SwarnSBhangu724 ਅਪਰੈਲ 2019 ਦੀ ਸਵੇਰ ਉਸਦਾ ਟੈਂਪੂ ਚਾਲਕ ਪਤੀ ਸਿਰ ਫੜਕੇ ਬੈਠ ਗਿਆ ਸੀ ਕਿ ਸਿਰ ਫਟਦਾ ਜਾਂਦਾ ਹੈ ...
(17 ਅਪਰੈਲ 2024)
ਇਸ ਸਮੇਂ ਪਾਠਕ:: 715.

 

17April2024 2
17April2024 1
ਕੌਮਾਂਤਰੀ ਔਰਤ ਦਿਵਸ ਦੀ ਸ਼ਾਮ ਸੀ ਉਸ ਦਿਨ
ਕਸੌਲੀ (ਹਿਮਾਚਲ-ਪ੍ਰਦੇਸ) ਦੇ ਇੱਕ ਕਾਰੋਬਾਰੀ ਪਰਿਵਾਰ ਦੀ ਕਲਾਵਾਂ ਵਿੱਚ ਦਿਲਚਸਪੀ ਰੱਖਦੀ ਧੀ ਦੇ ਕਹਿਣ ’ਤੇ ਵੱਖ ਵੱਖ ਖੇਤਰ ਦੀਆਂ ਮਿਸਾਲੀ ਔਰਤਾਂ ਨੂੰ ਸਨਮਾਨ ਦੇਣ ਲਈ ਮੇਜ਼ਬਾਨਾਂ ਨੇ ਇੱਕ ਪ੍ਰਭਾਵੀ ਸਮਾਗਮ ਆਪਣੇ ਸੈਲਾਨੀ-ਸਥਾਨ ’ਤੇ ਹੀ ਰੱਖਿਆ ਹੋਇਆ ਸੀਇੱਥੇ ਪੰਜਾਬੀ ਫਿਲਮਾਂ ਵਿੱਚ ਅਦਾਕਾਰਾ ਵਜੋਂ ਸਰਗਰਮ ਮੇਰੀ ਪਤਨੀ ਦਾ ਵੀ ਸਨਮਾਨ ਕੀਤਾ ਜਾਣਾ ਸੀਸਟੇਜ ਤੋਂ ਕੰਨ-ਰਸ ਪੈਦਾ ਕਰਦਾ ਮਿੰਨ੍ਹਾ ਮਿੰਨ੍ਹਾ ਸੰਗੀਤ ਚੱਲ ਰਿਹਾ ਸੀ, ਜਗਦੀਆਂ-ਬੁਝਦੀਆਂ ਅਤੇ ਘੁੰਮਦੀਆਂ ਬਹੁ-ਰੰਗੀਆਂ ਰੋਸ਼ਨੀਆਂ ਸਨਸਟੇਜ ਉੱਤੇ ਇੱਕ ਮਹਾਂਨਗਰ ਨਾਲ ਸੰਬੰਧਿਤ ਸੁਰੀਲਾ ਗਾਇਕ ਸੀ, ਥਿਰਕਦਾ ਸੰਗੀਤ ਸੀਸਟੇਜ-ਕਲਾ ਵਿੱਚ ਪ੍ਰਵੀਨ ਸਟੇਜ ਸੈਕਟਰੀ ਸੀ, ਜੋ ਹਰ ਸਨਮਾਨ ਲੈਣ ਵਾਲੀ ਔਰਤ ਦਾ ਸੰਖੇਪ ਬਿਓਰਾ ਇਸ ਤਰ੍ਹਾਂ ਪੇਸ਼ ਕਰਨ ਦੀ ਮੁਹਾਰਤ ਰੱਖਦਾ ਸੀ, ਜਿਵੇਂ ਚਿਰ ਤੋਂ ਭੇਤੀ ਹੋਵੇਜਦੋਂ ਇਹ ਸਭ ਹੋ ਰਿਹਾ ਸੀ ਤਾਂ ਮੇਰੇ ਜ਼ਿਹਨ ਵਿੱਚ ਮੇਰੇ ਬਚਪਨ ਦੇ ਦੋਸਤ ਦੀ ਪਤਨੀ ਅਤੇ ਉਸ ਤੋਂ ਵੀ ਅੱਗੇ ਮੇਰੀ ਇੱਕ ਰਿਸ਼ਤੇਦਾਰ ਬੀਬਾ ਜੀ ਦੇ ਬਿੰਬ ਉੱਭਰ ਆਏ, ਜਿਨ੍ਹਾਂ ਵੱਲੋਂ ਵਿਸ਼ੇਸ਼ ਹਾਲਤਾਂ ਵਿੱਚ ਆਪਣੇ ਪਤੀਆਂ ਦੀ ਕੀਤੀ ਜਾ ਰਹੀ ਸਮਰਪਣ ਦੀ ਹੱਦ ਤਕ ਸੇਵਾ ਨੇ ਮੇਰੇ ਮਨ ਵਿੱਚ ਹਲਚਲ ਮਚਾ ਦਿੱਤੀਮਨ ਵਿੱਚ ਸਵਾਲ ਉੱਠਿਆ ਕਿ ਭਲਿਆ, ਜਦੋਂ ਤੇਰੇ ਕੋਲ ਕੁਝ ਸ਼ਬਦ ਹਨ ਅਤੇ ਥੋੜ੍ਹੀ ਬਹੁਤੀ ਲਿਖਣ-ਕਲਾ ਵੀ ਹੈ, ਤਾਂ ਇਸ ਦਿਨ ’ਤੇ ਇਨ੍ਹਾਂ ਬਾਰੇ ਕੁਝ ਲਿਖਿਆ ਕਿਉਂ ਨਹੀਂ? ਇਸੇ ਸਬੱਬ ਬੀਤੇ ਦਿਨ ਅਸੀਂ ਖਬਰਸਾਰ ਲੈਣ ਲਈ ਦੋਸਤ ਦੇ ਘਰ ਪਹੁੰਚ ਗਏ

“ਆਹ ਵੇਖ, ਤੇਰੇ ਵੀਰ ਜੀ ਅਤੇ ਭੈਣ ਜੀ ਆ ਗਏ … ਕਰ ਇਨ੍ਹਾਂ ਨਾਲ ਕੋਈ ਗੱਲ …।” ਅਜਿਹੀਆਂ ਹੀ ਬਾਲ-ਸੁਣਾਉਣੀਆਂ ਪਿਛਲੇ 5 ਸਾਲ ਤੋਂ ਉਸਦੇ ਬੁੱਲ੍ਹਾਂ ’ਤੇ ਹਨਗਵਾਂਢੀ ਦੱਸਦੇ ਹਨ ਕਿ ਅੰਮ੍ਰਿਤ ਵੇਲੇ, ਜਦੋਂ ਲੋਕ ਰੱਬ ਦਾ ਨਾਂ ਲੈਂਦੇ ਹਨ, ਗੁਰੂ ਘਰਾਂ ਤੋਂ ਪਾਠੀ ਸਿੰਘ ਬੋਲ ਰਹੇ ਹੁੰਦੇ ਹਨ ਤਾਂ ਇਹ ਰੱਬ ਦੀ ਬੰਦੀ ਆਪਣੇ ਬੇਸੁੱਧ ਪਤੀ ਨੂੰ ਬੁਲਾ ਰਹੀ ਹੁੰਦੀ ਹੈ, “ਉੱਠੋ ਜੀ, ਬਹੁਤ ਸਮਾਂ ਹੋ ਗਿਆ ਪਿਆਂ ਨੂੰ … ਉੱਠ ਖੜੋਵੋ, ਤੁਰ ਪਓ, ਬੋਲੋ, ਬਾਹਰ ਟੈਂਪੂ ਖੜ੍ਹਾ ਹੈ, ਤੁਸੀਂ ਟੈਂਪੂ ਨੀ ਚਲਾਉਣਾ ਆਪਣਾ? ਚੱਲੋ ਮੇਰੇ ਨਾਲ ਮੇਰੇ ਪੇਕਿਆਂ ਨੂੰ ... ਆਪਾਂ ਖੜ੍ਹੇ ਖੜੋਤੇ ਮੁੜ ਆਵਾਂਗੇ … ਤੁਹਾਨੂੰ ਪਤੈ ਕਿ ਭੁੱਲ ਗਏ … ਕੱਲ੍ਹ ਤੁਹਾਨੂੰ ਕੌਣ ਮਿਲਣ ਆਇਆ ਸੀ? … ਲਓ ਜੀ ਤੁਸੀਂ ਕੁੜੀ ਦਾ ਫਿਕਰ ਨਾ ਕਰਿਓ … ਉਹ ਆਪਣੇ ਘਰ ਠੀਕਠਾਕ ਵਸਦੀ ਹੈ … ਲਓ ਜੀ ਮੈਂ ਬਾਬੇ ਦੀ ਬਾਣੀ ਲਾ ’ਤੀ, ਜੀ ਤੁਸੀਂ ਦੇਖੋ ਇੱਧਰ ਨੂੰ … ਜੀ ਤੁਸੀਂ ਪਾਣੀ ਪੀਣੈ … ਆਦਿ ਉਸਦਾ ਹਰ ਸਮੇਂ ਦਾ ਰਟਣ ਹੈਉਹ ਡਾਕਟਰ ਦੀ ਇੱਕ ਗੱਲ ਕਦੇ ਨਹੀਂ ਭੁੱਲਦੀ ਕਿ ਅਜਿਹੇ ਰੋਗੀਆਂ ਵਿੱਚ ਸਾਲਾਂ ਉਪਰੰਤ ਵੀ ਆਪਣੀ ਯਾਦ ਸ਼ਕਤੀ ਲੈ ਕੇ ਮੁੜ ਉੱਠ ਖੜੋਣ ਦੀ ਉਮੀਦ ਬਣੀ ਰਹਿੰਦੀ ਹੈ

24 ਅਪਰੈਲ 2019 ਦੀ ਸਵੇਰ ਉਸਦਾ ਟੈਂਪੂ ਚਾਲਕ ਪਤੀ ਸਿਰ ਫੜਕੇ ਬੈਠ ਗਿਆ ਸੀ ਕਿ ਸਿਰ ਫਟਦਾ ਜਾਂਦਾ ਹੈ … ਕੋਈ ਓਹੜ ਪੋਹੜ ਕਰੋਮੁਢਲੇ, ਦਰਮਿਆਨੇ ਹਸਪਤਾਲਾਂ ਤੋਂ ਹੋ ਕੇ ਮਰੀਜ਼ ਨੂੰ ਪੀ ਜੀ ਆਈ ਲੈ ਜਾਇਆ ਗਿਆਸਿਰ ਦਾ ਉਪਰੇਸ਼ਨ ਹੋਇਆ … ਅਤੇ ਉਸ ਤੋਂ ਬਾਅਦ ਕਰਨੈਲ ਸਿੰਘ ਬੋਲਿਆ ਹੀ ਨਹੀਂ … ਸਿੱਧਾ ਪਿਆ ਰਹਿੰਦਾ ਹੈ, ਪਾਸਾ ਵੀ ਬਦਲਣਾ ਪੈਂਦਾ ਹੈਨੱਕ, ਗਲ਼ ਅਤੇ ਪਿਸ਼ਾਬ ਲਈ ਨਾਲ਼ੀਆਂ ਲੱਗੀਆਂ ਹਨਬਲਬੀਰ ਕੌਰ ਸਮੇਂ ਸਮੇਂ ’ਤੇ ਉਸਦੀ ਅਤੇ ਦੁਆਲੇ ਦੀ ਸਫਾਈ ਰੱਖਦੀ ਹੈਨਾਲ਼ੀਆਂ ਰਾਹੀਂ ਤਰਲ ਖੁਰਾਕ ਉਸਦੇ ਢਿੱਡ ਵਿੱਚ ਪਾ ਦਿੰਦੀ ਹੈਪਤਨੀ ਤਾਂ ਉਹ ਹੈ ਹੀ, ਪਰ ਉਸ ਨੂੰ ਅਜਿਹੇ ਬਾਲ ਦੀ ਮਾਂ ਵਜੋਂ ਵੀ ਸਕੀਰੀ ਨਿਭਾਉਣੀ ਪੈ ਰਹੀ ਹੈ, ਜੋ ਦੂਸਰੇ ਦੇ ਹੱਥਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੋਵੇ। ਕੁੱਝ ਦੱਸਦਾ ਨਹੀਂ … ਬੱਸ, ਸਾਹ ਚੱਲਦੇ ਹਨਅਸੀਂ ਉਸ ਨੂੰ ਨੇੜਿਓਂ ਹੋ ਕੇ ਤੱਕਦੇ ਹਾਂ, ਉਹ ਸਾਡੇ ਵਿੱਚ ਅੱਖਾਂ ਗੱਡ ਲੈਂਦਾ ਹੈ, ਇੱਧਰ-ਉੱਧਰ ਸਿਰ ਘੁਮਾਉਂਦਾ ਹੈ, ਜੀਭ ਵਾਰ ਵਾਰ ਬੁੱਲ੍ਹਾਂ ਤੋਂ ਮੁੜਦੀ ਹੈ, ਜਿਵੇਂ ਉਹ ਬੋਲਣਾ ਤਾਂ ਚਾਹੁੰਦਾ ਹੋਵੇ, ਪਰ ਅੰਦਰੋਂ ਬੋਲਣ ਦੀ ਆਗਿਆ ਨਾ ਮਿਲਦੀ ਹੋਵੇ … ਉਸਦੀਆਂ ਅੱਖਾਂ ਵਿੱਚ ਸਿੱਲ ਉੱਤਰਦੀ ਹੈ … ਧੁਰ ਅੰਦਰ ਤਕ ਹਿਲਾ ਦੇਣ ਵਾਲੀਆਂ ਅਦਾਵਾਂ ਹਨ ਇਹ … ਉਫ! ਕਿੰਨੀ ਬੇਵਸੀ ਹੈ

ਅਸੀਂ ਪਰਤਦੇ ਹਾਂ, ਮਨ ਵਿੱਚ ਤੰਦਰੁਸਤ ਜੀਵਨ ਦੀ ਵਡਿਆਈ ਦਾ ਅਹਿਸਾਸ ਜਰਬਾਂ ਖਾਂਦਾ ਹੈਸੋਚ ਸੀਮਾ ਪਾਰ ਕਰਕੇ ਸਾਡੀ ਰਿਸ਼ਤੇਦਾਰ, ਬੀਬਾ ਜੀ ਦੇ ਘਰ ਦਸਤਕ ਦਿੰਦੀ ਹੈ। ਮਨ ਵਿੱਚ ਖਿਆਲ ਉਡਾਰੀ ਭਰਦਾ ਹੈ- ਹੈਂ! … ਮੈਂ ਤਾਂ ਇਨ੍ਹਾਂ ਦੋਨਾਂ ਨੂੰ ਜਾਣਦਾ ਹਾਂ, ਪਰ ਪਤਾ ਨਹੀਂ ਪੰਜਾਬ, ਦੇਸ਼ ਅਤੇ ਦੁਨੀਆਂ ਵਿੱਚ ਅਜਿਹੀਆਂ ਕਿੰਨੀਆਂ ਹੀ ਪਤਨੀਆਂ ਆਪਣੇ ਅਹਿੱਲ ਪਤੀਆਂ ਨੂੰ ਇਸੇ ਤਰ੍ਹਾਂ ਸਮਰਪਿਤ ਹੋਣਇਨ੍ਹਾਂ ਮਿਸਾਲੀ ਔਰਤਾਂ ਦੀ ਆਭਾ ਕਿਸੇ ਵੀ ਪਦਾਰਥਕ ਰਤਨ ਤੋਂ ਕਿਤੇ ਵੱਧ ਹੈਸਭ ਸਨਮਾਨ ਇਨ੍ਹਾਂ ਦੀ ਕਰਨੀ ਤੋਂ ਊਣੇ ਹਨਇਹ ਉੱਚਤਮ ਮਾਨਵੀ-ਮਿਸਾਲਾਂ ਹਨਦੂਸਬੇ ਬੀਬਾ ਤਾਂ ਅਜਿਹਾ ਕਿਰਦਾਰ ਹਨ, ਜੋ ਲਗਭਗ 25 ਸਾਲ ਪਹਿਲਾਂ ਘਰ ਹੀ ਨਹਾਉਂਦਿਆਂ ਤਿਲਕ ਕੇ ਡਿਗਿਆ ਉਸਦਾ ਪਤੀ ਸਿਰ ਦੇ ਪਿੱਛੇ ਸੱਟ ਵੱਜਣ ਕਾਰਨ ਸਿਰਫ ਚੱਲਦੇ ਸਾਹ ਵਾਲਾ ਸਰੀਰ ਬਣ ਗਿਆਇਹ ਪਰਿਵਾਰ ਵਿਦੇਸ਼ ਦਾ ਸਥਾਈ ਨਾਗਰਿਕ ਸੀ ਪਤਨੀ ਕਿੱਤੇ ਵਜੋਂ ਨਰਸ ਸੀਇਹ ਬੀਬਾ ਆਪਣੀ ਸਮਰਪਣ-ਸੇਵਾ ਨਾਲ ਆਪਣੇ ਪਤੀ ਨੂੰ ਜਿਊਂਦਾ ਰੱਖ ਰਹੀ ਹੈਅੱਖ ਪਾਸੇ ਨਹੀਂ ਕਰਦੀਇਹ ਸੇਵਾ-ਸੰਭਾਲ ਹੀ ਹੈ, ਜਿਹੜੀ ਇਸ ਹਾਲਤ ਵਿੱਚ ਵੀ ਉਨ੍ਹਾਂ ਦੇ ਪਤੀਆਂ ਲਈ ਜੀਵਨ ਬਣ ਰਹੀ ਹੈ ...

ਹਰ ਸੰਵੇਦਨਾ ਹੀ ਅਜਿਹੀਆਂ ਔਰਤਾਂ ਨੂੰ ਸਿੱਜਦਾ ਕਰਨਾ ਚਾਹੇਗੀਕਿਉਂ ਕੋਈ ਹੋ ਜਾਂਦਾ ਹੈ ਇਸ ਤਰ੍ਹਾਂ? ਬਿਨਾਂ ਸ਼ੱਕ ਮਨੁੱਖ ਵੀ ਤਾਂ ਅਰਬਾਂ, ਕਰੋੜਾਂ ਵਰ੍ਹਿਆਂ ਦੇ ਸਹਿਜ-ਵਿਕਾਸ ਦੁਆਰਾ, ਕੁਦਰਤ ਦਾ ਵਰੋਸਾਇਆ ਇੱਕ ਸੂਖਮ ਅਤੇ ਗੁੰਝਲਦਾਰ ਪ੍ਰਣਾਲੀਆਂ ਵਾਲਾ ਅਦਭੁੱਤ ਯੰਤਰ ਹੀ ਹੈਅਜਿਹਾ ਹੋਣ ਪਿੱਛੇ ਹਾਦਸੇ ਵੀ ਕਾਰਨ ਹੋ ਸਕਦੇ ਹਨ, ਦੋਖੀ ਵਿਵਸਥਾ ਵੀ ਅਤੇ ਔਖੀਆਂ ਹਾਲਤਾਂ ਵਿੱਚ ਆਪਣੇ-ਆਪ ਨੂੰ ਜਿਊਣ-ਯੋਗ ਬਣਾਈ ਰੱਖਣ ਦੀ ਘਾਟ ਵੀਬਹੁਤ ਜ਼ਰੂਰੀ ਹੈ ਕਿ ਮਨੁੱਖ ਹਾਸਲ ਹੱਦ ਤਕ ਆਪਣੇ-ਆਪ ਨੂੰ ਹਾਦਸਿਆਂ ਤੋਂ ਬਚਾਵੇ ਅਤੇ ਇਸ ਵਿਵਸਥਾ ਵਿੱਚ ਰਹਿਣ ਦਾ ਹੁਨਰ ਸਿੱਖੇ ਤਾਂ ਕਿ ਉਹ ਦੂਸਰਿਆਂ ਦਾ ਬੋਝ ਵੰਡਾਉਣ ਦੀ ਬਜਾਏ, ਦੂਸਰਿਆਂ ’ਤੇ ਬੋਝ ਨਾ ਬਣੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4894)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)