GurdipSDhuddi7ਉਹੀ ਕਲਾਤਮਿਕ ਕਿਰਿਆ ਆਪਣੇ ਪ੍ਰਯੋਜਨ ਉੱਤੇ ਖ਼ਰੀ ਉੱਤਰਦੀ ਹੈ ਜਿਹੜੀ ਮਨੁੱਖੀ ਭਾਵਨਾਵਾਂ ਨੂੰ ਟੁੰਬਦੀ ਹੈ, ਸੁੱਤੀਆਂ ...
(14 ਦਸੰਬਰ 2023)
ਇਸ ਸਮੇਂ ਪਾਠਕ: 155.


ਕੀਰਤੀ ਕਿਰਪਾਲ ਉਦੋਂ ਪੰਜਾਬੀ ਮਾਸਟਰ ਸੀ ਅਤੇ ਜੈਤੋ ਨੇੜਲੇ ਇੱਕ ਸਕੂਲ ਵਿੱਚ ਅਧਿਆਪਕ ਲੱਗਿਆ ਹੋਇਆ ਸੀ
ਨਾਟਕ ਕਰਨ ਦੀ ਚੇਟਕ ਉਸ ਨੂੰ ਉਦੋਂ ਹੀ ਲੱਗ ਗਈ ਸੀ ਜਦੋਂ ਉਹ ਉਮਰ ਵਿੱਚ ਅਜੇ ਛੋਟਾ ਹੀ ਸੀਪਾਲੀ ਭੁਪਿੰਦਰ ਦੇ ਥਾਪੜੇ ਨੇ ਉਸ ਅੰਦਰਲੇ ਗਹਿਰ ਗੰਭੀਰ ਵਿਅਕਤੀ ਤੋਂ ਨਾਟਕਾਂ ਦੇ ਪਾਤਰ ਵਜੋਂ ਕੰਮ ਕਰਵਾਇਆ ਅਤੇ ਫਿਰ ਉਹ ਨਿਰਦੇਸ਼ਨ ਵਿੱਚ ਐਸਾ ਖੁੱਭਿਆ ਕਿ ਹੁਣ ਉਸ ਦਾ ਨਾਟਕ ਨਿਰਦੇਸ਼ਨ ਦੇ ਖ਼ੇਤਰ ਵਿੱਚ ਚੰਗਾ ਨਾਮ ਹੈਮੇਰਾ ਉਸ ਨਾਲ ਵਾਹ 1999 ਵਿੱਚ ਉਦੋਂ ਪਿਆ ਜਦੋਂ ਵਿਭਾਗ ਵੱਲੋਂ ਮੇਰੀ ਡਿਊਟੀ ਕਵਿਤਾ ਮੁਕਾਬਲਿਆਂ ਦੀ ਜੱਜਮੈਂਟ ਵਿੱਚ ਲੱਗੀ ਸੀਇਸ ਮੁਕਾਬਲੇ ਵਿੱਚ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਆਇਆ ਸੀਮੁਕਾਬਲੇ ਦੇ ਨਤੀਜੇ ਤੋਂ ਬਾਅਦ ਉਹ ਮੇਰੇ ਕੋਲ ਆਇਆ ਅਤੇ ਬੜੀ ਨਿਮਰਤਾ ਨਾਲ ਮੈਨੂੰ ਪੁੱਛਣ ਲੱਗਾ, “ਸਰ, ਸਾਡੇ ਵਿਦਿਆਰਥੀ ਦੀ ਪ੍ਰੋਫਾਰਮੈਂਸ ਵਿੱਚ ਕੀ ਕਮੀ ਸੀ? ਅਗਲੀ ਵਾਰੀ ਇਸ ਵਿੱਚ ਸੁਧਾਰ ਕਰ ਲਵਾਂਗੇ।”

“ਬੱਚਾ ਬੋਲ ਤਾਂ ਕਵਿਤਾ ਰਿਹਾ ਸੀ, ਪ੍ਰੰਤੂ ਲਗਦਾ ਇਸ ਤਰ੍ਹਾਂ ਸੀ ਜਿਵੇਂ ਉਹ ਕਿਸੇ ਨਾਟਕ ਵਿੱਚ ਰੋਲ ਅਦਾ ਕਰ ਰਿਹਾ ਹੋਵੇ।” ਮੇਰੇ ਸੰਖੇਪ ਵਿੱਚ ਜਵਾਬ ਦੇਣ ਤੋਂ ਬਾਅਦ ਉਹ ਮੁਸਕਰਾ ਪਿਆ ਅਤੇ ਥੋੜ੍ਹਾ ਰੁਕ ਕੇ ਬੋਲਿਆ, “ਸਰ, ਇਸ ਵਿੱਚ ਲੜਕੇ ਦਾ ਕਸੂਰ ਨਹੀਂ ਹੈ, ਕਸੂਰ ਤਾਂ ਮੇਰਾ ਹੈਅਸਲ ਵਿੱਚ ਨਾਟਕ ਮੇਰਾ ਆਪਣਾ ਖੇਤਰ ਹੈ। ਇਹ ਕਵਿਤਾ ਮੈਂ ਤਿਆਰ ਕਰਵਾਈ ਸੀ ਅਤੇ ਇਸ ਤਰ੍ਹਾਂ ਦੀ ਬਾਡੀ ਲੈਂਗੂਏਜ਼ ਬਾਰੇ ਮੈਂ ਹੀ ਸਮਝਾਇਆ ਸੀ।”

ਕੀਰਤੀ ਕਿਰਪਾਲ ਦੇ ਚਿਹਰੇ ਦੀ ਗੰਭੀਰਤਾ ਅਤੇ ਨਿਮਰ ਸੁਭਾਅ ਨੇ ਮੈਨੂੰ ਵਾਹਵਾ ਟੁੰਬਿਆਇਸ ਵਾਰਤਾਲਾਪ ਤੋਂ ਬਾਅਦ ਥੋੜ੍ਹੀ ਬਹੁਤੀ ਗੱਲਬਾਤ ਹੋਈ ਅਤੇ ਫਿਰ ਉਮਰਾਂ ਦੇ ਪਾੜੇ ਘਟਦੇ ਗਏ ਅਤੇ ਅਸੀਂ ਦੋਸਤਾਂ ਵਾਂਗ ਮਿਲਣ ਲੱਗੇ ਉਸ ਤੋਂ ਬਾਅਦ ਕੀਰਤੀ ਕਿਰਪਾਲ ਨੇ ਆਪਣੇ ਵਿਦਿਆਰਥੀਆਂ ਨੂੰ ਨਾਟਕ ਤਿਆਰ ਕਰਵਾਏ ਅਤੇ ਉਨ੍ਹਾਂ ਨੂੰ ਵੱਡੇ ਮੁਕਾਬਲਿਆਂ ਅਤੇ ਵੱਡੀਆਂ ਸਟੇਜਾਂ ਤਕ ਲੈ ਕੇ ਗਿਆਉਨ੍ਹਾਂ ਵਿੱਚੋਂ ਕਈ ਅੱਜ ਚੰਗੇ ਕਲਾਕਾਰ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨਕੀਰਤੀ ਦੇ ਆਪਣੇ ਵਿਸਥਾਰ ਦਾ ਗਵਾਹ ਬਣਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ

2011 ਵਿੱਚ ਮੇਰੀ ਤਾਇਨਾਤੀ ਫ਼ਰੀਦਕੋਟ ਦੇ ਲੜਕੀਆਂ ਦੇ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਹੋ ਗਈਇਹ ਸਕੂਲ ਫ਼ਰੀਦਕੋਟ ਦੇ ਬੱਸ ਅੱਡੇ ਦੇ ਬਿਲਕੁਲ ਨਾਲ ਲੱਗਵਾਂ ਹੈਕੀਰਤੀ ਕਿਰਪਾਲ ਨੇ ਆਪਣੀ ਰਿਹਾਇਸ਼ ਜੈਤੋ ਤੋਂ ਬਠਿੰਡੇ ਦੀ ਕਰ ਲਈ ਸੀ ਪ੍ਰੰਤੂ ਇਸ ਸਮੇਂ ਤਕ ਉਹ ਨਾਟਕਾਂ ਦੀ ਤਿਆਰੀ ਫ਼ਰੀਦਕੋਟ ਹੀ ਕਰਵਾਇਆ ਕਰਦਾ ਸੀਇਸ ਸਕੂਲ ਵਿੱਚ ਮੇਰੇ ਆਉਣ ਸਦਕਾ ਉਸ ਲਈ ਨਾਟਕਾਂ ਦੀ ਤਿਆਰੀ ਕਰਵਾਉਣੀ ਵਾਹਵਾ ਸੌਖੀ ਹੋ ਗਈਉਹ ਫ਼ਰੀਦਕੋਟ ਆਉਂਦਾ ਅਤੇ ਆਪਣੇ ਕਲਾਕਾਰਾਂ ਨੂੰ ਇਸ ਸਕੂਲ ਆਉਣ ਦਾ ਸੱਦਾ ਦੇ ਕੇ ਇੱਥੇ ਤਿਆਰੀ ਕਰਵਾ ਲੈਂਦਾਉਸ ਨੇ ‘ਪੀਰੂ ਦੀ ਸਾਰੰਗੀ’ ਅਤੇ ‘ਲੂਣਾ’ ਨਾਟਕ ਇੱਥੇ ਹੀ ਤਿਆਰ ਕਰਵਾਏ ਸਨਲੂਣਾ ਨਾਟਕ ਦੀਆਂ ਰਿਹਰਸਲਾਂ ਚੱਲ ਰਹੀਆਂ ਸਨ ਕਿ ਮੈਨੂੰ ਅਜਮੇਰ ਔਲਖ ਦੇ ਸਕੂਲ ਆਉਣ ਸਮੇਂ ਦੀ ਇੱਕ ਘਟਨਾ ਯਾਦ ਆ ਗਈਆਪਣੇ ਇਲਾਜ ਲਈ ਔਲਖ ਸਾਹਿਬ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਤਤਕਾਲੀ ਵਾਈਸ ਚਾਂਸਲਰ ਰਾਜ ਬਹਾਦਰ ਕੋਲ ਆਇਆ ਕਰਦੇ ਸਨਅਜਮੇਰ ਔਲਖ ਆਪਣੀ ਪਤਨੀ ਮਨਜੀਤ ਔਲਖ ਨਾਲ ਜਦੋਂ ਫ਼ਰੀਦਕੋਟ ਆਏ ਤਾਂ ਵਾਪਸੀ ’ਤੇ ਉਹ ਮੇਰੇ ਸਕੂਲ ਵਿੱਚ ਆ ਗਏਸਕੂਲ ਆਉਣ ਬਾਰੇ ਗੁਰਮੀਤ ਸਿੰਘ (ਪੱਤਰਕਾਰ) ਨੇ ਮੈਨੂੰ ਦੱਸਿਆ ਸੀ

“ਅਸੀਂ ਥੋੜ੍ਹੀ ਥੋੜ੍ਹੀ ਚਾਹ ਪੀਵਾਂਗੇ, ਜ਼ਿਆਦਾ ਸਮਾਂ ਔਲਖ ਸਾਹਿਬ ਤੋਂ ਬੈਠਿਆ ਨ੍ਹੀਂ ਜਾਣਾ।” ਸਕੂਲ ਆ ਕੇ ਆਖਦਿਆਂ ਮਨਜੀਤ ਔਲਖ ਨੇ ਮੈਨੂੰ ਸੁਚੇਤ ਕਰ ਦਿੱਤਾਕਲਾ ਨਾਲ ਵਾਹ ਵਾਸਤਾ ਰੱਖਣ ਵਾਲੇ ਕੁਝ ਅਧਿਆਪਕਾਂ ਨੂੰ ਮੈਂ ਔਲਖ ਸਾਹਿਬ ਦੇ ਸਕੂਲ ਆਉਣ ਬਾਰੇ ਦੱਸ ਦਿੱਤਾ ਸੀ

ਜਿਵੇਂ ਹੀ ਔਲਖ ਸਾਹਿਬ ਦੀ ਗੱਡੀ ਸਕੂਲ ਵਿੱਚ ਆਈ ਅਧਿਆਪਕਾਂ ਨੇ ਔਲਖ ਸਾਹਿਬ ਨੂੰ ਆਣ ਕੇ ਘੇਰ ਲਿਆਔਲਖ ਸਾਹਿਬ ਆਪਣੇ ਨਾਟਕਾਂ, ਪਾਤਰਾਂ ਬਾਰੇ ਗੱਲਾਂ ਕਰਦੇ ਹੋਏ ਇੰਨੇ ਮਗਨ ਹੋ ਗਏ ਕਿ ਉਹ ਤੰਦਰੁਸਤਾਂ ਵਾਂਗ ਗੱਲਬਾਤ ਕਰ ਰਹੇ ਸਨਮਨਜੀਤ ਭੈਣ ਜੀ ਅਤੇ ਗੁਰਮੀਤ ਸਿੰਘ ਹੋਰੀਂ ਪਾਸੇ ਬੈਠੇ ਹੱਸ ਰਹੇ ਸਨਗੱਲਬਾਤ ਦਾ ਇਹ ਸਿਲਸਿਲਾ ਵਾਹਵਾ ਚਿਰ ਚੱਲਦਾ ਰਿਹਾ...

ਇਸ ਘਟਨਾ ਦੀ ਯਾਦ ਆਉਂਦਿਆਂ ਹੀ ਮੈਂ ਕੀਰਤੀ ਕਿਰਪਾਲ ਨੂੰ ਬੇਨਤੀ ਕੀਤੀ, “ਜੇ ਨਾਟਕ ਸਾਡੇ ਅਧਿਆਪਕਾਂ ਨੂੰ ਵਿਖਾ ਸਕੋ ਤਾਂ?”

“ਨਾਟਕ ਦੀ ਆਖਰੀ ਰਿਹਰਸਲ ਅਸੀਂ ਅਧਿਆਪਕਾਂ ਸਾਹਮਣੇ ਕਰ ਲਵਾਂਗੇ।” ਕੀਰਤੀ ਨੇ ਹਾਮੀ ਭਰ ਦਿੱਤੀ

ਸਕੂਲ ਵਿੱਚ ਸਤੰਬਰ ਦੇ ਪੇਪਰ ਚੱਲ ਰਹੇ ਸਨਬੱਚੇ ਪੇਪਰ ਦੇ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਨਫਿਰ ਵੀ ਸੰਗੀਤ ਅਧਿਆਪਕਾ ਅਵਨਿੰਦਰ ਨੇ ਸੰਗੀਤ ਵਿਸ਼ੇ ਵਾਲੀਆਂ ਲੜਕੀਆਂ ਨੂੰ ਨਾਟਕ ਵਿਖਾਉਣ ਲਈ ਆਖਦਿਆਂ ਸਕੂਲ ਵਿੱਚ ਰੱਖ ਲਿਆਕੀਰਤੀ ਕਿਰਪਾਲ ਦੇ ਆਉਣ ’ਤੇ ਜਦੋਂ ਨਾਟਕ ਦੀ ਰਿਹਰਸਲ ਸ਼ੁਰੂ ਕਰਨੀ ਸੀ ਤਾਂ ਮੈਂ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਉਸ ਸਥਾਨ ’ਤੇ ਇਕੱਠੇ ਹੋਣ ਲਈ ਆਖਿਆ ਜਿੱਥੇ ਨਾਟਕ ਦੀ ਫਾਈਨਲ ਰਿਹਰਸਲ ਕੀਤੀ ਜਾਣੀ ਸੀਸਟੇਜ ਸੈਟਿੰਗ ਅਤੇ ਕਲਾਕਾਰਾਂ ਦੀ ਵੇਸਭੂਸ਼ਾ ਤੋਂ ਬਿਨਾ ਹੀ ਨਾਟਕ ਖੇਡਿਆ ਗਿਆਨਾਟਕ ਦੇ ਵਿਸ਼ੇ ਅਤੇ ਪੇਸ਼ਕਾਰੀ ਨੇ ਅਧਿਆਪਕਾਂ, ਵਿਸ਼ੇਸ਼ ਕਰਕੇ ਔਰਤ ਅਧਿਆਪਕਾਵਾਂ ਉੱਤੇ ਇੰਨਾ ਗਹਿਰਾ ਅਸਰ ਕੀਤਾ ਕਿ ਕੁਝ ਔਰਤਾਂ ਨੂੰ ਮੈਂ ਅੱਖਾਂ ਪੂੰਝਦਿਆਂ ਵੇਖਿਆ

ਉਸ ਦਿਨ ਮੇਰੇ ਮਨ ਵਿਚਲੀ ਗੱਲ ’ਤੇ ਮੋਹਰ ਲੱਗ ਗਈ ਕਿ ਉਹੀ ਕਲਾਤਮਿਕ ਕਿਰਿਆ ਆਪਣੇ ਪ੍ਰਯੋਜਨ ਉੱਤੇ ਖ਼ਰੀ ਉੱਤਰਦੀ ਹੈ ਜਿਹੜੀ ਮਨੁੱਖੀ ਭਾਵਨਾਵਾਂ ਨੂੰ ਟੁੰਬਦੀ ਹੈ, ਸੁੱਤੀਆਂ ਭਾਵਨਾਵਾਂ ਨੂੰ ਜਗਾਉਂਦੀ ਹੈਇਹ ਆਪੇ ਦੀ ਪਛਾਣ ਕਰਵਾਉਂਦੀ ਹੈਕਲਾ ਤਾਂ ਉਹ ਹੁੰਦੀ ਹੈ ਜਿਹੜੀ ਮਨੁੱਖ ਦੇ ਧੁਰ ਅੰਦਰ ਤਕ ਲਹਿ ਜਾਣ ਦੀ ਸਮਰੱਥਾ ਰੱਖਦੀ ਹੈਕਲਾ ਦਾ ਕਾਰਜ ਖੇਤਰ ਬੜਾ ਵਿਸ਼ਾਲ ਹੁੰਦਾ ਹੈ ਇਹ ਸੀਮਾਵਾਂ ਵਿੱਚ ਕੈਦ ਨਹੀਂ ਹੁੰਦੀ ਹੈਇਹ ਤਾਂ ਆਪਣੇ ਰਾਹ ਵੀ ਬਣਾਉਂਦੀ ਹੈ ਅਤੇ ਰਾਹ ਵਿਖਾਉਂਦੀ ਵੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4545)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author