GurtejSingh7ਕਿਤਾਬਾਂ ਪੜ੍ਹਨ ਦਾ ਮੰਤਰ ਉਨ੍ਹਾਂ ਨੇ ਸਭਨਾਂ ਲੋਕਾਂ ਨੂੰ ਦਿੱਤਾ ਤੇ ਸ਼ਬਦ ਨੂੰ ਹੀ ਉਹ ...NirmalSKhalsa1
(6 ਅਪ੍ਰੈਲ 2023)
ਇਸ ਸਮੇਂ ਪਾਠਕ: 670.


NirmalSKhalsa1ਸਿੱਖ ਕੌਮ ਦੇ ਮਹਾਨ ਕੀਰਤਨੀਏ
, ਕੁਦਰਤ ਪ੍ਰੇਮੀ, ਰਾਗ ਆਧਾਰਿਤ ਗੁਰਮਤਿ ਸੰਗੀਤ ਦੇ ਮਹਾਂਰਥੀ ਅਤੇ ਉੱਘੇ ਸਮਾਜਿਕ ਚਿੰਤਕ ਭਾਈ ਨਿਰਮਲ ਸਿੰਘ ਖਾਲਸਾ ਪਦਮਸ਼੍ਰੀ ਦੇ ਦੋ ਅਪਰੈਲ 2020 ਨੂੰ ਬੇਵਕਤੀ ਦੇਹਾਂਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਾਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਸੀਉਨ੍ਹਾਂ ਦੇ ਕਰੋਨਾ ਪੌਜ਼ੇਟਿਵ ਹੋਣ ਦੀ ਪਹਿਲੀ ਅਪਰੈਲ ਨੂੰ ਆਈ ਖ਼ਬਰ ਨੇ ਮੇਰੀ ਚਿੰਤਾ ਵਧਾਈ ਸੀ ਇਸਦੀ ਪੁਸ਼ਟੀ ਸਬੰਧੀ ਉਨ੍ਹਾਂ ਦੇ ਕਰੀਬੀ ਤੇ ਰਿਸ਼ਤੇਦਾਰ ਸ. ਸਹੋਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਖਾਲਸਾ ਜੀ ਦੀ ਗੰਭੀਰ ਹਾਲਤ ਬਾਰੇ ਗਹਿਰੀ ਚਿੰਤਾ ਪ੍ਰਗਟਾਈ ਸੀਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਟੈਲੀਫੋਨ ’ਤੇ ਮੇਰੀ ਗੱਲ ਹੋਈ ਸੀ ਤੇ ਉਹ ਠੀਕ ਸਨਉਂਝ ਵੀ ਵਟਸਐਪ ਦੇ ਜ਼ਰੀਏ ਸਾਲ 2019 ਦੇ ਸ਼ੁਰੂ ਤੋਂ 24 ਮਾਰਚ 2020 ਤਕ ਉਹ ਮੇਰੇ ਨਾਲ ਜੁੜੇ ਹੋਏ ਸਨਹਰ ਰੋਜ਼ ਫਤਹਿ ਦੀ ਸਾਂਝ ਦੇ ਨਾਲ ਅਕਸਰ ਹੀ ਉਨ੍ਹਾਂ ਦੇ ਸਕਾਰਤਮਕ ਵਿਚਾਰ ਲਿਖਤੀ ਜਾਂ ਕਿਸੇ ਵੀਡੀਓ ਦੇ ਰੂਪ ਵਿੱਚ ਮੇਰੇ ਕੋਲ ਪੁੱਜਦੇ ਰਹੇ ਹਨਵਿਦੇਸ਼ ਦੀ ਧਰਤੀ ’ਤੇ ਹੁੰਦਿਆਂ ਹੋਇਆ ਵੀ ਉਹ ਆਪਣੇ ਚਾਹੁਣ ਵਾਲਿਆਂ ਨਾਲ ਸਾਂਝ ਬਣਾਈ ਰੱਖਦੇ ਸਨਕੁਦਰਤ ਦੇ ਨਾਲ ਵਿਚਰਦਿਆਂ ਆਪਣੀਆਂ ਤਸਵੀਰਾਂ ਅਤੇ ਵੀਡੀਓ ਵੀ ਮੇਰੇ ਤਕ ਪਹੁੰਚਾਉਂਦੇ ਰਹੇ ਸਨ, ਜੋ ਉਨ੍ਹਾਂ ਨੂੰ ਕੁਦਰਤ ਪ੍ਰੇਮੀ ਹੋਣ ਦੀ ਗਵਾਹੀ ਭਰਦੀਆਂ ਸਨ

ਉਹ ਸਮਾਜ ਸੇਵੀ ਸੰਸਥਾ (ਡਾਇਨਾਮਿਕ ਗਰੁੱਪ ਆਫ ਰੰਘਰੇਟਾਜ਼, ਅੰਮ੍ਰਿਤਸਰ) ਦੇ ਸਰਪ੍ਰਸਤ ਸਨਦਸੰਬਰ 2018 ਵਿੱਚ ਇਸ ਸੰਸਥਾ ਵੱਲੋਂ ਸੂਬੇ ਦੇ ਹੁਸ਼ਿਆਰ, ਲੋੜਵੰਦ ਅਤੇ ਕਿਸੇ ਖ਼ੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਕਮ ਦੇ ਨਾਲ ਕਿਤਾਬਾਂ ਦੇ ਸੈੱਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸੀਮੈਂ ਵੀ ਤੁੱਛ ਪ੍ਰਾਪਤੀਆਂ ਕਰਕੇ ਉਨ੍ਹਾਂ ਦੇ ਕਰ ਕਮਲਾਂ ਨਾਲ ਸਨਮਾਨਿਤ ਹੋਇਆ ਸੀ ਜੋ ਮੇਰੇ ਲਈ ਸੁਭਾਗ ਦੀ ਗੱਲ ਹੈਉਸੇ ਸਮਾਗਮ ਵਿੱਚ ਹੀ ਮੇਰੀ ਪਹਿਲੀ ਵਾਰ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ, ਜੋ ਉਕਤ ਸੰਸਥਾ ਦੇ ਪ੍ਰਮੁੱਖ ਪ੍ਰਬੰਧਕ ਸ. ਸਹੋਤਾ ਨੇ ਕਰਵਾਈ ਸੀਡਾਕਟਰੀ ਪੜ੍ਹਾਈ ਦੇ ਨਾਲ ਸਾਹਿਤ ਦੇ ਖੇਤਰ ਵਿੱਚ ਮੇਰਾ ਸਰਗਰਮ ਹੋਣਾ ਉਨ੍ਹਾਂ ਨੂੰ ਚੰਗਾ ਲੱਗਿਆ ਸੀਉਨ੍ਹਾਂ ਮੈਨੂੰ ਕਲਾਵੇ ਵਿੱਚ ਲੈ ਕੇ ਪਿਆਰ ਦਿੱਤਾ ਸੀ

ਸਾਲ 2019 ਵਿੱਚ ਮੇਰਾ ਇੱਕ ਲੇਖ ਪੜ੍ਹ ਕੇ ਉਨ੍ਹਾਂ ਨੇ ਫੋਨ ਕੀਤਾਸ਼ਾਇਦ ਉਸ ਸਮੇਂ ਉਹ ਜੈਪੁਰ ਸਨ। ਫ਼ਤਹਿ ਦੀ ਸਾਂਝ ਪਾਉਂਦੇ ਹੋਏ ਉਹ ਆਪਣੀ ਪਛਾਣ ਦੱਸਦਿਆਂ ਬੋਲੇ, “ਮੈ ਨਿਰਮਲ ਸਿੰਘ ਖਾਲਸਾ ਬੋਲ ਰਿਹਾ ਹਾਂ।”

ਮੈਂ ਗੱਲ ਕੱਟਦਿਆਂ ਪੁੱਛਿਆ, “ਪਦਮਸ੍ਰੀ?”

ਉਨ੍ਹਾਂ ਹੱਸਦਿਆਂ ਕਿਹਾ, “ਹਾਂ ਜੀ।” ਹਾਲ ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਮੇਰੇ ਨਾਲ ਲੇਖ ’ਤੇ ਚਰਚਾ ਕੀਤੀ ਜੋ ਤਕਰੀਬਨ ਪੰਦਰਾਂ ਵੀਹ ਮਿੰਟ ਚੱਲੀਉਹ ਇੰਨੇ ਸਹਿਜ ਨਾਲ ਵਿਚਾਰ ਚਰਚਾ ਕਰ ਰਹੇ ਸਨ ਕਿ ਮੈਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਲੰਮੇ ਵਕਫ਼ੇ ਤੋਂ ਜਾਣਦੇ ਹੋਣ

ਉਸ ਤੋਂ ਬਾਅਦ ਤਾਂ ਸਾਡੀ ਸਾਂਝ ਦਿਨੋ ਦਿਨ ਪੀਢੀ ਹੁੰਦੀ ਗਈਅਕਸਰ ਉਹ ਗੱਲ ਕਰਦੇ ਹੋਏ ਆਪਣੇ ਅਤੀਤ ਦਾ ਵੇਰਵਾ ਦਿੰਦੇ ਸਨ, “ਮੈ ਤਾਂ ਉਸ ਧਰਾਤਲ ਤੋਂ ਉੱਠਿਆ ਹਾਂ, ਜਿੱਥੇ ਮੇਰੇ ਵਰਗੇ ਨੂੰ ਸਾਈਕਲ ਜੁੜਨ ਦੀ ਆਸ ਨਹੀਂ ਸੀ। ਪਰ ਸ਼ਬਦ ਦੀ ਬਦੌਲਤ ਗੱਡੀਆਂ ਤੇ ਜਹਾਜ਼ਾਂ ਦੇ ਸਫ਼ਰ ਵੀ ਨਸੀਬ ਹੋਏ ਹਨਲਗਭਗ 71 ਦੇਸ਼ਾਂ ਵਿੱਚ ਵਿਚਰਨ ਦਾ ਮੌਕਾ ਮਿਲਿਆ ਹੈ

ਪੜ੍ਹਾਈ ਦੌਰਾਨ ਮੇਰੇ ਘਰ ਦੇ ਆਰਥਿਕ ਹਾਲਾਤ ਚੰਗੇ ਨਹੀਂ ਰਹੇ, ਜਿਸ ਤੋਂ ਉਹ ਵਾਕਿਫ਼ ਸਨਇਸ ਕਾਰਨ ਉਹ ਮੈਨੂੰ ਅਕਸਰ ਸਮਝਾਉਂਦੇ ਤੇ ਡਟ ਕੇ ਮਿਹਨਤ ਕਰਨ ਲਈ ਪ੍ਰੇਰਦੇ ਸਨਆਪਣੀ ਪੜ੍ਹਾਈ ਪੂਰੀ ਹੋਣ ’ਤੇ ਇੱਕ ਨਾਮਵਰ ਹਸਪਤਾਲ ਵਿੱਚ ਮੇਰੀ ਨੌਕਰੀ ਲੱਗਣ ਦੀ ਖ਼ਬਰ ਸੁਣ ਕੇ ਉਹ ਬੜੇ ਖੁਸ਼ ਹੋਏ ਸਨ ਕਿ ਸਾਡਾ ਬੱਚਾ ਡਾਕਟਰ ਬਣ ਗਿਆ ਹੈ ਤੇ ਜਲਦੀ ਮਿਲਣ ਦਾ ਹੁੰਗਾਰਾ ਵੀ ਭਰਿਆ ਸੀਇਹ ਸਬੱਬ ਇੱਕ ਸਮਾਗਮ ਵਿੱਚ ਬਣਿਆ ਸੀ, ਜੋ ਆਖ਼ਰੀ ਹੋ ਨਿੱਬੜਿਆ। ਕਿਸੇ ਨੂੰ ਚਿੱਤ ਚੇਤਾ ਤਕ ਨਹੀਂ ਸੀ ਕਿ ਉਹ ਇੰਨੀ ਜਲਦੀ ਸਰੀਰਕ ਪੱਖੋਂ ਸਾਡੇ ਸਭਨਾਂ ਤੋਂ ਦੂਰ ਚਲੇ ਜਾਣਗੇ

ਸੋਲਾਂ ਫਰਵਰੀ 2020 ਨੂੰ ਅੰਮ੍ਰਿਤਸਰ ਵਿਖੇ ਸਾਡੀ ਸਮਾਜਿਕ ਸੰਸਥਾ ਨੇ ਸਿੱਖਿਆ ਸਬੰਧੀ ਇੱਕ ਸੈਮੀਨਾਰ ਕਰਵਾਇਆ ਜਿਸਦਾ ਉਦੇਸ਼ ਸਮਾਜ ਨੂੰ ਸਿੱਖਿਆ ਸਬੰਧੀ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਨਾ ਸੀ ਤੇ ਹੱਲ ਤਲਾਸ਼ਣਾ ਸੀਇਸ ਸਮਾਗਮ ਵਿੱਚ ਸਿੱਖਿਆ ਸ਼ਾਸਤਰੀ, ਅਧਿਆਪਕ, ਡਾਕਟਰ, ਆਈਪੀਐੱਸ ਅਧਿਕਾਰੀ ਅਤੇ ਵਿਦਿਆਰਥੀ ਪਹੁੰਚੇ ਸਨਖਾਲਸਾ ਜੀ ਉਚੇਚੇ ਤੌਰ ’ਤੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਆਪਣੇ ਮੋਢੇ ’ਤੇ ਛੋਟਾ ਜਿਹਾ ਬਸਤਾ ਲਟਕਾਇਆ ਹੋਇਆ ਸੀ ਮੈਂ ਉਸ ਸੈਮੀਨਾਰ ਵਿੱਚ ਮੰਚ ਸੰਚਾਲਕ ਸੀਕੁਝ ਸਮੇਂ ਬਾਅਦ ਮੈਂ ਉਨ੍ਹਾਂ ਦਾ ਨਾਮ ਐਲਾਨਦਿਆਂ ਮੰਚ ’ਤੇ ਆ ਕੇ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਕਿਹਾਉਸ ਦਿਨ ਉਨ੍ਹਾਂ ਦਾ ਬੋਲਿਆ ਹਰ ਸ਼ਬਦ ਬੇਸ਼ਕੀਮਤੀ ਹੈ ’ਤੇ ਇੱਕ ਇੱਕ ਲਫ਼ਜ਼ ਸਾਂਭਣਯੋਗ ਹੈਉਨ੍ਹਾਂ ਦੇ ਆਖ਼ਰੀ ਪਰ ਸਦੀਵੀ ਬੋਲ ਸਮੁੱਚੀ ਲੋਕਾਈ ਦਾ ਸਦਾ ਮਾਰਗ ਦਰਸ਼ਨ ਕਰਦੇ ਰਹਿਣਗੇ

ਉਸੇ ਸਮਾਗਮ ਵਿੱਚ ਮੌਜੂਦ ਲੈਕਚਰਾਰ ਧਰਮਿੰਦਰ ਸਿੰਘ ਨੇ ਉਨ੍ਹਾਂ ਦੀ ਤਕਰੀਰ ਦਾ ਕੁਝ ਹਿੱਸਾ ਰਿਕਾਰਡ ਵੀ ਕੀਤਾ ਸੀ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਇਆਉਨ੍ਹਾਂ ਨੇ ਸਮਾਜ ਸੇਵਾ ਅਤੇ ਆਪਣੇ ਵੱਲੋਂ ਸਮਾਜ ਨੂੰ ਕੁਝ ਨਾ ਕੁਝ ਵਾਪਸ ਕਰਨ ਦੀ ਧਾਰਨਾ ’ਤੇ ਬਲ ਦਿੱਤਾ ਸੀਉਨ੍ਹਾਂ ਦੇ ਭਾਸ਼ਣ ਦੇ ਬੋਲ ਕੁਝ ਇਉਂ ਸਨ, “ਇਹ ਜ਼ਰੂਰੀ ਨਹੀਂ ਕਿ ਕੋਈ ਵੱਡਾ ਅਫਸਰ ਜਾਂ ਅਮੀਰ ਹੀ ਸਮਾਜ ਸੇਵਾ ਕਰੇਆਪਣੇ ਕੰਮ ਜ਼ਰੀਏ ਵੀ ਲੋਕਾਈ ਦੀ ਸੇਵਾ ਸੰਭਵ ਹੈ।”

ਉਹ ਅਕਸਰ ਹੀ ਕਹਿੰਦੇ ਸਨ ਕਿ ਮੈਂ ਤਾਂ ਪੰਜਵੀਂ ਪਾਸ ਹਾਂ ਤੇ ਗ਼ਰੀਬੀ ਦੀ ਦਲ਼ਦਲ ਵਿੱਚੋਂ ਨਿਕਲ ਕੇ ਆਇਆ ਹਾਂ ਪਰ ਫਿਰ ਵੀ ਕੀਰਤਨ ਜਾਂ ਰਿਸ਼ਤੇ ਦੁਆਰਾ ਕਿੰਨੇ ਹੀ ਲੋਕਾਂ ਦਾ ਜੀਵਨ ਬਦਲਣ ਦੀ ਸਫ਼ਲ ਕੋਸ਼ਿਸ਼ ਕਰ ਚੁੱਕਿਆ ਹਾਂ। ਮੇਰੇ ਕੋਲ ਨਾ ਤਾਂ ਲਾਲ ਬੱਤੀ ਸੀ ਤੇ ਨਾ ਹੀ ਹਰਾ ਪੈੱਨ।”

ਕਿਤਾਬਾਂ ਪੜ੍ਹਨ ਦਾ ਮੰਤਰ ਉਨ੍ਹਾਂ ਨੇ ਸਭਨਾਂ ਲੋਕਾਂ ਨੂੰ ਦਿੱਤਾ ਤੇ ਸ਼ਬਦ ਨੂੰ ਹੀ ਉਹ ਆਪਣੀ ਤਰੱਕੀ ਦਾ ਸਾਧਨ ਮੰਨਦੇ ਸਨਹਿੰਮਤ ਕਰਨ ’ਤੇ ਤੁਰਨ ਨਾਲ ਹੀ ਪੈਂਡੇ ਨਿੱਬੜਦੇ ਹਨਸੋ ਸਾਰਿਆਂ ਨੂੰ ਲੱਕ ਬੰਨ੍ਹ ਕੇ ਤੁਰਨ ਦਾ ਸੰਦੇਸ਼ ਦੇਣ ਦੇ ਨਾਲ ਉਨ੍ਹਾਂ ਇੱਕ ਦੂਜੇ ਦੀ ਮਦਦ ਕਰਨ, ਲੱਤਾਂ ਨਾ ਖਿੱਚਣ ਲਈ ਪ੍ਰੇਰਿਆ ਸੀਉਨ੍ਹਾਂ ਦੇ ਇਨ੍ਹਾਂ ਪ੍ਰੇਰਨਾਮਈ ਸ਼ਬਦਾਂ ਨੇ ਉੱਥੇ ਮੌਜੂਦ ਲੋਕਾਂ ਵਿੱਚ ਨਵੀਂ ਰੂਹ ਫ਼ੂਕ ਦਿੱਤੀ ਸੀਤਕਰੀਰ ਖਤਮ ਹੋਣ ’ਤੇ ਹਾਲ ਵਿੱਚ ਤਾੜੀਆਂ ਦਾ ਹੜ੍ਹ ਆ ਗਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3894)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author


About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author