AmirSJosan7ਬੇਰੁਜ਼ਗਾਰੀ ਕਾਰਨ ਹੀ ਬਹੁਤੀ ਜਨਤਾ ਪੱਛਮੀ ਮੁਲਕਾਂ ਵੱਲ ਨੂੰ ਹੋ ਨਿਕਲੀ ਹੈ। ਬਾਕੀ ਦੀ ਪੜ੍ਹੀ ਲਿਖੀ ਪੀੜ੍ਹੀ ...
(28 ਫਰਵਰੀ 2024)
ਇਸ ਸਮੇਂ ਪਾਠਕ: 905.


ਕਹਿੰਦੇ ਨੇ ‘ਜਿੱਧਰ ਗਿਆ ਬਾਣੀਆ
, ਉੱਧਰ ਗਿਆ ਬਜ਼ਾਰ’ ਅਤੇ ਇਹ ਕਹਾਵਤ ਹੈ ਵੀ ਸੋਲਾਂ ਆਨੇ ਸੱਚਜਿੱਧਰ ਨੂੰ ਵੀ ਦੁਨੀਆ ਭਰ ਦੀ ਮੈਨੂਫੈਕਚਰਿੰਗ ਇੰਡਸਟਰੀ ਹੋ ਤੁਰੀ, ਹੌਲੀ ਹੌਲੀ ਸਭ ਕੁਝ ਉੱਧਰ ਨੂੰ ਹੀ ਉਹ ਆਪਣੇ ਨਾਲ ਵਹਾ ਕੇ ਲੈ ਗਈਸਮੇਂ ਦੇ ਨਾਲ-ਨਾਲ ਪੈਸਾ, ਨੌਕਰੀਆਂ, ਟੈਕਨਾਲੋਜੀ, ਐਜੂਕੇਸ਼ਨ ਅਦਾਰੇ ਸਭ ਦੇ ਸਭ ਉਸਦੇ ਪਿੱਛੇ ਪਿੱਛੇ ਹੋ ਤੁਰੇਇਹ ਸੱਚ ਹੈ, ਮੈਨੂਫੈਕਚਰਿੰਗ ਇੰਡਸਟਰੀ ਗੁਆਉਣ ਬਾਅਦ ਕੋਈ ਵੀ ਖਿੱਤਾ ਬਹੁਤੀ ਦੇਰ ਤਕ ਆਪਣੇ ਆਪ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਹੋਣੋ ਬਚਾ ਨਹੀਂ ਸਕਿਆਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਕੋਈ ਵੀ ਸਰਕਾਰ ਇੰਡਸਟਰੀ ਤੋਂ ਬਿਨਾਂ ਆਪਣੇ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਪਾਵੇਗੀ, ਭਾਵੇਂ ਉਸ ਕੋਲ ਚਾਹੇ ਕਿੰਨੇ ਵੀ ਕੁਦਰਤੀ ਸ੍ਰੋਤ ਕਿਉਂ ਨਾ ਹੋਣਇਹ ਆਪਾਂ ਜਾਣਦੇ ਹਾਂ ਕਿ ਪੰਜਾਬ ਵਿੱਚ ਮੈਨੂਫੈਕਚਰਿੰਗ ਇੰਡਸਟਰੀ ਦੀ ਘਾਟ ਬਹੁਤ ਹੈ, ਪਰ ਇੰਡਸਟਰੀ ਲਾਉਣ ਨੂੰ ਕੋਈ ਵੱਡੀ ਪਾਰਟੀ ਤਿਆਰ ਨਹੀਂ ਇਸਦਾ ਕਾਰਣ ਹੈ ਕਿ ਰਿਸ਼ਵਤ ਬਿਨਾਂ ਕੋਈ ਕੰਮ ਪੰਜਾਬ ਵਿੱਚ ਹੁੰਦਾ ਹੀ ਨਹੀਂ ਤੇ ਫਿਰ ਜੇਬਾਂ ਭਰਨ ਲਈ ਹਿੱਸੇਦਾਰੀ ਸਦਾ ਲਈ ਰੱਖੀ ਜਾਂਦੀ ਹੈਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਫਿਰੌਤੀਆਂ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਸਾਰੀਆਂ ਦੁਸ਼ਵਾਰੀਆਂ ਨੂੰ ਛੱਡ ਕੇ ਜੇ ਕੋਈ ਸਨਅਤਕਾਰ ਤਿਆਰ ਵੀ ਹੋ ਜਾਂਦਾ ਹੈ ਤਾਂ ਕਈ ਲੋਕ ਕੋਈ ਨਾ ਕੋਈ ਬਹਾਨਾ ਬਣਾ ਕੇ ਫੈਕਟਰੀ ਲਾਉਣ ਨਹੀਂ ਦਿੰਦੇ ਕੋਈ ਕਹਿੰਦਾ ਹੈ, ਇਸ ਨਾਲ ਹਵਾ ਪ੍ਰਦੁਸ਼ਨ ਫੈਲੇਗਾ, ਕੋਈ ਪਾਣੀ ਗੰਦਾ ਹੋਣ ਦੀ ਗੱਲ ਕਰਦਾ ਹੈ ਤੇ ਕੋਈ ਹੋਰ ਬਹਾਨਾ ਬਣਾ ਲੈਂਦਾ ਹੈਪਰ ਕੀ ਇਹ ਫੈਕਟਰੀ ਜਦੋਂ ਗੁਆਂਢੀ ਰਾਜ ਵਿੱਚ ਲੱਗ ਜਾਂਦੀ ਹੈ, ਉਦੋਂ ਇਹ ਹਵਾ ਪਾਣੀ ਪੰਜਾਬ ਵਿੱਚ ਠੀਕ ਰਹਿੰਦੇ ਹਨ?

ਇਹ ਆਮ ਹੀ ਵੇਖਿਆ ਜਾਂਦਾ ਹੈ ਕਿ ਜਦੋਂ ਇੰਡਸਟਰੀ ਪੰਜਾਬ ਵਿੱਚ ਨਹੀਂ ਲੱਗਣ ਦਿੱਤੀ ਜਾਂਦੀ ਤਾਂ ਉਹ ਕਿਸੇ ਵੀ ਗਵਾਂਢੀ ਸੂਬੇ ਦੀ ਪੰਜਾਬ ਨਾਲ ਲਗਦੀ ਸਰਹੱਦ ’ਤੇ ਲਗਾ ਦਿੱਤੀ ਜਾਂਦੀ ਹੈਸਾਡੇ ਇੱਥੇ ਜੋ ਰੁਜ਼ਗਾਰ ਦੇ ਮੌਕੇ ਬਣਨੇ ਹੁੰਦੇ ਹਨ, ਉਹ ਖੋਹ ਲਏ ਜਾਂਦੇ ਹਨ ਖੋਹੰਦਾ ਵੀ ਕੌਣ ਹੈ? ਅਸੀਂ ਆਪ ਸਾਨੂੰ ਚਾਹੀਦਾ ਤਾਂ ਇਹ ਹੈ ਕਿ ਜੋ ਇੰਡਸਟਰੀ ਲੱਗ ਰਹੀ ਹੋਵੇ, ਉਹ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਦੀ ਹੋਵੇਸ਼ਰਤਾਂ ਪੂਰੀਆਂ ਕਰਵਾਉਣਾ ਸਰਕਾਰ ਦਾ ਕੰਮ ਹੈ ਨਾ ਕਿ ਲੋਕਾਂ ਦਾ। ਜੋ ਵੀ ਐੱਨ ਸੀ ਓ ਦੇਣੀ ਹੁੰਦੀ ਹੈ, ਉਹ ਸਰਕਾਰ ਨੇ ਦੇਣੀ ਹੁੰਦੀ ਹੈਜੇ ਐੱਨ ਸੀ ਓ ਦੇ ਦਿੱਤੀ ਜਾਂਦੀ ਹੈ, ਤੇ ਫਿਰ ਵੀ ਕੋਈ ਇੰਡਸਟਰੀ ਮਾਲਕ ਪਾਣੀ ਜਾਂ ਸਵਾਹ ਦੇ ਰਾਹੀਂ ਗੰਦਗੀ ਫੈਲਾਉਂਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੈਫੈਕਟਰੀ ਬੰਦ ਹੋ ਜਾਣਾ ਕੋਈ ਹੱਲ ਨਹੀਂ, ਸਾਨੂੰ ਚਾਹੀਦਾ ਤਾਂ ਇਹ ਹੈ ਕਿ ਜਿਨ੍ਹਾਂ ਅਧਿਕਾਰੀਆਂ ਦੀ ਇਹ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਬਣਦੀ ਹੋਵੇ, ਜੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤਾਂ ਸਜ਼ਾ ਵੀ ਉਨ੍ਹਾਂ ਨੂੰ ਮਿਲੇ। ਸਨਅਤਕਾਰ ਤਦ ਹੀ ਕੋਈ ਗਲਤ ਕੰਮ ਕਰੇਗਾ ਜਦੋਂ ਉਸ ਨੂੰ ਵਿਕਾਊ ਮਾਲ ਮਿਲ ਜਾਵੇਗਾ। ਤੁਹਾਨੂੰ ਪਤਾ ਹੀ ਹੈ ਕਿ ਸਨਅਤ ਪੰਜਾਬ ਲਈ ਬੇਹੱਦ ਜ਼ਰੂਰੀ ਹੈਇਸ ਨਾਲ ਨੌਕਰੀਆਂ ਪੈਦਾ ਹੋਣਗੀਆਂ, ਨੌਜਵਾਨ ਕਿਸੇ ਕਿੱਤੇ ਲੱਗਣਗੇ। ਅੱਜ ਵਿਹਲੇ ਫਿਰਦੇ ਨੌਜਵਾਨ ਮਾਰ ਮਰਾਈ, ਲੁੱਟਾਂ ਖੋਹਾਂ ਕਰ ਰਹੇ ਹਨ। ਕੋਈ ਪੁੱਛ-ਪੜਤਾਲ ਨਹੀਂ ਕਰਦਾ ਲੋਕ ਸੁਰੱਖਿਅਤ ਨਹੀਂ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਜੇ ਕਿਤੇ ਨੌਜਵਾਨ ਕੰਮਾਂ ’ਤੇ ਲੱਗੇ ਹੋਣ, ਫਿਰ ਸੋਚ ਬਦਲ ਜਾਂਦੀ ਹੈਬੇਰੁਜ਼ਗਾਰੀ ਕਾਰਨ ਹੀ ਬਹੁਤੀ ਜਨਤਾ ਪੱਛਮੀ ਮੁਲਕਾਂ ਵੱਲ ਨੂੰ ਹੋ ਨਿਕਲੀ ਹੈ। ਬਾਕੀ ਦੀ ਪੜ੍ਹੀ ਲਿਖੀ ਪੀੜ੍ਹੀ ਕੰਧਾਂ ਵਿੱਚ ਟੱਕਰਾਂ ਮਾਰਦੀ ਫਿਰਦੀ ਹੈਉਹ ਭਟਕਦੀ ਫਿਰਦੀ ਹੈ, ਕੰਮਕਾਰ ਕੋਈ ਹੈ ਨਹੀਂ, ਕਰੇ ਤਾਂ ਕਰੇ? ਕੁਝ ਸਮਝ ਨਹੀਂ ਪੈਂਦਾ

ਜਿਨ੍ਹਾਂ ਕਾਰਖਾਨਿਆਂ ਦਾ ਗੰਧਲਾ ਪਾਣੀ, ਨਦੀ ਨਾਲ਼ਿਆਂ ਅਤੇ ਨਹਿਰੀ ਪਾਣੀਆਂ ਤੋਂ ਇਲਾਵਾ ਜ਼ਮੀਨ ਹੇਠਲੇ ਪਾਣੀ ਅਤੇ ਜ਼ਮੀਨੀ ਤੱਤਾਂ ਨੂੰ ਵੀ ਗੰਧਲਾ ਕਰਦਾ ਹੈ, ਸਰਕਾਰ ਉਸ ਵਿਰੁੱਧ ਕਾਰਵਾਈ ਕਰੇ। ਜਿਹੜੇ ਕਾਰਖਾਨੇਦਾਰ ਮੁਨਾਫਾ ਕਮਾਉਣ ਦੀ ਲਾਲਸਾ ਵਿੱਚ ਮਨੁੱਖਤਾ ਅਤੇ ਕੁਦਰਤ ਦਾ ਬੇਦਰਦੀ ਨਾਲ ਘਾਣ ਕਰਦੇ ਹਨ ਤੇ ਤਰ੍ਹਾਂ-ਤਰ੍ਹਾਂ ਦੇ ਪ੍ਰਦੂਸ਼ਣ ਨਾਲ ਸਾਡੇ ਵਾਤਾਵਰਣ ਨੂੰ ਤਬਾਹ ਕਰਦੇ ਹਨ, ਸਰਕਾਰਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਣ। ਲੋਕ ਅਜਿਹੇ ਕਾਰਖਾਨੇਦਾਰਾਂ ਖਿਲਾਫ ਧਰਨੇ ਲਾਉਣ, ਸਰਕਾਰ ਨੂੰ ਮਜਬੂਰ ਕਰਨ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ। ਇੰਡਸਟਰੀ ਵਿੱਚ ਪਾਣੀ ਜਾਂ ਧੂੰਏਂ ਨੂੰ ਸਾਫ ਕਰਨ ਲਈ ਮਸ਼ੀਨਾਂ ਲੱਗਣੀਆਂ ਚਾਹੀਦੀਆਂ ਹਨ ਮਸ਼ੀਨਾਂ ਨਾਲ ਪਾਣੀ ਦੁਬਾਰਾ ਪੀਣ ਲਈ ਪਹਿਲੇ ਨਾਲੋਂ ਵੀ ਸਾਫ ਹੋ ਜਾਂਦਾ ਹੈਉਸ ਵਿੱਚ ਸਾਰੇ ਮਿਨਰਲ ਤੱਤ ਪਾਏ ਜਾਂਦੇ ਹਨਚਲੋ, ਜੇ ਉਸ ਪਾਣੀ ਨੂੰ ਪੀਣ ਲਈ ਨਹੀਂ ਵਰਤਣਾ ਤਾਂ ਸਿੰਚਾਈ ਲਈ ਤਾਂ ਵਰਤਿਆ ਹੀ ਜਾ ਸਕਦਾ ਹੈ

ਚੀਨ ਬਾਰੇ ਸਭ ਜਾਣਦੇ ਹਨ ਕਿ ਉਹ ਨਿੱਕੀ ਤੋਂ ਨਿੱਕੀ ਤੇ ਵੱਢੀ ਤੋਂ ਵੱਡੀ, ਹਰ ਚੀਜ਼ ਬਣਾਉਂਦਾ ਹੈਚੀਨ ਨੇ ਸਾਰੀ ਦੁਨੀਆਂ ਕਰਜ਼ਾਈ ਕਰ ਦਿੱਤੀ ਹੈ, ਉੱਥੇ ਧੜਾਧੜ ਕਾਰਖਾਨੇ ਲੱਗੇ ਹੋਏ ਹਨ। ਕੋਈ ਇੰਡਸਟਰੀ ਇਹ ਜ਼ੁਰਅਤ ਕਰ ਜਾਵੇ ਕੇ ਪ੍ਰਦੂਸ਼ਨ ਤੋਂ ਬਚਾ ਲਈ ਜਿਸ ਮਸ਼ੀਨ ਲਈ ਐੱਨ ਓ ਸੀ ਲਈ ਹੋਵੇ, ਉਹ ਨਾ ਲੱਗੀ ਹੋਵੇ, ਇਹ ਹੋ ਨਹੀਂ ਸਕਦਾ। ਇਸੇ ਕਰਕੇ ਕਦੇ ਕਿਸੇ ਨੇ ਨਹੀਂ ਕਿਹਾ ਕਿ ਚੀਨ ਵਿੱਚ ਧਰਤੀ ਹੇਠਲਾ ਪਾਣੀ ਜਾਂ ਹਵਾ ਖਰਾਬ ਹੈ। ਪੰਜਾਬ ਵਾਸਿਓ ਇੰਡਸਟਰੀ ਲੱਗਣ ਦਿਉ। ਇਸ ਨਾਲ ਰੋਜ਼ਗਾਰ ਦੇ ਬਹੁਤ ਮੌਕੇ ਮਿਲਦੇ ਹਨ। ਐਵੇਂ ਕਿਸੇ ਦੇ ਕਹਿਣ ’ਤੇ, ਬਿਨਾਂ ਸੋਚੇ ਸਮਝੇ ਰੌਲਾ ਨਾ ਪਾ ਦਿਆ ਕਰੋ। ਕਾਰਖਾਨਿਆਂ ਤੋਂ ਬਿਨਾਂ ਸਰਕਾਰ ਰੁਜ਼ਗਾਰ ਨਹੀਂ ਦੇ ਪਾਵੇਗੀ, ਲੱਕੜ ਦੇ ਮੁੰਡੇ ਭਾਵੇਂ ਜਿੰਨੇ ਮਰਜ਼ੀ ਦੇਈ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4760)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਮੀਰ ਸਿੰਘ ਜੋਸਨ

ਅਮੀਰ ਸਿੰਘ ਜੋਸਨ

Piru Wala, Firozpur, Punjab, India.
Phone: (91 - 94179 - 15875)
Email: (asjca67@gmail.com)