JagmitSPandher7ਬੱਸ ਤੁਸੀਂ ਸਾਡੇ ਬੰਦੇ ਨੂੰ ਸਰਪੰਚ ਅਨਾਊਂਸ ਕਰ ਦਿਓ, ਬਾਕੀ ਉਹ (ਮੰਤਰੀ) ਆਪੇ ਸੰਭਾਲ ਲੈਣਗੇ ...
(29 ਦਸੰਬਰ 2018)

 

ਕਦੇ ਭਲਾ ਸਮਾਂ ਸੀ ਜਦੋਂ ਪੰਚਾਇਤ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਦਖਲ਼ ਅੰਦਾਜ਼ੀ ਦਾ ਨਾਮੋ-ਨਿਸ਼ਾਨ ਨਹੀਂ ਸੀ ਹੁੰਦਾਪਿੰਡ ਦੇ ਲੋਕ ਖੁਦ ਹੀ ਸਰਬਸੰਮਤੀ ਨਾਲ ਜਾਂ ਫੇਰ ਵੋਟਾਂ ਪਾ ਕੇ ਪੰਚਾਇਤ ਚੁਣ ਲੈਂਦੇ ਸਨਸਮੇਂ ਨਾਲ ਸਿਆਸੀ ਪਾਰਟੀਆਂ ਦਾ ਦਖਲ ਪੰਚਾਇਤੀ ਚੋਣਾਂ ਵਿੱਚ ਇੰਨਾ ਵਧ ਗਿਆ ਕਿ ਪੱਕੇ ਤੌਰ ’ਤੇ ਪਿੰਡਾਂ ਵਿੱਚ ਧੜੇ ਬੰਦੀ ਖੜ੍ਹੀ ਹੋ ਗਈਸਿਆਸੀ ਪਾਰਟੀਆਂ ਨੇ ਆਪਣੇ ਹਿੱਤ ਪੂਰਨ ਲਈ ਭਾਈਚਾਰਕ ਸਾਂਝ ਨੂੰ ਦੁਸ਼ਮਣੀਆਂ ਵਿੱਚ ਬਦਲ ਦਿੱਤਾਸਿਆਸੀ ਜ਼ੋਰ ਸਦਕਾ ਆਪਣੀ ਪਸੰਦ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਆਪਣੇ ਪਿੰਡਾਂ ਵਿੱਚ ਲਵਾਉਣ ਅਤੇ ਡਿਊਟੀ ਅਮਲੇ ਉੱਪਰ ਆਪਣੀ ਜਿੱਤ ਲਈ ਦਬਾਅ ਪਾਉਣ ਦਾ ਅਮਲ ਸ਼ੁਰੂ ਹੋ ਗਿਆਇਸ ਨਾਲ ਡਿਊਟੀ ਮੁਲਾਜ਼ਮਾਂ ਲਈ ਇਮਾਨਦਾਰੀ ਨਾਲ ਫਰਜ਼ ਨਿਭਾਉਣਾ ਟੇਢੀ ਖੀਰ ਬਣ ਗਿਆ

ਇਹ ਗੱਲ ਉਦੋਂ ਦੀ ਹੈ ਜਦੋਂ ਇੱਕੋ ਚੋਣ ਪਾਰਟੀ ਨੇ ਕਈ ਕਈ ਪਿੰਡਾਂ ਵਿੱਚ ਪੰਚਾਇਤ ਚੋਣ ਕਰਾਉਣੀ ਹੁੰਦੀ ਸੀਇੱਕ ਪਿੰਡ ਵਿੱਚ ਪਹਿਲੇ ਦਿਨ ਨਾਮਜ਼ਦਗੀਆਂ ਭਰਵਾਉਣੀਆਂ ਅਤੇ ਦੂਸਰੇ ਦਿਨ ਵੋਟਾਂ ਪਵਾ ਕੇ ਸਰਪੰਚ ਅਤੇ ਮੈਂਬਰਾਂ ਦੀ ਚੋਣ ਦਾ ਐਲਾਨ ਕਰਨਾਉਸ ਤੋਂ ਦੂਜੇ ਦਿਨ ਅਗਲੇ ਪਿੰਡ ਵਿੱਚ ਜਾ ਕੇ ਇਹੋ ਕਾਰਵਾਈ ਦੁਹਰਾਉਣੀਮੇਰੀ ਡਿਊਟੀ ਪਰਜ਼ਾਈਡਿੰਗ ਅਫਸਰ ਦੀ ਸੀ ਅਤੇ ਮੇਰੇ ਨਾਲ ਚਾਰ ਸਹਾਇਕ ਕਰਮਚਾਰੀ ਸਨਪਹਿਲੇ ਦਿਨ ਆਗਾਜ਼ ਬਹੁਤ ਵਧੀਆ ਹੋਇਆਸਾਡੀ ਪਾਰਟੀ ਦੁਪਹਿਰ ਤੋਂ ਬਾਅਦ ਪਹਿਲੇ ਪਿੰਡ ਦੇ ਸਕੂਲ ਵਿੱਚ ਪਹੁੰਚੀਪਿੰਡ ਦੇ ਲੋਕਾਂ ਨੇ ਵਧੀਆ ਸਵਾਗਤ ਕੀਤਾਨਾਮਜ਼ਦਗੀਆਂ ਭਰਨ ਲਈ ਪਿੰਡ ਦੇ ਲੋਕਾਂ ਦਾ ਇਕੱਠ ਹੋ ਗਿਆਅਸੀਂ ਵੀ ਕਾਗਜ਼ ਪੱਤਰ ਮੇਜ਼ਾਂ ਉੱਪਰ ਰੱਖ ਲਏਲੋਕ ਅੱਡ ਅੱਡ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਸਲਾਹਾਂ ਕਰਦੇ ਵਿਖਾਈ ਦਿੱਤੇਅਸੀਂ ਬਿੜਕ ਲਈ ਤਾਂ ਪਤਾ ਲੱਗਿਆ ਕਿ ਸਿਅਣੇ ਬੰਦੇ ਸਰਬ ਸੰਮਤੀ ਲਈ ਕੋਸ਼ਿਸ਼ਾਂ ਕਰ ਰਹੇ ਸਨਅਸੀਂ ਵੀ ਅਪਣੀ ਨੇਕ ਸਲਾਹ ਦਿੱਤੀ ਅਤੇ ਸਰਬਸੰਮਤੀ ਹੋ ਗਈ ਤੇ ਤਾੜੀਆਂ ਵੱਜ ਗਈਆਂਕਾਗਜ਼ਾਂ ਦੇ ਘਰ ਪੂਰੇ ਕਰਕੇ ਸਾਡੀ ਟੋਲੀ ਵੀ ਪੂਰੀ ਤਰ੍ਹਾਂ ਵਿਹਲੀ ਹੋ ਗਈ

ਅਗਲੇ ਪੂਰੇ ਦਿਨ ਦੀ ਛੁੱਟੀ ਮਨਾ ਕੇ ਦੂਜੇ ਪਿੰਡ ਹਾਜ਼ਰ ਹੋ ਗਏਬੜੇ ਸ਼ਾਂਤਮਈ ਮਾਹੌਲ ਵਿੱਚ ਉਸ ਪਿੰਡ ਦੀ ਪੰਚਾਇਤ ਦੀ ਚੋਣ ਕਰਾ ਕੇ ਸਾਡੀ ਟੋਲੀ ਤੀਸਰੇ ਪਿੰਡ ਜਾ ਪਹੁੰਚੀਪਹਿਲੇ ਦੋਂਹ ਪਿੰਡਾਂ ਤੋਂ ਉਲਟ ਇੱਥੇ ਮਾਹੌਲ ਤਣਾਉਪੂਰਨ ਮਹਿਸੂਸ ਹੋਇਆਨਾਮਜ਼ਦਗੀਆਂ ਭਰਨ ਅਤੇ ਚੋਣ ਨਿਸ਼ਾਨ ਅਲਾਟ ਕਰਨ ਵੇਲੇ ਆਈਆਂ ਕਠਨਾਈਆਂ ਨੇ ਸਾਨੂੰ ਵਧੇਰੇ ਚੌਕਸ ਰਹਿਣ ਲਈ ਤਿਆਰ ਕਰ ਦਿੱਤਾਦੂਜੇ ਦਿਨ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲੀਸ ਮੁਲਾਜ਼ਮਾਂ ਨੇ ਸਭ ਲੋਕਾਂ ਨੂੰ ਸਕੂਲ ਦੀ ਚਾਰ ਦਿਵਾਰੀ ਤੋਂ ਬਾਹਰ ਕਰ ਦਿੱਤਾ

ਬਾਹਰ ਤਣਾਉ ਤੇ ਅੰਦਰ ਸ਼ਾਂਤੀ ਦੇ ਮਹੀਲ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆਅੰਦਰ ਬੈਠੇ ਸਾਰੇ ਪੋਲਿੰਗ ਏਜੰਟਾਂ ਨੂੰ ਮੈਂ ਕੋਲ ਬੁਲਾ ਕੇ ਪਿਆਰ ਨਾਲ ਕੁੱਝ ਜ਼ਰੂਰੀ ਗੱਲਾਂ ਸਮਝਾ ਕੇ, ਸਾਰੀ ਪ੍ਰੀਕਿਰਿਆ ਵਿੱਚ ਸਾਥ ਦੇਣ ਲਈ ਬੇਨਤੀ ਕੀਤੀ, ਜੋ ਉਹਨਾਂ ਮੰਨ ਵੀ ਲਈਬਾਹਰ ਲਾਈਨਾਂ ਲੱਗ ਗਈਆਂਪੁਲੀਸ ਵਾਲੇ ਸਾਥੀਆਂ ਦੇ ਚੰਗੇ ਤਾਲਮੇਲ ਸਦਕਾ ਵਧੀਆ ਢੰਗ ਨਾਲ ਚੋਣ ਪ੍ਰਿਕਿਰਿਆ ਚਲਦੀ ਰਹੀ

ਦੋ ਕੁ ਘੰਟੇ ਬੀਤੇ ਹੋਣਗੇ ਕਿ ਇੱਕ ਪੋਲਿੰਗ ਏਜੰਟ ਨੇ ਮੇਰੇ ਕੋਲ ਆ ਕੇ ਕੰਨ ਵਿੱਚ ਇੱਕ ਸੁਨੇਹਾ ਦਿੱਤਾ ਕਿ ਪ੍ਰਧਾਨ ਜੀ ਆਏ ਨੇ ਤੁਹਾਨੂੰ ਮਿਲਣ, ਨਾਲ ਵਾਲੇ ਕਮਰੇ ਵਿੱਚ ਬੈਠੇ ਨੇਥੋੜ੍ਹੀ ਦੇਰ ਬਾਅਦ ਫੇਰ ਸੁਨੇਹਾ ਆਇਆ ਤਾਂ ਮੈਂ ਨਾਲ ਦੇ ਕਮਰੇ ਵਿੱਚ ਚਲਾ ਗਿਆਦੁੱਧ ਚਿੱਟੇ ਕੁੜਤੇ ਪਜਾਮੇ ਵਿੱਚ ਸਜਿਆ ਇੱਕ ਭਾਰੇ ਸਰੀਰ ਵਾਲਾ ਬੰਦਾ ਬੜੇ ਤਪਾਕ ਨਾਲ ਹੱਥ ਜੋੜ ਕੇ ਖੜ੍ਹਾ ਹੋ ਗਿਆ, “ਮੈਂ ਤਾਂ ਜੀ ਚੌਧਰੀ ਸਾਹਿਬ (ਮੰਤਰੀ) ਦਾ ਸੁਨੇਹਾ ਲੈ ਕੇ ਆਇਆ ਹਾਂਉਹਨਾਂ ਨੇ ਕਿਹਾ ਹੈ ਕਿ ਬੱਸ ਤੁਸੀਂ ਸਾਡੇ ਬੰਦੇ ਨੂੰ ਸਰਪੰਚ ਅਨਾਊਂਸ ਕਰ ਦਿਓ, ਬਾਕੀ ਉਹ ਆਪੇ ਸੰਭਾਲ ਲੈਣਗੇ

ਮੈਂ ਝੱਟ ਅੰਦਾਜ਼ਾ ਲਾ ਲਿਆ ਕਿ ਮੂਹਰਲੇ ਬੰਦੇ ਵਿੱਚ ਹਕੂਮਤ ਬੋਲ ਰਹੀ ਹੈਮੈਂ ਉਸਦੇ ਨਾਲ ਖੜ੍ਹੇ ਬੰਦੇ ਨੂੰ ਬਾਹਰ ਭੇਜ ਦਿੱਤਾਹੁਣ ਕਮਰੇ ਵਿੱਚ ਅਸੀਂ ਦੋਵੇਂ ਸਾਂਮੈਂ ਬੜੀ ਨਿਮਰਤਾ ਨਾਲ ਉਹਨਾਂ ਨੁੰ ਕਿਹਾ, “ਦੇਖੋ ਪ੍ਰਧਾਨ ਜੀ, ਤੁਸੀਂ ਚੌਧਰੀ ਸਾਹਿਬ ਨੂੰ ਜਾ ਕੇ ਜਿਸ ਤਰ੍ਹਾਂ ਠੀਕ ਸਮਝੋ ਕਹਿ ਦਿਉ, ਪਰ ਇੱਥੇ ਤਾਂ ਜੋ ਜਿੱਤੇਗਾ ਉਸਦੀ ਹੀ ਅਨਾਊਂਸਮੈਂਟ ਹੋਵੇਗੀ

ਪ੍ਰਧਾਨ ਜੀ ਦੀਆਂ ਅੱਖਾਂ ਵਿੱਚ ਆਏ ਗੁੱਸੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੈਂ ਮੁੜ ਕੇ ਆਪਣੀ ਡਿਊਟੀ ਸੰਭਾਲ ਲਈਥੋੜ੍ਹੀ ਬਹੁਤੀ ਚਖਾ-ਮਖੀ ਚੱਲਦੀ ਰਹੀ ਪਰ ਪੁਲੀਸ ਅਤੇ ਪੋਲਿੰਗ ਏਜੰਟਾਂ ਦੇ ਸਹਿਯੋਗ ਨਾਲ ਅਸੀਂ ਚੋਣ ਅਮਲ ਪੂਰਾ ਕਰ ਲਿਆ

ਹੁਣ ਵੋਟਾਂ ਦੀ ਗਿਣਤੀ ਦਾ ਕੰਮ ਬੜਾ ਲੰਮਾ ਸੀਕਿਸੇ ਵੀ ਵਿਅਕਤੀ ਨੂੰ ਬਾਹਰ ਨਾ ਜਾਣ ਦੀ ਹਦਾਇਤ ਕਰਕੇ ਬੜੀ ਤੇਜ਼ੀ ਨਾਲ ਗਿਣਤੀ ਸ਼ੁਰੂ ਕਰ ਦਿੱਤੀਜਿਉਂ ਜਿਉਂ ਸਮਾਂ ਲੰਘਦਾ ਗਿਆ ਅਤੇ ਹਨੇਰਾ ਵਧਦਾ ਗਿਆ, ਤਿਉਂ ਤਿਉਂ ਬਾਹਰ ਤਣਾਉ ਹੋਰ ਵਧਦਾ ਗਿਆਪੁਲੀਸ ਵਾਲਿਆਂ ਨੇ ਹੋਰ ਫੋਰਸ ਵੀ ਮੰਗਵਾ ਲਈਬੰਦ ਕਮਰੇ ਵਿੱਚ ਪੂਰਾ ਰਿਜ਼ਲਟ ਤਿਆਰ ਹੋਣ ਤੋਂ ਬਾਅਦ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਦੇ ਦਸਤਖਤ ਕਰਵਾ ਕੇ ਮੈਂ ਆਪਣੀ ਟੀਮ ਦੇ ਦੋ ਸਾਥੀਆਂ ਨੂੰ ਨਾਲ ਲੈ, ਸਕੂਲ ਕੋਲ਼ ਬਣੇ ਉੱਚੇ ਥੜ੍ਹੇ ਉੱਪਰ ਜਾ ਖੜ੍ਹਾ ਹੋਇਆ ਅਤੇ ਉੱਚੀ ਅਵਾਜ਼ ਵਿੱਚ ਲੋਕਾਂ ਨੂੰ ਸੰਬੋਧਨ ਹੋਇਆਨਤੀਜੇ ਦੀ ਉਤਸੁਕਤਾ ਨੇ ਬਾਹਰ ਪੈ ਰਹੇ ਰੌਲ਼ੇ ਨੂੰ ਸ਼ਾਂਤ ਕਰ ਦਿੱਤਾ

ਰਿਜ਼ਲਟ ਐਲਾਨਣ ਤੋਂ ਪਹਿਲਾਂ ਮੈਂ ਆਪਣੀ ਸਕੀਮ ਮੁਤਾਬਕ ਪਿੰਡਾਂ ਦੀ ਹਾਲਤ, ਧੜਬੰਦੀ ਦੇ ਨੁਕਸਾਨ ਅਤੇ ਦੂਰਪ੍ਰਭਾਵੀ ਸਿੱਟਿਆਂ ਬਾਰੇ ਚਾਰ ਪੰਜ ਮਿੰਟ ਬੋਲਣ ਤੋਂ ਬਾਅਦ ਇਹ ਕਹਿੰਦੇ ਹੋਏ, “ਤੁਹਾਡੀ ਅੱਜ ਕੀਤੀ ਹੋਈ ਕੋਈ ਗਲਤੀ ਅਗਲੀਆਂ ਕਈ ਪੀੜ੍ਹੀਆਂ ਨੂੰ ਰੋਲ਼ ਦੇਵੇਗੀ ...” ਨਤੀਜਾ ਐਲਾਨ ਦਿੱਤਾਸਾਰਾ ਇਕੱਠ ਆਸ ਤੋਂ ਉਲਟ ਹੌਲੀ ਹੌਲੀ ਘਰੋ ਘਰੀਂ ਚਲਾ ਗਿਆ

ਪੁਲੀਸ ਦਾ ਸਾਊ ਜਿਹਾ ਇੰਸਪੈਕਟਰ ਮੇਰੇ ਕੋਲ ਹੋ ਕੇ ਬੋਲਿਆ, “ਕਮਾਲ ਹੋ ਗਈ ਮਾਸਟਰ ਜੀ, ਮੈਨੂੰ ਤਾਂ ਪੱਕੀ ਆਸ ਸੀ ਕਿ ਸਾਨੂੰ ਕਾਰਵਾਈ ਪਾਉਣੀ ਪਊ ਪਰ ਇੱਥੇ ਤਾਂ ਥੋਡੀ ਕਾਰਵਾਈ ਨਾਲ ਹੀ ਸਰ ਗਿਆ

*****

(1443)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਗਮੀਤ ਸਿੰਘ ਪੰਧੇਰ

ਜਗਮੀਤ ਸਿੰਘ ਪੰਧੇਰ

Klahar, Ludhiana, Punjab, India.
Phone: (91 - 98783 - 37222)
Email: (jagmitsinghpandher@gmail.com)