GurtejSinghDr8ਪ੍ਰੋਗਰਾਮ ਖਤਮ ਹੋਣ ’ਤੇ ਅਖ਼ੀਰ ਮੈਂ ਉਸ ਆਰਕੈਸਟਰਾ ਕੁੜੀ ਨੂੰ ਪੁੱਛ ਹੀ ਲਿਆ ...
(7 ਜਨਵਰੀ 2025)

 

ਕੁਝ ਸਮਾਂ ਪਹਿਲਾਂ ਮੈਨੂੰ ਇੱਕ ਮਸ਼ਹੂਰ ਡਾਕਟਰ ਦੋਸਤ ਦੀ ਸ਼ਾਦੀ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆਮੇਰਾ ਦਿਲ ਬਾਗ਼ੋ ਬਾਗ਼ ਹੋ ਗਿਆ ਕਿ ਇਸ ਮਿੱਤਰ ਨੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹ ਕੇ ਵੀ ਮੇਰੇ ਜਿਹੇ ਆਮ ਇਨਸਾਨ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਕਿਉਂਕਿ ਅਕਸਰ ਲੋਕ ਅਜਿਹੀ ਸਥਿਤੀ ਵਿੱਚ ਧਰਤੀ ਤੋਂ ਪੈਰ ਛੱਡ ਦਿੰਦੇ ਹਨਖ਼ੈਰ! ਸ਼ਾਦੀ ਬਹੁਤ ਧੂਮਧਾਮ ਨਾਲ ਹੋਈ। ਸ਼ਰਾਬ-ਕਬਾਬ ਦੇ ਨਾਲ ਨਾਲ ਆਰਕੈਸਟਰਾ ਨੇ ਵੀ ਧੂਮ ਮਚਾ ਰੱਖੀ ਸੀਸਟੇਜ ’ਤੇ ਆਰਕੈਸਟਰਾ ਕੁੜੀਆਂ ਦੇ ਨਾਲ ਬਰਾਤੀ ਸੱਜਣਾਂ ਦੀ ਭੀੜ ਉੱਮੜੀ ਹੋਈ ਸੀ ਜੋ ਵਿਆਹ ਦੇ ਜਸ਼ਨ ਨੂੰ ਬੜੀ ਖੁੱਲ੍ਹਦਿਲੀ ਨਾਲ ਮਨਾ ਰਹੇ ਸਨਮਹਿਮਾਨ ਆਰਕੈਸਟਰਾ ਕੁੜੀਆਂ ਦੇ ਹੱਥ ਫੜ ਕੇ ਨੱਚ ਰਹੇ ਸਨ ਤੇ ਪੈਸਿਆਂ ਦੀ ਬਰਸਾਤ ਬੇਰੋਕ ਹੋ ਰਹੀ ਸੀ ਮੈਨੂੰ ਵੀਆਈਪੀ ਕੁਰਸੀ ਦਿੱਤੀ ਗਈ ਅਤੇ ਕੁਝ ਸਮੇਂ ਬਾਅਦ ਦੋਸਤ ਦੀ ਰਿਸ਼ਤੇਦਾਰੀ ਵਿੱਚੋਂ ਕੁਝ ਮੁੰਡੇ ਮੈਨੂੰ ਜ਼ਬਰਦਸਤੀ ਸਟੇਜ ’ਤੇ ਚੜ੍ਹਾਉਣ ਲਈ ਖਿੱਚ ਧੂਹ ਕਰਨ ਲੱਗੇਕਾਫੀ ਦੇਰ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਤੋਂ ਖਹਿੜਾ ਛਡਾਉਣ ਲਈ ਮੈਂ ਸਟੇਜ ਉੱਪਰ ਚੰਦ ਪਲਾਂ ਲਈ ਜਾਣ ਵਾਸਤੇ ਰਾਜ਼ੀ ਤਾਂ ਹੋ ਗਿਆਪਰ ਉਨ੍ਹਾਂ ਮੁੰਡਿਆਂ ਨੂੰ ਮੈਂ ਸਾਫ ਕਹਿ ਦਿੱਤਾ ਸੀ ਕਿ ਅਗਰ ਨੱਚਣਾ ਹੈ ਤਾਂ ਆਰਕੈਸਟਰਾ ਮੰਚ ਦੇ ਸਾਹਮਣੇ ਨੱਚ ਲਵਾਂਗਾ, ਮੈਂ ਕਿਸੇ ਕੁੜੀ ਦਾ ਹੱਥ ਫੜ ਕੇ ਨਹੀਂ ਨੱਚਾਂਗਾ

ਆਖ਼ਰ ਉਹ ਧੱਕੇ ਨਾਲ ਮੈਨੂੰ ਸਟੇਜ ’ਤੇ ਲੈ ਹੀ ਗਏ ਤੇ ਉਨ੍ਹਾਂ ਵਿੱਚੋਂ ਇੱਕ ਜਣੇ ਨੇ ਆਰਕੈਸਟਰਾ ਲੜਕੀ ਦੇ ਕੰਨ ਵਿੱਚ ਕੁਝ ਕਿਹਾਉਸ ਕੁੜੀ ਨੇ ਅੱਖਾਂ ਨਾਲ ਇਸ਼ਾਰਾ ਕੀਤਾ ਕਿ ਇੱਥੇ ਆ ਕੇ ਨੱਚ ਲਉਮੈਂ ਭੀੜ ਤੋਂ ਦੂਰ ਕੁਝ ਪਲ ਨੱਚ ਕੇ ਛੇਤੀ ਹੀ ਮੰਚ ਤੋਂ ਹੇਠਾਂ ਉੱਤਰ ਆਇਆ ਤੇ ਆਪਣੀ ਕੁਰਸੀ ’ਤੇ ਬੈਠ ਗਿਆਭੀੜ ਅਤੇ ਆਰਕੈਸਟਰਾ ਕੁੜੀਆਂ ਮਸਤੀ ਵਿੱਚ ਝੂਮ ਰਹੀਆਂ ਸਨ ਤੇ ਅਜੀਬ ਤਰੀਕੇ ਨਾਲ ਦੋਵੇਂ ਧਿਰਾਂ ਛੇੜਖਾਨੀਆਂ ਕਰ ਰਹੀਆਂ ਸਨਹੁਣ ਸਾਹਮਣੇ ਜੋ ਕੁਝ ਮੈਂ ਦੇਖਿਆ, ਦੇਖ ਕੇ ਮੇਰੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂਇੱਕ 60-65 ਸਾਲ ਦਾ ਆਦਮੀ ਆਰਕੈਸਟਰਾ ਲੜਕੀ, ਜਿਸਦੀ ਉਮਰ 20-22 ਵਰ੍ਹੇ ਹੋਵੇਗੀ, ਦਾ ਹੱਥ ਫੜਨ ਲਈ ਬੇਤਾਬ ਸੀ ਅਤੇ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ। ਜਿਸ ਗੀਤ ’ਤੇ ਸਾਰੇ ਨੱਚ ਰਹੇ ਸਨ, ਉਸ ਦੀ ਸ਼ਬਦਾਵਲੀ ਦਾ ਕਹਿਣਾ ਹੀ ਕੀ ਸੀ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ’ਲੀ ਡਾਕਾ ਤਾਂ ਨਹੀਂ ਮਾਰਿਆ।’ ਮੰਚ ਦੇ ਸਾਹਮਣੇ ਸਾਹਮਣੇ ਬੈਠੀਆਂ ਔਰਤਾਂ, ਜਿਸ ਵਿੱਚ ਨੱਚਣ ਵਾਲਿਆਂ ਦੀਆਂ ਧੀਆਂ ਭੈਣਾਂ ਵੀ ਹੋਣਗੀਆਂ, ਸ਼ਾਇਦ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀਆਂ ਹੋਣਗੀਆਂ ਕਿ ਆਹ ਕੀ ਕਰ ਰਹੇ ਹਨ

ਇਹ ਦੇਖ ਕੇ ਮੈਂ ਸੋਚ ਰਿਹਾ ਸੀ ਕਿ ਜੋ ਲੋਕ ਆਪਣਿਆਂ ਦੇ ਸਾਹਮਣੇ ਹੀ ਉਨ੍ਹਾਂ ਪੇਸ਼ੇਵਰ ਔਰਤਾਂ ਨਾਲ ਅਜਿਹੀਆਂ ਹਰਕਤਾਂ ਕਰ ਰਹੇ ਹਨ, ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿੱਚ ਤਾਂ ਪਤਾ ਨਹੀਂ ਕੀ ਕਰਦੇ ਹੋਣਗੇਗਾਇਕ, ਗੀਤਕਾਰ ਅਤੇ ਆਰਕੈਸਟਰਾ ਵਾਲਿਆਂ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ ਪਰ ਇਸ ਚਿੱਟੀ ਦਾਹੜੀ ਵਾਲੇ ਨੂੰ ਤਾਂ ਸ਼ਰਮ ਚਾਹੀਦੀ ਸੀ ਜੋ ਆਪਣੀ ਪੋਤੀ ਦੀ ਉਮਰ ਦੀ ਲੜਕੀ ਨਾਲ ਘਟੀਆ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ ਸੀਇਹ ਸਭ ਦੇਖ ਕੇ ਮੈਨੂੰ ਬੜਾ ਦੁੱਖ ਮਹਿਸੂਸ ਹੋਇਆ ਕਿ ਲੋਕ ਕਿਹੋ ਜਿਹੇ ਕੰਮਾਂ ’ਤੇ ਉੱਤਰ ਆਏ ਹਨਸਾਡੇ ਪੁਰਖ਼ਿਆਂ ਨੇ ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਲਲਕਾਰ ਕੇ ਦੂਜਿਆਂ ਦੀਆਂ ਬੇਪੱਤ ਕੀਤੀਆਂ ਜਾ ਰਹੀਆਂ ਧੀਆਂ ਭੈਣਾਂ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਾਇਆ ਸੀਅੱਜ ਉਹ ਬਜ਼ੁਰਗ ਮੈਨੂੰ ਅਬਦਾਲ਼ੀ ਅਤੇ ਉਹ ਸਾਰੇ ਲੜਕੇ ਉਸ ਦੀ ਫੌਜ ਜਾਪ ਰਹੇ ਸਨ ਜੋ ਉਨ੍ਹਾਂ ਆਰਕੈਸਟਰਾ ਕੁੜੀਆਂ ਨੂੰ ਸ਼ਰੇਆਮ ਬੇਪੱਤ ਕਰਨ ਦੀ ਤਾਕ ਵਿੱਚ ਸਨਉਦੋਂ ਤਾਂ ਸਾਡੇ ਬਹਾਦਰ ਪੁਰਖ਼ੇ ਉਨ੍ਹਾਂ ਮਜ਼ਲੂਮ ਔਰਤਾਂ ਦੇ ਹੱਕ ਵਿੱਚ ਪਹਾੜ ਵਾਂਗ ਅੜੇ ਹੋਏ ਸਨ ਪਰ ਅੱਜ ਇਨ੍ਹਾਂ ਦੇ ਹੱਕ ਵਿੱਚ ਖੜ੍ਹਾ ਮੈਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਤੇ ਉਹ ਬੇਸਹਾਰਾ ਬੱਚਿਆਂ ਦੀ ਤਰ੍ਹਾਂ ਜਾਪ ਰਹੀਆਂ ਸਨਪਤਾ ਨਹੀਂ ਕਿਉਂ ਮੈਨੂੰ ਉਸ ਕੁੜੀ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਸ ਨੇ ਇਹ ਕੰਮ ਸ਼ੌਕ ਨਾਲ ਨਹੀਂ, ਕਿਸੇ ਮਜਬੂਰੀ ਕਰਕੇ ਅਪਣਾਇਆ ਹੈ

ਪ੍ਰੋਗਰਾਮ ਖਤਮ ਹੋਣ ’ਤੇ ਅਖ਼ੀਰ ਮੈਂ ਉਸ ਆਰਕੈਸਟਰਾ ਕੁੜੀ ਨੂੰ ਪੁੱਛ ਹੀ ਲਿਆ ਇਸ ਲਾਚਾਰੀ ਦੀ ਕੀ ਵਜਾਹ ਹੈਪਹਿਲਾਂ ਤਾਂ ਉਸ ਨੇ ਹੱਸ ਕੇ ਗੱਲ ਟਾਲ਼ ਦਿੱਤੀ, ਜਦੋਂ ਮੈਂ ਉਸ ਨੂੰ ਭੈਣ ਕਿਹਾ ਤਾਂ ਉਸ ਦੀਆਂ ਅੱਖਾਂ ਭਰ ਆਈਆਂਉਸ ਨੇ ਨਮ ਅੱਖਾਂ ਨਾਲ ਦੱਸਿਆ, “ਵੀਰ ਜੀ, ਪੰਜੇ ਉਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਮੈਂ ਤਾਂ ਮਜਬੂਰੀਵੱਸ ਇਹ ਕਿੱਤੇ ਅਪਣਾਇਆ ਹੈਮੇਰਾ ਬਾਪ ਕਾਫੀ ਸਮਾਂ ਪਹਿਲਾਂ ਗੁਜ਼ਰ ਗਿਆ ਸੀ ਤੇ ਭਰਾ ਨਸ਼ੇੜੀ ਹੈਉਹ ਸਾਨੂੰ ਮਾਵਾਂ ਧੀਆਂ ਨੂੰ ਕੁੱਟਦਾ ਮਾਰਦਾ ਹੈਘਰ ਦਾ ਗੁਜ਼ਾਰਾ ਚਲਾਉਣ ਲਈ ਮੈਂ ਇੱਕ ਜਾਣਕਾਰ ਔਰਤ ਦੇ ਜ਼ਰੀਏ ਇੱਕ ਆਰਕੈਸਟਰਾ ਗਰੁੱਪ ਵਿੱਚ ਅਜਿਹਾ ਸ਼ਾਮਿਲ ਹੋਈ, ਬੱਸ ਇਸ ਦਲਦਲ ਜੋਗੀ ਰਹਿ ਗਈ ਹਾਂਚਿਹਰੇ ’ਤੇ ਨਕਲੀ ਮੁਸਕਾਨ ਰੱਖ ਕੇ ਵਹਿਸ਼ੀ ਲੋਕਾਂ ਦੀਆਂ ਜ਼ਿਆਦਤੀਆਂ ਸਹਿਣੀਆਂ ਪੈਂਦੀਆਂ ਹਨਸਰੀਰ ਦੇ ਨਾਲ ਨਾਲ ਰੂਹ ਤਕ ਜ਼ਖਮੀ ਆ ਵੀਰ ਜੀ, ਹੁਣ ਕੀ ਕੀ ਦੱਸਾਂ ਤੁਹਾਨੂੰ ਮੈਂ … ਇਹ ਆਖ ਉਹ ਆਪਣੇ ਸਾਥੀਆਂ ਨਾਲ ਕਾਰ ਵਿੱਚ ਬੈਠ ਗਈਉਸ ਕੁੜੀ ਦੇ ਬੋਲ੍ਹਾਂ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾਹੁਣ ਜਦੋਂ ਵੀ ਮੈਂ ਕਿਸੇ ਵਿਆਹ ਸਮਾਗਮ ਵਿੱਚ ਜਾਂਦਾ ਹਾਂ ਤਾਂ ਆਰਕੈਸਟਰਾ ਕੁੜੀਆਂ ਨੂੰ ਨੱਚਦੀਆਂ ਦੇਖ ਮੈਨੂੰ ਉਸ ਆਰਕੈਸਟਰਾ ਕੁੜੀ ਦੀ ਦਾਸਤਾਨ ਚੇਤੇ ਆ ਜਾਂਦੀ ਹੈ, ਜੋ ਮੈਨੂੰ ਬੇਚੈਨ ਕਰ ਦਿੰਦੀ ਹੈ ਕਿ ਲੋਕਾਂ ਦੇ ਮਨਾਂ ਵਿੱਚੋਂ ਸੰਵੇਦਨਾ ਕਿੰਨੀ ਮਨਫ਼ੀ ਹੋ ਚੁੱਕੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5597)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author