DavinderHionBanga 7ਕੰਧਾਂ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੇ ਭਗਤ ਸਿੰਘ ਦੇ ਦਿਲ ਨੂੰ ਹਲੂਣ ਦਿੱਤਾ ਅਤੇ ਉਸ ਨੇ ਇੱਥੋਂ ਲਹੂ ਭਿੱਜੀ ਮਿੱਟੀ ...
(28 ਸਤੰਬਰ 2023)


ਅਮਰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਜਾਨਾਂ ਕੁਰਬਾਨ ਕਰਕੇ ਭਾਰਤ ਅੰਦਰ ਲਿਆਂਦੀ ਅਜ਼ਾਦੀ ਦਾ ਪੂਰਨ ਅਨੰਦ ਮਾਣ ਰਹੇ ਅੱਜ ਦੇ ਹਾਕਮ
, ਉਨ੍ਹਾਂ ਮਹਾਨ ਸ਼ਹੀਦਾਂ ਦੀ ‘ਇਨਕਲਾਬੀ’ ਵਿਚਾਰਧਾਰਾ ਦੇ ਉਲਟ ਲੋਕਾਂ ਉੱਪਰ ਆਪਣੀ ਫਿਰਕੂ, ਵੰਡਵਾਦੀ, ਪੂੰਜੀਵਾਦੀ, ਸਾਮਰਾਜਵਾਦੀ, ਅਧਿਆਤਮਿਕ-ਮਨੂਵਾਦੀ ਪਿਛਾਂਹਖਿੱਚੂ ਵਿਚਾਰਧਾਰਾ ਨੂੰ ਥੋਪ ਕੇ ਮੁਲਕ ਨੂੰ ਫਿਰ ਉਸ ਗੁਲਾਮਦਾਰੀ ਦੇ ਨਰਕਵਾਦੀ ਯੁਗ ਵੱਲ ਲਿਜਾਣ ਲਈ ਜੱਦੋਜਹਿਦ ਕਰ ਰਹੇ ਹਨਜੇਕਰ ਇਨ੍ਹਾਂ ਦਾ ਪਿਛੋਕੜ ਫੋਲਿਆ ਜਾਵੇ ਤਾਂ ਇਨ੍ਹਾਂ ਵਿੱਚ ਸਾਮਰਾਜੀਆਂ ਦੇ ਹਿਮਾਇਤੀ ਹੋਣ ਤੋਂ ਬਿਨਾਂ ਹੋਰ ਗੁਣ ਨਜ਼ਰ ਨਹੀਂ ਆਉਂਦਾ। ਦੂਜੇ ਪਾਸੇ ਸ਼ਹੀਦਾਂ ਦਾ ਸ਼ਾਨਾਮੱਤਾ ਇਤਿਹਾਸ ਪੜ੍ਹ ਕੇ ਹਰੇਕ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈਭਗਤ ਸਿੰਘ ਵਰਗੇ ਇਨਕਲਾਬੀ ਸ਼ਹੀਦਾਂ ਦੇ ਅਸਲੀ ਵਾਰਸ ਬਣਨ ਦਾ ਡਰਾਮਾ ਕਰਨ ਵਾਲੇ ਤਾਨਾਸ਼ਾਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਭਗਤ ਸਿੰਘ ਹੋਰੀਂ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਇਹ ਕਿਹਾ ਸੀ ਕਿ ਇਹ ਬੰਬ ਕਿਸੇ ਨੂੰ ਜਾਨੋ ਮਾਰਨ ਲਈ ਨਹੀਂ, ਅੰਨ੍ਹੀ ਅਤੇ ਬੋਲ਼ੀ ਸਰਕਾਰ ਦੇ ਅੱਖਾਂ ’ਤੇ ਕੰਨ ਖੋਲ੍ਹਣ ਵਾਸਤੇ ਸਿਰਫ ਧਮਾਕਾ ਹੈ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ, ਪੰਜਾਬ (ਪਾਕਿਸਤਾਨ) ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆਉਨ੍ਹਾਂ ਦਾ ਜੱਦੀ ਘਰ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਬੰਗਾ ਨੇੜੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਹੈਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਵਿੱਦਿਆਵਤੀ ਸਨਉਨ੍ਹਾਂ ਦੇ ਜਨਮ ਸਮੇਂ ਉਨ੍ਹਾਂ ਦੇ ਪਿਤਾ ਅਤੇ ਦੋਵੇਂ ਚਾਚਾ ਜੀ, ਅਜੀਤ ਸਿੰਘ ਅਤੇ ਸਵਰਨ ਸਿੰਘ ਲਾਹੌਰ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਪਰਤੇ ਸਨ, ਇਸ ਕਰਕੇ ਇਸ ਨੂੰ ਭਾਗਾਂ ਵਾਲਾ ਕਹਿੰਦੇ ਹੋਏ ਇਸਦਾ ਨਾਮ ਭਗਤ ਸਿੰਘ ਰੱਖਿਆ ਗਿਆਇਸ ਪਰਿਵਾਰ ਦੇ ਵੱਡੇ-ਵਡੇਰੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਸਨ ਅਤੇ ਕੁਝ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨੌਕਰੀ ਕਰਦੇ ਸਨਉਸ ਦੇ ਪਿਤਾ ਅਤੇ ਚਾਚੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਹਰਦਿਆਲ ਦੀ ਅਗਵਾਈ ਹੇਠ ਗਦਰ ਪਾਰਟੀ ਵਿੱਚ ਸ਼ਾਮਿਲ ਸਨ

ਭਗਤ ਸਿੰਘ ਨੇ ਮੁਢਲੀ ਵਿੱਦਿਆ ਤੋਂ ਬਾਅਦ ਡੀ ਏ ਵੀ ਹਾਈ ਸਕੂਲ ਲਾਹੌਰ ਵਿੱਚ ਦਾਖ਼ਲਾ ਲਿਆ ਤਾਂ ਉਸ ਵਕਤ ਅੰਗਰੇਜ਼ੀ ਹਕੂਮਤ ਇਸ ਸਕੂਲ ਨੂੰ ‘ਰਾਜ ਵਿਰੋਧੀ’ ਗਤੀਵਿਧੀਆਂ ਦਾ ਕੇਂਦਰ ਮੰਨਦੀ ਸੀਜਿਵੇਂ ਅੱਜਕਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ (ਜੇ ਐੱਨ ਯੂ) ਨੂੰ ਭਾਜਪਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈਭਗਤ ਸਿੰਘ 1919 ਵਿੱਚ ਜਦੋਂ ਸਿਰਫ਼ 12 ਸਾਲ ਦੀ ਉਮਰ ਵਿੱਚ ਪੈਦਲ ਚੱਲ ਕੇ ਜਲ੍ਹਾਂਵਾਲਾ ਬਾਗ (ਅੰਮ੍ਰਿਤਸਰ) ਪਹੁੰਚੇ ਤਾਂ ਉੱਥੇ 13 ਅਪਰੈਲ ਨੂੰ ਇੱਕ ਪਬਲਿਕ ਸਭਾ ਵਿੱਚ ਇਕੱਤਰ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਅੰਗਰੇਜ਼ੀ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀਇੱਥੇ ਕੰਧਾਂ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੇ ਭਗਤ ਸਿੰਘ ਦੇ ਦਿਲ ਨੂੰ ਹਲੂਣ ਦਿੱਤਾ ਅਤੇ ਉਸ ਨੇ ਇੱਥੋਂ ਲਹੂ ਭਿੱਜੀ ਮਿੱਟੀ ਚੁੱਕੀ ਅਤੇ ਅੰਗਰੇਜ਼ੀ ਹਕੂਮਤ ਦਾ ਬੋਰੀ-ਬਿਸਤਰਾ ਗੋਲ ਕਰਨ ਦੀ ਕਸਮ ਖਾਧੀ ਅਤੇ ਉਹ ਅਜ਼ਾਦੀ ਦੀ ਲੜਾਈ ਵਿੱਚ ਕੁੱਦ ਪਏਮਹਾਤਮਾ ਗਾਂਧੀ ਦੇ ਨਾਮਿਲਵਰਤਨ ਅੰਦੋਲਨ ਵਾਪਸ ਲੈਣ ਦੇ ਫੈਸਲੇ ’ਤੇ ਭਗਤ ਸਿੰਘ ਨੇ ਨਿਰਾਸ਼ਾ ਜ਼ਾਹਰ ਕੀਤੀ1923 ਵਿੱਚ ਭਗਤ ਸਿੰਘ ਨੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲਿਆ ਜਿੱਥੇ ਉਸ ਨੇ ਨਾਟ-ਕਲਾ ਸੋਸਾਇਟੀ ਵਿੱਚ ਸਰਗਰਮ ਹਿੱਸਾ ਲਿਆ ਇਸ ਦੌਰਾਨ ਉਸ ਨੇ ਪੰਜਾਬੀ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਨਿਬੰਧ ਮੁਕਾਬਲਾ ਜਿੱਤਿਆ, ਜਿਸ ਵਿੱਚ ਉਸ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਲਿਖਿਆ ਸੀ ਇਹ ਉਸ ਨੇ ਜੁਯੈਪੇ ਮੋਤੇਸਿਨੀ ਦੀ ‘ਯੰਗ ਇਟਲੀ’ ਲਹਿਰ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀ

1926 ਵਿੱਚ ਭਗਤ ਸਿੰਘ ਨੇ ਨੌਜਵਾਨਾਂ ਨੂੰ ਸਮਾਜਵਾਦੀ ਵਿਚਾਰਧਾਰਾ ਨਾਲ ਜੋੜਨ ਲਈ ‘ਨੌਜਵਾਨ ਭਾਰਤ ਸਭਾ’ ਬਣਾਈ ਅਤੇ ਕੁਝ ਅਰਸੇ ਬਾਅਦ ਸਭਾ ਨੂੰ ‘ਭਾਰਤੀ ਰਿਪਬਲਿਕਨ ਐਸੋਸੀਏਸ਼ਨ’ ਵਿੱਚ ਸਮਿਲਤ ਕਰ ਲਿਆ ਜਿਸਦੇ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕਉੱਲਾ ਖਾਨ ਪ੍ਰਮੁੱਖ ਆਗੂ ਸਨਭਗਤ ਸਿੰਘ ਨੂੰ ਇਨਕਲਾਬੀ ਅਤੇ ਅਗਾਂਹਵਧੂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀਭਗਤ ਸਿੰਘ ਦੇ ਪਰਿਵਾਰ ਨੇ ਜਦੋਂ ਉਸ ਉੱਤੇ ਸ਼ਾਦੀ ਕਰਵਾਉਣ ਲਈ ਜ਼ੋਰ ਪਾਇਆ ਤਾਂ ਉਹ ਵਿਆਹ ਤੋਂ ਬਚਣ ਲਈ ਘਰੋਂ ਭੱਜ ਕੇ ਕਾਨਪੁਰ ਚਲੇ ਗਿਆ ਅਤੇ ਪਰਿਵਾਰ ਲਈ ਇੱਕ ਖ਼ਤ ਲਿਖ ਕੇ ਰੱਖ ਗਿਆ ਕਿ ‘ਮੇਰੇ ਜੀਵਨ ਦਾ ਸਭ ਤੋਂ ਉੱਤਮ ਮਕਸਦ ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਹੈ ਅਤੇ ਮੈਂ ਇਸ ਨੂੰ ਸਮਰਪਿਤ ਹੋ ਗਿਆ ਹਾਂ। ਇਸ ਲਈ ਕੋਈ ਐਸ਼ੋ-ਆਰਾਮ ਜਾਂ ਕੋਈ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ

ਜਦੋਂ 1928 ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ ‘ਸਾਈਮਨ ਕਮਿਸ਼ਨ’ ਨਿਯੁਕਤ ਕੀਤਾ ਤਾਂ ਦੇਸ਼ ਦੀਆਂ ਕੁਝ ਸਿਆਸੀ ਪਾਰਟੀਆਂ ਨੇ ਕਮਿਸ਼ਨ ਦਾ ਬਾਈਕਾਟ ਕਰਦਿਆਂ ਸਖਤ ਵਿਰੋਧ ਕੀਤਾ 30 ਅਕਤੂਬਰ 1928 ਨੂੰ ਜਦੋਂ ਕਮਿਸ਼ਨ ਲਾਹੌਰ ਪੁੱਜਾ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਲੋਕਾਂ ਨੇ ਇਸਦਾ ਭਾਰੀ ਵਿਰੋਧ ਕੀਤਾਅੰਗਰੇਜ਼ ਪੁਲਿਸ ਦੇ ਸੁਪਰਡੈਂਟ ਅਫਸਰ ਸਕਾਟ ਨੇ ਲਾਠੀਚਾਰਜ ਕਰਵਾ ਦਿੱਤਾ ਜਿਸ ਦੌਰਾਨ ਲਾਲਾ ਜੀ ਸਖਤ ਜਖ਼ਮੀ ਹੋ ਗਏ ਅਤੇ 17 ਨਵੰਬਰ 1928 ਨੂੰ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈਭਗਤ ਸਿੰਘ ਹੋਰੀਂ ਆਪਣੀ ਪਾਰਟੀ ਦਾ ਨਾਂ ਬਦਲ ਕੇ ‘ਭਾਰਤੀ ਸੋਸ਼ਲਿਸ਼ਟ ਰਿਪਬਲਿਕਨ ਐਸੋਸੀਏਸ਼ਨ’ ਰੱਖ ਲਿਆ ਅਤੇ ਪਾਰਟੀ ਵੱਲੋਂ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ ਗਈ ਅਤੇ ਫਿਰ ਸਹੀ ਪਹਿਚਾਣ ਨਾ ਹੋ ਸਕਣ ਕਾਰਨ ਸਕਾਟ ਦੀ ਬਜਾਏ ਗਲਤੀ ਨਾਲ ਜੌਹਨ ਪੀ ਸਾਂਡਰਸ ਮਾਰਿਆ ਗਿਆ

1929 ਵਿੱਚ ਭਗਤ ਸਿੰਘ ਤੇ ਸਾਥੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਪੈਰਿਸ ਵਿੱਚ ‘ਚੈਂਬਰ ਆਫ ਡਿਪਟੀਜ਼’ ਉੱਤੇ ਬੰਬ ਸੁੱਟਣ ਵਾਲੇ ਫਰਾਂਸੀਸੀ ਅਰਾਜਕਤਾਵਾਦੀ ਅਗਸਟਮ ਵੈਲਟ ਤੋਂ ਪ੍ਰਭਾਵਿਤ ਹੋ ਕੇ ਭਗਤ ਸਿੰਘ ਨੇ ‘ਕੇਂਦਰੀ ਅਸੈਂਬਲੀ ਦਿੱਲੀ’ ਅੰਦਰ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ, ਜਿਸਦਾ ਮੁੱਖ ਮਕਸਦ ‘ਪਬਲਿਕ ਸੇਫਟੀ ਬਿੱਲ’ ਅਤੇ ‘ਵਪਾਰ ਵਿਵਾਦ ਕਾਨੂੰਨ’ ਦਾ ਵਿਰੋਧ ਕਰਨਾ ਸੀ, ਜਿਸ ਨੂੰ ਅਸੈਂਬਲੀ ਵੱਲੋਂ ਰੱਦ ਕਰਨ ਦੇ ਬਾਅਦ ਵੀ ਵਾਇਸਰਾਏ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਬਣਾ ਰਿਹਾ ਸੀਕਾਫ਼ੀ ਵਿਰੋਧ ਅਤੇ ਵਿਵਾਦ ਤੋਂ ਬਾਅਦ ਸਰਬਸੰਮਤੀ ਨਾਲ ਬੰਬ ਸੁੱਟਣ ਲਈ ਭਗਤ ਸਿੰਘ ਤੇ ਬੁੱਕਟੇਸ਼ਵਰ ਦੱਤ ਦੀ ਚੋਣ ’ਤੇ ਸਹਿਮਤੀ ਪ੍ਰਗਟ ਹੋ ਗਈ

ਯੋਜਨਾ ਅਨੁਸਾਰ 8 ਅਪਰੈਲ 1929 ਨੂੰ ਅਸੈਂਬਲੀ ਵਿੱਚ ਇਨ੍ਹਾਂ ਦੋਵਾਂ ਇਨਕਲਾਬੀਆਂ ਨੇ ਹਾਲ ਵਿੱਚ ਖਾਲੀ ਜਗ੍ਹਾ ’ਤੇ ਬੰਬ ਸੁੱਟ ਦਿੱਤਾ ਕਿਉਂਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਸੱਟ ਚੋਟ ਜਾਂ ਜਾਨੋਂ ਮਾਰਨਾ ਨਹੀਂ ਸੀ ਪਰ ਫਿਰ ਵੀ ਵਾਇਸਰਾਏ ਦੇ ਕਾਰਜਕਾਰੀ ਕੌਂਸਲ ਦੇ ਵਿੱਤ ਮੈਂਬਰ ਜਾਰਜ ਅਰਨੇਟਰ ਸ਼ੂਟਰ ਸਮੇਤ ਕੁਝ ਮੈਂਬਰ ਜਖ਼ਮੀ ਹੋ ਗਏਪੂਰਾ ਹਾਲ ਧੂੰਏਂ ਨਾਲ ਭਰ ਗਿਆ ਅਤੇ ਦੋਵੇਂ ਯੋਧੇ ਮੌਕੇ ਤੋਂ ਭੱਜਣ ਦੀ ਬਜਾਏ ਅਸੈਂਬਲੀ ਵਿੱਚ ਆਪਣੇ ਪ੍ਰੋਗਰਾਮ ਦੇ ਪਰਚੇ ਸੁੱਟਦੇ ਹੋਏ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਰਹੇ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆਪਾਰਟੀ ਵੱਲੋਂ ਲਾਹੌਰ ਅਤੇ ਸਹਾਰਨਪੁਰ ਵਿੱਚ ਬੰਬ ਬਣਾਉਣ ਲਈ ਫੈਕਟਰੀਆਂ ਲਗਾਈਆਂ ਹੋਈਆਂ ਸਨ15 ਅਪਰੈਲ 1929 ਪੁਲਿਸ ਵੱਲੋਂ ਲਾਹੌਰ ਬੰਬ ਫੈਕਟਰੀ ’ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਪਾਰਟੀ ਦੇ ਸਰਗਰਮ ਮੈਂਬਰ ਸਾਥੀ ਕਿਸ਼ੋਰੀ ਲਾਲ, ਸੁਖਦੇਵ ਤੇ ਜੈ ਗੋਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ

ਅਜ਼ਾਦੀ ਪ੍ਰਵਾਨਿਆਂ ਖਿਲਾਫ ਵੱਖ-ਵੱਖ ਕੇਸਾਂ ਦੀ ਸੁਣਵਾਈ ਚੱਲਦੀ ਰਹੀ ਅਖੀਰ 7 ਅਕਤੂਬਰ 1930 ਨੂੰ ਅਦਾਲਤ ਨੇ ਆਪਣੇ ਸਾਰੇ ਸਬੂਤਾਂ ਦੇ ਆਧਾਰ ’ਤੇ 300 ਪੰਨਿਆਂ ਦਾ ਫੈਸਲਾ ਜਾਰੀ ਕਰਦਿਆਂ ਅਤੇ ਸਾਂਡਰਸ ਦੀ ਹੱਤਿਆ ਦੇ ਮਾਮਲੇ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਅਤੇ ਪੰਡਿਤ ਕਿਸ਼ੋਰੀ ਲਾਲ ਸਮੇਤ ਕੁਝ ਸਾਥੀਆਂ ਨੂੰ ਉਮਰ ਕੈਦ ਅਤੇ ਕੁਝ ਨੂੰ 7 ਤੇ 5 ਸਾਲ ਦੀ ਸਜ਼ਾ ਸੁਣਾਈ ਗਈਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 24 ਮਾਰਚ 1931 ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਗਿਆ ਸੀ ਪਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਡਰਦਿਆਂ ਹੋਇਆ ਅੰਗਰੇਜ਼ੀ ਸਾਮਰਾਜੀ ਹਕੂਮਤ ਨੇ 23 ਮਾਰਚ ਦੀ ਰਾਤ ਸਾਢੇ ਸੱਤ ਵਜੇ ਦੇ ਕਰੀਬ ਹੀ ਤਿੰਨ ਕ੍ਰਾਂਤੀਕਾਰੀ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਅਤੇ ਫਿਰ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਚੋਰੀ ਛਿੱਪੇ ਹੀ ਲਾਸ਼ਾਂ ਦੇ ਟੁਕੜੇ ਕਰਕੇ ਬੋਰੀਆਂ ਵਿੱਚ ਪਾ ਕੇ ਬਾਹਰ ਲਿਜਾ ਕੇ ‘ਗੰਡਾ ਸਿੰਘ ਵਾਲਾ’ ਪਿੰਡ ਦੇ ਬਾਹਰ ਸਤਲੁਜ ਨਦੀ ਦੇ ਕੰਢੇ ’ਤੇ ਸੰਸਕਾਰ ਕਰ ਦਿੱਤਾ

ਸ਼ਹੀਦ ਭਗਤ ਸਿੰਘ ਮਾਰਕਸਵਾਦੀ, ਲੈਨਿਨਵਾਦੀ ਵਿਚਾਰਧਾਰਾ ਦਾ ਧਾਰਨੀ ਸੀ ਆਖਰੀ ਵਕਤ ਵੀ ਉਹ ਜੇਲ੍ਹ ਅੰਦਰ ਕਾਮਰੇਡ ਲੈਨਿਨ ਦੀ ਕਿਤਾਬ ‘ਰਾਜ ਤੇ ਇਨਕਲਾਬ’ ਪੜ੍ਹ ਰਿਹਾ ਸੀ ਜਦੋਂ ਜੇਲ੍ਹਰ ਨੇ ਉਸ ਨੂੰ ਫਾਂਸੀ ਦੇ ਤਖਤੇ ਵੱਲ ਚੱਲਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਥੋੜ੍ਹਾ ਠਹਿਰ ਜਾਹ ਇੱਕ ਇਨਕਲਾਬੀ ਦੂਸਰੇ ਇਨਕਲਾਬੀ (ਲੈਨਿਨ) ਨੂੰ ਮਿਲ ਰਿਹਾ ਹੈਫਿਰ ਭਗਤ ਸਿੰਘ ਇਸ ਕਿਤਾਬ ਦਾ ਪੰਨਾ ਮੋੜ ਕੇ ਮੁਸ਼ਕਰਾਉਦਾ ਹੋਇਆ ਜੇਲ੍ਹਰ ਨਾਲ ਤੁਰ ਪਿਆ

ਸ਼ਹੀਦ ਭਗਤ ਸਿੰਘ ਅਕਸਰ ਇਹ ਕਹਿੰਦਾ ਹੁੰਦਾ ਸੀ ਕਿ ਗੋਰੇ ਅੰਗਰੇਜ਼ ਤਾਂ ਹੁਣ ਇੱਥੋਂ ਚਲੇ ਹੀ ਜਾਣਗੇ ਪਰ ਫਿਰ ਕਾਲੇ ਸਰਮਾਏਦਾਰ ਸਾਨੂੰ ਗੁਲਾਮ ਬਣਾ ਕੇ ਸਾਡੀ ਲੁੱਟ ਖਸੁੱਟ ਜਾਰੀ ਰੱਖਣਗੇ ਇਸ ਕਰਕੇ ਸਾਨੂੰ ਅਧੂਰੀ ਅਜ਼ਾਦੀ ਮੰਨਜੂਰ ਨਹੀਂ, ਅਸੀਂ ਤਾਂ ਇਹੋ ਜਿਹੇ ਸਮਾਜਵਾਦੀ ਢਾਂਚੇ ਦੀ ਸਥਾਪਨਾ ਕਰਨੀ ਚਾਹੁੰਦੇ ਹਾਂ ਜਿਸ ਵਿੱਚ ‘ਇਨਸਾਨ ਹੱਥੋਂ ਇਨਸਾਨ’ ਦੀ ਲੁੱਟ ਖ਼ਤਮ ਹੋ ਜਾਵੇਅਜੋਕੇ ਸਮੇਂ ਦੌਰਾਨ ਇਹੀ ਕੁਝ ਤਾਂ ਹੋ ਰਿਹਾ ਹੈ ਕਿ ਕਾਲੇ ਅੰਗਰੇਜ਼ ਅੰਬਾਨੀ-ਅਡਾਨੀ ਵਰਗੇ ਕੁਝ ਗਿਣਤੀ ਦੇ ਪੂੰਜੀਵਾਦੀ ਘਰਾਣੇ ਸਾਡੇ ਮਹਾਨ ਭਾਰਤ ਨੂੰ ਮੁੜ ਗੁਲਾਮ ਬਣਾਉਣ ਦੇ ਮਕਸਦ ਨਾਲ ਦਿਨ ਰਾਤ ਲੁੱਟਣ ’ਤੇ ਲੱਗੇ ਹੋਏ ਹਨਦੂਜੇ ਪਾਸੇ ਸੱਤਾ ’ਤੇ ਕਾਬਜ਼ ਭਾਜਪਾ ਦੀ ਮੋਦੀ ਸਰਕਾਰ ਇਨ੍ਹਾਂ ਲੁਟੇਰਿਆਂ ਦੇ ਪੱਖ ਵਿੱਚ ਲੋਕ ਮਾਰੂ ਕਾਲੇ ਕਾਨੂੰਨ ਬਣਾ ਕੇ ਅਤੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਖੂਨ-ਪਸੀਨੇ ਨਾਲ ਬਣੇ ਹੋਏ ਪਬਲਿਕ ਅਦਾਰੇ ਇਨ੍ਹਾਂ ਪੂੰਜੀਪਤੀਆਂ ਨੂੰ ਕੌਡੀਆਂ ਦੇ ਭਾਅ ਵਿੱਚ ਵੇਚ ਕੇ ਦੇਸ਼ ਨੂੰ ਕੰਗਾਲ ਕਰਕੇ ਆਮ ਲੋਕਾਂ ਦੇ ਹੱਕਾਂ-ਹਿਤਾਂ ਨੂੰ ਖ਼ਤਮ ਕਰਦੇ ਹੋਏ ਦੇਸ਼ ਦੇ ਪਵਿੱਤਰ ਸੰਵਿਧਾਨ ਨੂੰ ਤਹਿਸ-ਨਹਿਸ ਕਰ ਕੇ ਲੋਕਤੰਤਰ ਦਾ ਘਾਣ ਅਤੇ ਹਿਟਲਰਸ਼ਾਹੀ ਹਕੂਮਤ ਸਥਾਪਿਤ ਕਰਨ ’ਤੇ ਲੱਗੀ ਹੋਈ ਹੈਸਾਮਰਾਜੀਆਂ ਦੇ ਖਾਨਦਾਨੀ ਝੋਲੀਚੁੱਕ ਆਮ ਲੋਕਾਂ ਨੂੰ ਮਹਾਨ ਸ਼ਹੀਦਾਂ ਦੀ ਕ੍ਰਾਂਤੀਕਾਰੀ ਸੋਚ ਤੋਂ ਦੂਰ ਲਿਜਾਣ ਵਾਸਤੇ ਹਿੰਦੂ-ਮੁਸਲਿਮ ਅਤੇ ਕਦੇ ਭਾਰਤ-ਇੰਡੀਆ ਦੇ ਨਾਮ ਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦਿਆਂ ਆਪਣੇ ਲੁੱਟ-ਖਸੁੱਟ ਭਰੇ ਰਾਜਭਾਗ ਨੂੰ ਕਾਇਮ ਰੱਖਣਾ ਚਾਹੁੰਦੇ ਹਨਪਰ ਭਾਰਤ ਦੇ ਸੂਝਵਾਨ ਲੋਕ ਇਹ ਭਲੀਭਾਂਤ ਜਾਣਦੇ ਹਨ ਕਿ ਇਸ ਖਤਰਨਾਕ ਅਤੇ ਖੌਫਜ਼ਦਾ ਦੌਰ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਭਗਤ, ਗਦਰੀ ਬਾਬਿਆਂ ਦੀ ਸਮਾਜਵਾਦੀ ਸੋਚ ਨੂੰ ਅਪਣਾਉਂਦੇ ਹੋਏ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਕੇ ਹਰ ਕੁਰਬਾਨੀ ਕਰਨ ਲਈ ਅੱਗੇ ਵਧਣਾ ਹੀ ਸਾਡੇ ਅਮਰ ਸ਼ਹੀਦਾਂ ਦੇ ਵਡਮੁੱਲੇ ਵਿਚਾਰਾਂ ਦਾ ਅਸਲੀ ਮਾਣ-ਸਨਮਾਨ ਹੋਵੇਗਾ ਅਤੇ ਮਨੁੱਖਤਾ ਵਿਰੋਧੀ ਸਾਮਰਾਜੀਆਂ ਦਾ ਵਿਨਾਸ਼ ਹੋਵੇਗਾਆਸ ਹੈ ਕਿ ਭਾਰਤ ਦੇ ਲੋਕ ਇਸ ਮਨੂਵਾਦੀ ਭਾਜਪਾ ਤਾਨਾਸ਼ਾਹੀ ਹਕੂਮਤ ਨੂੰ ਗੱਦੀ ਤੋਂ ਲਾਹੁਣ ਲਈ ਵਿਰੋਧੀ ਪਾਰਟੀਆਂ ਦੇ ਨਵੇਂ ਬਣੇ ਗੱਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡੈਵਲਪਮੈਂਟ ਇਨਕਲੂਸਿਵ ਅਲਾਇੰਸ) ਨੂੰ ਮਜ਼ਬੂਤ ਕਰਦੇ ਹੋਏ ਚੰਗੇਰੇ ਭਵਿੱਖ ਦਾ ਨਿਰਮਾਣ ਕਰਦੇ ਮਹਾਨ ਸ਼ਹੀਦਾਂ ਦੇ ਸੁਪਨੇ ‘ਸਮਾਜਵਾਦ’ ਦੀ ਸਥਾਪਨਾ ਵੱਲ ਕਦਮ ਵਧਾਉਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4251)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਵਿੰਦਰ ਹੀਉਂ ਬੰਗਾ

ਦਵਿੰਦਰ ਹੀਉਂ ਬੰਗਾ

Hion, Banga, Punjab, India.
WhatsApp (At Present: Italy - 39  320 345 9870)
Email: (davinderpaul33@gmail.com)

More articles from this author