KanwaljitKhanna7ਪੰਜਾਬ ਭਰ ਵਿੱਚ ਹਰ ਸੰਘਰਸ਼ ਵਿੱਚ ਹਿੱਸੇਦਾਰੀ, ਮਦਦ ਤਾਂ ਉਸਦੇ ਜੀਵਨ ਦਾ ...8 June 2026
(22 ਜੂਨ 2026)


8 June 2026
ਸੰਵੇਦਨਸ਼ੀਲਤਾ ਦਾ ਸਿਖਰ ਸੀ
, ਸਮਰਪਣ ਦਾ ਮਸੀਹਾ ਸੀ ਸਾਡਾ ਪਿਆਰਾ ਸਵਰਨ ਭੰਗੂਬੀਤੇ ਦਿਨੀਂ ਇਸ ਮਨੁੱਖ ਖਾਣੇ, ਨਿੱਘਰ ਚੁੱਕੇ ਪ੍ਰਬੰਧ ਦੇ ਕਾਲੇ ਹਨੇਰਿਆਂ ਨੇ ਇੱਕ ਅਜ਼ੀਮ ਸ਼ਖਸੀਅਤ ਨੂੰ ਨਿਗਲ ਲਿਆ, ਉਸਦਾ ਕਤਲ ਕਰ ਦਿੱਤਾਇੱਕ ਮਿੱਠੀ ਖੂਬਸੂਰਤ ਮੁਸਕਰਾਹਟ ਨਾਲ, ਪੋਲੇ ਪੋਲੇ ਖੁਸ਼ਬੂ ਵੰਡਦੇ ਲਫਜ਼ਾਂ ਨਾਲ ਹਰ ਕਿਸੇ ਨੂੰ ਮੋਹ ਲੈਣ ਵਾਲਾ, ਹਰ ਕਿਸੇ ਦੇ ਅੰਦਰ ਉੱਤਰ ਜਾਣ ਵਾਲਾ ਸੱਚਮੁੱਚ ਦਾ ਸਵਰਨ ਅੱਜ ਸਾਡੇ ਵਿਚਕਾਰ ਨਹੀਂ ਰਿਹਾਤਾਉਮਰ ਚੜ੍ਹਦੀ ਉਮਰ ਤੋਂ ਹੀ ਹਰ ਬੰਦੇ ਦੇ ਦਰਦ ਨੂੰ ਆਪਣਾ ਸਮਝਣ ਵਾਲੇ, ਹਰ ਤੜਫਣ ਵਿੱਚ ਧੁਰ ਅੰਦਰ ਤਕ ਖੁੱਭ ਜਾਣ ਵਾਲੇ ਸਵਰਨ ਦਾ ਵਿਛੋੜਾ ਸੱਚਮੁੱਚ ਅਸਹਿ ਅਤੇ ਅਕਹਿ ਹੈਨਿਮਰਤਾ, ਨਿਸ਼ਠਾ, ਨਿਹਚਾ ਦੀ ਸਾਕਾਰ ਮੂਰਤ ਸਵਰਨ ਭੰਗੂ ਦਾ ਵਿਗੋਚਾ ਸੱਚੀਓਂ ਪਰਬਤੋਂ ਭਾਰੀ ਹੈਸਾਰੀ ਉਮਰ ਇਸ ਗਲ ਸੜ ਚੁੱਕੇ ਸਿਸਟਮ ਦੀਆਂ ਖਾਮੀਆਂ ਨੂੰ ਉਜਾਗਰ ਕਰਦਾ, ਹਰ ਧੱਕੇ ਅਤੇ ਊਣਤਾਈ ਖਿਲਾਫ ਦੀਵਾਰ ਬਣਦਾ ਸਵਰਨ ਚਮਕੌਰ ਸਾਹਿਬ ਦੇ ਲੋਕਲ ਪ੍ਰਸ਼ਾਸਨ ਦੀ ਘੋਰ ਅਣਗਹਿਲੀ ਦਾ ਸ਼ਿਕਾਰ ਹੋ ਗਿਆਇੱਕ ਅਣਕਿਆਸਿਆ ਸਦਮਾ ਦੇ ਆਪਣੇ ਸਾਰੇ ਚਾਹੁਣ ਵਾਲਿਆਂ ਨੂੰ ਡੂੰਘੇ ਦੁੱਖ ਦੇ ਸਾਗਰ ਵਿੱਚ ਸਦੀਵੀ ਝੋਰਾ ਦੇ ਉਹ ਸਦਾ ਸਦਾ ਲਈ ਤੁਰ ਗਿਆਪਰ ਮਰ ਕੇ ਵੀ ਅਮਰ ਹੋ ਗਿਆਸਾਡਾ ਸਵਰਨ ਇੱਕ ਜਿੰਦਾ ਦਿਲ ਇਨਸਾਨ ਸੀਹਰ ਮੋੜ ’ਤੇ, ਹਰ ਮੁਕਾਮ ’ਤੇ, ਹਰ ਮਰਹਲੇ ’ਤੇ ਸਦਾ ਨੌ ਬਰ ਨੌ ਟੁਰਦੇ ਸਵਰਨ ਦਾ ਕਹਿਣਾ ਸੀ ਕਿ ਕਠਿਨਾਈਆਂ ਵਿੱਚ ਘਬਰਾਹਟ ਨਹੀਂ, ਦਲੇਰੀ ਅਤੇ ਸੋਝੀ ਨਿਤਾਰਾ ਕਰਿਆ ਕਰਦੀ ਹੈਰੂਪ ਨਗਰ ਵਿੱਚ ਅਜੀਤ ਅਖਬਾਰ ਦੀ ਪੱਤਰਕਾਰਤਾ ਕਰਦਿਆਂ, ਰੋਜ਼ੀ ਰੋਟੀ ਲਈ ਛਾਪੇਖਾਨਾ ਦਾ ਕਿੱਤਾ ਕਰਦਿਆਂ, ਪਿੰਡ ਪਿੰਡ ਲੋਕ ਚੇਤਨਾ ਦਾ ਛੱਟਾ ਦੇਣ ਲਈ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਦੀ ਸਿਰਜਣਾ ਦਾ ਥੰਮ੍ਹ ਬਣਦਿਆਂ ਉਸਨੇ ਜ਼ਿੰਦਗੀ ਨੂੰ ਉਸਦੇ ਅਸਲ ਅਰਥਾਂ ਵਿੱਚ ਜੀਵਿਆ ਹੈ1997 ਵਿੱਚ ਚਮਕੌਰ ਸਾਹਿਬ ਨੇੜਲੇ ਪਿੰਡ ਬੱਸੀ ਗੁੱਜਰਾਂ ਵਿੱਚ ਇੱਕ ਗੁਰਦੁਆਰੇ ਵਿੱਚ ਪੈਂਤੀ ਬੱਚਿਆਂ ਨਾਲ ਆਪਣੇ ਡ੍ਰੀਮਲੈਂਡ ਦੀ ਸ਼ੁਰੂਆਤ ਕਰਨ ਵਾਲੇ ਸਵਰਨ ਭੰਗੂ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਮੂਨੇ ਦਾ ਕਿਲਾ ਉਸਾਰਿਆ ਹੈਪਿਛਲੇ ਤੀਹ ਸਾਲਾਂ ਤੋਂ ਉਸਨੇ ਆਪਣਾ ਪਲ ਪਲ, ਅਪਣਾ ਹਰ ਸਾਹ, ਆਪਣੀ ਹਰ ਰੀਝ, ਆਪਣਾ ਹਰ ਚਾਅ ਗੁਰਦੇਵ ਸਿੰਘ ਕੰਗ ਯਾਦਗਾਰੀ ਸਕੂਲ ਨੂੰ ਸਮਰਪਿਤ ਕੀਤਾ ਹੈ, ਨਿਛਾਵਰ ਕੀਤਾ ਹੈਅੱਜ ਜਦੋਂ ਵਿੱਦਿਆ ਇੱਕ ਕਰੂਰ ਧੰਦਾ ਬਣਾ ਦਿੱਤੀ ਗਈ ਹੈ, ਜਦੋਂ ਵਿੱਦਿਆ ਕਮਾਈ ਅਤੇ ਢੇਰਾਂ ਮੁਨਾਫੇ ਦਾ ਸੰਦ ਬਣਾ ਦਿੱਤੀ ਗਈ ਹੈ, ਜਦੋਂ ਸਕੂਲੀ ਪ੍ਰਬੰਧ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਉੱਤੇ ਡਾਕੇ ਮਾਰਨ ਦਾ ਔਜ਼ਾਰ ਮਾਤਰ ਬਣ ਗਿਆ ਹੈ, ਉਸ ਸਮੇਂ ਬੱਸੀ ਗੁੱਜਰਾਂ ਸਕੂਲ ਪੂਰੇ ਦੇਸ਼ ਲਈ ਇੱਕ ਰੋਲ ਮਾਡਲ ਵਜੋਂ ਸਫਲਤਾ ਨਾਲ ਪੂਰੀ ਸ਼ਾਨ ਨਾਲ ਆਪਣਾ ਝੰਡਾ ਲਹਿਰਾ ਰਿਹਾ ਹੈਪਰ ਅਫਸੋਸ ਕਿ ਇਸ ਘਿਨਾਉਣੇ ਜੁਰਮ ਨੇ ਮਾਸੂਮ ਬੱਚਿਆਂ ਤੋਂ ਉਨ੍ਹਾਂ ਦਾ ਸਰ, ਉਨ੍ਹਾਂ ਦਾ ਨਿਗਰਾਨ, ਉਨ੍ਹਾਂ ਦਾ ਬਾਪ ਖੋਹ ਕੇ ਅੰਨਾ ਧੱਕਾ ਕੀਤਾ ਹੈਪੂਰੀ ਦੁਨੀਆ ਵਿੱਚ ਖਿਲਰੇ ਉਸਦੇ ਉਪਾਸ਼ਕ, ਉਸਦੀ ਕਰਨੀ ਦੇ ਪ੍ਰਸ਼ੰਸਕ, ਦੇਸ਼ ਵਿਦੇਸ਼ ਵਿੱਚ ਸਵਰਨ ਦੀ ਸੰਸਥਾ ਤੋਂ ਪੜ੍ਹ ਕੇ ਗਏ ਅਣਗਿਣਤ ਵਿਦਿਆਰਥੀ ਉਸਦੀ ਬੇਸ਼ਕੀਮਤੀ ਅਮੁੱਕ ਕਮਾਈ ਹਨਸਾਹਿਬਜ਼ਾਦਿਆਂ ਦੀ ਕੁਰਬਾਨਗਾਹ ’ਤੇ ਉਨ੍ਹਾਂ ਦੀਆਂ ਪੈੜਾਂ ਨੱਪਣ ਵਾਲਾ ਸਵਰਨ ਭੰਗੂ ਸੱਚਮੁੱਚ ਦਾ ਅਸਲੀ ਇਨਸਾਨ ਸੀਉਹ ਇੱਕ ਰੋਲ ਮਾਡਲ ਸੀ, ਸਰਵਪ੍ਰਵਾਨਤ ਮਹਾਂਮਾਨਵ ਸੀਤਾਉਮਰ ਆਪਣਾ ਘਰ, ਅਪਣਾ ਨਿੱਜ ਕੁਰਬਾਨ ਕਰਨ ਵਾਲੇ ਸਵਰਨ ਭੰਗੂ ਨੇ ਆਪਣੇ ਰਿਹਾਇਸ਼ੀ ਘਰ ਦੀ ਜ਼ਮੀਨ ਸਮਾਜ ਸੇਵਾ ਲਈ ਸਮਰਪਿਤ ਕਰ ਟ੍ਰਸਟ ਬਣਾ ਸ਼ਾਨਦਾਰ ਆਦਰਸ਼ ਭਵਨ ਦੀ ਸਿਰਜਣਾ ਕੀਤੀ, ਜਿੱਥੇ ਹਸਪਤਾਲ ਅਤੇ ਹੋਰ ਕਈ ਸੰਸਥਾਵਾਂ ਲੋਕ ਸੇਵਾ ਲਈ ਕਰਮਸ਼ੀਲ ਹਨ

ਕਿੰਨੇ ਹੀ ਬੱਚਿਆਂ ਨੂੰ ਫੀਸ ਜਾਂ ਖਰਚਾ ਨਾ ਹੋਣ ਕਾਰਨ ਸਵਰਨ ਨੇ ਪੜ੍ਹਾਈ ਤੋਂ ਵਾਂਝਾ ਨਹੀਂ ਹੋਣ ਦਿੱਤਾ, ਆਪਣੇ ਮਜ਼ਬੂਤ ਖੰਭਾਂ ਹੇਠ ਸਾਂਭ ਲਿਆਉਸਦਾ ਘਰ ਕਿੰਨੇ ਹੀ ਨਿਆਸਰਿਆਂ ਲਈ ਆਸਰਾ ਸੀਉਹ ਖੁਦ ਅੱਧੀ ਖਾ ਕੇ ਕਿਸੇ ਨੂੰ ਰਜਾ ਕੇ ਖੁਦ ਨੂੰ ਰੱਜਿਆ ਮਹਿਸੂਸ ਕਰਦਾ ਸੀਕਿਸੇ ਵੀ ਮਿੱਤਰ ਪਿਆਰੇ ਨੂੰ, ਕਿਸੇ ਵੀ ਲੋੜਵੰਦ ਨੂੰ ਉਹ ਆਪਣਾ ਸਾਰਾ ਕੁਝ ਲੁਟਾ ਦਿੰਦਾ ਸੀ, ਬਿਨਾਂ ਗੁਰਪ੍ਰੀਤ ਦੀ ਰੋਕ ਟੋਕ ਤੋਂਇਹ ਦੋਵੇਂ ਪਿਆਰੇ ਜੀਅ ਇੱਕ ਦੂਜੇ ਦੀ ਜਿੰਦਜਾਨ ਸਨ, ਇੱਕ ਦੂਜੇ ਦੇ ਪੂਰਕ ਹਨ

ਕਿਸਾਨ ਅੰਦੋਲਨ ਚੱਲਿਆ ਸਾਥੀ ਸਵਰਨ, ਮਲਕੀਤ ਰੌਣੀ ਜਿਹੇ ਸਾਥੀਆਂ ਸਮੇਤ ਟਰੱਕਾਂ ਦੇ ਟਰੱਕ ਸਮਾਨ ਦੇ ਲੱਦ ਕੇ ਨਿਰੰਤਰ ਮੋਰਚੇ ਵਿੱਚ ਹਾਜ਼ਰ ਰਿਹਾਲੋਕਾਂ ਦੀ ਮਦਦ ਨਾਲ ਪਿੰਡਾਂ ਤੋਂ ਪੀ ਜੀ ਆਈ ਇਲਾਜ ਕਰਾਉਣ ਲਈ ਫ੍ਰੀ ਬੱਸ ਦੀ ਸੇਵਾ ਜੁਟਾਉਣ ਵਿੱਚ ਸਵਰਨ ਦਾ ਮੋਹਰੀ ਰੋਲ ਸੀਪੰਜਾਬ ਭਰ ਵਿੱਚ ਹਰ ਸੰਘਰਸ਼ ਵਿੱਚ ਹਿੱਸੇਦਾਰੀ, ਮਦਦ ਤਾਂ ਉਸਦੇ ਜੀਵਨ ਦਾ ਲਾਜ਼ਮੀ ਹਿੱਸਾ ਸੀਉਹ ਲੇਖਕ ਸੀ, ਉਸਦੇ ਲੇਖ, ਉਸਦੀਆਂ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਹਰ ਜੀਉਂਦੇ ਦਿਲ ਦਿਮਾਗ ਵਿੱਚ ਉਕਸਾਹਟ, ਝਰਨਾਹਟ ਪੈਦਾ ਕਰਨ ਦੇ ਸਮਰੱਥ ਸਨਉਸਦੇ ਵਿਦੇਸ਼ੀ ਸਫਰਨਾਮਿਆਂ ਨੇ ਉਸਦੀ ਲਿਖਣ ਸ਼ੈਲੀ ਦਾ ਲੋਹਾ ਮਨਵਾਇਆਬੱਚਿਆਂ ਬਾਰੇ ਉਸਦੀਆਂ ਕਿਤਾਬਾਂ “ਸਾਡੀ ਵੀ ਸੁਣੋ” ਅਤੇ “ਚੰਗੇ ਵਿਦਿਆਰਥੀ ਦੀ ਸਿਰਜਣਾ” ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਦੇ ਮਨ ਦੀ ਥਾਹ ਪਾਉਣ ਦਾ ਇੱਕ ਵਿਲੱਖਣ ਯਤਨ ਸਨਇਹ ਪੁਸਤਕਾਂ ਸਿੱਖਿਆ ਦਾ ਇੱਕ ਨਵੇਕਲਾ ਲੋਕਪੱਖੀ ਮਿਆਰ ਅਤੇ ਰੁਤਬਾ ਸਿਰਜਣ ਦਾ ਜਾਨਦਾਰ ਯਤਨ ਸਨਬੱਸੀ ਗੁੱਜਰਾਂ ਵਿੱਚ ਤਿੰਨ ਦਹਾਕਿਆਂ ਵਿੱਚ ਆਪਣੇ ਖੂਨ ਪਸੀਨੇ ਨਾਲ ਸਿਰਜਿਆ ਉਸਦਾ ਸੁਪਨ ਸੰਸਾਰ ਅੱਜ ਬੇਹੱਦ ਉਦਾਸ ਹੈਸਕੂਲੀ ਬੱਚੇ ਅਤੇ ਸਕੂਲ ਦਾ ਸਟਾਫ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਹੇ ਹਨਪਰ ਵਿੱਦਿਆ ਦਾ ਇੱਕ ਸਮਾਜਵਾਦੀ ਸਰੂਪ ਸਿਰਜਣ ਦਾ, ਬੱਚੇ ਦੀ ਸੰਵੇਦਨਸ਼ੀਲਤਾ ਘੜਨ ਦਾ, ਉਸ ਨੂੰ ਸਮਾਜ ਦੀ ਬੇਸ਼ਕੀਮਤੀ ਅਮਾਨਤ ਵਜੋਂ ਉਸਾਰਨ ਦਾ ਉਸਦਾ ਸਫਲ ਤਜਰਬਾ ਸਾਡਾ ਸਰਮਾਇਆ ਹੈ

ਸਵਰਨ ਦੀ ਅੰਤਿਮ ਇੱਛਾ ਮੁਤਾਬਿਕ ਉਸਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪੀ ਜੀ ਆਈ ਨੂੰ ਵੱਡੇ ਕਾਫਲੇ ਸੰਗ ਭੇਟ ਕਰ ਦਿੱਤਾ ਗਿਆਉਸਦੇ ਸ਼ਰਧਾਂਜਲੀ ਸਮਾਗਮ ’ਤੇ ਸੈਂਕੜੇ ਲੋਕਾਂ ਦੀ ਪੰਜਾਬ ਭਰ ਵਿੱਚੋਂ ਹਾਜ਼ਰੀ, ਬੁਲਾਰਿਆਂ ਵੱਲੋਂ ਦਿੱਤੇ ਧਰਵਾਸ ਅਤੇ ਸਾਥ ਨੇ ਗੁਰਪ੍ਰੀਤ, ਉਸਦੇ ਸੁਝਵਾਨ ਬੇਟੇ ਅਮਰਬੀਰ ਬਾਗੀ ਅਤੇ ਨੂੰਹ ਬੇਟੀ ਪੂਨਮ ਨੂੰ ਭਰੇ ਇਕੱਠ ਵਿੱਚ ਇਹ ਭਰੋਸਾ ਦੇਣ ਲਈ ਖੜ੍ਹਾ ਕੀਤਾ ਕਿ ਉਹ ਸਵਰਨ ਦੇ ਸੁਪਨਿਆਂ ਨੂੰ ਆਂਚ ਨਹੀਂ ਆਉਣ ਦੇਣਗੇਉਹ ਉਦਾਸ ਜ਼ਰੂਰ ਹਨ ਪਰ ਟੁੱਟੇ ਨਹੀਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੰਵਲਜੀਤ ਖੰਨਾ

ਕੰਵਲਜੀਤ ਖੰਨਾ

Whatsapp (91 - 94170 - 67344)
Email: (kanwaljeetkhanna@gmail.com)