Gurdip S Dhuddi 7ਅੱਜ ਜਦੋਂ ਪੂਨਮ ਨੇ ਆਪਣੇ ਬੱਚੇ ਦੇ ਪੰਜਾਬੀ ਭਾਸ਼ਾ ਦੇ ਮੁਕਾਬਲੇ ਦੀ ਪ੍ਰੀਖਿਆ ਵਿੱਚ ...
(14 ਨਵੰਬਰ 2025)

 

ਪੂਨਮ ਸਾਡੇ ਘਰ ਦੇ ਕੰਮ ਵਿੱਚ ਸਹਾਇਤਾ ਲਈ ਆਉਂਦੀ ਹੈਉਸਦਾ ਪਹਿਰਾਵਾ, ਸਰੀਰਕ ਦਿੱਖ ਦੇਖ ਇਹ ਅੰਦਾਜ਼ਾ ਲਾਉਣਾ ਕਠਿਨ ਹੈ ਕਿ ਉਹ ਪੰਜਾਬ ਦੀ ਮੂਲ ਬਾਸ਼ਿੰਦਾ ਹੈ ਜਾਂ ਫਿਰ ਕਿਸੇ ਹੋਰ ਪ੍ਰਾਂਤ ਤੋਂ ਪ੍ਰਵਾਸ ਕਰਕੇ ਪੰਜਾਬ ਆਈ ਹੈਹਾਂ, ਉਸਦੇ ਬੋਲਦੇ ਵਕਤ ਕੁਝ ਕੁਝ ਭੁਲੇਖਾ ਜਿਹਾ ਪੈਂਦਾ ਹੈ ਕਿ ਪੂਰੀ ਸ਼ੁੱਧਤਾ ਨਾਲ ਉਹ ਪੰਜਾਬੀ ਨਹੀਂ ਬੋਲਦੀ ਹੈਪ੍ਰੰਤੂ ਅਜਿਹਾ ਵੀ ਹੈ ਕਿ ਸਾਡੇ ਆਪਣੇ ਪੰਜਾਬ ਦੇ ਮੂਲ ਬਾਸ਼ਿੰਦੇ ਵੀ ਬਹੁਤ ਸਾਰੇ ਇਸੇ ਤਰ੍ਹਾਂ ਦੀ ਪੰਜਾਬੀ ਬੋਲਦੇ ਹਨਪਿਛਲੀ ਮਰਦਮਸ਼ੁਮਾਰੀ ਵੇਲੇ ਤਾਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਕੁਝ ਪੰਜਾਬੀਆਂ ਨੇ ਪੰਜਾਬੀ ਬੋਲ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ

ਪੂਨਮ ਨੇ ਅੱਜ ਬੜੇ ਮਾਣ ਨਾਲ ਦੱਸਿਆ, “ਅੰਕਲ, ਅੱਜ ਮੇਰੇ ਛੋਟੇ ਦਾ ਇਮਤਿਹਾਨ ਹੈਉਹ ਵਾਅਦਾ ਕਰਕੇ ਗਿਆ ਹੈ ਕਿ ਉਸਨੇ ਅੱਜ ਵਾਲੇ ਇਮਤਿਹਾਨ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਹੈ

“ਵਾਹ, ਚੰਗੀ ਗੱਲ ਹੈਤੇਰਾ ਪੁੱਤਰ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ? ਉਸਦਾ ਕਾਹਦਾ ਪੇਪਰ ਹੈ?” ਮੈਂ ਪੁਨਮ ਦੀ ਗੱਲ ਨੂੰ ਵਿਚਾਲਿਓਂ ਟੁੱਕ ਕੇ ਆਖਿਆ

“ਉਹਦਾ ਪੰਜਾਬੀ ਦਾ ਪੇਪਰ ਹੈ ਅੱਜਉਹ ਦੱਸਦਾ ਸੀ ਕਿ ਜਿਹੜਾ ਫਸਟ ਆਊਗਾ, ਉਸ ਨੂੰ ਵਾਹਵਾ ਸਾਰਾ ਇਨਾਮ ਮਿਲੇਗਾਇਨਾਮ ਜਿੱਤ ਕੇ ਉਸਨੇ ਸਾਈਕਲ ਲੈਣਾ ਹੈਉਹ ਕਹਿੰਦਾ ਸੀ, ਮੇਰੀ ਪੰਜਾਬੀ ਸਾਰਿਆਂ ਤੋਂ ਵਧੀਆ ਹੈਮੈਂ ਫਸਟ ਆ ਜਾਣਾ ਹੈ

ਮੈਨੂੰ ਯਾਦ ਆਇਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੇ ਪੰਜਾਬੀ ਭਾਸ਼ਾ ਦਾ ਓਲੰਪੀਆਡ ਕਰਵਾਉਣਾ ਹੈਇਸ ਵਿੱਚ ਪਹਿਲੇ ਸਥਾਨਾਂ ’ਤੇ ਰਹਿਣ ਵਾਲਿਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕਰਨਾ ਹੋਵੇਗਾ“ਇਹਦਾ ਮਤਲਬ, ਉਹ ਪੰਜਾਬੀ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ ਹੈ?”

“ਹਾਂ ਜੀ, ਉਹ ਤਾਂ ਬੋਲਦਾ ਹੀ ਪੰਜਾਬੀ ਹੈਦੂਜੇ ਦੋਵੇਂ ਵੀ ਪੰਜਾਬੀ ਹੀ ਬੋਲਦੇ ਹਨਅਸੀਂ ਵੀ ਘਰੇ ਸਾਰੇ ਪੰਜਾਬੀ ਹੀ ਬੋਲਦੇ ਹਾਂ”

“ਭੋਜਪੁਰੀ ਨਹੀਂ ਬੋਲਦੇ ਘਰੇ?” ਮੈਂ ਸਮਝਿਆ, ਇਨ੍ਹਾਂ ਦਾ ਪਿਛੋਕੜ ਬਿਹਾਰ ਤੋਂ ਹੈ ਤੇ ਘਰੇ ਇਹ ਭੋਜਪੁਰੀ ਬੋਲਦੇ ਹੋਣਗੇ

“ਨਹੀਂ ਅੰਕਲ, ਭੋਜਪੁਰੀ ਨਹੀਂ, ਜਦੋਂ ਅਸੀਂ ਪਿੰਡ ਜਾਈਏ ਜਾਂ ਪਿੰਡੋਂ ਕੋਈ ਆਵੇ ਤਾਂ ਅਸੀਂ ਹਿੰਦੀ ਬੋਲਦੇ ਹਾਂਅਸੀਂ ਬਿਹਾਰ ਤੋਂ ਨਹੀਂ, ਯੂ.ਪੀ. ਤੋਂ ਹਾਂਸਾਡੇ ਉੱਧਰ ਹਿੰਦੀ ਬੋਲਦੇ ਆਪਰ ਬੱਚੇ ਤਾਂ ਪੰਜਾਬੀ ਹੀ ਬੋਲਦੇ ਆ, ਪੰਜਾਬੀ ਦੀ ਪੜ੍ਹਾਈ ਹੀ ਕਰਦੇ ਆ” ਕੰਮ ਕਰਦਿਆਂ ਕਰਦਿਆਂ ਪੂਨਮ ਨੇ ਇਹ ਆਖ ਕੇ ਮੈਨੂੰ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਰਕਾਰੀ ਸਿੱਖਿਆ ਪੂਰੀ ਤਰ੍ਹਾਂ ਡਾਵਾਂਡੋਲ ਸਥਿਤੀ ਵਿੱਚ ਹੈਇਸੇ ਕਰਕੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਕਿਤੇ ਬਿਹਤਰ ਸਥਿਤੀ ਵਿੱਚ ਹਨਪ੍ਰਾਈਵੇਟ ਸਕੂਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦੇਣ ਦੀ ਵਿਵਸਥਾ ਹੈਮਾਤ ਭਾਸ਼ਾ ਪੰਜਾਬੀ ਇੱਥੇ ਕੇਵਲ ਵਿਚਾਰੀਆਂ ਵਾਂਗ ਪੜ੍ਹਾਈ ਜਾਂਦੀ ਹੈਸਾਡੇ ਵਰਗੇ ਕਹਿੰਦੇ ਕਹਾਉਂਦੇ ਪੰਜਾਬੀ ਦੇ ਆਲੰਬਰਦਾਰਾਂ ਦੇ ਆਪਣੇ ਬੱਚੇ ‘ਅੰਗਰੇਜ਼ੀ ਸਕੂਲਾਂ’ ਵਿੱਚ ਪੜ੍ਹਦੇ ਹਨਇਨ੍ਹਾਂ ਅੰਗਰੇਜ਼ੀ ਸਕੂਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਉੱਤੇ ਪੰਜਾਬੀ ਬੋਲਣ ਉੱਤੇ ਪੂਰੀ ਤਰ੍ਹਾਂ ਪਾਬੰਦੀ ਆਇਦ ਕੀਤੀ ਹੋਈ ਹੈਜਦੋਂ ਮੈਂ ਆਪ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸਾਂ ਤਾਂ ਇਹ ਅੰਦਾਜ਼ਾ ਲਾਇਆ ਸੀ ਕਿ ਸਕੂਲ ਵਿੱਚ ਬਹੁਤੀਆਂ ਲੜਕੀਆਂ ਦਾ ਪਰਿਵਾਰਕ ਪਿਛੋਕੜ ਯੂ.ਪੀ., ਬਿਹਾਰ ਆਦਿ ਸੂਬਿਆਂ ਦਾ ਸੀਇਨ੍ਹਾਂ ਲੜਕੀਆਂ ਦੀ ਮਾਤ ਭਾਸ਼ਾ ਪੰਜਾਬੀ ਲਿਖੀ ਜਾਂਦੀ ਸੀ ਅਤੇ ਇਹ ਪੰਜਾਬੀ ਨੂੰ ਹੀ ਪਹਿਲੀ ਭਾਸ਼ਾ ਦੇ ਤੌਰ ’ਤੇ ਪੜ੍ਹਦੀਆਂ ਸਨਦੋ ਲੜਕੀਆਂ ਪੰਜਾਬੀ ਵਿੱਚ ਲਿਖਦੀਆਂ ਵੀ ਸਨਇੱਕ ਹੋਰ ਲੜਕੀ ਪੰਜਾਬ ਦੇ ਮੂਲ ਬਾਸ਼ਿੰਦਿਆਂ ਦੀ ਬੇਟੀ ਸੀ ਅਤੇ ਉਹ ਹਿੰਦੀ ਵਿੱਚ ਕਵਿਤਾ ਲਿਖਿਆ ਕਰਦੀ ਸੀਉਸੇ ਹੀ ਸਮੇਂ ਮੈਂ ਕੁਝ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਜਾ ਕੇ ਇਹ ਅੰਕੜੇ ਇਕੱਤਰ ਕੀਤੇ ਸਨ ਕਿ ਉੱਥੇ ਤਾਂ ਬਹੁਤੇ ਬੱਚੇ ਬਾਹਰਲੇ ਸੂਬਿਆਂ ਤੋਂ ਰੋਟੀ-ਰੋਜ਼ੀ ਦਾ ਜੁਗਾੜ ਕਰਨ ਆਏ ਪ੍ਰਵਾਸੀਆਂ ਦੇ ਹੀ ਪੜ੍ਹਦੇ ਸਨ

ਪਿਛਲੇ ਦਿਨਾਂ ਵਿੱਚ ਹੁਸ਼ਿਆਰਪੁਰ ਵਾਪਰੀ ਇੱਕ ਘਟਨਾ ਕਰਕੇ ਪੰਜਾਬ ਵਿੱਚ ਪ੍ਰਵਾਸੀ (ਮਜ਼ਦੂਰਾਂ) ਦੇ ਵਿਰੁੱਧ ਵਾਹਵਾ ਅੰਦੋਲਨ ਚਲਾਇਆ ਗਿਆ ਸੀ, ਜਿਸ ਵਿੱਚ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢੇ ਜਾਣ ਦੀ ਮੰਗ ਕੀਤੀ ਜਾਂਦੀ ਸੀਉਸ ਸਮੇਂ ਮੇਰੇ ਮਨ ਵਿੱਚ ਇਹ ਆਇਆ ਸੀ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਤਾਂ ਪੰਜਾਬ ਦੀ ਆਰਥਿਕਤਾ ਨੂੰ ਵਾਹਵਾ ਖੋਰਾ ਲੱਗੇਗਾਇਸ ਤੋਂ ਵੀ ਵੱਡਾ ਖ਼ਦਸ਼ਾ ਇਹ ਸੀ ਕਿ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਦੂਸਰੇ ਨੰਬਰ ਦੀ ਭਾਸ਼ਾ ਦਾ ਦਰਜਾ ਮਿਲ ਸਕਦਾ ਹੈ ਕਿਉਂਕਿ ਜਿਵੇਂ ਹੁਣ ਪੰਜਾਬ ਵਿੱਚ ਪੰਜਾਬੀ ਪੜ੍ਹਨ ਵਾਲੇ ਪੰਜਾਬੀਆਂ ਨਾਲੋਂ ਪ੍ਰਵਾਸੀਆਂ ਦੇ ਬੱਚੇ ਜ਼ਿਆਦਾ ਹਨ ਅਤੇ ਉਨ੍ਹਾਂ ਸਦਕਾ ਹੀ ਪੰਜਾਬੀ ਭਾਸ਼ਾ ਦਾ ਦਰਜਾ ਪਹਿਲੀ ਭਾਸ਼ਾ ਵਾਲਾ ਹੈਪ੍ਰਵਾਸੀਆਂ ਦੇ ਇੱਥੋਂ ਜਾਣ ਨਾਲ ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਵੀ ਸਕੂਲਾਂ ਵਿੱਚ ਅਸਰ ਪੈ ਸਕਦਾ ਹੈਸਾਡੇ ਆਪਣੇ ਬੱਚੇ ਤਾਂ ਅੰਗਰੇਜ਼ੀ ਸਕੂਲਾਂ ਵਿੱਚ ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਵਜੋਂ ਪੜ੍ਹ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਬੋਲਣ ਉੱਤੇ ਵੀ ਪਾਬੰਦੀ ਹੈਅੱਜ ਜਦੋਂ ਪੂਨਮ ਨੇ ਆਪਣੇ ਬੱਚੇ ਦੇ ਪੰਜਾਬੀ ਭਾਸ਼ਾ ਦੇ ਮੁਕਾਬਲੇ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ ’ਤੇ ਆਉਣ ਦੀ ਗੱਲ ਕੀਤੀ ਤਾਂ ਮੈਨੂੰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਕਵਿਤਾ ‘ਆਇਆ ਨੰਦ ਕਿਸ਼ੋਰ’ ਯਾਦ ਆ ਗਈਬੜੇ ਨੰਦ ਕਿਸ਼ੋਰ ਅਤੇ ਉਨ੍ਹਾਂ ਦੇ ਬੱਚੇ ਪੰਜਾਬ ਦੀ ਆਰਥਿਕਤਾ ਅਤੇ ਪੰਜਾਬੀ ਭਾਸ਼ਾ ਵਾਸਤੇ ਬੜਾ ਕੁਝ ਕਰ ਰਹੇ ਹਨਪੂਨਮ ਦੇ ਪੁੱਤਰ ਨੂੰ ਮੇਰਾ ਸਨਮਾਨਿਤ ਕਰਨ ਦਾ ਮਨ ਕਰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author