AmirSJosan7ਅਮਰੀਕਾ ਕੋਲ ਡਾਲਰ ਹੈ। ਇਹ ਇਕ ਐਹੋ ਜਿਹੀ ਗਿੱਦੜਸਿੰਗੀ ਹੈ, ਜੋ ਅਮਰੀਕਾ ਨੂੰ ...CanadaFlagA1
(10 ਮਾਰਚ 2025)

 

ਅੱਜ 10 ਮਾਰਚ ਹੈ।
ਅੱਜ ਜਿੰਦਗੀ ਦੇ ਭਾਰਤ ਵਿੱਚ 17 ਅਤੇ ਇੰਗਲੈਂਡ ਵਿੱਚ 12 ਸਾਲ ਗੁਜ਼ਾਰਨ ਪਿੱਛੋਂ 
ਕੈਨੇਡਾ ਨੂੰ ਆਪਣਾ ਦੇਸ਼ ਬਣਾਇਆਂ 50 ਸਾਲ ਪੂਰੇ ਹੋ ਗਏ ਹਨ। ... ਅਵਤਾਰ ਗਿੱਲ।

  

10 March 1975 2

 

ਟਰੰਪ ਦੀਆਂ ਧਮਕੀਆਂ ਕੈਨੇਡਾ ਦਾ ਕੁਝ ਨਹੀਂ ਵਿਗਾੜ ਸਕਣਗੀਆਂ।
ਕੈਨੇਡਾ ਕਿਸੇ ਅੱਗੇ ਨਹੀਂ ਝੁਕੇਗਾ।

Canada Flag 1

ਹੋਵੇ ਭਾਵੇਂ ਕੁਝ ਵੀ ਨਾ ਪਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭੜਥੂ ਪਾ ਦਿੱਤਾ ਹੈ। ਕਿਸੇ ਦੀ ਇੰਨੀ ਹਿੰਮਤ ਨਹੀਂ ਜੋ ਉਸ ਅੱਗੇ ਆਕੜ ਕੇ ਬੋਲ ਪਵੇ। ਟੈਰਿਫ ਜੇ ਅਮਰੀਕਾ ਲਾਵੇਗਾ ਤਾਂ ਕੀ ਹੋਰ ਦੇਸ਼ਾਂ ਵਿੱਚ ਅਮਰੀਕਾ ਆਪਣਾ ਸਮਾਨ ਨਹੀਂ ਵੇਚਦਾ? ਭੱਜਦਿਆਂ ਨੂੰ ਵਾਹਣ ਇਕੋ ਜਿਹਾ ਹੀ ਹੁੰਦਾ ਹੈ। ਵਪਾਰ ਵਿੱਚ ਟੈਰਿਫ ਜਾਂ ਕਸਟਮ ਡਿਊਟੀ ਦਾ ਅਰਥ ਹੈ ਕਿਸੇ ਵਸਤੂ ਦੇ ਆਯਾਤ ’ਤੇ ਲਗਾਇਆ ਜਾਣ ਵਾਲੀ ਡਿਊਟੀ। ਆਯਾਤਕਾਰ ਇਹ ਡਿਊਟੀ ਸਰਕਾਰ ਨੂੰ ਅਦਾ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਟੈਰਿਫ ਲਗਾਉਣ ਨਾਲ ਗਾਹਕਾਂ ’ਤੇ ਕਿੰਨਾ ਬੋਝ ਵਧੇਗਾ ਅਤੇ ਆਯਾਤ ਕੀਤੀਆਂ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਜਾਣਗੀਆਂ। ਇਸਦਾ ਬੋਝ ਅੰਤਿਮ ਖਪਤਕਾਰ ’ਤੇ ਪਾਇਆ ਜਾਂਦਾ ਹੈ। ਜੇਕਰ ਕਿਸੇ ਵਸਤੂ ਦੀ ਕੀਮਤ 100 ਰੁਪਏ ਹੈ ਅਤੇ ਉਸ ਉੱਤੇ 25% ਟੈਰਿਫ ਲਗਾਇਆ ਜਾਂਦਾ ਹੈ ਤਾਂ ਉਸਦੀ ਕੀਮਤ 125 ਰੁਪਏ ਹੋ ਜਾਵੇਗੀ। ਟੈਰਿਫ ਅਸਿੱਧੇ ਟੈਕਸ ਹਨ। ਇਹ ਕਿਸੇ ਵੀ ਦੇਸ਼ ਦੀ ਆਮਦਨ ਦੇ ਸਰੋਤ ਹਨ। ਚੀਨ ਤੋਂ ਕਈ ਤਰ੍ਹਾਂ ਦੇ ਸਮਾਨ ’ਤੇ ਕਈ ਦੇਸ਼ ਕਾਫੀ ਡਿਊਟੀ ਲਾਉਂਦੇ ਹਨ। ਉਨ੍ਹਾਂ ਦੇ ਖਰੀਦਦਾਰ ਉਹੀ ਸਮਾਨ ਚਾਇਨਾ ਤੋਂ ਕਿਸੇ ਹੋਰ ਦੇਸ਼ ਵਿੱਚ ਮੰਗਵਾ ਲੈਂਦੇ ਹਨ, ਫੇਰ ਉਸ ਦੇਸ਼ ਵਿੱਚੋਂ ਮੈਨੂਫੈਕਚਰਿੰਗ ਦੇ ਪੇਪਰ ਬਣਾਕੇ ਆਪਣੇ ਦੇਸ਼ ਲਿਆਂਦਾ ਜਾਂਦਾ ਹੈ ਤਾਂ ਜੋ ਡਿਊਟੀ ਬਚਾਈ ਜਾ ਸਕੇ। ਫਿਰ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਣਗੇ। ਟਰੰਪ ਵਾਰ-ਵਾਰ ਬਰਿਕਸ ਮੁਲਕਾਂ ਨੂੰ ਚੇਤਾਵਨੀ ਦੇਈ ਜਾ ਰਿਹਾ ਕਿ ਜੇ ਡਾਲਰ ਤੋਂ ਮੂੰਹ ਮੋੜਨ ਦੀ ਜੁਰਅਤ ਕਰੋਗੇ ਤਾਂ ਤੁਹਾਨੂੰ 100% ਟੈਰਿਫ ਦੇਣਾ ਹੀ ਪਵੇਗਾ

ਅਮਰੀਕਾ ਕੋਲ ਡਾਲਰ ਹੈ। ਇਹ ਇਕ ਐਹੋ ਜਿਹੀ ਗਿੱਦੜਸਿੰਗੀ ਹੈ, ਜੋ ਅਮਰੀਕਾ ਨੂੰ ਬੈਠੇ ਬਿਠਾਏ ਮਾਲਾਮਾਲ ਕਰੀ ਜਾ ਰਹੀ ਹੈ। ਉਹ ਕਿਵੇਂ ਬਰਿਕਸ ਨੂੰ ਬਰਦਾਸ਼ਤ ਕਰੇਗਾ? ਬਰਿਕਸ ਪੰਜ ਪ੍ਰਮੁੱਖ ਉੱਭਰ ਰਹੀਆਂ ਅਰਥਵਿਵਸਥਾਵਾਂ ਦਾ ਸੰਖੇਪ ਰੂਪ ਹੈ। ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ ’ਤੇ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਇਹ ਟੈਰਿਫ ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕ ਪਾਵਰ ਐਕਟ (ਆਈਈਈਪੀਏ) ਰਾਹੀਂ ਲਗਾਇਆ ਗਿਆ ਹੈ ਕਿਉਂਕਿ ਗੈਰ-ਕਾਨੂੰਨੀ ਪਰਵਾਸੀ ਅਤੇ ਘਾਤਕ ਦਵਾਈਆਂ ਸਾਡੇ ਨਾਗਰਿਕਾਂ ਨੂੰ ਮਾਰ ਰਹੀਆਂ ਹਨ, ਜਿਨ੍ਹਾਂ ਵਿੱਚ ਫੈਂਟਾਨਿਲ ਵੀ ਸ਼ਾਮਲ ਹੈ। ਇਸ ਲਈ ਚੀਨ, ਮੈਕਸੀਕੋ ਅਤੇ ਕੈਨੇਡਾ ਵਲੋਂ ਅਮਰੀਕਾ ਵਿੱਚ ਆਉਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦੇ ਹੜ੍ਹ ਨੂੰ ਰੋਕਣ ਲਈ ਇਨ੍ਹਾਂ ਦੇਸ਼ਾਂ ਨੂੰ ਜਵਾਬਦੇਹ ਬਣਾਉਣ ਲਈ ਟੈਰਿਫ ਲਾਉਣ ਦਾ ਐਲਾਨ ਕਰਨਾ ਜ਼ਰੂਰੀ ਹੋ ਗਿਆ ਸੀ। ਸਾਨੂੰ ਅਮਰੀਕਾ ਦੇ ਲੋਕਾਂ ਦੀ ਸੁਰੱਖਿਆ ਕਰਨ ਦੀ ਲੋੜ ਹੈ ਅਤੇ ਰਾਸ਼ਟਰਪਤੀ ਹੋਣ ਦੇ ਨਾਤੇ ਹਰ ਕਿਸੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੇਰਾ ਫਰਜ਼ ਹੈ। ਮੈਂ ਆਪਣੀ ਮੁਹਿੰਮ ਵਿੱਚ ਸਾਡੀਆਂ ਸਰਹੱਦਾਂ ਦੇ ਪਾਰ ਗੈਰ-ਕਾਨੂੰਨੀ ਪਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ ਦੇ ਹੜ੍ਹ ਨੂੰ ਰੋਕਣ ਦਾ ਵਾਅਦਾ ਕੀਤਾ ਸੀ ਅਤੇ ਇਹੋ ਕਾਰਨ ਸੀ ਕਿ ਅਮਰੀਕੀਆਂ ਨੇ ਇਸ ਲਈ ਮੈਨੂੰ ਭਾਰੀ ਵੋਟਾਂ ਪਾਈਆਂ।

ਇਹ ਠੀਕ ਹੈ ਪਰ ਅਮਰੀਕਾ ਦੇ ਸੁਪਨਿਆਂ ਵਿੱਚ ਸਦਾ ਆਉਣ ਵਾਲਾ ਬਰਿਕਸ ਹੈ ਕੀ? ਇਹ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ। ਪਹਿਲੇ ਚਾਰ ਨੂੰ 2001 ਵਿੱਚ ਗੋਲਡਮੈਨ ਸਾਕਸ ਤੇ ਜਿਮ ਓ’ਨੀਲ ਦੋ ਅਰਥ ਸ਼ਾਸਤਰੀਆਂ ਦੁਆਰਾ ਬ੍ਰਿਕਸ ਦੇ ਰੂਪ ਵਿੱਚ ਸਮੂਹਬੰਧ ਕੀਤਾ ਗਿਆ ਸੀ, ਜਿਸ ਨੇ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਦਾ ਵਰਣਨ ਕਰਨ ਲਈ ਇਹ ਸ਼ਬਦ ਤਿਆਰ ਕੀਤਾ ਸੀ ਜੋ ਕੁਝ ਸਮੇਂ ਤਕ ਸਮੂਹਿਕ ਤੌਰ ’ਤੇ ਵਿਸ਼ਵ ਉੱਤੇ ਹਾਵੀ ਹੋ ਜਾਣਗੀਆਂ। ਦੱਖਣੀ ਅਫਰੀਕਾ ਨੂੰ ਇਸ ਵਿੱਚ 2010 ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ ਕਈ ਹੋਰ ਦੇਸ਼ ਵੀ ਆ ਰਹੇ ਹਨ। ਡਾਲਰ ਖਰਚੇ ਜਾਣ ਵਾਲੇ ਪੈਸੇ ’ਤੇ 3% ਕਮਿਸ਼ਨ ਵੀ ਹਰ ਵਾਰ ਦੇਣਾ ਪੈਂਦਾ ਹੈ ਤੇ ਅੱਗੇ ਜਿਸ ਕੋਲ ਵੀ ਇਹ ਪੈਸਾ ਜਾਵੇਗਾ, ਉਸਨੂੰ ਵੀ ਖਰਚਣ ਲਈ ਮਨਜ਼ੂਰੀ ਲੈਣ ’ਤੇ 3% ਕਮਿਸ਼ਨ ਦੇਣਾ ਪੈਂਦਾ ਹੈ। ਇਹ ਸੁੰਢ ਦੀ ਗੰਡੀ ਅਮਰੀਕਾ ਕੋਲ ਹੋਣ ਕਾਰਣ ਅਮਰੀਕਾ ਦੁਨੀਆ ਦੇ ਸਭ ਤੋਂ ਵੱਧ ਕਰਜ਼ਾਈ ਮੁਲਕ ਹੋਣ ਦੇ ਬਾਵਜੂਦ ਵੀ ਬਾਕੀ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਕੀਮਤ ਘਟ ਨਹੀਂ ਰਹੀ ਕੁੱਲ ਮਿਲਾਕੇ ਇਹ ਇੱਕ ਕਦੇ ਨਾ ਖਤਮ ਹੋਣ ਵਾਲੀ 3% ਦੀ ਕਹਾਣੀ ਅੱਗੇ ਤੋਂ ਅੱਗੇ ਚੱਲੀ ਜਾ ਰਹੀ ਹੈ ਡਾਲਰ ਦੇ ਮੁਕਾਬਲੇ ਕੋਈ ਹੋਰ ਕਰੰਸੀ ਉੱਭਰਦੀ ਹੈ ਤਾਂ ਫੇਰ ਇਸ ਕਾਗਜ਼ੀ ਘੋੜੇ ਦਾ ਕੀ ਹੋਊ, ਇਹ ਅਮਰੀਕਾ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਰੂਸ ਦੇ ਯੁਕਰੇਨ ਉੱਪਰ ਹਮਲੇ ਬਾਅਦ ਕਿਵੇਂ ਰੂਸ ਦਾ 6 ਸੌ ਅਰਬ ਡਾਲਰ ਫਰੀਜ਼ ਕਰ ਦਿੱਤਾ, ਰੂਸ ਦਾ ਪੈਸਾ ਹੀ ਰੂਸ ਯੁਕਰੇਨ ਜੰਗ ਵਿੱਚ ਯੂਕਰੇਨ ਦੀ ਮਦਦ ਕਰਨ ਦੇ ਨਾਂ ’ਤੇ ਰੂਸ ਦੇ ਹੀ ਖਿਲਾਫ ਵਰਤਿਆ ਗਿਆ

ਪਿਛਲੇ ਸਾਲਾਂ ਤੋਂ ਜਿੱਥੇ ਕਿ ਬ੍ਰਿਕਸ ਕਰੰਸੀ ਕਦੇ ਆਵੇਗੀ ਜਾਂ ਨਹੀਂ ਆਵੇਗੀ, ਦੁਨੀਆ ਭਰ ਵਿੱਚ ਇੱਕ ਬਹੁਤ ਹੀ ਭਖਦਾ ਮੁੱਦਾ ਬਣਿਆ ਹੋਇਆ ਹੈ, ਦੂਜੇ ਪਾਸੇ ਬਰਿਕਸ ਕਰੰਸੀ ਬਾਰੇ ਕਿਆਸ ਅਰਾਈਆਂ ਲਾਉਣ ਵਾਲਿਆਂ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਡਾਲਰ ਦੇ ਮੁਕਾਬਲੇ ਬਰਿਕਸ ਕਰੰਸੀ ਕਦੇ ਆ ਸਕੇਗੀ, ਇਹ ਸੰਭਵ ਹੀ ਨਹੀਂ। ਪਹਿਲੀ ਗੱਲ, ਅਮਰੀਕਾ ਨੇ ਅਜਿਹੀ ਕੋਈ ਕਰੰਸੀ ਆਉਣ ਹੀ ਨਹੀਂ ਦੇਣੀ, ਦੂਜੇ ਪਾਸੇ ਅਮਰੀਕਾ ਦੇ ਹੀ ਕੁਝ ਅਰਥ ਸ਼ਾਸਤਰੀਆਂ ਦੇ ਮਨ ਦਾ ਖਦਸ਼ਾ ਵਾਰ ਵਾਰ ਇਹ ਕਹਿ ਰਿਹਾ ਹੈ ਕਿ ਦੁਨੀਆ ਭਰ ਦੇ ਜ਼ਿਆਦਾਤਰ ਮੁਲਕ ਸਰਮਾਏਦਾਰ ਮੁਲਕਾਂ ਵੱਲੋਂ ਲਗਾਈਆਂ ਜਾਂਦੀਆਂ ਆਰਥਿਕ ਪਾਬੰਦੀਆਂ ਦੇ ਖੌਫ ਅਤੇ ਡਾਲਰ ਦੇ ਇੱਕ ਤਰਫਾ ਦਬਦਬੇ ਵਿੱਚੋਂ ਬਾਹਰ ਨਿਕਲਣ ਲਈ ਕੁਝ ਵੀ ਕਰਨ ਲਈ ਡਾਲਰ ਦੇ ਮੁਕਾਬਲੇ ਵਿੱਚ ਬਰਿਕਸ ਨੂੰ ਇੱਕ ਨਵੀਂ ਕਰੰਸੀ ਲਿਆਉਣ ਦੀ ਉਤਸ਼ਾਹੀ ਉਮੀਦ ਨਾਲ ਤਿਆਰੀ ਕਰਦੇ ਵੇਖੇ ਜਾ ਸਕਦੇ ਹਨ

ਖੈਰ, ਹਾਲ ਦੀ ਘੜੀ ਤਾਂ ਦੁਨੀਆ ਭਰ ਦੀ ਆਰਥਿਕਤਾ ’ਤੇ ਨਜ਼ਰ ਰੱਖਣ ਵਾਲੇ ਅਰਥ ਸ਼ਾਸਤਰ ਦੇ ਗਿਆਨਵਾਨ ਲੋਕਾਂ ਦਾ ਸੋਚਣਾ ਸੱਚ ਹੁੰਦਾ ਜਾ ਰਿਹਾ ਸੀ ਪਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ, ਮੈਕਸੀਕੋ, ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ ਤੋਂ ਦਰਾਮਦ ਹੋਣ ਵਾਲੇ ਸਮਾਨ ’ਤੇ ਟੈਰਿਫ ਲਗਾਉਣ ਦੀ ਗੱਲ ਕਹਿ ਦਿੱਤੀ ਹੈ, ਕਿਸੇ ਦੇਸ਼ ’ਤੇ 10 ਫੀਸਦ ਕਿਸੇ ’ਤੇ 25 ਫੀਸਦ। ਕਈਆਂ ਨੇ ਵਿਰੋਧ ਵਿੱਚ ਪ੍ਰਤੀਕਿਰਿਆ ਵੀ ਦਿੱਤੀ ਹੈ। ਇਸ ਤੋਂ ਇਲਾਵਾ ਅਲਜੀਰੀਆ, ਬੰਗਲਾਦੇਸ਼, ਇੰਡੋਨੇਸ਼ੀਆ, ਮੈਕਸੀਕੋ, ਨਾਈਜੀਰੀਆ, ਈਰਾਨ, ਪਾਕਿਸਤਾਨ, ਸਾਊਦੀ ਅਰਬ, ਸੂਡਾਨ, ਸੀਰੀਆ, ਤੁਰਕੀ, ਮਿਸਰ, ਅਰਜਨਟੀਨਾ, ਵੈਂਜ਼ੁਏਲਾ ਅਤੇ ਜ਼ਿੰਬਾਬਵੇ ਨੇ ਬਰਿਕਸ ਦੀ ਮੈਂਬਰਸ਼ਿਪ ਲਈ ਦਿਲਚਸਪੀ ਦਿਖਾਈ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਬਰਿਕਸ ਨੂੰ ਕਮਜ਼ੋਰ ਕਰਨ ਲਈ ਹੀ ਯੁਕਰੇਨ ਨੂੰ ਛੱਡ ਕੇ ਅਮਰੀਕਾ ਵੱਲੋਂ ਰੂਸ ਨਾਲ ਯਾਰੀ ਪਾਈ ਜਾ ਰਹੀ ਹੈ। ਲੱਗਦਾ ਹੈ, ਅਮਰੀਕਾ ਬਰਿਕਸ ਦੇਸ਼ਾਂ ਵਿੱਚ ਪਾੜ ਪਾ ਕੇ ਬਰਿਕਸ ਕਰੰਸੀ, ਜੋ ਅਮਰੀਕਾ ਲਈ ਹਊਆ ਬਣੀ ਹੋਈ ਸੀ, ਉਸ ਤੋਂ ਸਦਾ ਲਈ ਛੁਟਕਾਰਾ ਪਾਉਣਾ ਚਾਹੁੰਦਾ ਹੈ।

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮੀਰ ਸਿੰਘ ਜੋਸਨ

ਅਮੀਰ ਸਿੰਘ ਜੋਸਨ

Village: Piru Wala, Firozpur, Punjab, India.
Phone: (91 - 94179 - 15875)
Email: (asjca67@gmail.com)