JagmitSPandher7ਤੂੰ ਹੁਣ ਮਲੇਰਕੋਟਲੇ ਸਰਕਾਰੀ ਕਾਲਜ ਵਿਚ ਸਾਇੰਸ ਵਾਲੀ ਬਾਰ੍ਹਵੀਂ ਵਿੱਚ ਦਾਖਲਾ ਲੈ ਲਾ ...
(11 ਜੁਲਾਈ 2018)

 

ਭਰਾਵਾਂ ਨਾਲੋਂ ਅੱਡ ਹੋ ਕੇ ਨਵਾਂ ਘਰ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ ਮੇਰੇ ਬਾਪੂ ਜੀ ਵਾਸਤੇਉਹ ਵੀ ਅਜਿਹੀ ਹਾਲਤ ਵਿੱਚ ਜਦੋਂ ਬਹੁਤ ਥੋੜ੍ਹੀ ਜਮੀਨ ਦੀ ਬਹੁਤ ਹੀ ਸੀਮਤ ਜਿਹੀ ਆਮਦਨ ਹੋਵੇਕੁਝ ਮਹੀਨੇ ਪਿੰਡ ਵਿੱਚ ਖਾਲੀ ਪਏ ਕਿਸੇ ਦੇ ਘਰ ਵਿੱਚ ਰਹਿ ਕੇ ਆਪਣੇ ਖੇਤ ਵਿੱਚ ਹੀ ਤਿੰਨ ਕਮਰਿਆਂ ਤੇ ਇੱਕ ਬਰਾਂਡੇ ਵਾਲਾ ਘਰ ਬਣ ਗਿਆਵੱਡੇ ਭਰਾ ਨੇ ਦਸਵੀਂ ਉਸੇ ਸਾਲ ਪਾਸ ਕੀਤੀ ਸੀਭੈਣ ਪੰਜਵੀਂ ਪਾਸ ਕਰਕੇ ਬੇਬੇ ਜੀ ਨਾਲ ਹੱਥ ਵਟਾਉਣ ਲੱਗ ਪਈ ਸੀਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀਬਾਪੂ ਜੀ ਦੀ ਦਿਲੀ ਇੱਛਾ ਵੱਡੇ ਵੀਰ ਜੀ ਨੂੰ ਕਾਲਜ ਵਿੱਚ ਪੜ੍ਹਾਉਣ ਦੀ ਸੀ,ਪਰ ਇੱਕ ਧੋਖੇਬਾਜ ਤੇ ਲਾਲਚੀ ਬੰਦੇ ਦੇ ਬਾਹਰਲੇ ਦੇਸ਼ ਲਿਜਾਣ ਦੇ ਝਾਂਸੇ ਵਿੱਚ ਆ ਕੇ ਕਾਲਜ ਦੇ ਦਾਖਲਿਆਂ ਦੀ ਤਰੀਕ ਲੰਘਾ ਲਈਬਾਪੂ ਜੀ ਨੇ ਝੱਟ ਫੈਸਲਾ ਕਰਕੇ ਵੀਰ ਜੀ ਨੂੰ ਨੇਵੀ ਵਿੱਚ ਭਰਤੀ ਕਰਵਾ ਦਿੱਤਾਬਾਪੂ ਜੀ ਦੀ ਦਿਨ ਰਾਤ ਦੀ ਸਖ਼ਤ ਮਿਹਨਤ ਨਾਲ ਅਸੀਂ ਪੈਰਾਂ ਸਿਰ ਹੋ ਗਏ

ਜਦੋਂ ਮੈਂ ਅੱਠਵੀਂ ਪਾਸ ਕੀਤੀ ਤਾਂ ਬਾਪੂ ਜੀ ਹਮੇਸ਼ਾ ਮੈਨੂੰ ਇੱਕੋ ਗੱਲ ਆਖਦੇ, “ਲੈ ਬਈ, ਹੁਣ ਦੱਬ ਕੇ ਪੜ੍ਹਿਆ ਕਰ, ਨਾਲੇ ਸਾਇੰਸ ਤੇ ਡਰਾਇੰਗ ਜਰੂਰ ਪੜ੍ਹਨੀ ਐਂ।”

ਮੈਂ ਪੁੱਛਣਾ ਕਿ ਸਾਇੰਸ ਤੇ ਡਰਾਇੰਗ ਹੀ ਕਿਉਂ? ਜਵਾਬ ਹੁੰਦਾ, “ਫੇਰ ਗਿੱਲਾਂ ਆਲੇ ਕਾਲਜ ਵਿਚ ਦਾਖਲਾ ਮਿਲ ਜਾਂਦੈ, ਜਿੱਥੋਂ ਓਵਰਸੀਰ ਬਣ ਕੇ ਨਿੱਕਲਦੇ ਐਆਪਾਂ ਓਵਰਸੀਰ ਬਣਨੈ

ਮੈਂ ਇੰਨੇ ਨਾਲ ਹੀ ਖੁਸ਼ ਹੋ ਜਾਂਦਾਸਕੂਲ ਹਾਇਰ ਸੈਕੰਡਰੀ ਸਕੂਲ (ਗਿਆਰਵੀਂ ਕਲਾਸ ਤੱਕ) ਸੀਸਾਇੰਸ ਗਰੁੱਪ ਤਾਂ ਰੱਖ ਲਿਆ ਪਰ ਡਰਾਇੰਗ ਵਿਸ਼ਾ ਸਲੇਬਸ ਤੋਂ ਬਾਹਰ ਸੀਹਾਇਰ ਸੈਕੰਡਰੀ ਪਾਸ ਕੀਤੀ ਤਾਂ ਬਾਪੂ ਜੀ ਕਹਿਣ ਲੱਗੇ, “ਅੱਜ ਕੱਲ੍ਹ ਓਵਰਸੀਰਾਂ ਨੂੰ ਵੀ ਕੋਈ ਨੀ ਪੁੱਛਦਾਤੂੰ ਹੁਣ ਮਲੇਰਕੋਟਲੇ ਸਰਕਾਰੀ ਕਾਲਜ ਵਿਚ ਸਾਇੰਸ ਵਾਲੀ ਬਾਰ੍ਹਵੀਂ ਵਿੱਚ ਦਾਖਲਾ ਲੈ ਲਾਬਾਰ੍ਹਵੀਂ ਤੋਂ ਪਿੱਛੋਂ ਐੱਸ.ਡੀ. ਓ ਵਾਲੇ ਕੋਰਸ ਵਿੱਚ ਦਾਖਲਾ ਮਿਲ ਜਾਂਦੈ

ਮੈਨੂੰ ਨਹੀਂ ਸੀ ਪਤਾ ਕਿ ਉਹ ਕਿੱਥੋਂ ਜਾਣਕਾਰੀ ਹਾਸਲ ਕਰਦੇ ਨੇ ਅਤੇ ਕਿਸ ਨਾਲ ਸਲਾਹ ਮਸ਼ਵਰਾ ਕਰਦੇ ਸਨਮੈਨੂੰ ਸਿਰਫ਼ ਇਹ ਪਤਾ ਸੀ ਕਿ ਜਦੋਂ ਉਹ ਮੰਡੀ ਜਾਂਦੇ ਸਨ ਤਾਂ ਆਪਣੇ ਪਰਮ ਮਿੱਤਰ ਦੋ ਦੁਕਾਨਦਾਰਾਂ ਕੋਲ ਬੈਠੇ ਕਿੰਨਾ ਕਿੰਨਾ ਚਿਰ ਹੀ ਗੱਲਾਂ ਕਰਦੇ ਰਹਿੰਦੇਛੋਟਾ ਹੁੰਦਾ ਜੇਕਰ ਮੈਂ ਕਦੇ ਉਹਨਾਂ ਨਾਲ ਸਾਈਕਲ ਦੇ ਪਿੱਛੇ ਬੈਠ ਕੇ ਮੰਡੀ ਜਾਂਦਾ ਤਾਂ ਮੈਂ ਉਹਨਾਂ ਨੂੰ ਗੱਲਾਂ ਕਰਦਿਆਂ ਨੂੰ ਦੇਖ ਕੇ ਹੈਰਾਨ ਹੋਇਆ ਇਹੀ ਸੋਚਦਾ ਰਹਿੰਦਾ ਕਿ ਇਹਨਾਂ ਨੂੰ ਐਨੀਆਂ ਗੱਲਾਂ ਕਿਵੇਂ ਔੜ੍ਹਦੀਆਂ ਨੇਇੱਕ ਵਾਰੀ ਜਦੋਂ ਉਹਨਾਂ ਨੇ ਮੰਡੀਉਂ ਆ ਕੇ ਗੱਲਾਂ ਕਰਦੇ ਹੋਏ ਕਿਹਾ ਕਿ ਬੱਸ ਹੁਣ ਤਾਂ ਇੱਕ ਰੇਡੀਓ ਆਊਗਾ, ਜਿਸ ਵਿਚ ਬੋਲਣ ਵਾਲੇ ਦੀ ਫੋਟੋ ਵੀ ਆਇਆ ਕਰੂ, ਤਾਂ ਸਭ ਨੇ ਗੱਪ ਮੰਨਿਆਲੋਕਾਂ ਨੂੰ ਤਾਂ ਹਾਲੇ ਤੱਕ ਰੇਡੀਓ ਹੀ ਗੁੰਝਲਦਾਰ ਬੁਝਾਰਤ ਲੱਗਦਾ ਸੀਪੰਜਾਬੀ ਦੀ ਕਿਸੇ ਲਿਖਤ ਦੇ ਅੱਖਰ ਜੋੜ ਜੋੜ ਕੇ ਉਹ ਸ਼ਬਦ ਬਣਾ ਲੈਂਦੇ ਸਨ ਅਤੇ ਲੰਬੀ ਸਾਰੀ ਸਿੱਧੀ ਲਕੀਰ ਖਿੱਚ ਕੇ ਆਪਣਾ ਨਾਂ ‘ਮਹਿੰਦਰਸਿੰਘ’ ਲਿਖ ਲੈਂਦੇ ਸਨਬੇਬੇ ਜੀ ਅਤੇ ਬਾਪੂ ਜੀ ਦੋਵੇਂ ਅਫਰੀਕਾ ਵਿੱਚ ਕੁਝ ਸਮਾਂ ਮੇਰੇ ਤਾਇਆ ਜੀ ਕੋਲ ਰਹਿ ਕੇ ਆਏ ਸਨਕਦੇ ਕਦੇ ਉਹ ਉੱਥੋਂ ਦੀਆਂ ਗੱਲਾਂ ਕਿੰਨਾ ਕਿੰਨਾ ਚਿਰ ਸੁਣਾਈ ਜਾਂਦੇਕਈ ਵਾਰ ਜਾਣ ਬੁੱਝ ਕੇ ਉਹ ਦੋਵੇਂ ਓਧਰਲੀ ਬੋਲੀ (ਜਿਸ ਨੂੰ ‘ਸਹੇਲੀ’ ਕਹਿੰਦੇ ਸਨ) ਵਿੱਚ ਗੱਲਾਂ ਕਰਨ ਲੱਗ ਜਾਂਦੇ ਤੇ ਸਾਡੇ ਪੱਲੇ ਕੱਖ ਨਾ ਪੈਂਦਾ

ਭਾਵੇਂ ਬਾਪੂ ਜੀ ਨੂੰ ਇਸ ਸੰਸਾਰ ਵਿੱਚੋਂ ਅਲਵਿਦਾ ਹੋਇਆਂ ਬਹੁਤ ਵਰ੍ਹੇ ਬੀਤ ਗਏ ਹਨ ਅਤੇ ਮੈਂ ਖੁਦ ਵੀ ਬੀ.ਐੱਸ ਸੀ ਕਰਕੇ ਸਾਇੰਸ ਮਾਸਟਰ ਤੇ ਫੇਰ ਲੈਕਚਰਾਰ ਦੀ ਤੇਤੀ ਸਾਲ ਤੋਂ ਉੱਪਰ ਸੇਵਾ ਨਿਭਾਅ ਕੇ ਅੱਜ ਤੋਂ ਗਿਆਰਾਂ ਸਾਲ ਪਹਿਲਾਂ ਸੇਵਾ ਮੁਕਤ ਹੋ ਚੁੱਕਿਆਂ ਹਾਂ ਪਰ ਇਸ ਗੱਲ ਤੇ ਹੁਣ ਵੀ ਹੈਰਾਨੀ ਹੁੰਦੀ ਹੈ ਕਿ ਉਸ ਜ਼ਮਾਨੇ ਵਿੱਚ ਇੱਕ ਅਨਪੜ੍ਹ ਵਿਅਕਤੀ ਪੜ੍ਹੇ ਲਿਖਿਆਂ ਨੂੰ ਮਾਤ ਪਾਉਂਦਾ ਸੀ

*****

(1224)

About the Author

ਜਗਮੀਤ ਸਿੰਘ ਪੰਧੇਰ

ਜਗਮੀਤ ਸਿੰਘ ਪੰਧੇਰ

Klahar, Ludhiana, Punjab, India.
Phone: (91 - 98783 - 37222)
Email: (jagmitsinghpandher@gmail.com)