GursharanK Moga7ਗਾਲ੍ਹਾਂ ਦੀ ਬੁਰਾਈ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਪੰਜਾਬੀ ਸਮਾਜ ...
(17 ਅਕਤੂਬਰ 2020)

 

ਅੱਧੀ ਛੁੱਟੀ ਦਾ ਸਮਾਂ ਸੀਅੱਠਵੀਂ ਜਮਾਤ ਦੇ ਤਿੰਨ ਚਾਰ ਲੜਕੇ ਭੱਜਦੇ ਹੋਏ ਅਧਿਆਪਕਾਂ ਕੋਲ ਆਏਉਨ੍ਹਾਂ ਵਿੱਚੋਂ ਇੱਕ ਤੇਜ਼ ਤਰਾਰ ਲੜਕਾ ਬੋਲਿਆ, “ਮੈਡਮ ਜੀ, ਕੁੜੀਆਂ ਸਾਨੂੰ ਗਾਲ੍ਹਾਂ ਕੱਢਦੀਆਂ ਨੇ ਜੀਦੀਪੀ ਨੇ ਤਾਂ ਸਾਨੂੰ ਬੰਦਿਆਂ ਵਾਲੀ ਗਾਲ੍ਹ ਕੱਢੀ ਐ ਜੀ।”

ਮੁੰਡਾ ਹਫ਼ਿਆ ਖੜ੍ਹਾ ਸੀਅਧਿਆਪਕਾਂ ਨੇ ਉਸ ਨੂੰ ਲੜਾਈ ਦਾ ਕਾਰਨ ਪੁੱਛਿਆ। ਉਸ ਨੇ ਕਿਹਾ ਕਿ ਉਸ ਨੇ ਕੁੜੀ ਨੂੰ ਕੁਝ ਵੀ ਨਹੀਂ ਕਿਹਾ, ਉਹ ਐਵੇਂ ਹੀ ਗਾਲ੍ਹਾਂ ਕੱਢਦੀ ਐ ਜੀ, ਉਹ ਵੀ ਬੰਦਿਆਂ ਵਾਲੀਆਂਉਹ “ਬੰਦਿਆਂ ਵਾਲੀਆਂ ਗਾਲ੍ਹਾਂ” ਵਾਰ ਵਾਰ ਕਹਿ ਰਿਹਾ ਸੀ, ਗਾਲ੍ਹਾਂ ਜਿਵੇਂ ਬੰਦਿਆਂ ਨੇ ਪੇਟੈਂਟ ਕਰਵਾਈਆਂ ਹੋਈਆਂ ਹੋਣਇੰਨੇ ਨੂੰ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜੀ ਅਤੇ ਉਸ ਕਲਾਸ ਦੀ ਇਨਚਾਰਜ ਹੋਣ ਦੇ ਨਾਤੇ ਮੈਂ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੀ ਕਲਾਸ ਵਿੱਚ ਚਲੀ ਗਈ ਤਾਂ ਜੋ ਲੜਾਈ ਸੁਲਝਾਈ ਜਾ ਸਕੇ

ਕਲਾਸ ਵਿੱਚ ਜਾ ਕੇ ਪਤਾ ਲੱਗਾ ਕਿ ਉਸ ਮੁੰਡੇ ਨੇ ਦੀਪੀ ਦੀ ਅੰਗਰੇਜ਼ੀ ਦੀ ਕਾਪੀ ਚੋਰੀ ਕੀਤੀ ਸੀਕੁੜੀ ਨੂੰ ਉਸ ’ਤੇ ਚੋਰੀ ਦਾ ਸ਼ੱਕ ਸੀ, ਇਸ ਲਈ ਉਸ ਨੇ ਦੂਜੀਆਂ ਕੁੜੀਆਂ ਦੀ ਮਦਦ ਨਾਲ ਉਸ ਲੜਕੇ ਦੇ ਬੈਗ ਦੀ ਤਲਾਸ਼ੀ ਲਈ ਸੀ ਅਤੇ ਆਪਣੀ ਕਾਪੀ ਬਰਾਮਦ ਕਰ ਲਈ ਸੀਬੱਸ ਇਸੇ ਗੱਲ ’ਤੇ ਉਨ੍ਹਾਂ ਦੀ ਲੜਾਈ ਹੋਈ ਸੀਕੁੜੀਆਂ ਨੇ ਮੁੰਡੇ ਨੂੰ ਚੋਰ ਕਹਿ ਕੇ ਉਸ ਦੀ ਖਿੱਲੀ ਉਡਾਈ ਸੀ, ਜਿਸ ਤੋਂ ਉਨ੍ਹਾਂ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਮੁੰਡੇ ਨੇ ਗੁੱਸਾ ਦਿਖਾਉਂਦੇ ਹੋਏ ਗਾਲ੍ਹ ਕੱਢੀ ਸੀਕੁੜੀਆਂ ਵੀ ਅੱਗਿਓਂ ਸ਼ੇਰਨੀਆਂ ਬਣੀਆਂ ਬੈਠੀਆਂ ਸਨ, ਇਸ ਲਈ ਦੀਪੀ ਨੇ ਵੀ ਉਹੀ ਗਾਲ੍ਹ ਮੁੰਡੇ ਨੂੰ ਸੁਣਾ ਦਿੱਤੀਹੁਣ ਮੁੰਡਿਆਂ ਨੂੰ ਕੁੜੀਆਂ ਦੇ ਬੰਦਿਆਂ ਵਾਲੀ ਗਾਲ੍ਹ ਕੱਢਣ ’ਤੇ ਇਤਰਾਜ਼ ਸੀਅਧਿਆਪਕਾ ਹੋਣ ਦੇ ਨਾਤੇ ਮੈਂ ਲੰਮਾ ਚੌੜਾ ਭਾਸ਼ਣ ਗਾਲ੍ਹਾਂ ਦੇ ਖਿਲਾਫ ਦਿੱਤਾ ਮੈਂਨੂੰ ਗਾਲ੍ਹ ਕੱਢਣ ਵਾਲੇ ਲੜਕੇ ’ਤੇ ਬਹੁਤ ਗੁੱਸਾ ਆਇਆ ਕਿਉਂਕਿ ਗਾਲ੍ਹਾਂ ਕੱਢਣੀਆਂ ਤੇ ਉਹ ਵੀ ਸਕੂਲ ਵਿੱਚ, ਬਹੁਤ ਹੀ ਬੁਰੀ ਆਦਤ ਹੈਉਸ ਸਕੂਲ ਵਿੱਚ ਮੈਂ ਗਾਲ੍ਹਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਸੀ ਅਤੇ ਸਾਰੇ ਵਿਦਿਆਰਥੀਆਂ ਨੂੰ, ਖਾਸ ਕਰਕੇ ਮੁੰਡਿਆਂ ਨੂੰ ਇਹ ਭੈੜੀ ਵਾਦੀ ਛੱਡ ਦੇਣ ਦੀ ਨਸੀਹਤ ਦਿੱਤੀ ਹੋਈ ਸੀਵਿਦਿਆਰਥੀਆਂ ਨੇ ਇਸਦਾ ਚੰਗਾ ਹੁੰਗਾਰਾ ਭਰਿਆ ਸੀਪਰ ਇਸ ਮੁੰਡੇ ਨੇ ਇਸਦੀ ਅਵੱਗਿਆ ਕੀਤੀ ਸੀਹਾਲਾਂਕਿ ਉਹ ਲਗਾਤਾਰ ਮੁੱਕਰ ਰਿਹਾ ਸੀ ਕਿ ਗਾਲ੍ਹ ਉਸ ਨੇ ਨਹੀਂ, ਸਗੋਂ ਕੁੜੀ ਨੇ ਕੱਢੀ ਹੈਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਦੀਪੀ ਸਾਊ ਅਤੇ ਹੁਸ਼ਿਆਰ ਕੁੜੀ ਹੈ ਅਤੇ ਉਸ ਵਿੱਚ ਸਵੈਮਾਣ ਦੀ ਭਾਵਨਾ ਵੀ ਹੈਉਸ ਨੇ ਗਾਲ੍ਹ ਕੱਢੀ ਨਹੀਂ ਪਰ ਮੋੜੀ ਜ਼ਰੂਰ ਹੋਵੇਗੀ

ਬੱਚਿਆਂ ਨੂੰ ਸਮਝਾਉਣ ਤੋਂ ਬਾਅਦ ਵੀ ਮੇਰੇ ਦਿਮਾਗ਼ ਵਿੱਚ ਇਸ ਅਜੀਬ ਜਿਹੀ ਗੱਲ ਦੀ ਰੀਲ ਚੱਲਦੀ ਰਹੀ‘ਬੰਦਿਆਂ ਵਾਲੀਆਂ ਗਾਲ੍ਹਾਂਸਹੀ ਗੱਲ ਹੈਪੰਜਾਬ ਵਿੱਚ ਇਨ੍ਹਾਂ ਗਾਲ੍ਹਾਂ ਦਾ ਠੇਕਾ ਬੰਦਿਆਂ ਕੋਲ ਹੀ ਹੁੰਦਾ ਹੈਪਰ ਗਾਲ੍ਹਾਂ ਉਹ ਇਸਤਰੀਆਂ ਨੂੰ ਕੱਢਦੇ ਹਨਲੜਦੇ ਆਪਸ ਵਿੱਚ ਹਨ, ਗਾਲ੍ਹਾਂ ਧੀਆਂ, ਭੈਣਾਂ, ਮਾਵਾਂ ਨੂੰ ਕੱਢਦੇ ਹਨਕਈਆਂ ਨੂੰ ਤਾਂ ਗੁੜ੍ਹਤੀ ਹੀ ਗਾਲ੍ਹਾਂ ਦੀ ਮਿਲੀ ਹੋਈ ਹੁੰਦੀ ਹੈਲਾਡ ਲਾਡ ਵਿੱਚ ਮੁੰਡਿਆਂ ਨੂੰ ਕਈ ਵਾਰ ਸਿਆਣੇ ਹੀ ਇਹ ਮਾੜੀ ਆਦਤ ਪਾ ਦਿੰਦੇ ਹਨ ਅਤੇ ਬਾਅਦ ਵਿੱਚ ਜਦੋਂ ਉਹ ਵੱਡੇ ਹੋ ਕੇ ਉਨ੍ਹਾਂ ਨੂੰ ਹੀ ਗਾਲ੍ਹਾਂ ਦੀ ਖੰਡ ਪਾ ਦਿੰਦੇ ਹਨ ਤਾਂ ਔਖੇ ਹੁੰਦੇ ਹਨਅੱਜ ਕੱਲ੍ਹ ਦੋ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜ ਕੁ ਸਾਲ ਦੀ ਲੜਕੀ ਨੂੰ ਮੁੰਡਿਆਂ ਵਾਲੇ ਕੱਪੜੇ ਪੁਆ ਕੇ ਬੇਸਿਰ ਪੈਰ ਦੀਆਂ ਗੱਲਾਂ ਕਰਵਾ ਕੇ ਇੱਥੋਂ ਤਕ ਕਿ ਗਾਲ੍ਹਾਂ ਕੰਜਰਾ” ਤਕ ਵੀ ਕਹਾ ਦਿੱਤਾ ਗਿਆ ਹੈਲੋਕ ਧੜਾਧੜ ਉਸ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਹਨਮਾਸੂਮ ਬੱਚੇ ਨੂੰ ਪਤਾ ਵੀ ਨਹੀਂ ਹੋਣਾ ਕਿ ਉਸ ਤੋਂ ਕੀ ਬੁਲਵਾਇਆ ਜਾ ਰਿਹਾ ਹੈਅਨਪੜ੍ਹ ਅਤੇ ਗਰੀਬ ਮਾਪੇ ਕੀ ਜਾਨਣ ਕਲਾਕਾਰੀ ਕਿਹੜੀ ਬਲਾ ਹੁੰਦੀ ਹੈ? ਲੱਗਦਾ ਹੈ ਜਿਵੇਂ ਸਾਰਾ ਪੰਜਾਬ ਮੂਰਖਤਾ ਵੱਲ ਤੁਰ ਪਿਆ ਹੋਵੇਪਾਗਲੋ, ਇੰਨੇ ਛੋਟੇ ਬੱਚੇ ਨੂੰ ਜੋ ਸਿਖਾਉਗੇ, ਉਹ ਉਹੀ ਬੋਲ ਦੇਵੇਗਾ ਅਤੇ ਜਦੋਂ ਇੱਕ ਵਾਰ ਗਾਲ੍ਹਾਂ ਕੱਢਣ ਲੱਗ ਪਿਆ, ਮੁੜ ਨਹੀਂ ਹਟੇਗਾਨਾਮੀ ਅਖ਼ਬਾਰਾਂ ਨੇ ਵੀ ਇਹ ਖ਼ਬਰ ਪ੍ਰਮੁੱਖਤਾ ਨਾਲ ਛਾਪੀ ਹੈ

ਪੰਜਾਬ ਦੇ ਪਿੰਡਾਂ ਵਿੱਚ ਇੱਕ ਹੋਰ ਬਹੁਤ ਕੋਝੀ ਰਵਾਇਤ ਹੈ ਕਿ ਚਾਚੇ ਤਾਇਆਂ ਦੀ ਥਾਂ ਲੱਗਦਾ ਬੰਦਾ ਕਈ ਵਾਰ ਹਾਸੇ ਭਾਣੇ ਜਾਂ ਬੇਵਕੂਫੀਵੱਸ ਮੁੰਡੇ ਨੂੰ ਮਾਂ ਦੀ ਗਾਲ੍ਹ ਕੱਢ ਦਿੰਦਾ ਹੈਅਜਿਹੇ ਲੋਕ ਔਰਤ ਦੀ ਇੰਨੀ ਹੀ ਕਦਰ ਕਰਦੇ ਹਨ ਅਤੇ ਆਪਣੀ ਔਕਾਤ ਦਿਖਾ ਕੇ ਹੀ ਸਾਹ ਲੈਂਦੇ ਹਨਗਾਲ੍ਹ ਸੁਣਨ ਵਾਲਾ ਮੁੰਡਾ ਜੇਕਰ ਛੋਟੀ ਉਮਰ ਦਾ ਅਤੇ ਸੰਜੀਦਾ ਕਿਸਮ ਦਾ ਹੋਏ ਤਾਂ ਉਹ ਉਸ ਮੂਰਖ ਆਦਮੀ ਨੂੰ ਸਾਰੀ ਉਮਰ ਨਫ਼ਰਤ ਹੀ ਕਰੇਗਾ ਕੁਝ ਲੋਕ ਸਧਾਰਣ ਗੱਲਬਾਤ ਦੌਰਾਨ ਹੀ ਗਾਲ੍ਹ ਕੱਢ ਦਿੰਦੇ ਹਨਕਈ ਚੰਗੇ ਪੜ੍ਹੇ ਲਿਖੇ, ਅਹੁਦੇਦਾਰ ਲੋਕ ਵੀ ਆਮ ਗੱਲਬਾਤ ਦੌਰਾਨ ਗਾਲ੍ਹ ਦਾ ਵਿਸ਼ੇਸ਼ਣ ਜ਼ਰੂਰ ਲਾਉਂਦੇ ਹਨਹੋਰ ਤਾਂ ਹੋਰ ਪਬਲਿਕ ਥਾਵਾਂ ’ਤੇ ਵੀ ਉਹ ਨਹੀਂ ਟਲਦੇਬੱਸ ਅੱਡੇ ’ਤੇ, ਕਿਸੇ ਪਾਰਕ ਵਿੱਚ ਸੈਰ ਕਰਨ ਵਾਲੇ ਜਾਂ ਰੇਲ ਗੱਡੀ ਵਿੱਚ ਸਫ਼ਰ ਦੌਰਾਨ ਅਜਿਹੇ ਲੋਕ ਉੱਚੀ ਉੱਚੀ ਆਵਾਜ਼ ਵਿੱਚ ਬੇਮਤਲਬ ਬਹਿਸ ਕਰ ਕੇ ਅਤੇ ਉਸ ਨੂੰ ਗਾਲ੍ਹਾਂ ਦਾ ਤੜਕਾ ਲਾ ਕੇ ਦੂਜਿਆਂ ਨੂੰ ਤੰਗ ਕਰਦੇ ਹਨਉਨ੍ਹਾਂ ਦੇ ਚਿਹਰੇ ’ਤੇ ਇਸ ਮੌਕੇ ਭੋਰਾ ਸ਼ਿਕਨ ਨਹੀਂ ਹੁੰਦਾ ਕਿ ਉਨ੍ਹਾਂ ਦੇ ਨਾਲ ਔਰਤਾਂ ਵੀ ਬੈਠੀਆਂ ਹਨ

ਵੈਸੇ ਤਾਂ ਸਾਰੇ ਦੇਸ਼ ਵਿੱਚ ਹੀ ਆਦਮੀ ਇਸ ਭੈੜੀ ਆਦਤ ਦਾ ਸ਼ਿਕਾਰ ਹਨ ਪਰ ਪੰਜਾਬੀ ਇਸ ਕੰਮ ਵਿੱਚ ਬਾਜ਼ੀ ਮਾਰ ਗਏ ਹਨਪੰਜਾਬੀ ਸਮਾਜ ਵਿੱਚ ਬਥੇਰੀਆਂ ਚੰਗਿਆਈਆਂ ਵੀ ਹਨ ਅਤੇ ਵਾਧੂ ਬੁਰਾਈਆਂ ਵੀ ਹਨਗਾਲ੍ਹਾਂ ਦੀ ਬੁਰਾਈ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈਪੰਜਾਬੀ ਸਮਾਜ ਮਰਦ ਪ੍ਰਧਾਨ ਸਮਾਜ ਹੈਆਪਣੀ ਫੋਕੀ ਹਉਮੈ ਨੂੰ ਪੱਠੇ ਪਾਉਣ ਲਈ ਅਤੇ ਹੈਂਕੜਬਾਜ਼ੀ ਦਿਖਾਉਣ ਲਈ ਸਿਰ ਫਿਰੇ ਲੋਕ ਗਾਲ੍ਹਾਂ ਦਾ ਸਹਾਰਾ ਲੈਂਦੇ ਹਨਮੁੱਢ ਕਦੀਮ ਤੋਂ ਹੀ ਆਦਮੀ ਔਰਤ ਨੂੰ ਆਪਣੀ ਜਾਇਦਾਦ ਸਮਝਦਾ ਆਇਆ ਹੈਉਹ ਆਪਣੇ ਆਪ ਨੂੰ ਔਰਤ ਤੋਂ ਉੱਚ ਸਮਝਦਾ ਹੈਉਹ ਔਰਤ ਨਾਲ ਈਰਖਾ ਕਰਦਾ ਹੈਇਸ ਕਰਕੇ ਉਹ ਮਾਂ, ਧੀ, ਭੈਣ ਦੀ ਗਾਲ੍ਹ ਕੱਢ ਕੇ ਆਪਣਾ ਕ੍ਰੋਧ ਸ਼ਾਂਤ ਕਰਦਾ ਹੈ, ਸੌੜੀ ਸੋਚ ਦਾ ਪ੍ਰਗਟਾਵਾ ਕਰਦਾ ਹੈ, ਦੂਜੇ ਦੀ ਗੱਲ ਕੱਟਦਾ ਹੈ ਅਤੇ ਉੱਚਾ ਹੋਣ ਦਾ ਭੁਲੇਖਾ ਸਿਰਜਦਾ ਹੈਕਈ ਵਾਰ ਤਾਂ ਸੜਕ ’ਤੇ ਤੁਰੇ ਜਾਂਦੇ ਅਜਿਹੇ ਲੋਕ ਕਿਸੇ ਔਰਤ ਨੂੰ ਦੇਖ ਲੈਣ ਤਾਂ ਆਪਸੀ ਗੱਲਾਂ ਕਰਦੇ ਹੋਏ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨਇਹ ਗਲੀ ਸੜੀ ਜ਼ਹਿਨੀਅਤ ਦੇ ਮਾਲਕ ਹੁੰਦੇ ਹਨ ਅਤੇ ਸਨਕੀ ਕਿਸਮ ਦੇ ਇਨਸਾਨ ਹੁੰਦੇ ਹਨਇਹ ਲੋਕ ਅਜਿਹੇ ਭਰਮ ਪਾਲ ਕੇ ਜਿਉਂਦੇ ਹਨ ਕਿ ਇਸ ਤਰ੍ਹਾਂ ਉਹ ਦੂਜੇ ’ਤੇ ਆਪਣਾ ਰੋਹਬ ਪਾ ਰਹੇ ਹਨਸਿਆਣੇ ਆਦਮੀ ਇਨ੍ਹਾਂ ਤੋਂ ਦੂਰ ਹੋ ਕੇ ਲੰਘਦੇ ਹਨਇੱਕ ਔਰਤ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਗਾਲੀ ਗਲੋਚ ਕਰਦਾ ਸੀਉਹ ਦੁਖਿਆਰੀ ਕਦੇ ਕਦੇ ਦੂਜੀਆਂ ਔਰਤਾਂ ਨੂੰ ਦੱਸਦੀ ਹੁੰਦੀ ਸੀ ਕਿ ਜੇਕਰ ਉਸ ਦਾ ਪਤੀ ਉਸ ਨੂੰ ਦਸ ਗਾਲ੍ਹਾਂ ਕੱਢਦਾ ਹੈ ਤਾਂ ਉਹ ਵੀਹ ਗਾਲ੍ਹਾਂ ਆਪਣੇ ਮਨ ਵਿੱਚ ਪਤੀ ਨੂੰ ਕੱਢ ਲੈਂਦੀ ਹੈ ਕਿਉਂਕਿ ਉਸ ਮੂਰਖ ਦਾ ਸਾਹਮਣੇ ਮੁਕਾਬਲਾ ਤਾਂ ਉਹ ਕਰ ਨਹੀਂ ਸਕਦੀਇਹੋ ਜਿਹੀ ਜ਼ਿੰਦਗੀ ਗੁਜ਼ਾਰਨ ਦਾ ਕੀ ਫ਼ਾਇਦਾ? ਇਹ ਬੁਰਾਈ ਛੱਡ ਹੀ ਦੇਣੀ ਚਾਹੀਦੀ ਹੈ ਤਾਂ ਜੋ ਆਪਣੀ ਜ਼ਿੰਦਗੀ ਅਤੇ ਇਸ ਸਮਾਜ ਨੂੰ ਬਿਹਤਰ ਬਣਾਇਆ ਜਾ ਸਕੇ

ਕਿਸੇ ਵੀ ਸਮਾਜ ਵਿੱਚ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂਅੱਜ ਵੀ ਪੰਜਾਬੀ ਸਮਾਜ ਵਿੱਚ ਅਜਿਹੇ ਸੱਜਣ ਪੁਰਸ਼ਾਂ ਦੀ ਕਮੀ ਨਹੀਂ ਜਿਨ੍ਹਾਂ ਨੇ ਕਦੇ ਗਾਲ੍ਹ ਦਾ ਪ੍ਰਯੋਗ ਨਹੀਂ ਕੀਤਾ ਹੋਣਾਇਨ੍ਹਾਂ ਦੀ ਬੋਲ ਬਾਣੀ ਸਹਿਜ ਅਤੇ ਸਭਿਅਕ ਹੁੰਦੀ ਹੈਇਹ ਚੰਗੇ ਗੁਣਾਂ ਦੇ ਧਾਰਨੀ ਹੁੰਦੇ ਹਨ ਅਤੇ ਬੜੇ ਸਲੀਕੇ ਨਾਲ ਪੇਸ਼ ਆਉਂਦੇ ਹਨਇਸਤਰੀ ਦਾ ਆਦਰ ਕਰਦੇ ਹਨ, ਨਰੋਈ ਸੋਚ ਦੇ ਮਾਲਕ ਹੁੰਦੇ ਹਨ ਅਤੇ ਬੜਬੋਲੇ ਨਹੀਂ ਹੁੰਦੇਸਰਕਾਰ ਹਰੇਕ ਬੁਰਾਈ ਲਈ ਕਾਨੂੰਨ ਨਹੀਂ ਬਣਾ ਸਕਦੀਗਾਲ੍ਹਾਂ ਕੱਢਣ ਵਾਲਿਆਂ ਨੂੰ ਇਹ ਬਿਮਾਰੀ ਤਿਆਗ ਕੇ ਉਸਾਰੂ ਰੋਲ ਨਿਭਾਉਣਾ ਚਾਹੀਦਾ ਹੈ, ਇਸੇ ਵਿੱਚ ਸਭ ਦਾ ਭਲਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2380)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਗੁਰਸ਼ਰਨ ਕੌਰ ਮੋਗਾ

ਗੁਰਸ਼ਰਨ ਕੌਰ ਮੋਗਾ

Phone: (91 - 98766 - 35262)
Email: (gursharankaur335@gmail.com)