DavinderHionBanga 7ਹਮੇਸ਼ਾ ਦੀ ਤਰ੍ਹਾਂ ਭਾਜਪਾ ਦੇ ਕੁਝ ਲੀਡਰਾਂ ਵੱਲੋਂ ਇਸ ਵਾਰ ਵੀ ਆਪਣੀ ਸਾਖ ਬਚਾਉਣ ਲਈ ...BhimRaoAmbedkar1
(28 ਦਸੰਬਰ 2024)

ਇਹ ਵੀ ਪੜ੍ਹ ਲਵੋ

28December2024
*   *   *

 

ਭਾਰਤੀ ਸੰਸਦ ਦੇ ਦੋਵੇਂ ਸਦਨਾਂ, ਰਾਜ ਸਭਾ ਅਤੇ ਲੋਕ ਸਭਾ ਵਿੱਚ ਦੋ ਕੁ ਦਿਨ ਭਾਰਤੀ ਸੰਵਿਧਾਨ ਉੱਤੇ ਭਰਪੂਰ ਬਹਿਸ ਦੌਰਾਨ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇੱਕ ਦੂਜੇ ਤੋਂ ਅੱਗੇ ਵਧ ਕੇ ਸੰਵਿਧਾਨ ਅਤੇ ਇਸਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਪੁਰਜ਼ੋਰ ਪ੍ਰਸ਼ੰਸਾ ਕੀਤੀ। ਸੱਤਾਧਾਰੀ ਪਾਰਟੀ ਭਾਜਪਾ ਨੇ ਤਾਂ ਭਾਰਤੀ ਸੰਵਿਧਾਨ ਨੂੰ ਪੂਜਣਯੋਗ ਕਹਿ ਕੇ ਆਪਣੇ ਪੁਰਾਣੇ ਪਾਪ ਧੋਣ ਲਈ ਯਤਨ ਕੀਤੇ। ਆਰ ਐੱਸ ਐੱਸ ਅਤੇ ਭਾਜਪਾ ਦੀ ਇਹ ਬੜੀ ਪੁਰਾਣੀ ਅਤੇ ਸੋਚੀ-ਸਮਝੀ ਨੀਤੀ ਹੈ ਕਿ ਜਿਨ੍ਹਾਂ ਵਿਚਾਰਾਂ ਨੂੰ ਲੋਕਾਂ ਦੇ ਦਿਮਾਗ ਵਿੱਚੋਂ ਗਾਇਬ ਕਰਨਾ ਹੋਵੇ, ਉਨ੍ਹਾਂ ਨੂੰ ਸਿਰਫ ਪੂਜਣਯੋਗ ਸਮੱਗਰੀ ਤਕ ਸੀਮਿਤ ਕਰ ਦਿੱਤਾ ਜਾਵੇ

ਭਾਜਪਾ ਦੇ ‘ਸਵਿੰਧਾਨ ਗੁਣਗਾਨ’ ਤੋਂ ਅਗਲੇ ਹੀ ਦਿਨ 17 ਦਸੰਬਰ ਨੂੰ ਉਦੋਂ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਜਦੋਂ ਰਾਜ ਸਭਾ ਵਿੱਚ ਭਾਜਪਾ ਦੇ ਅਖੌਤੀ ਚਾਣਕਿਆ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਸ਼ਣ ਸ਼ੁਰੂ ਕਰਨ ਲਈ ਆਪਣਾ ਮੂੰਹ ਖੋਲ੍ਹਿਆ ਤਾਂ ਅੰਦਰ ਭਰਿਆ ਹੋਇਆ ਜ਼ਹਿਰ ਬਾਹਰ ਟਪਕਣ ਲੱਗ ਪਿਆ। ਉਸ ਨੇ ਵਿਰੋਧੀਆਂ ਵੱਲ ਹਮਲਾ ਕਰਦਿਆਂ ਕਿਹਾ ਕਿ ‘ਅੱਜਕਲ ਇੱਕ ਫੈਸ਼ਨ ਬਣ ਗਿਆ ਹੈ- ਅੰਬੇਦਕਰ ਅੰਬੇਦਕਰ, ਅੰਬੇਦਕਰ, ... ਜੇਕਰ ਐਨਾ ਨਾਮ ਕਿਸੇ ਭਗਵਾਨ ਦਾ ਲਿਆ ਹੁੰਦਾ ਤਾਂ ਤੁਹਾਡੀਆਂ ਸੱਤ ਪੀੜ੍ਹੀਆਂ ਨੂੰ ਸਵਰਗ ਪ੍ਰਾਪਤ ਹੋ ਜਾਂਦਾ

ਇਹ ਸੁਣਦਿਆਂ ਹੀ ਜਿੱਥੇ ਵਿਰੋਧੀ ਧਿਰ ਨੇ ਤੁਫਾਨ ਮਚਾਉਂਦਿਆ, ਬਾਬਾ ਸਾਹਿਬ ਬਾਰੇ ਅਪਮਾਨ ਭਰੇ ਲਫਜ਼ਾਂ ਦੇ ਕੁਕਰਮ ਬਦਲੇ ਅਮਿਤ ਸ਼ਾਹ ਨੂੰ ਸਮੁੱਚੇ ਦੇਸ਼ ਪਾਸੋਂ ਮੁਆਫੀ ਮੰਗਣ ਲਈ ਕਿਹਾ, ਆਕੜ ਅਤੇ ਫਤੂਰ ਨਾਲ ਭਰੇ ਇਸ ਭਾਜਪਾਈ ਲੀਡਰ ਨੇ ਮੁਆਫ਼ੀ ਮੰਗਣ ਤੋਂ ਸਾਫ ਇਨਕਾਰ ਕਰਦਿਆਂ ‘ਇੱਕ ਚੋਰੀ ਤੇ ਉੱਪਰੋਂ ਸੀਨਾਜ਼ੋਰੀ’ ਦੇ ਅਖਾਣ ਨੂੰ ਸੱਚ ਕਰ ਦਿੱਤਾ

ਹੁਣ ਸੰਸਦ ਦੇ ਹੰਗਾਮੇ ਤੋਂ ਬਾਅਦ ਇਹ ਲੜਾਈ ਦੇਸ਼ ਭਰ ਦੀਆਂ ਸੜਕਾਂ ਅਤੇ ਗਲੀਆਂ ਤਕ ਪਹੁੰਚ ਗਈ ਹੈ ਅਤੇ ਮੰਗ ਵੀ ਹੁਣ ਮੁਆਫੀ ਦੇ ਨਾਲ ਵਧਕੇ ਅਸਤੀਫੇ ਤਕ ਪਹੁੰਚ ਗਈ ਹੈਇੱਕ ਪਾਸੇ ‘ਇੰਡੀਆ ਗੱਠਜੋੜ’ ਵਾਲੇ ਇਸ ਲੜਾਈ ਨੂੰ ਬੜੀ ਗੰਭੀਰਤਾ ਨਾਲ ਇਕੱਠੇ ਹੋ ਕੇ ਲੜ ਰਹੇ ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਵਿੱਚ ਭਾਈਵਾਲ ਐੱਨ ਡੀ ਏ ਗਠਜੋੜ ਵਿੱਚ ਬੈਠੇ ਕੁਝ ਪਾਰਟੀਆਂ ਦੇ ਆਗੂ ਖੁਦ ਨੂੰ ਕਸੂਤੀ ਸਥਿਤੀ ਵਿੱਚ ਫਸੇ ਹੋਏ ਮਹਿਸੂਸ ਕਰ ਰਹੇ ਹਨ ਅਤੇ ਆਪਣੇ ਹੀ ਵਰਕਰਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨਪ੍ਰਧਾਨ ਮੰਤਰੀ ਮੋਦੀ ਆਪਣੀ ਆਦਤ ਮੁਤਾਬਕ ਜਿਵੇਂ ਉਹ ਹਰ ਔਖੇ ਸਵਾਲਾਂ ਦੇ ਜਵਾਬ ਤੋਂ ਭੱਜਦੇ ਹੋਏ ਮੌਨ ਵਰਤ ਰੱਖ ਲੈਂਦੇ ਹਨ, ਅੱਜਕਲ ਵੀ ਇਸੇ ਰੋਲ ਵਿੱਚ ਮੌਜੂਦ ਹਨ

ਹਮੇਸ਼ਾ ਦੀ ਤਰ੍ਹਾਂ ਭਾਜਪਾ ਦੇ ਕੁਝ ਲੀਡਰਾਂ ਵੱਲੋਂ ਇਸ ਵਾਰ ਵੀ ਆਪਣੀ ਸਾਖ ਬਚਾਉਣ ਲਈ ਅਮਿਤ ਸ਼ਾਹ ਦੀ ਇਸ ਘਿਨਾਉਣੀ ਗਲਤੀ ਦਾ ਜ਼ਿੰਮੇਵਾਰ ਨਹਿਰੂ ਅਤੇ ਗਾਂਧੀ ਨੂੰ ਦੱਸਦਿਆਂ ਪਾਪ ਦਾ ਸਾਰਾ ਠੀਕਰਾ ਕਾਂਗਰਸ ਪਾਰਟੀ ਦੇ ਸਿਰ ਭੰਨਣ ਦਾ ਯਤਨ ਕੀਤਾ ਜਾ ਰਿਹਾ ਹੈਲੋਕਾਂ ਦਾ ਅਥਾਹ ਗੁੱਸਾ ਜੋ ਸੜਕਾਂ ਉੱਤੇ ਤੁਫਾਨ ਦੀ ਤਰ੍ਹਾਂ ਫੈਲਿਆ ਹੋਇਆ ਹੈ, ਨੂੰ ਦੇਖਦੇ ਹੋਏ ਹੁਣ ਤਕ ਭਾਜਪਾ ਦੇ ਹੰਕਾਰੀ ਆਗੂਆਂ ਨੂੰ ਭਰਮ ਭੁਲੇਖੇ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਸੀ ਅਤੇ ਦੇਸ਼ ਦੀ ਮਾਲਕ ਜਨਤਾ ਤੋਂ ਨਿਮਰਤਾ ਸਹਿਤ ਮੁਆਫੀ ਮੰਗਦੇ ਹੋਏ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ, ਉਸ ਨੂੰ ਕਬੂਲ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਜਿਸ ਬਾਬਾ ਸਾਹਿਬ ਦੇ ਰਚੇ ਪਵਿੱਤਰ ਸੰਵਿਧਾਨ ਦੀ ਕਸਮ ਉਠਾ ਕੇ ਉਹ ਸਰਕਾਰੀ ਐਸ਼ੋ-ਆਰਾਮ ਦਾ ਨਿੱਘ ਮਾਣ ਰਹੇ ਹਨ, ਉਸ ਬਾਰੇ ਹੀ ਊਲ-ਜਲੂਲ ਬੋਲ ਰਹੇ ਹਨ। ਇਹ ਗਲਤੀ ਨਹੀਂ ਤਾਂ ਕੀ ਸਿਆਣਪ ਹੈ?

ਜਦੋਂ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਹੁੰਦੇ ਹੋਏ ਡਾਕਟਰ ਅੰਬੇਡਕਰ ਸਾਹਿਬ ਨੇ ‘ਹਿੰਦੂ ਕੋਡ ਬਿੱਲ’ ਸੰਸਦ ਵਿੱਚ ਪੇਸ਼ ਕੀਤਾ ਸੀ ਤਾਂ ਆਰ ਐੱਸ ਐੱਸ ਨੇ ਉਨ੍ਹਾਂ ਨੂੰ ਬਹੁਤ ਹੀ ਗਲਤ ਸ਼ਬਦਾਂ ਨਾਲ ਬੁਰਾ ਕਹਿ ਕੇ ਉਸ ਦੇ ਜਿਊਂਦੇ ਜੀਅ ਹੀ ਉਸ ਦੀ ਸਬ-ਯਾਤਰਾ ਕੱਢ ਕੇ ਸੰਵਿਧਾਨ ਦੀਆਂ ਪੱਤੀਆਂ ਜਲਾ ਕੇ ਮਨੂਸਮਰਤੀ ਲਾਗੂ ਕਰਨ ਲਈ ਹੁੜਦੰਗ ਮਚਾਈ ਰੱਖਿਆ ਸੀ। ਭਾਜਪਾਈਓ, ਜੇਕਰ ਇਹੀ ਕਾਰਨ ਹੈ ਤਾਂ ਖੁੱਲ੍ਹ ਕੇ ਮਨੂਸਮਰਤੀ ਦੀ ਗੱਲ ਕਰੋ ਫਿਰ ਸੰਵਿਧਾਨ ਨੂੰ ਪੂਜਣ ਦਾ ਡਰਾਮਾ ਬੰਦ ਕਰੋਜੇਕਰ ਅਜੇ ਵੀ ਲੋਕਾਂ ਨੂੰ ਮੂਰਖ ਸਮਝ ਕੇ ਤੁਸੀਂ ਆਪਣੀਆਂ ਮਨ ਮਰਜ਼ੀਆਂ ਥੋਪਣੀਆ ਬੰਦ ਨਾ ਕੀਤੀਆਂ ਤਾਂ ਜਿਸ ਦਿਨ ਲੋਕ ਮਨ ਮਰਜ਼ੀ ’ਤੇ ਉੱਤਰ ਆਏ, ਵੱਡੇ-ਵੱਡੇ ਨਾਢੂ ਖਾਂਹਾਂ ਦੇ ਬਿਸਤਰੇ ਗੋਲ ਕਰ ਦਿੰਦੇ ਹਨਭਾਜਪਾ ਨੂੰ ਪਿਛਲੇ ਸਮੇਂ ਵਿੱਚ ਆਪਣੇ ਗੁਆਂਢੀ ਮੁਲਕਾਂ ਬੰਗਲਾ ਦੇਸ਼ ਅਤੇ ਸ੍ਰੀ ਲੰਕਾ ਵਿੱਚ ਵਾਪਰੀਆਂ ਘਟਨਾਵਾਂ ਤੋਂ ਕੁਝ ਤਾਂ ਸਿੱਖਣਾ ਚਾਹੀਦਾ ਹੈ। ਸਰਕਾਰਾਂ ਬਣਾਉਣ ਵਾਲੇ ਲੋਕਾਂ ਉੱਤੇ ਜਦੋਂ ਉਹੀ ਸਰਕਾਰਾਂ ਕਹਿਰ ਢਾਹੁੰਦੀਆਂ ਹਨ ਤਾਂ ਲੋਕਾਂ ਦਾ ਸਬਰ ਟੁੱਟਣ ਤੋਂ ਬਾਅਦ ਜੋ ਤੁਫਾਨ ਉੱਠਦੇ ਹਨ, ਉਨ੍ਹਾਂ ਨੂੰ ਰੋਕਣਾ ਕਿਸੇ ਦੇ ਬੱਸ ਵਿੱਚ ਨਹੀਂ ਰਹਿੰਦਾਇਸ ਕਰਕੇ ਭਾਜਪਾ ਨੂੰ ਬਹੁਤ ਸੂਝ ਅਤੇ ਨਿਮਰਤਾ ਨਾਲ ਇਸ ਭੜਕੀ ਹੋਈ ਅੱਗ ਨੂੰ ਸ਼ਾਂਤ ਕਰਨ ਵਲ ਵਧਣਾ ਚਾਹੀਦਾ ਹੈ

ਆਸ ਵੀ ਇਹੀ ਕੀਤੀ ਜਾ ਰਹੀ ਹੈ ਕਿ ਅੰਤ ਨੂੰ ਆਪਣੀ ਕੁਰਸੀ ਅਤੇ ਪਾਰਟੀ ਬਚਾਉਣ ਲਈ ਪ੍ਰਧਾਨ ਮੰਤਰੀ ਮੋਦੀ ਮਜਬੂਰੀ ਬੱਸ ਹੀ ਸਹੀ, ਆਪਣੇ ਸਭ ਤੋਂ ਚਹੇਤੇ ਮਿੱਤਰ ਦੀ ਕੁਰਬਾਨੀ ਦੇਣੀ ਬਿਹਤਰ ਸਮਝਣਗੇਜੈ ਭੀਮ! ਜੈ ਭਾਰਤ!! ਜੈ ਸੰਵਿਧਾਨ!!!

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5569)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਦਵਿੰਦਰ ਹੀਉਂ ਬੰਗਾ

ਦਵਿੰਦਰ ਹੀਉਂ ਬੰਗਾ

Hion, Banga, Punjab, India.
WhatsApp (At Present: Italy - 39  320 345 9870)
Email: (davinderpaul33@gmail.com)

More articles from this author