JagmitSPandher8ਕਈਆਂ ਨੇ ਮੂੰਹ ਜਿਹਾ ਮਰੋੜਿਆ ਤੇ ਕੁਝ ਨੇ ਨਾਂਹ ਨਾਂਹ ਕਰਦੇ ਹੋਏ ਉਸਦਾ ਧੰਨਵਾਦ ਵੀ ਕੀਤਾ। ਮੈਂਨੂੰ ਉਸਦੇ ...
(4 ਮਾਰਚ 2022)
ਇਸ ਸਮੇਂ ਮਹਿਮਾਨ: 134.


JagmitPandherBook1ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗੱਡੀ ਚੱਲੀ ਤਾਂ ਪੂਰੀ ਗਹਿਮਾ ਗਹਿਮੀ ਸੀ
ਹਰ ਕਿਸੇ ਨੂੰ ਆਪਣਾ ਟਿਕਾਣਾ ਮੱਲਣ ਦੀ ਕਾਹਲ ਸੀਥੋੜ੍ਹੀ ਹੀ ਦੇਰ ਬਾਅਦ ਸਾਰੀਆਂ ਸਵਾਰੀਆਂ ਆਪੋ ਆਪਣੀ ਥਾਂ ’ਤੇ ਟਿਕ ਗਈਆਂ ਤੇ ਕੁਝ ਸ਼ਾਂਤੀ ਜਿਹੀ ਹੋ ਗਈਮੇਰੇ ਵਾਲੇ ਕੈਬਨ ਵਿੱਚ ਸੱਤ ਅੱਠ ਕੁ ਮੁਸਾਫ਼ਰ ਆਹਮੋ ਸਾਹਮਣੇ ਬੈਠੇ ਸਨਆਪੋ ਵਿੱਚ ਗੱਲਾਂ ਦੀ ਸਾਂਝ ਵਧਣ ਲੱਗੀਗੱਡੀਆਂ ਵਿੱਚ ਭੀੜ ਦੀਆਂ, ਗੰਦਗੀ ਦੀਆਂ, ਸੀਟਾਂ ਦੀ ਬਲੈਕ ਦੀਆਂ, ਰਾਜਨੀਤੀ ਤੇ ਭ੍ਰਿਸ਼ਟਾਚਾਰ ਦੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਮਘਣ ਲੱਗੀਆਂਹਰ ਕੋਈ ਆਪਣੇ ਗਿਆਨ ਦੀ ਧਾਂਕ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀਪਰ ਮੇਰੇ ਸਾਹਮਣੇ ਬੈਠਾ ਇੱਕ ਬਜ਼ੁਰਗ ਆਪਣੀ ਹੀ ਮਸਤੀ ਵਿੱਚ ਬਾਰੀ ਵਿੱਚੋਂ ਕਿਤੇ ਦੂਰ ਨਿਗਾਹ ਟਿਕਾਈ ਚੁੱਪ ਚਾਪ ਬੈਠਾ ਸੀਸ਼ਾਇਦ ਉਸਦੀ ਹਰ ਰੋਜ਼ ਹੀ ਚੱਲਦੀਆਂ ਅਜਿਹੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀਹੌਲੀ ਹੌਲੀ ਗੱਲਾਂ ਦਾ ਰੁਖ ਬਦਲਿਆਇੱਕ ਦੂਜੇ ਨਾਲ ਵਾਕਫ਼ੀ ਹੋਣ ਲੱਗੀ

ਹਾਂ ਬਈ ਜੁਆਨਾ, ਕਿਵੇਂ ਸੁਸਤ ਜਿਹਾ ਬੈਠੈਂ? ਕਿੱਥੋਂ ਐਂ, ਕੀ ਕੰਮਕਾਰ ਕਰਦੈਂ?” ਇੱਕ ਦਮ ਹੀ ਕਈ ਸਵਾਲ ਮੇਰੇ ਵੱਲ ਨੂੰ ਆ ਗਏ

ਜੀ ਮੈਂ ਬਰਨਾਲੇ ਤੋਂ ਆਂਸਰਕਾਰੀ ਸਕੂਲ ਵਿੱਚ ਅਧਿਆਪਕ ਆਂ।” ਮੈਂ ਆਪਣੀ ਵਾਰੀ ਛੇਤੀ ਲੰਘਾਉਣੀ ਚਾਹੀ

ਵਾਹ ਜੀ ਵਾਹ ਮਾਸਟਰ ਜੀ, ਫੇਰ ਤਾਂ ਨਾਲੇ ਚੋਪੜੀਆਂ ਨਾਲੇ ਦੋ ਦੋਮਦਾਰੀ ਆਂਗੂੰ ਜੁਆਕਾਂ ਦੇ ਕੰਨ ਮਰੋੜੀ ਜਾਓ, ਪੈਸਿਆਂ ਨਾਲ ਜੇਬਾਂ ਭਰੀ ਜਾਓਵਿਹਲੇ ਦੇ ਵਿਹਲੇ।” ਉਹਨਾਂ ਵਿੱਚੋਂ ਇੱਕ ਜਣੇ ਨੇ ਹੱਥ ’ਤੇ ਹੱਥ ਮਾਰਦੇ ਹੋਏ ਮਖੌਲ ਜਿਹਾ ਉਡਾਇਆ

ਮੇਰੇ ਮਨ ਵਿੱਚ ਕਾਫੀ ਕੁਝ ਆਇਆ ਕਹਿਣ ਵਾਸਤੇ ਪਰ ਉਨ੍ਹਾਂ ਕੋਲ ਸੁਣਨ ਦੀ ਵਿਹਲ ਕਿੱਥੇ ਸੀਮੈਂ ਨਮੋਸ਼ੀ ਵਿੱਚ ਚੁੱਪ ਹੀ ਧਾਰ ਲਈਮੈਂ ਵੇਖਿਆ ਕਿ ਸਾਹਮਣੇ ਬੈਠਾ ਬਜ਼ੁਰਗ ਬੋਲਣ ਵਾਲੇ ਵੱਲ ਟੇਢਾ ਜਿਹਾ ਝਾਕਿਆਸਾਰੇ ਜਣਿਆ ਦਾ ਜ਼ੋਰ ਹੁਣ ਮਾਸਟਰਾਂ ’ਤੇ ਪਟਾ ਚਾੜ੍ਹਨ ਵਿੱਚ ਲੱਗ ਰਿਹਾ ਸੀ

ਪਹਿਲਾਂ ਕਹਿੰਦੇ ਹੁੰਦੇ ਸੀ ਬਈ ਫੌਜ ਤੇ ਸਕੂਲਾਂ ਦਾ ਮਹਿਕਮਾ ਬੜਾ ਸਾਫ਼ ਸੁਥਰੈਪਰ ਹੁਣ ਤਾਂ ਬੇੜਾ ਈ ਗਰਕ ਹੋ ਗਿਆਹਰੋਜ ਵੱਡੇ ਵੱਡੇ ਘਪਲੇ ਨੰਗੇ ਹੁੰਦੇ ਐ।” ਇੱਕ ਜਣਾ ਬੋਲਿਆ

ਉਸਦੀ ਸੱਚੀ ਜਿਹੀ ਗੱਲ ਮੇਰੇ ਮਨ ਨੂੰ ਵੀ ਜਚੀਮੇਰਾ ਧਿਆਨ ਬਾਹਰ ਵੱਲ ਗਿਆ ਤਾਂ ਗੱਡੀ ਪੂਰੀ ਤੇਜ਼ ਰਫਤਾਰ ਨਾਲ ਨਿੱਕੇ ਮੋਟੇ ਸਟੇਸ਼ਨਾਂ ਨੂੰ ਪਿੱਛੇ ਛੱਡਦੀ ਹੋਈ ਦੌੜੀ ਜਾ ਰਹੀ ਸੀਮੈਂਨੂੰ ਮਹਿਸੂਸ ਹੋਇਆ ਕਿ ਮੇਰੇ ਨਾਲ ਬੈਠੇ ਮੁਸਾਫਰ ਵੀ ਰੇਲ ਗੱਡੀ ਵਾਂਗ ਇੱਕ ਦੂਜੇ ਦੀ ਗੱਲ ਕੱਟਦੇ ਹੋਏ ਸਿਰਫ਼ ਆਪਣੀ ਗੱਲ ਸੁਣਾਉਣ ਲਈ ਕਾਹਲੇ ਹੋਏ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਦੌੜ ਵਿੱਚ ਪੂਰਾ ਜ਼ੋਰ ਲਗਾ ਰਹੇ ਹਨਮੈਂ ਦੇਖਿਆ, ਆਲੇ ਦੁਆਲੇ ਤੋਂ ਬਿਲਕੁਲ ਬੇਖ਼ਬਰ ਮੇਰੇ ਸਾਹਮਣੇ ਬੈਠੇ ਭਲੇ ਜਿਹੇ ਬਜ਼ੁਰਗ ਨੇ ਆਪਣੇ ਝੋਲੇ ਵਿੱਚੋਂ ਰੋਟੀਆਂ ਵਾਲਾ ਪੋਣਾ ਕੱਢਿਆ ਤੇ ਹੌਲੀ ਹੌਲੀ ਗੰਢ ਖੋਲ੍ਹ ਕੇ ਆਪਣੇ ਪੱਟਾਂ ਉੱਪਰ ਵਿਛਾ ਲਿਆਬੜੇ ਹੀ ਸਹਿਜ ਨਾਲ ਸਭਨਾਂ ਵੱਲ ਦੇਖਦਾ ਹੋਇਆ ਬੋਲਿਆ, “ਲਓ ਬਈ ਸ਼ੇਰੋ, ਆ ਜੋ ਜੇ ਕਿਸੇ ਨੇ ਬੁਰਕੀ ਖਾਣੀ ਐਂਹਨ ਤਾਂ ਭਾਵੇਂ ਦੋ ਹੀ ਪਰੌਠੀਆਂ, ਪਰ ਫੇਰ ਵੀ ਕੀ ਐ? ਵੰਡ ਕੇ ਛਕ ਲਾਂ ਗੇ।”

ਕਈਆਂ ਨੇ ਮੂੰਹ ਜਿਹਾ ਮਰੋੜਿਆ ਤੇ ਕੁਝ ਨੇ ਨਾਂਹ ਨਾਂਹ ਕਰਦੇ ਹੋਏ ਉਸਦਾ ਧੰਨਵਾਦ ਵੀ ਕੀਤਾਮੈਂਨੂੰ ਉਸਦੇ ਬੋਲਾਂ ਵਿੱਚ ਇੱਕ ਖਾਸ ਤਰ੍ਹਾਂ ਦਾ ਨਿੱਘ ਜਿਹਾ ਮਹਿਸੂਸ ਹੋਇਆਸ਼ਾਇਦ ਇਸ ਨਿੱਘ ਨਾਲ ਹੀ ਮੈਂਨੂੰ ਝਪਕੀ ਜਿਹੀ ਆ ਗਈ ਅਤੇ ਬਚਪਨ ਵਿੱਚ ਆਪਣੇ ਨਾਨਾ ਜੀ ਨਾਲ ਬਿਤਾਏ ਪਲਾਂ ਦੇ ਨਿੱਕੇ ਨਿੱਕੇ ਤੇ ਮਿੱਠੇ ਮਿੱਠੇ ਸੁਪਨਿਆਂ ਵਿੱਚ ਗੁਆਚ ਗਿਆਅਚਾਨਕ ਝਟਕਾ ਜਿਹਾ ਲੱਗਣ ਨਾਲ ਮੇਰੀ ਅੱਖ ਖੁੱਲ਼੍ਹੀ ਤਾਂ ਦੇਖਿਆ ਕਿ ਗੱਡੀ ਅੰਬਾਲੇ ਦੇ ਸਟੇਸ਼ਨ ’ਤੇ ਖੜ੍ਹੀ ਸੀਮੈਂ ਲੱਤਾਂ ਮੋਕਲੀਆਂ ਕਰਨ ਤੇ ਸੁਸਤੀ ਦੂਰ ਕਰਨ ਲਈ ਪਲੇਟਫਾਰਮ ’ਤੇ ਉੱਤਰ ਕੇ ਚਾਹ ਦਾ ਕੱਪ ਲੈ ਲਿਆਪਰ ਪਤਾ ਨਹੀਂ ਕਿਉਂ ਮੇਰਾ ਦਿਮਾਗ ਮੇਰੇ ਨਾਨੇ ਅਤੇ ਕੈਬਨ ਵਿੱਚ ਮੇਰੇ ਸਾਹਮਣੇ ਬੈਠੇ ਬਜ਼ੁਰਗ ਦੇ ਅਕਸਾਂ ਦੀ ਸਮਰੂਪਤਾ ਵਿੱਚ ਉਲਝਿਆ ਪਿਆ ਸੀਮੈਂ ਦੇਖਿਆ, ਉਹੀ ਬਜ਼ੁਰਗ ਗੱਡੀ ਵਿੱਚੋਂ ਉੱਤਰ ਕੇ ਹੌਲੀ ਹੌਲੀ ਮੇਰੇ ਵੱਲ ਨੂੰ ਆ ਰਿਹਾ ਸੀਮੈਂ ਦੂਰੋਂ ਹੀ ਅਵਾਜ਼ ਮਾਰੀ, “ਆ ਜੋ ਬਾਪੂ ਜੀ, ਚਾਹ ਦਾ ਕੱਪ ਲੈ ਲੋ।”

ਜਿਉਂਦਾ ਰਹਿ ਓਏ ਪੁੱਤਰਾਪਰ ਮੈਂ ਚਾਹ ਨੀ ਪੀਂਦਾ।” ਆਖਦਾ ਹੋਇਆ ਉਹ ਮੇਰੇ ਵੱਲ ਨੂੰ ਮੁੜ ਪਿਆ

ਚਾਹ ਨੀ ਪੀਂਦੇ! ਪਰ ਕਿਉਂ? ਠੰਢ ਐ, ਕੁਝ ਨਿੱਘ ਆ ਜੂ।” ਮੈਂ ਹੈਰਾਨੀ ਨਾਲ ਪੁੱਛਿਆ

ਨਿੱਘ ਚਾਹ ਵਿੱਚ ਨੀ ਹੁੰਦਾ ਪੁੱਤਰਾਚਾਹ ਪਿਆਉਣ ਵਾਲੇ ਦੇ ਮਨ ਵਿੱਚ ਹੁੰਦੈ।” ਬੈਂਚ ’ਤੇ ਮੇਰੇ ਨਾਲ ਬੈਠਦੇ ਹੋਏ ਉਸਦੇ ਮੂੰਹੋਂ ਨਿੱਕਲਿਆ

ਮੈਂ ਸਮਝਿਆ ਨੀ ਜੀ?” ਹੱਥ ਵਿੱਚ ਫੜਿਆ ਚਾਹ ਦਾ ਕੱਪ ਬੈਂਚ ’ਤੇ ਰੱਖਦੇ ਹੋਏ ਮੈਂ ਉਸ ਵੱਲ ਧਿਆਨ ਕੀਤਾ

ਸਮਝਣ ਨੂੰ ਕੀ ਐ? ਤੂੰ ਮੈਂਨੂੰ ਚਾਹ ਦੀ ਸੁਲਾਹ ਮਾਰੀਮੈਂਨੂੰ ਮਹਿਸੂਸ ਹੋਇਆ ਕਿ ਤੇਰੇ ਬੋਲਾਂ ਵਿੱਚ ਨਿੱਘ ਐ।” ਇੰਨਾ ਆਖਦੇ ਹੋਏ ਉਹ ਮੇਰੇ ਹੋਰ ਨੇੜੇ ਨੂੰ ਹੋ ਕੇ ਆਖਣ ਲੱਗਿਆ, “ਸੱਚ ਦੱਸਾਂ, ਪੂਰੇ ਚਾਰ ਸਾਲ ਹੋਗੇ ਚਾਹ ਛੱਡੀ ਨੂੰ।”

ਕਿਉਂ, ਕੋਈ ਤਕਲੀਫ਼ ਹੋ ਗਈ ਸੀ”? ਮੇਰੇ ਮੂਹੋਂ ਅਚਾਨਕ ਨਿੱਕਲਿਆ

ਹਾਂਅ, ਬਹੁਤ ਭਿਆਨਕ ਤਕਲੀਫ਼,” ਇੱਕ ਹਉਕਾ ਜਿਹਾ ਭਰ ਕੇ ਉਸਨੇ ਮਸਾਂ ਕਿਹਾ, “ਮੇਰੀ ਸਾਥਣ ਸਾਥ ਛੱਡ ਗਈ ਤੇ ਮੈਂ ਚਾਹ ਛੱਡ ਦਿੱਤੀ।”

ਗੱਲ ਮੇਰੇ ਪੱਲੇ ਨਾ ਪਈਉਸਨੇ ਵੀ ਤਾੜ ਲਿਆ ਤੇ ਖੁਦ ਹੀ ਬੋਲ ਪਿਆ, “ਜੇ ਚਾਹ ਦੇ ਕੱਪ ਨਾਲ ਵੰਗਾਂ ਨਾ ਬੋਲਣ ਤਾਂ ਫੇਰ ਮੱਲਾ, ਚਾਹ ਦਾ ਵੀ ਕਾਹਦਾ ਲੁਤਫ਼?

ਗੱਲ ਫੇਰ ਵੀ ਮੇਰੇ ਪੱਲੇ ਨਹੀਂ ਸੀ ਪਈਚਾਹ ਦਾ ਕੱਪ … .ਵੰਗਾਂ …? ਉਹ ਫੇਰ ਤਾੜ ਗਿਆ ਸੀਮੇਰੀ ਉਲਝਣ ਨੂੰ ਭਾਂਪਦੇ ਹੋਏ ਉਹ ਦੱਸਣ ਲੱਗਿਆ, “ਅਸਲ ਵਿੱਚ ਮੈਂ ਵੰਗਾਂ ਦੀ ਛਣਕਾਰ ’ਤੇ ਲੱਗਿਆ ਹੋਇਆ ਸੀ।”

ਗੱਲ ਹੁਣ ਵੀ ਮੇਰੇ ਪੱਲੇ ਨਹੀਂ ਸੀ ਪਈਮੈਂ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਝਾਕਿਆ ਤਾਂ ਉਹ ਬਹੁਤ ਹੀ ਪਿਆਰ ਨਾਲ ਬੋਲਿਆ, “ਬਹੁਤਾ ਭਮੱਤਰ ਨਾਸੁਨਾਉਣਾ ਤੈਨੂੰ ਮਨ-ਬੀਤੀਆਂਸੱਚ ਪੁੱਛੇਂ ਤਾਂ ਤੈਨੂੰ ਮਿਲ ਕੇ ਮੈਂਨੂੰ ਵੀ ਚਿੱਤੋਂ ਲੱਗਿਆ ਜਿਵੇਂ ਤੇਰੇ ਨਾਲ ਚਿਰਾਂ ਦੀ ਕੋਈ ਸਾਂਝ ਐਲੈ ਸੁਣ

ਮੈਂ ਵੀ ਤੇਰੇ ਵਾਂਗ ਇੱਕ ਅਧਿਆਪਕ ਸਾਂਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਨੌਕਰੀ ਕਰ ਕੇ ਰਿਟਾਇਰ ਹੋਇਆਦੋ ਬੇਟੇ ਹੋਏ, ਉਹ ਵੀ ਹੌਲੀ ਹੌਲੀ ਕੰਮ ਧੰਦਿਆਂ ’ਤੇ ਲੱਗ ਕੇ ਦੂਰ ਦੁਰਾਡੇ ਸ਼ਹਿਰਾਂ ਵਿੱਚ ਵਸ ਗਏਮੈਂਨੂੰ ਤੇ ਉਹਨਾਂ ਦੀ ਮਾਂ ਨੂੰ ਕਦੇ ਉਹਨਾਂ ’ਤੇ ਸ਼ਿਕਵਾ ਨਹੀਂ ਹੋਇਆਅਸੀਂ ਦੋਵੇਂ ਆਪਣੇ ਹੀ ਘਰ ਵਿੱਚ ਪੂਰੀ ਤਰ੍ਹਾਂ ਅਜ਼ਾਦ ਰਹਿ ਕੇ ਹੀ ਖੁਸ਼ ਸਾਂਹਾਂ ਸੱਚ, … ਮੈਂ ਤਾਂ ਤੈਨੂੰ ਗੱਲ ਚਾਹ ਵਾਲੀ ਸੁਣਾਉਣੀ ਸੀਉਸਦਾ ਨਾਂ ਸੀ ਗੁਰਪਿਆਰ ਤੇ ਮੇਰਾ ਗੁਰਦਿਆਲਉਸ ਤੋਂ ਪਿਆਰਾ ਮੇਰੇ ਲਈ ਵੀ ਕੋਈ ਨਹੀਂ ਸੀ ਤੇ ਉਸ ਲਈ ਵੀ ਗੁਰੂ, ਦਿਆਲੂ, ਕ੍ਰਿਪਾਲੂ ਬੱਸ ਸਭ ਕੁਝ ਮੈਂ ਹੀ ਸਾਂਮੈਂ ਮੋਹ ਨਾਲ ਉਸ ਨੂੰ ਪਿਆਰੋ ਹੀ ਆਖਦਾ ਸਾਂਪਿਆਰੋ ਦੀਆਂ ਵੰਗਾਂ ਨਾਲ ਮੇਰਾ ਅਟੁੱਟ ਰਿਸ਼ਤਾ ਸੀਜਾਗਣ ਤੋਂ ਸੌਣ ਤਕ ਉਸ ਦੀਆਂ ਵੰਗਾਂ ਦਾ ਸੰਗੀਤ ਹੀ ਮੈਂਨੂੰ ਦੱਸਦਾ ਸੀ ਕਿ ਉਹ ਕੀ ਕੰਮ ਕਰ ਰਹੀ ਐ ਤੇ ਇਹ ਵੀ ਕਿ ਉਹਦੇ ਮਨ ਵਿੱਚ ਕੀ ਚੱਲ ਰਿਹਾ ਹੈਉਹਦਾ ਗੁੱਸਾ, ਉਹਦਾ ਰੋਸਾ, ਉਹਦੀ ਖੁਸ਼ੀ, ਉਹਦੀ ਇੱਛਾ, ਗੱਲ ਕੀ ਉਸਦੀ ਹਰ ਗੱਲ ਮੈਂ ਉਸਦੀਆਂ ਵੰਗਾਂ ਦੇ ਬੋਲਾਂ ਤੋਂ ਹੀ ਝੱਟ ਸਮਝ ਲੈਂਦਾ ਸੀਸਵੇਰੇ ਸਵੇਰੇ ਜਦ ਉਹ ਰਸੋਈ ਵਿੱਚੋਂ ਮੇਰੇ ਵੱਲ ਤੁਰਦੀ ਤਾਂ ਮੈਂਨੂੰ ਕਮਰੇ ਦੇ ਅੰਦਰ ਹੀ ਬਿੜਕ ਲੱਗ ਜਾਂਦੀ ਸੀ ਕਿ ਭਲਿਆ, ਤੇਰੇ ਲਈ ਚਾਹ ਦੀ ਘੰਟੀ ਵੱਜ ਰਹੀ ਐਜਦੋਂ ਉਹ ਪਲੇਟ ਵਿੱਚ ਰੱਖਿਆ ਚਾਹ ਦਾ ਕੱਪ ਮੇਰੇ ਸਿਰਹਾਣੇ ਕੋਲ ਪਏ ਨਿੱਕੇ ਜਿਹੇ ਸਟੂਲ ’ਤੇ ਰੱਖਣ ਲਗਦੀ ਤਾਂ ਉਸਦੀਆਂ ਕੂਹਣੀ ਵੱਲੋਂ ਗੁੱਟ ਵੱਲ ਨੂੰ ਖਿਸਕਦੀਆਂ ਵੰਗਾਂ ਵਿੱਚੋਂ ਇੱਕ ਖ਼ਾਸ ਲੈ ਮੇਰੇ ਕੰਨਾਂ ਤਕ ਆਉਂਦੀ ਤੇ ਮੈਂਨੂੰ ਚਾਹ ਦੇ ਕੱਪ ਵਿੱਚ ਕੋਮਲ ਕੋਮਲ ਲਹਿਰਾਂ ਉੱਠਦੀਆਂ ਲੱਗਦੀਆਂਕਿੰਨਾ ਹੀ ਚਿਰ ਮੈਂ ਪਿਆਲੀ ਵੱਲ ਦੇਖਦਾ ਰਹਿੰਦਾਉਹ ਥੋੜ੍ਹਾ ਜਿਹਾ ਚਿਰ ਮੇਰੇ ਕੋਲ ਜ਼ਰੂਰ ਰੁਕਦੀਫਿਰ ਮੁਸਕਰਾਉਂਦੀ ਹੋਈ ਚੁੱਪ ਚਾਪ ਚਲੀ ਜਾਂਦੀਮੈਂ ਪਿਆਲੀ ਚੱਕ ਕੇ ਉਸ ਵਿਚਲੀਆਂ ਲਹਿਰਾਂ ਨੂੰ ਨਿਹਾਰਦਾ ਹੋਇਆ ਚਾਹ ਦੀਆਂ ਚੁਸਕੀਆਂ ਲੈਣ ਲਗਦਾਇਹ ਸਾਡਾ ਨਿੱਤ ਨੇਮ ਸੀਜ਼ਿੰਦਗੀ ਸਾਡੇ ਦੋਹਾਂ ਦੇ ਆਪੂੰ ਸਹੇੜੇ ਨਿੱਕੇ ਨਿੱਕੇ ਕੰਮਾਂ ਦੇ ਕੰਧੇੜੇ ਚੜ੍ਹੀ ਮਸਤ ਚਾਲ ਹੱਸਦੀ ਖੇਡਦੀ ਤੁਰੀ ਜਾਂਦੀ ਸੀਪਰ ਫੇਰ …।” ਉਹ ਬਜ਼ੁਰਗ ਪਲ ਭਰ ਲਈ ਬੋਲਣੋ ਰੁਕਿਆ

ਫੇਰ ਕੀ ਹੋਇਆ?” ਮੇਰੇ ਮੂੰਹੋਂ ਅਚਾਨਕ ਨਿੱਕਲਿਆਆਪਣੇ ਮਨ ਦੀ ਕਾਹਲ ਮੈਂ ਲਕੋ ਨਾ ਸਕਿਆ

ਬੱਸ ਫੇਰ ਕੀ ਹੋਣਾ ਸੀ? ਭਾਣਾ ਵਰਤ ਗਿਆਵੰਗਾਂ ਦਾ ਜਾਦੂ ਵੰਗਾਂ ਵਾਲੀ ਦੇ ਨਾਲ ਹੀ ਸਦਾ ਵਾਸਤੇ ਚਲਾ ਗਿਆਬੱਸ ਓਦਣ ਤੋਂ ਆਪਾਂ ਵੀ ਚਾਹ ਨਾ ਪੀਣ ਦੀ ਸਹੁੰ ਖਾ ਲਈਸੁਆਦ ਈ ਨੀ ਲਗਦੀਮਹਿਕ ਈ ਨੀ ਆਉਂਦੀ।”

ਉਸਦੇ ਮਨ ਦੀ ਤਾਰ ਕਿਤੇ ਹੋਰ ਜੁੜ ਗਈ ਸੀਮੈਂ ਲਗਾਤਾਰ ਉਸਦੇ ਚਿਹਰੇ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ ਸੀਉਸ ਦੀਆਂ ਅੱਖਾਂ ਨਮ ਸਨਮੇਰੀ ਤਾਂ ਜ਼ਬਾਨ ਹੀ ਠਾਕੀ ਗਈਕੀ ਬੋਲਾਂ, ਕੀ ਕਹਾਂ? ਕੁਝ ਸੁੱਝ ਹੀ ਨਹੀਂ ਸੀ ਰਿਹਾਥੋੜ੍ਹਾ ਸੰਭਲ ਕੇ ਮੇਰੀ ਚੁੱਪ ਦੇ ਸਵਾਲਾਂ ਦੇ ਜਵਾਬ ਉਹ ਖੁਦ ਹੀ ਦੇਣ ਲੱਗਿਆ, “ਇੱਕ ਵਾਰੀ ਤਾਂ ਚਿੱਤ ਡੋਲ ਗਿਆ ਸੀ ਪਰ ਹੌਲੀ ਹੌਲੀ ਸੰਭਲ ਗਿਆਜੀਵਨ ਦੀਆਂ ਯਾਦਾਂ ਨੂੰ ਹੀ ਆਪਣਾ ਸਾਥੀ ਬਣਾ ਲਿਆਉਹਨਾਂ ਨਾਲ ਹੀ ਮਨ ਪਰਚਾ ਛੱਡੀਦੈਕਦੇ ਮਾਯੂਸੀ ਨਹੀਂ ਆਈਅੱਜ ਤੇਰੇ ਬੋਲਾਂ ਵਿੱਚੋਂ ਵੰਗਾਂ ਦੀ ਲੈਅ ਦਾ ਭੁਲੇਖਾ ਪਿਆ ਸੀਚਾਹ ਦਾ ਕੱਪ ਫੜਨ ਨੂੰ ਚਿੱਤ ਵੀ ਕੀਤਾ ਪਰ ਪਿਆਰੋ ਦਾ ਮੁੱਖ ਸਾਹਮਣੇ ਆ ਕੇ ਖੜ੍ਹ ਗਿਆ।” ਗੱਲ ਖਤਮ ਕਰਦੇ ਹੋਏ ਉਸਨੇ ਇੱਕ ਡੂੰਘਾ ਸਾਹ ਲਿਆ

ਮੈਂ ਤਾਂ ਉਸਦੇ ਬਚਨਾਂ ਵਿੱਚ ਇੰਨਾ ਮੰਤਰ-ਮੁਗਧ ਹੋਇਆ ਬੈਠਾ ਸਾਂ ਕਿ ਮੈਂਨੂੰ ਪਤਾ ਹੀ ਨਾ ਚੱਲਿਆ ਕਿ ਗੱਡੀ ਚੱਲਣ ਦੀ ਵਿਸਲ ਵੱਜ ਗਈ ਹੈਮੇਰੇ ਮੋਢੇ ’ਤੇ ਆਪਣਾ ਹੱਥ ਟਿਕਾਉਂਦੇ ਹੋਏ ਉਹ ਬੋਲਿਆ, “ਚੰਗਾ ਸਾਊ, ਗੱਡੀ ਚੱਲਣ ਵਾਲੀ ਐ, ਤੂੰ ਚੜ੍ਹ ਜਾ।”

ਤੇ ਤੁਸੀਂ?” ਮੈਂ ਹੈਰਾਨੀ ਨਾਲ ਪੁੱਛਿਆ

ਬੱਸ, ਮੈਂ ਤਾਂ ਇੱਥੋਂ ਤਕ ਈ ਆਉਣਾ ਸੀ।” ਕਹਿੰਦੇ ਹੋਏ ਉਸਨੇ ਆਪਣਾ ਸੱਜਾ ਹੱਥ ਮੇਰੇ ਸਿਰ ’ਤੇ ਰੱਖ ਦਿੱਤਾ

ਮੇਰੇ ਹੱਥ ਉਸਦੇ ਪੈਰਾਂ ਵੱਲ ਝੁਕ ਗਏਉਸਨੇ ਮੈਂਨੂੰ ਆਪਣੀ ਨਿੱਘੀ ਬੁੱਕਲ ਵਿੱਚ ਲੈ ਲਿਆਮੇਰਾ ਮਨ ਭਰ ਅਇਆਮੈਂ ਉਸ ਵੱਲ ਵੇਖੇ ਬਿਨਾ ਹੀ ਫਟਾਫਟ ਗੱਡੀ ਵਿੱਚ ਚੜ੍ਹ ਗਿਆਗੱਡੀ ਤੁਰ ਪਈਮੈਂ ਬਾਰੀ ਵਿੱਚ ਖੜ੍ਹੇ ਨੇ ਤੱਕਿਆ, ਉਹ ਉਸੇ ਥਾਂ ਮੇਰੇ ’ਤੇ ਨਿਗਾਹ ਟਿਕਾਈ ਖੜ੍ਹਾ ਐਨਕ ਉਤਾਂਹ ਚੁੱਕ ਕੇ ਅੱਖਾਂ ਵਿੱਚ ਆਏ ਹੰਝੂ ਪੂੰਝ ਰਿਹਾ ਸੀਕੁਝ ਹੀ ਪਲਾਂ ਵਿੱਚ ਅਸੀਂ ਇੱਕ ਦੂਜੇ ਤੋਂ ਓਝਲ ਹੋ ਗਏਬਾਰੀ ਵਿੱਚੋਂ ਆਪਣੇ ਕੈਬਨ ਵਿੱਚ ਜਾਣ ਨੂੰ ਮੇਰਾ ਮਨ ਨਹੀਂ ਮੰਨਿਆਮੈਂ ਫਜ਼ੂਲ ਦੀ ਭਕਾਈ ਸੁਣਨ ਨਾਲੋਂ ਤਾਜ਼ਾ ਹੰਢਾਏ ਕੁਝ ਪਲਾਂ ਦੇ ਅਣਮੁੱਲੇ ਰਿਸ਼ਤਿਆਂ ਦੇ ਅਹਿਸਾਸ ਨੂੰ ਮਨ ਵਿੱਚ ਸਾਂਭ ਲੈਣਾ ਚਾਹੁੰਦਾ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3405)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਗਮੀਤ ਸਿੰਘ ਪੰਧੇਰ

ਜਗਮੀਤ ਸਿੰਘ ਪੰਧੇਰ

Klahar, Ludhiana, Punjab, India.
Phone: (91 - 98783 - 37222)
Email: (jagmitsinghpandher@gmail.com)