SatpalSDeol7ਭਾਜੀ ਆਪਾਂ ਰਲਮਿਲ ਕੇ ਪੰਜਾਬ ਬਚਾਈਏਸਾਰਾ ਪੰਜਾਬ ਕਨੇਡਾ ਵੱਲ ...
(24 ਮਈ 2025)


ਲੱਖਾਂ ਰੁਪਏ ਲਗਾ ਕੇ ਨੌਜਵਾਨ ਪੰਜਾਬ ਤੋਂ ਬਾਹਰ ਪੜ੍ਹਨ ਲਈ ਜਾਂ ਹੋਰ ਢੰਗ ਤਰੀਕੇ ਅਪਣਾ ਕੇ ਵਿਦੇਸ਼ ਵਿੱਚ ਪੱਕੇ ਤੌਰ ’ਤੇ ਵਸ ਜਾਣਾ ਚਾਹੁੰਦੇ ਹਨ
ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਜਵਾਨ ਆਪਣੀ ਅਗਲੇਰੀ ਪੜ੍ਹਾਈ ਤੋਂ ਵੱਧ ਕਨੇਡਾ, ਅਸਟਰੇਲੀਆ, ਨਿਊਜ਼ੀਲੈਂਡ ਜਾਂ ਹੋਰਨਾਂ ਦੇਸ਼ਾਂ ਵਿੱਚ ਵਸਣ ਬਾਰੇ ਸੋਚਣ ਲੱਗਦੇ ਹਨਹੁਣ ਇਨ੍ਹਾਂ ਦੇਸ਼ਾਂ ਲਈ ਵੀ ਪ੍ਰਵਾਸੀ ਸਮੱਸਿਆ ਵਜੋਂ ਉੱਭਰਨ ਲੱਗੇ ਹਨ, ਇਸ ਲਈ ਕੁਝ ਹੱਦ ਤਕ ਪੰਜਾਬੀਆਂ ਦੇ ਵਿਦੇਸ਼ ਜਾਣ ’ਤੇ ਠੱਲ੍ਹ ਪਈ ਨਜ਼ਰ ਆਉਣ ਲੱਗੀ ਹੈ

ਕੁਝ ਦਹਾਕੇ ਪਹਿਲਾਂ ਵਿਦੇਸ਼ ਜਾਣ ਲਈ ਵਿਆਹ ਹੀ ਇੱਕ ਜ਼ਰੀਆ ਹੁੰਦਾ ਸੀਉਸ ਵਕਤ ਪੰਜਾਬੀਆਂ ਨੇ ਬੇਮੇਲ ਅਤੇ ਨਜਾਇਜ਼ ਵਿਆਹ ਕਰਵਾ ਕੇ ਵਿਦੇਸ਼ ਜਾਣ ਦਾ ਰਾਹ ਅਪਣਾਇਆਪੰਜਾਬੀ ਬੇਸ਼ਰਮੀ ਦੇ ਹੱਦਾਂ ਬੰਨੇ ਉੱਥੇ ਵੀ ਟੱਪ ਗਏ, ਜਿੱਥੇ ਵਿਆਹ ਸੰਬੰਧ ਬਣਾਉਣਾ ਤੇ ਸੋਚਣਾ ਵੀ ਪਾਪ ਮੰਨਿਆ ਜਾਂਦਾ ਹੈ ਅਤੇ ਸਮਾਜ ਪਰਵਾਨ ਨਹੀਂ ਕਰਦਾਨਾ ਤਾਂ ਉਮਰਾਂ ਦਾ ਹਿਸਾਬ ਲਾਇਆ, ਨਾ ਹੀ ਚਾਚੇ, ਮਾਮੇ, ਮਾਸੀ ਦੀਆਂ ਕੁੜੀਆਂ ਵੱਲ ਦੇਖਿਆ ਗਿਆ। ਬੱਸ ਵਿਆਹ ਕਰਵਾ ਕੇ ਵਿਦੇਸ਼ ਜਾਣਾ ਹੀ ਮਕਸਦ ਰਹਿ ਗਿਆਕੁਝ ਥਾਂਵਾਂ ’ਤੇ ਸਕੀ ਭੈਣ ਨਾਲ ਵਿਆਹ ਦਿਖਾ ਕੇ ਵੀ ਵਿਦੇਸ਼ ਜਾਣ ਦੀਆਂ ਖਬਰਾਂ ਮਿਲੀਆਂ ਹਨਵਿਦੇਸ਼ ਜਾਣ ਦੀ ਤਾਂਘ ਨੇ ਸਾਨੂੰ ਇਖਲਾਕੀ ਪੱਖੋਂ ਬਹੁਤ ਹੇਠਾਂ ਡੇਗ ਦਿੱਤਾ ਹੈਬਹੁਤ ਵਾਰ ਪੰਜਾਹ-ਪੰਜਾਹ ਸਾਲ ਦੇ ਬੁੱਢਿਆਂ ਨਾਲ ਰਿਸ਼ਤੇ ਤੋਂ ਧੀ ਲਗਦੀ ਅਠਾਰਾਂ ਸਾਲ ਦੀ ਕੁੜੀ ਨਾਲ ਵੀ ਵਿਆਹ ਰਜਿਸਟਰਡ ਕੀਤੇ ਗਏ ਹਨਪੈਸੇ ਅਤੇ ਵਿਦੇਸ਼ ਦੀ ਸ਼ਾਨੋ-ਸੌਕਤ ਨੇ ਉੱਚੇ ਚਰਿੱਤਰ ਵਾਲੇ ਸਾਡੇ ਲੋਕ ਅਜਿਹੇ ਕੰਮਾਂ ’ਤੇ ਲਗਾ ਦਿੱਤੇ ਹਨ, ਜਿਨ੍ਹਾਂ ਸਾਹਮਣੇ ਗਜ਼ਨੀ ਦੇ ਬਜ਼ਾਰ ਵੀ ਫੇਲ ਹਨਗਜ਼ਨੀ ਹੋਰੀ ਤਾਂ ਵਿਦੇਸ਼ੀ ਧਾੜਵੀ ਸਨ, ਜਿਨ੍ਹਾਂ ਦਾ ਮੁਕਾਬਲਾ ਅਸੀਂ ਨੇਜਿਆਂ, ਕਿਰਪਾਨਾਂ ਨਾਲ ਕਰ ਲਿਆ ਪਰ ਆਪਣੇ ਲੋਕਾਂ ਅਤੇ ਪੈਸੇ ਦੀ ਚਕਾਚੌਂਧ ਹੱਥੋਂ ਇਖਲਾਕੀ ਲੜਾਈ ਅਸੀਂ ਹਾਰ ਗਏਅਣਜੋੜ ਅਤੇ ਉਮਰ ਦੇ ਵੱਡੇ ਫਰਕ ਨਾਲ ਕੀਤੇ ਹੋਏ ਵਿਆਹ ਜਲਦੀ ਟੁੱਟ ਜਾਂਦੇ ਹਨ ਤੇ ਕਲੇਸ਼ ਦਾ ਕਾਰਨ ਬਣਦੇ ਹਨ

ਆਈਲੈਟਸ ਪੰਜਾਬੀਆਂ ਲਈ ਆਈ.ਏ.ਐੱਸ ਤੇ ਪੀ ਸੀ ਐੱਸ ਦੀ ਪ੍ਰੀਖਿਆ ਤੋਂ ਘੱਟ ਨਹੀਂਆਈਲੈਟਸ ਸਿਰਫ ਵਿਦੇਸ਼ ਪੜ੍ਹਨ ਦਾ ਇੱਕ ਜ਼ਰੀਆ ਹੈਪਰ ਸਾਡੇ ਨੌਜਵਾਨ ਪੜ੍ਹਨ ਲਈ ਵਿਦੇਸ਼ ਨਹੀਂ ਜਾਂਦੇ ਸਿਰਫ ਪੱਕੇ ਹੋਣ ਲਈ ਜਾਂਦੇ ਹਨਗੋਰਿਆਂ ਨੂੰ ਕੁਦਰਤ ਨੇ ਸਾਡੇ ਨਾਲੋਂ ਵੱਡਾ ਦਿਮਾਗ ਨਹੀਂ ਦਿੱਤਾ ਪਰ ਦਿਮਾਗ਼ ਵਰਤਣ ਵਿੱਚ ਉਹ ਮਾਹਿਰ ਹਨਉਹ ਆਈਲੈਟਸ, ਪੜ੍ਹਾਈ, ਐੱਲ ਐੱਮ ਆਈ ਤੇ ਪੰਜਾਬੀਆਂ ਦੇ ਵਿਆਹ ਕਰਵਾ ਕੇ ਪੱਕੇ ਹੋਣ ਦੇ ਸੁਭਾਅ ਤੋਂ ਆਪਣੀ ਪੂਰੀ ਅਰਥਵਿਵਸਥਾ ਚਲਾ ਰਹੇ ਹਨਉਹ ਘਰ ਅਤੇ ਕਾਰਾਂ ਦੇ ਅਜਿਹੇ ਗਧੀ-ਗੇੜ ਵਿੱਚ ਸਾਡੇ ਲੋਕਾਂ ਨੂੰ ਪਾਉਂਦੇ ਹਨ, ਜਿਸ ਵਿੱਚੋਂ ਨਿਕਲਣ ਲਈ ਦੋ-ਦੋ ਪੀੜ੍ਹੀਆਂ ਕਰਜ਼ੇ ਲਾਹੁੰਦੀਆਂ ਰਹਿ ਜਾਂਦੀਆਂ ਹਨ

ਕੁਝ ਸਮਾਂ ਪਹਿਲਾਂ ਮੈਨੂੰ ਵੀ ਕਨੇਡਾ ਘੁੰਮਣ ਦਾ ਮੌਕਾ ਮਿਲਿਆ ਕਨੇਡਾ ਵਿੱਚ ਘੁੰਮਣ ਲਈ ਇੱਕ ਦਿਨ ਮੈਂ ਊਬਰ ਟੈਕਸੀ ਲੈ ਲਈਟੈਕਸੀ ਡਰਾਇਵਰ ਅਧਖੜ ਉਮਰ ਦਾ ਪੰਜਾਬੀ ਸਰਦਾਰ ਸੀਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਪਰ ਮੈਨੂੰ ਗੱਲ ਕਰਨ ਦਾ ਮੌਕਾ ਉਸ ਨੇ ਨਹੀਂ ਦਿੱਤਾਪਹਿਲਾਂ ਤਾਂ ਉਸ ਨੇ ਕਨੇਡਾ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਕਿ ਕਨੇਡਾ ਸੁਰਗ ਹੈ ਜੀ। ਫਿਰ ਉਸਨੇ ਕਿਹਾ ਕਿ ਹਾਰੀ-ਸਾਰੀ ਹੁਣ ਪੰਜਾਬ ਤੋਂ ਇੱਧਰ ਮੂੰਹ ਚੱਕ ਕੇ ਆ ਰਿਹਾ ਹੈ। ਹੁਣ ਪੰਜਾਬੀਆਂ ਨੇ ਇਹ ਦੇਸ਼ ਵੀ ਰਹਿਣ ਲਾਇਕ ਨਹੀਂ ਛੱਡਿਆ। ਮੁੱਕਦੀ ਗੱਲ, ਪੰਜਾਬ ਅਤੇ ਪੰਜਾਬੀਆਂ ਨੂੰ ਭੰਡਣ ਦੀ ਕੋਈ ਕਸਰ ਬਾਕੀ ਉਹਨੇ ਨਹੀਂ ਛੱਡੀ

ਗੱਲਾਂ-ਗੱਲਾਂ ਵਿੱਚ ਉਸ ਨੇ ਦੱਸ ਦਿੱਤਾ ਕਿ ਉਸ ਦਾ ਸਾਰਾ ਪਰਿਵਾਰ ਕੁਝ ਸਾਲ ਪਹਿਲਾਂ ਕਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ ਵਸ ਗਿਆ ਹੈਛੇਤੀ ਹੀ ਉਹ ਪੰਜਾਬ ਦੇ ਦੁਆਬਾ ਖੇਤਰ ਵਿੱਚ ਪੈਂਦੀ ਪੁਸ਼ਤੈਨੀ ਜ਼ਮੀਨ ਵੇਚਣ ਪੰਜਾਬ ਜਾਣਗੇਸਾਰੇ ਪਰਿਵਾਰ ਨੇ ਮਿਹਨਤ ਕਰਕੇ ਇੱਕ ਘਰ ਕਿਸ਼ਤਾਂ ’ਤੇ ਲੈ ਲਿਆ ਹੈਜਿਹੜੀ ਕਾਰ ਉਹ ਊਬਰ ਚਲਾ ਰਿਹਾ ਹੈ, ਉਹ ਵੀ ਕਿਸ਼ਤਾਂ ’ਤੇ ਹੈਇੱਕ ਦਹਾਕਾ ਪਹਿਲਾਂ ਅਧੇੜ ਉਮਰ ਦੀ ਕੁੜੀ ਦੇ ਮਾਪਿਆਂ ਨੂੰ ਪੰਜਾਹ ਲੱਖ ਦੇ ਕੇ ਪਹਿਲਾਂ ਉਹਨਾਂ ਦਾ ਵੱਡਾ ਮੁੰਡਾ ਕਨੇਡਾ ਆ ਕੇ ਪੱਕਾ ਹੋਇਆ। ਹੁਣ ਉਹ ਮੁੰਡਾ ਮੈਕਡੌਨਲ ’ਤੇ ਲੱਗਾ ਹੋਇਆ ਹੈ ਉਸਦੇ ਪੱਕਾ ਹੋਣ ’ਤੇ ਉਹਦੀ ਵੀ ਪਤਨੀ ਕਨੇਡਾ ਆ ਗਈ। ਫਿਰ ਉਹ ਆਪ ਅਤੇ ਉਸ ਦੀ ਪਤਨੀ ਮਾਤਾ ਪਿਤਾ ਵਜੋਂ ਸੁਪਰ ਵੀਜ਼ੇ ’ਤੇ ਆ ਗਏਉਹਦੀ ਘਰ ਵਾਲੀ ਸਟੋਰਾਂ ਵਿੱਚ ਸਾਫ-ਸਫਾਈ ਦਾ ਕੰਮ ਕਰਦੀ ਹੈ। ਨੂੰਹ ਸੱਬਵੇਅ ’ਤੇ ਕੰਮ ਕਰਦੀ ਹੈਦੂਜਾ ਮੁੰਡਾ ਗੈਸ ਸਟੇਸ਼ਨ ’ਤੇ ਕੰਮ ਕਰਦਾ ਹੈ। ਇਸ ਮੁੰਡੇ ਨੇ ਪੜ੍ਹਾਈ ਵਾਲਾ ਵੀਜ਼ਾ ਲਿਆ ਸੀ ਤੇ ਹੁਣ ਤੀਹਾਂ ਤੋਂ ਉੱਤੇ ਟੱਪ ਗਿਆ ਹੈ। ਇਸ ਸਮੇਂ ਪੰਜਾਬ ਵਿੱਚੋਂ ਉਸ ਮੁੰਡੇ ਵਾਸਤੇ ਕਿਸੇ ਕੁੜੀ ਦੇ ਰਿਸ਼ਤੇ ਦੀ ਤਲਾਸ਼ ਉਹ ਕਰ ਰਹੇ ਹਨ ਪਰ ਕੁੜੀ ਉਹਨਾਂ ਨੂੰ ਲੱਭ ਨਹੀਂ ਰਹੀਮੈਂ ਅੰਦਾਜ਼ਾ ਲਾਇਆ ਕਿ ਕੁੜੀ ਦੇ ਨਾਲ ਨਾਲ ਉਹ ਵੱਡਾ ਦਹੇਜ ਅਤੇ ਘੱਟ ਉਮਰ ਦੀ ਸੁਨੱਖੀ ਕੁੜੀ ਭਾਲਦੇ ਸਨਪਰ ਪੰਜਾਬ ਵਿੱਚੋਂ ਉਹਨਾਂ ਦੀ ਇਹ ਇੱਛਾ ਹਾਲਾਤ ਬਦਲਣ ਕਾਰਨ ਪੂਰੀ ਹੁੰਦੀ ਨਹੀਂ ਜਾਪਦੀ ਸੀ

ਮੇਰੇ ਊਬਰ ਵਿੱਚੋਂ ਉੱਤਰਨ ਤੋਂ ਪਹਿਲਾਂ ਉਸ ਨੇ ਕਿਹਾ, “ਭਾਜੀ ਆਪਾਂ ਰਲਮਿਲ ਕੇ ਪੰਜਾਬ ਬਚਾਈਏ, ਸਾਰਾ ਪੰਜਾਬ ਕਨੇਡਾ ਵੱਲ ਆ ਰਿਹਾ ਹੈ।”

ਮੇਰਾ ਜਵਾਬ ਸੀ, “ਭਾਜੀ ਤਾਂ ਪੰਜਾਬ ਵਿੱਚ ਹੀ ਰਹਿੰਦਾ, ਚਾਰ ਦਿਨਾਂ ਬਾਅਦ ਤੁਹਾਡੇ ਛੱਡੇ ਹੋਏ ਪੰਜਾਬ ਦੀ ਫਿਜ਼ਾ ਵਿੱਚ ਸਾਹ ਲਊ, ਪਰ ਤੁਹਾਡੀ ਪੰਜਾਬ ਲਈ ਫਿਕਰਮੰਦੀ ਤੋਂ ਅੱਜ ਮਨ ਗਦ-ਗਦ ਹੋ ਉੱਠਿਆ ਹੈ।”

ਮੇਰਾ ਜਵਾਬ ਸੁਣ ਕੇ ਉਸ ਨੇ ਨੀਵੀਂ ਪਾ ਲਈ ਅਤੇ ਸ਼ਰਮਿੰਦਾ ਹੋਇਆ ਚਲਾ ਗਿਆ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author