GursharanK Moga7ਇਹ ਤਾਂ ਉਹ ਸਮੱਸਿਆਵਾਂ ਹਨ ਜੋ ਸਮਾਜ ਨੇ ਔਰਤ ਨੂੰ ਦਿੱਤੀਆਂ ਹਨ, ਕੁਝ ਔਰਤਾਂ ਦੀਆਂ ਆਪੇ ...
(8 ਮਾਰਚ 2020)

 

ਅੱਠ ਮਾਰਚ ਦਾ ਦਿਨ ਸੰਸਾਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਉੱਤੇ ਮਨਾਇਆ ਜਾਂਦਾ ਹੈਭਾਰਤੀ ਮਹਿਲਾਵਾਂ ਵੀ ਇਸ ਦਿਨ ਦੀ ਉਡੀਕ ਕਰਦੀਆਂ ਹਨ - ਨੌਕਰੀ ਪੇਸ਼ਾ ਔਰਤਾਂ ਇਸ ਨੂੰ ਛੁੱਟੀ ਮਾਨਣ ਲਈ ਅਤੇ ਉੱਚ ਘਰਾਣਿਆਂ ਦੀਆਂ ਔਰਤਾਂ ਆਪਣੀ ਹੈਸੀਅਤ ਦਾ ਪ੍ਰਗਟਾਵਾ ਕਰਨ ਲਈਘਰੇਲੂ ਔਰਤਾਂ ਦਾ ਇਸ ਦਿਨ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਅਤੇ ਗਰੀਬ ਔਰਤਾਂ ਲਈ ਸਾਰੇ ਹੀ ਦਿਨ ਬਰਾਬਰ ਹੁੰਦੇ ਹਨਚੰਦ ਕੁ ਔਰਤਾਂ ਹਨ ਜੋ ਇਸਦੇ ਅਸਲ ਮਕਸਦ ਬਾਰੇ ਸੋਚ ਕੇ ਔਰਤਾਂ ਦੀ ਭਾਰਤੀ ਸਮਾਜ ਵਿੱਚ ਹੋ ਰਹੀ ਦੁਰਦਸ਼ਾ ਬਾਰੇ ਚਿੰਤਾਤੁਰ ਹੁੰਦੀਆਂ ਹਨਉਹ ਜ਼ਿੰਦਗੀ ਵਿੱਚ ਮਿਹਨਤ ਦੇ ਸਹਾਰੇ ਬੁਲੰਦੀਆਂ ਉੱਤੇ ਪਹੁੰਚੀਆਂ ਹੋਈਆਂ ਹੁੰਦੀਆਂ ਹਨ ਅਤੇ ਉਹ ਸਪਸ਼ਟ ਅਤੇ ਸਾਰਥਿਕ ਵਿਚਾਰਾਂ ਦੀਆਂ ਮਾਲਕ ਹੁੰਦੀਆਂ ਹਨਬਹੁਗਿਣਤੀ ਔਰਤਾਂ ਇਸ ਮਰਦ ਪ੍ਰਧਾਨ ਸਮਾਜ ਵਿੱਚ ਫੋਕੀ ਮਰਦਾਵੀਂ ਧੌਂਸ ਅੱਗੇ ਬੇਵੱਸ ਹੋਈਆਂ ਇਸ ਪਿਛਾਂਹਖਿੱਚੂ ਸਮਾਜ ਵਿੱਚ ਜੂਨ ਹੰਢਾ ਕੇ ਤੁਰ ਜਾਂਦੀਆਂ ਹਨ

ਜੇਕਰ ਪਿਛਲੇ ਕੁਝ ਹੀ ਮਹੀਨਿਆਂ ਉੱਤੇ ਨਜ਼ਰ ਮਾਰੀਏ ਤਾਂ ਸਾਡੇ ਦੇਸ਼ ਵਿੱਚ ਛੋਟੀਆਂ ਬੱਚੀਆਂ ਅਤੇ ਔਰਤਾਂ ਨਾਲ ਘਿਨਾਉਣੇ ਜੁਰਮ ਵਾਪਰ ਚੁੱਕੇ ਹਨਅਣਭੋਲ ਬਾਲੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਕੋਈ ਵੀ ਇੱਥੇ ਸੁਰੱਖਿਅਤ ਨਹੀਂਔਰਤਾਂ ਉੱਪਰ ਤੇਜ਼ਾਬ ਸੁੱਟਣ ਦੇ ਅਨੇਕਾਂ ਮਾਮਲੇ, ਪੰਜਾਬ ਦੇ ਵਹਿਸ਼ੀ ਦਰਿੰਦਿਆਂ ਦੀਆਂ ਕਾਲੀਆਂ ਕਰਤੂਤਾਂ ਅਤੇ ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਹੋਈ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ ਇਸ ਸਭਿਅਕ ਕਹਾਉਂਦੇ ਸਮਾਜ ’ਤੇ ਸਦੀਵੀ ਧੱਬੇ ਹਨਹੋਰ ਬਥੇਰੀਆਂ ਅਜਿਹੀਆਂ ਘਟਨਾਵਾਂ ਹਨ, ਜੋ ਮੀਡੀਆ ਵਿੱਚ ਨਹੀਂ ਆਉਂਦੀਆਂ ਅਤੇ ਬਿਨਾਂ ਰੋਏ ਹੀ ਦਫ਼ਨ ਹੋ ਜਾਂਦੀਆਂ ਹਨਦਿੱਲੀ ਨਿਰਭਿਆ ਕਤਲ ਕਾਂਡ ਦੇ ਦੋਸ਼ੀ ਜੁਰਮ ਕਰਨ ਦੇ ਸੱਤ ਸਾਲ ਬਾਅਦ ਵੀ ਫ਼ਾਸੀ ਦੇ ਫੰਧੇ ਤੋਂ ਬਚਣ ਲਈ ਹੀਲੇ ਵਸੀਲੇ ਕਰ ਰਹੇ ਹਨਇੰਨੀ ਦਿਲ ਕੰਬਾਊ ਘਟਨਾ ਦੇ ਮੁਜਰਿਮਾਂ ਨੂੰ ਅਪੀਲਾਂ ਦੇ ਮੌਕੇ ਕਿਉਂ ਦਿੱਤੇ ਜਾਣ? ਬੇਰਹਿਮ ਲੋਕਾਂ ’ਤੇ ਕੋਈ ਰਹਿਮ ਨਹੀਂ ਕਰਨਾ ਚਾਹੀਦਾ ਅਜਿਹੀਆਂ ਘਟਨਾਵਾਂ ਨੇ ਔਰਤਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਜਦੋਂਕਿ ਦੇਸ਼ ਦੇ ਲੀਡਰ ਆਪਣੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਗਿਣਾਉਂਦੇ ਇਤਿਹਾਸ ਨੂੰ ਪਲਟਾਉਣ ਤੱਕ ਜਾਂਦੇ ਹਨ

ਸਾਡੇ ਦੇਸ਼ ਦੇ ਸੰਵਿਧਾਨ ਨੇ ਆਪਣੇ ਨਾਗਰਿਕਾਂ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ ਪਰ ਅਮਲ ਵਿੱਚ ਔਰਤਾਂ ਨੂੰ ਇੱਥੇ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈਜੇ ਨਹੀਂ ਯਕੀਨ ਆਉਂਦਾ ਤਾਂ ਉਸ ਕਰਮਾਂਮਾਰੀ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਲਾਉਣ ਵਾਲੀ ਔਰਤ ਨੂੰ ਪੁੱਛੋ ਜਿਸਦਾ ਨਿਖੱਟੂ ਘਰਵਾਲਾ ਸ਼ਰਾਬ ਪੀਣ ਲਈ ਪੈਸੇ ਨਾ ਮਿਲਣ ਲਈ ਰੋਜ਼ ਉਸ ਦੇ ਹੱਡ ਸੇਕਦਾ ਹੈਉਸ ਦੀ ਬਰਾਦਰੀ ਵਿੱਚੋਂ ਕੋਈ ਵੀ ਉਸ ਦੀ ਹਮਾਇਤ ਨਹੀਂ ਕਰਦਾ ਕਿਉਂਕਿ ਉੱਥੇ ਇਉਂ ਹੀ ਚੱਲਦਾ ਹੈਜਾਂ ਫਿਰ ਨੌਕਰੀ ਕਰਦੀ ਉਸ ਸ਼ਰੀਫ਼ ਔਰਤ ਨੂੰ ਪੁੱਛ ਸਕਦੇ ਹੋ ਜਿਸਦੇ ਘਰਵਾਲੇ ਦੋ ਧੀਆਂ ਦੀ ਮਾਂ ਹੋਣ ਕਾਰਨ ਉਸ ਨੂੰ ਦੁਰਕਾਰਦੇ ਹਨਇੱਕ ਵਿਚਾਰੀ ਦੇ ਤਾਂ ਰੋਟੀ ਲੇਟ ਬਣਾਉਣ ਕਰਕੇ ਕੱਲ੍ਹ ਹੀ ਛਿੱਤਰ ਪੈਂਦੇ ਪੈਂਦੇ ਬਚੇ ਸਨ, ਕਿਉਂਕਿ ਮੌਕੇ ’ਤੇ ਕੋਈ ਗਵਾਂਢੀ ਆ ਧਮਕਿਆ ਸੀਮਹਾਨ ਭਾਰਤ ਵਿੱਚ ਸਰਪੰਚਣੀ ਦਾ ਪਤੀ ਸਰਪੰਚੀ ਕਰਦਾ ਹੈ, ਇੱਥੋਂ ਤੱਕ ਕਿ ਉਸ ਦੇ ਦਸਤਖਤ ਵੀ ਆਪੇ ਕਰ ਦਿੰਦਾ ਹੈਕਈ

ਸ਼ਹਿਰੀ ਮਹਿਲਾ ਕੌਂਸਲਰ ਦੇ ਪਤੀ ਤਾਂ ਮੀਟਿੰਗਾਂ ਵਿੱਚ ਵੀ ਆਪ ਜਾਂਦੇ ਹਨਇਹ ਵੀ ਸੁਣਿਆ ਸੀ ਕਿ ਪੰਜਾਬ ਦੀ ਇੱਕ ਮਹਿਲਾ ਮੰਤਰੀ ਦਾ ਪਤੀ ਉਸ ਦੇ ਦਫਤਰ ਵੀ ਉਸ ਦੇ ਨਾਲ ਬੈਠਦਾ ਸੀ ਅਤੇ ਉਸ ਦੇ ਕੰਮ ਵਿੱਚ ਦਖਲਅੰਦਾਜ਼ੀ ਵੀ ਕਰਦਾ ਸੀ, ਜਿਸ ਨੂੰ ਵਿਰੋਧੀਆਂ ਦੇ ਰੌਲਾ ਪਾਉਣ ਪਿੱਛੋਂ ਉੱਥੋਂ ਹਟਾਇਆ ਗਿਆ

ਅੱਜ ਕੱਲ੍ਹ ਔਰਤਾਂ ਮਰਦਾਂ ਦੇ ਬਰਾਬਰ ਕਮਾ ਰਹੀਆਂ ਹਨ ਤਾਂ ਕਿ ਆਰਥਿਕ ਪੱਖੋਂ ਸੁਤੰਤਰ ਹੋ ਕੇ ਆਪਣਾ ਜੀਵਨ ਸੁਖਾਲਾ ਕਰ ਸਕਣਹੁਣ ਪੜ੍ਹੀਆਂ ਲਿਖੀਆਂ ਨੌਕਰੀ ਕਰਦੀਆਂ ਔਰਤਾਂ ਦੂਹਰੀ ਚੱਕੀ ਵਿੱਚ ਪਿਸ ਰਹੀਆਂ ਹਨਫ਼ਾਇਦਾ ਇਸਦਾ ਵੀ ਮਰਦਾਂ ਨੂੰ ਹੀ ਹੋਇਆ ਹੈਉਹ ਆਰਥਿਕ ਪੱਖੋਂ ਸੁਖਾਵੇਂ ਹੋ ਗਏ ਹਨਔਰਤਾਂ ਨੌਕਰੀ ਵੀ ਕਰਦੀਆਂ ਹਨ, ਘਰ ਦਾ ਕੰਮ ਅਤੇ ਬੱਚਿਆਂ ਦੀ ਸਾਂਭ ਸੰਭਾਲ ਉਨ੍ਹਾਂ ਦੇ ਹੀ ਜਿੰਮੇ ਹੈਘਰ ਦੇ ਕੰਮ ਵਿੱਚ ਹੱਥ ਵਟਾਉਣ ਨਾਲ ਆਦਮੀਆਂ ਦੀ ਹਉਮੈ ਨੂੰ ਸੱਟ ਵੱਜਦੀ ਹੈ ਸੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰਤਾਂ ਕੋਹਲੂ ਦੇ ਬੈਲ ਵਾਂਗ ਕੰਮ ਕਰਦੀਆਂ ਹਨਅਜਿਹੀ ਜ਼ਿੰਦਗੀ ਨੂੰ ਕੋਸਦੀਆਂ ਕਦੀ ਕਦੀ ਉਹ ਸੋਚਦੀਆਂ ਹਨ ਕਿ ਉਨ੍ਹਾਂ ਨੇ ਨੌਕਰੀ ਕਰਨ ਵਾਲਾ ਫ਼ੈਸਲਾ ਗਲਤ ਲਿਆ, ਆਪਣੇ ਲਈ ਉਨ੍ਹਾਂ ਕੋਲ ਕੋਈ ਸਮਾਂ ਹੀ ਨਹੀਂ ਹੈ ਪੰਜਾਬ ਵਿੱਚ ਤਾਂ ਜੇਕਰ ਬੱਚਾ ਕੋਈ ਉਲਾਂਭਾ ਲਿਆਵੇ ਤਾਂ ਕਸੂਰਵਾਰ ਮਾਂ ਹੁੰਦੀ ਹੈ, ਜੇ ਪ੍ਰਸ਼ੰਸਾ ਖੱਟ ਕੇ ਲਿਆਵੇ ਤਾਂ ਪਿਉ ਦੀ ਵਾਹ ਵਾਹ ਹੁੰਦੀ ਹੈਘਰੇਲੂ ਔਰਤਾਂ ਨੂੰ ਤਾਂ ਇੱਥੇ ਵਿਹਲੀਆਂ ਸਮਝਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਕੰਮ ਕਿਸੇ ਉਤਪਾਦਿਕਤਾ ਦੇ ਘੇਰੇ ਵਿੱਚ ਨਹੀਂ ਆਉਂਦਾ

ਇਹ ਤਾਂ ਉਹ ਸਮੱਸਿਆਵਾਂ ਹਨ ਜੋ ਸਮਾਜ ਨੇ ਔਰਤ ਨੂੰ ਦਿੱਤੀਆਂ ਹਨ, ਕੁਝ ਔਰਤਾਂ ਦੀਆਂ ਆਪੇ ਸਹੇੜੀਆਂ ਮੁਸ਼ਕਲਾਂ ਵੀ ਹਨਪੈਸੇ ਨੇ ਔਰਤ ਨੂੰ ਬਾਜ਼ਾਰ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੈਹਰ ਵੱਡੀ ਛੋਟੀ ਚੀਜ਼ ਦੀ ਮਸ਼ਹੂਰੀ ਔਰਤ ਦੀ ਫੋਟੋ ਲੱਗਾ ਕੇ ਹੀ ਪੂਰੀ ਹੁੰਦੀ ਹੈਚੰਦ ਸਿੱਕਿਆਂ ਦੀ ਖ਼ਾਤਿਰ ਇਹ ਕੁੜੀਆਂ ਆਪਣੇ ਜਿਸਮ ਦੀ ਨੁਮਾਇਸ਼ ਕਰ ਰਹੀਆਂ ਹਨਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਕੰਮ ਲਈ ਆਪਣੇ ਸਵੈਮਾਣ ਦਾਅ ’ਤੇ ਲਾ ਦੇਣਾ ਕੋਈ ਸਿਆਣਪ ਨਹੀਂ ਹੈਵਿਆਹ ਸ਼ਾਦੀ ਮੌਕੇ ਸਟੇਜ ’ਤੇ ਨੱਚਦੀਆਂ ਮਜਬੂਰ ਕੁੜੀਆਂ ਨਾਲ ਨੱਚਦੇ ਬੇਗੈਰਤ ਬਜ਼ੁਰਗਾਂ ਨੂੰ ਦੇਖ ਕੇ ਹਰ ਇਨਸਾਨ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈਆਪਣੇ ਆਪ ਨੂੰ ਲੋਕ ਗਾਇਕ ਕਹਾਉਂਦੇ ਅਤੇ ਅਜੀਬੋ ਗਰੀਬ ਸਟਾਈਲ ਬਣਾਈ ਫਿਰਦੇ ਗਾਇਕਾਂ ਨੂੰ ਗੀਤ ਦੀ ਲੋਰ ਉਦੋਂ ਚੜ੍ਹਦੀ ਹੈ ਜਦੋਂ ਪੰਜ ਸੱਤ ਅਧਨੰਗੀਆਂ ਕੁੜੀਆਂ ਉਨ੍ਹਾਂ ਦੇ ਬੇਹੂਦਾ ਜਿਹੇ ਗਾਣੇ ’ਤੇ ਨੱਚਦੀਆਂ ਹਨਪਰ ਕੁੜੀਆਂ ਨੂੰ ਵੀ ਗਾਣੇ ’ਤੇ ਡਾਂਸ ਕਰਨ ਵੇਲੇ ਘੱਟੋ ਘੱਟ ਗਾਣੇ ਦੇ ਬੋਲ ਤਾਂ ਦੇਖ ਹੀ ਲੈਣੇ ਚਾਹੀਦੇ ਹਨ

ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਸਾਰੀਆਂ ਮਹਿਲਾਵਾਂ ਨੂੰ ਇਹੀ ਅਪੀਲ ਹੈ ਕਿ ਆਪਣੇ ਆਪ ਨੂੰ ਪਛਾਣੋ, ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਜ਼ਰੂਰ ਕਰੋ ਪਰ ਕੱਚ ਦਾ ਸਮਾਨ ਜਾਂ ਸਜੀਆਂ ਸੰਵਰੀਆਂ ਗੁੱਡੀਆਂ ਬਣਕੇ ਉਸ ’ਤੇ ਨਿਰਭਰ ਨਾ ਹੋਵੋ ਸਗੋਂ ਸਮਾਜ ਦਾ ਨਰੋਆ ਅੰਗ ਬਣਕੇ ਵਿਚਰੋਸੁਤੰਤਰ ਸੋਚ ਦੀਆਂ ਮਾਲਕ ਉੱਚ ਔਹਦਿਆਂ ’ਤੇ ਬਿਰਾਜਮਾਨ, ਰਾਜਨੀਤਕ ਖੇਤਰ ਵਿੱਚ ਸਰਗਰਮ ਅਤੇ ਭਾਵਪੂਰਤ ਜੁਝਾਰੂ ਜ਼ਿੰਦਗੀ ਜਿਉਣ ਵਾਲੀਆਂ ਔਰਤਾਂ ਦੇ ਨਕਸ਼ੇ ਕਦਮ ਤੇ ਚੱਲੋ, ਜ਼ਿੰਦਗੀ ਦਾ ਕੋਈ ਉਦੇਸ਼ ਰੱਖ ਕੇ ਚੈਲੰਜ ਕਬੂਲ ਕਰੋਤੁਹਾਡੀ ਹਿੰਮਤ ਇਸ ਸਾਹ ਸੱਤ ਹੀਣ ਸਮਾਜ ਨੂੰ ਫਿਰ ਤੋਂ ਤਰੱਕੀ ਦੇ ਰਾਹ ਪਾ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1978)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਗੁਰਸ਼ਰਨ ਕੌਰ ਮੋਗਾ

ਗੁਰਸ਼ਰਨ ਕੌਰ ਮੋਗਾ

Phone: (91 - 98766 - 35262)
Email: (gursharankaur335@gmail.com)