KanwaljitKhanna7ਅਗਲੇ ਹੀ ਦਿਨ ਲੋਕ ਰੋਹ ਲਾਮਬੰਦ ਕਰਨ ਲਈ ਕੱਚਾ ਕਿਲਾ ਗੁਰਦੁਆਰੇ ਵਿੱਚ ਸ਼ਹਿਰ ਦੇ ਲੋਕਾਂ ਦਾ ਇਕੱਠ ...
(27 ਦਸੰਬਰ 2023)
ਇਸ ਸਮੇਂ ਪਾਠਕ: 214.


ਗੱਲ ਚਾਰ ਕੁ ਵਰ੍ਹੇ ਪਹਿਲਾਂ ਦੀ ਹੈ
ਵਿਦੇਸ਼ੋਂ ਪਰਤਿਆ ਪ੍ਰਵਾਸੀ ਮਿੱਤਰ ਮੈਨੂੰ ਘਰੇ ਮਿਲਣ ਆਇਆਚਾਹ ਪੀਂਦਿਆਂ ਗੱਲਾਂਬਾਤਾਂ ਕਰਦਿਆਂ ਉਹ ਪੁੱਛਣ ਲੱਗਾ, “ਕਿੱਥੇ ਕੁ ਖੜ੍ਹੈ ਥੋਡਾ ਇਨਕਲਾਬ? ... ਛੱਡ ਯਾਰ, ਕੁਝ ਨੀ ਬਣਨਾ ਥੋਡਾ, ਹੁਣ ਤੂੰ ਬੁੱਢਾ ਹੋ ਚਲਿਐਂ! ਬੱਸ ਕਰ, ਬਹੁਤ ਹੋ ਗਿਆਪੂਰੀ ਜ਼ਿੰਦਗੀ ਲਾ ਲੀ ਪਰ ਗੱਲ ਤਾਂ ਅੱਗੇ ਭੋਰਾ ਵੀ ਨੀ ਤੁਰੀਛੱਡ ਪਰੇ ਆਰਾਮ ਕਰ ਹੁਣ

ਮੈਂ ਕਿਹਾ, “ਚੱਲ ਠੀਕ ਐ, ਪੰਜ ਵਰ੍ਹੇ ਪਹਿਲਾਂ ਦੀ ਆਹ ਇੱਕ ਘਟਨਾ ਸੁਣ ਲੈ ਤੇ ਫੇਰ ਦੱਸੀਂ ਕਿ ਘਰੇ ਬਹਿ ਜਾਈਏ ਕਿ ...”

ਉਸਦੇ ਹਾਂ ਕਰਨ ’ਤੇ ਮੈਂ ਸੁਣਾਉਣ ਲੱਗਾ:

ਤੂੰ ਜਾਣਦਾ ਹੀ ਹੈਂ ਮੇਰੇ ਜਗਰਾਓ ਸ਼ਹਿਰ ਦਾ ਅਨਾਰਕਲੀ ਬਜ਼ਾਰ, ‘ਮੇਲਾ ਰੋਸ਼ਨੀਆਂ ਦਾ’ ਸ਼ਹਿਰ, ਜਿੱਥੇ ਮੇਲਾ ਰੋਸ਼ਨੀ ਲਗਦਾ ਹੈ, ਉਹ ਖਾਨਗਾਹ ਚੌਂਕ (ਹੁਣ ਕਮਲ ਚੌਂਕ), ਸਦਨ ਮਾਰਕੀਟ ਅਤੇ ਕਮੇਟੀ ਪਾਰਕ ਇੱਕੋ ਲਾਈਨ ਵਿੱਚ ਹੀ ਹਨਅਨੇਕਾਂ ਸ਼ਹਿਰ ਵਾਸੀ ਰਾਤ ਸਮੇਂ ਰੋਟੀ ਖਾ ਕੇ ਅਕਸਰ ਹੀ ਰੋਟੀ ਹਜ਼ਮ ਕਰਨ ਲਈ ਟਹਿਲਣ ਨਿਕਲਦੇ ਹਨ। ਕਮੇਟੀ ਪਾਰਕ ਤਕ ਤਫ਼ਰੀਹ ਕਰਦੇ ਹਨ ਤੇ ਆਪਣੇ ਘਰਾਂ ਨੂੰ ਮੁੜ ਜਾਂਦੇ ਹਨ

“ਓਏ, ਜਿਹੜਾ ਸਭ ਤੋਂ ਪਹਿਲਾਂ ਉਸ ਤੁਰੀ ਆਉਂਦੀ ਜਨਾਨੀ ਦੀ ਸਲੈਕਸ ਲਾਹੇਗਾ, ਦਾਰੂ ਦੀ ਬੋਤਲ ਇਨਾਮ ਬੰਦ ਹੋਈਆਂ ਦੁਕਾਨਾਂ ਦੇ ਫੱਟਿਆਂ ਤੇ ਬੈਠੀ ਮੰਡੀਹਰ, 6-7 ਜਣਿਆ ਵਿੱਚ ਸ਼ਰਤ ਲੱਗ ਗਈਉਹ ਔਰਤ ਆਪਣੇ ਘਰ ਵਾਲੇ ਅਤੇ ਉਂਗਲ ਲੱਗੇ ਬੱਚੇ ਨਾਲ ਸੜਕ ’ਤੇ ਟਹਿਲਣ ਆਈ ਸੀਕਮਲ ਚੌਂਕ ਵਿੱਚ ਅਜੇ ਰੇਹੜੀਆਂ ਵਾਲੇ, ਕੁਲਫੀਆਂ, ਆਈਸਕਰੀਮ, ਗੋਲਗੱਪੇ ਵੇਚਣ ਵਾਲੇ ਖੜ੍ਹੇ ਗਾਹਕਾਂ ਨੂੰ ਨਿਪਟਾਉਣ ਵਿੱਚ ਮਸਰੂਫ਼ ਸਨਰਾਤ ਦੇ ਨੌਂ ਕੁ ਵੱਜ ਗਏ ਸਨਉਸ ਜੋੜੇ ਨਾਲ ਆਇਆ ਬੱਚਾ ਆਈਸਕਰੀਮ ਦੀ ਮੰਗ ਕਰਨ ਲੱਗਾ ਤਾਂ ਉਸ ਦਾ ਪਾਪਾ ਉਸ ਨੂੰ ਆਈਸਕਰੀਮ ਵਾਲੀ ਰੇਹੜੀ ’ਤੇ ਲੈ ਕੇ ਗਿਆਸੜਕ ਦੇ ਦੂਜੇ ਕੰਡੇ ਔਰਤ ਖੜ੍ਹੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀਐਨੇ ਨੂੰ ਮੰਢੀਹਰ ਵਿੱਚੋਂ ਇੱਕ “ਸੂਰਮਾ” ਭੱਜ ਕੇ ਗਿਆ ਤੇ ਖੜ੍ਹੀ ਨੌਜਵਾਨ ਔਰਤ ਦੀ ਸਲੈਕਸ ਖਿੱਚ ਕੇ ਲਾਹ ਦਿੱਤੀਦੂਰ ਚੌਂਕ ਵਿੱਚ ਬੈਠੀ ਬਾਕੀ ਮੰਡੀਹਰ ਨੇ ਉੱਚੀ ਉੱਚੀ ਹਾਸੜ ਪਾ ਕਿਲਕਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂਰੌਲਾ ਪੈ ਗਿਆਝੱਟ ਹੀ ਇਕੱਠ ਹੋ ਗਿਆ ਤੇ ਮੰਡੀਹਰ ਇੱਕ ਦਮ ਵਿੱਚ ਛੂਹਮੰਤਰ ਮੌਕੇ ’ਤੇ ਕਿਸੇ ਵੱਲੋਂ ਫੋਨ ਕਰਕੇ ਪੁਲਿਸ ਸੱਦੀ ਗਈਮੌਕਾ ਵੇਖਿਆ, ਗੱਲਬਾਤ ਕੀਤੀ ਤੇ ਪਰਿਵਾਰ ਨੂੰ ਸਵੇਰੇ ਸਾਝਰੇ ਥਾਣੇ ਆਉਣ ਲਈ ਕਹਿ ਕੇ ਪੁਲਿਸ ਖਾਨਾਪੂਰਤੀ ਕਰਕੇ ਔਹ ਗਈ, ਔਹ ਗਈ, ਜਿਵੇਂ ਕੋਈ ਸਧਾਰਣ ਘਟਨਾ ਵਾਪਰੀ ਹੋਵੇ

ਇਹ ਘਟਨਾ ਰਾਤੋ ਰਾਤ ਵਾਇਰਲ ਹੋ ਗਈ ਮੈਨੂੰ ਬਰਨਾਲੇ ਤੋਂ ਸਾਥੀ ਨਰੈਣ ਦੱਤ ਦਾ ਫੋਨ ਆਇਆ, “ਖੰਨਾ, ਤੈਨੂੰ ਨੀ ਪਤਾ ਲੱਗਿਆ, ਤੇਰੇ ਸ਼ਹਿਰ ਵਿੱਚ ਕਾਫੀ ਸੰਗੀਨ ਹਾਦਸਾ ਵਾਪਰਿਐਆਪਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ

ਉਸੇ ਸਮੇਂ ਸਵੇਰੇ ਫੋਨ ਕਰਕੇ ਸਾਥੀ ਵਰਕਰ ਇਕੱਠੇ ਕੀਤੇਸ਼ਹਿਰ ਦੇ ਅਨਾਰਕਲੀ ਬਜ਼ਾਰ ਦੇ ਇੱਕ ਘੁੱਗ ਵਸਦੇ ਪੁਰਾਣੇ ਮਹੱਲੇ ਵਿੱਚ ਉਸ ਪਰਿਵਾਰ ਦੇ ਘਰੇ ਗਏ, ਪੁੱਛ ਗਿੱਛ ਕੀਤੀਹਮਦਰਦੀ ਜ਼ਾਹਰ ਕਰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾਪੀੜਿਤਾ ਨੂੰ ਨਾਲ ਲੈ ਕੇ ਥਾਣੇ ਗਏ, ਬਿਆਨ ਦਰਜ ਹੋਏਪੀੜਿਤਾ ਨੇ ਦੱਸਿਆ ਕਿ ਉਹ ਦੋਸ਼ੀਆਂ ਨੂੰ ਪਛਾਣਦੀ ਹੈਪੁਲਿਸ ਅਧਿਕਾਰੀਆਂ ਨੂੰ ਉਸੇ ਵਕਤ ਜਨਤਕ ਜਥੇਬੰਦੀਆਂ ਦੇ ਵਫਦ ਨੇ ਮਿਲ ਕੇ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ

ਅਗਲੇ ਹੀ ਦਿਨ ਲੋਕ ਰੋਹ ਲਾਮਬੰਦ ਕਰਨ ਲਈ ਕੱਚਾ ਕਿਲਾ ਗੁਰਦੁਆਰੇ ਵਿੱਚ ਸ਼ਹਿਰ ਦੇ ਲੋਕਾਂ ਦਾ ਇਕੱਠ ਹੋਇਆਲੰਬੀ ਵਿਚਾਰ ਚਰਚਾ ਤੋਂ ਬਾਅਦ ਕੇਸ ਦੀ ਪੈਰਵਾਈ ਲਈ ਸਾਂਝੀ ਕਮੇਟੀ ਬਣਾਈ ਗਈਸ਼ਹਿਰ ਵਿੱਚ ਜ਼ੋਰਦਾਰ, ਰੋਹਭਰਪੂਰ ਮਾਰਚ ਕਰਕੇ ਔਰਤਾਂ ਪ੍ਰਤੀ ਸਮਾਜ ਦੇ ਇਸ ਮਰਦ ਪ੍ਰਧਾਨ ਨਜਰੀਏ ਖਿਲਾਫ, ਔਰਤਾਂ ’ਤੇ ਹੁੰਦੇ ਜਬਰ, ਗੁੰਡਾਗਰਦੀ ਦੇ ਖਿਲਾਫ ਲੋਕਾਂ ਨੂੰ ਸੁਚੇਤ ਕੀਤਾ ਗਿਆਘਟਨਾ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਸੀਹਰ ਘਰ, ਹਰ ਦੇਹਲੀ ’ਤੇ ਚਰਚਾ ਚੱਲ ਰਹੀ ਸੀ, ਸ਼ਹਿਰ ਵਿੱਚ ਧੀ ਭੈਣ ਹੁਣ ਚਲਦੀ ਸੜਕ ’ਤੇ ਅਜਿਹੀ ਗੁੰਡਾਗਰਦੀ ਦਾ ਸ਼ਿਕਾਰ ਹੋਵੇਗੀ ਤਾਂ ਸਮਾਜ ਦਾ ਕੀ ਬਣੂ?”

ਜ਼ੋਰਦਾਰ ਪੈਰਵਾਈ ਦਾ ਸਿੱਟਾ ਨਿਕਲਿਆ ਕਿ ਸਾਰੇ ਦੋਸ਼ੀ ਇੱਕ ਇੱਕ ਕਰਕੇ ਫੜੇ ਗਏਕਮੇਟੀ ਵੱਲੋਂ ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿੱਚ ਮਹੱਲਾ ਮੀਟਿੰਗਾਂ ਕੀਤੀਆਂ ਗਈਆਂ ਪੁਲਿਸ ਵੱਲੋਂ ਚਲਾਨ ਪੇਸ਼ ਹੋਣ ’ਤੇ ਪੀੜਿਤਾ ਨੇ ਅਦਾਲਤ ਵਿੱਚ ਠੋਕ ਕੇ ਬਿਆਨ ਦਿੱਤੇ ਸਮਝੌਤੇ ਲਈ ਵੀ ਕਈ ਚੋਧਰੀਆਂ ਨੇ ਕੋਸ਼ਿਸ਼ ਕੀਤੀ, ਕਿਉਂਕਿ ਦੋਸ਼ੀਆਂ ਵਿੱਚੋਂ ਇੱਕ ਨੌਜਵਾਨ ਸਾਬਕਾ ਨਗਰ ਕੌਂਸਲਰ ਦਾ ਭਤੀਜਾ ਸੀਕੇਸ ਚੱਲਿਆ, ਸਾਰੇ ਛੇਆਂ ਦੋਸ਼ੀਆਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਹੋਈ

ਮੌਜੂਦਾ ਦੌਰ ਵਿੱਚ ਔਰਤ ਪ੍ਰਤੀ ਅਤਿਅੰਤ ਖਤਰਨਾਕ ਵਤੀਰੇ ਦੀ ਇਹ ਇੱਕ ਦਿਲ ਕੰਬਾਊ ਘਟਨਾ ਸੀ ਜਿਸ ਨੇ ਆਮ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾਔਰਤਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨਣ, ਪੈਰ ਦੀ ਜੁੱਤੀ ਸਮਝਣ, ਸਿਰਫ ਭੋਗਣ ਦੀ ਵਸਤ ਸਮਝਣ ਵਾਲੇ ਇਸ ਮਰਦ ਪ੍ਰਧਾਨ ਸੋਚ ਨੇ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਵਰਜਿਤ ਕੀਤਾ ਹੋਇਆ ਹੈਜਿਸ ਸਮਾਜ ਵਿੱਚ ਔਰਤਾਂ ਦਿਨ ਸਮੇਂ ਵੀ ਸੁਰੱਖਿਅਤ ਨਾ ਹੋਣ, ਇੱਥੋਂ ਤਕ ਕਿ ਘਰਾਂ ਵਿੱਚ ਵੀ ਸੁਰੱਖਿਅਤ ਨਾ ਹੋਣ, ਜਿੱਥੇ ਛੇੜਛਾੜ, ਬਲਾਤਕਾਰ, ਤਲਾਕ, ਔਰਤ ਤੇ ਘਰੇਲੂ ਹਿੰਸਾ ਇੱਕ ਆਮ ਵਰਤਾਰਾ ਹੋਵੇ, ਸਮਝਿਆ ਜਾ ਸਕਦਾ ਹੈ ਕਿ ਲੋਕਪੱਖੀ ਸ਼ਕਤੀਆਂ ਸਾਹਮਣੇ ਕਿੱਡਾ ਪਹਾੜ ਜਿੱਡਾ ਕਾਰਜ ਹੈ

ਮੈਂ ਆਪਣੇ ਪ੍ਰਦੇਸੀ ਮਿੱਤਰ ਨੂੰ ਇਹ ਘਟਨਾ ਸੁਣਾ ਕੇ ਘੜੀ ਦੀ ਘੜੀ ਚੁੱਪ ਕਰ ਗਿਆਉਹ ਸਾਰਾ ਸਮਾਂ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਅਚਾਨਕ ਇੱਕ ਦਮ ਭਾਵੁਕ ਹੋ ਕੇ ਮੈਨੂੰ ਚਿੰਬੜ ਗਿਆ ਤੇ ਬੋਲਿਆ, “ਸੌਰੀ ਵੀਰੇ, ਸੌਰੀ, ਤੁਸੀਂ ਤਾਂ ਸੱਚਮੁੱਚ ਧਰਤੀ ਹੇਠਲੇ ਬੌਲਦ ਹੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4574)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕੰਵਲਜੀਤ ਖੰਨਾ

ਕੰਵਲਜੀਤ ਖੰਨਾ

Whatsapp (91 - 94170 - 67344)
Email: (kanwaljeetkhanna@gmail.com)