JagmitSPandher7ਸਾਰੀ ਪ੍ਰਯੋਗਸ਼ਾਲਾ ਵਿੱਚ ਇੱਕ ਦਮ ਗੈਸ ਫੈਲ ਗਈ। ਭਾਈ ਸਾਹਿਬ ਅਤੇ ਬੱਚੇ ਇੱਕ ਦਮ ਬਾਹਰ ਵੱਲ ਭੱਜ ਗਏ ...
(10 ਫਰਬਰੀ 2018)

 

ਇਹ ਗੱਲ ਸਨ 1973-74 ਦੇ ਵਿੱਦਿਅਕ ਸੈਸ਼ਨ ਦੀ ਹੈ ਜਦੋਂ ਮੈਂ ਆਪਣੇ ਵਿਗਿਆਨ ਅਧਿਆਪਕ ਦੇ ਕਿੱਤੇ ਦੇ ਪਹਿਲੇ ਸਾਲ ਦੀ ਦਸਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਾਇੰਸ ਵਿਸ਼ੇ ਦਾ ਪ੍ਰੈਕਟੀਕਲ ਦਾ ਪੇਪਰ ਦਵਾ ਰਿਹਾ ਸੀਪ੍ਰੀਖਿਅਕ ਕਾਫੀ ਸੀਨੀਅਰ ਅਧਿਆਪਕ ਸੀਪਹਿਲੇ ਗਰੁੱਪ ਦਾ ਪ੍ਰੈਕਟੀਕਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸਨੇ ਵਿਦਿਆਰਥੀਆਂ ਨੂੰ ਕੁਝ ਸਖਤ ਸ਼ਬਦਾਂ ਨਾਲ ਘੂਰ ਦਿੱਤਾ ਅਤੇ ਫੇਰ ਇਕੱਲੇ ਇਕੱਲੇ ਵਿਦਿਆਰਥੀ ਨੂੰ ਵੱਖਰੇ ਵੱਖਰੇ ਪ੍ਰੈਕਟੀਕਲ ਅਲਾਟ ਕਰਕੇ ਪ੍ਰੈਕਟੀਕਲ ਦੀਆਂ ਕਾਪੀਆਂ ਆਪਣੇ ਕੋਲ ਰਖਾ ਲਈਆਂਮੈਨੂੰ ਕੋਲ ਸੱਦ ਕੇ ਪੁੱਛਣ ਲੱਗਾ, “ਕਿਉਂ ਬਈ, ਪ੍ਰੈਕਟੀਕਲ ਕਰਵਾਏ ਵੀ ਐ ਕਿ ਊਈਂ ਸਾਰਤਾ?”

ਮੈਂ ਝੱਟ ਜਵਾਬ ਦਿੱਤਾ, “ਨਹੀਂ ਸਰ ਜੀ, ਸਾਰੇ ਪ੍ਰੈਕਟੀਕਲ ਇਹਨਾਂ ਨੇ ਆਪਣੇ ਹੱਥੀਂ ਆਪ ਕੀਤੇ ਹੋਏ ਆ।”

“ਅੱਛਾ! ਤਾਂ ਫੇਰ ਲੈ ਲਈਏ ਅਸਲੀ ਇਮਤਿਹਾਨ?” ਪ੍ਰੀਖਿਅਕ ਸਾਹਿਬ ਨੇ ਮੇਰੇ ਵੱਲ ਟੇਢਾ ਜਿਹਾ ਝਾਕਦੇ ਹੋਏ ਸਵਾਲ ਕੀਤਾ

“ਹਾਂ ਜੀ, ਹਾਂ ਜਿਵੇਂ ਮਰਜ਼ੀ ਲਵੋ ਜੀ ਪੇਪਰਵਧੀਆ ਤਿਆਰੀ ਕਰਵਾਈ ਹੋਈ ਐ” ਮੈਂ ਬੜੇ ਭਰੋਸੇ ਨਾਲ ਜਵਾਬ ਦਿੱਤਾ

“ਉਹ ਤਾਂ ਲੱਗ ਜੂ ਪਤਾ ...।” ਮੈਨੂੰ ਉਸਦੇ ਮੂੰਹੋਂ ਨਿੱਕਲੀ ਧੀਮੀ ਜਿਹੀ ਆਵਾਜ਼ ਸੁਣਾਈ ਦਿੱਤੀ ਪਰ ਮੈਂ ਇਸ ਨੂੰ ਬਹੁਤਾ ਗੌਲਿਆ ਨਾਸਹਾਇਕ ਤਾਂ ਕੋਈ ਹੈ ਨਹੀਂ ਸੀਮੈਂ ਸਾਰੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਦਾ ਸਮਾਨ ਖੁਦ ਵੰਡ ਕੇ ਹਟਿਆ ਤਾਂ ਉਸ ਸਾਹਿਬਾਨ ਨੇ ਮੈਨੂੰ ਝੱਟ ਆਪਣੇ ਕੋਲ ਸੱਦ ਲਿਆ“ਆ ਜੋ ਬਹਿ ਜੋ ਮਾਸਟਰ ਜੀ, ਹੁਣ ਇਹਨਾਂ ਨੂੰ ਆਪੇ ਕਰਨ ਦਿਉੁ।”

ਮੈਨੂੰ ਮਹਿਸੂਸ ਹੋਇਆ ਕਿ ਉਹ ਮੇਰੇ ’ਤੇ ਸ਼ੱਕ ਕਰਦਾ ਹੈ ਕਿ ਕਿਧਰੇ ਮੈਂ ਕਿਸੇ ਬੱਚੇ ਦੀ ਮਦਦ ਨਾ ਕਰ ਦੇਵਾਂਮੈਂ ਬੜਾ ਨਿਸਚਿੰਤ ਹੋ ਕੇ ਉਸਦੇ ਨਾਲ ਵਾਲੀ ਕੁਰਸੀ ’ਤੇ ਬੈਠ ਗਿਆ। ਥੋੜ੍ਹੀ ਬਹੁਤੀ ਵਾਕਫੀਅਤ ਕੀਤੀਕੁੱਝ ਸਮੇਂ ਬਾਅਦ ਇੱਕ ਵਿਦਿਆਰਥੀ ਨੇ ਹਲਕਾ ਨਮਕ ਦਾ ਤੇਜ਼ਾਬ ਮੰਗ ਲਿਆਮੈਂ ਉੱਠਣ ਲੱਗਿਆ ਤਾਂ ਭਾਈ ਸਾਹਿਬ ਨੇ ਮਨ੍ਹਾਂ ਕਰ ਦਿੱਤਾਉਸ ਵਿਦਿਆਰਥੀ ਨੂੰ ਤੇਜ਼ਾਬ ਦੀ ਘਣਤਾ ਘੱਟ ਕਰਕੇ ਦੇਣੀ ਸੀਮੈਨੂੰ ਹੁਕਮ ਹਇਆ ਕਿ ਮੈਂ ਤੇਜ਼ਾਬ ਉਹਨਾਂ ਕੋਲ ਲਿਆਵਾਂ ਅਤੇ ਹਲਕਾ ਉਸ ਨੂੰ ਉਹ ਖੁਦ ਕਰਨਗੇਮੈਂ ਤੇਜ਼ਾਬ ਵਾਲੀ ਬੋਤਲ ਅਤੇ ਪਾਣੀ ਲਿਆ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤਾਉਹਨਾਂ ਨੇ ਬੀਕਰ ਵਿੱਚ ਤੇਜ਼ਾਬ ਪਾ ਕੇ (ਮੇਰੇ ਰੋਕਦੇ ਰੋਕਦੇ) ਉਸ ਵਿੱਚ ਝੱਟ ਪਾਣੀ ਉਲੱਦ ਦਿੱਤਾ(ਤੇਜ਼ਾਬ ਨੂੰ ਹਲਕਾ ਕਰਨ ਲਈ ਉਸ ਨੂੰ ਹਮੇਸਾ ਪਾਣੀ ਵਿੱਚ ਬਹੁਤ ਹੌਲੀ ਹੌਲੀ ਹਿਲਾਉਂਦੇ ਹੋਏ ਪਾਉਣਾ ਹੁੰਦਾ ਹੈ।) ਬੱਸ ਫੇਰ ਕੀ ਸੀ, ਬੀਕਰ ਵਿੱਚੋਂ ਤੇਜ਼ਾਬ ਉੱਬਲ਼ ਕੇ ਭਾਈ ਸਹਿਬ ਦੇ ਹੱਥ ’ਤੇ ਪੈ ਗਿਆਮੈਂ ਝੱਟ ਉੱਠ ਕੇ ਅਮੋਨੀਆ(ਅਮੋਨੀਅਮ ਹਾਈਡਰੋਕਸਾਈਡ) ਚੁੱਕਣ ਲਈ ਭੱਜਿਆ ਤਾਂ ਕਿ ਉਸਦੇ ਹੱਥ ’ਤੇ ਤੇਜ਼ਾਬ ਦਾ ਅਸਰ ਘੱਟੋ ਘੱਟ ਹੋਵੇਕਾਹਲੀ ਨਾਲ ਅਲਮਾਰੀ ਵਿੱਚ ਝੁਕ ਕੇ ਅਮੋਨੀਆ ਦੀ ਬੋਤਲ ਨੂੰ ਹੱਥ ਪਾਇਆ ਹੀ ਸੀ ਕਿ ਗਰਮੀ ਹੋਣ ਕਾਰਨ ਬੋਤਲ ਦਾ ਕਾਰਕ ਖੁੱਲ਼੍ਹ ਗਿਆ ਅਤੇ ਅਮੋਨੀਆ ਦਾ ਜ਼ੋਰਦਾਰ ਫੁਹਾਰਾ ਮੇਰੇ ਮੂੰਹ ਉੱਪਰ ਪੈ ਗਿਆਸਾਰੀ ਪ੍ਰਯੋਗਸ਼ਾਲਾ ਵਿੱਚ ਇੱਕ ਦਮ ਗੈਸ ਫੈਲ ਗਈਭਾਈ ਸਾਹਿਬ ਅਤੇ ਬੱਚੇ ਇੱਕ ਦਮ ਬਾਹਰ ਵੱਲ ਭੱਜ ਗਏਮੈਂ ਵੀ ਪੂਰੇ ਜ਼ੋਰ ਨਾਲ ਦਰਵਾਜ਼ੇ ਵੱਲ ਨੂੰ ਭੱਜਿਆ ਪਰ ਮੈਨੂੰ ਦਿਸਣੋ ਬੰਦ ਹੋ ਗਿਆਇੱਕ ਕਬੱਡੀ ਦੇ ਖਿਡਾਰੀ ਵਿਦਿਆਰਥੀ ਨੇ ਝੱਟ ਮੇਰੀ ਬਾਂਹ ਫੜ ਕੇ ਬਾਹਰ ਖਿੱਚ ਲਿਆਮੈਂ ਨਾ ਦੇਖ ਸਕਦਾ ਸੀ ਨਾ ਬੋਲ ਸਕਦਾ ਸੀ ਅਤੇ ਸਾਹ ਵੀ ਔਖਾ ਆ ਰਿਹਾ ਸੀਮੈਨੂੰ ਉਸ ਭਾਈ ਸਾਹਿਬ ਦੀ ਅਵਾਜ਼ ਸੁਣਾਈ ਦਿੱਤੀਉਹ ਕਹਿ ਰਹੇ ਸਨ ਕਿ ਥੋੜ੍ਹਾ ਤੇਜ਼ਾਬ ਲਿਆਓਮੈਂ ਸਮਝ ਗਿਆ ਅਤੇ ਇਸ਼ਾਰੇ ਨਾਲ ਮਨ੍ਹਾਂ ਕਰ ਦਿੱਤਾ ਬਾਹਰ ਪਏ ਪਾਣੀ ਵਾਲੇ ਘੜੇ ਵਿੱਚੋਂ ਪਾਣੀ ਦੇ ਛਿੱਟੇ ਮਾਰਨ ਲਈ ਇਸ਼ਾਰਾ ਕੀਤਾਲਗਾਤਾਰ ਪਾਣੀ ਪਾਉਣ ਨਾਲ ਮੈਨੂੰ ਕੁਝ ਰਾਹਤ ਮਹਿਸੂਸ ਹੋਈਮੇਰਾ ਬੋਲ ਚੱਲ ਪਿਆ

ਇੰਨੇ ਨੂੰ ਕੁੱਝ ਹੋਰ ਅਧਿਆਪਕ ਵੀ ਆ ਗਏਮੈ ਉਹਨਾਂ ਨੂੰ ਨਿੰਬੂ ਲਿਆਉਣ ਲਈ ਕਿਹਾਔਖੇ ਸੌਖੇ ਨਿੰਬੂ ਵਾਲਾ ਪਾਣੀ ਪੀਤਾਸਕੂਲ ਬੱਸ ਅੱਡੇ ਦੇ ਕੋਲ ਹੀ ਸੀਸਾਥੀ ਅਧਿਆਪਕਾਂ ਨੇ ਬਰਨਾਲੇ ਜਾਣ ਵਾਲੀ ਬੱਸ ਰੋਕ ਕੇ ਡਰਾਈਵਰ ਨੂੰ ਸਾਰੀ ਗੱਲ ਦੱਸ ਦਿੱਤੀਮੈਂ ਬੱਸ ਵਿੱਚ ਬੈਠਾ ਮਨ ਵਿੱਚ ਸੋਚ ਰਿਹਾ ਸੀ, ‘ਲੈ ਮਿੱਤਰਾ ਤੂੰ ਬਚ ਤਾਂ ਗਿਆ ਪਰ ਅੰਨ੍ਹਾ ਤਾਂ ਪੱਕਾ ਹੋ ਹੀ ਗਿਆ

ਬੱਸ ਡਰਾਈਵਰ ਨੇ ਸਵਾਰੀਆਂ ਨੂੰ ਗੱਲ ਸਮਝਾ ਕੇ ਬੇਨਤੀ ਕਰ ਲਈਉਸਨੇ ਬੱਸ ਸਿੱਧੀ ਬਰਨਾਲੇ ਜਾ ਕੇ ਹੀ ਰੋਕੀਰਿਕਸ਼ੇ ’ਤੇ ਬਿਠਾ ਕੇ ਚੰਡੀਗੜ੍ਹੀਏ ਅੱਖਾਂ ਦੇ ਡਾਕਟਰ ਕੋਲ ਲਿਜਾਇਆ ਗਿਆਡਾਕਟਰ ਨੇ ਮੈਥੋਂ ਪੁੱਛਗਿੱਛ ਕਰਕੇ ਲਗਾਤਾਰ ਦਵਾਈ ਪਾਉਣੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਦਿਖਾਈ ਦੇਣ ਬਾਰੇ ਪੁੱਛਦਾ ਰਿਹਾ ਕੁਝ ਸਮੇਂ ਬਾਅਦ ਮੈਨੂੰ ਡਾਕਟਰ ਸਾਹਿਬ ਦਾ ਧੁੰਦਲਾ ਜਿਹਾ ਚਿਹਰਾ ਵਿਖਾਈ ਦਿੱਤਾਮੈਂ ਝੱਟ ਡਾਕਟਰ ਨੂੰ ਦੱਸਿਆ

“ਬਚ ਗਏ ਜੀ,ਜੇ ਥੋਹੜੀ ਹੋਰ ਦੇਰ ਹੋ ਜਾਂਦੀ ਤਾਂ ਮੁਸ਼ਕਿਲ ਸੀ।” ਡਾਕਟਰ ਦੇ ਮੂੰਹੋਂ ਇਹ ਸੁਣ ਕੇ ਮੈਨੂੰ ਹੌਸਲਾ ਹੋ ਗਿਆਦੋ ਤਿੰਨ ਘੰਟੇ ਬਾਅਦ ਡਾਕਟਰ ਨੇ ਅੱਖਾਂ ਨੂੰ ਪੂਰੀ ਤਰ੍ਹਾਂ ਪੱਟੀਆਂ ਨਾਲ ਢਕ ਕੇ ਦੂਜੇ ਦਿਨ ਆਉਣ ਲਈ ਕਹਿ ਕੇ ਹਦਾਇਤ ਦਿੱਤੀ ਕਿ ਅੱਜ ਰਾਤ ਨੂੰ ਸੌਣਾ ਨਹੀਂ

ਉਦੋਂ ਗੁਰਮੇਲ ਠੂਲੀਵਾਲ ਮੇਰੇ ਨਾਲ ਸੀਅਸੀਂ ਇੱਕੋ ਕਮਰੇ ਵਿੱਚ ਇਕੱਠੇ ਰਹਿੰਦੇ ਸੀਅਸੀਂ ਸਾਰੇ ਜਣੇ ਸ਼ਹਿਣੇ ਵਾਪਸ ਆ ਗਏਅੱਧੀ ਰਾਤ ਤੱਕ ਨਾਲ ਦੇ ਅਧਿਆਪਕ, ਪਿੰਡ ਦੇ ਲੋਕ ਤੇ ਵਿਦਿਆਰਥੀ ਲਗਾਤਾਰ ਆਉਂਦੇ ਜਾਂਦੇ ਰਹੇਅਖੀਰ ਮੈਂ ਤੇ ਗੁਰਮੇਲ ਇਕੱਲੇ ਰਹਿ ਗਏਬੈਠੇ ਗੱਲਾਂ ਕਰਦੇ ਰਹੇਕੁਝ ਚਿਰ ਬਾਅਦ ਮੈਂ ਗੁਰਮੇਲ ਨੂੰ ਕਿਹਾ ਕਿ ਤੂੰ ਅਰਾਮ ਕਰ ਲੈ ਮੈਨੂੰ ਤਾਂ ਪੱਟੀਆਂ ਕਰਕੇ ਵੈਸੇ ਵੀ ਨੀਂਦ ਨਹੀਂ ਆਉਣੀਉਹ ਸੁੱਤਾ ਹੀ ਸੀ ਕਿ ਮੈਨੂੰ ਵੀ ਨੀਂਦ ਨੇ ਆ ਘੇਰਿਆ

ਸਵੇਰ ਵੇਲੇ ਗੁਰਮੇਲ ਨੂੰ ਜਾਗ ਆਈ ਤਾਂ ਉਸਨੇ ਝੱਟ ਮੈਨੂੰ ਹਲੂਣ ਕੇ ਜਗਾਇਆਉਹ ਡਰ ਗਿਆ ਸੀਫਿਕਰ ਮੈਨੂੰ ਵੀ ਹੋ ਗਿਆਚਾਹ ਦਾ ਘੁੱਟ ਪੀ ਕੇ ਅਸੀਂ ਸਵਖਤੇ ਹੀ ਬਰਨਾਲੇ ਵਾਲੀ ਬੱਸ ਫੜ ਕੇ ਡਾਕਟਰ ਕੋਲ ਪਹੁੰਚ ਗਏ ਅਤੇ ਡਾਕਟਰ ਨੂੰ ਸਾਰੀ ਸੱਚੀ ਗੱਲ ਦੱਸ ਦਿਤੀਡਾਕਟਰ ਨੇ ਪੱਟੀਆਂ ਖੋਲ੍ਹ ਕੇ ਚੈੱਕ ਕੀਤਾ ਤਾਂ ਸਭ ਕੁਝ ਠੀਕ ਠਾਕ ਰਹਿ ਗਿਆ ਸੀ

ਪੱਟੀ ਕਰਵਾ ਕੇ ਅਸੀਂ ਵਾਪਸ ਸਹਿਣੇ ਪਹੁੰਚ ਗਏਪ੍ਰੀਖਿਅਕ ਭਾਈ ਸਾਹਿਬ ਦੂਸਰੇ ਦਿਨ ਆਪਣੇ ਚਿੱਤ ਦੀਆਂ ਚਿੱਤ ਵਿੱਚ ਰੱਖਦੇ ਹੋਏ ਇਕੱਲੇ ਹੀ ਪ੍ਰੈਕਟੀਕਲ ਦਾ ਤੁੱਥ ਮੁੱਥ ਕਰਕੇ ਚਲਦੇ ਬਣੇ

*****

(1006)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਗਮੀਤ ਸਿੰਘ ਪੰਧੇਰ

ਜਗਮੀਤ ਸਿੰਘ ਪੰਧੇਰ

Klahar, Ludhiana, Punjab, India.
Phone: (91 - 98783 - 37222)
Email: (jagmitsinghpandher@gmail.com)