AmirSJosan7ਟਰੰਪ ਅਤੇ ਪੁਤਿਨ ਦੀ ਦੋਸਤੀ ਪ੍ਰਤੀ ਚੀਨ ਸਮੇਤ ਕਈ ਦੇਸ਼ ਰੂਸ ਦੇ ਬਦਲ ਰਹੇ ਰਵੱਈਆ ...
(29 ਮਾਰਚ 2025)

 

ਰੂਸ ਦਾ ਪਹਿਲਾ ਇਹ ਕਹਿਣਾ ਸੀ ਕਿ ਯੁਕਰੇਨ ਨੂੰ ਨਾਟੋ ਦੀ ਮੈਂਬਰਸ਼ਿੱਪ ਨਾ ਦਿੱਤੀ ਜਾਵੇ। ਉਸ ਵਕਤ ਰੂਸ ਦੀ ਚਿੰਤਾ ਠੀਕ ਸੀ ਪਰ ਇਸ ਸਮੇਂ ਨਾਟੋ ਕੋਈ ਹਊਆ ਨਹੀਂ ਰਿਹਾ। ਯੂਰਪ ਦੇਸ਼ ਤਾਂ ਇੱਕ ਜੁੱਟ ਹਨ ਪਰ ਰਾਸ਼ਟਰਪਤੀ ਡੌਨਲਡ ਟਰੰਪ ਦੇ ਜੰਗਬੰਦੀ ਕਰਵਾਉਣ ਦੇ ਤਰੀਕੇ ਨੂੰ ਲੈ ਕੇ ਯੂਰਪ, ਪੱਛਮੀ ਏਸ਼ੀਆ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਦੇ ਮਿੱਤਰ ਦੇਸ਼ ਡੂੰਘੀ ਚਿੰਤਾ ਵਿੱਚ ਹਨਜੰਗਬੰਦੀ ਜ਼ਰੀਏ ਸ਼ਾਂਤੀ ਸਥਾਪਿਤ ਕਰਵਾਉਣਾ ਤਾਂ ਠੀਕ ਹੈ ਪਰ ਟਰੰਪ ਦੀ ਨੀਤੀ ਅਤੇ ਬੇਤਾਬੀ ਕਿਸੇ ਨੂੰ ਵੀ ਚੰਗੀ ਨਹੀਂ ਲਗਦੀਟਰੰਪ ਵਾਰ-ਵਾਰ ਕਹਿ ਰਿਹਾ ਹੈ ਕਿ ਨਾਟੋ ਦੀ ਹੋਂਦ ਹੀ ਅਮਰੀਕਾ ਕਰਕੇ ਹੈ। ਨਾਟੋ ਵਰਗੇ ਮਿੱਤਰ ਦੇਸ਼ਾਂ ਦੇ ਗਠਜੋੜ ਤੋਂ ਹੱਥ ਖਿੱਚਣ ਦੀਆਂ ਟਰੰਪ ਸਰਕਾਰ ਦੀਆਂ ਨੀਤੀਆਂ ਕਾਰਨ ਨਾਟੋ ਦੇਸ਼ ਆਪਣੇ ਆਪ ਨੂੰ ਠੱਗਿਆ-ਠਗਿਆ ਮਹਿਸੂਸ ਕਰਦੇ ਹਨ।

ਵਾਈਟ ਹਾਊਸ ਵਿੱਚ ਟਰੰਪ ਅਤੇ ਜ਼ਲੈਂਸਕੀ ਵਿਚਕਾਰ ਹੋਈ ਤਲਖ਼ ਬਹਿਸ ਤੋਂ ਬਾਅਦ ਜ਼ਲੈਂਸਕੀ ਦਾ ਚਿਹਰਾ ਕਾਫੀ ਢਿੱਲਾ ਜਿਹਾ ਲੱਗ ਰਿਹਾ ਸੀ ਲਗਦਾ ਇਸ ਤਰ੍ਹਾਂ ਸੀ ਜਿਵੇਂ ਜ਼ਲੈਂਸਕੀ ਦੇਰ-ਸਵੇਰ ਟਰੰਪ ਦੇ ਦਬਾਅ ਅੱਗੇ ਟੁੱਟ ਜਾਣਗੇਟਰੰਪ ਦੇ ਇਸ ਵਤੀਰੇ ਨੇ ਯੂਰਪ ’ਤੇ ਦਬਾਅ ਵਧਾ ਦਿੱਤਾ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਯੂਰਪ ਦੇਸ਼ਾਂ ਵਿੱਚ ਹੜਕੰਮ ਮਚ ਗਿਆ। ਯੂਰਪੀ ਮੁਲਕਾਂ ਨੂੰ ਹਫੜਾ-ਦਫੜੀ ਵਿੱਚ ਆਪਣੀ ਬੈਠਕ ਸੱਦ ਕੇ ਯੁਕਰੇਨ ਦੇ ਸਮਰਥਨ ਵਿੱਚ ਅੱਗੇ ਆਉਣਾ ਪਿਆਉਨ੍ਹਾਂ ਨੇ ਯੁਕਰੇਨ ਦੀ ਬਾਂਹ ਫੜੀ। ਅਮਰੀਕਾ ਦਾ ਵਤੀਰਾ ਯੁਕਰੇਨ ਅਤੇ ਯੂਰਪੀ ਮੁਲਕਾਂ ਲਈ ਸਿਰਦਰਦੀ ਬਣ ਗਿਆ ਹੈ ਕਿਉਂਕਿ ਜੇ ਯੁਕਰੇਨ ਉੱਤੇ ਰੂਸ ਭਾਰੀ ਪੈਂਦਾ ਹੈ ਤਾਂ ਯੂਰਪ ਵਿੱਚ ਉਸ ਦਾ ਦਬਦਬਾ ਵਧ ਜਾਵੇਗਾ। ਨਾਟੋ ਦੇਸ਼ ਜਿੰਨਾ ਚਿਰ ਇਕੱਠੇ ਹਨ, ਉੰਨਾ ਚਿਰ ਤਕ ਰੂਸ ਸਮੇਤ ਕਿਸੇ ਵੀ ਦੇਸ਼ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਕੋਈ ਉਨ੍ਹਾਂ ਉੱਤੇ ਹਮਲਾ ਕਰ ਸਕੇਇਸ ਕਰਕੇ ਜ਼ਿਆਦਾਤਰ ਨਾਟੋ ਭਈਵਾਲਾਂ ਨੇ ਆਪਣੇ ਰੱਖਿਆ ਬਜਟ ਵਧਾਏ ਨਹੀਂ ਸਗੋਂ ਘਟਾਏ ਹੀ ਹਨ। ਉਹ ਅਵੇਸਲੇ ਹੋ ਗਏ ਸਨ। ਉਨ੍ਹਾਂ ਅੱਖ ਉਸ ਵੇਲੇ ਖੁੱਲ੍ਹੀ ਜਦੋਂ ਅਮਰੀਕਾ ਨੇ ਰੂਸ ਵੱਲ ਦੋਸਤੀ ਦਾ ਹੱਥ ਵਧਾਇਆ ਅਤੇ ਡੌਨਲਡ ਟਰੰਪ ਨੇ ਗਰੀਨ ਲੈਂਡ ਉੱਤੇ ਦਾਅਵਾ ਕਰਕੇ ਕਬਜ਼ਾ ਕਰਨ ਦਾ ਐਲਾਨ ਕਰ ਦਿੱਤਾ। ਟਰੰਪ ਦੇ ਇਸ ਵਤੀਰੇ ਨੇ ਯੂਰਪ ਉੱਤੇ ਦਬਾ ਵਧਾ ਦਿੱਤਾ। ਇਸ ਨਾਲ ਯੂਰਪ ਦੀ ਹਾਲਤ ‘ਅੱਗੇ ਖੂਹ ਤੇ ਪਿੱਛੇ ਟੋਆ’ ਵਾਲੀ ਹੋ ਗਈ ਇਸਦੀ ਤਪਸ਼ ਯੂਰਪ ਵਿੱਚ ਮਹਿਸੂਸ ਵੀ ਕੀਤੀ ਜਾਣ ਲੱਗੀ

ਯੂਰਪ ਹੁਣ ਜ਼ਿਆਦਾ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹੈਅਜਿਹੇ ਵਿੱਚ ਹਾਲਾਤ ਹੋਰ ਸੰਗੀਨ ਨਾ ਹੋਣ, ਇਸ ਲਈ ਯੁਕਰੇਨ ਦੀ ਮਦਦ ਲਈ ਸਾਰੇ ਉਪਾਅ ਕੀਤੇ ਜਾਣਗੇ। ਇਹ ਯੂਰਪੀ ਦੇਸ਼ਾਂ ਦੀ ਮਜਬੂਰੀ ਹੋਵੇ ਤੇ ਭਾਵੇਂ ਯੁਕਰੇਨ ਨਾਲ ਕੀਤਾ ਵਾਅਦਾ ਹੋਵੇ, ਇਸੇ ਕਰਕੇ ਜਰਮਨੀ ਨੇ ਰੱਖਿਆ ਖ਼ਰਚ ਵਧਾਉਣ ਲਈ ਆਪਣੇ ਸੰਵਿਧਾਨ ਵਿੱਚ ਤਰਮੀਮ ਕੀਤੀ ਹੈਬ੍ਰਿਟੇਨ ਨੇ ਵੀ 2.6 ਅਰਬ ਪੌਂਡ ਦੀ ਸਹਾਇਤਾ ਦਾ ਐਲਾਨ ਕੀਤਾ ਹੈਹਾਲਾਂਕਿ ਟਰੰਪ ਦੇ ਰੁੱਖੇ ਰਵੱਈਏ ਕਾਰਨ ਰੂਸ ਆਪਣਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ, ਯੁਕਰੇਨ ਨੂੰ ਤਤਕਾਲ ਮਦਦ ਦੀ ਲੋੜ ਹੈ ਪਰ ਅਜਿਹੀ ਸਹਾਇਤਾ ਨੂੰ ਜ਼ਮੀਨ ’ਤੇ ਉੱਤਰਨ ਵਿੱਚ ਸਮਾਂ ਲੱਗੇਗਾਯੂਰਪ ਸਮੇਤ ਕਈ ਦੇਸ਼, ਜਿਨ੍ਹਾਂ ਨੂੰ ਅਮਰੀਕਾ ਪੱਖੀ ਮਨਿਆ ਜਾਂਦਾ ਸੀ, ਉਹ ਖੁੱਲ੍ਹੇਆਮ ਅਮਰੀਕਾ ਦੇ ਬਦਲੇ ਰੁਖ ਤੋਂ ਚਿੰਤਤ ਹਨਉਹ ਯੁਕਰੇਨ ਦੀ ਦੁਰਦਸ਼ਾ ਵੇਖ ਨਹੀਂ ਸਕਦੇ, ਇਸ ਲਈ ਉਹ ਟਰੰਪ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨਇਹ ਲੋਕ, ਜੋ ਅਮਰੀਕਾ ਦੇ ਨਾਲ ਸਨ, ਅਮਰੀਕਾ ਤੋਂ ਬਾਗੀ ਹੋ ਕੇ ਯੁਕਰੇਨ ਨੂੰ ਹਰ ਮਦਦ ਦੇਣਗੇ। ਦੂਜੇ ਪਾਸੇ ਰੂਸ ਜੇ ਅਮਰੀਕਾ ਨਾਲ ਦੋਸਤੀ ਪਾਵੇਗਾ, ਇਹ ਇੰਨਾ ਸੌਖਾ ਨਹੀਂ ਹੋਵੇਗਾ, ਰੂਸ ਟਰੰਪ ਦੇ ਵਤੀਰੇ ਤੋਂ ਭਾਵੇਂ ਗਦਗਦ ਹੈ

ਜੰਗਬੰਦੀ ਜ਼ਰੀਏ ਸ਼ਾਂਤੀ ਸਥਾਪਿਤ ਕਰਵਾਉਣ ਦੀ ਟਰੰਪ ਦੀ ਬੇਤਾਬੀ ਕਿਸੇ ਨੂੰ ਬੁਰੀ ਨਹੀਂ ਲੱਗਦੀ ਪਰ ਰੂਸ ਨੂੰ ਕਈ ਵਾਰ ਸੋਚਣਾ ਪਵੇਗਾ। ਰੂਸ ਦੇ ਸਹਿਯੋਗੀ ਦੇਸ਼, ਜੋ ਹਰ ਵਕਤ ਰੂਸ ਦੇ ਮੋਢੇ ਨਾਲ ਮੋਢਾ ਜੋੜ ਕੇ ਰੂਸ ਦੇ ਪੱਖ ਵਿੱਚ ਖੜ੍ਹਦੇ ਹਨ, ਉਨ੍ਹਾਂ ਨੂੰ ਨਰਾਜ਼ ਕਰਨਾ ਰੂਸ ਲਈ ਬੜਾ ਔਖਾ ਹੋਵੇਗਾ। ਰੂਸ ਪੱਖੀ ਦੇਸ਼ਾਂ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਯੂਰਪ ਅਤੇ ਅਮਰੀਕਾ ਵਿਚਾਲੇ ਵਧ ਰਹੇ ਮਤਭੇਦ ਜਿੱਥੇ ਘਾਤਕ ਹਨ, ਉੱਥੇ ਹੀ ਟਰੰਪ ਅਤੇ ਪੁਤਿਨ ਦੀ ਦੋਸਤੀ ਪ੍ਰਤੀ ਚੀਨ ਸਮੇਤ ਕਈ ਦੇਸ਼ ਰੂਸ ਦੇ ਬਦਲ ਰਹੇ ਰਵੱਈਆ ਕਾਰਨ ਆਪਣੀ ਨੀਤੀ ਨਵੇਂ ਸਿਰੇ ਤੋਂ ਬਣਾਉਣ ਵਿੱਚ ਲੱਗੇ ਹੋਏ ਹਨਰੂਸ ਵੀ ਅਮਰੀਕੀ ਵਿਦੇਸ਼ ਨੀਤੀ ਨੂੰ ਆਪਣੇ ਹਿਤਾਂ ਦੇ ਅਨੁਸਾਰ ਦੱਸ ਰਿਹਾ ਹੈਸੁਭਾਵਿਕ ਹੈ ਕਿ ਇਸ ਨਾਲ ਕਈ ਤਰ੍ਹਾਂ ਦੀ ਉਲਟ ਫੇਰ ਹੋਣਗੇ, ਵਿਸ਼ਵ ਵਿੱਚ ਚਿੰਤਾਵਾਂ ਵਿੱਚ ਬਹੁਤ ਵਾਧਾ ਹੋਵੇਗਾ

ਅਮਰੀਕਾ ਅਤੇ ਰੂਸ ਦੇ ਸਹਿਯੋਗੀਆਂ ਦੀ ਬੇਭਰੋਸਗੀ ਵਧਣ ਕਾਰਨ ਨਵੇਂ ਹਥਿਆਰਾਂ ਦਾ ਉਤਪਾਦਨ ਬੜੀ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ ਕਿਉਂਕਿ ਹਥਿਆਰਾਂ ਦੀ ਕਮੀ ਕਾਰਨ ਰੂਸ ਯੁਕਰੇਨ ਦੇ ਬਹੁਤ ਸਾਰੇ ਹਿੱਸੇ ਤੇ ਕਬਜ਼ਾ ਜਮਾਈ ਬੈਠਾ ਹੈਇਸੇ ਕਾਰਨ ਬ੍ਰਿਟੇਨ, ਫਰਾਂਸ, ਇਟਲੀ, ਸਪੇਨ ਅਤੇ ਸਵੀਡਨ, ਹਰ ਦੇਸ਼ ਨਾਟੋ ਦੇ ਬਜਟ ਵਿੱਚ ਆਪਣਾ ਯੋਗਦਾਨ ਤੇ ਰੱਖਿਆ ਖ਼ਰਚਾ ਵਧਾਉਣ ਵਾਲਾ ਹੈਬ੍ਰਿਟੇਨ ਅਤੇ ਫਰਾਂਸ ਦੀ ਪਰਮਾਣੂ ਢਾਲ ਨੂੰ ਯੂਰਪ ਦੇ ਦੇਸ਼ਾਂ ਲਈ ਉਪਲਬਧ ਕਰਵਾਉਣ ’ਤੇ ਵੀ ਵਿਚਾਰ ਹੋ ਰਿਹਾ ਹੈ ਤਾਂ ਕਿ ਅਮਰੀਕਾ ਦੀ ਪਰਮਾਣੂ ਢਾਲ ਉੱਤੇ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇਇਹ ਤੇਜ਼ੀ ਨਾਲ ਬਦਲਦਾ ਮੁਹਾਂਦਰਾ ਬੇਯਕੀਨੀਆਂ ਵਧਾਉਣ ਦਾ ਹੀ ਕੰਮ ਕਰੇਗਾਹਥਿਆਰਾ ਦੀ ਦੌੜ ਵਧੇਗੀ, ਮਾਰੂ ਤੋਂ ਮਾਰੂ ਹਥਿਆਰ ਬਣਨਗੇ। ਨਾਟੋ ਵਰਗੇ ਮਿੱਤਰ ਦੇਸ਼ਾਂ ਦੇ ਗਠਜੋੜ ਨੂੰ ਆਪਣੀ ਪਰਮਾਣੂ ਢਾਲ਼ ਹੋਰ ਮਜ਼ਬੂਤ ਕਰਨ ਬਾਰੇ ਸੋਚਣਾ ਪੈ ਰਿਹਾ ਹੈ।

ਜਾਪਾਨ, ਦੱਖਣੀ ਕੋਰੀਆ ਅਤੇ ਸਾਊਦੀ ਅਰਬ ਵਰਗੇ ਹੋਰ ਵੀ ਕਈ ਮੁਲਕ ਪਰਮਾਣੂ ਦੌੜ ਵਿੱਚ ਸ਼ਾਮਲ ਹੋਣ ਦੀ ਸੋਚ ਰਹੇ ਹਨਚੀਨ ਵੀ ਪਰਮਾਣੂ ਸ਼ਕਤੀ ਤਾਂ ਹੈ ਹੀ ਪਰ ਆਪਣੀ ਪਰਮਾਣੂ ਢਾਲ ਨੂੰ ਹੋਰ ਮਜ਼ਬੂਤ ਕਰੇਗਾਇਹ ਇੱਕ ਸੰਵੇਦਨਸ਼ੀਲ ਵਿਸ਼ਾ ਹੈ। ਯੁੱਧਬੰਦੀ ਅਤੇ ਅਮਨ ਸਥਾਪਤੀ ਦੇ ਨਾਂ ਹੇਠ ਤੀਜੇ ਪ੍ਰਮਾਣੂ ਵਿਸ਼ਵ ਯੁੱਧ ਦਾ ਖਤਰਾ ਖੜ੍ਹਾ ਕੀਤਾ ਜਾ ਰਿਹਾ ਹੈਸਾਮਰਾਜੀ ਤਾਕਤਾਂ ਦੁਨੀਆਂ ਦੀ ਸ਼ਾਂਤੀ ਨੂੰ ਲਾਬੂ ਲਾ ਕੇ ਖਹਿ-ਭੇੜ ਕਰਨ ਲਈ ਉਤਾਰੂ ਹਨ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮੀਰ ਸਿੰਘ ਜੋਸਨ

ਅਮੀਰ ਸਿੰਘ ਜੋਸਨ

Village: Piru Wala, Firozpur, Punjab, India.
Phone: (91 - 94179 - 15875)
Email: (asjca67@gmail.com)