SwarnSBhangu7ਕਾਸ਼! ਰਾਣਿਆਂਅਜਿਹਾ ਹੋ ਜਾਂਦਾ। ਤੂੰ ਬਚ ਵੀ ਜਾਂਦਾ … ਅਤੇ ਅਸੀਂ ਗੁੱਸਾ ਵੀ ਲਾਹ ਲੈਂਦੇ ...RandeepRanaBhangu
(5 ਨਵੰਬਰ 2024)
ਇਸ ਸਮੇਂ ਪਾਠਕ: 385.

RandeepRanaBhanguਵਾਹ! ਰਾਣਾ ਜੀ ਵਾਹ, ਆਪ ਜੀ ਚਲੇ ਗਏ ਹੋ … ਚੰਗਾ ਨਹੀਂ ਕੀਤਾ ਪਿਆਰਿਆ, ਆਪਣੇ-ਆਪ ਨੂੰ 32 ਸਾਲ ਦੀ ਭਰ-ਜਵਾਨੀ ਵਿੱਚ ਹੀ ਨਿਪਟਾ ਲਿਆਇਹ ਜਾਣਦਿਆਂ ਹੋਇਆਂ ਵੀ ਕਿ ਮੇਰੇ ਇਹ ਗ਼ਿਲੇ/ਸ਼ਿਕਵੇ ਜਾਂ ਇਹ ਸਮਝਾਉਤੀਆਂ ਨਾ ਹੀ ਤੇਰੇ ਕੋਲ ਪਹੁੰਚਣੀਆਂ ਹਨ ਅਤੇ ਨਾ ਹੀ ਉਨ੍ਹਾਂ ਕੋਲ, ਜਿਨ੍ਹਾਂ ਨੇ ਤੇਰੇ ਵਾਂਗ ਹੀ ਆਪਣੀ ਉਮਰ ਦੇ ਕੁਦਰਤੀ ਵਰ੍ਹੇ ਖੋਹ ਲਏ ਹਨਜਦੋਂ ਵੀ ਮੈਂ ਇਹ ਅਹਿਸਾਸ ਕਰਾਉਂਦਾ ਰਿਹਾ ਸਾਂ ਕਿ ਇਹ ਜੀਵਨ ਬੜਾ ਕੀਮਤੀ ਹੈ, ਅਸੀਂ ਕੁਦਰਤ ਦੇ ਕਰੋੜਾਂ ਵਰ੍ਹਿਆਂ ਦੇ ਸਹਿਜ-ਵਿਕਾਸ ਦਾ ਫਲ਼ ਹਾਂਮਨੁੱਖ ਹੀ ਤਾਂ ਹੈ, ਜਿਸਦੇ ਸਿਰ ਵਿੱਚ ਬਾਕੀ ਪ੍ਰਾਣੀਆਂ ਦੇ ਮੁਕਾਬਲੇ, ਸੁਪਰ-ਕੰਪਿਊਟਰ ਨੁਮਾ ਦਿਮਾਗ਼ ਹੈ, ਕਿ ਜਦੋਂ ਇਸ ਨੂੰ ਸਿੱਖਿਆ ਅਤੇ ਸਮਝ ਦੀ ਜਾਗ ਲੱਗ ਜਾਂਦੀ ਹੈ ਤਾਂ ਇਹ ਆਪਣੇ-ਆਪ ਲਈ ਸਵਰਗ ਸਿਰਜ ਸਕਦਾ ਹੈ … ਅਤੇ ਜਦੋਂ ਮਨੁੱਖੀ-ਸਮੂਹ, ਸਿਆਣੀ-ਸ਼ਕਤੀ ਵਿੱਚ ਬਦਲ ਜਾਂਦਾ ਹੈ ਤਾਂ ਇਹ ਦੂਸਰਿਆਂ ਲਈ ਵੀ ਸਵਰਗ ਸਿਰਜਣ ਦੇ ਕਾਬਲ ਬਣ ਜਾਂਦਾ ਹੈਤੂੰ ਇਹ ਸਭ ਕਿੰਨਾ ਬੀਬਾ-ਰਾਣਾ ਬਣਕੇ ਸੁਣਿਆ ਕਰਦਾ ਸੈਂ

ਰਾਣਾ ਰਣਦੀਪ ਜੀ, ਤੁਸੀਂ ਮੇਰੀ ਉਹ ਗੱਲ ਵੀ ਨਹੀਂ ਸੀ ਸਮਝ ਸਕੇ ਕਿ ਮਨੁੱਖ ਭਾਵੇਂ ਆਪਣੇ-ਆਪ ਵਿੱਚ ਇਕੱਲਾ ਹੁੰਦਾ ਹੈ, ਪਰ ਉਹ ਆਪਣੇ ਨਜ਼ਦੀਕੀ ਰਿਸ਼ਤਿਆਂ ਲਈ ‘ਪੂਰੀ ਦੁਨੀਆਂ’ ਹੁੰਦਾ ਹੈਜਦੋਂ ਬੀਤੀ 22 ਜੂਨ ਨੂੰ ਤੂੰ ਮ੍ਰਿਤਕ-ਦੇਹ ਬਣਿਆ ਪਿਆ ਸੀ ਤਾਂ ਤੇਰੇ ਭਾਣਜਿਆਂ, ਭੈਣਾਂ, ਮਾਪਿਆਂ ਅਤੇ ਹੋਰ ਸਕੇ ਸਬੰਧੀਆਂ ਦੇ ਵਿਰਲਾਪ ਨਾਲ ਧਰਤੀ ਪਾਟ ਪਾਟ ਜਾਂਦੀ ਸੀਰਾਣਿਆਂ, ਤੂੰ ਰਿਸ਼ਤਿਆਂ ਵਿੱਚ ਜਿਹੜਾ ਖਲਾਅ ਪਾ ਗਿਐਂ, ਉਸਦੀ ਪੂਰਤੀ ਹੀ ਕੋਈ ਨਹੀਂਤੂੰ ਮੇਰੀ ਕਦਰ ਕਰਨ ਵਾਲਿਆਂ ਵਿੱਚੋਂ ਸੀ, ਮੇਰਾ ਮਾਣ ਸੀਮੇਰਾ ਹੀ ਕਿਉਂ, ਸਗੋਂ ਹਰੇਕ ਦਾ ਦੁੱਖ ਵੰਡਾਉਣ ਵਾਲਿਆ, ਤੇਰੇ ’ਤੇ ਤਾਂ ਪਿੰਡ ਦੇ ਲੋਕ ਵੀ ਮਾਣ ਕਰਦੇ ਸਨਉਸ ਦਿਨ ਪਿੰਡ ਦੀ ਫਿਰਨੀ ’ਤੇ ਖੜ੍ਹ ਕੇ ਤੇਰੇ ਅਤੇ ਤੇਰੇ ਸਾਥੀਆਂ ਦੇ ਆਕਾਸ਼ ਗੁੰਜਾਊ ਨਾਅਰੇ ਸੁਣੇ ਸਨ, ਜਦੋਂ ਤੂੰ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਉਪਰੰਤ ਦਿੱਲੀ ਤੋਂ ਕਿਸਾਨ-ਕਾਫ਼ਲੇ ਨਾਲ ਮੁੜਿਆ ਸੀਤੂੰ ‘ਚੇਤਨਾ ਕਲਾ ਮੰਚ ਚਮਕੌਰ ਸਾਹਿਬ’ ਦਾ ਮੰਝਿਆ ਹੋਇਆ ਕਲਾਕਾਰ ਸੀਭਾਵੇਂ ਤੂੰ ਕੱਦ ਦਾ ਮਧਰਾ ਸੀ, ਪਰ ਜਦੋਂ ਤੇਰੀ ਕਲਾਕਾਰੀ ਨਾਲ ਦਮਦਾਰ ਬੋਲ ਜੁੜ ਜਾਂਦੇ ਸਨ, ਤੂੰ ਭਰਵੀਂ ਦਾਦ ਲੈ ਲੈਂਦਾ ਸੈਂ ਅਤੇ ਦਰਸ਼ਕ ਤੇਰੀ ਕਲਾ ਨੂੰ ਲੰਮਾ ਸਮਾਂ ਯਾਦ ਰੱਖਦੇ ਸਨਨਾਟਕ ‘ਕਿਵ ਕੂੜੈ ਤੁਟੈ ਪਾਲ਼ਿ’ ਨੂੰ ਤੇਰੇ ਜਿਹਾ ਕਲਾਕਾਰ ਨਹੀਂ ਮਿਲਣਾ ਅਤੇ ‘ਛਿਪਣ ਤੋਂ ਪਹਿਲਾਂ’ ਵਿਚਲਾ ਸਿਪਾਹੀਤੇਰੇ ਇਨ੍ਹਾਂ ਗੁਣਾਂ ਨੇ ਹੀ ਤੇਰੇ ਲਈ ਵੱਡੇ ਪਰਦੇ ਵੱਲ ਰਾਹ ਖੋਲ੍ਹ ਦਿੱਤਾ ਸੀਫਿਰ ਤੂੰ 2015 ਵਿੱਚ ਭਗਤ ਪੂਰਨ ਸਿੰਘ ਦੀ ਜੀਵਨੀ ’ਤੇ ਬਣੀ ਫਿਲਮ ‘ਇਹ ਜਨਮ ਤੁਮਾਰੇ ਲੇਖੇ’ ਦਾ ਅਪੰਗ ਪਿਆਰਾ ਸਿੰਘ ਬਣਿਆ ਸੀ ਅਤੇ ਕਈ ਹੋਰ ਫਿਲਮਾਂ ਦਾ ਕਿਰਦਾਰ ਬਣਿਆ ਸੀਸੱਚਮੁੱਚ ਤੂੰ ਪੰਜਾਬੀ ਫਿਲਮ ਸਨਅਤ ਲਈ ਸੰਭਾਵਨਾਵਾਂ ਭਰਿਆ ਕਲਾਕਾਰ ਸੀ

ਕਦੇ ਕਦੇ ਤੇਰੀ ਫੁਕਰੀ ਨੋਟ ਹੁੰਦੀ, ਪਤਾ ਲੱਗਣ ’ਤੇ ਮੈਂ ਵਰਜਦਾ, ਤੂੰ ਕੰਨ ਫੜ ਲੈਂਦਾਤੂੰ ਮੇਰੇ ਪਿੰਡ ਦਾ ਸੀ, ਕਦੇ ਕਦੇ ਵਧਵੇਂ ਮਾਣ ਦੀ ਪਾਡੀ ਵੀ ਮਾਰਦਾ ਰਿਹਾ ਸੀ ਕਿ ਬੱਸ ਅਸੀਂ ਦੋ ਹੀ ਹੀਰੇ ਜੰਮੇ ਹਾਂ ਪਿੰਡ ਵਿੱਚਕਦੇ ਕਦੇ ਤੂੰ ਕਿਸੇ ਪ੍ਰੇਸ਼ਾਨੀ ਦੀ ਪੰਡ ਚੁੱਕੀ ਤੁਰਿਆ ਆਉਂਦਾ ਅਤੇ ਮੇਰੀ ਅਨੁਭਵੀ ਤਾਕੀਦ ਤੋਂ ਬਾਅਦ “ਬੱਸ, ਐਨੀ ਕੁ ਈ ਗੱਲ ਸੀ ਬਾਈ” ਕਹਿੰਦਿਆਂ ਹੌਲ਼ਾ ਫੁੱਲ ਹੋ ਪਰਤਦਾ ਸੀਉਸ ਦਿਨ ਵੀ ਆ ਜਾਂਦਾ … ਓਏ ਰਾਣਿਆਂ, ਤੈਨੂੰ ਜ਼ਿੰਦਗੀ ਨਾਲ ਬਗਲਗੀਰ ਹੁੰਦਿਆਂ ਵੇਖ ਸਕਦਾਤੇਰੇ ਜਾਣ ਤੋਂ ਬਾਅਦ ਹੀ ਪਤਾ ਚੱਲਿਆ ਕਿ ਤੂੰ ਦਾਰੂ ਦਾ ਗੁਲਾਮ ਹੋ ਗਿਆ ਸੈਂ। ਘਰ ਵਿੱਚ ਮਨ-ਮੁਟਾਵ ਹੋਇਆ ਤਾਂ ਤੂੰ ਮੋਟਰ ’ਤੇ ਪਈ ਕੀਟਨਾਸ਼ਕ ਡੱਫ ਲਈ ਮੈਨੂੰ ਅਤੇ ਤੇਰੇ ਹੋਰ ਸੰਗੀਆਂ ਸਾਥੀਆਂ ਨੂੰ ਤਾਂ ਅਗਲੇ ਦਿਨ ਸਵੇਰੇ ਪਤਾ ਲੱਗਾ ਕਿ ‘ਰਾਣਾ ਜੀ, ਨੋ ਮੋਰ’। ... ਜਦੋਂ ਤੇਰੇ ਇਸ ਤਰ੍ਹਾਂ ਜਾਣ ਦਾ ਪਤਾ ਲੱਗਾ ਤਾਂ ਮਨ ਵਿੱਚ ਤੇਰੇ ਪ੍ਰਤੀ ਰੋਸ ਵੀ ਉੱਭਰਿਆ ਸੀ, ਪਰ ਹੁਣ ਇਹ ਰੋਸ ਲਾਹੀਏ ਤਾਂ ਲਾਹੀਏ ਕਿਸ ’ਤੇ

ਤੇਰੇ ਜਾਣ ਤੋਂ ਬਾਅਦ, ਲਗਭਗ 20 ਸਾਲ ਪਹਿਲਾਂ ਵਾਪਰੀ ਇੱਕ ਘਟਨਾ ਵਾਰ ਵਾਰ ਯਾਦ ਆਉਂਦੀ ਹੈਉਸ ਦਿਨ ਬਾਅਦ ਦੁਪਹਿਰ ਜਦੋਂ ਮੈਂ ਸਕੂਲ ਤੋਂ ਘਰ ਜਾਣ ਲਈ ਪੱਕੀ ਸੜਕ ’ਤੇ ਚੜ੍ਹਨ ਲੱਗਾ ਤਾਂ ਸਾਹਮਣੇ ਲਗਭਗ 200 ਫੁੱਟ ਚੌੜੀ ਸਰਹਿੰਦ-ਨਹਿਰ ਦੇ ਪਿੰਡ ਧੌਲਰਾਂ ਵਾਲੇ ਪੁਲ ਦੀ, ਲਹਿੰਦੇ ਵੱਲ ਦੀ ਰੋਕ ’ਤੇ, ਦਰਮਿਆਨ ਵਿੱਚ ਕਿਸੇ ਨੇ ਹਰੇ ਰੰਗ ਦੀ ਪੱਗ ਲਾਹ ਕੇ ਰੱਖੀ ਪਈ ਸੀਰੁਕ ਕੇ ਵੇਖਿਆ ਤਾਂ ਪਤਾ ਲੱਗਾ ਕਿ ਹੁਣੇ ਹੁਣੇ ਬੰਦੇ ਨੇ ਪੱਗ ਪਟੜੀ ’ਤੇ ਰੱਖ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈਉਹ ਬੰਦਾ ਚੌੜੀ ਨਹਿਰ ਦੇ ਵਿਚਕਾਰ ਬਚਣ ਲਈ ਇੱਧਰ ਉੱਧਰ ਹੱਥ ਮਾਰ ਰਿਹਾ ਸੀਨਹਿਰ ਦੁਆਲੇ ਸਾਰੇ ਬੇਵੱਸ ਨਾਲੋ-ਨਾਲ ਚੱਲ ਰਹੇ ਸਨਕੋਈ ਬੋਲਿਆ, “ਨਹਿਰ ਦੇ ਬੇਲਦਾਰ ਤੈਰਾਕ ਵੀ ਹੁੰਦੇ ਹਨ, 5 ਵੱਜ ਗਏ, ਛੁੱਟੀ ਦਾ ਸਮਾਂ ਹੋ ਗਿਆ, ਉਹ ਆਉਂਦੇ ਹੀ ਹੋਣਗੇ” ਮੈਂ ਆਪਣਾ ਮੋਟਰ ਸਾਈਕਲ, ਦੱਸੀ ਥਾਂ ਵੱਲ ਦੁੜਾਇਆ ਤਾਂ ਕਿ ਕਿਸੇ ਤੈਰਾਕ ਨੂੰ ਬਿਠਾ ਲਿਆਵਾਂ, ਸ਼ਾਇਦ ਬੰਦੇ ਦੀ ਜਾਨ ਬਚ ਰਹੇਅਜੇ ਮੈਂ ਦੋ ਕੁ ਕਿਲੋਮੀਟਰ ਹੀ ਗਿਆ ਹੋਵਾਂਗਾ ਕਿ ਸਾਈਕਲਾਂ ’ਤੇ ਮੁੜਦੇ ਹੋਏ ਬੇਲਦਾਰ ਮੈਨੂੰ ਮਿਲ ਗਏਮਸਲਾ ਦੱਸਿਆ ਤਾਂ ਉਨ੍ਹਾਂ ਵਿੱਚੋਂ ਇੱਕ ਤੈਰਾਕ ਮੇਰੇ ਨਾਲ ਬੈਠ ਗਿਆਮੈਂ ਦੂਰੋਂ ਹੀ ਉਸ ਨੂੰ ਨਹਿਰ ਦੇ ਵਿਚਕਾਰ ਹੇਠ ਉੱਤੇ ਹੁੰਦਾ ਮਨੁੱਖੀ ਸਿਰ ਵਿਖਾ ਦਿੱਤਾਇੱਕ ਥਾਂ ਉਸਨੇ ਮੈਨੂੰ ਰੋਕਿਆ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀਉਹ ਉਸ ਸਿਰ ਵੱਲ ਤਿਰਛੇ-ਦਾਅ ਵਧਦਾ ਗਿਆ ਅਤੇ ਉਸ ਡੁੱਬ ਰਹੇ ਨੂੰ ਸਿਰ ਦੇ ਵਾਲਾਂ ਤੋਂ ਫੜਨ ਵਿੱਚ ਕਾਮਯਾਬ ਹੋ ਗਿਆਮਰਨ ਵਾਲੇ ਬੰਦੇ ਨੂੰ ਉਹ ਕੰਢੇ ’ਤੇ ਸੁਰੱਖਿਅਤ ਲੈ ਆਇਆਅਸੀਂ ਅਜੇ ਨੇੜੇ ਹੋ ਹੀ ਰਹੇ ਸਾਂ ਕਿ ਬਚਾਉਣ ਵਾਲੇ ਨੇ ਮਰਨ ਤੋਂ ਬਚੇ ਵਿਅਕਤੀ ਦੇ ਲਫੇੜੇ ਲਾਉਣੇ ਅਤੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂਅਸੀਂ ਉਸ ਨੂੰ ਵਰਜਿਆ ਅਤੇ ਕਿਹਾ ਕਿ ਤੂੰ ਹੀ ਤਾਂ ਇਸ ਨੂੰ ਬਚਾਇਆ ਹੈ, ਹੁਣ ਕਿਉਂ ਮਾਰਦਾ ਏਂ? ਉਸਨੇ ਇੱਕ ਹੋਰ ਹੂਰਾ ਉਛਾਲਦਿਆਂ ਕਿਹਾ, “ਇਸਨੇ ਤਾਂ ਸਾਡਾ ਘਰ ਤਬਾਹ ਕਰ ਦੇਣਾ ਸੀ, ਇਹ … ਮੇਰਾ ਭਾਈ ਹੈ

ਖੈਰ! ਬੰਦਾ ਬਚ ਗਿਆ ਸੀਕਹਾਣੀ ਦਾ ਸੁਖਦ ਅੰਤ ਹੋ ਗਿਆ ਸੀਮਰਨਾ ਚਾਹੁਣ ਵਾਲਾ ਬਚ ਵੀ ਗਿਆ ਸੀ ਅਤੇ ਸਬੱਬ ਵੱਸ ਉਸਦੇ (ਜੀਵਨ-ਦਾਤੇ) ਸਕੇ ਭਰਾ ਨੇ ਗੁੱਸਾ ਵੀ ਲਾਹ ਲਿਆ ਸੀ

ਕਾਸ਼! ਰਾਣਿਆਂ, ਅਜਿਹਾ ਹੋ ਜਾਂਦਾਤੂੰ ਬਚ ਵੀ ਜਾਂਦਾ … ਅਤੇ ਅਸੀਂ ਗੁੱਸਾ ਵੀ ਲਾਹ ਲੈਂਦੇ

ਅਖੀਰ ਵਿੱਚ ਇਹੋ ਕਹਿੰਦਾ ਹਾਂ ਕਿ ਇਸ ਧਰਤੀ ’ਤੇ ਵਸਦੇ ਰਾਜੇ/ਰਾਣਿਓਂ, ਜ਼ਿੰਦਗੀ ਦੀ ਅੱਖ ਵਿੱਚ ਅੱਖ ਪਾਉਣੀ ਸਿੱਖੋ, ਜ਼ਿੰਦਗੀ ਜਿਊਣ ਦਾ ਹੁਨਰ ਸਿੱਖੋ … ਅਤੇ ਆਪਣੇ ਰਿਸ਼ਤਿਆਂ ਤੋਂ ਨਾ ਖੋਵੋ ਉਹ ਦੁਨੀਆਂ … ਜਿਹੜੀ ਸਿਰਫ ਅਤੇ ਸਿਰਫ, ਤੁਹਾਡੀ ਹੋਂਦ ਦੇ ਕਾਰਨ ਹੀ ਹੱਸ ਰਹੀ ਹੈ, ਵਸ ਰਹੀ ਹੈ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5418)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)