SatpalSDeol7ਸ਼ਾਇਦ ਭਵਿੱਖ ਵਿੱਚ ਆਉਣ ਵਾਲੀ ਪੀੜ੍ਹੀ ਵਿੱਚ ਕੋਈ ਵਿਦਵਾਨ ਬੰਦਾ ਪਿੰਡਾਂ ਦੇ ਇਨ੍ਹਾਂ ਵਿਦਵਾਨਾਂ ...
(25 ਫਰਵਰੀ 2026)


ਪਿੰਡ ਦਾ ਪ੍ਰਾਇਮਰੀ ਸਕੂਲ ਬਹੁਤ ਛੋਟਾ ਜਿਹਾ ਸੀ
ਮੁਸ਼ਕਿਲ ਨਾਲ ਪਿੰਡ ਵਿੱਚੋਂ ਮੇਰੇ ਸਮੇਤ ਦਸ ਬਾਰਾਂ ਬੱਚੇ ਪੜ੍ਹਦੇ ਸੀਸਕੂਲ ਦੀ ਹੋਂਦ ਕਾਇਮ ਰੱਖਣ ਲਈ ਦੂਸਰੇ ਪਿੰਡ ਤੋਂ ਬੱਚੇ ਲਿਆ ਕੇ ਮਾਸਟਰ ਜੀ ਨੇ ਦਾਖਲ ਕੀਤੇ ਸੀਇਹ ਉਹ ਵੇਲਾ ਸੀ ਜਦੋਂ ਐਸ਼ ਲਈ ਸਕੂਲ ਮਾਸਟਰੀ ਮੋਹਰੀ ਕਿੱਤਾ ਸੀਅਕਸਰ ਹੀ ਸ਼ਰਾਬੀ ਅਧਿਆਪਿਕਾਂ ਨੂੰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦਿਆਂ ਦੇਖਿਆ ਜਾ ਸਕਦਾ ਸੀਅੱਜ ਦੇ ਹਿਸਾਬ ਨਾਲ ਸਕੂਲ ਦਾ ਅਜੀਬ ਜਿਹਾ ਮਾਹੌਲ ਹੁੰਦਾ ਸੀਡੰਡਾ-ਪਰੇਡ ਆਮ ਹੁੰਦੀ ਸੀਕਈ ਬੱਚੇ ਡੰਡਾ-ਪਰੇਡ ਤੋਂ ਡਰਦੇ ਅਨਪੜ੍ਹ ਰਹਿਣਾ ਪਸੰਦ ਕਰਦੇ ਸੀ

ਸਾਡੇ ਪ੍ਰਾਇਮਰੀ ਦੇ ਅਧਿਆਪਕ ਬੜੇ ਮਿਹਨਤੀ ਹੁੰਦੇ ਸੀਅੱਠਵੀਂ ਤਕ ਦੀ ਪੜ੍ਹਾਈ ਦੂਸਰੇ ਪਿੰਡ ਦੇ ਮਿਡਲ ਸਕੂਲ ਤੋਂ ਕਰਨੀ ਪੈਂਦੀ ਸੀਉਹਨਾਂ ਸਮਿਆਂ ਵਿੱਚ ਪੀਟੀ ਮਾਸਟਰ ਦੇ ਡੰਡੇ ਤੋਂ ਡਰਦੇ ਬੱਚੇ ਰੱਬ-ਰੱਬ ਕਰਦੇ ਰਹਿੰਦੇ ਸੀਮਿਡਲ ਸਕੂਲ ਵਿੱਚ ਵੀ ਸ਼ਰਾਬੀ ਅਧਿਆਪਕਾਂ ਨਾਲ ਵਾਹ ਪੈਂਦਾ ਰਿਹਾਪਰ ਬਹੁਤ ਮਿਹਨਤੀ ਅਧਿਆਪਕ ਵੀ ਸਕੂਲ ਵਿੱਚ ਸਨਅੱਠਵੀਂ ਅਤੇ ਦਸਵੀਂ ਵਿੱਚ ਪਤਾ ਲੱਗਾ ਕਿ ਮਿਹਨਤ ਕੀ ਹੁੰਦੀ ਹੈਸਾਡੇ ਇੱਕ ਮਿਹਨਤੀ ਅਧਿਆਪਕ ਸਵੇਰੇ ਚਾਰ ਵਜੇ ਗਰੁਪਾਂ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੰਦੇਸਵੇਰੇ ਦੋ ਕਿਲੋਮੀਟਰ ਸਾਈਕਲ ’ਤੇ ਜਾ ਕੇ ਉਹਨਾਂ ਕੋਲ ਪੜ੍ਹ ਕੇ ਵਾਪਸ ਪਿੰਡ ਆ ਕੇ ਦੁਬਾਰਾ ਫੇਰ ਸਕੂਲ ਜਾਣਾ ਪੈਂਦਾਬਹੁਤੇ ਸਹਿਪਾਠੀ, ਜੋ ਮੇਰੇ ਪਿੰਡ ਦੇ ਸਨ, ਉਹ ਪੜ੍ਹਨ ਨੂੰ ਪੰਗਾ ਸਮਝਦੇ ਸੁੱਤੇ ਰਹਿੰਦੇ ਤੇ ਸਕੂਲ ਘਰਦਿਆਂ ਤੋਂ ਡਰਦੇ ਅਤੇ ਅਣਸਰਦੇ ਜਾਂਦੇਉਸ ਵੇਲੇ ਝੱਲੀਆਂ ਤਕਲੀਫ਼ਾਂ ਅਤੇ ਮਿਹਨਤਾਂ ਨੂੰ ਉਹ ਸਾਰੇ ਨਜ਼ਰ ਅੰਦਾਜ਼ ਕਰ ਚੁੱਕੇ ਹਨ ਇਹ ਤਾਂ ਪੰਜਾਬੀਆਂ ਦੀ ਫਿਤਰਤ ਹੀ ਹੈ ਮਿਹਨਤਾਂ ਨਜ਼ਰਅੰਦਾਜ਼ ਕਰਨਾ ਅਤੇ ਤਰੱਕੀਆਂ ਨਾਲ ਈਰਖਾ ਰੱਖਣਾਖ਼ਾਸ ਕਰ ਕੇ ਅਜਿਹੇ ਹਾਲਾਤ ਵਿੱਚ ਪੜ੍ਹਨਾ, ਜਦੋਂ ਘਰ ਦਾ ਮਾਹੌਲ ਹੀ ਪੜ੍ਹਨ ਵਾਲਾ ਨਾ ਹੋਵੇ

ਉਸ ਵਕਤ ਪਿੰਡਾਂ ਵਿੱਚ ਰਿਹਾਇਸ਼ ਦੇ ਸੀਮਿਤ ਸਾਧਨ ਹੁੰਦੇ ਸਨਮੇਰੇ ਦੋਸਤਾਂ ਦੇ ਘਰ ਇਸ ਵਾਸਤੇ ਡਾਂਟਿਆ ਜਾਂਦਾ ਸੀ ਕਿ ਟੀ ਵੀ ਬੰਦ ਕਰਕੇ ਪੜ੍ਹਾਈ ਕਰੋਮੇਰੇ ਨਾਲ ਉਲਟ ਹੁੰਦਾ ਸੀ ਮੈਂ ਟੀ ਵੀ ਚੱਲਣ ਕਰਕੇ ਪੜ੍ਹ ਨਹੀਂ ਸਕਦਾ ਸੀਫੇਰ ਮੇਰੇ ਆਖੇ ਟੀ ਵੀ ਬੰਦ ਵੀ ਨਹੀਂ ਹੁੰਦਾ ਸੀਦਿਨ ਸਮੇਂ ਸਾਂਝਾ ਪਰਿਵਾਰ ਪੂਰਾ ਰੌਲਾ ਰੱਪਾ ਪਾਈ ਰੱਖਦਾ ਇਸਦਾ ਹੱਲ ਮੇਰੇ ਕੋਲ ਇਹ ਹੁੰਦਾ ਕਿ ਮੈਂ ਕਿਤਾਬ ਲੈ ਕੇ ਗੁਰਦੁਆਰੇ ਕੋਲ ਕਿੱਕਰ ਹੇਠ ਬੈਠ ਕੇ ਪੜ੍ਹਨ ਲਗਦਾਮੇਰੇ ਸਹਿਪਾਠੀ ਜਾਂ ਮਿੱਤਰ ਮੇਰੀ ਸਮੱਸਿਆ ਨੂੰ ਸਮਝਣ ਦੀ ਬਜਾਏ ਮੈਨੂੰ ਮਜ਼ਾਕ ਕਰਦੇ “ਇਹ ਪੜ੍ਹਦਾ ਨਹੀਂ, ਆਉਂਦੇ ਜਾਂਦੇ ਲੋਕਾਂ ਨੂੰ ਦਿਖਾਉਂਦਾ ਹੈ ਕਿ ਮੈਂ ਪੜ੍ਹ ਰਿਹਾਂ।” ਸ਼ਾਇਦ ਉਹ ਹੁਣ ਮੇਰੀ ਉਸ ਸਮੇਂ ਦੀ ਸਮੱਸਿਆ ਸਮਝ ਗਏ ਹੋਣਲੋਕਾਂ ਨੂੰ ਦਿਖਾ ਕੇ ਪੜ੍ਹਨ ਨਾਲ ਮੈਨੂੰ ਕੀ ਹਾਸਲ ਹੋਇਆ, ਇਹ ਵੀ ਉਨ੍ਹਾਂ ਨੇ ਦੇਖ ਲਿਆ ਹੋਣਾ ਹੈ

ਜਦੋਂ ਅੱਠਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਹੋਣ ਦਾ 200 ਰੁਪਏ ਵਜ਼ੀਫਾ ਦਸਵੀਂ ਵਿੱਚ ਜਾ ਕੇ ਮਿਲਿਆ, ਲਗਦਾ ਸੀ ਜਿਵੇਂ ਦੁਨੀਆ ਜਿੱਤ ਲਈ ਹੋਵੇਕਈ ਵਾਰ ਅਜਿਹੇ ਹਾਲਾਤ ਪੈਦਾ ਹੋਏ ਕਿ ਪੜ੍ਹਾਈ ਜਾਰੀ ਰੱਖਣੀ ਔਖੀ ਹੋਣ ਲੱਗੀਬਹੁਤ ਸਖ਼ਤ ਮਿਹਨਤ ਕਰ ਕੇ ਬੀ ਏ ਕੀਤੀਇੱਕ ਅਧਿਆਪਕ ਦੀ ਬੇਰੁਖ਼ੀ ਕਾਰਨ ਮਜਬੂਰੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨੀ ਪਈਤੇ ਫੇਰ ਵਕਾਲਤ ਵਿੱਚ ਮਿਹਨਤ ਦਾ ਸਿਲਸਿਲਾ ਸ਼ੁਰੂ ਹੋਇਆਤੁਰ ਕੇ ਦੂਸਰੇ ਪਿੰਡ ਤੋਂ ਬੱਸ ’ਤੇ ਪੰਜਾਹ ਕਿਲੋਮੀਟਰ ਜ਼ਿਲ੍ਹਾ ਅਦਾਲਤ ਜਾਣਾ, ਕਈ ਵਾਰ ਵਕਾਲਤ ਛੱਡਣ ਵਰਗੇ ਹਾਲਾਤ ਬਣ ਜਾਣੇਈਰਖਾ ਦਾ ਸੱਪ ਹੋਰ ਵਿਕਰਾਲ ਹੁੰਦਾ ਗਿਆਸਾਥੀ ਵਕੀਲਾਂ ਦੇ ਬੇਹੂਦਾ ਮਜ਼ਾਕ ਸਹਿਣ ਪੈਂਦੇਪਰ ਮਿੱਤਰਾਂ ਦੇ ਸਹਿਯੋਗ ਵੀ ਮਿਲਣੇਵਕੀਲ ਤੋਂ ਵਕੀਲ ਸਾਹਬ ਹੋਣ ਦਾ ਸਫਰ ਬਹੁਤ ਕਠਨਾਈਆਂ ਭਰਿਆ ਸੀਕਈ ਵਾਰ ਫਾਕੇ ਵੀ ਕੱਟੇ

ਇੱਕ ਘਟਨਾ ਹਮੇਸ਼ਾ ਦਿਮਾਗ ਵਿੱਚ ਆਹ ਬਣ ਕੇ ਘੁੰਮਦੀ ਰਹਿੰਦੀ ਹੈਦੋਵੇਂ ਬੱਚੇ ਬਹੁਤ ਛੋਟੇ ਸੀ ਉਦੋਂ ਤਕ ਇੱਕ ਕਮਰੇ ਨੂੰ ਮੈਂ ਦਫਤਰ ਵਜੋਂ ਵਰਤਣ ਲੱਗ ਪਿਆ ਸੀਸ਼੍ਰੀਮਤੀ ਕਦੇ ਵੀ ਪੜ੍ਹਦੇ ਸਮੇਂ ਇਕਾਗਰਤਾ ਭੰਗ ਨਾ ਕਰਦੀਰਾਤ ਦਾ ਖਾਣਾ ਤਿਆਰ ਹੋ ਗਿਆ ਸੀ ਪਰ ਮੈਂ ਖਾਣਾ ਭੁੱਲ ਗਿਆਕਦੋਂ ਰਾਤ ਦੇ ਗਿਆਰਾਂ ਕਦੋਂ ਵੱਜ ਗਏ, ਪਤਾ ਹੀ ਨਾ ਲੱਗਾਦੋਵੇਂ ਬੱਚੇ ਪੋਲੇ ਜਿਹੇ ਕਦਮਾਂ ਨਾਲ ਕਮਰੇ ਵਿੱਚ ਆ ਕੇ ਕਹਿਣ ਲੱਗੇ, “ਪਾਪਾ ਜੀ ਅੱਜ ਅਜੇ ਤਕ ਅਸੀਂ ਵੀ ਰੋਟੀ ਨਹੀਂ ਖਾਧੀ।”

ਬੇਹੱਦ ਦੁੱਖ ਹੋਇਆਪਰ ਮੌਕਾ ਸਾਂਭਿਆ ਤੇ ਦੋਵਾਂ ਨੂੰ ਕਿਹਾ,ਬੇਟਾ ਇਸ ਕੇਸ ਵਿੱਚ ਹਾਰ ਦੀ ਸੰਭਾਵਨਾ ਜ਼ਿਆਦਾ ਸੀ ਇਸ ਕਰਕੇ ਜਿੱਥੇ ਤੁਹਾਨੂੰ ਲੱਗੇ ਕਿ ਹਾਰ ਜਾਵਾਂਗੇ, ਉੱਥੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।” ਅੱਜ ਤਕ ਦੋਵੇਂ ਬੱਚੇ ਸਖ਼ਤ ਮਿਹਨਤ ਨੂੰ ਅਪਣਾ ਚੁੱਕੇ ਹਨ ਅਤੇ ਇਹ ਵਾਕਿਆ ਯਾਦ ਰੱਖਦੇ ਹਨ।”

ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ ਕਿ ਮੈਨੂੰ ਪੜ੍ਹਨ ਤੋਂ ਰੋਕਿਆ ਜਾਵੇ ਤੇ ਪ੍ਰੇਸ਼ਾਨ ਕਿਵੇਂ ਕੀਤਾ ਜਾਵੇ ਮੇਰੀ ਆਦਤ ਵਿੱਚ ਸ਼ੁਮਾਰ ਹੈ ਸਵੇਰ ਵੇਲੇ ਸਾਰੇ ਕੇਸ ਪੜ੍ਹਨੇ ਤੇ ਪੂਰੀ ਤਿਆਰੀ ਨਾਲ ਅਦਾਲਤ ਵਿੱਚ ਜਾਣਾਕਿਸੇ ਕੋਲ ਹੋਰ ਕੋਈ ਸਾਧਨ ਨਹੀਂ ਸੀ ਪ੍ਰੇਸ਼ਾਨ ਕਰਨ ਲਈ ਇੱਕ ਗੁਰਦੁਆਰੇ ਦੇ ਸਪੀਕਰ ਤੋਂ ਬਿਨਾਂਇਹ ਦਸਤੂਰ ਅਜਿਹਾ ਚੱਲਿਆ, ਜਿਸ ਲਈ ਬਹੁਤ ਬੇਨਤੀਆਂ ਕੀਤੀਆਂ ਕਿ ਥੋੜ੍ਹੀ ਆਵਾਜ਼ ਘੱਟ ਕਰ ਲਓ ਪਰ ਸਪੀਕਰ ਇੱਕ ਜ਼ਰੀਆ ਬਣਾਇਆ ਗਿਆ ਈਰਖਾ ਦੀ ਅੱਗ ਸ਼ਾਂਤ ਕਰਨ ਲਈਫੇਰ ਮੈਂ ਅਵਾਜ਼ ਤੋਂ ਬਚਣ ਲਈ ਨਵਾਂ ਦਫਤਰ ਬਣਾਇਆ ਤਾਂ ਜਾ ਕੇ ਛੁਟਕਾਰਾ ਹੋਇਆ ਉਦਾਹਰਨ ਦਿੱਤੀ ਜਾਣ ਲੱਗੀ ਕਿ ਵਿਆਹਾਂ ਵਿੱਚ ਡੀਜੇ ਲਗਦੇ ਨੇ, ਤੁਸੀਂ ਉਦੋਂ ਨਹੀਂ ਬੋਲਦੇ, ਚੰਗਾ ਕੰਮ ਕਿਉਂ ਰੋਕਦੇ ਹੋਅਜਿਹੇ ਵਿਦਵਾਨ ਲੋਕਾਂ ਦੀ ਅੰਨ੍ਹੀ ਵਿਦਵਤਾ ਨੂੰ ਤੁਸੀਂ ਖੁਦ ਜਵਾਬ ਦੇਣਾ ਮੁਨਾਸਿਬ ਨਹੀਂ ਸਮਝੋਗੇਇਹ ਪ੍ਰੇਸ਼ਾਨੀ ਮੇਰੇ ਲਈ ਤਾਂ ਖ਼ਤਮ ਹੋ ਗਈ ਪਰ ਈਰਖਾ ਨੇ ਸਪੀਕਰ ਇੱਕ ਦੀ ਥਾਂ ਦੋ ਕਰ ਦਿੱਤੇਪਰ ਅਜੇ ਵੀ ਮੇਰੇ ਦਫਤਰ ਦਾ ਮਾਹੌਲ ਪੜ੍ਹਨ ਲਈ ਬਹੁਤ ਵਧੀਆ ਹੈ ਸ਼ਾਇਦ ਹਰ ਗਲੀ ਵਿੱਚ ਇੱਕ-ਇੱਕ ਸਪੀਕਰ ਲਾ ਕੇ ਕਿਸੇ ਨੂੰ ਪੜ੍ਹਨ ਤੋਂ ਰੋਕਿਆ ਜਾ ਸਕਦਾ ਹੈ, ਇਹ ਵਡਮੁੱਲੀ ਖੋਜ ਜ਼ਰੂਰ ਸਾਂਝੀ ਕਰਨਾ ਚਾਹਾਂਗਾਸ਼ਾਇਦ ਭਵਿੱਖ ਵਿੱਚ ਆਉਣ ਵਾਲੀ ਪੀੜ੍ਹੀ ਵਿੱਚ ਕੋਈ ਵਿਦਵਾਨ ਬੰਦਾ ਪਿੰਡਾਂ ਦੇ ਇਨ੍ਹਾਂ ਵਿਦਵਾਨਾਂ ਦੀ ਫੌਜ ਨੂੰ ਸਮਝਾਉਣ ਵਿੱਚ ਸਫਲ ਹੋ ਸਕੇਸਾਡੇ ਵਰਗੇ ਤੁੱਛ ਬੁੱਧੀ, ਇਨ੍ਹਾਂ ਬੁੱਧੀਜੀਵੀਆਂ ਨੂੰ ਸਮਝਾ ਨਹੀਂ ਸਕੇ

ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਹੈਹਰ ਇਨਸਾਨ ਨੂੰ ਸੰਘਰਸ਼ ਵਿੱਚੋਂ ਗੁਜ਼ਰਨਾ ਹੀ ਪੈਂਦਾ ਹੈਮਿਹਨਤ ਹਮੇਸ਼ਾ ਆਪਣਾ ਰੰਗ ਜ਼ਰੂਰ ਦਿਖਾਉਂਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author