SatpalSDeol7ਬਰਕਤਾਂ ਦੇ ਵੇਲਿਆਂ ਵਿੱਚ ਲੋਕ ਆਪਸੀ ਮੁਹੱਬਤ ਵਿੱਚ ਬੱਝੇ ਹੁੰਦੇ ਸਨ। ਦੁੱਖ ਤਕਲੀਫ ਵਿੱਚ ...
(16 ਫਰਵਰੀ 2026)


ਛੋਟੇ ਹੁੰਦਿਆਂ ਕਈ ਵਾਰ ਜਿਣਸ ਦਾ ਤੋਲ ਹੁੰਦਿਆਂ ਦੇਖਿਆ ਤਾਂ ਤੱਕੜੀ ਵਿੱਚ ਪਹਿਲੇ ਤੋਲ ਨੂੰ ਬਰਕਤ ਕਿਹਾ ਜਾਂਦਾ
ਜਿੰਨੀ ਦੇਰ ਤਕ ਦੂਜਾ ਤੋਲ ਨਾ ਪੂਰਾ ਹੋ ਜਾਂਦਾ ਉੰਨੀ ਦੇਰ ਤਕ ਤੋਲਣ ਵਾਲਾ ਤੋਲਾ ਬਰਕਤ-ਬਰਕਤ ਵਾਰ ਵਾਰ ਬੋਲੀ ਜਾਂਦਾਜਦੋਂ ਪਹਿਲੀ ਪਸੇਰੀ ਤੋਲ ਕੇ ਬਿਨਾਂ ਤੋਲੇ ਵਾਲੀ ਢੇਰੀ ਤੋਂ ਦੂਜੇ ਪਾਸੇ ਢੇਰੀ ਕਰ ਲਈ ਜਾਂਦੀ ਤਾਂ ਫੇਰ ਦੋਇਮ ਦੋਇਮ ਤੋਲਾ ਬੋਲਣ ਲਗਦਾਤੀਜੇ ਤੋਲ ਨੂੰ ਬਹੁਤੇ-ਬਹੁਤੇ ਬੋਲਿਆ ਜਾਂਦਾਇਸ ਤਰੀਕੇ ਨਾਲ ਪੂਰੀ ਢੇਰੀ ਤੱਕੜੀ ਨਾਲ ਪਸੇਰੀਆਂ ਵਿੱਚ ਤੋਲ ਲਈ ਜਾਂਦੀਬਾਅਦ ਵਿੱਚ ਕਿੱਲੋਆਂ ਦੀ ਇਕਾਈ ਨਾਲ ਤੋਲ ਹੋਣ ਲੱਗ ਪਿਆਨਰਮਾ ਕਪਾਹ ਮਣਾਂ ਦੇ ਹਿਸਾਬ ਨਾਲ ਤੋਲਿਆ ਜਾਣ ਲੱਗਾਘਰਾਂ ਵਿੱਚੋਂ ਵਪਾਰੀ ਨਰਮਾ ਕਪਾਹ ਤੋਲਣ ਵਾਲੇ ਤੋਲੇ ਭੇਜਦੇ ਤਾਂ ਉਹ ਵੀ ਪਹਿਲੀ ਪੰਡ ਨੂੰ ਬਰਕਤ ਬਰਕਤ ਹੀ ਬੋਲਦੇ ਖੇਤਾਂ ਵਿੱਚ ਵੀ ਬਹੁਤ ਬਰਕਤ ਹੁੰਦੀਜਦੋਂ ਵੀ ਖੇਤਾਂ ਵਿੱਚ ਸਵੇਰ ਅਤੇ ਦੁਪਹਿਰ ਦੀ ਰੋਟੀ ਜਾਂਦੀ ਉਸ ਵਿੱਚ ਵੀ ਬਰਕਤਾਂ ਹੁੰਦੀਆਂਚਾਰ ਬੰਦਿਆਂ ਵਾਸਤੇ ਗਈ ਸ਼ਾਹ ਵੇਲੇ ਦੀ ਰੋਟੀ ਦਸ ਬੰਦੇ ਵੀ ਛਕ ਲੈਂਦੇ ਫੇਰ ਵੀ ਕੁੱਤਿਆਂ ਲਈ ਬਚ ਜਾਂਦੀਆਂ ਤੇ ਉਹਨਾਂ ਨੂੰ ਬੁਰਕੀਆਂ ਪਾਈਆਂ ਜਾਂਦੀਆਂ ਕਿਹਾ ਜਾਂਦਾ ਕਿ ਦਰਵੇਸ਼ਾਂ ਦਾ ਪੁੰਨ ਲੱਗੂਕਈ ਵਾਰ ਰੋਟੀਆਂ ਫਿਰ ਵੀ ਬਚ ਜਾਂਦੀਆਂ ਤਾਂ ਬਲਦਾਂ ਨੂੰ ਚਾਰੀਆਂ ਜਾਂਦੀਆਂਕਿਹਾ ਜਾਂਦਾ, ਗਊ ਦੇ ਜਾਏ ਗੋਕੇ ਦਾ ਵੀ ਪੁੰਨ ਲੱਗੂਬਲਦਾਂ ਨੂੰ ਸੋਟੀ ਜਾਂ ਪਰਾਣੀ ਮਾਰਨ ਤੋਂ ਬਚਿਆ ਜਾਂਦਾ, ਗੋਕੇ ਪਸ਼ੂ ਦੇ ਲੱਤ ਮਾਰਨ ਨੂੰ ਗੁਨਾਹ ਸਮਝਿਆ ਜਾਂਦਾ ਸੀ। ਪਸ਼ੂਆਂ ਵਾਸਤੇ ਗੁੱਸੇ ਨਾਲ ਵੱਡੀ ਤੋਂ ਵੱਡੀ ਗਾਲ “ਤੈਨੂੰ ਬੁੱਚੜਾਂ ਦੇ ਦਿੱਤਾ ...” ਹੁੰਦੀ

ਨੇੜੇ ਖੇਤਾਂ ਵਾਲਿਆਂ ਦੀ ਰੋਟੀ ਲੇਟ ਹੋ ਜਾਂਦੀ, ਉਹਨਾਂ ਨੂੰ ਵੀ ਅਵਾਜ਼ ਮਾਰ ਲਈ ਜਾਂਦੀਕਈ ਵਾਰ ਉਹ ਵੀ ਅਵਾਜ਼ ਮਾਰ ਲੈਂਦੇ। ਕਿੰਨੀ ਬਰਕਤ ਹੁੰਦੀ ਸੀ ਉਹਨਾਂ ਵੇਲਿਆਂ ਵਿੱਚਦੁੱਧ ਵੇਚਣ ਦਾ ਰਿਵਾਜ਼ ਨਹੀਂ ਹੁੰਦਾ ਸੀਕਾੜ੍ਹਨੀ ਦਾ ਦੁੱਧ ਹਰ ਕਿਸੇ ਵਾਸਤੇ ਉਪਲਬਧ ਹੁੰਦਾ ਸੀ, ਕਦੇ ਮੁੱਕਦਾ ਨਹੀਂ ਸੀਮਹਿਮਾਨਾਂ ਵਾਸਤੇ ਦੁੱਧ ਵਿੱਚ ਮਲਾਈ ਵੀ ਪਾ ਕੇ ਦਿੱਤੀ ਜਾਂਦੀਖੇਤਾਂ ਵਿੱਚ ਜੋ ਵੀ ਸਬਜ਼ੀਆਂ ਉਗਾਈਆਂ ਜਾਂਦੀਆਂ, ਕਿਸੇ ਨੂੰ ਵੀ ਤੋੜ ਕੇ ਲਿਜਾਣ ਤੋਂ ਮਨ੍ਹਾਂ ਨਹੀਂ ਕੀਤਾ ਜਾਂਦਾ ਸੀਕਿਹਾ ਜਾਂਦਾ ਸੀ ਕਿ ਇਹ ਵੀ ਲੰਗਰ ਛਕਾਉਣ ਜਿੰਨਾ ਪੁੰਨ ਹੈਛੋਲੇ, ਬਾਜਰਾ, ਮੱਕੀ ਸਰ੍ਹੋਂ, ਦਾਲਾਂ, ਗੁੜ੍ਹ ਘਰਾਂ ਵਿੱਚ ਅਗਲੀ ਫਸਲ ਤਕ ਭੰਡਾਰ ਕਰ ਕੇ ਰੱਖ ਲਏ ਜਾਂਦੇਜੇ ਕਿਸੇ ਕੋਲ ਕਿਸੇ ਚੀਜ਼ ਦੀ ਕਮੀ ਹੁੰਦੀ ਤਾਂ ਉਹ ਉਧਾਰ ਲੈ ਲਈ ਜਾਂਦੀ ਜਾਂ ਫਿਰ ਫਸਲ ਨਾਲ ਫਸਲ ਵਟਾ ਲਈ ਜਾਂਦੀਬਲਦਾਂ ਨੂੰ ਮਿਹਨਤਕਸ਼ ਪਰਿਵਾਰ ਮੁਖੀ ਵਜੋਂ ਦੇਖਿਆ ਜਾਂਦਾ ਤੇ ਪੂਰੀ ਸੇਵਾ ਕੀਤੀ ਜਾਂਦੀਲੋਕਾਂ ਦੀਆਂ ਲੋੜਾਂ ਬੜੀਆਂ ਸੀਮਿਤ ਹੁੰਦੀਆਂ ਸਨਨਾ ਤਾਂ ਕੋਈ ਵਾਧੂ ਦਾ ਖਰਚ ਹੁੰਦਾ ਸੀ ਅਤੇ ਨਾ ਹੀ ਲੋੜ ਤੋਂ ਵੱਧ ਵਿਆਹ ਸ਼ਾਦੀ ’ਤੇ ਖਰਚ ਕੀਤਾ ਜਾਂਦਾ ਸੀਪਿੰਡਾਂ ਵਿੱਚ ਸੀਰੀ, ਸਾਂਝੀ ਅਤੇ ਕਿਸਾਨ ਦੇ ਰਿਸ਼ਤੇ ਬੜੇ ਗੂੜ੍ਹੇ ਹੁੰਦੇ ਸਨਸਾਲ ਦੀ ਗੱਲਬਾਤ ਹੁੰਦੀ ਤੇ ਉਸਦੀਆਂ ਸਾਰੀਆਂ ਲੋੜਾਂ ਵੀ ਕਿਸਾਨ ਵੱਲੋਂ ਖਿੜੇ ਮੱਥੇ ਪੂਰੀਆਂ ਕੀਤੀਆਂ ਜਾਂਦੀਆਂਕਿਸਾਨ ਦੀ ਬੈਂਕ ਆੜ੍ਹਤੀ ਹੁੰਦਾ ਸੀ ਤੇ ਸੀਰੀ ਦੀ ਬੈਂਕ ਕਿਸਾਨ ਹੁੰਦਾ

ਸਾਰੇ ਰਿਸ਼ਤੇ ਵਿੱਚ ਚਾਚੇ ਤਾਏ ਭੈਣ ਭਰਾ ਭੂਆ ਫੁੱਫੜ ਹੁੰਦੇਅੱਜ ਕੱਲ੍ਹ ਇਨ੍ਹਾਂ ਰਿਸ਼ਤਿਆਂ ਦੀ ਮਿਠਾਸ ਨੂੰ ਪੱਛਮੀ ਸੱਭਿਆਚਾਰ ਨਿਗਲ ਗਿਆ ਹੈਪਿੰਡ ਦੀ ਕੁੜੀ ਨੂੰ ਭੈਣ ਅਤੇ ਧੀ ਦੇ ਬਰਾਬਰ ਸਮਝਿਆ ਜਾਂਦਾ ਸੀਕੁੜੀ ਵਿਆਹੀ ਜਾਂਦੀ ਤਾਂ ਪ੍ਰਾਹੁਣੇ ਨੂੰ ਪੂਰੇ ਪਿੰਡ ਵਿੱਚ ਸਤਿਕਾਰ ਮਿਲਦਾਬਰਕਤਾਂ ਦੇ ਵੇਲਿਆਂ ਵਿੱਚ ਲੋਕ ਆਪਸੀ ਮੁਹੱਬਤ ਵਿੱਚ ਬੱਝੇ ਹੁੰਦੇ ਸਨਦੁੱਖ ਤਕਲੀਫ ਵਿੱਚ ਸਾਥ ਦੇਣ ਲਈ ਹਮੇਸ਼ਾ ਲੋਕ ਇਕੱਠੇ ਹੁੰਦੇ ਬੇਸ਼ਕ ਰਸਤੇ ਕੱਚੇ ਹੁੰਦੇ ਪਰ ਲੋਕਾਂ ਵਿੱਚ ਸ਼ਾਮਲਾਟ ਅਤੇ ਰਸਤੇ ਦੱਬਣ ਦਾ ਚਲਨ ਨਹੀਂ ਸੀਅੱਜ ਤਰੱਕੀਆਂ ਦੇ ਦੌਰ ਵਿੱਚ ਸਾਰੇ ਰਿਸ਼ਤਿਆਂ ਲਈ ਕਿਸੇ ਕੋਲ ਵਕਤ ਨਹੀਂਰਹਿੰਦੀ ਕਸਰ ਮੋਬਾਇਲ ਫੋਨ ਨੇ ਕੱਢ ਦਿੱਤੀ ਹੈਘਰਾਂ ਵਿੱਚ ਤੰਗੀ ਤੁਰਸ਼ੀ ਦਾ ਸਮਾਂ ਵੀ ਹੱਸ ਕੇ ਗੁਜ਼ਾਰਨ ਨੂੰ ਤਰਜੀਹ ਦਿੰਦੇ ਸਨਬਿਰਧ ਆਸ਼ਰਮਾਂ ਦਾ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਸੀਹਰ ਸ਼ਹਿਰ ਵਿੱਚ ਖੁੱਲ੍ਹੇ ਬਿਰਧ ਘਰ ਮਨੁੱਖਤਾ ਦੀ ਕਲੰਕਿਤ ਮਾਨਸਿਕਤਾ ਵੱਲ ਇਸ਼ਾਰਾ ਕਰਦੇ ਹਨ ਹੁਣ ਘਰਾਂ ਵਿੱਚ ਸੁਭਾਅ, ਖਾਣ-ਪੀਣ, ਰਹਿਣ-ਸਹਿਣ ਦੀ ਬਰਕਤ ਨਹੀਂ ਰਹੀ ਹੁਣ ਬਰਕਤਾਂ ਦੇ ਵੇਲੇ ਲੱਦ ਗਏ ਹਨ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author