CharanjeetSRajor7ਹਰਦੀਪ ਦੀਆਂ ਅੱਖਾਂ ਹੁਣ ਗ਼ੁੱਸੇ ਨਾਲ ਲਾਲ ਸਨ। ਉਸਨੇ ਆਪਣੇ ਮੋਢੇ ਰੱਖੇ ਬੈਗ ਨੂੰ ਮੁੜ ਧਰਤੀ ’ਤੇ ਰੱਖਦਿਆਂ ...
(29 ਜਨਵਰੀ 2021)


ਭਾਈ ਜੀ, ਸਤਿ ਸ੍ਰੀ ਆਕਾਲ ਜੀਰਾਣੀ, ਜਿਸਦੀ ਉਮਰ ਤਕਰੀਬਨ 11-12 ਸਾਲ ਦੀ ਸੀ, ਭੱਜਦੀ-ਭੱਜਦੀ ਆਪਣਾ ਸਮਾਨ ਬੰਨ੍ਹ ਰਹੇ ਹਰਦੀਪ ਦੇ ਕੋਲ ਆਉਦਿਆਂ ਫਤਹਿ ਬੁਲਾਉਂਦੀ ਹੋਈ ਬੋਲੀ, “ਆਜ ਨਹੀਂ ਪੜ੍ਹਾਓਗੇ ਭਾਈ ਜੀ?

ਹਰਦੀਪ ਆਪਣਾ ਬੈਗ, ਜਿਸ ਵਿੱਚ ਕਿਤਾਬਾਂ, ਕੈਦੇ ਅਤੇ ਪੈੱਨ-ਪੈਨਸਿਲਾਂ ਸਨ ਨੂੰ ਮੋਡੇ ਤੇ ਰੱਖਦਿਆਂ ਰੁਕ ਗਿਆ ਅਤੇ ਰਾਣੀ ਦੇ ਸਿਰ ’ਤੇ ਹੱਥ ਫੇਰਦਿਆਂ ਬੋਲਿਆ, “ਨਾ ਮੇਰੇ ਪੁੱਤ ਰਾਣੀ, ਅੱਜ ਪੜ੍ਹਾਈ ਨਹੀਂ ਹੋਵੇਗੀ। ਕੱਲ੍ਹ ਅਸੀਂ ਆਪਣੇ ਘਰਾਂ ਨੂੰ ਵਾਪਸ ਜਾਣਾ ਹੈ, ਇਸ ਲਈ ਸਮਾਨ ਇਕੱਠਾ ਕਰਨਾ ਹੈ ਅੱਜ ਪੁੱਤਰਾ।”

ਰਾਣੀ ਨੇ ਕੁਝ ਸੋਚਦਿਆਂ ਹਰਦੀਪ ਨੂੰ ਫਿਰ ਪੁੱਛਿਆ, “ਕੱਲ ਵੀ ਪੜ੍ਹਾਈ ਨਹੀਂ ਹੋਗੀ ਕਿਆ ਭਾਈ ਜੀ?

ਨਾ ਪੁੱਤ ਰਾਣੀ, ਹੁਣ ਤਾਂ ਅਸੀਂ ਆਪਣੇ ਘਰਾਂ ਨੂੰ ਵਾਪਸ ਚੱਲੇ ਆਂ। ਮੇਰੀ ਕੁੜੀ ਆ ਨਾ ਜੋ, ਉਸਦਾ ਨਾਮ ਵੀ ਰਾਣੀ ਆ ਪੁੱਤ। ਉਹ ਮੇਰੀ ਵਾਪਸੀ ਦਾ ਰਾਹ ਉਡੀਕਦੀ ਹੋਊ।” ਚਿਹਰੇ ’ਤੇ ਅਥਾਹ ਆਪਣੇਪਣ ਦਾ ਅਹਿਸਾਸ ਲੈ ਕੇ ਭਾਵੁਕ ਹੁੰਦਿਆਂ ਹਰਦੀਪ ਬੋਲਿਆ

ਫਿਰ ਕੱਲ੍ਹ ਸੇ ਹਮੇਂ ਕੌਣ ਪੜ੍ਹਾਏਗਾ ਭਾਈ ਜੀ?” ਰਾਣੀ ਨੇ ਮੋਹ ਵਿੱਚ ਅੱਖਾਂ ਹੰਝੂਆਂ ਨਾਲ ਭਰਦਿਆਂ ਹਰਦੀਪ ਨੂੰ ਘੁੱਟ ਕੇ ਜੱਫੀ ਪਾ ਕੇ ਪੁੱਛਿਆ

ਹਰਦੀਪ ਜਿਹੜਾ ਪਿਛਲੇ ਇੱਕ ਸਾਲ ਤੋਂ ਰੋਜ਼ ਸ਼ਾਮ ਨੂੰ ਇਹਨਾਂ ਬਸਤੀ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ, ਦੀਆਂ ਅੱਖਾਂ ਵੀ ਰਾਣੀ ਦੀ ਇਹ ਗੱਲ ਸੁਣ ਕੇ ਭਿੱਜ ਗਈਆਂ। ਉਹ ਤਾਂ ਚਾਹੁੰਦਾ ਸੀ ਕਿ ਉਹ ਇਹਨਾਂ ਬਸਤੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਂਦਾ ਰਹੇ ਪਰ ਉਹ ਮਜਬੂਰ ਸੀ ਅਤੇ ਰਾਣੀ ਵੀ ਸ਼ਾਇਦ ਹਰਦੀਪ ਦੀ ਮਜਬੂਰੀ ਸਮਝ ਗਈ ਸੀ

ਰਾਣੀ ਆਪਣੀਆਂ ਅੱਖਾਂ ਵਿੱਚੋਂ ਕਿਰਦੇ ਹੰਝੂਆਂ ਨੂੰ ਆਪਣੀ ਮੈਲੀ ਜਿਹੀ ਫਰਾਕ ਨਾਲ ਪੂੰਝਦਿਆਂ ਫਿਰ ਬੋਲੀ, “ਅੱਛਾ ਠੀਕ ਹੈ ਭਾਈ ਜੀ, ਆਪ ਪੰਜਾਬ ਵਾਪਸ ਜਾ ਰਹੇ ਹੋ ਤੋਂ ਮੇਰੇ ਪਿਤਾ ਜੀ, ਜਿਨਕਾ ਨਾਮ ਰਾਮ ਮਿਲਨ ਹੈ ਔਰ ਪੰਜਾਬ ਮੇਂ ਹੀ ਘਰ ਬਣਾਉਣੇ ਕਾ ਕਾਮ ਕਰਤੇ ਹੈਂ, ਕੋ ਵੀ ਜਾ ਕਰ ਕਹਿਣਾ ਕਿ ਉਨਕੀ ਬੇਟੀ ਰਾਣੀ ਵੀ ਉਨ੍ਹੇਂ ਬਹੁਤ ਯਾਦ ਕਰਤੀ ਹੈ। ਦਾਦੀ ਸੇ ਅਬ ਕਾਮ ਨਹੀਂ ਹੋਤਾ ਔਰ ਛੋਟਾ ਭਾਈ ਅਬ ਚਲਨੇ ਲਗਾ ਹੈ, ਭਾਈ ਜੀ ਆਪ ਮੇਰੇ ਪਾਪਾ ਕੋ ਕਹਿ ਦੇਨਾ ਕਿ ਪਹਿਲੇ ਤੋਂ ਰਾਣੀ ਆਪਣੇ ਭਾਈ ਕੇ ਲੀਏ ਦੂਧ ਔਰ ਆਪਣੀ ਔਰ ਦਾਦੀ ਕੇ ਲਿਏ ਰੋਟੀ ਅੰਦੋਲਨ ਸੇ ਲੇ ਜਾਤੀ ਥੀ ਪਰ ਅਬ ਅੰਦੋਲਨ ਖ਼ਤਮ ਹੋ ਗਿਆ ਹੈ ਔਰ ਦਾਦੀ ਬਹੁਤ ਬੀਮਾਰ ਭਿ ਰਹਤੀ ਹੈ, ਉਹਨੇ ਕਹਿਨਾ ਕਿ ਰਾਣੀ ਅਬ ਬੜੀ ਹੋ ਗਈ ਹੈ ਔਰ ਘਰ ਕਾ ਕਾਮ ਕਰ ਲੇਤੀ ਹੈ। ਆਪ ਕਿਸੀ ਬਾਤ ਕੀ ਫਿਕਰ ਨਾ ਕਰਨਾ ਬੱਸ ਏਕ ਵਾਰ ਵਾਪਸ ਆ ਕਰ ਹਮ ਕੋ ਮਿਲ ਜਾਓ। ਪਾਪਾ ਕੋ ਮਿਲਨੇ ਕੋ ਬਹੁਤ ਦਿਲ ਕਰਤਾ ਹੈ। ਛੋਟਾ ਭਾਈ ਮੰਮੀ-ਮੰਮੀ ਕਰਨੇ ਲੱਗ ਗਿਆ ਹੈ ਪਰ ਮੰਮੀ ਤੋਂ ਭਗਵਾਨ ਕੇ ਪਾਸ ਗਈ ਹੈ, ਵੋਹ ਵੀ ਆਤੀ ਨਹੀਂ ਹੈ। ਠੀਕ ਹੈ ਭਾਈ ਜੀ, ਆਪ ਕਹਿ ਦੋਗੇ ਮੇਰੇ ਪਾਪਾ ਕੋ ਯੇਹ ਬਾਤ?”

ਰਾਣੀ ਦੀਆਂ ਇਹ ਭੋਲੀਆਂ ਪਰ ਦਿਲ ਚੀਰਦੀਆਂ ਗੱਲਾਂ ਸੁਣ ਕੇ ਹਰਦੀਪ ਜਿਵੇਂ ਸਿੱਲ ਪੱਥਰ ਹੀ ਹੋ ਗਿਆ

ਬਤਾਓ ਭਾਈ ਜੀ, ਕਰਵਾ ਦੋਗੇ ਨਾ ਮੇਰੇ ਪਾਪਾ ਕੀ ਵੀ ਵਾਪਸੀ? ਔਰ ਉਨ ਸੇ ਕਹਿਨਾ ਕਿ ਅਬ ਵੋਹ ਹਮੇਸ਼ਾ ਕੇ ਲੀਏ ਹਮ ਕੇ ਸਾਥ ਰਹੇਂ।” ਸੁੰਨ ਜਿਹੇ ਹੋਏ ਹਰਦੀਪ ਦਾ ਧਿਆਨ ਤੋੜਦਿਆਂ ਰਾਣੀ ਬੋਲੀ

ਰਾਣੀ ਦੀ ਗੱਲ ਸੁਣ ਕੇ ਹਰਦੀਪ ਫਿਰ ਅੰਦੋਲਨ ਦੀ ਸ਼ੁਰੂਆਤ ਵਿੱਚ ਚਲਾ ਗਿਆ, ਜਿੱਥੇ ਯੂ.ਪੀ ਅਤੇ ਬਿਹਾਰ ਦੇ ਕਿਸਾਨ ਭਰਾ ਉਹਨਾਂ ਨੂੰ ਦੱਸਦੇ ਸਨ ਕਿ ਕਿਵੇਂ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਰੇਟ ਨਹੀਂ ਮਿਲਦਾ ਅਤੇ ਨਾ ਪਾਣੀ ਦਾ ਪ੍ਰਬੰਧ ਹੋਣ ਕਰਕੇ ਆਪਣੀ ਕਈ-ਕਈ ਕਿੱਲੇ ਜ਼ਮੀਨਾਂ ਨੂੰ ਐਵੇਂ ਖਾਲੀ ਛੱਡ ਕੇ ਉਹ ਪੰਜਾਬ ਆ ਕੇ ਦਿਹਾੜੀ ਮਜ਼ਦੂਰੀ ਕਰਨ ਲੱਗ ਪਏ ਹਨ। ਉਹਨਾਂ ਨਾਲ ਵਰਤਾਓ ਵੀ ਸਹੀ ਨਹੀਂ ਕੀਤਾ ਜਾਂਦਾਹਰਦੀਪ ਇਹ ਵੀ ਜਾਣਦਾ ਸੀ ਕਿ ਅੰਦਲੋਨ ਵਿੱਚ ਹੀ ਰਾਣੀ ਨੇ ਆਪਣੇ ਪਿਤਾ ਨੂੰ ਹਰਦੀਪ ਨਾਲ ਮਿਲਾਇਆ ਸੀ, ਜਿਸ ਤੋਂ ਹਰਦੀਪ ਨੂੰ ਪਤਾ ਲੱਗਾ ਸੀ ਕਿ ਉਹ ਵੀ ਆਪਣੇ ਪਿੰਡ ਵਿੱਚ 15 ਕਿੱਲਿਆਂ ਦੇ ਮਾਲਕ ਸਨ ਪਰ ਫਸਲ ਦਾ ਸਹੀ ਮੁੱਲ ਨਾ ਮਿਲਣ ਕਰਕੇ ਹੀ ਔਖੇ-ਸੌਖੇ ਹੋ ਕਿ ਗਰੀਬੀ ਭਰਿਆ ਜੀਵਨ ਜੀਓ ਰਹੇ ਸਨ ਪਰ ਇਸ ਤੋਂ ਬਾਅਦ ਵੀ ਪਿੰਡ ਦੇ ਜਾਗੀਰਦਾਰ ਜਿਹੜੇ ਸਰਕਾਰ ਦੇ ਖਾਸਮਖਾਸ ਸਨ ਨੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੀ ਜ਼ਮੀਨ ਆਪਣੇ ਨਾ ਕਰਵਾ ਲਈ ਅਤੇ ਪਿੰਡੋਂ ਭਜਾ ਦਿੱਤਾ ਸੀ

ਹਰਦੀਪ ਦੀਆਂ ਅੱਖਾਂ ਹੁਣ ਗ਼ੁੱਸੇ ਨਾਲ ਲਾਲ ਸਨ। ਉਸਨੇ ਆਪਣੇ ਮੋਢੇ ਰੱਖੇ ਬੈਗ ਨੂੰ ਮੁੜ ਧਰਤੀ ’ਤੇ ਰੱਖਦਿਆਂ ਉਸ ਵਿੱਚੋਂ ਕਾਪੀਆਂ, ਕਿਤਾਬਾਂ ਅਤੇ ਬਹੁਤ ਸਾਰੇ ਪੈਨ-ਪੈਨਸਲਾਂ ਕੱਢ ਕੇ ਰਾਣੀ ਦੀ ਝੋਲੀ ਵਿੱਚ ਪਾਉਂਦਿਆਂ ਆਪਣੇ ਆਪ ਨੂੰ ਕਿਹਾ, “ਅੰਦੋਲਨ ਅਜੇ ਖ਼ਤਮ ਨਹੀਂ ਹੋਇਆ ਰਾਣੀ ਬੇਟਾ, ਅੰਦੋਲਨ ਤਾਂ ਹੁਣ ਸ਼ੁਰੂ ਹੋਇਆ ਹੈਹੁਣ ਸਰਕਾਰਾਂ ਲੋਕ ਵਿਰੋਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਬਾਰ ਸੋਚਣਗੀਆਂਬਰਾਬਰਤਾ ਦਾ ਅੰਦੋਲਨ ਤਾਂ ਹੁਣ ਸ਼ੁਰੂ ਹੋਇਆ ਹੈ ਜਿਸ ਵਿੱਚ ‘ਵਾਪਸੀਇਨਸਾਨੀਅਤ ਦੀ ਹੋਈ ਹੈਹੁਣ ਅੰਦੋਲਨ ਜਾਤਾਂ-ਪਾਤਾਂ ਅਤੇ ਧਰਮਾਂ ਦੇ ਨਾਂ ’ਤੇ ਰਾਜਨੀਤੀ ਕਰਨ ਵਾਲਿਆਂ ਦਾ ਖ਼ਾਤਮਾ ਕਰਕੇ ‘ਇੱਕ ਪਰਮਾਤਮਾ ਅਤੇ ਉਸ ਦੇ ਸਭ ਬੱਚੇਦੀ ਸੋਚ ਦੀ ‘ਵਾਪਸੀਲਈ ਸ਼ੁਰੂ ਹੋਇਆ ਹੈਹੁਣ ਅੰਦੋਲਨ ਕਾਣੀ ਵੰਡ ਖ਼ਤਮ ਕਰਕੇ ਸਭ ਨੂੰ ਬਰਾਬਰ ਦੀ ਵੰਡ ਦੀ ਸੋਚ ਉਪਜਾਉਣ ਦੀ ‘ਵਾਪਸੀਦਾ ਸ਼ੁਰੂ ਹੋਇਆ ਹੈਇਹ ਸਾਡੀ ਪੱਕੇ ਤੌਰ ’ਤੇ ‘ਵਾਪਸੀਨਹੀਂ ਹੈ, ਅਸੀਂ ਫਿਰ ਆਵਾਂਗੇ ਉਹਨਾਂ ਲੋਕਾਂ ਦੀ ਘਰ ਵਾਪਸੀ ਲਈ ਜਿਹੜੇ ਆਪਣੇ ਘਰੀਂ ਬੱਚਿਆਂ ਨੂੰ ਛੱਡ ਕੇ ਦੂਜੀਆਂ ਥਾਂਵਾਂ ’ਤੇ ਵੀ ਦੁੱਖ ਝੱਲ ਰਹੇ ਹਨਹਰਦੀਪ ਬੋਲਿਆ, “ਹਾਂ ਰਾਣੀ, ਤੇਰੇ ਪਿਤਾ ਦੀ ਵੀ ਵਾਪਸੀ ਵੀ ਜਲਦੀ ਹੋਵੇਗੀ

ਹੁਣ ਹਰਦੀਪ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਪਈਆਂ ਸਨ ਪਰ ਦਿਲ ਵਿੱਚ ਇਸ ਨਾ ਬਰਾਬਰੀ, ਕਾਣੀ ਵੰਡ ਅਤੇ ਨਾ ਇਨਸਾਫੀ ਦੇ ਵਿਰੋਧ ਦੇ ਜਵਾਲਾਮੁਖੀ ਵਿੱਚੋਂ ਰੋਹ ਦਾ ਲਾਵਾ ਫੁੱਟ ਰਿਹਾ ਸੀ

ਇਹ ਨਾ ਸੋਚ ਹਾਕਮਾਂ ਕੇ ਵਾਪਸੀ ਕਰ ਲਈ ਹੈ
ਜਿੱਤ ਦੇ ਜਸ਼ਨ ਮਨਾ ਕੇ
,
ਹਾਂ ਅੱਜ ਭਾਵੇਂ ਜਾ ਰਹੇ ਹਾਂ ਤੇਰੇ ਦਰਵਾਜੇ ਤੋਂ
ਤੈਨੂੰ ਤੇਰਾ ਗਿਰੇਵਾਨ ਵਿਖਾ ਕੇ
,
ਕਿਉਂਕਿ
ਅੰਦੋਲਨ ਕਦੇ ਖ਼ਤਮ ਹੋਇਆ ਨਹੀਂ ਕਰਦੇ
ਜਿਹਨਾਂ ਦੇ ਸੀਨੇ ਵਿੱਚ ਭਾਂਬੜ ਮਚ ਗਿਆ ਹੋਵੇ
ਆਪਣੇ ਹੱਕਾਂ ਨੂੰ ਲੈਣ ਵਾਲੀ ਸੋਚ ਦਾ
ਉਹ ਕਦੇ ਜਸ਼ਨ ਜਿੱਤ ਦੇ ਮਨਾ ਕੇ ਸੋਇਆ ਨਹੀਂ ਕਰਦੇ।
ਫਿਰ ਉੱਠਾਂਗੇ
, ਲੜਾਂਗੇ ਅਤੇ ਜਿੱਤਾਂਗੇ
ਕਿਉਂਕਿ ਜਿੱਤ ਲੜਨ ਵਾਲਿਆਂ ਦੀ ਹੁੰਦੀ ਆਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3317)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਚਰਨਜੀਤ ਸਿੰਘ ਰਾਜੌਰ

ਚਰਨਜੀਤ ਸਿੰਘ ਰਾਜੌਰ

Phone: (91 - 84279 - 29558)
Email: (charan.rajor@gmail.com)