KanwaljitKhanna7ਉਸਦੀ ਅੰਤਿਮ ਯਾਤਰਾ ਤੋਂ ਪਹਿਲਾਂ ਦੋ ਦਰਜਨ ਦੇ ਕਰੀਬ ਜਥੇਬੰਦੀਆਂ ਨੇ ਵਿਛੜੇ ...RanjitLehra7
(1 ਮਾਰਚ 2026)


RanjitLehra7ਜ਼ਿੰਦਗੀ ਜਿਊਣ ਦਾ ਸਲੀਕਾ
, ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੁਰਨ ਦੀ ਜਾਂਚ ਅਤੇ ਜੇ ਬੰਦਾ ਗੰਭੀਰ ਸਰੀਰਕ ਦਿੱਕਤ ਕਾਰਨ ਤੁਰਨ-ਫਿਰਨ ਤੋਂ ਆਰੀ ਹੋ ਜਾਵੇ, ਕਲਮ ਨੂੰ ਹਥਿਆਰ ਬਣਾ ਸਰਪੱਟ ਛਾਲਾਂ ਮਾਰਨ ਦਾ ਹੁਨਰ ਜੇ ਕਿਸੇ ਨੇ ਜਾਣਨਾ ਤੇ ਮਾਣਨਾ ਹੋਵੇ ਤਾਂ ਉਸਨੂੰ ਰਣਜੀਤ ਲਹਿਰਾ ਦੀ ਜੀਵਨ-ਜਾਂਚ ਦੀ ਉਂਗਲ ਫੜ ਮਲਕ-ਮਲਕ ਤੁਰਨਾ ਚਾਹੀਦਾ ਹੈਬੀਤੀ ਦਸ ਫਰਵਰੀ ਨੂੰ ਸਨੇਹੀਆਂ ਤੋਂ ਬੇਹੱਦ ਉਦਾਸ ਖ਼ਬਰ ਮਿਲੀ ਕਿ ਤਾਉਮਰ ਮੌਤ ਨੂੰ ਟਿੱਚ ਜਾਣ ਕੇ ਮਖੌਲਾਂ ਕਰਨ ਵਾਲਾ ਯੋਧਾ ਪਟਿਆਲਾ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਦੇ ਹਸਪਤਾਲ ਵਿੱਚ ਆਖਰੀ ਸਲਾਮ ਕਹਿ ਸਦਾ ਲਈ ਸਾਨੂੰ ਵਿਛੋੜਾ ਦੇ ਗਿਆਹਰ ਕਿਸੇ ਜਾਣਨ-ਚਾਹੁਣ ਵਾਲੇ ਨੂੰ ਵੱਡਾ ਸਦਮਾ ਪੁੱਜਾਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਪਟਿਆਲਾ ਅਤੇ ਲੰਮਾ ਸਮਾਂ ਵਿਚਾਰਾਂ ਦੇ ਸਾਂਝੀਦਾਰ ਰਹੇ ਡਾ. ਧਰਮਵੀਰ ਗਾਂਧੀ ਸਾਥੀ ਰਣਜੀਤ ਲਈ ਚਾਰ ਦਹਾਕੇ ਸੰਜੀਵਨੀ ਬੂਟੀ ਬਣੇ ਰਹੇ ਧਨ ਹੈ ਕਾਮਰੇਡ ਰਣਜੀਤ ਦੀ ਸਮਰਪਿਤ ਜੀਵਨ ਸਾਥਣ ਰਾਜਪਾਲ, ਜਿਸਨੇ ਬੇਹੱਦ ਸੰਵੇਦਨਸ਼ੀਲ ਨਰਸ ਵਾਂਗ ਰਣਜੀਤ ਦੀ ਅੰਤ ਤਕ ਸੇਵਾ-ਸੰਭਾਲ ਕੀਤੀਦਿਲ ਦੇ ਗੰਭੀਰ ਰੋਗ ਦੇ ਚਲਦਿਆਂ ਉਸ ਨੂੰ ਆਕਸੀਜਨ ਦੀ ਲੋੜ ਪੈਂਦੀ ਸੀਆਕਸੀਜਨ ਦੇ ਸਹਾਰੇ ਨਾਲੋਂ ਵਧ ਕੇ ਉਸਨੇ ਦਿਲ ਦੇ ਛੇਕ ਦੇ ਬਾਵਜੂਦ ਜੇ ਹਰ ਵਾਰ ਮੌਤ ਨੂੰ ਗਲਮਿਓਂ ਫੜ ਪਿੱਛੇ ਮੋੜਿਆ ਤਾਂ ਇਹ ਉਸ ਨੂੰ ਆਪਣੇ ਜੀਵਨ ਸੰਗਰਾਮ ਵਿੱਚੋਂ ਮਿਲੀ ਮਾਰਕਸਵਾਦੀ-ਲੈਨਿਨਵਾਦੀ-ਮਾਓਵਾਦੀ ਵਿਚਾਰਧਾਰਕ ਆਕਸੀਜਨ ਸੀ, ਚੇਤਨਾ ਸੀਗੰਭੀਰ ਸਰੀਰਕ ਬਿਮਾਰੀ ਦੇ ਚਲਦਿਆਂ ਮੈਡੀਕਲ ਸਾਇੰਸ ਲਈ ਚੁਣੌਤੀ ਬਣੇ ਉਸਦੇ ਹੱਸਮੁੱਖ ਜੀਵਨ ਨੇ, ਉਸਦੀ ਜਿਊਣ ਦੀ ਇੱਛਾ ਸ਼ਕਤੀ ਨੇ ਬਹੁਤਿਆਂ ਨੂੰ ਹੈਰਾਨ ਕੀਤਾ ਹੈ

ਇੱਕ ਨਿਮਨ ਮੱਧਵਰਗੀ ਪਰਿਵਾਰ ਵਿੱਚ ਪੰਜ ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਰਣਜੀਤ ਨੇ ਦਸਵੀਂ ਕਰਨ ਉਪਰੰਤ ਬੁਢਲਾਡਾ ਆਈ ਟੀ ਆਈ ਸੰਸਥਾ ਵਿੱਚ ਦਾਖਲਾ ਲਿਆ ਸੀਵਿਸ਼ੇ ਦੀ ਪੜ੍ਹਾਈ ਦੇ ਨਾਲ-ਨਾਲ ਜੋ ਸਮਾਜਿਕ ਪੜ੍ਹਾਈ ਸਾਥੀ ਰਣਜੀਤ ਨੇ ਇਸ ਸੰਸਥਾ ਵਿੱਚ ਹਾਸਲ ਕੀਤੀ ਉਹ ਇਸਦੇ ਜੀਵਨ ਵਿੱਚ ਕੂਹਣੀ ਮੋੜ ਸਾਬਤ ਹੋਈਉਸ ਸਮੇਂ ਦੇ ਵਿਦਿਆਰਥੀ ਜੀਵਨ ਵਿੱਚ ਉਸਦੀ ਸ਼ਖ਼ਸੀਅਤ ਉਸਾਰੀ ਕਰਨ ਵਿੱਚ, ਉਸਦੀ ਜੀਵਨ ਸੇਧ ਤੈਅ ਕਰਨ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਮੁੱਖ ਭੂਮਿਕਾ ਨਿਭਾਈ ਉੱਥੇ ਪੜ੍ਹਦਿਆਂ ਸਮੇਂ ਦੀਆਂ ਸਰਕਾਰਾਂ ਅਤੇ ਅਧਿਕਾਰੀਆਂ ਖਿਲਾਫ ਵਿਦਿਆਰਥੀ ਮੰਗਾਂ ਲਈ ਜੂਝਦਿਆਂ, ਗੁੰਡਾਗਰਦੀ ਨਾਲ ਜਥੇਬੰਦਕ ਤਾਕਤ ਦੇ ਜ਼ੋਰ ਮੱਥਾ ਲਾਉਂਦਿਆਂ, ਜਥੇਬੰਦੀ ਵਿੱਚ ਡੂੰਘੀਆਂ ਬਹਿਸਾਂ-ਵਿਚਾਰਾਂ ਕਰਦਿਆਂ, ਸੰਸਾਰ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਉਹ ਜ਼ਿੰਦਗੀ ਦੇ ਜਿਸ ਗੂੜ੍ਹੇ ਲਾਲ ਰੰਗ ਵਿੱਚ ਰੰਗਿਆ ਗਿਆ, ਫਿਰ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆਪੰਜਾਬ ਸਟੂਡੈਂਟਸ ਯੂਨੀਅਨ ਨੇ ਸੱਤਰਵਿਆਂ ਦੇ ਦੌਰ ਵਿੱਚ ਰਾਜ ਅਤੇ ਸਮਾਜ ਬਦਲੀ ਦੇ ਕਾਫਲਿਆਂ ਵਿੱਚ ਜਿਨ੍ਹਾਂ ਨੂੰ ਵੀ ਤਿਆਰ ਕਰਕੇ ਤੋਰਿਆ, ਉਨ੍ਹਾਂ ਵਿੱਚੋਂ ਭਾਵੇਂ ਕੁਝ ਸੰਮੁਦਰ ਟੱਪ ਗਏ ਤੇ ਕੁਝ ਪ੍ਰਤੀਬੱਧਤਾਵਾਂ ਬਦਲ ਗਏ ਪਰ ਅਨੇਕਾਂ ਨੌਜਵਾਨ ਰਣਜੀਤ ਲਹਿਰਾ ਵਾਂਗ ਅੱਜ ਵੀ ਰਣਤੱਤੇ ਵਿੱਚ ਜੂਝ ਰਹੇ ਹਨਰਣਜੀਤ ਲਹਿਰਾ ਜਿੱਥੇ ਇੱਕ ਸਫਲ ਲੇਖਕ, ਅਨੁਵਾਦਕ, ਕਾਲਮਨਵੀਸ, ਇਨਕਲਾਬੀ ਦੋ ਮਾਸਿਕ ‘ਲਾਲ ਪਰਚਮ’ ਦਾ ਸੰਪਾਦਕ ਸੀ, ਉੱਥੇ ਇਨਕਲਾਬੀ ਕੇਂਦਰ ਪੰਜਾਬ ਦੀ ਬਤੌਰ ਕਨਵੀਨਰ ਅਤੇ ਤੇਰਾਂ ਸਾਲ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ1992 ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਬਰੇਟਾ ਅਜਲਾਸ ਵਿੱਚ ਉਹ ਜਨਰਲ ਸਕੱਤਰ ਚੁਣਿਆ ਗਿਆਅੱਸੀਵਿਆਂ ਵਿੱਚ ਪੰਜਾਬ ਫਿਰਕੂ ਅਤੇ ਸਰਕਾਰੀ ਦਹਿਸ਼ਤਗਰਦੀ ਦੇ ਜਬਾੜ੍ਹਿਆਂ ਵਿੱਚ ਫਸਿਆ ਬੇਇੰਤਹਾ ਪੀੜਾਂ ਹੰਢਾ ਰਿਹਾ ਸੀਆਮ ਲੋਕਾਂ ਦੇ ਨਾਲ ਖੱਬੀਆਂ ਅਤੇ ਇਨਕਲਾਬੀ ਧਿਰਾਂ ਦੇ ਆਗੂਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਸੀਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਸਨਅਪਰੇਸ਼ਨ ਬਲਿਊ ਸਟਾਰ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ ਭਰ ਵਿੱਚ ਸਿੱਖਾਂ ਦੇ ਕਤਲੇਆਮ ਦੇ ਦੌਰ ਵਿੱਚ ਇਨਕਲਾਬੀ ਲਹਿਰ ਦੀ ਏਕਤਾ, ਇੱਕਜੁੱਟਤਾ ਦੇ ਮੁੱਦੇ ਨੇ ਜ਼ੋਰ ਫੜਿਆ ਤਾਂ ਪੰਜਾਬ ਭਰ ਵਿੱਚ ਅਨੇਕਾਂ ਸਾਂਝੀਆਂ ਮੀਟਿੰਗਾਂ ਹੋਈਆਂਉਸ ਸਮੇਂ ਪੰਜਾਬ ਦੀ ਇਨਕਲਾਬੀ ਲਹਿਰ ਦੇ ਏਕਤਾ ਯਤਨਾਂ ਦੀ ਅਗਵਾਈ ਕਰਨ ਵਿੱਚ ਇਨਕਲਾਬੀ ਚਿੰਤਕ ਅਤੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੇ ਮੋਹਰੀ ਰੋਲ ਨਿਭਾਇਆ ਸੀਉਸ ਸਮੇਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਇਨਕਲਾਬੀ ਧਿਰ ਨੂੰ ਛੱਡ ਕੇ ਬਾਕੀ ਲਗਭਗ ਸਾਰੀਆਂ ਹੀ ਇਨਕਲਾਬੀ ਧਿਰਾਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ ਸੀ ਇੱਥੇ ਸ਼ਾਮਲ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਇੱਕ ਸਾਂਝਾ ਐਲਾਨਨਾਮਾ ਜਾਰੀ ਕੀਤਾ ਗਿਆ ਸੀਇਸ ਸਮੇਂ ਚੁਣੀ ਗਈ ਸੂਬਾ ਕਮੇਟੀ ਵਿੱਚ ਸਾਥੀ ਰਣਜੀਤ ਲਹਿਰਾ ਨੂੰ ਵੀ ਸ਼ਾਮਲ ਕੀਤਾ ਗਿਆ ਸੀਅੱਤਵਾਦ ਦੇ ਉਸ ਦੌਰ ਵਿੱਚ ਜਦੋਂ ਬਲਦੇਵ ਮਾਨ, ਜੈਮਲ ਪੱਡਾ, ਗਿਆਨ ਸੰਘਾ, ਮੇਘਰਾਜ, ਮਲਕੀਤ ਸਿੰਘ, ਨਰਿੰਦਰ ਨਿੰਦੀ ਜਿਹੇ ਆਗੂ ਸਾਥੀ ਕਤਲ ਕੀਤੇ ਜਾ ਰਹੇ ਸਨ ਤਾਂ ‘ਇਨਕਲਾਬੀ ਏਕਤਾ ਕੇਂਦਰ’ ਨੇ ਇੱਕ ਆਸ ਜਗਾਈ ਸੀ, ਇਨਕਲਾਬੀ ਲਹਿਰ ਨੂੰ ਵੱਡਾ ਹੁਲਾਰਾ ਦਿੱਤਾ ਸੀ

ਉਨ੍ਹਾਂ ਸਮਿਆਂ ਵਿੱਚ ਪ੍ਰਸਿੱਧ ਫਿਲਮਸਾਜ਼ ਅਨੰਦ ਪਟਵਰਧਨ ਹੋਰਾਂ ਨੇ ਇਨ੍ਹਾਂ ਬੇਸ਼ਕੀਮਤੀ ਸ਼ਹਾਦਤਾਂ ਨੂੰ ਲੈ ਕੇ ‘ਓਹਨਾਂ ਮਿੱਤਰਾਂ ਦੀ ਯਾਦ ਪਿਆਰੀ’ ਡਾਕੂਮੈਂਟਰੀ ਬਣਾਈ ਸੀ ਜਦੋਂ ਮਾਝੇ ਦੁਆਬੇ ਦੇ ਪਿੰਡਾਂ-ਕਸਬਿਆਂ ਤੋਂ ਮਾਰਚ ਕਰਦਾ ਇਨਕਲਾਬੀ ਏਕਤਾ ਕੇਂਦਰ ਦਾ ਵੱਡਾ ਕਾਫਲਾ ਤੇਈ ਮਾਰਚ ਵਾਲੇ ਦਿਨ ਖਟਕੜ ਕਲਾਂ ਪੁੱਜਾ ਸੀਪੰਜਾਬ ਸਰਕਾਰ ਨੇ ਇਸ ਵੱਡੇ ਕਾਫਲੇ ਵੱਲੋਂ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਨ ਤੋਂ ਰੋਕਣ ’ਤੇ ਉੱਥੇ ਭਿਆਨਕ ਟੱਕਰ ਹੁੰਦੀ-ਹੁੰਦੀ ਬਚੀ ਸੀਉਸ ਕਾਫਲੇ ਵਿੱਚ ਸ਼ਾਮਲ ਸਾਥੀ ਰਣਜੀਤ ਨੇ ਵੀ ਹੋਰਨਾਂ ਸੰਗ ਨਾਅਰੇ ਗੁੰਜਾਏ ਸਨ ਕਿ ਭਗਤ ਸਿੰਘ ਸਾਡਾ ਹੈ, ਸਾਡਾ ਹੈਸਾਂਝੇ ਮੰਚ ਨੇ ਲੋਕ ਮੁੱਦਿਆਂ ਨੂੰ ਲੈਕੇ ਨਿਰੰਤਰ ਸਰਗਰਮੀਆਂ ਜਾਰੀ ਰੱਖੀਆਂ, ਪਰ ਬਦਕਿਸਮਤੀ ਨਾਲ ਅਨੇਕਾਂ ਕਾਰਨਾਂ ਕਰਕੇ ਪੰਜਾਬ ਦੇ ਇਨਕਲਾਬੀਆਂ ਦਾ ਸਾਂਝਾ ਮੰਚ ਲੰਮਾ ਸਮਾਂ ਕਾਇਮ ਨਾ ਰਹਿ ਸਕਿਆਉਪਰੰਤ ਬਰੇਟਾ ਅਜਲਾਸ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਰਣਜੀਤ ਲਹਿਰਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈਸਾਥੀ ਰਣਜੀਤ ਨੇ ਪੰਜਾਬ ਅੰਦਰ ਅਨੇਕਾਂ ਜਨਤਕ ਸਰਗਰਮੀਆਂ ਦੀ ਠੋਸ ਅਗਵਾਈ ਕਰਦਿਆਂ ਵੱਡੇ ਪੱਧਰ ’ਤੇ ਜਨਤਾ ਨੂੰ ਲੁਟੇਰੇ ਪ੍ਰਬੰਧ ਖਿਲਾਫ ਸੁਚੇਤ ਕੀਤਾਉਹ ਲੋਕ ਚੇਤਨਾ ਮੰਚ ਲਹਿਰਾਗਾਗਾ ਦਾ ਪ੍ਰੈੱਸ ਸੱਕਤਰ ਸੀਉਹ ਜਨਸਿਹਤ ਮਹਿਕਮੇ ਵਿੱਚੋਂ ਸੇਵਾਮੁਕਤ ਹੋਇਆ ਯੂਨੀਅਨ ਦਾ ਸੂਬਾਈ ਆਗੂ ਵੀ ਸੀਸਾਥੀ ਰਣਜੀਤ ਦੀ ਬੇਟੀ ਅਰਸ਼ਪ੍ਰੀਤ ਸੰਧੂ/ਰਾਵੀ ਸੰਧੂ ਇੱਕ ਸਫਲ ਸੂਝਵਾਨ ਪੱਤਰਕਾਰ ਹੈ ਅਤੇ ਪ੍ਰੈੱਸ ਕਲੱਬ ਚੰਡੀਗੜ੍ਹ ਦੀ ਮੀਤ ਪ੍ਰਧਾਨ ਹੈ

ਡਾਕਟਰਾਂ ਮੁਤਾਬਿਕ ਸਾਥੀ ਰਣਜੀਤ ਦੇ ਲੰਮਾ ਸਮਾਂ ਇਸੇ ਤਰ੍ਹਾਂ ਭੱਜ ਨੱਠ ਕਰਦਾ ਰਿਹਾ ਤਾਂ ਨੁਕਸਾਨ ਹੋ ਸਕਦਾ ਹੈ, ਦੀ ਹਿਦਾਇਤ ਨੂੰ ਮੰਨਦਿਆਂ ਸਾਥੀ ਦੀ ਸਰਗਰਮੀ ਪਿਛਲੇ ਦੋ ਦਹਾਕਿਆਂ ਤੋਂ ਸੀਮਿਤ ਕੀਤੀ ਗਈ ਸੀਇਸ ਕਠਿਨ ਸਮੇਂ ਵਿੱਚ ਸਾਡੇ ਰਣਜੀਤ ਲਹਿਰਾ ਨੇ ਫਿਰ ਕਲਮ ਨੂੰ ਹੀ ਅਪਣਾ ਹਥਿਆਰ ਬਣਾਇਆ‘ਪੰਜਾਬੀ ਟ੍ਰਿਬਿਊਨ’ ਦੇ ਮਿਡਲ ਵਿੱਚ ਅਕਸਰ ਆਪਣੀਆਂ ਪਿਆਰੀਆਂ ਲਿਖਤਾਂ ਲੈ ਕੇ ਛਪਣ ਵਾਲਾ ਰਣਜੀਤ ਲਹਿਰਾ ਸਭ ਤੋਂ ਵੱਧ ਪੜ੍ਹਿਆ ਤੇ ਉਡੀਕਿਆ ਜਾਣ ਵਾਲਾ ਲੇਖਕ ਸਾਬਤ ਹੋਇਆਉਸਦੇ ਦੱਸਣ ਮੁਤਾਬਿਕ ਇਸੇ ਅਖ਼ਬਾਰ ਦਾ ਸੰਪਾਦਕ ਰਹੇ ਦਲਬੀਰ ਸਿੰਘ ਉਸਦਾ ਪ੍ਰੇਰਨਾ ਸਰੋਤ ਸਨਉਸਦੇ ਮਿਡਲ ਲੇਖਾਂ ਦੀ ਕਿਤਾਬ ‘ਕਲਮ ਦਾ ਇਸ਼ਕ’ ਅਤੇ ਉਸਦੀ ਸਵੈਜੀਵਨੀ ‘ਜ਼ਿੰਦਗੀ ਦੇ ਰਾਹਾਂ ’ਤੇ’ ਪੰਜਾਬੀ ਦੇ ਅਗਾਂਹਵਧੂ ਸਾਹਿਤ ਦਾ ਅਮੀਰ ਖਜ਼ਾਨਾ ਹੈਉਸਨੇ ‘ਜੋ ਜੂਝੇ ਲੋਕਾਂ ਲਈ’ ਰਾਹੀਂ ਕਈ ਅਜ਼ਾਦੀ ਘੁਲਾਟੀਏ ਲੋਕਾਂ ਦੇ ਸਨਮੁਖ ਕੀਤੇ ਹਨਨਕਸਲੀ ਸ਼ਹੀਦ ਗੁਲਜ਼ਾਰਾ ਭੱਠਲ ਦੀ ਮਾਤਾ ਸੋਦਾਂ ਦੀ ਜੀਵਨੀ, ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਸਾਥੀ ਨਾਮਦੇਵ ਭੁਟਾਲ ਦੇ ਜੀਵਨ ’ਤੇ ਕਿਤਾਬ ਦੀ ਸੰਪਾਦਨਾ, ਆਜ਼ਾਦ ਹਿੰਦ ਫ਼ੌਜ ਦੇ ਸੰਗਰਾਮ ਬਾਰੇ ਕਿਤਾਬ ਤੋਂ ਬਿਨਾਂ ਉਸਨੇ ਦੋ ਮਹੱਤਵਪੂਰਨ ਕਿਤਾਬਾਂ ਦਾ ਖੂਬਸੂਰਤ ਅਨੂਵਾਦ ਕਰਕੇ ਇੱਕ ਕਾਰਨਾਮਾ ਹੀ ਕੀਤਾ ਹੈਮਨਦੀਪ-ਰਣਦੀਪ ਦੁਆਰਾ ਸੰਪਾਦਿਤ ਕਿਤਾਬ ‘ਗਾਥਾ ਗਦਰੀਆਂ ਦੀ’ ਵਿੱਚ ਰਣਜੀਤ ਵੱਲੋਂ ਸਾਂਭੀਆਂ ਗਦਰੀਆਂ ਦੀਆਂ ਜੀਵਨੀਆਂ ਦੀ ਅਹਿਮ ਭੂਮਿਕਾ ਸੀਪੀ. ਐੱਸ. ਯੂ. ਵਿੱਚ ਉਸਦੇ ਆਗੂ ਰਹੇ ਸਾਥੀ ਅਜਾਇਬ ਸਿੰਘ ਟਿਵਾਣਾ ਨੇ ਉਸਦੀ ਤੁਲਣਾ ‘ਕਬਹੂ ਨਾ ਛਾਡੈ ਖੇਤ’ ਦੇ ਨਾਇਕ ਨਿਕੋਲਾਈ ਅਸਤਰੋਵਸਕੀ ਨਾਲ ਕੀਤੀ ਹੈ ਜਿਸਨੇ ਕਠਿਨ ਤੋਂ ਕਠਿਨ ਸਮਿਆਂ ਵਿੱਚ ਵੀ ਹਾਰ ਨਹੀਂ ਮੰਨੀ ਸੀਸੱਚਮੁੱਚ ਸਾਡੇ ਸਮਿਆਂ ਦਾ ਇੱਕ ਯੋਧਾ ਲੇਖਕ, ਇਨਕਲਾਬੀ ਲਹਿਰ ਦਾ ਉਸਰਇਆ ਸਾਨੂੰ ਵਿਛੋੜਾ ਦੇ ਕੇ ਸੁੰਨ ਕਰ ਗਿਆ ਹੈਸਾਥੀ ਰਣਜੀਤ ਲਹਿਰਾ ਦੇ ਪਰਿਵਾਰ ਯਾਨਿ ਕਿ ਉਸਦੀ ਪਤਨੀ ਅਤੇ ਧੀ ਅਰਸ਼ਦੀਪ ਨੇ ਉਨ੍ਹਾਂ ਦੀ ਦੇਹ ਸਰਕਾਰੀ ਰਾਜਿੰਦਰਾ ਕਾਲਜ ਅਤੇ ਹਸਪਤਾਲ ਪਟਿਆਲਾ ਨੂੰ ਵਿਸ਼ੇਸ਼ ਖੋਜ ਕਾਰਜਾਂ ਲਈ ਅਰਪਿਤ ਕੀਤੀ ਹੈ ਉਸਦੀ ਅੰਤਿਮ ਯਾਤਰਾ ਤੋਂ ਪਹਿਲਾਂ ਦੋ ਦਰਜਨ ਦੇ ਕਰੀਬ ਜਥੇਬੰਦੀਆਂ ਨੇ ਵਿਛੜੇ ਲੋਕ ਆਗੂ ਨੂੰ ਸਨਮਾਨ ਭੇਟ ਕਰਕੇ ਨਾਹਰਿਆਂ ਦੀ ਗੂੰਜ ਵਿੱਚ ਸ਼ਰਧਾਂਜਲੀ ਭੇਟ ਕੀਤੀਚੌਵੀ ਫਰਵਰੀ ਨੂੰ ਜੀਪੀਐੱਫ (ਗ਼ਰੀਬ ਪਰਿਵਾਰ ਫੰਡ) ਕੰਪਲੈਕਸ ਲਹਿਰਾਗਾਗਾ ਵਿਖੇ ਰਣਜੀਤ ਦਾ ਸ਼ਰਧਾਂਜਲੀ ਸਮਾਗਮ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕੰਵਲਜੀਤ ਖੰਨਾ

ਕੰਵਲਜੀਤ ਖੰਨਾ

Whatsapp (91 - 94170 - 67344)
Email: (kanwaljeetkhanna@gmail.com)