹ ਸਰੀਰ ਨੂੰ ਗਰਮ ਕਰਦੀ ਹੈਇਸੇ ਗਰਮੀ ਦੇ ਭਰਮ ਕਾਰਨ ਠੰਢ ਵਿੱਚ ਬਾਹਰ ਨਿਕਲਣ ਵਾਲੇ ਸ਼ਰਾਬੀ ਦੀ ਠੰਢ ਨਾਲ ਮੌਤ ਹੋ ਜਾਂਦੀ ਹੈ

ਸ਼ਰਾਬ ਪੀਣ ਨਾਲ ਪੱਠੇ ਕਮਜੋਰ ਹੋ ਜਾਂਦੇ ਹਨ। ਲਿਵਰ ਤੇ ਅਸਰ ਹੋਣ ਨਾਲ ਸਿਰਹੋਸਿਸ ਨਾ ਦੀ ਬਿਮਾਰੀ ਹੋ ਜਾਂਦੀ ਹੈਮਿਹਦੇ ਤੇ ਲੇਪ ਚੜ੍ਹ ਜਾਂਦਾ ਹੈ ਅਤੇ ਜ਼ਖ਼ਮ ਨਾਲ ਛੋਟੀ ਅੰਤੜੀ ਬੰਦ ਹੋ ਜਾਂਦੀ ਹੈਰਸਾਇਣਕ ਤੱਤ ਪਾਚਣ ਗਰੰਥੀ ਨੂੰ ਹਜ਼ਮ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਦਰਦ, ਉਲਟੀਆਂ ਆਉਂਦੀਆਂ ਹਨ ਅਤੇ ਮੌਤ ਵੀ ਹੋ ਸਕਦੀ ਹੈਨਸਾਂ ਅਤੇ ਧਮਨੀਆਂ ਫੁੱਲ ਜਾਂਦੀਆਂ ਹਨ ਅਤੇ ਗਰਮੀ ਘਟ ਜਾਂਦੀ ਹੈਇਹਨਾਂ ਦੀਆਂ ਕੰਧਾਂ ਮੋਟੀਆਂ ਹੋ ਜਾਣ ਕਾਰਨ ਲਹੂ ਦੇ ਦੌਰੇ ਘਟ ਜਾਂਦੇ ਹਨ

ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਅਸਰ ਅਗਲੀ ਸਵੇਰ ਮਹਿਸੂਸ ਹੁੰਦਾ ਹੈ ਜਦ ਸਰੀਰ ਖਿਲਰਿਆ ਖਿਲਰਿਆ ਜਿਹਾ ਲਗਦਾ ਹੈਦਿਮਾਗ ਵਿੱਚ ਲਹੂ ਦੇ ਭਾਂਡਿਆਂ ਦੇ ਹੱਦੋਂ ਵੱਧ ਫੈਲ ਜਾਣ ਕਾਰਨ ਸਿਰ ਦਰਦ ਹੁੰਦਾ ਹੈਜਿੰਨਾ ਚਿਰ ਅਲਕੋਹਲ ਪੂਰੀ ਤਰ੍ਹਾਂ ਸਰੀਰ ਵਿੱਚੋਂ ਨਿਕਲ ਨਹੀਂ ਜਾਂਦੀ ਉਨਾ ਚਿਰ ਸਰੀਰ ਮੁਰਦਿਆਂ ਵਾਂਗ ਹੀ ਰਹਿੰਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਿਛਲੀ ਅਲਕੋਹਲ ਅਜੇ ਨਿਕਲੀ ਨਹੀਂ ਹੁੰਦੀ ਕਿ ਨਵਾਂ ਦੌਰ ਫਿਰ ਸ਼ੁਰ ਹੋ ਜਾਂਦਾ ਹੈਇਸਦਾ ਇੱਕੋ ਇੱਕ ਇਲਾਜ ਸ਼ਰਾਬ ਨਾ ਪੀਣਾ ਹੈ

ਗਰਭ ਦੌਰਾਨ ਅਲਕੋਹਲ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨਵੇਂ ਆ ਰਹੇ ਜੀਅ ਤੇ ਜੁਲਮ ਕਰਦੀਆਂ ਹਨਪੇਟ ਵਿੱਚ ਪਲ ਰਹੇ ਬੱਚੇ ਵਾਸਤੇ ਇਹ ਬਹੁਤ ਘਾਤਕ ਹੈਸ਼ਰਾਬ ਮਾਨਸਿਕ ਤਣਾਅ, ਉਦਾਸੀ ਸਿਰਜਦੀ ਹੈ ਜਿਸ ਨਾਲ ਦੂਸਰੇ ਲੋਕਾਂ ਨਾਲ ਝਗੜਿਆਂ ਦੀ ਸ਼ੁਰੂਆਤ ਹੁੰਦੀ ਹੈਇਹ ਮਾਨਸਿਕ ਤਣਾਅ ਅਤੇ ਉਦਾਸੀ ਬੰਦੇ ਨੂੰ ਖ਼ੁਦਕੁਸ਼ੀ ਦੇ ਰਾਹ ਤੇ ਲੈ ਜਾਂਦੇ ਹਨਦਿਲ, ਲਿਵਰ ਅਤੇ ਮਿਹਦੇ ਦੀਆਂ ਬਿਮਾਰੀਆਂ ਵਾਲੇ ਮਨੁੱਖਾਂ ਲਈ ਅਲਕੋਹਲ ਦੀ ਥੋੜ੍ਹੀ ਜਿਹੀ ਮਾਤਰਾ ਵੀ ਹਾਨੀਕਾਰਕ ਹੈ

ਉਹ ਲੋਕ, ਜਿਹਨਾਂ ਨੂੰ ਅਲਕੋਹਲਿਕ (ਸ਼ਰਾਬ ਪੀਣ ਨਾਲ ਹੋਣ ਵਾਲਾ ਰੋਗ) ਦੀ ਬਿਮਾਰੀ ਹੈ ਨੂੰ ਕਦੇ ਵੀ ਅਲਕੋਹਲ ਦੀ ਵਰਤੋਂ ਨਹੀਂ ਕਰਨੀ ਚਾਹੀਦੀਅਜੇ ਵੀ ਕੁਝ ਨਹੀਂ ਵਿਗੜਿਆ ਜੇ ਤੁਸੀਂ ਥੋੜ੍ਹੀ ਬਹੁਤ ਡਾਕਟਰੀ ਸਹਾਇਤਾ ਲੈ ਕੇ ਅਤੇ ਆਪਣੇ ਇੱਛਾ ਸ਼ਕਤੀ (ਵਿੱਲ ਪਾਵਰ)ਨਾਲ ਸ਼ਰਾਬ ਤੋਂ ਖਹਿੜਾ ਛੁਡਾ ਸਕੋ ਤਾਂ ਰਹਿੰਦੀ ਉਮਰ ਵਧੀਆ ਢੰਗ ਨਾਲ ਸਾਰਥਿਕ ਕੰਮਾਂ ਵਿੱਚ ਲਾ ਕੇ ਬਿਤਾ ਸਕਦੇ ਹੋ

ਇਨਸਾਨ ਦਾ ਜਨਮ ਇੱਕੋ ਵਾਰ ਹੁੰਦਾ ਹੈ ਅਤੇ ਇਸਦਾ ਹੋਰ ਕੋਈ ਬਦਲ ਨਹੀਂ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1556)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)