GurdipSDhuddi7ਕੁਝ ਦਿਨਾਂ ਬਾਅਦ ਜਦੋਂ ਮੈਂ ਬੱਸ ਰਾਹੀਂ ਫਰੀਦਕੋਟ ਤੋਂ ਗੋਨਿਆਣਾ ਜਾਣ ਲਈ ਬੱਸ ਵਿੱਚ ਚੜ੍ਹਿਆ ਤਾਂ ...
(7 ਦਸੰਬਰ 2024)

 

ਰਿਸ਼ਤਿਆਂ ਦੀ ਗੱਲ ਚਲਦੀ ਹੈ ਤਾਂ ਖ਼ੂਨ ਤੇ ਸਾਕਦਾਰੀ ਦੇ ਅਤੇ ਸਮਾਜਿਕ ਰਿਸ਼ਤੇ ਸਾਡੇ ਵਾਸਤੇ ਅਹਿਮ ਹੁੰਦੇ ਹਨਇਨ੍ਹਾਂ ਸਾਰਿਆਂ ਤੋਂ ਬਾਹਰੀ ਕੁਝ ਰਿਸ਼ਤੇ ਵੀ ਸਾਨੂੰ ਹਰ ਤਰ੍ਹਾਂ ਦੇ ਰਿਸ਼ਤਿਆਂ ਤੋਂ ਉੱਪਰ ਲੱਗਦੇ ਹਨਬਹੁਤ ਵਾਰ ਕੰਮ ਵਾਲੀਆਂ ਥਾਵਾਂ ’ਤੇ ਪਈ ਸਾਡੀ ਸਾਂਝ ਚਿਰ ਸਥਾਈ ਹੋ ਨਿੱਬੜਦੀ ਹੈਇੱਥੇ ਮੈਂ ਅਜਿਹੇ ਰਿਸ਼ਤੇ ਦੀ ਗੱਲ ਛੋਹਣ ਲੱਗਾ ਹਾਂ ਜਿਹੜਾ ਇੱਕ ਨਿਰਧਾਰਤ ਸਮੇਂ ਦੇ ਮਿਲਾਪ ਤੋਂ ਬਾਅਦ ਵਿਛੋੜੇ ਵਾਲਾ ਬਣ ਜਾਂਦਾ ਹੈਥੋੜ੍ਹੇ ਸਮੇਂ ਦੀ ਭਾਵੁਕਤਾ ਮਗਰੋਂ ਇਸ ਵਿੱਚ ਖੜੋਤ ਜਿਹੀ ਆ ਜਾਂਦੀ ਹੈ ਅਤੇ ਫਿਰ ਸਿਰਫ਼ ਮਿਲਣ ਵਾਲੇ ਸਮੇਂ ਹੀ ਸਾਨੂੰ ਉਹ ਰਿਸ਼ਤਾ ਯਾਦ ਆਉਂਦਾ ਹੈ ਜਦੋਂ ਕਿ ਬਾਅਦ ਵਿੱਚ ਵਿਸਰਿਆਂ ਵਾਂਗ ਹੋਇਆ ਰਹਿੰਦਾ ਹੈਮੇਰੀ ਸਕੂਲ ਦੀ ਪੜ੍ਹਾਈ ਸਮੇਂ ਦੇ ਅਧਿਆਪਕਾਂ ਨਾਲ ਮੇਲ-ਮਿਲਾਪ ਅਤੇ ਸਾਂਝ ਵਾਹਵਾ ਸਮਾਂ ਬਣੀ ਰਹੀ ਹੈਇਸੇ ਤਰ੍ਹਾਂ ਇਸ ਨਾਲ ਮਿਲਦਾ ਜੁਲਦਾ ਕੁਝ ਮੇਰੇ ਅਧਿਆਪਨ ਕਾਰਜ ਸਮੇਂ ਵੀ ਹੋਇਆ ਹੈ

ਅਧਿਆਪਨ ਕੋਰਸ ਕਰਨ ਉਪਰੰਤ ਮੇਰੀ ਨਿਯੁਕਤੀ ਗਿੱਦੜਬਾਹਾ ਦੇ ਹਾਈ ਸਕੂਲ ਵਿੱਚ ਹੋਈਦਸੰਬਰ ਵਿੱਚ ਮੇਰੀ ਨਿਯੁਕਤੀ ਹੋਈ ਸੀ ਅਤੇ ਫਰਵਰੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਠਵੀਂ ਜਮਾਤ ਦਾ ਇਮਤਿਹਾਨ ਆ ਗਿਆਲਿਖਤੀ ਪ੍ਰੀਖਿਆ ਮੁੱਕਣ ਤੋਂ ਬਾਅਦ ਸਾਇੰਸ ਦੀ ਪ੍ਰਯੋਗੀ ਪ੍ਰੀਖਿਆ ਹੋਣੀ ਸੀ ਅਤੇ ਮੈਨੂੰ ਸਕੂਲ ਵਿੱਚ ਪੜ੍ਹਾਉਂਦੇ ਰਹੇ ਜੋਗਿੰਦਰ ਸਿੰਘ ਗਾਂਧੀ ਦੀ ਸਾਇੰਸ ਦੀ ਪ੍ਰਯੋਗੀ ਪ੍ਰੀਖਿਆ ਦੇ ਸੰਚਾਲਨ ਵਿੱਚ ਡਿਊਟੀ ਲੱਗ ਗਈਉਨ੍ਹਾਂ ਨੂੰ ਇਸ ਸਕੂਲ ਵਿੱਚ ਮੇਰੀ ਤਾਇਨਾਤੀ ਦਾ ਪਤਾ ਸੀਪਹਿਲੇ ਦਿਨ ਆਉਂਦਿਆਂ ਸਾਰ ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਆਪਣੇ ਨੇੜੇ ਤੇੜੇ ਰਹਿਣ ਦੀ ਹਦਾਇਤ ਕੀਤੀਗਿੱਦੜਬਾਹਾ ਤੋਂ ਫ਼ਰੀਦਕੋਟ ਦੀ ਦੂਰੀ ਵਾਹਵਾ ਸੀ ਅਤੇ ਬੱਸ ਸਰਵਿਸ ਵੀ ਜ਼ਿਆਦਾ ਨਾ ਹੋਣ ਕਰਕੇ ਗਾਂਧੀ ਹੋਰਾਂ ਨੇ ਤਿੰਨ ਦਿਨ ਗਿੱਦੜਬਾਹਾ ਹੀ ਰਹਿਣਾ ਸੀਸਕੂਲ ਦੇ ਮੁੱਖ ਅਧਿਆਪਕ ਅਤੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਆਪਣੇ ਮਹਿਮਾਨ ਬਣਨ ਲਈ ਆਖਿਆ ਪਰ ਉਨ੍ਹਾਂ ਨੇ ਮੇਰੇ ਕੋਲ ਰਹਿਣ ਦਾ ਕਹਿੰਦਿਆਂ ਉਨ੍ਹਾਂ ਦੀ ਮੰਗ ਨੂੰ ਠੁਕਰਾ ਦਿੱਤਾਦੋ ਤਿੰਨ ਦਿਨ ਉਨ੍ਹਾਂ ਨੇ ਮੈਨੂੰ ਅਧਿਆਪਕ ਵਾਂਗ ਨਸੀਹਤਾਂ ਵੀ ਦਿੱਤੀਆਂ ਅਤੇ ਮੇਰੀ ਸੰਗ ਲਾਹੁਣ ਦੀ ਕੋਸ਼ਿਸ਼ ਵੀ ਕੀਤੀ

ਸਮਾਂ ਬੀਤਿਆ ਅਤੇ ਮੈਂ ਮਿਹਨਤ ਕੀਤੀ ਅਤੇ ਸਿੱਧੀ ਭਰਤੀ ਰਾਹੀਂ ਲੈਕਚਰਰ ਵਜੋਂ ਨਿਯੁਕਤੀ ਹਾਸਲ ਕੀਤੀਫਿਰ 2010 ਵਿੱਚ ਵਿਭਾਗੀ ਪਦਉੱਨਤੀ ਰਾਹੀਂ ਪ੍ਰਿੰਸੀਪਲ ਵਜੋਂ ਮੁਕਤਸਰ ਜ਼ਿਲ੍ਹੇ ਦੀ ਵੱਖੀ ਵਿੱਚ ਵਸੇ ਪਿੰਡ ਗੋਨਿਆਣਾ ਵਿਖੇ ਹਾਜ਼ਰ ਹੋ ਗਿਆਕੁਝ ਦਿਨਾਂ ਬਾਅਦ ਜਦੋਂ ਮੈਂ ਬੱਸ ਰਾਹੀਂ ਫਰੀਦਕੋਟ ਤੋਂ ਗੋਨਿਆਣਾ ਜਾਣ ਲਈ ਬੱਸ ਵਿੱਚ ਚੜ੍ਹਿਆ ਤਾਂ ਅੱਗੇ ਇਤਫ਼ਾਕਵੱਸ ਜੋਗਿੰਦਰ ਸਿੰਘ ਗਾਂਧੀ ਸੀਟ ’ਤੇ ਬੈਠੇ ਸਨ

“ਆ ਜਾ, ਆ ਜਾ, ਗੁਰਦੀਪ ਬਹਿ ਜਾ” ਆਖਦਿਆਂ ਉਹ ਸੀਟ ਦੇ ਇੱਕ ਪਾਸੇ ਜਿਹੇ ਨੂੰ ਹੋ ਗਏਸੀਟ ’ਤੇ ਬੈਠਣ ਸਾਰ ਮੈਂ ਉਨ੍ਹਾਂ ਦੇ ਚਿਹਰੇ ਵੱਲ ਵੇਖਿਆਉਸੇ ਤਰ੍ਹਾਂ ਮਾਵੇ ਵਾਲੀ ਪੋਚਵੀਂ ਪੱਗ ਉਨ੍ਹਾਂ ਨੇ ਬੰਨ੍ਹੀ ਹੋਈ ਸੀਪੈਂਟ ਕਮੀਜ਼ ਵਿੱਚ ਉਹ ਬੁਢਾਪੇ ਵਿੱਚ ਵੀ ਚੁਸਤ ਮਹਿਸੂਸ ਹੁੰਦੇ ਸਨਉਹ 1973 ਤਕ ਸਾਨੂੰ ਸਕੂਲ ਵਿੱਚ ਪੜ੍ਹਾਉਂਦੇ ਰਹੇ ਸਨਸਕੂਲ ਸਮੇਂ ਉਨ੍ਹਾਂ ਦੀ ਇੱਕ ਆਦਤ ’ਤੇ ਅਸੀਂ ਵਿਦਿਆਰਥੀ ਬਹੁਤ ਹੱਸਿਆ ਕਰਦੇ ਸਾਂਉਹ ਆਪਣੀ ਦਾੜ੍ਹੀ ਅਤੇ ਮੁੱਛਾਂ ਦੇ ਵਾਲਾਂ ਨੂੰ ਪਹਿਲਾਂ ਹੱਥ ਦੀਆਂ ਉਂਗਲਾਂ ਵਿੱਚ ਪਲੋਸਦੇ ਅਤੇ ਫਿਰ ਇੱਕ ਵਾਲ ਨੂੰ ਦੋਵੇਂ ਉਂਗਲਾਂ ਵਿੱਚ ਅੜਾ ਕੇ ਖਿੱਚ ਲੈਂਦੇਵਾਲ ਵੱਲ ਵੇਖਦੇ ਅਤੇ ਫਿਰ ਥੱਲੇ ਸੁੱਟ ਦਿੰਦੇਇਸੇ ਕਰਕੇ ਹੁਣ ਉਨ੍ਹਾਂ ਦੇ ਮੂੰਹ ’ਤੇ ਦਾੜ੍ਹੀ ਦਾ ਕੋਈ ਵੀ ਵਾਲ ਬਾਕੀ ਨਹੀਂ ਰਹਿ ਗਿਆ ਸੀ

“ਅੱਜ ਕਿੱਧਰ ਚੱਲਿਐਂ?” ਉਨ੍ਹਾਂ ਨੇ ਮੈਨੂੰ ਸੁਭਾਵਿਕ ਹੀ ਪੁੱਛਿਆ

“ਜੀ, ਪ੍ਰਿੰਸੀਪਲ ਵਜੋਂ ਮੇਰੀ ਪ੍ਰਮੋਸ਼ਨ ਹੋ ਗਈ ਹੈ ਅਤੇ ਮੁਕਤਸਰ ਦੇ ਗੋਨਿਆਣਾ ਵਿਖੇ ਹਾਜ਼ਰ ਹੋਇਆ ਹਾਂਅੱਜ ਉੱਧਰ ਹੀ ਚੱਲਿਆ ਹਾਂ” ਮੈਂ ਹਲੀਮੀ ਜਿਹੀ ਨਾਲ ਜਵਾਬ ਦਿੱਤਾ ਖੁਸ਼ੀ ਵਿੱਚ ਉਹ ਖੜ੍ਹੇ ਹੋ ਗਏ ਤੇ ਮੇਰੇ ਖੜ੍ਹੇ ਹੋਣ ’ਤੇ ਉਨ੍ਹਾਂ ਨੇ ਮੈਨੂੰ ਜੱਫ਼ੀ ਪਾ ਲਈਉਨ੍ਹਾਂ ਦੇ ਚਿਹਰੇ ’ਤੇ ਅੰਤਾਂ ਦੀ ਖੁਸ਼ੀ ਵੇਖ ਕੇ ਮੈਂ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕੀਤਾ

ਕੁੱਲ ਇਕਤਾਲੀ ਸਾਲ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਮੈਂ ਅਧਿਆਪਨ ਕੀਤਾ ਹੈਇਸ ਵਿੱਚ ਬਤੌਰ ਪ੍ਰਿੰਸੀਪਲ ਮੇਰਾ ਸੱਤ ਸਾਲ ਤੋਂ ਵਧੇਰੇ ਦਾ ਕਾਰਜਕਲ ਹੈਹੁਣ ਮੈਨੂੰ ਜਦੋਂ ਕੋਈ ਵਿਦਿਆਰਥੀ ਮਿਲਦਾ ਹੈ ਅਤੇ ਉਸ ਨੇ ਵਿਸ਼ੇਸ਼ ਪ੍ਰਾਪਤੀ ਕੀਤੀ ਹੁੰਦੀ ਹੈ ਤਾਂ ਮੇਰੇ ਵਾਸਤੇ ਅੰਤਾਂ ਦੇ ਸਕੂਨ ਦੇ ਪਲ ਹੁੰਦੇ ਹਨਆਪਣੀ ਸੇਵਾ ਦੇ ਪਿਛਲੇ ਸੱਤ ਸਾਲ ਮੈਂ ਲੜਕੀਆਂ ਦੇ ਸਕੂਲ ਵਿੱਚ ਸੇਵਾ ਕੀਤੀਇਸ ਸਮੇਂ ਦੌਰਾਨ ਪੜ੍ਹਦੀਆਂ ਕੁੜੀਆਂ ਵਿੱਚੋਂ ਇੱਕ ਲੜਕੀ ਦੇ ਕਿਸਾਨ ਅੰਦੋਲਨ ਵਿੱਚ ਨਿਭਾਈ ਸਰਗਰਮ ਭੂਮਿਕਾ ਦਾ ਜ਼ਿਕਰ ਉਸ ਸਮੇਂ ਐੱਨ.ਡੀ.ਟੀ.ਵੀ. ਦੇ ਐਂਕਰ ਰਵੀਸ਼ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਕੀਤਾ ਸੀਇਸ ਲੜਕੀ ਦੀ ਸਟੇਜ ਦੀ ਝਿਜਕ ਲਾਹੁਣ ਵਿੱਚ ਮੈਂ ਵਿਸ਼ੇਸ਼ ਕੰਮ ਕੀਤਾ ਸੀਮੇਰੇ ਵਾਸਤੇ ਇਹ ਵੱਡੀ ਪ੍ਰਾਪਤੀ ਸੀਅੱਜਕੱਲ੍ਹ ਸਕੂਲ ਅਧਿਆਪਕਾ ਲੱਗ ਕੇ ਇਹ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਾਸਤੇ ਚੋਖਾ ਉਪਰਾਲਾ ਕਰ ਰਹੀ ਹੈਇਸੇ ਤਰ੍ਹਾਂ ਬੈਂਕ, ਦਫਤਰ, ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵੀ ਬੜੀਆਂ ਲੜਕੀਆਂ ਮਿਲੀਆਂ ਹਨ ਅਤੇ ਹੁਣ ਜਦੋਂ ਖੇਤੀਬਾੜੀ ਵਿਭਾਗ ਵਿੱਚ ਬਤੌਰ ਖੇਤੀਬਾੜੀ ਵਿਕਾਸ ਅਫਸਰ ਲੱਗੀਆਂ ਕੁੜੀਆਂ ਮਿਲੀਆਂ ਤਾਂ ਮੈਨੂੰ ਜਾਪਿਆ ਕਿ ਵਾਕਈ ਮੈਂ ਆਪਣੇ ਕਿੱਤੇ ਨਾਲ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਦੀ ਪਾਕੀਜ਼ਗੀ ਨਿਭਾਉਣ ਦਾ ਯਤਨ ਕੀਤਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5510)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author