GursharanK Moga7ਖੁੰਬਾਂ ਵਾਂਗ ਉੱਗੇ ਬਾਬਿਆਂ ਦੇ ਡੇਰੇ ਅਤੇ ਅੰਧਵਿਸ਼ਵਾਸ ਵਿੱਚ ਜਕੜੇ ਲੋਕ ਪੰਜਾਬ ਦੇ ਰੰਗਲਾ ਬਣਨ ਵਿੱਚ ਅੜਿੱਕਾ ...
(4 ਮਾਰਚ 2024)
ਇਸ ਸਮੇਂ ਪਾਠਕ: 410.


ਜੇਕਰ ਮੈਨੂੰ ਕਿਸੇ ਕੰਮ ਲਈ ਇਕੱਲਿਆਂ ਸਫ਼ਰ ਕਰਨਾ ਪੈ ਜਾਵੇ ਤਾਂ ਮੈਂ ਪਬਲਿਕ ਟਰਾਂਸਪੋਰਟ ਬੱਸ ਜਾਂ ਟਰੇਨ ਵਿੱਚ ਸਫ਼ਰ ਕਰਨ ਨੂੰ ਤਰਜੀਹ ਦਿੰਦੀ ਹਾਂ
ਜਨਵਰੀ ਮਹੀਨੇ ਵੀ ਅਜਿਹਾ ਹੀ ਸਬੱਬ ਬਣਿਆ ਕਿ ਮੈਂ ਇਕੱਲੀ ਨੇ ਹੀ ਘਰ ਵਾਪਸ ਆਉਣਾ ਸੀਸਫ਼ਰ ਥੋੜ੍ਹਾ ਲੰਮਾ ਸੀ, ਇਸ ਲਈ ਮੈਨੂੰ ਸਵੇਰ ਸਾਰ ਬੱਸ ਫੜਨੀ ਪਈ ਤਾਂ ਕਿ ਬਰੇਕਫਾਸਟ ਬਣਾਉਣ ਵੇਲੇ ਤਕ ਘਰ ਪਹੁੰਚ ਜਾਵਾਂ ਅਤੇ ਦਿਨ ਵੇਲੇ ਦੇ ਭੀੜ ਭੜੱਕੇ ਤੋਂ ਵੀ ਬੱਚਤ ਰਹੇਬੱਸ ਸਟੈਂਡ ਤੋਂ ਛੇ ਕੁ ਵਜੇ ਬੱਸ ਲਈ ਤਾਂ ਉਹ ਲਗਭਗ ਖ਼ਾਲੀ ਹੀ ਸੀਮੇਰੇ ਸਣੇ ਮਸੀਂ ਅੱਠ ਦਸ ਸਵਾਰੀਆਂ ਸਨ, ਜਿਨ੍ਹਾਂ ਵਿੱਚ ਚਾਰ ਛੋਟੇ ਬੱਚੇ ਵੀ ਸਨਦਸ ਕੁ ਮਿੰਟ ਬਾਅਦ ਬੱਸ ਸ਼ਹਿਰ ਦੇ ਦੂਜੇ ਅੱਡੇ ’ਤੇ ਜਾ ਕੇ ਰੁਕੀ ਤਾਂ ਜਲਦੀ ਜਲਦੀ ਧੱਕਾ-ਮੁੱਕੀ ਕਰਦੀਆਂ ਵੀਹ ਦੇ ਕਰੀਬ ਔਰਤ ਸਵਾਰੀਆਂ ਚੜ੍ਹ ਗਈਆਂਸਰਦੀ ਦੀ ਰੁੱਤ ਦੇ ਮੋਟੇ ਕੱਪੜਿਆਂ ਵਿੱਚ ਲਿਪਟੀਆਂ ਹੋਈਆਂ ਅਤੇ ਸਾਰੀਆਂ ਕੋਲ ਵੱਡੇ ਵੱਡੇ ਲਿਫਾਫੇ ਹੱਥਾਂ ਵਿੱਚ ਫੜੇ ਹੋਏਇੱਕ ਦੂਜੀ ਨੂੰ ਹਾਕਾਂ ਮਾਰਦੀਆਂ ਉਹ ਬੱਸ ਦਾ ਸ਼ਾਂਤਮਈ ਮਾਹੌਲ ਅਸ਼ਾਂਤ ਕਰ ਕੇ ਆਖ਼ਰ ਸੀਟਾਂ ’ਤੇ ਬੈਠ ਗਈਆਂਉਹਨਾਂ ਨੇ ਕੰਡਕਟਰ ਨੂੰ ਤਾਕੀਦ ਕੀਤੀ ਕਿ ਉਹਨਾਂ ਦੇ ਨਾਲ ਕੁਝ ਹੋਰ ਬੀਬੀਆਂ ਨੇ ਵੀ ਬਾਬਿਆਂ ਦੇ ਜਾਣਾ ਹੈ, ਇਸ ਲਈ ਉਹ ਫਲਾਣੇ ਪਿੰਡ ਦੇ ਪਹੇ ’ਤੇ ਬੱਸ ਰੋਕ ਲਵੇਸੋ ਪੰਜ ਸੱਤ ਜਾਣੀਆਂ ਉੱਥੋਂ ਚੜ੍ਹ ਗਈਆਂ ਅਤੇ ਬੱਸ ਮੰਜ਼ਿਲ ’ਤੇ ਪਹੁੰਚਣ ਲਈ ਸੰਘਣੀ ਧੁੰਦ ਨੂੰ ਚੀਰਦੀ ਹੋਈ ਤੁਰ ਪਈ

ਕੰਡਕਟਰ ਟਿਕਟਾਂ ਕੱਟਣ ਲੱਗਾਬੱਸ ਵਿੱਚ ਪੰਜ ਕੁ ਆਦਮੀ ਸਵਾਰੀਆਂ ਨੂੰ ਛੱਡ ਕੇ ਬਾਕੀ ਸਭ ਔਰਤਾਂ ਸਨਬੱਸ ਵਿੱਚ ਸਵਾਰ ਸਾਰੀਆਂ ਔਰਤ ਸਵਾਰੀਆਂ, ਜਿਨ੍ਹਾਂ ਵਿੱਚ ਤਿੰਨ-ਚਾਰ ਮੁਲਾਜ਼ਮ ਵੀ ਪ੍ਰਤੀਤ ਹੁੰਦੀਆਂ ਸਨ, ਦੇ ਹੱਥਾਂ ਵਿੱਚ ਫੜੇ ਅਧਾਰ ਕਾਰਡ ਚੈੱਕ ਕਰ ਕੇ ਕੰਡਕਟਰ ਟਿਕਟਾਂ ਦੇ ਰਿਹਾ ਸੀਮੈਂ ਸਰਕਾਰਾਂ ਦੀਆਂ ਮੁਫ਼ਤ ਸਕੀਮਾਂ ਦੇ ਉਲਟ ਹਾਂਮੇਰਾ ਮੰਨਣਾ ਹੈ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਵੇ ਤਾਂ ਕਿ ਲੋਕ ਆਦਰ ਸਤਿਕਾਰ ਨਾਲ ਜ਼ਿੰਦਗੀ ਬਤੀਤ ਕਰ ਸਕਣਦੂਜਾ, ਮੇਰਾ ਇਹ ਵੀ ਮੰਨਣਾ ਹੈ ਕਿ ਸਮਰੱਥ ਲੋਕਾਂ ਨੂੰ ਇਹਨਾਂ ਮੁਫ਼ਤ ਸਕੀਮਾਂ ਦਾ ਨਜਾਇਜ਼ ਫਾਇਦਾ ਬਿਲਕੁਲ ਨਹੀਂ ਚੁੱਕਣਾ ਚਾਹੀਦਾਮੈਂ ਹਮੇਸ਼ਾ ਆਪਣਾ ਸਫ਼ਰ ਟਿਕਟ ਖਰੀਦ ਕੇ ਹੀ ਕਰਦੀ ਹਾਂਜਦੋਂ ਮੈਂ ਕੰਡਕਟਰ ਨੂੰ ਟਿਕਟ ਲੈਣ ਲਈ ਪੈਸੇ ਦਿੱਤੇ ਤਾਂ ਉਸ ਨੇ ਮੈਨੂੰ ਵੀ ਅਧਾਰ ਕਾਰਡ ਦੇਣ ਲਈ ਕਿਹਾਮੈਂ ਉਸ ਨੂੰ ਟਿਕਟ ਇਸ਼ੂ ਕਰਨ ਲਈ ਕਿਹਾਉਸ ਨੇ ਟਿਕਟ ਕੱਟ ਦਿੱਤੀ ਅਤੇ ਕਿਹਾ ਕਿ ਤੁਸੀਂ ਵੀ ਅਧਾਰ ਕਾਰਡ ਲੈ ਆਉਣਾ ਸੀ

ਆਪਣਾ ਰਹਿੰਦਾ ਕੰਮ ਖ਼ਤਮ ਕਰ ਕੇ ਕੰਡਕਟਰ ਡਰਾਈਵਰ ਕੋਲ ਜਾ ਬੈਠਾਡਰਾਈਵਰ ਵਿਅੰਗਮਈ ਲਹਿਜ਼ੇ ਵਿੱਚ ਬੋਲਿਆ, “ਕੋਈ ਬੋਹਣੀ ਵੀ ਕੀਤੀ ਐ, ਜਾਂ ਫਿਰ ਮੁਫ਼ਤ ਤੀਰਥ ਯਾਤਰਾ ਈ ਕਰਵਾਈ ਐ?

ਕੰਡਕਟਰ ਚੁੱਪ ਰਿਹਾਡਰਾਈਵਰ ਨੇ ਫਿਰ ਉਸ ਨੂੰ ਛੇੜਿਆ, “ਝੋਲਾ ਤਾਂ ਤੇਰਾ ਖ਼ਾਲੀ ਈ ਲਗਦਾ ਮਿੱਤਰਾ।”

ਕੰਡਕਟਰ ਔਖਾ ਹੋਇਆ ਕਹਿੰਦਾ, “ਤੂੰ ਸਵੇਰੇ ਸਵੇਰੇ ਬੁੜ੍ਹੀਆਂ ਨਾਲ ਲੜਾਉਣਾ ਮੈਨੂੰ, ਚੁੱਪ ਕਰ ਕੇ ਬੱਸ ਚਲਾ।”

ਡਰਾਈਵਰ ਹੱਸ ਕੇ ਚੁੱਪ ਕਰ ਗਿਆਨੇੜਲੀ ਸੀਟ ਤੇ ਬੈਠਾ ਪੜ੍ਹਿਆ-ਲਿਖਿਆ ਆਦਮੀ ਬੋਲਿਆ, “ਚਲੋ ਕੋਈ ਗੱਲ ਨਹੀਂ, ਸਰਕਾਰ ਆਪੇ ਭੁਗਤਾਨ ਕਰੇਗੀ।”

ਕੰਡਕਟਰ ਨੇ ਗਿਲਾ ਕੀਤਾ, “ਸਾਡੀ ਤਨਖਾਹ ਵੀ ਵੇਲੇ ਸਿਰ ਮਿਲਣੀ ਚਾਹੀਦੀ ਆ, ਸਰਦਾਰ ਸਾਹਿਬਸਾਡੇ ਵੀ ਬੱਚੇ ਹਨ, ਘਰ ਪਰਿਵਾਰ ਹਨ।”

ਇੱਧਰ ਬੀਬੀਆਂ ਬੱਸ ਵਿੱਚ ਬਾਬੇ ਦਾ ਗੁਣਗਾਨ ਕਰਨ ਵਿੱਚ ਮਸਰੂਫ ਸਨ ਕਿ ਬਾਬਾ ਬੜੀ ਕਰਨੀ ਵਾਲਾ ਹੈ ਅਤੇ ਬਾਬੇ ਦੇ ਡੇਰੇ ਸੁੱਖਣਾ ਸੁੱਖੀ ਪੂਰੀ ਹੋ ਜਾਂਦੀ ਹੈਇੱਕ ਦੋ ਸ਼ਰਧਾਲੂ ਔਰਤਾਂ ਕੋਲ ਤਾਂ ਬਾਬੇ ਨੂੰ ਦੇਣ ਲਈ ਕੁਝ ਵੱਡੀਆਂ ਪੈਕਿੰਗ ਵੀ ਸਨ ਜੋ ਉਹਨਾਂ ਨੇ ਆਪਣੀ ਸੁੱਖਣਾ ਪੂਰੀ ਹੋਣ ਦੇ ਇਵਜ਼ ਵਜੋਂ ਭੇਟ ਕਰਨੀਆਂ ਸਨਮੇਰੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀਜੋ ਇਹ ਔਰਤਾਂ ਸਨ, ਉਹਨਾਂ ਵਿੱਚੋਂ ਬਹੁਤੀਆਂ ਦੀ ਉਮਰ ਪੈਂਤੀ ਚਾਲੀ ਸਾਲ ਵਿਚਕਾਰ ਲਗਦੀ ਸੀ। ਉਹਨਾਂ ਵਿੱਚੋਂ ਤਿੰਨ ਚਾਰ ਦੇ ਨਾਲ ਛੇ ਸੱਤ ਸਾਲ ਦੇ ਬੱਚੇ ਵੀ ਸਨਮੈਂ ਸੋਚਿਆ ਕਿ ਇਹਨਾਂ ਮਾਸੂਮਾਂ ਨੂੰ ਜਨਵਰੀ ਮਹੀਨੇ ਦੀ ਹੱਡ ਚੀਰਵੀਂ ਠੰਢ ਵਿੱਚ ਇੰਨੀ ਸਵੇਰੇ ਬਾਹਰ ਕੱਢ ਕੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈਕਿਹੋ ਜਿਹੀਆਂ ਨਿਰਮੋਹੀਆਂ ਮਾਵਾਂ ਹਨ ਇਹ? ਸੱਚਮੁੱਚ ਨਿਆਣੇ ਵਿਚਾਰੇ ਕੁੰਗੜੇ ਬੈਠੇ ਸਨਵਰਨਣਯੋਗ ਹੈ ਕਿ ਠੰਢ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਹੋਈਆਂ ਸਨਦੂਜੀ ਗੱਲ ਇਹ ਕਿ ਇੰਨੀ ਜਲਦੀ ਘਰ ਦੇ ਦੂਜੇ ਮੈਂਬਰਾਂ ਦੇ ਖਾਣ-ਪੀਣ ਦਾ ਪ੍ਰਬੰਧ ਇਹਨਾਂ ਨੇ ਕਿਹੋ ਜਿਹਾ ਕੀਤਾ ਹੋਵੇਗਾ? ਮੈਨੂੰ ਕੁਝ ਸਾਲ ਪੁਰਾਣੀ ਗੱਲ ਯਾਦ ਆਈ ਕਿ ਸਾਡੀ ਗੁਆਂਢ ਵਿੱਚੋਂ ਇੱਕ ਔਰਤ ਆਪਣੇ ਸਕੂਲ ਜਾਂਦੇ ਦੋਂਹ ਬੱਚਿਆਂ ਨੂੰ ਘਰ ਛੱਡਕੇ ਅਤੇ ਉਹਨਾਂ ਨੂੰ ਸਕੂਲ ਜਾਣ ਦੀ ਤਾਕੀਦ ਕਰਕੇ ਆਪ ਕੁਝ ਹੋਰ ਔਰਤਾਂ ਦੇ ਨਾਲ ਕਿਸੇ ਬਾਬੇ ਦੇ ਡੇਰੇ ਸੇਵਾ ਕਰਨ ਜਾਂਦੀ ਸੀਉਹ ਦੱਸਦੀ ਹੁੰਦੀ ਸੀ ਕਿ ਉਹ ਕਿਸੇ ਬਾਬੇ ਦੇ ਵਿਸ਼ਾਲ ਖੇਤ ਵਿੱਚ ਸਬਜ਼ੀਆਂ ਦੀ ਗੁਡਾਈ ਤੁੜਾਈ ਆਦਿ ਦਾ ਕੰਮ ਕਰਦੀਆਂ ਸਨਸ਼ਾਮ ਨੂੰ ਥੱਕ ਟੁੱਟ ਕੇ ਘਰ ਆਉਂਦੀ ਦੇ ਹੱਥ ਵਿੱਚ ਕਰੁੱਤੀ ਜਿਹੀ ਸਬਜ਼ੀ, ਬੁਸੇ ਜਿਹੇ ਕੱਦੂ ਜਾਂ ਬੈਂਗਣ ਹੁੰਦੇਕੀਮਤ ਅਦਾ ਕਰ ਕੇ ਖਰੀਦੀ ਇਸ ਸਬਜ਼ੀ ਨੂੰ ਉਹ ਬਾਬੇ ਦਾ ਪ੍ਰਸ਼ਾਦ ਦੱਸਦੀ ਹੁੰਦੀ ਸੀਪਰ ਉਸ ਦੇ ਬੱਚਿਆਂ ਅਤੇ ਬੱਚਿਆਂ ਦੇ ਪਿਤਾ ਨੂੰ ਉੱਕਾ ਹੀ ਇਹ ਸਬਜ਼ੀ ਪਸੰਦ ਨਹੀਂ ਸੀ ਹੁੰਦੀ, ਇਸ ਲਈ ਉਹ ਅਕਸਰ ਬਾਹਰੋਂ ਹੀ ਖਾਣਾ ਮੰਗਵਾਉਂਦੇ ਸਨਉਸ ਦੇ ਬੱਚੇ ਸਕੂਲ ਤੋਂ ਵਾਪਸ ਆ ਕੇ ਸਕੂਲ ਡ੍ਰੈੱਸ ਸਣੇ ਹੀ ਭੁੱਖੇ ਤਿਹਾਏ ਬੇਮਤਲਬ ਗਲੀਆਂ ਵਿੱਚ ਘੁੰਮਦੇ ਫਿਰਦੇ ਰਹਿੰਦੇਉਸ ਦੇ ਬੱਚੇ, ਘਰ ਦੇ ਮੈਂਬਰ ਅਤੇ ਸਾਰਾ ਆਂਢ ਗੁਆਂਢ ਉਸ ਦੇ ਘਰ ਵੱਲ ਗ਼ੈਰ ਜ਼ਿੰਮੇਵਾਰ ਵਤੀਰੇ ਤੋਂ ਦੁਖੀ ਸੀਪਰ ਉਹ ਬੇਪ੍ਰਵਾਹ ਔਰਤ ਕਿਸੇ ਦੀ ਸੁਣਦੀ ਨਹੀਂ ਸੀਸ਼ਾਇਦ ਇਹਨਾਂ ਔਰਤਾਂ ਦੇ ਘਰਾਂ ਦਾ ਵੀ ਇਹੀ ਹਾਲ ਹੋਵੇ

ਇੰਨੇ ਨੂੰ ਉਹਨਾਂ ਸ਼ਰਧਾਲੂ ਔਰਤਾਂ ਦੀ ਮੰਜ਼ਿਲ ਨੇੜੇ ਆ ਗਈ ਸੀਉੱਥੇ ਕੋਈ ਨਿਰਧਾਰਿਤ ਅੱਡਾ ਨਾ ਹੋਣ ਦੇ ਬਾਵਜੂਦ ਪੂਰੇ ਹੱਕ ਨਾਲ ਉਹਨਾਂ ਨੇ ਬੱਸ ਰੁਕਵਾਈ ਅਤੇ ਉੱਤਰ ਗਈਆਂਬੱਸ ਲਗਭਗ ਖ਼ਾਲੀ ਹੋ ਗਈ

ਸਿਤਮਜ਼ਰੀਫੀ ਉੱਤੋਂ ਇਹ ਹੈ ਕਿ ਅਜੇ ਪੰਜਾਬ ਸਰਕਾਰ ਮੁਫ਼ਤ ਤੀਰਥ ਯਾਤਰਾ ਲਈ ਬੱਸਾਂ ਗੱਡੀਆਂ ਚਲਾ ਰਹੀ ਹੈ ਅਤੇ ਸੁਣਿਆ ਸੀ ਕਿ ਰੇਲਗੱਡੀਆਂ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਹਵਾਈ ਜਹਾਜ਼ ਕਿਰਾਏ ’ਤੇ ਲੈਣ ਲਈ ਵੀ ਤਿਆਰੀ ਕਰ ਲਈ ਸੀਵੈਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੇਰਾ ਪਿਆਰਾ ਪੰਜਾਬ ਰੰਗਲਾ ਬਣਨ ਜਾ ਰਿਹਾ ਹੈਪਰ ਮੈਨੂੰ ਲਗਦਾ ਹੈ ਕਿ ਪੰਜਾਬ ਵਿੱਦਿਆ ਦੀ ਲੋਅ ਨਾਲ ਰੰਗਲਾ ਬਣੇਗਾਉਚਿਤ ਸਿੱਖਿਆ ਪ੍ਰਣਾਲੀ ਇਸ ਸਮੇਂ ਦੀ ਲੋੜ ਹੈ, ਜਿਸ ਨਾਲ ਵਿਦਿਆਰਥੀ ਵਰਗ ਵਿੱਚ ਚੇਤਨਤਾ ਆਵੇ, ਵਿਗਿਆਨਕ ਅਤੇ ਤਾਰਕਿਕ ਸੋਚ ਉਤਪਨ ਹੋਵੇ, ਵਹਿਮਾਂ ਭਰਮਾਂ, ਬਾਬਿਆਂ ਤੋਂ ਮੁਕਤੀ ਮਿਲੇ, ਨਹੀਂ ਤਾਂ ਜਿਸ ਹਨੇਰੇ ਦੌਰ ਵਿੱਚੋਂ ਪੰਜਾਬ ਗੁਜ਼ਰ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈਇਹ ਵੀ ਇੱਕ ਸਚਾਈ ਹੈ ਕਿ ਖੁੰਬਾਂ ਵਾਂਗ ਉੱਗੇ ਬਾਬਿਆਂ ਦੇ ਡੇਰੇ ਅਤੇ ਅੰਧਵਿਸ਼ਵਾਸ ਵਿੱਚ ਜਕੜੇ ਲੋਕ ਪੰਜਾਬ ਦੇ ਰੰਗਲਾ ਬਣਨ ਵਿੱਚ ਅੜਿੱਕਾ ਸਾਬਤ ਹੋ ਸਕਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4775)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਸ਼ਰਨ ਕੌਰ ਮੋਗਾ

ਗੁਰਸ਼ਰਨ ਕੌਰ ਮੋਗਾ

Phone: (91 - 98766 - 35262)
Email: (gursharankaur335@gmail.com)