AmritpalSamrala7ਦੋ-ਚਾਰ ਕਲਾਸਾਂ ਲਗਾ ਕੇ ਬਣੇ ਡਿਸਟ੍ਰੀਬਿਊਟਰ ਵੱਡੀਆਂ-ਵੱਡੀਆਂ ਤੇ ਨਾਮੁਰਾਦ ਬਿਮਾਰੀਆਂ ...
(15 ਫਰਵਰੀ 2019)

 

ਸਾਡੇ ਦੇਸ਼ ਵਿੱਚ ਕਰੀਬ 20 ਕੁ ਸਾਲ ਪਹਿਲਾਂ ਮਲਟੀਲੈਵਲ ਮਾਰਕੀਟਿੰਗ (ਐੱਮ.ਐੱਲ.ਐੱਮ.) ਨੇ ਕਦਮ ਰੱਖਿਆ ਸੀ, ਜਿਸ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਸ ਤਰ੍ਹਾਂ ਪ੍ਰੋਡਕਟ ਤਿਆਰ ਕਰਨ ਵਾਲੀਆਂ ਕੰਪਨੀਆਂ ਅਤੇ ਪ੍ਰੋਡਕਟ ਨੂੰ ਇਸਤੇਮਾਲ ਕਰਨ ਵਾਲੇ ਖਪਤਕਾਰਾਂ ਦੇ ਵਿਚਕਾਰ ਬੈਠੇ ‘ਮਿਡਲਮੈਨ’ ਰਾਤੋ-ਰਾਤ ਅਮੀਰ ਹੋ ਰਹੇ ਹਨਲੋਕਾਂ ਨੂੰ ਵੱਖ-ਵੱਖ ਟ੍ਰੇਨਿੰਗ ਸੈਸ਼ਨ ਦੇ ਕੇ ਇਹ ਸਬਕ ਸਿਖਾਇਆ ਗਿਆ ਸੀ ਕਿ ਪ੍ਰੋਡਕਟ ਤਿਆਰ ਕਰਨ ਵਾਲੀ ਕੰਪਨੀ ਤੋਂ ਖਪਤਕਾਰ ਤੱਕ ਪ੍ਰੋਡਕਟ ਸਿੱਧਾ ਕਿਵੇਂ ਪਹੁੰਚ ਸਕਦਾ ਹੈ ਅਤੇ ਮਿਡਲਮੈਨ ਨੂੰ ਜਾਣ ਵਾਲਾ ਇੱਕ ਵੱਡਾ ਹਿੱਸਾ ਖਪਤਕਾਰ ਆਪਣੀ ਝੋਲੀ ਵਿੱਚ ਪਾ ਕੇ ਮਨਚਾਹੀ ਆਮਦਨ ਦਾ ਜ਼ਰੀਆ ਵੀ ਬਣਾ ਸਕਦਾ ਹੈ

ਸ਼ੁਰੂਆਤ ਵਿੱਚ ਇੱਕ-ਦੁੱਕਾ ਕੰਪਨੀਆਂ ਨੇ ਆਪਣਾ ਸਿਸਟਮ ਚਲਾਇਆ ਸੀ, ਪ੍ਰੰਤੂ ਬਾਅਦ ਵਿੱਚ ਜਿਵੇਂ ਕਿ ਸਾਡੇ ਦੇਸ਼ ਦੀ ਇੱਕ ਪ੍ਰਥਾ ਹੈ ਕਿ ਐੱਮ.ਐੱਲ.ਐੱਮ. ਕੰਪਨੀਆਂ ਦੀ ਨਕਲ ਕਰਕੇ ਵੱਖ-ਵੱਖ ਉਤਪਾਦਾਂ ਨੂੰ ਲੋਕਾਂ ਵਿੱਚ ਲਿਆ ਕੇ ਧੜਾਧੜ ਨਵੀਆਂ ਕੰਪਨੀਆਂ ਖੁੱਲ੍ਹਣ ਲੱਗ ਪਈਆਂਦੇਖਦੇ ਹੀ ਦੇਖਦੇ ਅੱਧ-ਪਚੱਧਾ ਤਜਰਬਾ ਲੈ ਕੇ ਖੁੱਲ੍ਹੀਆਂ ਕੰਪਨੀਆਂ ਦੀ ਇੱਕ ਲੰਮੀ ਕਤਾਰ ਲੋਕਾਂ ਸਾਹਮਣੇ ਆ ਗਈ ਤੇ ਲੋਕਾਂ ਨੂੰ ਦਿਨਾਂ ਵਿੱਚ ਅਮੀਰ ਹੋਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਦੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਇੱਕ ਕਹਾਵਤ ਹੈ ਕਿ ‘ਗਧਾ ਘੋੜਾ ਇੱਕ ਬਰਾਬਰ’ ਭਾਵ ਪੜ੍ਹਿਆਂ-ਲਿਖਿਆਂ ਦੇ ਨਾਲ-ਨਾਲ ਘੱਟ ਪੜ੍ਹੇ-ਲਿਖੇ ਜਾਂ ਅਨਪੜ੍ਹ ਲੋਕ ਵੀ ਇਸ ਮਲਟੀਲੈਵਲ ਮਾਰਕੀਟਿੰਗ ਵਿੱਚ ਆਪਣੀ ਕਿਸਮਤ ਅਜ਼ਮਾਈ ਕਰਨ ਲੱਗ ਪਏ ਅਤੇ ਆਪਣੇ ਨਜ਼ਦੀਕੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਵੀ ਇਸ ਐੱਮ.ਐੱਲ.ਐੱਮ. ਦੇ ਵਪਾਰ ਵੱਲ ਕੇਂਦ੍ਰਿਤ ਕਰਕੇ ਆਪਣਾ ਮੈਂਬਰ ਬਣਾਉਣ ਲਈ ਜੁੱਟ ਗਏਇਸ ਦੌਰਾਨ ਜਿੱਥੇ ਕਈ ਚੰਗੀਆਂ ਕੰਪਨੀਆਂ ਮਾਰਕੀਟ ਵਿੱਚ ਆਈਆਂ, ਉੱਥੇ ਅਨੇਕਾਂ ਚਾਲੂ ਕੰਪਨੀਆਂ ਵੀ ਮਾਰਕੀਟ ਵਿੱਚ ਆ ਕੇ ਲੋਕਾਂ ਦਾ ਸ਼ੋਸ਼ਣ ਕਰਨ ਲੱਗ ਪਈਆਂਇੱਥੋਂ ਤੱਕ ਕਿ ਹੁਣ ਤਾਂ ਪ੍ਰੋਡਕਟ ਵੇਚਣ ਦੀ ਆੜ ਵਿੱਚ ਸਿੱਧੇ ਰੂਪ ਵਿੱਚ ਪੈਸੇ ਲੈ ਕੇ ਸਿੱਧੇ ਰੂਪ ਵਿੱਚ ਹੀ ਪੈਸੇ ਵੰਡਣ ਦੀ ਪ੍ਰਕਿਰਿਆ ਬੇਲਗਾਮ ਚੱਲ ਰਹੀ ਹੈ, ਜਿਸਦੇ ਕਾਰਨ ਕਈ ਘਰ ਤਬਾਹ ਹੋ ਚੁੱਕੇ ਹਨ ਤੇ ਕਈਆਂ ਨੂੰ ਆਪਣੀਆਂ ਜਾਨਾਂ ਤੱਕ ਦੇਣੀਆਂ ਪਈਆਂ ਹਨ

ਬੇਸ਼ੱਕ ਮਲਟੀਲੈਵਲ ਮਾਰਕੀਟਿੰਗ ਇੱਕ ਬਹੁਤ ਵਧੀਆ ਪ੍ਰਣਾਲੀ ਹੈ, ਜਿਸ ਨੂੰ ਵਿਧੀਬੱਧ ਤਰੀਕੇ ਨਾਲ ਕਰਕੇ ਹਰੇਕ ਇਨਸਾਨ ਮਨਚਾਹੀ ਆਮਦਨ ਹਾਸਿਲ ਕਰਕੇ ਆਪਣੇ ਸੁਪਨੇ ਪੂਰੇ ਕਰ ਸਕਦਾ ਹੈ ਪਰ ਇੱਥੇ ਇਹ ਵੀ ਇੱਕ ਕੌੜਾ ਸੱਚ ਹੈ ਕਿ ਮਲਟੀਲੈਵਲ ਮਾਰਕੀਟਿੰਗ ਦੁਆਰਾ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਲੋਕ ਉਤਸ਼ਾਹਿਤ ਤਾਂ ਹੋ ਜਾਂਦੇ ਹਨ, ਪ੍ਰੰਤੂ ਸਿੱਖਿਅਤ ਨਹੀਂ ਹੁੰਦੇ ਕਿਉਂਕਿ ਬਿਨਾਂ ਸਿੱਖਿਆਂ ਇਸ ਮਾਰਕੀਟਿੰਗ ਨੂੰ ਕਰਨਾ ਨਾਮੁਮਕਿਨ ਹੈਅੱਜ ਸਾਡੇ ਦੇਸ਼ ਵਿੱਚ ਮਲਟੀਲੈਵਲ ਮਾਰਕੀਟਿੰਗ ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਇਸ ਪ੍ਰਣਾਲੀ ਦੇ ਜ਼ਰੀਏ ਵੇਚਣਾ ਸ਼ੁਰੂ ਹੋ ਚੁੱਕਾ ਹੈਪਰ ਮੈਂਨੂੰ ਸਭ ਤੋਂ ਅਚੰਭੇ ਵਾਲੀ ਗੱਲ ਇਹ ਲੱਗੀ ਹੈ ਕਿ ਜਿੱਥੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਲਈ ਉਨ੍ਹਾਂ ਦੇ ਮਾਹਿਰ ਡਾਕਟਰ ਹੀ ਇਲਾਜ ਕਰਦੇ ਹਨ, ਉੱਥੇ ਮਲਟੀਲੈਵਲ ਮਾਰਕੀਟਿੰਗ ਦੇ ਜ਼ਰੀਏ ਘੱਟ ਪੜ੍ਹੇ-ਲਿਖੇ ਜਾਂ ਅਨਪੜ੍ਹ ਲੋਕ ਆਪਣੇ ਪ੍ਰੋਡਕਟ ਵੇਚਣ ਲਈ ‘ਡਾਕਟਰ’ ਤੱਕ ਬਣ ਜਾਂਦੇ ਹਨਜਦਕਿ ਮਲਟੀਲੈਵਲ ਮਾਰਕੀਟਿੰਗ ਕੰਪਨੀਆਂ ਵੱਲੋਂ ਪ੍ਰੋਡਕਟ ’ਤੇ ਅਜਿਹਾ ਕੁਝ ਵੀ ਦਰਸਾਇਆ ਨਹੀਂ ਹੁੰਦਾ ਕਿ ਇਹ ਪ੍ਰੋਡਕਟ ਫਲਾਣੀ ਬਿਮਾਰੀ ਨੂੰ ਠੀਕ ਕਰਨ ਵਾਲੀ ਦਵਾਈ ਹੈ, ਪ੍ਰੰਤੂ ਫਿਰ ਵੀ ਮਲਟੀਲੈਵਲ ਮਾਰਕੀਟਿੰਗ ਦੀਆਂ ਦੋ-ਚਾਰ ਕਲਾਸਾਂ ਲਗਾ ਕੇ ਬਣੇ ਡਿਸਟ੍ਰੀਬਿਊਟਰ ਵੱਡੀਆਂ-ਵੱਡੀਆਂ ਤੇ ਨਾਮੁਰਾਦ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕਰਨ ਲੱਗ ਪੈਂਦੇ ਹਨਕੋਈ ਮੋਟਾਪਾ ਘਟਾਉਣ ਦੀ ਗੱਲ ਕਰਦਾ ਅਤੇ ਕੋਈ ਵਧਾਉਣ ਦੀ ਕੋਈ ਦਿਲ ਦੀਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਅਤੇ ਕੋਈ ਲਿਵਰ ਠੀਕ ਕਰਦਾ ਹੈ। ਕੋਈ ਮਾਈਗ੍ਰੇਨ ਠੀਕ ਕਰਦਾ ਅਤੇ ਕੋਈ ਔਰਤਾਂ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ। ਇੱਥੋਂ ਤੱਕ ਕਿ ਕੈਂਸਰ ਦੇ ਮਰੀਜ਼ਾਂ ਦਾ ਆਖਰੀ ਸਟੇਜ ’ਤੇ ਪਹੁੰਚਣ ਦੇ ਬਾਵਜੂਦ ਵੀ ਇਨ੍ਹਾਂ ਲੋਕਾਂ ਵੱਲੋਂ ਠੀਕ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ

ਮੈਂ ਇਹ ਨਹੀਂ ਕਹਿੰਦਾ ਕਿ ਐੱਮ.ਐੱਲ.ਐੱਮ. ਕੰਪਨੀਆਂ ਦੇ ਉਤਪਾਦਾਂ ਨਾਲ ਇਹ ਬਿਮਾਰੀਆਂ ਠੀਕ ਨਹੀਂ ਹੋ ਸਕਦੀਆਂ, ਮੇਰਾ ਕਹਿਣਾ ਤਾਂ ਸਗੋਂ ਇਹ ਹੈ ਕਿ ਮੈਂ ਕੌਣ ਹੁੰਦਾ ਹਾਂ ਕਿਸੇ ਦਾ ਇਲਾਜ ਕਰਨ ਵਾਲਾ, ਜਦਕਿ ਮੇਰੇ ਕੋਲ ਡਾਕਟਰੀ ਨਾਲ ਸਬੰਧਤ ਕੋਈ ਡਿਗਰੀ ਜਾਂ ਸਰਟੀਫਿਕੇਟ ਹੀ ਨਹੀਂ ਹੈਹੋਰ ਤਾਂ ਹੋਰ ਇਨ੍ਹਾਂ ਐੱਮ.ਐੱਲ.ਐੱਮ. ਕੰਪਨੀਆਂ ਵਿੱਚ ਦੋ-ਚਾਰ ਮਹੀਨੇ ਕੰਮ ਕਰਨ ਉਪਰੰਤ ਲੋਕ ਡਾਕਟਰਾਂ ਨੂੰ ਵੀ ਭੰਡਣ ਲੱਗਦੇ ਹਨ ਕਿ ਡਾਕਟਰ ਨੂੰ ਬੜਾ ਪਤਾ ਹੈ ਕਿ ਇਲਾਜ ਕਿੱਦਾਂ ਕੀਤਾ ਜਾਂਦਾ ਹੈਬਿਮਾਰੀ ਤੋਂ ਪੀੜਤ ਵਿਅਕਤੀ ਜਾਂ ਉਸਦੀ ਸੰਭਾਲ ਕਰਨ ਵਾਲੇ ਪਰਿਵਾਰਕ ਮੈਂਬਰ ਨੂੰ ਐੱਮ.ਐੱਲ.ਐੱਮ. ਕੰਪਨੀ ਦਾ ਡਿਸਟ੍ਰੀਬਿਊਟਰ ਜਿੱਥੇ ਕੁਝ ਪੈਸੇ ਕਮਾਉਣ ਦੀ ਲਾਲਸਾ ਹੇਠ ਆਪਣਾ ਪ੍ਰੋਡਕਟ ਵੇਚ ਜਾਂਦਾ ਹੈ, ਉੱਥੇ ਮਰੀਜ਼ ਨੂੰ ਡਾਕਟਰੀ ਦਵਾਈ ਬੰਦ ਕਰਨ ਤੱਕ ਦੀ ਸਲਾਹ ਵੀ ਦੇ ਜਾਂਦਾ ਹੈ ਸਿੱਟੇ ਵਜੋਂ ਕਈ ਅਜਿਹੇ ਮਰੀਜ਼ਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ ਹੈ

ਇਸ ਲਈ ਲੋੜ ਹੈ ਸਰਕਾਰੀ ਅਦਾਰਿਆਂ ਨੂੰ ਕੰਪਨੀਆਂ ਰਜਿਸਟਰਡ ਕਰਨ ਸਮੇਂ ਇਹ ਹਦਾਇਤ ਜਾਰੀ ਕਰਨ ਦੀ, ਕਿ ਐੱਮ.ਐੱਲ.ਐੱਮ. ਕੰਪਨੀਆਂ ਵੱਲੋਂ ਵੇਚੇ ਜਾਣ ਵਾਲੇ ਪ੍ਰੋਡਕਟ ਨੂੰ ਕੋਈ ਵੀ ਵਿਅਕਤੀ ਦਵਾਈ ਦੇ ਤੌਰ ’ਤੇ ਅੱਗੇ ਨਹੀਂ ਵੇਚੇਗਾਇਹ ਹਦਾਇਤ ਵੀ ਜਾਰੀ ਹੋਵੇ ਕਿ ਜੇਕਰ ਕੋਈ ਵਿਅਕਤੀ ਐੱਮ.ਐੱਲ.ਐੱਮ. ਕੰਪਨੀਆਂ ਦੇ ਜ਼ਰੀਏ ‘ਦਵਾਈ’ ਸ਼ਬਦ ਦਾ ਇਸਤੇਮਾਲ ਕਰਕੇ ਜਾਂ ਕਿਸੇ ਬਿਮਾਰੀ ਨੂੰ ਠੀਕ ਕਰਨ ਦਾ ਦਾਅਵਾ ਕਰਕੇ ਆਪਣਾ ਪ੍ਰੋਡਕਟ ਵੇਚਦਾ ਪਾਇਆ ਗਿਆ, ਤਾਂ ਜਿੱਥੇ ਉਸ ਕੰਪਨੀ ਨੂੰ ਬੰਦ ਕਰਕੇ ਸੀਲ ਕੀਤਾ ਜਾਵੇਗਾ, ਉੱਥੇ ਕੰਪਨੀ ਦੀ ਮੈਨੇਜਮੈਂਟ ਅਤੇ ਵੇਚਣ ਵਾਲੇ ਡਿਸਟ੍ਰੀਬਿਊਟਰ ’ਤੇ ਸਖ਼ਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀਪਰ ਅਜਿਹਾ ਹੋਵੇਗਾ ਤਾਂ, ਜੇਕਰ ਕੰਪਨੀਆਂ ਦੀ ਰਜਿਸਟ੍ਰੇਸ਼ਨ ਕਰਨ ਵਾਲੇ ਵਿਭਾਗ ਬਾਅਦ ਵਿੱਚ ਇਨ੍ਹਾਂ ਕੰਪਨੀਆਂ ਦੀ ਸਮੇਂ-ਸਮੇਂ ’ਤੇ ਜਾਂਚ-ਪੜਤਾਲ ਕਰਦੇ ਰਹਿਣ, ਜਿਸ ਨਾਲ ਇਨ੍ਹਾਂ ਮਲਟੀਲੈਵਲ ਮਾਰਕੀਟਿੰਗ ਕੰਪਨੀਆਂ ’ਤੇ ਕਾਰਵਾਈ ਦਾ ਡਰ ਬਣਿਆ ਰਹੇ

*****

(1485)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੰਮ੍ਰਿਤਪਾਲ ਸਮਰਾਲਾ

ਅੰਮ੍ਰਿਤਪਾਲ ਸਮਰਾਲਾ

Samrala, Ludhiana, Punjab, India.
Phone: (91 - 95692 - 16001)