“1878 ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਇੰਜਣ ਲਾਂਚ ਕੀਤਾ ਗਿਆ ਪਰ ਨਵੇਂ ..."
(18 ਅਪਰੈਲ 2025)
ਖੋਜਕਾਰਾਂ ਵੱਲੋਂ ਇਜਾਦ ਕੀਤੀਆਂ ਗਈਆਂ ਸਹੂਲਤਾਂ ਦਾ ਜਦੋਂ ਅਸੀਂ ਅਨੰਦ ਮਾਣ ਰਹੇ ਹੁੰਦੇ ਹਾਂ ਤਾਂ ਸਾਨੂੰ ਖੁਸ਼ੀ ਮਹਿਸੂਸ ਹੋਣੀ ਸੁਭਾਵਿਕ ਹੈ ਪਰ ਕੀ ਕਦੇ ਅਸੀਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਸਹੂਲਤਾਂ ਨੂੰ ਸਾਡੇ ਤਕ ਪੁੱਜਦਿਆਂ ਕਿੰਨਾ ਸਮਾਂ ਅਤੇ ਮਿਹਨਤ ਲੱਗੀ ਹੋਵੇਗੀ। ਇੱਕ ਸੂਈ ਤੋਂ ਲੈਕੇ ਜਹਾਜ਼ ਤਕ ਬਣਨ ਦਾ ਸਫ਼ਰ ਬਹੁਤ ਲੰਮਾ ਅਤੇ ਸੰਘਰਸ਼ਮਈ ਰਿਹਾ ਹੈ। ਅੱਜ ਅਸੀਂ ਵਿਗਿਆਨਕ ਅਤੇ ਨਵੀਂ ਟੈਕਨੌਲੋਜੀ ਦੇ ਯੁਗ ਵਿੱਚ ਜੀ ਰਹੇ ਹਾਂ। ਅੱਜ ਇਨਸਾਨ ਅਸਮਾਨ ਵਿੱਚ ਉਡਾਰੀਆਂ ਮਾਰ ਰਿਹਾ ਹੈ ਅਤੇ ਦੁਨੀਆਂ ਇਨਸਾਨ ਦੀ ਮੁੱਠੀ ਵਿੱਚ ਹੈ। ਜਦੋਂ ਦੁਨੀਆਂ ਹੋਂਦ ਵਿੱਚ ਆਈ ਉਸ ਵਕਤ ਇਨਸਾਨ ਨੂੰ ਕੁਝ ਵੀ ਪਤਾ ਨਹੀਂ ਸੀ। ਕਹਿੰਦੇ ਹਨ ਕਿ ਲੋੜ ਕਾਡ ਦੀ ਮਾਂ ਹੈ। ਜਿਉਂ ਜਿਉਂ ਇਨਸਾਨ ਨੂੰ ਲੋੜ ਮਹਿਸੂਸ ਹੁੰਦੀ ਗਈ, ਉਹ ਉਸ ਨੂੰ ਬਣਾਉਣ ਬਾਰੇ ਸੋਚਦਾ ਗਿਆ ਅਤੇ ਬਣਾਉਂਦਾ ਰਿਹਾ। ਦੋਂਹ ਪੱਥਰਾਂ ਦੇ ਰਗੜਨ ਤੋਂ ਅੱਗ ਦੀ ਖੋਜ ਹੋਈ। ਇਨਸਾਨ ਨੇ ਪੱਥਰ ਨੂੰ ਰੁੜ੍ਹਦੇ ਵੇਖਿਆ ਤਾਂ ਪਹੀਆ ਇਜਾਦ ਹੋ ਗਿਆ, ਜਿਸ ਤੋਂ ਬਾਅਦ ਸਾਇਕਲ ਦੀ ਕਾਢ ਹੋਂਦ ਵਿੱਚ ਆਈ।
ਜਿਓਂ ਜਿਓਂ ਮਨੁੱਖੀ ਲੋੜਾਂ ਵਧਦੀਆਂ ਗਈਆਂ ਅਤੇ ਮਨੁੱਖੀ ਦਿਮਾਗ ਦਾ ਵਿਕਾਸ ਹੁੰਦਾ ਗਿਆ, ਤਿਉਂ ਤਿਉਂ ਨਵੀਂਆਂ ਤਕਨੀਕਾਂ ਬਾਰੇ ਖੋਜਾਂ ਹੋਣ ਲੱਗੀਆਂ। ਅੱਜ ਦੁਨੀਆਂ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਸਭ ਤੋਂ ਜ਼ਿਆਦਾ ਕਾਰ ਦਾ ਇਸਤੇਮਾਲ ਹੋ ਰਿਹਾ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਾਨੂੰ ਹਰ ਰੋਜ਼ ਕਾਰ ਦਾ ਸਫਰ ਕਰਵਾਉਣ ਵਾਲਾ ਉਹ ਮਹਾਨ ਇੰਜਨੀਅਰ ਕੌਣ ਸੀ। ਉਸ ਮਹਾਨ ਇੰਜਨੀਅਰ ਦਾ ਨਾਂ ਕਾਰਲ ਬੈਂਜ ਸੀ, ਜਿਨ੍ਹਾਂ ਦਾ ਜਨਮ 25 ਨਵੰਬਰ 1844 ਨੂੰ ਮਾਉਲਬਰਗ ਵਿੱਚ ਕਾਰਲ ਫਰੈਡਰਿਕ ਮਾਈਕਲ ਵੇਲੈਂਟ ਵਜੋਂ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਜੌਹਨ ਜੌਰਜ ਬੈਂਜ ਸੀ ਅਤੇ ਮਾਤਾ ਦਾ ਨਾਂ ਜੋਸਫਿਨ ਵੈਲਾਂਟ ਸੀ। ਉਸਨੇ ਆਪਣੇ ਨਾਮ ਨਾਲ ਜਰਮਨ ਕਾਨੂੰਨ ਅਨੁਸਾਰ ‘ਬੈਂਜ’ ਨਾਮ ਲਾ ਲਿਆ ਸੀ। ਉਹ ਦੋ ਸਾਲਾਂ ਦਾ ਸੀ ਤਾਂ ਉਸ ਦਾ ਪਿਤਾ ਨਮੋਨੀਆ ਨਾਲ ਚੱਲ ਵਸਿਆ ਅਤੇ ਉਸਦਾ ਨਾਮ ਉਸਦੇ ਪਿਤਾ ਦੀ ਯਾਦ ਵਿੱਚ ਕਾਰਲ ਫਰੈਡਰਿਕ ਬੈਂਜ਼ ਵਿੱਚ ਬਦਲਿਆ ਗਿਆ।
ਗ਼ਰੀਬੀ ਵਿੱਚ ਰਹਿਣ ਦੇ ਬਾਵਜੂਦ ਕਾਰਲ ਦੀ ਮਾਂ ਨੇ ਉਸ ਨੂੰ ਚੰਗੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ। ਬੈਂਜ ਕਾਰਲਸ਼ਰੂ ਵਿਖੇ ਸਥਾਨਕ ਗ੍ਰਾਮਰ ਸਕੂਲ ਵਿੱਚ ਦਾਖ਼ਿਲ ਹੋਇਆ, ਜਿੱਥੇ ਉਹ ਇੱਕ ਬਹੁਤ ਵਧੀਆ ਵਿਦਿਆਰਥੀ ਵਜੋਂ ਉੱਭਰਕੇ ਸਾਹਮਣੇ ਆਇਆ। 1853 ਵਿੱਚ 9 ਸਾਲ ਦੀ ਉਮਰ ਵਿੱਚ ਉਹ ਵਿਗਿਆਨਿਕ ਤੌਰ ’ਤੇ ਬਣੇ ਲੁਸੀਅਮ ਵਿੱਚ ਗਿਆ। ਪੁੱਤਰ ਦੇ ਉਤਸ਼ਾਹ ਨੇ ਆਪਣੀ ਮਾਂ ਨੂੰ ਯਕੀਨ ਦਿਵਾਇਆ ਕਿ ਇੱਕ ਅਧਿਕਾਰੀ ਦਾ ਅਹੁਦਾ ਉਸ ਲਈ ਸਭ ਤੋਂ ਵਧੀਆ ਨਹੀਂ ਸੀ। ਉਸ ਦੀ ਇਜਾਜ਼ਤ ਨਾਲ, ਕਾਰਲ ਬੈਂਜ ਪੌਲੀਟੈਕਨਿਕ ਸਕੂਲ ਵਿੱਚ ਦਾਖਲ ਹੋਏ। ਉਸ ਸਮੇਂ ਜਰਮਨੀ ਵਿੱਚ ਮਕੈਨੀਕਲ ਇੰਜਨੀਅਰਿੰਗ ਦਾ ਵਿੱਦਿਅਕ ਕੇਂਦਰ ਵਿਗਿਆਨਕ ਕੇਂਦਰ ਸੀ ਅਤੇ ਉਹ ਇੱਕ ਨਵੇਂ ਇੰਜਣ ਦੀ ਖੋਜ ਲਈ ਇੱਥੇ ਕੰਮ ਕਰਦੇ ਸਨ। ਭਾਫ਼ ਇੰਜਣ ਦੀ ਸਿਰਜਣਾ ਨਾਲ ਸੰਬੰਧਤ ਸਾਰੇ ਵਿਚਾਰਾਂ ਬਾਰੇ ਕਾਰਲ ਬੈਂਜ ਦੇ ਦਿਮਾਗ ਵਿੱਚ ਉਤੇਜਨਾ ਸ਼ੁਰੂ ਹੋ ਚੁੱਕੀ ਸੀ। 30 ਸਤੰਬਰ 1860 ਨੂੰ 15 ਸਾਲ ਦੀ ਉਮਰ ਵਿੱਚ ਉਸ ਨੇ ਕਾਰਲਸ਼ਰੂ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜਨੀਅਰਿੰਗ ਲਈ ਦਾਖਲਾ ਪ੍ਰੀਖਿਆ ਪਾਸ ਕੀਤੀ, ਜਿਸ ਵਿੱਚ ਬਾਅਦ ਵਿੱਚ ਉਹ ਹਿੱਸਾ ਲੈਂਦਾ ਰਿਹਾ ਅਤੇ 9 ਜੁਲਾਈ 1864 ਨੂੰ 19 ਸਾਲ ਦੀ ਉਮਰ ਵਿੱਚ ਉਸ ਨੇ ਗ੍ਰੈਜੂਏਸ਼ਨ ਪਾਸ ਕਰ ਲਈ।
ਇਨ੍ਹਾਂ ਸਾਲਾਂ ਦੌਰਾਨ ਆਪਣੀ ਸਾਈਕਲ ਚਲਾਉਂਦੇ ਸਮੇਂ ਉਹ ਇੱਕ ਵਾਹਨ ਲਈ ਸੰਕਲਪਾਂ ਦੀ ਕਲਪਨਾ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਬਿਨਾਂ ਘੋੜੇ ਤੋਂ ਵੀ ਬੱਘੀ ਬਣ ਸਕਦੀ ਹੈ। ਮਤਲਬ ਕਿ ਕਾਰ ਦਾ ਸੁਪਨਾ ਉਸਦੇ ਦਿਮਾਗ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ। ਆਪਣੀ ਰਸਮੀ ਸਿੱਖਿਆ ਤੋਂ ਬਾਅਦ ਬੈਂਜ ਕੋਲ ਕਈ ਕੰਪਨੀਆਂ ਵਿੱਚ ਸੱਤ ਸਾਲਾਂ ਦੀ ਪੇਸ਼ੇਵਰਾਨਾ ਸਿਖਲਾਈ ਅਤੇ ਤਜਰਬਾ ਸੀ। ਪਰ ਇਨ੍ਹਾਂ ਵਿੱਚੋਂ ਕੋਈ ਵੀ ਉਸ ਨੂੰ ਚੰਗੀ ਤਰ੍ਹਾਂ ਫਿੱਟ ਨਹੀਂ ਆਇਆ। ਇੱਕ ਮਕੈਨੀਕਲ ਇੰਜਨੀਅਰਿੰਗ ਕੰਪਨੀ ਵਿੱਚ ਕਾਰਲਸ਼ਰੂ ਵਿਖੇ ਉਸਦੀ ਦੋ ਸਾਲ ਦੀ ਨੌਕਰੀ ਲਈ ਸਿਖਲਾਈ ਸ਼ੁਰੂ ਹੋਈ। ਫਿਰ ਉਹ ਸਕੇਲ ਫੈਕਟਰੀ ਵਿੱਚ ਇੱਕ ਡਰਾਫਟਸਮੈਨ ਅਤੇ ਡਿਜ਼ਾਈਨਰ ਦੇ ਰੂਪ ਵਿੱਚ ਕੰਮ ਕਰਨ ਲਈ ਮੈਨਹੈਮ ਚਲਾ ਗਿਆ। 1868 ਵਿੱਚ ਉਹ ਇੱਕ ਪੁਲ ਬਣਾਉਣ ਵਾਲੀ ਕੰਪਨੀ ਲਈ ਕੰਮ ਕਰਨ ਲਈ ਫੋਰਜ਼ਾਈਮ ਚਲਾ ਗਿਆ। ਅੰਤ ਵਿੱਚ ਉਹ ਇੱਕ ਲੋਹੇ ਦੀ ਉਸਾਰੀ ਵਾਲੀ ਕੰਪਨੀ ਵਿੱਚ ਕੰਮ ਕਰਨ ਲਈ ਥੋੜ੍ਹੇ ਸਮੇਂ ਲਈ ਵੀਆਨਾ ਵੀ ਗਿਆ। ਲੋੜੀਂਦੇ ਤਜਰਬੇ ਹਾਸਲ ਕਰਨ ਤੋਂ ਬਾਅਦ ਦੋ ਸਾਲ ਦੇ ਥਕਾਵਟ ਵਾਲੇ ਕੰਮ ਤੋਂ ਉਸ ਨੇ ਅਸਤੀਫ਼ਾ ਦੇ ਦਿੱਤਾ ਅਤੇ ਪੰਜ ਸਾਲ ਬਾਅਦ ਕਾਰਲ ਇੱਕ ਡਰਾਫਟਮੈਨ ਇੰਜਨੀਅਰਿੰਗ ਵਿੱਚ ਇੱਕ ਪਰਫੈਕਟ ਡਿਜ਼ਾਈਨਰ ਬਣ ਚੁੱਕਾ ਸੀ।
ਇਸ ਸਮੇਂ ਉਸ ਨੇ ਆਪਣੇ ਕਾਰੋਬਾਰ ਲਈ ਫੰਡ ਇਕੱਠੇ ਕਰਨੇ ਸ਼ੁਰੂ ਕੀਤੇ। ਕਾਰਲ ਕੋਲ ਇੱਕ ਸਵੈਚਾਲਿਤ ਚਾਲਕ ਬਣਾਉਣ ਲਈ ਇੱਕ ਸੁਪਨਾ ਸੀ। ਉਸ ਦੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਉਸ ਦੀ ਮਾਂ ਦੀ ਮੌਤ ਅਤੇ ਨੌਜਵਾਨ ਕੁੜੀ ਬੋਰਥਾ ਰਿੰਗਰ ਨਾਲ ਜਾਣ-ਪਛਾਣ ਸੀ। ਇਹ ਕੁੜੀ ਇੱਕ ਅਮੀਰ ਪਰਿਵਾਰ ਵਿੱਚੋਂ ਸੀ, ਜਿਸ ਨੇ ਕਾਰਲ ਦੇ ਕਾਰੋਬਾਰ ਨੂੰ ਹੋਰ ਵੀ ਵਧੀਆ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਭਾਵਿਤ ਕੀਤਾ। ਆਪਣੇ ਕਾਰੋਬਾਰ ਦੀ ਸਫ਼ਲਤਾ ਲਈ ਬੈਂਜ਼ ਨੇ ਜੋਖਮ ਲਏ ਅਤੇ ਔਖੇ ਵਿੱਤੀ ਹਾਲਾਤ ਵਿੱਚ ਆਪਣਾ ਟੀਚਾ ਪ੍ਰਾਪਤ ਕੀਤਾ। ਕਈ ਵਾਰ ਉਹ ਜ਼ਮੀਨ ਦੇ ਨਾਲ ਆਪਣੇ ਕਾਰੋਬਾਰ ਤੋਂ ਵੀ ਵਾਂਝੇ ਰਹੇ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ, ਅਰਥ ਪੂਰਣ ਕੁਝ ਬਣਾਉਣ ਲਈ ਜ਼ਰੂਰੀ ਸੀ। ਸੋ ਇਸ ਜੋੜੇ ਨੇ ਇੱਕ ਅੰਦਰੂਨੀ ਬਲਨ ਇੰਜਣ ਦੀ ਕਾਢ ਕੱਢੀ। ਹਾਲਾਂਕਿ ਇਹ ਵਿਚਾਰ ਬਹੁਤ ਸਾਰੇ ਇੰਜਨੀਅਰਾਂ ਅਤੇ ਖੋਜੀਆਂ ਦੇ ਦਿਮਾਗ ਵਿੱਚ ਲੰਬੇ ਸਮੇਂ ਤੋਂ ਆ ਰਹੇ ਸਨ। ਹਾਲਾਂਕਿ, ਇਸ ਵਿੱਚ ਚਾਰ-ਸਟ੍ਰੋਕ ਇੰਜਨ ਸ਼ਾਮਲ ਸਨ ਪਰ ਸ਼ੁਰੁ ਵਿੱਚ ਉਨ੍ਹਾਂ ਨੇ ਦੋ-ਸਟ੍ਰੋਕ ਇੰਜਣ ਬਣਾਉਣ ਦੀ ਅਗਵਾਈ ਕੀਤੀ। ਭਵਿੱਖ ਦੀ ਬੈਂਜ ਕਾਰ ਨੂੰ ਜਲਣਸ਼ੀਲ ਗੈਸ ’ਤੇ ਕੰਮ ਕਰਨਾ ਪਿਆ ਸੀ।
1878 ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਇੰਜਣ ਲਾਂਚ ਕੀਤਾ ਗਿਆ ਪਰ ਨਵੇਂ ਨਿਵੇਸ਼ਕ ਕਾਰ ਦੀ ਸਿਰਜਣਾ ਵਿੱਚ ਨਿਵੇਸ਼ ਕਰਨ ਲਈ ਜਲਦੀ ਨਹੀਂ ਆਏ ਅਤੇ ਉਸੇ ਸਮੇਂ ਨਿਕੋਲਾਓਸ ਔਟੋ ਦੇ ਪੇਟੈਂਟ ਨੂੰ ਵੀ ਰੱਦ ਕੀਤਾ ਗਿਆ ਸੀ, ਅਤੇ ਬੇਂਜ ਸਮੇਤ ਨਵੀਨਤਾਵਾਂ ਨੇ ਆਟੋਮੋਟਿਵ ਐਪਲੀਕੇਸ਼ਨਾਂ ਲਈ ਤਿਆਰ ਕੀਤਾ ਚਾਰ-ਸਟ੍ਰੋਕ ਇੰਜਣ ਬਣਾਉਣ ਵਿੱਚ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਦਿੱਤਾ ਸੀ। 1886 ਦੀਆਂ ਗਰਮੀਆਂ ਤਕ ਇੱਕ ਕਾਰ ਬਣਾਈ ਗਈ ਅਤੇ ਜਨਤਕ ਤੌਰ ’ਤੇ ਟੈੱਸਟ ਕੀਤਾ ਗਿਆ, ਜਿਸਦਾ ਨਿਰਮਾਤਾ ਕਾਰਲ ਬੇਂਜ ਸੀ। ਇਹ ਕਾਰ ਤਿੰਨ ਪਹੀਏ ’ਤੇ ਚਲਾਈ ਗਈ ਸੀ। ਇਸ ਤੋਂ ਬਾਅਦ ਕਾਰ ਅਪਗ੍ਰੇਡ ਹੁੰਦੀ ਰਹੀ ਅਤੇ ਅੱਜ ਇੰਜੀਨੀਅਰ ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਕਾਰ ਬਣਾਉਣ ਵਿੱਚ ਵੀ ਲਗਭਗ ਸਫਲ ਹੋ ਚੁੱਕੇ ਹਨ। ਕਾਰਲ ਬੈਂਜ ਨੂੰ ਆਟੋਮੋਬਾਈਲਜ਼ ਅਤੇ ਕਾਰ ਦਾ ਪਿਤਾਮਾ ਕਹਿਣਾ ਕੋਈ ਗਲਤ ਨਹੀਂ ਹੋਵੇਗਾ। 4 ਅਪਰੈਲ 1929 ਨੂੰ 84 ਸਾਲ ਦੀ ਉਮਰ ਵਿੱਚ ਇਸ ਮਹਾਨ ਖੋਜਕਾਰ ਕਾਰਲ ਬੈਂਜ ਦੀ ਮੌਤ ਹੋ ਗਈ ਸੀ। ਸਰਕਾਰਾਂ ਨੂੰ ਇਹੋ ਜਿਹੇ ਮਹਾਨ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਸਿੱਖਿਆ ਦੇ ਸਿਲੇਬਸ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਤਾਂਕਿ ਦੇਸ਼ ਦਾ ਆਉਣ ਵਾਲਾ ਭਵਿੱਖ ਵੀ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਚੱਲ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)