RewailSingh7ਇੱਧਰੋਂ ਉੱਧਰੋਂ ਪੁੱਛ ਪੁਛਾ ਕੇ ਕੁਝ ਅੱਖਰ ਪੁੱਠੀਆਂ ਸਿੱਧੀਆਂ ਉਂਗਲਾਂ ਮਾਰ ਕੇ ...
(10 ਮਾਰਚ 2021)
(ਸ਼ਬਦ: 1020)


ਮੇਰਾ ਜਨਮ ਦੇਸ਼ ਦੀ ਵੰਡ ਤੋਂ ਪਹਿਲਾਂ ਹੁਣ ਪੱਛਮੀ ਪੰਜਾਬ ਦੇ ਪਿੰਡ ਵਿੱਚ ਸਾਲ 1938 ਵਿੱਚ ਹੋਇਆ
ਦੇਸ਼ ਦੀ ਵੰਡ ਵੇਲੇ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸਾਂਉਨ੍ਹਾਂ ਦਿਨਾਂ ਵਿੱਚ ਕਲਾਸ ਜਾਂ ਸ਼੍ਰੇਣੀ ਨੂੰ ਜਮਾਤ ਕਿਹਾ ਜਾਂਦਾ ਸੀਪਹਿਲਾ ਦਾਖਲਾ ਕੱਚੀ ਪਹਿਲੀ ਵਿੱਚ ਹੀ ਹੁੰਦਾ ਸੀਇੱਕ ਸਾਲ ਤੋਂ ਬਾਅਦ ਹੀ ਪੱਕੀ ਪਹਿਲੀ ਵਿੱਚ ਦਾਖਲ ਕੀਤਾ ਜਾਂਦਾ ਸੀਅੰਗਰੇਜ਼ ਰਾਜ ਦੇ ਹੁੰਦਿਆਂ ਵੀ ਸਕੂਲ ਦੀ ਮੁਢਲੀ ਪੜ੍ਹਾਈ ਉਰਦੂ ਤੋਂ ਹੀ ਸ਼ੁਰੂ ਹੁੰਦੀ ਸੀਅਗ੍ਰੇਜ਼ੀ ਭਾਸ਼ਾ ਪੰਜਵੀਂ ਕਲਾਸ ਤੋਂ ਸ਼ੁਰੂ ਹੁੰਦੀ ਸੀਬੇਬੇ ਨੇ ਸਵੇਰੇ ਨੁਹਾ ਧੁਆ ਕੇ, ਗਲ ਖੱਦਰ ਦਾ ਝੱਗਾ, ਤੇੜ ਖੱਦਰ ਦਾ ਲੰਮ ਕੱਛਾ, ਸਿਰ ਵਾਹ ਕੇ ਜੂੜੇ ਉੱਤੇ ਚਿੱਟਾ ਰੁਮਾਲ ਬੰਨ੍ਹ, ਪੈਰੀਂ ਨੰਗਾ ਬੜੇ ਚਾਅ ਨਾਲ ਸਕੂਲ ਜਾਣ ਲਈ ਤਿਆਰ ਕੀਤਾਇੱਕ ਸੇਰ ਪਤਾਸੇ ਵੀ ਜਮਾਤ ਵਿੱਚ ਵੰਡਣ ਲਈ ਨਾਲ ਲੈ ਲਏ ਇੱਕ ਬੋਰੀ ਦਾ ਟੋਟਾ, ਫੱਟੀ, ਗਾਚਣੀ, ਗੱਤੇ ਦਾ ਚੌਰਸ ਟੁਕੜਾ, ਟੀਨ ਦੀ ਬਣੀ ਦਵਾਤ, ਰਵੇਦਾਰ ਕਾਲੀ ਸਿਆਹੀ ਤੇ ਕਾਨੇ ਦੀ ਕਲਮ, ਜੋ ਘੜੀ ਘੜਾਈ ਹੀ ਦੁਕਾਨ ਤੋਂ ਮਿਲ ਜਾਂਦੀ ਸੀ - ਇਹ ਸਭ ਕੁਝ ਨਾਲ ਲੈ ਕੇ ਬੇਬੇ ਮੈਂਨੂੰ ਸਕੂਲ ਦਾਖਲ ਕਰਾਉਣ ਗਈ

ਉਨ੍ਹੀਂ ਦਿਨੀਂ ਅਧਿਆਪਕ ਨੂੰ ਮੁਨਸ਼ੀ ਜੀ ਕਿਹਾ ਜਾਂਦਾ ਸੀਕੱਚੀ ਪਹਿਲੀ ਦੇ ਮੁਨਸ਼ੀ ਸਯਦ ਗੁਲਾਮ ਅਲੀ ਜੀ ਸਨ ਉੱਚੇ ਲੰਮੇ ਕੱਦ ਦੇ ਸਨ ਉਹ। ਲੰਮੀ ਕਮੀਜ਼ ਸਲਵਾਰ, ਕੁੱਲੇ ਵਾਲੀ ਪੱਗ, ਲੰਮੀ ਨੋਕ ਵਾਲੀ ਤਿੱਲੇ ਵਾਲੀ ਜੁੱਤੀ ਉਨ੍ਹਾਂ ਨੂੰ ਖੂਬ ਸਜਦੀ ਸੀਬੜੇ ਹੀ ਨਰਮ ਸੁਭਾ ਅਤੇ ਮਿੱਠ ਬੋਲੜੇ ਸਨ ਮੈਂਨੂੰ ਵੇਖ ਕੇ ਬੋਲੇ, “ਨਿੱਕਾ ਸਰਦਾਰ ਪਹਿਲੇ ਦਿਨ ਸਕੂਲ ਆਇਆ ਹੈ

ਬੇਬੇ ਦੇ ਲਿਆਂਦੇ ਹੋਏ ਪਤਾਸੇ, ਜਮਾਤ ਵਿੱਚ ਵੰਡੇ ਗਏ ਮੈਂਨੂੰ ਵੀ ਤੱਪੜਾਂ ਬੋਰੀਆਂ ’ਤੇ ਭੁਇੰ ’ਤੇ ਬੈਠੇ ਬੱਚਿਆਂ ਦੀ ਪਾਲ ਵਿੱਚ ਬਿਠਾ ਦਿੱਤਾ। ਮੁਨਸ਼ੀ ਜੀ ਨੇ ਆਪਣੇ ਕੋਲ ਬੁਲਾ ਕੇ ਮੈਂਨੂੰ ਮੇਰੇ ਗੱਤੇ ਇੱਕ ਪਾਸੇ ਉਰਦੂ ਦੇ ਮੋਟੇ ਮੋਟੇ ਬੜੇ ਖੁਸ਼ਖਤ ਉਰਦੂ ਹਰਫ ਅਤੇ ਦੂਜੇ ਪਾਸੇ ਸੌ ਤਕ ਉਰਦੂ ਦੇ ਹਿੰਦਸੇ ਲਿਖ ਕੇ ਯਾਦ ਕਰਨ ਲਈ ਕਿਹਾ ਗਿਆ ਸ਼ਾਮ ਨੂੰ ਆਪਣੇ ਗੁਆਂਢੀਆਂ ਦੇ ਮੁੰਡੇ ਕੈਲੇ ਨਾਲ ਨਾਲ, ਜੋ ਮੈਥੋਂ ਜ਼ਰਾ ਵੱਡਾ ਸੀ, ਮੈਂ ਘਰ ਆ ਗਿਆ

ਕੱਚੀ ਪਹਿਲੀ ਦੇ ਬੱਚਿਆਂ ਵਿੱਚੋਂ ਵਾਰੀ ਵਾਰੀ ਇੱਕ ਬੱਚਾ ਉਰਦੂ ਦੇ ਅੱਖਰਾਂ ਨੂੰ ਉੱਚੀ ਉੱਚੀ ਬੋਲਦਾ, ਬਾਕੀ ਸਭ ਉਸ ਦੇ ਪਿੱਛੇ ਪਿੱਛੇ ਬੋਲਦੇ ਇਸ ਨੂੰ ਮੁਹਾਰਨੀ ਕਿਹਾ ਕਰਦੇ ਸਨਫਿਰ ਕਦੇ ਕਦੇ ਮੁਨਸ਼ੀ ਜੀ ਵੀ ਕਿਸੇ ਨਾ ਕਿਸੇ ਬੱਚੇ ਨੂੰ ਯਾਦ ਕੀਤੇ ਅੱਖਰਾਂ ਜਾਂ ਹਿੰਦਸਿਆਂ ਬਾਰੇ ਪੁੱਛਦੇਇਸ ਤਰ੍ਹਾਂ ਬਹੁਤ ਛੇਤੀ ਇਹ ਸਭ ਕੁਝ ਯਾਦ ਹੋ ਜਾਂਦਾ

ਅਗਲੇ ਸਾਲ ਮੈਂਨੂੰ ਪੱਕੀ ਪਹਿਲੀ ਵਿੱਚ ਦਾਖਲ ਕਰ ਲਿਆ ਗਿਆਹੁਣ ਗੱਤੇ ਦੀ ਥਾਂ ਫੱਟੀ, ਕਲਮ, ਦਵਾਤ ਅਤੇ ਕਾਇਦੇ ਨੇ ਲੈ ਲਈਫੱਟੀ ਸਕੂਲ ਲਾਗਲੇ ਛੱਪੜ ਦੇ ਪਾਣੀ ਨਾਲ ਧੋ ਕੇ ਫਿਰ ਗਾਚਣੀ ਮਲ਼ ਕੇ, ਸੁਕਾ ਕੇ, ਤੱਪੜਾਂ ’ਤੇ ਬੈਠੇ ਮੁੰਡਿਆਂ ਵਿੱਚ ਬੈਠ ਜਾਣਾਇਕੱਠਿਆਂ ਬੈਠ ਕੇ ਫੱਟੀ ਸੁਕਾਉਣ ਵੇਲੇ ਗਾਏ ਜਾਣ ਬੋਲ ਵੀ ਬੜੇ ਯਾਦ ਆਉਂਦੇ ਫੱਟੀ ਪੋਚ ਕੇ ਹਵਾ ਵਿੱਚ ਲਹਿਰਾਉਂਦੇ ਸਮੇਂ ਵਾਲੇ ਗੀਤਾਂ ਵਾਂਗ ਬੋਲਣ ਦੇ ਇਹ ਬੋਲ ਅੱਜ ਵੀ ਬੜੇ ਯਾਦ ਆਉਂਦੇ ਹਨ

‘ਸੂਰਜਾ ਸੂਰਜਾ ਫੱਟੀ ਸੁਕਾ, ਛੇਤੀ ਛੇਤੀ ਲਿਖਣਾ ਸਿੱਖਣਾ ਅਤੇ ਇਸੇ ਤਰ੍ਹਾਂ ਦਵਾਤ ਵਿੱਚ ਕਲਮ ਨੂੰ ਮਧਾਣੀ ਵਾਂਗ ਫੇਰ ਕੇ ਸਿਆਹੀ ਗੂੜ੍ਹੀ ਕਰਨ ਲਈ ਬੋਲਣਾ ‘ਆਲ਼ੇ ਵਿੱਚ ਧਮੂੜੀ ਮੇਰੀ ਸ਼ਾਹੀ ਗੂੜ੍ਹੀ‘ਕੋਠੇ ਉੱਤੇ ਮੱਛਰ, ਮੇਰੀ ਸ਼ਾਹੀ ਗੱਚਲ ਇੰਨਾ ਹੀ ਨਹੀਂ, ਕਦੇ ਕਦੇ ਸਕੂਲ ਜਾਂਦਿਆਂ ਰਾਹ ਵਿੱਚ ਕਿਸੇ ਖੇਤ ਦੁਆਲੇ ਲੱਗੀ ਵਾੜ ਨੂੰ ਹਟਾਉਣ ਲਈ ਵੀ ਫੱਟੀ ਤੋਂ ਹੀ ਕੰਮ ਹੀ ਲਿਆ ਜਾਂਦਾ ਸੀ ਜੇ ਕਦੇ ਆਪਸ ਵਿੱਚ ਮਾੜੀ ਮੋਟੀ ਗੱਲੇ ਛੁੱਟੀ ਤੋਂ ਘਰ ਪਰਤਦਿਆਂ ਆਪਸ ਵਿੱਚ ਜ਼ਰਾ ਕੋਈ ਉੱਚੀ ਨੀਵੀਂ ਹੋ ਜਾਂਦੀ ਤਾਂ ਫੱਟੀ ਨੂੰ ਹਥਿਆਰ ਵਜੋਂ ਵੀ ਵਰਤ ਲਿਆ ਜਾਂਦਾ ਸੀਲਿਖਾਈ ਕਰਨ ਨੂੰ ਇਮਲਾਹ, ਜੋ ਮੁਨਸ਼ੀ ਜੀ ਜਾਂ ਜਮਾਤ ਦੇ ਮਨੀਟਰ ਦੇ ਬੋਲਣ ’ਤੇ ਲਿਖੀ ਜਾਂਦੀ ਸੀ, ਨੂੰ ਇਬਾਰਤ ਕਿਹਾ ਜਾਂਦਾ ਸੀ

ਹੌਲੀ ਹੌਲੀ ਹੁਣ ਅਗਲੀਆਂ ਜਮਾਤਾਂ ਵਿੱਚ ਸਲੇਟ, ਸਲੇਟੀ ਦਾ ਵਾਧਾ ਵੀ ਹੋ ਗਿਆ ਸੀਸਲੇਟ ਕਾਲੇ ਪੱਥਰ ਜਾਂ ਟੀਨ ਤੇ ਕਾਲੇ ਪੇਂਟ ਵਾਲੀ ਫੁੱਟ ਡੇਢ ਫੁੱਟ ਦੀ ਚੌਰਸ ਲੱਕੜ ਦੇ ਚੌਖਟੇ ਵਾਲੀ ਹੁੰਦੀ ਸੀਉਰਦੂ, ਹਿਸਾਬ, ਜੁਗਰਾਫੀਆ, ਬੱਸ ਇਹ ਹੀ ਮੋਟੇ ਮਜ਼ਮੂਨ ਪੜ੍ਹਾਏ ਜਾਂਦੇ ਸਨਪਰ ਉਦੋਂ ਜਿੰਨਾ ਵੀ ਪੜ੍ਹਾਇਆ ਜਾਂਦਾ ਸੀ, ਬੜਾ ਹੀ ਮਿਹਨਤ ਅਤੇ ਲਗਨ ਨਾਲ ਸਿਖਾਇਆ ਜਾਂਦਾ ਸੀਅੰਗਰੇਜ਼ੀ ਭਾਸ਼ਾ ਪੰਜਵੀਂ ਜਮਾਤ ਤੋਂ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਸੀ

ਉੱਥੇ ਹੀ ਉੱਘੇ ਸਮਾਜ ਸੇਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਉੱਦਮ ਸਦਕਾ ਉਰਦੂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਣ ਲੱਗੀ, ਜਿਸਦਾ ਲਾਭ ਮੈਂ ਵੀ ਬੜਾ ਉਠਾਇਆਬਾਕੀ ਸਕੂਲ ਦੀ ਪੜ੍ਹਾਈ ਮੈਂ ਦੇਸ਼ ਦੀ ਵੰਡ ਦੇ ਉਜਾੜੇ ਤੋਂ ਬਾਅਦ ਇੱਧਰ ਆ ਕੇ ਕੀਤੀਦਸਵੀਂ ਦੇਸ਼ ਦੀ ਵੰਡ ਤੋਂ ਬਾਅਦ ਇੱਧਰ ਆ ਕੇ ਕੀਤੀ, ਪਰ ਪਹਿਲੀਆਂ ਚਾਰ ਜਮਾਤਾਂ ਦਾ ਪੜ੍ਹਿਆ ਉਰਦੂ ਮੈਂਨੂੰ ਚੰਗੀ ਤਰ੍ਹਾਂ ਯਾਦ ਸੀ ਜਿਸਦੇ ਸਿੱਟੇ ਵਜੋਂ ਮੈਂ ਦਸਵੀਂ ਜਮਾਤ ਕਰਕੇ ਪਟਵਾਰੀ ਦਾ ਇਮਤਿਹਾਨ ਉਰਦੂ ਵਿੱਚ ਦਿੱਤਾ1965-66 ਤਕ ਪਟਵਾਰ ਦਾ ਕੰਮ ਉਰਦੂ ਵਿੱਚ ਹੁੰਦਾ ਰਿਹਾਇਸ ਤੋਂ ਅੱਗੇ ਦਫਤਰੀ ਕੰਮ ਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋ ਗਿਆ

ਲਗਭਗ ਚੌਂਤੀ ਸਾਲ ਦੀ ਸਰਕਾਰੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋ ਕੇ 2008 ਵਿੱਚ ਆਪਣੇ ਬੱਚਿਆਂ ਕੋਲ ਇਟਲੀ ਆ ਗਿਆਬੇਸ਼ਕ ਫੱਟੀ ਤੋਂ ਕਾਪੀ, ਦਵਾਤ, ਕਲਮ, ਪੈਨਸਲ, ਪੈੱਨ ਤਕ ਦਾ ਸਫਰ ਤਾਂ ਮੈਂ ਪੂਰਾ ਕਰ ਲਿਆ ਸੀ ਪਰ ਕੰਪਿਊਟਰ ਯੁਗ ਦੇ ਕਾਫਿਲੇ ਵਿੱਚ ਰਲਣ ਦੀ ਰੀਝ ਅਜੇ ਬਾਕੀ ਸੀ

ਅਖੀਰ ਇੱਕ ਵੇਰ ਮੇਰੇ ਇੱਕ ਵਿਦੇਸ਼ ਰਹਿੰਦੇ ਨੇੜਲੇ ਰਿਸ਼ਤੇਦਾਰ ਕੋਲੋਂ ਮੈਂ ਥੋੜ੍ਹੀ ਜਿਹੀ ਰਕਮ ਦੇ ਕੇ ਇੱਕ ਸੈਕੰਡਹੈਂਡ ਕੰਪਿਊਟਰ ਲੈ ਲਿਆ ਤੇ ਉਸ ਉੱਤੇ ਇੱਧਰੋਂ ਉੱਧਰੋਂ ਪੁੱਛ ਪੁਛਾ ਕੇ ਕੁਝ ਅੱਖਰ ਪੁੱਠੀਆਂ ਸਿੱਧੀਆਂ ਉਂਗਲਾਂ ਮਾਰ ਕੇ ਲਿਖਣੇ ਸਿੱਖ ਲਏਕਵਿਤਾ ਲਿਖਣ ਦਾ ਮੱਸ ਤਾਂ ਮੈਂਨੂੰ ਸ਼ੁਰੂ ਤੋਂ ਹੀ ਸੀ ਇੱਥੇ ਆ ਕੇ ਕੁਝ ਲੇਖਕਾਂ ਦੇ ਉੱਦਮ ਸਦਕਾ ਨਾਲ ‘ਸਾਹਿਤ ਸਾਂਝ ਸੁਰ ਸੰਗਮ ਮੰਚ ਇਟਲੀ’ ਦਾ ਗਠਨ ਕੀਤਾ ਗਿਆਪਰ ਅਜੇ ਪੰਜਾਬੀ ਲਿਖਣ ਦਾ ਮਸਲਾ ਬਣਿਆ ਹੋਇਆ ਸੀ, ਜੋ ਬਹਤ ਛੇਤੀ ਹੱਲ ਵੀ ਹੋ ਗਿਆ

ਇਸੇ ਸਾਹਿਤ ਸਭਾ ਮੈਂਬਰ ਤੇ ਫੋਟੋਗ੍ਰਾਫਰ ਸਵਰਨਜੀਤ ਸਿੰਘ ‘ਘੋਤੜਾ’ ਜੀ ਨੇ ਮੈਂਨੂੰ ਮੇਰੇ ਕੰਪੂਟਰ ਵਿੱਚ ਗੁਰਮੁਖੀ ਅਮ੍ਰਿਤ ਫੌਂਟ ਇਨਸਟਾਲ ਕਰ ਦਿੱਤਾਮੈਂ ਹੌਲੀ ਹੌਲੀ ਟਾਈਪ ਕਰਨਾ ਸਿੱਖ ਲਿਆ ਮੈਂਨੂੰ ਯਾਦ ਹੈ ਮੈਂਨੂੰ ਕਿੰਨੀ ਖੁਸ਼ੀ ਹੋਈ ਸੀ ਜਦੋਂ ਮੇਰੀ ਪਹਿਲੀ ਰਚਨਾ ‘ਮੀਡੀਆ ਪੰਜਾਬ ਜਰਮਨ’ ਵਿੱਚ ਛਪੀ ਸੀਇਸ ਤੋਂ ਬਾਅਦ ਇਹ ਫੱਟੀ ਤੋਂ ਫੌਂਟ ਤਕ ਦਾ ਸਫਰ ਅਜੇ ਲਗਾਤਰ ਜਾਰੀ ਹੈ, ਜਿਸ ਨੂੰ ਹੋਰ ਸੌਖਾ ਕਰਨ ਲਈ ਹੁਣ ਪੁਰਾਣੇ ਫੌਂਟਾਂ ਦੀ ਥਾਂ ਪੰਜਾਬੀ ਯੂਨੀਕੋਡ ਨੇ ਲੈ ਲਿਆ ਹੈ

ਸਿੱਖਣ ਲਈ ਜ਼ਿੰਦਗੀ ਥੋੜ੍ਹੀ ਹੈ, ਜਿੰਨੀ ਵੀ ਹੈ ਮੈਂ ਇਸਦਾ ਅਤੇ ਮੈਂਨੂੰ ਮੇਰੇ ਫੱਟੀ ਤੋਂ ਪੰਜਾਬੀ ਯੂਨੀਕੋਡ ਫੌਂਟ ਤਕ ਦੇ ਇਸ ਸਫਰ ਵਿੱਚ ਜੋ ਵੀ ਮੇਰੇ ਸੁਹਿਰਦ ਮਿੱਤਰ, ਸੇਧਕ ਅਤੇ ਨੇਕ ਸਲਾਹਕਾਰ ਵਿੱਚ ਸਹਾਈ ਹੋਏ ਹਨ ਉਨ੍ਹਾਂ ਦਾ ਮੈਂ ਹਰ ਦਮ ਸ਼ੁਕਰਗੁਜ਼ਾਰ ਹਾਂ

ਜੀਵਨ ਦਾ ਸਫਰ ਮੁਸ਼ਕਲ,
ਸੌਖਾ ਹੈ ਨਾਲ ਕਾਫਿਲੇ

ਇਸ ਕਾਫਿਲੇ ’ਚ ਚੱਲਦਿਆਂ,
ਵਧਦੇ ਸਦਾ ਨੇ ਹੌਸਲੇ

ਕਦਮਾਂ ਦੇ ਤਾਲ ਦੇ ਇਹ,
ਛੱਡੀਏ ਕਦੇ ਨਾ ਸਿਲਸਲੇ
,

ਹਰ ਆਦਮੀ ਦੇ ਕੋਲ ਹੁੰਦੇ,
ਕਈ ਤਲਖ ਤਜੁਰਬੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2635)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਵੇਲ ਸਿੰਘ

ਰਵੇਲ ਸਿੰਘ

Brampton, Canada.
Email: (
singhrewail91@gmail.com)

More articles from this author