AmirSJosan7ਪਹਿਲਾਂ ਚਿੱਟੇ ਦਾ ਧੂੰਆਂ ਪੀਤਾ ਜਾਂਦਾ ਸੀ ਪਰ ਅੱਜ ਕੱਲ੍ਹ ਇਸ ਨੂੰ ਪਾਣੀ ਵਿੱਚ ਘੋਲ਼ ਕੇ ਇਸਦਾ ਟੀਕਾ ...
(23 ਜਨਵਰੀ 2024)
ਇਸ ਸਮੇਂ ਪਾਠਕ: 515.


ਫਿਲਮਾਂ ਵਿੱਚ ਜੋ ਧੂਆਂ ਐਕਟਰਾਂ ਵੱਲੋਂ ਛੱਡਿਆ ਜਾਂਦਾ ਹੈ
, ਇਉਂ ਲਗਦਾ ਹੈ ਜਿਵੇਂ ਉਹ ਧੂੰਆਂ ਉਨ੍ਹਾਂ ਦੀ ਸਾਰੀ ਉਦਾਸੀ ਤੇ ਜ਼ਿੰਦਗੀ ਵਿਚਲਾ ਹਨੇਰਾ ਦੂਰ ਕਰ ਦਿੰਦਾ ਹੋਵੇਜੋ ਲੋਕ ਹਿੰਮਤ ਹਾਰ ਜਾਂਦੇ ਹਨ, ਉਹ ਸੋਚਦੇ ਹਨ ਕਿ ਸ਼ਾਇਦ ਜੋ ਦਿਖਾਇਆ ਗਿਆ ਹੈ, ਇਹ ਸੱਚ ਹੈ। ਨਿਰਾਸ਼ ਹੋਣ ’ਤੇ ਨੌਜਵਾਨ ਇਸ ਤਰ੍ਹਾਂ ਸੋਚਦੇ ਹੀ ਨਸ਼ੇ ਦੀ ਦਲਦਲ ਵਿੱਚ ਫਸ ਜਾਂਦੇ ਹਨਦਵਾਈ ਜਾਂ ‘ਚੂਰਨ ਦੀ ਗੋਲੀ’ ਵਿੱਚ ਹੁੰਦਾ ਕੀ ਹੈ, ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਉੱਪਰ ਲਿਖਕੇ ਦਿੱਤਾ ਹੁੰਦਾ ਹੈ। ਉਸ ਅਨੁਸਾਰ ਇਸ ਵਿੱਚ 15% ‘ਸ਼ੁੱਧ ਭੰਗ’ ਪਾਈ ਹੋਈ ਹੁੰਦੀ ਹੈਇਸ ਤੋ ਬਿਨਾਂ ਖਜੂਰ, ਕਾਲੀ ਮਿਰਚ, ਸੁੰਢ, ਕਾਲਾ ਨਮਕ, ਸੇਧਾ ਨਮਕ, ਇਲਾਚੀ, ਔਲੇ, ਹਰੜ-ਬਹੇੜੇ, ਨਿੰਬੂ ਤੇ ਖੰਡ ਪਾ ਕੇ ਇਸ ਨੂੰ ਨਮਕੀਨ ਚਟਖਾਰੇਦਾਰ ਚੂਰਨ ਵਰਗਾ ਸੁਆਦ ਬਣਾਇਆ ਜਾਂਦਾ ਹੈ ਤਾਂ ਕਿ ਭੰਗ ਦੇ ਪੱਤਿਆਂ ਦਾ ਸੁਆਦ ਲੁਕੋਇਆ ਜਾ ਸਕੇਛੋਟੀ ਉਮਰ ਤੋਂ ਨਸ਼ਈ ਹੋਏ ਜਦੋਂ ਜਵਾਨ ਹੋਏ ਤਾਂ ਇਨ੍ਹਾਂ ਫਿਲਮਾਂ ਨੇ ਹੋਰ ਹਵਾ ਦਿੱਤੀ।

ਗੱਲ 1970ਵਿਆਂ ਦੀ ਹੈ, ਜਿਸ ਵੇਲੇ ਇੱਕ ਫਿਲਮ ਆਈ ਸੀ ਜਦੋਂ ਭਾਰਤ ਵਿੱਚ ਚਿਲਮਾਂ ਦੇ ਧੂੰਏਂ ਵਿਚਕਾਰ ਝੂਮਦੀ ਜ਼ੀਨਤ ਅਮਾਨ ਨਸ਼ਈ ਅੱਖਾਂ ਤੇ ਮੂੰਹ ਦੁਆਰਾ ਛੱਡੇ ਸੰਘਣੇ ਧੂੰਏਂ ਵਿੱਚ ‘ਦਮ ਮਾਰੋ ਦਮਗਾਉਂਦੀ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਫਿਲਮ ਵਿੱਚ ਸਿਗਰਟ ਫੜੇ ਹੋਏ ਸ਼ਬਨਮ ਦੀ ਪੁਕਾਰ ‘ਦਮ ਦਮਾ ਦਮ, ਪੀਕੇ ਜ਼ਰਾ ਦੇਖੋਹੈਇਨ੍ਹਾਂ ਫਿਲਮਾਂ ਵਿੱਚ ਇਹ ਵਿਖਾਉਣ ਦੇ ਕਾਰਨ ਸਾਡੇ ਭਾਰਤੀ ਲੋਕਾਂ ਉੱਤੇ ਇਸਦਾ ਅਸਰ ਦਿਖਾਈ ਦੇਣ ਲੱਗਾ। ਲੋਕਾਂ ਨੇ ਸਿਰਗਟ ਬਹੁਤਾਤ ਵਿੱਚ ਪੀਣੀ ਸ਼ੁਰੂ ਕਰ ਦਿੱਤੀ। ਇਹ ਇੰਨੀ ਜ਼ਿਆਦਾ ਫੈਲ ਗਈ ਕਿ ਜਿਜੜੇ ਲੋਕ ਸਿਗਰਟ ਪੀਂਦੇ ਸਨ, ਉਸ ਨੂੰ ਸਮਾਜ ਵਿੱਚ ਇੱਜ਼ਤ ਨਾਲ ਵੇਖਿਆ ਜਾਣ ਲੱਗਾ। ਲੋਕ ਵੇਖਾ-ਵੇਖੀ ਇਸ ਨਸ਼ੇ ਦੇ ਆਦੀ ਬਣ ਗਏਇਹ ਸਮਝਣ ਲੱਗ ਗਏ ਕਿ ਜੇ ਤੁਸੀਂ ਦੁਖਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਨਸ਼ੇ ਕਰਨਾ ਜ਼ਰੂਰੀ ਹੈ

ਇਨ੍ਹਾਂ ਫਿਲਮਾਂ ਨੇ ਕੁਝ ਲੋਕਾਂ ਦੇ ਦਿਮਾਗ ਵਿੱਚ ਇਹ ਭਰ ਦਿੱਤਾ ਕਿ ਮਸਤੀ ਵਿੱਚ ਰਹਿਣ ਲਈ ਸਿਗਰਟ ਦਾ ਨਸ਼ਾ ਤੇ ਹੋਰ ਨਸ਼ਿਆਂ ਦੀ ਜਰੂਰਤ ਪੈਂਦੀ ਹੈਪੰਜਾਬ ਵਿੱਚ ਕਈ ਡੇਰੇ ਇਸ ਤਰ੍ਹਾਂ ਦੇ ਬਣ ਗਏ, ਜਿਨ੍ਹਾਂ ਨੂੰ ਮਜ਼ਾਰ ਜਾਂ ਮਸਤ ਦੇ ਡੇਰੇ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਸਾਰੀਆਂ ਮਜ਼ਾਰਾਂ ’ਤੇ ਰਵਾਇਤੀ ਸੂਫ਼ੀ ਸੰਗੀਤ, ਕੱਵਾਲੀ ਦਾ ਪ੍ਰਬੰਧ ਕੀਤਾ ਜਾਂਦਾ ਹੈਇਨ੍ਹਾਂ ਵਿੱਚ ਭੰਗ ਬਹੁਤਾਤ ਵਿੱਚ ਵਰਤਾਈ ਜਾਂਦੀ ਹੈ ਜੋ ਕਿ ਪਹਿਲਾਂ ਤੋਂ ਹੀ ਪ੍ਰਚਲਿਤ ਹੈ ਅਤੇ ਉੱਤਰੀ ਭਾਰਤ ਵਿੱਚ ਇਸਦਾ ਸੇਵਨ ਵਧੇਰੇ ਹੈਸਾਧੂ ਅਤੇ ਸੂਫੀਆਂ ਦੁਆਰਾ ਇਸ ਨੂੰ ਵਰਤਿਆ ਜਾਂਦਾ ਸੀ ਪਰ ਅੱਜਕਲ ਹਰ ਕੋਈ ਇਸ ਤਰ੍ਹਾਂ ਦੇ ਨਸ਼ਿਆਂ ਵਿੱਚ ਡੁੱਬਿਆ ਰਹਿੰਦਾ ਹੈ ਪਹਿਲਾ-ਪਹਿਲ ਇਹ ਲੋਕ ਮਸਤੀ ਵਿੱਚ ਰਹਿਣ ਲਈ ਇਸ ਤਰ੍ਹਾਂ ਦੇ ਨਸ਼ੇ ਕਰਦੇ ਸਨਅਜਿਹਾ ਅਕਸਰ ਫਕੀਰ ਹੋ ਕੇ ਜ਼ਿੰਦਗੀ ਗੁਜ਼ਾਰਨ ਵਾਲੇ ਲੋਕ ਹੀ ਕਰਦੇ ਸਨ ਇੱਕ ਤਬਕਾ ਹੋਰ ਵੀ ਹੈ, ਜੋ ਨਸ਼ਈ ਹੋਣ ਕਾਰਣ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਜਿਨ੍ਹਾਂ ਨੂੰ ਹਿੱਪੀ ਕਿਹਾ ਜਾਂਦਾ ਹੈ। ਇਹ ਅਕਸਰ ਦੂਜਿਆਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨਇਹ ਚਰਸ ਪੀਣ, ਜਿਣਸੀ ਸੰਬੰਧਾਂ ਦੀ ਆਜ਼ਾਦੀ ਅਤੇ ਆਪਣੇ ਵਾਲ਼ ਨਾ ਕੱਟਣ ਦੀ ਵਕਾਲਤ ਕਰਦੇ ਹਨਇੱਥੋਂ ਤਕ ਕਿ ਉਹ ਕਦੇ-ਕਦਾਈਂ ਹੀ ਨਹਾਉਂਦੇ ਹਨਇਹ ਬਾਗੀ ਲੋਕ ਹਨ, ਇਨ੍ਹਾਂ ਦਾ ਕੋਈ ਆਗੂ ਨਹੀਂ ਹੈਇਨ੍ਹਾਂ ਦਾ ਨਾ ਕੋਈ ਸੰਗਠਨ, ਨਾ ਨਿਯਮ ਜਾਂ ਅਧਿਕਾਰੀ, ਨਾ ਕੋਈ ਮੈਂਬਰਸ਼ਿੱਪ। ਇਹ ਜਿਨ੍ਹਾਂ ਨੂੰ ਪੰਜਾਬ ਵਿੱਚ ਮਸਤ ਕਿਹਾ ਜਾਂਦਾ ਹੈ, ਉਹੋ ਜਿਹੇ ਲੋਕ ਹਨ

ਹਿੱਪੀ ਇੱਕ ਯੁਵਕ ਅੰਦੋਲਨ ਸੀ ਜੋ 1960ਵਿਆਂ ਦੇ ਮੱਧ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਉੱਭਰਿਆ ਅਤੇ ਬੜੀ ਤੇਜ਼ੀ ਨਾਲ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਫੈਲ ਗਿਆਸ਼ੁਰੁ ਵਿੱਚ ਇਸਦਾ ਉਦੇਸ਼ ਪੁਰਾਣੀਆਂ ਪਰੰਪਰਾਵਾਂ ਦਾ ਵਿਰੋਧ ਕਰਨਾ ਹੀ ਸੀ। ਇਹ ਅਮਰੀਕਾ ਦੇ ਐਸ਼ਬਰੀ ਜ਼ਿਲ੍ਹੇ ਵਿੱਚ ਜਾ ਕੇ ਵਸ ਗਏ ਸਨਹਿੱਪੀ ਦੀ ਸ਼ੁਰੂਆਤੀ ਵਿਚਾਰਧਾਰਾਂ ਵਿੱਚ ਨਵੀਂ ਪੀੜ੍ਹੀ ਦੇ ਉਹ ਲੋਕ ਸ਼ਾਮਿਲ ਸੀ ਜੋ ਪੁਰਾਣੇ ਸੱਭਿਆਚਾਰ ਦੇ ਵਿਰੋਧੀ ਸਨਨਵੀਂ ਪੀੜ੍ਹੀ ਪੁਰਾਣੇ ਖਿਆਲਾਂ ਦੇ ਲੋਕਾਂ ਦਾ ਸ਼ਰੇਆਮ ਮਜ਼ਾਕ ਉਡਾਉਂਦੀ ਸੀ ਕੁਝ ਲੋਕਾਂ ਨੇ ਖੁਦ ਆਪਣੇ ਸਮਾਜਿਕ ਸਮੂਹ ਅਤੇ ਸਮੁਦਾਏ ਬਣਾ ਲਏ ਜੋ ਮਨੋਵਿਕਾਰੀ ਰਾਕ ਧੁਨਾਂ ਸੁਣਦੇ ਸਨ, ਯੋਨ ਕ੍ਰਾਂਤੀ ਨੂੰ ਖੁੱਲ੍ਹੀ ਤਰ੍ਹਾਂ ਸਵੀਕਾਰਦੇ ਸਨ ਅਤੇ ਚੇਤਨਾ ਦੀਆਂ ਵਿਕਲਪਿਕ ਮਨੋਸਥਿਤੀਆਂ ਨੂੰ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦੇ ਸਨਜਿਨ੍ਹਾਂ ਵਿੱਚ ਮਾਰਿਜੁਆਨਾ ਅਤੇ ਐੱਲ ਐੱਸ ਡੀ ਵਰਗੇ ਨਸ਼ੇ ਤੇ ਭੰਗ, ਮੱਛੀ ਦੇ ਛਿਲਕੇ, ਸੁੱਕੇ ਸੱਪ ਦੀ ਛਿੱਲ, ਇਹ ਪਦਾਰਥ ਵੱਖ ਵੱਖ ਲੰਬਾਈ ਜਾਂ ਚਿਲਮਾਂ ਦੇ ਪਾਈਪਾਂ ਦੁਆਰਾ ਪੀਤੇ ਜਾਂਦੇ ਸਨਇਨ੍ਹਾਂ ਤੋਂ ਇਲਾਵਾ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸਾਕਾਰ ਵੀ ਨਸ਼ੇ ਨੂੰ ਆਪਣੀ ਲਿਖਤ ਵਿੱਚ ਹੀਰ ਦੇ ਰੰਗ ਦੀ ਤੁਲਨਾ ਸ਼ਰਾਬ ਨਾਲ ਇਸ ਤਰ੍ਹਾਂ ਕਰਦੇ ਸਨ, ਜਿਵੇਂ ਵਾਰਿਸ ਸ਼ਾਹ ਹੀਰ ਦੇ ਹੁਸਨ ਦੀ ਤਾਰੀਫ ਕਰਦਾ ਕਹਿੰਦਾ ਹੈ:

ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ
ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ
ਖੂਨੀ ਚੂੰਢੀਆਂ ਰਾਤ ਜਿਉਂ ਚੰਨ ਦਵਾਲੇ
ਸੁਰਖ ਰੰਗ ਜਿਉਂ ਰੰਗ ਸ਼ਰਾਬ ਦਾ ਜੀ

ਇਹੋ ਜਿਹੀਆਂ ਗੱਲਾਂ ਵੀ ਭਾਂਬੜ ਉੱਤੇ ਤੇਲ ਪਾਉਣ ਦਾ ਕੰਮ ਕਰਦੀਆਂ ਹਨਇਨ੍ਹਾਂ ਲੋਕਾਂ ਦੇ ਵੱਲ ਵੇਖ ਕੇ ਜਾਂ ਪੜ੍ਹ-ਸੁਣ ਕੇ ਆਮ ਲੋਕਾਂ ਦੇ ਦਿਮਾਗ ਉੱਤੇ ਅਸਰ ਤਾਂ ਹੁੰਦਾ ਹੀ ਹੈ ਇਨ੍ਹਾਂ ਲੋਕਾਂ ਦੁਆਰਾ ਨਸ਼ਿਆਂ ਦਾ ਇੰਨਾ ਪ੍ਰਚਾਰ ਕਰਨ ਸਦਕਾ ਇਹ ਨਸ਼ੇ ਪੰਜਾਬੀਆਂ ਦੀਆਂ ਨਸਾਂ ਵਿੱਚ ਇੰਨੇ ਜ਼ਿਆਦਾ ਰਚ ਗਏ ਕਿ ਹੁਣ ਇਨ੍ਹਾਂ ਨੂੰ ਛੱਡਣਾ ਅਸਭੰਵ ਹੋ ਗਿਆ।

ਜਿਵੇਂ-ਜਿਵੇਂ ਸਰੀਰ ਨੂੰ ਜ਼ਿਆਦਾ ਲੋੜ ਪੈਂਦੀ ਗਈ, ਉਵੇਂ-ਉਵੇਂ ਨਸ਼ੇ ਵੀ ਜ਼ਿਆਦਾ ਜ਼ਹਿਰੀਲੇ ਆਉਂਦੇ ਗਏ। ਅੱਜ ਕੱਲ੍ਹ ਕਈ ਕਿਸਮ ਦੇ ਨਸ਼ੇ ਆ ਗਏ ਹਨ ਜਿਵੇਂ ਕਿ, ਹੈਰੋਇਨ, ਚਰਸ, ਗੋਲੀਆਂ, ਕੈਪਸੂਲ, ਨਸ਼ੇ ਦੇ ਟੀਕੇ, ਨਸ਼ੀਲੀਆਂ ਦਵਾਈਆਂ ਜਦੋਂ ਕਿ ਪਹਿਲਾਂ, ਤੰਬਾਕੂ, ਡੋਡੇ, ਸ਼ਰਾਬ, ਗਾਂਜਾ, ਅਫੀਮ ਅਤੇ ਭੁੱਕੀ ਆਦਿ ਸੀ। ਪਰ ਪੰਜਾਬ ਵਿੱਚ ਜਿਸ ਨੇ ਜ਼ਿਆਦਾ ਤਬਾਹੀ ਮਚਾਈ ਹੈ, ਉਹ ਹੈ ਚਿੱਟਾ। ਪਹਿਲਾਂ ਚਿੱਟੇ ਦਾ ਧੂੰਆਂ ਪੀਤਾ ਜਾਂਦਾ ਸੀ ਪਰ ਅੱਜ ਕੱਲ੍ਹ ਇਸ ਨੂੰ ਪਾਣੀ ਵਿੱਚ ਘੋਲ਼ ਕੇ ਇਸਦਾ ਟੀਕਾ ਲਾਇਆ ਜਾਂਦਾ ਹੈਇਹ ਇੱਕ ਹੀ ਸਰਿੰਜ ਕਈ ਜਣੇ ਲਗਾ ਲੈਂਦੇ ਹਨ, ਜਿਸ ਕਰਕੇ ਇਹ ਨਸ਼ੇੜੀ ਕਾਲੇ ਪੀਲੀਏ ਤੇ ਐੱਚ ਆਈ ਵੀ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਇਨ੍ਹਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾਂਦੀ ਹੈਹਿੱਪੀ, ਸੂਫੀ ਤੇ ਫਕੀਰ ਲੋਕ ਜਿਵੇਂ ਆਮ ਨਾਲੋਂ ਵੱਖਰੇ ਚਲਦੇ ਸੀ ਤੇ ਆਮ ਲੋਕਾਂ ਨੂੰ ਟਿੱਚ ਜਾਣਦੇ ਸੀ, ਇਸ ਤਰ੍ਹਾਂ ਹੀ ਇਹ ਨਸ਼ਈ ਲੋਕ ਵੀ ਵੱਖਰੇ ਹੀ ਚਲਦੇ ਹਨਇਸ ਧੂੰਏਂ ਵਾਲੀਆਂ ਫਿਲਮਾਂ ਤੇ ਮਸਤੀ ਵਿੱਚ ਭੰਗ ਆਦਿ ਪੀਂਦੇ ਨਸ਼ਈ ਲੋਕਾਂ ਦੇ ਵੇਖਾ-ਵੇਖੀ ਇਸ ਤਰ੍ਹਾਂ ਚਿਲਮ ਦੇ ਧੂੰਏਂ ਨਾਲ ਢਿੱਡ ਦੀ ਅੱਗ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਗਾਂਹ ਜਾਕੇ ਜਦੋਂ ਨਸ਼ਾ ਨਹੀਂ ਮਿਲਦਾ ਇਹੋ ਚੋਰੀਆਂ ਕਰਦੇ ਹਨ। ਇੱਕ ਤਾਜ਼ਾ ਰਿਪੋਰਟ ਵਿੱਚ, ਡਬਲਯੂ ਐੱਚ ਓ ਨੇ ਨਾਬਾਲਗਾਂ ਨੂੰ ਉਹਨਾਂ ਫਿਲਮਾਂ ਤੋਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਜਿੱਥੇ ਅਭਿਨੇਤਾ ਸਿਗਰਟ ਪੀਂਦੇ ਨਜ਼ਰ ਆਉਂਦੇ ਹਨਪਿਛਲੇ ਸਮਿਆਂ ਵਿੱਚ ‘ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਿਵੇਂ ਕਰੀਏ’, ਇਸ ਬਾਰੇ ਸਾਰਾ ਪੰਜਾਬੀ ਭਾਈਚਾਰਾ ਗੰਭੀਰ ਵਿਚਾਰ ਚਰਚਾ ਕਰ ਰਿਹਾ ਸੀਜਿਹੜੀ ਜਵਾਨੀ ਕਦੇ ਅੱਡੀ ਮਾਰ ਧੂੜ ਉਡਾਉਂਦੀ ਸੀ ਤੇ ਉਡਣੇ ਸੱਪ ਵਾਂਗ ਫੁਰਤੀਲੀ ਸੀ, ਹੱਕਾਂ ਲਈ ਲੜਦੀ ਸੀ, ਉਸਦਾ ਆਪਣਾ ਹਾਲ ਹੁਣ ਟੁਰਨ ’ਤੇ ਲੜਖੜਾ ਰਿਹਾ ਹੈ। ਵਿਦਵਾਨ, ਲੇਖਕ, ਕਵੀ, ਨੌਜਵਾਨ, ਰਾਜਨੀਤੀਵਾਨ, ਸਮਾਜਿਕ ਕਾਰਕੁਨ, ਔਰਤਾਂ, ਵਿਦਿਆਰਥੀ, ਦੁਕਾਨਦਾਰ, ਮਜ਼ਦੂਰ, ਕਿਸਾਨ, ਗੱਲ ਕੀ ਹਰ ਤਬਕਾ ਇਸ ਬਾਰੇ ਚਿੰਤਾ ਦਾ ਪ੍ਰਗਟਾਵਾ ਕਰ ਰਿਹਾ ਹੈਪਰ ਇਹ ਲੜਾਈ ਸਰਬਸੰਮਤੀ ਨਾਲ ਨਹੀਂ ਲੜੀ ਜਾ ਰਹੀ। ਸਿਆਣੇ ਬਣੋ ਲੋਕੋ। ਇਨ੍ਹਾਂ ਨੂੰ ਸਮਝਾਉ ਕਿ ਥੋੜ੍ਹੇ ਸਮੇਂ ਦੀ ਲੋਰ ਲਈ ਆਪਣੀ ਸਾਰੀ ਜ਼ਿੰਦਗੀ ਬਰਬਾਦ ਨਾ ਕਰੋ

ਪੰਜਾਬੀ ਵੀਰ ਇੱਕਜੁੱਟ ਹੋ ਕੇ ਇਸ ਜੰਗ ਵਿੱਚ ਕੁੱਦ ਪੈਣ ਤਾਂ ਜਿੱਤ ਹੋਵੇਗੀ ਹੀ ਹੋਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4661)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਮੀਰ ਸਿੰਘ ਜੋਸਨ

ਅਮੀਰ ਸਿੰਘ ਜੋਸਨ

Piru Wala, Firozpur, Punjab, India.
Phone: (91 - 94179 - 15875)
Email: (asjca67@gmail.com)